ਰੋਕੇ
ਸੇ ਕਹੀਂ ਹਾਦਸਾ-ਏ-ਵਕਤ ਰੁਕਾ ਹੈ, ਸ਼ੋਲੋਂ ਸੇ ਬਚਾ ਸ਼ਹਿਰ ਤੋ ਸ਼ਬਨਮ ਸੇ ਜਲਾ
ਹੈ।
ਸ਼ਾਇਰ ਅਲੀ ਅਹਿਮਦ ਜਲੀਲੀ ਦਾ ਇਹ ਸ਼ਿਅਰ ਅਕਾਲੀ
ਦਲ ਦੀ ਮੌਜੂਦਾ ਸਥਿਤੀ 'ਤੇ ਕਾਫੀ ਢੁਕਦਾ ਹੈ।
ਅਕਾਲੀ ਦਲ - ਜੋ ਇਸ
ਵੇਲੇ ਸਿਰਫ 3 ਵਿਧਾਇਕਾਂ ਤੇ 2 ਪਾਰਲੀਮੈਂਟ ਮੈਂਬਰਾਂ ਵਾਲੀ ਪਾਰਟੀ ਰਹਿ ਗਈ ਹੈ -
ਵਿਚ ਧੜੇਬੰਦੀ ਹੋਰ ਤਿੱਖੀ ਹੁੰਦੀ ਜਾ ਰਹੀ ਹੈ। ਕਹਿਣ ਨੂੰ ਭਾਵੇਂ ਦੋਵੇਂ ਧਿਰਾਂ ਹੀ
ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਦਾਅਵਾ ਕਰ ਰਹੀਆਂ ਹਨ ਪਰ ਇਸ ਤਰ੍ਹਾਂ
ਜਾਪਦਾ ਹੈ ਕਿ ਮਾਮਲਾ ਹੌਲੀ-ਹੌਲੀ ਆਰ-ਪਾਰ ਦੀ ਲੜਾਈ ਵੱਲ ਵਧਦਾ ਜਾ ਰਿਹਾ ਹੈ।
ਜਾਪਦਾ ਹੈ ਕਿ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਤੇ ਉਨ੍ਹਾਂ ਦੇ ਸਾਥੀ ਕਿਸੇ ਵੀ ਕੀਮਤ
'ਤੇ ਪ੍ਰਧਾਨਗੀ ਨਾ ਛੱਡਣ ਦਾ ਫ਼ੈਸਲਾ ਕਰ ਚੁੱਕੇ ਹਨ ਤੇ ਦੂਸਰੀ ਧਿਰ ਉਨ੍ਹਾਂ ਨੂੰ
ਹਰ ਹਾਲਤ ਵਿਚ ਪ੍ਰਧਾਨਗੀ ਤੋਂ ਹਟਾਉਣਾ ਚਾਹੁੰਦੀ ਹੈ। ਉਂਜ ਆਮ ਲੋਕ ਕੁਝ ਵੀ ਸੋਚਦੇ
ਹੋਣ, ਹਾਲ ਦੀ ਘੜੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਵੱਡਾ ਹਿੱਸਾ ਸੁਖਬੀਰ
ਸਿੰਘ ਬਾਦਲ ਨਾਲ ਹੀ ਖੜ੍ਹਾ ਨਜ਼ਰ ਆਉਂਦਾ ਹੈ।
ਇਸ ਦਰਮਿਆਨ ਬਿਕਰਮ ਸਿੰਘ
ਮਜੀਠੀਆ ਦੀ ਜ਼ਮਾਨਤ ਤੋਂ ਬਾਅਦ ਅਕਾਲੀ ਦਲ ਵਿਚ ਸਰਗਰਮੀਆਂ ਹੋਰ ਤੇਜ਼ ਹੋਣ ਦੇ ਆਸਾਰ
ਦਿਖਾਈ ਦੇ ਰਹੇ ਹਨ। ਪਹਿਲਾ ਪ੍ਰਭਾਵ ਤਾਂ ਇਹੀ ਹੈ ਕਿ ਮਜੀਠੀਆ ਬਾਗ਼ੀ ਸੁਰਾਂ ਵਾਲੇ
ਅਕਾਲੀ ਨੌਜਵਾਨ ਨੇਤਾਵਾਂ 'ਤੇ ਆਪਣਾ ਨਿੱਜੀ ਪ੍ਰਭਾਵ ਵਰਤ ਕੇ ਉਨ੍ਹਾਂ ਨੂੰ ਮਨਾਉਣ
ਦੀ ਕੋਸ਼ਿਸ਼ ਕਰਨਗੇ ਪਰ ਦੂਜੇ ਪਾਸੇ ਇਹ ਚਰਚੇ ਵੀ ਸੁਣਾਈ ਦੇ ਰਹੇ ਹਨ ਕਿ ਬਗ਼ਾਵਤ
ਦੀ ਰਾਹ ਤੁਰੇ ਨੌਜਵਾਨ ਅਕਾਲੀ ਨੇਤਾ ਖ਼ੁਦ ਮਜੀਠੀਆ ਨੂੰ ਹੀ ਆਪਣੇ ਨਾਲ ਆਉਣ ਲਈ
ਕਹਿਣਗੇ ਅਤੇ ਉਨ੍ਹਾਂ ਦੀ ਅਗਵਾਈ ਤੱਕ ਪ੍ਰਵਾਨ ਕਰਨ ਲਈ ਵੀ ਤਿਆਰ ਹੋ ਸਕਦੇ ਹਨ।
ਹਾਲਾਂਕਿ ਇਸ ਦਰਮਿਆਨ ਬੀਬਾ ਹਰਸਿਮਰਤ ਕੌਰ ਦਾ ਇਹ ਬਿਆਨ ਵੀ ਧਿਆਨ ਦੇਣ ਯੋਗ ਹੈ ਕਿ
ਮਜੀਠੀਆ ਦੇ ਬਾਹਰ ਆਉਣ ਨਾਲ ਅਕਾਲੀ ਦਲ ਮਜ਼ਬੂਤ ਹੋਵੇਗਾ, ਭਾਵ ਕਿ ਉਨ੍ਹਾਂ ਨੂੰ
ਪੂਰਾ ਯਕੀਨ ਹੈ ਕਿ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਖਿਲਾਫ਼ ਖੜ੍ਹੇ
ਨੌਜਵਾਨ ਅਕਾਲੀ ਨੇਤਾਵਾਂ ਨੂੰ ਮੋੜ ਲਿਆਉਣ ਵਿਚ ਸਹਾਈ ਹੋਣਗੇ।
ਹਾਲਾਂਕਿ
ਅਕਾਲੀ ਦਲ ਤੋਂ ਬਾਗ਼ੀ ਸਮਝੇ ਜਾਂਦੇ ਨੌਜਵਾਨ ਨੇਤਾ ਇਹ ਸਾਫ਼ ਕਰਦੇ ਹਨ ਕਿ ਇਹ
ਪਾਰਟੀ ਤੋਂ ਬਗ਼ਾਵਤ ਨਹੀਂ ਸਗੋਂ ਇਹ ਸਿੱਖਾਂ ਅਤੇ ਪੰਜਾਬ ਦੀ ਸੋਚ 'ਤੇ ਪਹਿਰਾ ਦੇਣ
ਦੀ ਗੱਲ ਹੈ। ਮਨਪ੍ਰੀਤ ਸਿੰਘ ਇਯਾਲੀ ਤਾਂ ਸਾਫ਼ ਕਹਿੰਦੇ ਹਨ ਕਿ ਉਹ ਕਿਸੇ ਵੀ ਅਹੁਦੇ
ਦੇ ਚਾਹਵਾਨ ਨਹੀਂ ਹਨ ਪਰ ਅਕਾਲੀ ਦਲ ਨੂੰ 13 ਮੈਂਬਰੀ ਕਮੇਟੀ ਦੀਆਂ ਸਿਫ਼ਾਰਸ਼ਾਂ
100 ਫ਼ੀਸਦੀ ਮੰਨਣੀਆਂ ਚਾਹੀਦੀਆਂ ਹਨ।
ਅੰਮ੍ਰਿਤਸਰ ਵਿਚ ਸੁਖਬੀਰ ਸਿੰਘ
ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੇ ਹਮਾਇਤੀਆਂ ਦੀ ਮੀਟਿੰਗ ਵਿਚ ਸ਼ਾਮਿਲ ਹੋਣ
ਵਾਲੇ ਇਕ ਨੇਤਾ ਦੇ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਇਥੋਂ ਤੱਕ ਵੀ ਕਹਿ ਦਿੱਤਾ ਕਿ
ਵਿਚਕਾਰਲੇ ਰਾਹ ਵਜੋਂ ਸ਼ਾਇਦ ਸਾਡੇ ਸਾਥੀ ਇਹ ਵੀ ਸਵੀਕਾਰ ਕਰ ਲੈਣ ਕਿ ਸੁਖਬੀਰ ਸਿੰਘ
ਬਾਦਲ ਖ਼ੁਦ ਅਸਤੀਫ਼ਾ ਦੇ ਕੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਬੇਦਾਗ਼ ਅਕਾਲੀ
ਨੇਤਾਵਾਂ ਤੇ ਨੌਜਵਾਨਾਂ ਦੀ ਇਕ ਮਿਲੀ-ਜੁਲੀ ਪ੍ਰਜ਼ੀਡੀਅਮ ਬਣਾ ਕੇ ਅਕਾਲੀ
ਦਲ ਦੀ ਨਵੀਂ ਭਰਤੀ ਕਰਕੇ ਨਵੀਂ ਚੋਣ ਕਰਵਾ ਕੇ ਨਵੀਂ ਜਥੇਬੰਦੀ ਖੜ੍ਹੀ ਕਰਨ ਲਈ ਪਾਸੇ
ਹਟ ਜਾਣ ਪਰ ਸਾਡੀ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ
ਨੇ ਆਰ-ਪਾਰ ਦੀ ਲੜਾਈ ਦਾ ਮਨ ਬਣਾ ਲਿਆ ਹੈ ਤੇ ਇਸੇ ਲਈ ਹੀ ਉਨ੍ਹਾਂ ਨੇ ਅਕਾਲੀ ਦਲ
ਦੀਆਂ ਸਾਰੀਆਂ ਇਕਾਈਆਂ ਭੰਗ ਕਰਨ ਉਪਰੰਤ ਵੀ ਨਵੀਂ ਅਨੁਸ਼ਾਸਨੀ ਕਮੇਟੀ ਬਣਾ ਦਿੱਤੀ
ਹੈ।
ਪਤਾ ਲੱਗਾ ਹੈ ਕਿ ਪਾਰਟੀ ਤੋਂ ਕਥਿਤ ਬਗ਼ਾਵਤ ਕਰਨ ਵਾਲੇ ਨੇਤਾ
'ਝੂੰਦਾਂ' ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ 21 ਜਾਂ 22
ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ। ਕਿਉਂਕਿ ਸਖਬੀਰ ਸਿੰਘ ਬਾਦਲ 12 ਤੋਂ
20 ਅਗਸਤ ਤੱਕ ਵਿਦੇਸ਼ੀ ਦੌਰੇ 'ਤੇ ਹਨ ਪਰ ਇਸ ਦਰਮਿਆਨ ਬਾਦਲ ਧਿਰ ਤੋਂ ਇਹ ਜਾਣਕਾਰੀ
ਵੀ ਮਿਲੀ ਹੈ ਕਿ ਬਾਗ਼ੀ ਸਮਝੇ ਜਾਂਦੇ ਨੇਤਾਵਾਂ ਵਿਚੋਂ ਬਹੁਤੇ ਸੁਖਬੀਰ ਬਾਦਲ ਦੇ
ਸਿੱਧੇ ਸੰਪਰਕ ਵਿਚ ਹਨ। ਕੁਝ ਨਾਲ ਉਨ੍ਹਾਂ ਦੀ ਟੈਲੀਫੋਨ 'ਤੇ ਵਾਰਤਾ ਵੀ ਹੋਈ ਹੈ ਤੇ
ਕੁਝ ਨੂੰ ਉਹ ਨਿੱਜੀ ਰੂਪ ਵਿਚ ਵੀ ਮਿਲੇ ਹਨ। ਸਾਡੀ ਜਾਣਕਾਰੀ ਅਨੁਸਾਰ ਬਾਗ਼ੀ ਧੜਾ
ਇਸ ਲੜਾਈ ਨੂੰ ਪਾਰਟੀ ਅੰਦਰ ਰਹਿ ਕੇ ਹੀ ਨਵੰਬਰ ਦੇ ਅਖੀਰ ਵਿਚ ਹੋਣ ਵਾਲੀ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਦੀ ਚੋਣ ਤੱਕ ਲਮਕਾਉਣਾ ਚਾਹੁੰਦਾ ਹੈ, ਜਦੋਂ ਕਿ ਬਾਦਲ ਧੜਾ ਇਸ
ਨੂੰ ਜਲਦੀ ਖ਼ਤਮ ਕਰਨ ਦੀ ਰਣਨੀਤੀ 'ਤੇ ਆ ਗਿਆ ਹੈ।
ਮਜੀਠੀਆ ਦੀ
ਸਥਿਤੀ ਵਿੱਚ ਸੁਧਾਰ ਬੇਸ਼ੱਕ ਬਿਕਰਮ ਸਿੰਘ ਮਜੀਠੀਆ 'ਤੇ ਦਰਜ ਕੇਸ ਦਾ
ਅੰਤਿਮ ਫ਼ੈਸਲਾ ਅਜੇ ਕਾਫੀ ਦੇਰ ਨਾਲ ਹੋਵੇਗਾ ਪਰ ਜਿਸ ਤਰ੍ਹਾਂ ਇਸ ਕੇਸ ਨੂੰ
ਨਜਿੱਠਿਆ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਅਦਾਲਤ ਨੇ ਉਨ੍ਹਾਂ ਨੂੰ
ਜ਼ਮਾਨਤ ਦੇਣ ਸਮੇਂ ਕੀਤੀਆਂ ਹਨ, ਉਨ੍ਹਾਂ ਨਾਲ ਬਿਕਰਮ ਸਿੰਘ ਮਜੀਠੀਆ ਦੇ ਅਕਸ ਵਿਚ
ਸੁਧਾਰ ਹੋਣਾ ਯਕੀਨੀ ਹੈ ਤੇ ਅਕਾਲੀ ਦਲ ਦੇ ਕੇਡਰ ਵਿਚ ਵੀ ਉਨ੍ਹਾਂ ਪ੍ਰਤੀ
ਹਮਦਰਦੀ ਦੀ ਭਾਵਨਾ ਦਾ ਪ੍ਰਬਲ ਹੋਣਾ ਕੁਦਰਤੀ ਹੈ। ਪਰ ਇਹ ਸਥਿਤੀ 'ਆਮ ਆਦਮੀ ਪਾਰਟੀ'
ਦੀ ਕਾਰਗੁਜ਼ਾਰੀ ਪ੍ਰਤੀ ਕਈ ਸਵਾਲ ਵੀ ਖੜ੍ਹੇ ਕਰੇਗੀ ਤੇ ਉਸ ਦੀਆਂ ਸਫ਼ਾਂ ਵਿਚ
ਮਾਯੂਸੀ ਦਾ ਕਾਰਨ ਵੀ ਬਣੇਗੀ
ਹਰ ਘਰ ਤਿਰੰਗਾ ਮੁਹਿੰਮ
ਝੁਕਨੇ ਨਾ ਪਾਏ ਕਭੀ ਅਮਨ-ਓ-ਅਮਾਂ ਕਾ ਪਰਚਮ, ਉਠੋ ਨਫ਼ਰਤ ਕੀ ਯੇ ਦੀਵਾਰ
ਗਿਰਾ ਦੀ ਜਾਏ। (ਕਾਸਿਮ ਨਿਆਜ਼ੀ)
ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਦੀ ਅਗਵਾਈ ਵਿਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦੇ
'ਅੰਮ੍ਰਿਤ ਮਹਾਂਉਤਸਵ' ਦੇ ਨਾਂਅ 'ਤੇ ਦੇਸ਼ ਵਾਸੀਆਂ ਨੂੰ ਹਰ ਘਰ ਤਿਰੰਗਾ ਲਹਿਰਾਉਣ
ਦਾ ਸੱਦਾ ਦਿੱਤਾ ਗਿਆ ਹੈ। ਇਸ ਕੰਮ ਲਈ ਇਕ ਵੈੱਬਸਾਈਟ ਵੀ ਬਣਾਈ ਗਈ ਹੈ,
ਜਿਸ ਦਾ ਨਾਂਅ 'ਹਰ ਘਰ ਤਿਰੰਗਾ ਡਾਟ ਕਾਮ' ਹੈ। ਇਥੋਂ ਇਸ ਮੁਹਿੰਮ ਵਿਚ
ਸ਼ਾਮਿਲ ਹੋਣ ਦਾ 'ਸਰਟੀਫਿਕੇਟ' ਵੀ ਲਿਆ ਜਾ ਸਕਦਾ ਹੈ।
ਬੇਸ਼ੱਕ ਅਸੀਂ
ਭਾਰਤੀ ਆਪਣੇ ਦੇਸ਼ ਦੇ ਝੰਡੇ ਦਾ ਸਨਮਾਨ ਕਰਦੇ ਹਾਂ ਤੇ ਕਿਸੇ ਵੀ ਤਰ੍ਹਾਂ ਆਪਣੇ
ਦੇਸ਼ ਦੀ ਆਜ਼ਾਦੀ ਦੇ ਸਮਾਰੋਹ ਵਿਚ ਸ਼ਾਮਿਲ ਹੋਣਾ ਗੌਰਵ ਦੀ ਗੱਲ ਸਮਝਦੇ ਹਾਂ।
ਤਿਰੰਗਾ ਝੰਡਾ, ਜਿਸ ਦੇ 3 ਰੰਗ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਪ੍ਰਤੀਕ ਹਨ ਤੇ
ਜਿਸ ਵਿਚਲਾ ਅਸ਼ੋਕ ਚੱਕਰ 'ਕਾਨੂੰਨ ਦੇ ਰਾਜ' ਦਾ ਨਿਸ਼ਾਨ ਹੈ ਤੇ ਜਿਸ ਦਾ ਆਮ ਕਹੇ
ਜਾਣ ਵਾਂਗ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਹੈ, ਨੂੰ ਲਹਿਰਾਉਣ ਵਿਚ ਸਾਨੂੰ
ਭਾਰਤੀਆਂ ਨੂੰ ਨਾ ਕੋਈ ਝਿਜਕ ਹੈ ਤੇ ਨਾ ਹੀ ਹੋਣੀ ਚਾਹੀਦੀ ਹੈ।
ਗ਼ੌਰਤਲਬ
ਹੈ ਕਿ ਗ਼ਦਰ ਪਾਰਟੀ ਦਾ ਝੰਡਾ ਵੀ ਤਿਰੰਗਾ ਝੰਡਾ ਸੀ ਤੇ ਕਰਤਾਰ ਸਿੰਘ ਸਰਾਭਾ ਵੀ
ਇਨ੍ਹਾਂ ਰੰਗਾਂ ਨੂੰ ਇਨ੍ਹਾਂ ਹੀ ਅਰਥਾਂ ਵਿਚ ਲੈਂਦੇ ਸਨ। ਪਰ ਹੈਰਾਨੀ ਦੀ ਗੱਲ ਇਹ
ਹੈ ਕਿ ਦੀਆਂ ਘੱਟ-ਗਿਣਤੀਆਂ ਵਿਚ ਇਸ ਝੰਡੇ ਨੂੰ ਲਹਿਰਾਉਣ ਦੀ ਇਸ ਮੁਹਿੰਮ ਪ੍ਰਤੀ ਡਰ
ਤੇ ਫ਼ਿਕਰ ਦੀ ਭਾਵਨਾ ਕਿਉਂ ਬਣ ਰਹੀ ਹੈ? ਕਿਉਂ ਇਹ ਪ੍ਰਭਾਵ ਬਣ ਰਿਹਾ ਹੈ ਕਿ ਇਹ
ਲਹਿਰ 'ਹਿੰਦੂ ਰਾਸ਼ਟਰ' ਤੇ ਭਗਵਾਂ ਝੰਡਾ ਲਹਿਰਾਉਣ ਦੀ ਇਕ ਰਿਹਰਸਲ ਵਾਂਗ ਹੈ। ਅਸੀਂ
ਸਮਝਦੇ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ
ਅੱਗੇ ਆ ਕੇ ਦੇਸ਼ ਦੇ ਨਾਂਅ 'ਤੇ ਸੰਦੇਸ਼ ਜਾਰੀ ਕਰਨ ਕਿ ਝੰਡਾ ਲਹਿਰਾਉਣ ਦੀ ਕੋਈ
ਜ਼ਬਰਦਸਤੀ ਨਹੀਂ, ਅਜਿਹਾ ਨਹੀਂ ਹੈ ਕਿ ਜੋ ਝੰਡਾ ਲਹਿਰਾਉਣਗੇ ਉਹ ਹੀ ਦੇਸ਼ ਭਗਤ ਹਨ
ਤੇ ਜੋ ਨਹੀਂ ਲਹਿਰਾਉਣਗੇ, ਉਨ੍ਹਾਂ ਨੂੰ ਗ਼ੱਦਾਰ ਵਜੋਂ ਮੰਨ ਲਿਆ ਜਾਵੇਗਾ। ਇਹ ਦੇਸ਼
ਭਗਤੀ ਦੀ ਮੁਹਿੰਮ ਹੈ। ਸਭ ਨੂੰ ਆਪਣੇ ਮਨੋਂ ਇਸ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਪਰ
ਇਸ ਪ੍ਰਤੀ ਘੱਟ-ਗਿਣਤੀਆਂ ਵਿਚ ਉਪਜੀ ਡਰ ਤੇ ਫ਼ਿਕਰ ਦੀ ਭਾਵਨਾ ਦੇ ਪ੍ਰਭਾਵ ਨੂੰ
ਜ਼ਰੂਰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।
ਇਥੇ ਨੋਟ ਕਰਨ ਵਾਲੀ ਗੱਲ ਹੈ ਕਿ
ਜਦੋਂ ਲੱਖਾਂ ਦੀ ਗਿਣਤੀ ਵਿਚ ਸਿੱਖ ਤੇ ਹਿੰਦੂ ਪਾਕਿਸਤਾਨ ਵਿਚ ਆਪਣੀ ਹਜ਼ਾਰਾਂ
ਲੱਖਾਂ ਕਰੋੜਾਂ ਦੀ ਜਾਇਦਾਦ ਛੱਡ ਕੇ ਭਾਰਤ ਆਏ ਤਾਂ ਉਨ੍ਹਾਂ ਦੀ ਸਪੱਸ਼ਟ ਸੋਚ ਸੀ ਕਿ
ਪਾਕਿਸਤਾਨ ਦੀ ਬਜਾਏ ਭਾਰਤ ਵਿਚ ਉਨ੍ਹਾਂ ਦਾ ਧਰਮ ਅਤੇ ਜੀਵਨ ਸੁਰੱਖਿਅਤ ਹੋਵੇਗਾ।
ਅਸੀਂ ਸਮਝਦੇ ਹਾਂ ਕਿ ਮੁਸਲਿਮ ਧਰਮ ਦੇ ਨਾਂਅ 'ਤੇ ਪਾਕਿਸਤਾਨ ਬਣਨ ਦੇ ਬਾਵਜੂਦ
ਜਿਹੜੇ ਮੁਸਲਿਮ ਹਿਜਰਤ ਕਰਕੇ ਨਹੀਂ ਗਏ, ਉਨ੍ਹਾਂ ਦੀ ਸੋਚ ਵੀ ਇਹੀ ਰਹੀ ਹੋਵੇਗੀ ਕਿ
ਉਹ ਭਾਰਤ ਵਿਚ ਜੋ ਮੁਸਲਿਮ ਦੇਸ਼ ਨਹੀਂ, ਸਗੋਂ ਇਕ ਧਰਮ-ਨਿਰਪੱਖ ਦੇਸ਼ ਬਣ ਰਿਹਾ ਸੀ,
ਵਿਚ ਆਪਣੇ-ਆਪ ਜ਼ਿਆਦਾ ਸੁਰੱਖਿਅਤ ਸਮਝਦੇ ਹੋਣਗੇ।
ਇਸ ਹਾਲਤ ਵਿਚ ਇਹ
ਸਪੱਸ਼ਟ ਹੈ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਮੌਕਾ ਸਿਰਫ 3 ਦਿਨ ਕੌਮੀ ਝੰਡੇ
ਲਹਿਰਾ ਕੇ ਉਤਸਵ ਮਨਾਉਣ ਦਾ ਮੌਕਾ ਹੀ ਨਹੀਂ। ਭਾਵੇਂ ਇਹ ਉਤਸਵ ਮਨਾਉਣਾ ਕੋਈ ਬੁਰੀ
ਗੱਲ ਨਹੀਂ ਪਰ ਇਹ ਮੌਕਾ ਇਸ ਤੋਂ ਵੀ ਜ਼ਿਆਦਾ ਪਿੱਛੇ ਮੁੜ ਕੇ ਵੇਖਣ ਦਾ ਹੈ ਕਿ ਦੇਸ਼
ਦੇ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦੇ ਕੇ ਜੋ ਆਜ਼ਾਦੀ ਲਈ ਤੇ ਜਿਸ ਆਜ਼ਾਦੀ ਲਈ
ਦੇਸ਼ ਨੇ ਵੰਡ ਦਾ ਸੰਤਾਪ ਹੰਢਾਇਆ, ਜਿਸ ਕਾਰਨ ਲੱਖਾਂ ਲੋਕ ਮਾਰੇ ਗਏ ਤੇ
ਅਰਬਾਂ-ਕਰੋੜਾਂ ਦਾ ਨੁਕਸਾਨ ਸਹਿਣਾ ਪਿਆ ਸੀ, ਜਿਨ੍ਹਾਂ ਉਦੇਸ਼ਾਂ ਤੇ ਸੁਪਨਿਆਂ ਲਈ
ਅਸੀਂ ਇਹ ਕੁਰਬਾਨੀਆਂ ਕੀਤੀਆਂ, ਪਿਛਲੇ 75 ਸਾਲਾਂ ਵਿਚੋਂ ਉਨ੍ਹਾਂ ਵਿਚੋਂ ਕਿੰਨੇ
ਉਦੇਸ਼ ਤੇ ਸੁਪਨੇ ਸਾਕਾਰ ਹੋਏ। ਜੇ ਨਹੀਂ ਹੋਏ ਤਾਂ ਕਿਉਂ ਨਹੀਂ ਹੋਏ ਤੇ ਉਨ੍ਹਾਂ
ਨੂੰ ਸਾਕਾਰ ਕਰਨ ਲਈ ਹੁਣ ਕੀ ਕਰਨਾ ਚਾਹੀਦਾ ਹੈ। ਇਹ ਵੀ ਸੋਚਣ ਦੀ ਲੋੜ ਹੈ ਕਿ
ਪਿਛਲੇ 75 ਸਾਲਾਂ ਵਿਚ ਅਸੀਂ ਭਾਰਤ ਨੂੰ ਸਹੀ ਅਰਥਾਂ ਵਿਚ ਸਮਾਜਵਾਦੀ, ਧਰਮ-ਨਿਰਪੱਖ
ਤੇ ਸੰਘੀ ਬਣਾਉਣ ਦੀ ਸੰਵਿਧਾਨਕ ਵਚਨਬੱਧਤਾ ਨੂੰ ਕਿਸ ਹੱਦ ਤੱਕ ਪੂਰਾ ਕਰ ਸਕੇ ਹਾਂ?
ਕਿਉਂ ਸਾਨੂੰ ਰਾਜ ਕਰਨ ਲਈ ਇਨਸਾਫ਼, ਬਰਾਬਰੀ ਤੇ ਭਾਈਚਾਰੇ ਦੀ ਥਾਂ
ਬਹੁਗਿਣਤੀਵਾਦ ਦਾ ਆਸਰਾ ਲੈਣਾ ਪੈ ਰਿਹਾ ਹੈ। ਕਿਉਂ ਦੇਸ਼ ਦਾ ਰਾਸ਼ਟਰੀ ਝੰਡਾ
ਲਹਿਰਾਉਣ ਲਈ ਕਿਸੇ ਸਰਕਾਰੀ ਮੁਹਿੰਮ ਦੀ ਲੋੜ ਪੈ ਰਹੀ ਹੈ? ਕਿਉਂ ਨਹੀਂ ਦੇਸ਼ ਦੇ
ਲੋਕ ਆਪਣੇ-ਆਪ ਆਪਣੇ ਮਨ ਦੀ ਖੁਸ਼ੀ ਨਾਲ ਇਸ ਦਿਨ ਨੂੰ ਇਕ ਪਵਿੱਤਰ ਤਿਉਹਾਰ ਵਾਂਗ
ਆਪਣੇ ਧਾਰਮਿਕ ਅਕੀਦਿਆਂ ਤੋਂ ਉੱਪਰ ਉੱਠ ਕੇ ਮਨਾ ਰਹੇ?
ਆਪਣੇ ਦੇਸ਼ ਦਾ
ਕੌਮੀ ਝੰਡਾ ਲਹਿਰਾਉਣਾ ਬਹੁਤ ਚੰਗੀ ਗੱਲ ਹੈ ਪਰ ਕੌਮੀ ਸਰੋਕਾਰਾਂ ਦੀ ਪੂਰਤੀ ਤੇ
ਸੰਵਿਧਾਨ ਦੀ ਆਸ਼ਿਆਂ 'ਤੇ ਅਸੀਂ 75 ਸਾਲਾਂ ਵਿਚ ਕਿੰਨਾ ਕੁ ਪੂਰਾ ਉਤਰੇ ਹਾਂ, ਇਸ
ਦੀ ਸਮੀਖਿਆ ਕਰਨੀ ਵੀ ਜ਼ਰੂਰੀ ਹੈ।
ਹਮ ਖੂਨ ਕੀ ਕਿਸ਼ਤੇਂ ਤੋ ਕਈ ਦੇ
ਚੁਕੇ ਲੇਕਿਨ, ਏ ਖ਼ਾਕ-ਏ-ਵਤਨ ਕਰਜ਼ ਅਦਾ ਕਿਉਂ ਨਹੀਂ ਹੋਤਾ? (ਵਲੀ
ਆਸੀ)
1044, ਗੁਰੂ ਨਾਨਕ ਸਟਰੀਟ, ਸਮਰਾਲਾ
ਰੋਡ, ਖੰਨਾ ਫੋਨ : 92168-60000 hslall@ymail.com
|