ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ
ਅਜ਼ੀਮ ਸ਼ੇਖ਼ਰ, ਲੰਡਨ

 

  “ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ (PDF ਰੂਪ)   

 

ਲੰਡਨ - ਪਿਛਲੇ ਦਿਨੀ ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਦਾ ਸਾਲਾਨਾ ਸਾਹਿਤਕ ਸਮਾਗ਼ਮ ਨਿਹਾਇਤ ਕਾਮਯਾਬੀ ਨਾਲ ‘ਦੀ ਸੈਟਰ’ ਸਾਊਥਾਲ ਵਿਖ਼ੇ ਸਿਰੇ ਚੜ੍ਹਿਆ। ਪਹਿਲੇ ਸੈਸ਼ਨ ਵਿਚ ਡਾ. ਸਾਥੀ ਲੁਧਿਆਣਵੀ ਦੀ ਪੁਸਤਕ ‘ਨਿੱਘੇ ਮਿੱਤਰ ਮੁਲਾਕਾਤਾਂ’ ਉਤੇ ਡਾਕਟਰ ਬਲਦੇਵ ਸਿੰਘ ਕੰਦੋਲਾ ਨੇ ਪੇਪਰ ਪੜ੍ਹਿਆ। ਜਿਸ ਉਤੇ ਭਰਪੂਰ ਬਹਿਸ ਹੋਈ। ਬੁਲਾਰਿਆਂ ਨੇ ਸਾਥੀ ਲੁਧਿਆਣਵੀ ਦੀ ਵਾਰਤਕ ਤੇ ਸ਼ੈਲੀ ਦੀ ਪ੍ਰਸੰਸਾ ਕੀਤੀ ਤੇ ਇਸ ਦੇ ਨਾਲ ਨਾਲ ਇਸ ਪੁਸਤਕ ਵਿਚ ਮੁਲਾਕਾਤੀਆਂ ਨੂੰ ਪੁੱਛੇ ਗਏ ਸਵਾਲਾਂ ਦੀ ਸਹਿਜਤਾ ਅਤੇ ਸਟਾਈਲ ਦਾ ਵੀ ਇਹਤਰਾਮ ਕੀਤਾ। ਇਹ ਵੀ ਕਿਹਾ ਕਿ ਇਹ ਪੁਸਤਕ ਇਕ ਕੀਮਤੀ ਸਾਹਿਤਕ ਅਤੇ ਕਲਚਰਲ ਦਸਤਾਵੇਜ਼ ਹੈ ਤੇ ਕਿਹਾ ਕਿ ਇਸ ਨੂੰ ਯੁਨਵਿਰਸਿਟੀਆਂ, ਲਾਇਬਰੇਰੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਯੋਗ ਥਾਂ ਦੇਣੀ ਚਾਹੀਦੀ ਹੈ।

ਇਸ ਪੁਸਤਕ ਰਾਹੀਂ ਸੰਬੰਧਤ ਲੇਖ਼ਕਾਂ ਦੀਆਂ ਚੰਗੀਆਂ ਅਤੇ ਮੰਦੀਆਂ ਪ੍ਰਾਪਤੀਆਂ ਅਤੇ ਤਰੁਟੀਆਂ ਵਾਰੇ ਵੀ ਪਤਾ ਚਲਦਾ ਹੈ। ਬਹਿਸ ਅਧੀਨ ਏਨਾ ਵਧੀਆ ਅਤੇ ਸਾਦੀ ਭਾਸ਼ਾ ਵਾਲਾ ਪਰਚਾ ਲਿਖ਼ਣ ਲਈ ਡਾਕਟਰ ਬਲਦੇਵ ਸਿੰਘ ਕੰਦੋਲਾ ਦੀ ਵੀ ਤਾਰੀਫ਼ ਕੀਤੀ ਗਈ। ਇਸ ਸੈਸ਼ਨ ਦੀ ਪ੍ਰਧਾਨਗੀ ਕਾਮਰੇਡ ਅਵਤਾਰ ਉੱਪਲ, ਮਨਮੋਹਨ ਸਿੰਘ, ਨਾਵਲਕਾਰ ਮੋਹਿੰਦਰਪਾਲ ਧਾਲੀਵਾਲ, ਭਾਰਤ ਤੋਂ ਆਈ ਕਵਿੱਤਰੀ ਨਵਰੂਪ ਕੌਰ, ਫਿਲਮ ‘ਔਨਰ ਕਿਲਿੰਗ’ ਦੇ ਡਾਇਰੈਕਟਰ ਅਵਤਾਰ ਭੋਗਲ, ਵੀਰੇਂਦਰ ਸ਼ਰਮਾ ਮੈਂਬਰ ਪਾਰਲੀਮੈਂਟ ਅਤੇ ਮੇਅਰ ਔਫ਼ ਈਲਿੰਗ ਕੌਂਸਲਰ ਹਰਭਜਨ ਕੌਰ ਧੀਰ ਨੇ ਕੀਤੀ।

ਦੂਜਾ ਪਰਚਾ ਗੁਰਨਾਮ ਗਰੇਵਾਲ ਵਲੋਂ ‘ਵਾਤਾਵਰਣ ਅਤੇ ਪ੍ਰਦੂਸ਼ਣ’ ਨਾਂ ਦਾ ਪੇਪਰ ਪੜ੍ਹਿਆ ਗਿਆ। ਪ੍ਰਦੂਸ਼ਣ ਦੀ ਗੰਭੀਰਤਾ ਨੂੰ ਇਸ ਪੇਪਰ ਵਿਚ ਸਿਰਫ਼ ਭਾਰਤ ਨਾਲ ਹੀ ਨਹੀਂ ਸਗੋਂ ਸਮੁੱਚੇ ਬ੍ਰਹਿਮੰਡ ਅਤੇ ਕਾਇਨਾਤ ਨਾਲ ਜੋੜਿਆ ਗਿਆ। ਸਾਰੇ ਬੁਲਾਰਿਆਂ ਨੇ ਕਿਹਾ ਕਿ ਇਹ ਇਕ ਐਹੋ ਜਿਹਾ ਸੰਜੀਦਾ ਵਿਸ਼ਾ ਹੈ ਜਿਸ ਵੱਲ ਸਾਰੇ ਪੰਜਾਬੀ ਲੇਖ਼ਕਾਂ ਨੂੰ ਹੋਰ ਧਿਆਨ ਦੇਣਾ ਚਾਹੀਦਾ ਹੈ। ਬਹਿਸ ਵਿਚ ਹਿੱਸਾ ਲੈਣ ਵਾਲਿਆਂ ਵਿਚ ਸਰਬਸ੍ਰੀ ਕਿਰਪਾਲ ਪੂਨੀ, ਪ੍ਰਕਾਸ਼ ਸੋਹਲ, ਮਨਮੋਹਨ ਸਿੰਘ, ਕੌਂਸਲਰ ਹਰਭਜਨ ਕੌਰ ਧੀਰ, ਵੀਰੇਂਦਰ ਸ਼ਰਮਾ ਐਮ ਪੀ, ਜਗਜੀਤ ਕੌਰ ਕੋਹਲੀ, ਮੋਹਿੰਦਰਪਾਲ ਸਿੰਘ ਧਾਲੀਵਾਲ ਆਦਿ ਨੇ ਹਿੱਸਾ ਲਿਆ। ਇਸ ਸੈਸ਼ਨ ਨੂੰ ਕੁਲਵੰਤ ਕੌਰ ਢਿੱਲੋਂ ਨੇ ਕੰਡਕਟ ਕੀਤਾ। ਉਪਰੰਤ ਡਾਕਟਰ ਸਾਥੀ ਲੁਧਿਆਣਵੀ ਦੀ ਪੁਸਤਕ ‘ਨਿੱਘੇ ਮਿੱਤਰ ਮੁਲਾਕਾਤਾਂ’ ਮੇਅਰ ਔਫ ਈਲਿੰਗ ਅਤੇ ਮੈਂਬਰ ਪਾਰਲੀਮੈਂਟ ਵੀਰਿੰਦਰਾ ਸ਼ਰਮਾ ਨੇ ਰੀਲੀਜ਼ ਕੀਤੀ।

ਬਰੇਕ ਤੋਂ ਬਾਅਦ ਦੇ ਕਵੀ ਦਰਬਾਰ ਦੇ ਸੈਸ਼ਨ ਦੇ ਅਰੰਭ ਵਿਚ ਲੇਖ਼ਕ ਪ੍ਰਮਿੰਦਰਜੀਤ ਅਤੇ ਨੇਪਾਲ ਵਿਚ ਭੂਕੰਪ ਨਾਲ ਮਾਰੇ ਗਏ ਲੋਕਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਵਰਤ ਰੱਖਿਆ ਗਿਆ। ਇਸ ਸੈਸ਼ਨ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਡਾਕਟਰ ਸਾਥੀ ਲੁਧਿਆਣਵੀ, ਸੰਤੋਖ਼ ਸਿੰਘ ਸੰਤੋਖ਼, ਚਮਨ ਲਾਲ ਚਮਨ, ਵੀਰੇਂਦਰ ਪਰਿਹਾਰ ਅਤੇ ਸੰਤੋਖ਼ ਸਿੰਘ ਹੇਅਰ ਨੇ ਕੀਤੀ। ਇਸ ਵੱਖਰੇ ਤੇ ਨਿਵੇਕਲੇ ਕਵੀ ਦਰਬਾਰ ਵਿਚ ਮਨਜੀਤ ਕੌਰ ਪੱਡਾ, ਕੁਲਵੰਤ ਕੌਰ ਢਿੱਲੋਂ, ਗੁਰਨਾਮ ਗਰੇਵਾਲ, ਮਨਪ੍ਰੀਤ ਬੱਧਨੀਕਲਾਂ, ਰਘਬੀਰ ਰਾਹੀ ਬੈਂਸ, ਜਸਵੰਤ ਕੌਰ ਬੋਲਾ, ਵੀਰੇਂਦਰ ਪਰਿਹਾਰ, ਦਰਸ਼ਨ ਬੁਲੰਦਵੀ, ਪ੍ਰਕਾਸ਼ ਸਿੰਘ ਸੋਹਲ, ਸਤਨਾਮ ਕੌਰ, ਮਨਪ੍ਰੀਤ ਕੌਰ, ਕੁਲਦੀਪ ਬਾਂਸਲ, ਮਹਿੰਦਰ ਕੌਰ ਪੱਡਾ, ਡਾ.ਕਿਰਨਦੀਪ ਕੌਰ, ਗੁਰਬਚਨ ਆਜ਼ਾਦ, ਸਿਕੰਦਰ ਬਰਾੜ, ਸਾਥੀ ਲੁਧਿਆਣਵੀ, ਕਿਰਪਾਲ ਪੂਨੀ, ਸੰਤੋਖ਼ ਸਿੰਘ ਹੇਅਰ, ਡਾ.ਜਗੀਰ ਕੌਰ ਸੇਖੋਂ, ਪੰਮਾ ਲਸਾੜੀਆ, ਅਜ਼ੀਮ ਸ਼ੇਖ਼ਰ, ਨਵਰੂਪ ਕੌਰ, ਦਲਬੀਰ ਪੱਤੜ, ਰਾਜਿੰਦਰਜੀਤ ਅਤੇ ਰੂਪ ਦੇਵਿੰਦਰ ਕੌਰ ਨੇ ਭਾਗ ਲਿਆ। ਅਜ਼ੀਮ ਸ਼ੇਖਰ ਨੇ ਇਸ ਸੈਸ਼ਨ ਦੀ ਸਟੇਜ ਸਕੱਤਰੀ ਕੀਤੀ। ਅੰਤ ਵਿਚ ਡਾਕਟਰ ਸਾਥੀ ਲੁਧਿਆਣਵੀ ਨੇ ਆਏ ਮਹਿਮਾਨਾਂ ਦਾ ਧੰਨਬਾਦ ਕੀਤਾ। ਕੁਲ ਬਰਤਾਨੀਆਂ ਤੋਂ ਆਏ ਮਹਿਮਾਨਾ ਨੇ ਪ੍ਰੀਤੀ ਭੋਜਨ ਛਕ ਕੇ ਵਿਦਾਈ ਲਈ।

ਰੀਪੋਰਟ:- ਅਜ਼ੀਮ ਸ਼ੇਖ਼ਰ ਸਕੱਤਰ ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ।

18/05/15

ਖੱਬਿਓਂ ਸੱਜੇ: ਅਵਤਾਰ ਸਿੰਘ ਭੋਗਲ, ਮਨਮੋਹਣ ਸਿੰਘ ਮਹੇੜੂ, ਵਰਿੰਦਰ ਸ਼ਰਮਾ (MP), ਨਵਰੂਪ ਕੌਰ, ਮੇਅਰ ਹਰਭਜਨ ਕੌਰ,
ਡਾ ਸਾਥੀ ਲੁਧਿਆਣਵੀ, ਸ਼੍ਰੀਮਤੀ ਯਸ਼ ਸਾਥੀ, ਮਹਿੰਦਰਪਾਲ ਧਾਲੀਵਾਲ, ਅਵਤਾਰ ਉੱਪਲ, ਸ਼੍ਰੀਮਤੀ ਕੁਲਵੰਤ ਢਿੱਲੋਂ ਅਤੇ ਅਜ਼ੀਮ ਸ਼ੇਖਰ

ਆਏ ਮਹਿਮਾਨ

ਕੁੱਝ ਬੁਲਾਰੇ ਅਤੇ ਕਵੀ


 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

  ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ
ਅਜ਼ੀਮ ਸ਼ੇਖ਼ਰ, ਲੰਡਨ
ਨਾਰਵੇ ਚ 201ਵਾਂ ਅਜਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ/ਵਿਰਕ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਕਾਮਯਾਬੀ ਦੀਆਂ ਮੰਜ਼ਲਾ ਛੂਹ ਗਿਆ ਸਿੱਖ ਵੁਮੈਨ ਰੀਟਰੀਟ ਕੈਂਪ
ਅਨਮੋਲ ਕੌਰ, ਕਨੇਡਾ
ਪ੍ਰਗਤੀਸ਼ੀਲ ਲਿਖਾਰੀ ਸਭਾ ਦੇ ਵਿਸ਼ੇਸ਼ ਸਮਾਗਮ ਵਿਚ ਵਿਸ਼ਵ-ਪਰਸਿੱਧ ਗ਼ਜ਼ਲਗੋ ਹਸਤੀਆਂ ਸਨਮਾਨਤ
ਡਾ: ਰਤਨ ਰੀਹਲ, ਯੂ ਕੇ
ਗੁਰਦੁਆਰਾ ਕਮੇਟੀ ਜੋਤੇਬਰਗ ਸਵੀਡਨ ਵੱਲੋ ਸਵੀਡਨ ਕੱਬਡੀ ਟੀਮ ਦੇ ਕਪਤਾਨ ਸ੍ਰ ਸੁਖਦੇਵ ਸਿੰਘ ਸੰਘਾ ਨੂੰ ਸਿਰੋਪਾ ਦੇ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਖਾਲਸਾ ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਰੀਫ ਅਕੈਡਮੀ (Intl.) ਕੈਨੇਡਾ, ਦੀ ਵਰ੍ਹੇਗੰਢ ਸਮਾਗਮ ਦੀ ਰਿਪੋਰਟ
ਜੱਸ ਚਾਹਲ, ਡਾਇਰੈਕਟਰ ਮੀਡੀਆ
ਫ਼ਿੰਨਲੈਂਡ ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ
ਰਾਈਟਰਜ਼ ਫੋਰਮ, ਕੈਲਗਰੀ ਨੇ ਕੀਤਾ “ਬਸੰਤ-ਬਹਾਰ” ਦਾ ਸਵਾਗਤ
ਜੱਸ ਚਾਹਲ , ਕੈਲਗਰੀ
ਗੁਰੁ ਘਰ ਲੀਅਰ ਦੇ ਪੰਜਵੇ ਸਥਾਪਨਾ ਦਿਵਸ ਨੂੰ ਸਮਰਪਿਤ ਦੀਵਾਨ ਦੌਰਾਨ ਭਾਈ ਹਰਜਿੰਦਰ ਸਿੰਘ ਸਭਰਾ ਨੇ ਸੰਗਤਾ ਨਾਲ ਗੁਰਮਤਿ ਸਾਂਝ ਪਾਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਨਾਰਵੇ 'ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਗਿਆ ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਸਭਿਆਚਾਰਕ ਸਭਾ, ਸ਼ਿਕਾਗੋ ਵਲੋਂ "ਰੰਗਲਾ ਪੰਜਾਬ 2015" ਵਿਸਾਖੀ ਪ੍ਰੋਗਰਾਮ
ਰਾਜਿੰਦਰ ਮਾਗੋ, ਸ਼ਿਕਾਗੋ
ਪੰਜਾਬੀ ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ, ਕਨੇਡਾ 
ਲਾਹੌਰ ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ
ਨਨਕਾਣਾ ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਗੁਰੁ ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ
ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ
ਗੁਰਦਵਾਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ
ਪੰਜਾਬੀ ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ, ਦਸੂਹਾ
ਸ੍ਰ. ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
ਹੋਲੇ ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਕੌਮੀ ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ
ਨਨਕਾਣਾ ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਪਲੀ ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
ਭਾਜਪਾ ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗੁਰੂਆਂ ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,  ਕੈਨੇਡਾ
ਸ਼ਰੀਫ ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ
ਪ੍ਰਗਤੀਸ਼ੀਲ ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
ਭਾਰਤੀ ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)