WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪੰਜਾਬੀ ਭਾਸ਼ਾ ਦੀ ਬੁਨਿਆਦ ਕਿਵੇਂ ਪੱਕੀ ਕੀਤੀ ਜਾਵੇ?  
ਹਰਜਿੰਦਰ ਸਿੰਘ ਲਾਲ                        23/09/2022)

lall

50ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ
ਟੁੱਟੀ ਹੋਈ ਸਿਤਾਰ ਰਬਾਬੀਆਂ ਦੀ।
ਪੁੱਛੀ ਬਾਤ ਨਾ ਜਿਨ੍ਹਾਂ ਨੇ 'ਸ਼ਰਫ਼' ਮੇਰੀ,
ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।।
(ਬਾਬੂ ਫਿਰੋਜ਼ਦੀਨ 'ਸ਼ਰਫ਼')

ਹਾਲਾਂਕਿ ਪਿਛਲੇ ਇਕ ਹਫ਼ਤੇ ਤੋਂ ਕੈਨੇਡਾ ਵਿਚ ਹੋਣ ਕਾਰਨ ਮੈਂ ਸੋਚਦਾ ਸੀ ਕਿ ਇਸ ਵਾਰ ਭਾਰਤ ਤੇ ਕੈਨੇਡਾ ਵਿਚਲੇ ਫਰਕਾਂ, ਕੈਨੇਡਾ ਵਿਚ ਵਸੇ ਪੰਜਾਬੀਆਂ ਦੀ ਸੋਚ, ਸਿੱਖ ਵਸੋਂ ਦੀ ਸ਼ਾਨੋ-ਸ਼ੌਕਤ ਅਤੇ ਇਥੇ ਇਨ੍ਹਾਂ ਵਿਚ ਫੈਲ ਰਹੀਆਂ ਬੁਰਾਈਆਂ ਦੀ ਗੱਲ ਕਰਾਂਗਾ। ਪਰ ਇਸ ਵੇਲੇ ਇਥੋਂ ਦੇ ਪੰਜਾਬੀਆਂ ਵਲੋਂ ਅਤੇ ਭਾਰਤੀ ਪੰਜਾਬੀਆਂ ਤੇ ਇਥੋਂ ਤੱਕ ਕਿ ਕਈ ਪਾਕਿਸਤਾਨੀ ਪੰਜਾਬੀਆਂ ਵਲੋਂ ਵੀ ਪੰਜਾਬੀ ਜ਼ੁਬਾਨ ਦੇ ਖ਼ਾਤਮੇ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾ ਰਹੇ ਸਵਾਲਾਂ ਦੇ ਮੱਦੇਨਜ਼ਰ ਮੈਨੂੰ ਦੁੁਨੀਆਂ ਦੀਆਂ 5 ਵੱਡੀਆਂ ਭਾਸ਼ਾਵਾਂ ਦੇ ਪਤਨ ਜਾਂ ਖ਼ਾਤਮੇ ਦੇ ਕਾਰਨਾਂ ਦੀ ਰੌਸ਼ਨੀ ਵਿਚ ਪੰਜਾਬੀ ਦੇ ਭਵਿੱੱਖ ਬਾਰੇ ਲਿਖਣ 'ਤੇ ਮਜਬੂਰ ਹੋਣਾ ਪਿਆ ਹੈ।

17 ਸਾਲ ਪੁਰਾਣੀ ਇਕ ਰਿਪੋਰਟ ਹੈ ਕਿ ਦੁਨੀਆਂ ਦੀਆਂ ਕਈਆਂ ਹਜ਼ਾਰ ਭਾਸ਼ਾਵਾਂ ਵਿਚੋਂ 400 ਮਰਨ ਕਿਨਾਰੇ ਹਨ ਤੇ ਵਿਸ਼ਵੀਕਰਨ ਕਰਕੇ ਹਰ ਮਹੀਨੇ ਕਰੀਬ 2 ਭਾਸ਼ਾਵਾਂ ਅਲੋਪ ਹੋ ਰਹੀਆਂ ਹਨ। ਬਹੁਤੇ ਪੰਜਾਬੀ, ਪੰਜਾਬੀ ਦੇ ਪਤਨ ਦੇ ਖ਼ਤਰੇ ਨੂੰ ਹਕੀਕੀ ਨਹੀਂ ਸਮਝਦੇ ਕਿਉਂਕਿ ਪੰਜਾਬੀ ਜ਼ੁਬਾਨ ਇਸ ਵੇਲੇ ਵਿਸ਼ਵ ਵਿਚ ਸਭ ਤੋਂ ਵੱਧ ਬੋਲੀਆਂ ਜਾਂਦੀਆਂ ਬੋਲੀਆਂ ਵਿਚ 11ਵੇਂ ਸਥਾਨ 'ਤੇ ਆ ਚੁੱਕੀ ਹੈ। ਅੰਗਰੇਜ਼ੀ ਬੋਲਣ ਵਾਲਿਆਂ ਦੀ ਕੁਲ ਗਿਣਤੀ 113 ਕਰੋੜ, 20 ਲੱਖ ਹੈ ਤੇ ਇਹ ਪਹਿਲੇ ਨੰਬਰ 'ਤੇ ਹੈ। ਦੂਸਰੇ ਨੰਬਰ 'ਤੇ ਚੀਨੀ ਭਾਸ਼ਾ ਮੈਂਡਰਿਨ ਹੈ ਇਹ 111 ਕਰੋੜ 70 ਲੱਖ ਲੋਕਾਂ ਦੀ ਭਾਸ਼ਾ ਹੈ। ਤੀਸਰਾ ਨੰਬਰ ਹਿੰਦੀ ਦਾ ਹੈ ਜੋ ਵਿਸ਼ਵ ਵਿਚ 61 ਕਰੋੜ 50 ਲੱਖ ਲੋਕ ਬੋਲਦੇ ਹਨ। 53 ਕਰੋੜ 40 ਲੱਖ ਲੋਕਾਂ ਦੀ ਭਾਸ਼ਾ ਸਪੈਨਿਸ਼ ਹੈ। ਫਰਾਂਸੀਸੀ 28 ਕਰੋੜ, ਅਰੈਬਿਕ 27 ਕਰੋੜ 40 ਲੱਖ, ਬੰਗਾਲੀ 26 ਕਰੋੜ 50 ਲੱਖ, ਰੂਸੀ 25 ਕਰੋੜ 80 ਲੱਖ, ਪੁਰਤਗਾਲੀ 23 ਕਰੋੜ 40 ਲੱਖ ਅਤੇ ਇੰਡੋਨੇਸ਼ੀਅਨ ਜੋ 10ਵੇਂ ਸਥਾਨ 'ਤੇ ਹੈ 19 ਕਰੋੜ 80 ਲੱਖ ਲੋਕਾਂ ਦੀ ਭਾਸ਼ਾ ਹੈ। ਵਰਲਡ ਡਾਟਾ ਇਨਫੋ ਦੇ ਅੰਕੜਿਆਂ ਅਨੁਸਾਰ ਪੰਜਾਬੀ ਇਸ ਵੇਲੇ 14 ਕਰੋੜ 81 ਲੱਖ ਲੋਕਾਂ ਦੀ ਬੋਲੀ ਹੈ, ਜਿਸ ਵਿਚ 10 ਕਰੋੜ 85 ਲੱਖ ਪਾਕਿਸਤਾਨੀ ਤੇ 3 ਕਰੋੜ 90 ਲੱਖ ਹਿੰਦੁਸਤਾਨੀ ਸ਼ਾਮਿਲ ਹਨ। ਹੋਰ ਦੇਸ਼ਾਂ ਵਿਚ ਵੀ ਪੰਜਾਬੀ ਬੋਲਣ ਵਾਲੇ ਵੱਡੀ ਗਿਣਤੀ ਵਿਚ ਰਹਿੰਦੇ ਹਨ, ਜਿਨ੍ਹਾਂ ਵਿਚ ਕੈਨੇਡਾ, ਬਰਤਾਨੀਆ ਤੇ ਅਮਰੀਕਾ ਵਿਚ ਵੀ ਪੰਜਾਬੀ ਬੋਲਣ ਵਾਲੇ ਲੱਖਾਂ ਪੰਜਾਬੀ ਹਨ। ਇਸ ਤਰ੍ਹਾਂ ਪੰਜਾਬੀ ਇਸ ਵੇਲੇ 11ਵੇਂ ਨੰਬਰ ਦੀ ਵਿਸ਼ਵ ਦੀ ਬੋਲੀ ਹੈ। ਭਾਵੇਂ ਇਸ ਨੂੰ ਪਾਕਿਸਤਾਨੀ ਸ਼ਾਹਮੁਖੀ ਵਿਚ ਲਿਖਦੇ ਹਨ ਤੇ ਭਾਰਤੀ ਪੰਜਾਬੀ ਗੁਰਮੁਖੀ ਵਿਚ। ਫਿਰ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਇੰਨੇ ਵੱਡੇ ਖੇਤਰ ਤੇ ਇੰਨੀ ਵੱਡੀ ਗਿਣਤੀ ਵਿਚ ਬੋਲੀ ਜਾ ਰਹੀ ਪੰਜਾਬੀ ਨੂੰ ਕਾਹਦਾ ਖ਼ਤਰਾ? ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਪੰਜਾਬੀ ਵਿਚ ਹੋਣ ਕਾਰਨ ਜਦੋਂ ਤੱਕ ਸਿੱਖ ਹਨ ਪੰਜਾਬੀ ਕਿਵੇਂ ਖ਼ਤਮ ਸਕਦੀ ਹੈ ?'

ਅਸਲ ਵਿਚ ਇਸ ਖ਼ਤਰੇ ਨੂੰ ਸਮਝਣ ਲਈ ਵਿਸ਼ਵ ਦੀਆਂ 5 ਬਹੁਤ ਹੀ ਵੱਡੀਆਂ ਤੇ ਮਹੱਤਵਪੂਰਨ ਰਹੀਆਂ ਭਾਸ਼ਾਵਾਂ ਦੀ ਮੌਤ ਜਾਂ ਉਨ੍ਹਾਂ ਨੂੰ ਬੋਲਣ-ਲਿਖਣ ਵਾਲਿਆਂ ਦੀ ਗਿਣਤੀ ਕੁਝ ਹਜ਼ਾਰਾਂ ਤੱਕ ਸੀਮਤ ਹੋਣ ਦੇ ਕਾਰਨਾਂ ਨੂੰ ਵੀ ਸਮਝਣਾ ਪਵੇਗਾ। ਇਸ ਲੜੀ ਵਿਚ ਪਹਿਲੇ ਸਥਾਨ 'ਤੇ ਲਾਤੀਨੀ (ਲੈਟਿਨ) ਭਾਸ਼ਾ ਦੀ ਗੱਲ ਕਰਨੀ ਪਵੇਗੀ, ਜਿਹੜੀ ਕਿਸੇ ਵੇਲੇ ਰੋਮਨ ਸਾਮਰਾਜ ਅਧੀਨ ਪੂਰੇ ਯੂਰਪ, ਭੂਮੱਧ ਸਾਗਰ ਦੇ ਸਾਰੇ ਤੱਟੀ ਇਲਾਕਿਆਂ ਅਤੇ ਅਫ਼ਰੀਕੀ ਦੇਸ਼ਾਂ ਦੀ ਭਾਸ਼ਾ ਸੀ ਤੇ ਇਹ ਸਾਹਿਤਕ ਤੌਰ 'ਤੇ ਵੀ ਬਹੁਤ ਅਮੀਰ ਭਾਸ਼ਾ ਹੀ ਨਹੀਂ ਸੀ, ਸਗੋਂ ਇਸ ਵਿਚ ਮਹਾਨ ਗ੍ਰੰਥਾਂ ਦੀ ਰਚਨਾ ਵੀ ਹੋਈ ਸੀ ਤੇ ਇਸ ਵਿਚ ਡਾਕਟਰੀ ਤੇ ਤਕਨਾਲੋਜੀ ਦੀਆਂ ਕਿਤਾਬਾਂ ਵੀ ਲਿਖੀਆਂ ਗਈਆਂ ਸਨ।

ਆਧੁਨਿਕ ਅੰਗਰੇਜ਼ੀ ਦੇ ਕਰੀਬ 60 ਫੀਸਦੀ ਲਫਜ਼ ਸਿੱਧੇ ਜਾਂ ਅਸਿੱਧੇ ਰੂਪ ਵਿਚ ਲਾਤੀਨੀ ਭਾਸ਼ਾ ਤੋਂ ਹੀ ਆਏ ਹਨ। ਹਾਲਾਂਕਿ ਇਹ ਅੱਜ ਵੀ ਲੈਟਿਨ ਵੈਟੀਕਨ ਸ਼ਹਿਰ ਦੀ ਸਰਕਾਰੀ ਭਾਸ਼ਾ ਹੈ ਪਰ ਇਸਦੇ ਪਤਨ ਦੇ ਕਾਰਨਾਂ ਵਿਚ ਸਭ ਤੋਂ ਪ੍ਰਮੁੱਖ ਕਾਰਨ ਰੋਮਨ ਸਾਮਰਾਜ ਦਾ ਡਿਗਣਾ ਜਾਂ ਖ਼ਤਮ ਹੋਣਾ ਮੰਨਿਆ ਜਾਂਦਾ ਹੈ। ਦੂਸਰਾ ਕਾਰਨ ਇਸ ਦੀ ਵਿਆਕਰਨ ਦਾ ਜਟਿਲ ਹੋਣਾ ਤੇ ਲਫ਼ਜ਼ੀ ਅਰਥਾਂ ਦਾ ਨਾਜ਼ੁਕਪਨ ਮੰਨਿਆ ਜਾਂਦਾ ਹੈ। ਭਾਵੇਂ ਸੰਸਕ੍ਰਿਤ ਨੂੰ ਹਿੰਦੂ ਧਰਮ ਨਾਲ ਜੁੜੀ ਹੋਣ ਕਾਰਨ ਮਰ ਗਈ ਭਾਸ਼ਾ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਸ ਦਾ ਭਾਰਤ ਵਿਚ ਸਤਿਕਾਰ ਹੋਣ ਦੇ ਬਾਵਜੂਦ ਇਸ ਨੂੰ ਬੋਲਣ ਤੇ ਲਿਖਣ ਵਾਲੇ ਕੁਝ ਹਜ਼ਾਰ ਹੀ ਹੋਣਗੇ। ਵੇਦਾਂ, ਪੁਰਾਣਾਂ ਤੇ ਉਪਨਿਸ਼ਦਾਂ ਦੀ ਭਾਸ਼ਾ, ਚਾਣਕਿਆ ਨੀਤੀ ਦੀ ਭਾਸ਼ਾ ਤੇ ਹੋਰ ਦਰਜਨਾਂ ਮਹਾਨ ਗ੍ਰੰਥਾਂ ਦੀ ਭਾਸ਼ਾ ਸੰਸਕ੍ਰਿਤ ਦਾ ਇੰਨਾ ਨੁਕਸਾਨ ਇਸ ਲਈ ਹੋਇਆ ਕਿਉਂਕਿ ਪਹਿਲਾਂ ਤਾਂ ਭਾਰਤ 'ਤੇ ਮੁਸਲਿਮ ਸ਼ਾਸਕ ਹਾਵੀ ਹੋ ਗਏ ਤੇ ਬਾਅਦ ਵਿਚ ਅੰਗਰੇਜ਼ਾਂ ਨੇ ਪੂਰੇ ਭਾਰਤ ਵਿਚ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਬਣਾ ਦਿੱਤਾ। ਉਪਰੋਂ ਸੰਸਕ੍ਰਿਤ ਸਿੱਖਣੀ ਵੀ ਕੋਈ ਸੌਖੀ ਗੱਲ ਨਹੀਂ।

ਤੀਸਰੇ ਨੰਬਰ 'ਤੇ ਮਿਸਰ ਦੀ ਭਾਸ਼ਾ ਕੋਪਟਿਕ ਨੂੰ ਰੱਖਿਆ ਜਾ ਸਕਦਾ ਹੈ, ਜੋ ਇਸਾਈਅਤ ਦੀ ਪਹਿਲੀ ਭਾਸ਼ਾ ਸੀ ਤੇ ਗਰੀਕ (ਯੂਨਾਨੀ) ਲਿੱਪੀ ਵਿਚ ਲਿਖੀ ਜਾਂਦੀ ਸੀ। ਇਸ ਵਿਚ ਕਵਿਤਾ, ਕਹਾਣੀਆਂ ਤੇ ਉੱਚ ਦਰਜੇ ਦਾ ਸਾਹਿਤ ਵੀ ਰਚਿਆ ਗਿਆ। ਪਰ ਇਹ ਭਾਸ਼ਾ ਵੀ ਮਰਨ ਆਸਣ ਇਸ ਲਈ ਹੋ ਗਈ ਕਿਉਂਕਿ ਅਰਬਾਂ ਨੇ ਮਿਸਰ 'ਤੇ ਜਿੱਤ ਪ੍ਰਾਪਤ ਕਰ ਲਈ। ਇਸ ਦੀ ਜਟਿਲਤਾ ਵੀ ਇਸ ਦੇ ਪਤਨ ਦਾ ਇਕ ਹੋਰ ਕਾਰਨ ਬਣੀ। ਇਸ ਸੂਚੀ ਵਿਚ ਚੌਥੇ ਨੰਬਰ 'ਤੇ 'ਬਾਈਬਲੀਕਲ ਹਿਬਰੂ' ਭਾਸ਼ਾ ਨੂੰ ਰੱਖਿਆ ਜਾ ਸਕਦਾ ਹੈ।

ਭਾਵੇਂ ਹੁਣ ਫਿਰ ਇਜ਼ਰਾਈਲ ਵਿਚ ਇਸ ਭਾਸ਼ਾ ਨੂੰ ਪੜ੍ਹਾਇਆ ਜਾਣਾ ਜ਼ਰੂਰੀ ਹੋ ਗਿਆ ਹੈ ਪਰ ਇਸ ਭਾਸ਼ਾ ਦੀ ਥਾਂ ਹੁਣ ਮਾਡਰਨ ਹਿਬਰੂ ਭਾਸ਼ਾ ਲੈ ਚੁੱਕੀ ਹੈ। ਇਸ ਭਾਸ਼ਾ ਵਿਚ ਸੀਮਤ 8 ਕੁ ਹਜ਼ਾਰ ਸ਼ਬਦ ਸਨ ਜਦੋਂ ਕਿ ਮਾਡਰਨ ਹਿਬਰੂ ਭਾਸ਼ਾ ਦੇ 1 ਲੱਖ ਤੋਂ ਵਧੇਰੇ ਸ਼ਬਦ ਹਨ। ਬਾਈਬਲੀਕਲ ਹਿਬਰੂ ਭਾਸ਼ਾ ਦਾ ਨੁਕਸਾਨ ''ਯੈਰੂਸ਼ਲਮ ਦੇ ਮੰਦਰ' ਡਿਗਣ ਅਤੇ ਇਜ਼ਰਾਈਲੀ ਯਹੂਦੀਆਂ ਦੇ ਖਿੰਡਰ-ਪੁੰਡਰ ਜਾਣ ਕਾਰਨ ਹੋਇਆ। 5ਵੇਂ ਨੰਬਰ 'ਤੇ ਮੈਸੋਪਟਾਮੀਆ ਤੇ ਬੇਬੀਲੋਨ ਦੇ ਲੋਕਾਂ ਵਲੋਂ ਵਰਤੀ ਜਾਂਦੀ ਅਕਾਡੀਅਨ ਭਾਸ਼ਾ ਹੈ। ਇਹ ਸਿੱਖਣੀ ਔਖੀ ਸੀ ਤੇ ਲੋਕਾਂ ਨੇ ਹੌਲੀ-ਹੌਲੀ ਇਸ ਦੀ ਥਾਂ ਸੌਖਿਆਂ ਸਿੱਖੀ ਜਾ ਸਕਣ ਵਾਲੀ ਭਾਸ਼ਾ ਅਰਾਮੈਕ ਨੂੰ ਦੇ ਦਿੱਤੀ।

ਜੇ ਉਪਰਲੀ ਸੂਚੀ ਵਿਚ ਭਾਸ਼ਾਵਾਂ ਦੇ ਪਤਨ ਦੇ ਕਾਰਨਾਂ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਸਭ ਤੋਂ ਵੱਡਾ ਕਾਰਨ ਤਾਂ ਕਿਸੇ ਭਾਸ਼ਾ ਦਾ ਰਾਜ ਭਾਸ਼ਾ ਨਾ ਰਹਿਣਾ ਹੀ ਜਾਪਦਾ ਹੈ। ਦੂਸਰਾ ਕਾਰਨ ਭਾਸ਼ਾਵਾਂ ਦਾ ਔਖਾ ਹੋਣਾ ਤੇ ਤੀਸਰਾ ਸੀਮਤ ਲਫਜ਼ ਹੋਣੇ ਵੀ ਹੈ। ਸੋ ਹੁਣ ਪੰਜਾਬੀ ਦੀ ਗੱਲ ਕਰੀਏ, ਪੰਜਾਬੀ ਤਾਂ ਸਦੀਆਂ ਤੋਂ ਰਾਜ ਭਾਸ਼ਾ ਨਹੀਂ ਰਹੀ। ਇਸ ਦੀ ਬਦਕਿਸਮਤੀ ਤਾਂ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਪੰਜਾਬੀ ਮਹਾਰਾਜੇ ਨੇ ਵੀ ਇਸ ਨੂੰ ਆਪਣੇ ਰਾਜ ਦੀ ਭਾਸ਼ਾ ਨਹੀਂ ਬਣਾਇਆ। ਇਹ ਸਿਰਫ਼ ਸੂਫ਼ੀ ਕਾਵਿ, ਅਜੋਕੇ ਰੂਪ ਵਿਚ ਗੁਰਬਾਣੀ ਅਤੇ ਕਿੱਸਾ ਕਾਵਿ, ਕਹਾਣੀਆਂ ਆਦਿ ਕਰਕੇ ਬਚੀ ਰਹੀ। ਹੁਣ ਭਾਵੇਂ ਕਹਿਣ ਨੂੰ ਇਹ ਭਾਰਤੀ ਪੰਜਾਬ ਦੀ ਰਾਜ ਭਾਸ਼ਾ ਹੈ ਪਰ ਇਸ ਦੇ ਸਿੰਘਾਸਨ 'ਤੇ ਕਦੇ ਫਾਰਸੀ ਤੇ ਕਦੇ ਅੰਗਰੇਜ਼ੀ ਬੈਠੀ ਰਹੀ ਤੇ ਇਸ ਨੂੰ ਕਦੇ ਵੀ ਮਹਾਰਾਣੀ ਵਾਲੇ ਅਧਿਕਾਰ ਨਹੀਂ ਮਿਲੇ।

ਉਪਰੋਂ ਦੇਸ਼ ਦੀ ਸਰਕਾਰ ਹਰ ਹੀਲੇ ਹਿੰਦੀ ਨੂੰ ਦੇਸ਼ ਦੀ ਭਾਸ਼ਾ ਬਣਾਉਣ ਦੇ ਮਨਸੂਬੇ ਘੜ ਰਹੀ ਹੈ। ਜੋ ਇਸ ਲਈ, ਹਾਂ ਸਭ ਤੋਂ ਵੱਧ ਇਸ ਲਈ ਹੀ ਘਾਤਕ ਹੋਣਗੇ। ਫਿਰ ਅਸੀਂ ਇਸ ਨੂੰ ਸਮੇਂ ਦੇ ਹਾਣ ਦੀ ਬਣਾਉਣ ਦੇ ਯਤਨ ਬਸ ਨਾ-ਮਾਤਰ ਹੀ ਕੀਤੇ ਹਨ। ਅਸੀਂ ਨਾ ਤਾਂ ਇਸ ਨੂੰ ਕੰਪਿਊਟਰੀ ਭਾਸ਼ਾ ਦੇ ਹਾਣ ਦਾ ਬਣਾ ਸਕੇ ਹਾਂ ਤੇ ਨਾ ਹੀ ਤਕਨਾਲੋਜੀ, ਡਾਕਟਰੀ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਸਮਰੱਥ। ਜੇਕਰ ਅਸੀਂ ਹੁਣ ਵੀ ਨਾ ਸਮਝੇ ਤਾਂ ਜਿਵੇਂ ਸੰਸਕ੍ਰਿਤ ਇਸ ਵੇਲੇ ਪੰਡਤਾਂ ਦੀ ਭਾਸ਼ਾ ਬਣ ਕੇ ਰਹਿ ਚੁੱਕੀ ਹੈ। ਪੰਜਾਬੀ ਵੀ ਗ੍ਰੰਥੀਆਂ ਤੇ ਪਾਠੀਆਂ ਦੀ ਭਾਸ਼ਾ ਹੀ ਬਣ ਕੇ ਰਹਿ ਜਾਵੇਗੀ, ਕਿਉਂਕਿ ਸਾਡੇ ਲਈ ਤਾਂ ਅੰਗਰੇਜ਼ੀ ਤੇ ਹਿੰਦੀ ਲਿਖਣੀ ਜ਼ਰੂਰੀ ਹੋ ਜਾਵੇਗੀ।

ਕੀ ਕਰਨ ਪੰਜਾਬੀ?
ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇਕ ਸੱਚੀ ਘਟਨਾ ਸੁਣਾਉਣੀ ਜ਼ਰੂਰੀ ਹੈ। *ਇਕ ਵਾਰ ਦੀ ਗੱਲ ਹੈ ਕਿ 1995 ਤੋਂ 2007 ਤੱਕ ਫਰਾਂਸ ਦੇ ਮੁਖੀ ਰਹੇ ਜੈਕੂਐਸ ਸ਼ਿਰਾਕ ਯੂਰਪ ਦੀ ਪਾਰਲੀਮੈਂਟ ਵਿਚ ਹਾਜ਼ਰ ਸਨ ਕਿ ਇਕ ਫਰਾਂਸੀਸੀ ਕਲਾਕਾਰ ਨੇ ਇਸ ਪਾਰਲੀਮੈਂਟ ਨੂੰ ਅੰਗਰੇਜ਼ੀ ਵਿਚ ਇਸ ਲਈ ਸੰਬੋਧਨ ਕੀਤਾ ਕਿ ਸਾਰੇ ਉਸ ਦੀ ਗੱਲ ਸਮਝ ਸਕਣ। ਪਰ ਰਾਸ਼ਟਰਪਤੀ ਸ਼ਿਰਾਕ ਰੋਸ ਵਜੋਂ ਯੂਰਪੀਅਨ ਪਾਰਲੀਮੈਂਟ ਵਿਚੋਂ ਉੱਠ ਕੇ ਬਾਹਰ ਚਲੇ ਗਏ ਕਿ ਇਕ ਫਰਾਂਸੀਸੀ ਕਲਾਕਾਰ ਫਰਾਂਸੀਸੀ ਦੀ ਬਜਾਏ ਅੰਗਰੇਜ਼ੀ ਵਿਚ ਕਿਉਂ ਬੋਲ ਰਿਹਾ ਹੈ?

ਹਿੰਦੋਸਤਾਨ ਵਿਚ ਵੀ ਬੰਗਾਲੀ, ਤੇਲਗੂ, ਤਾਮਿਲ ਆਦਿ ਬੋਲਣ ਵਾਲੇ ਲਗਦੀ ਵਾਹ ਦੂਸਰੀ ਭਾਸ਼ਾ ਵਿਚ ਨਹੀਂ ਬੋਲਦੇ। ਪਰ ਪੰਜਾਬੀ ਤਾਂ ਪਤਾ ਨਹੀਂ ਕਿਉਂ ਪੰਜਾਬੀ ਲਈ ਕਦੇ ਵੀ ਰਾਸ਼ਟਰਪਤੀ ਸ਼ਿਰਾਕ ਵਰਗੀ ਅਪਣੱਤ ਨਹੀਂ ਰੱਖਦੇ। ਖ਼ੈਰ ਸਾਡਾ ਪਹਿਲਾ ਕਦਮ ਭਾਰਤੀ ਪੰਜਾਬ ਵਿਚ ਇਸ ਦਾ ਰਾਜਸੀ ਰੁਤਬਾ ਇਸ ਨੂੰ ਦਿਵਾਉਣਾ ਹੋਣਾ ਚਾਹੀਦਾ ਹੈ ਤੇ ਇਹ ਸਰਕਾਰੀ ਤੇ ਅਦਾਲਤੀ ਭਾਸ਼ਾ ਹੋਣੀ ਚਾਹੀਦੀ ਹੈ। ਸਿਰਫ਼ ਕਾਗਜ਼ਾਂ ਵਿਚ ਹੀ ਨਹੀਂ ਸਗੋਂ ਅਮਲੀ ਤੌਰ 'ਤੇ ਪਾਕਿਸਤਾਨੀ ਪੰਜਾਬ ਵਿਚ, ਬੇਸ਼ਕ ਸ਼ਾਹਮੁਖੀ ਵਰਤਣ, ਪਰ ਉਨ੍ਹਾਂ ਨੂੰ ਅੰਤਰਰਾਸ਼ਟਰੀ ਮੰਚਾਂ ਤੇ ਜਦੋਂ ਵੀ ਮਿਲੀਏ ਤਾਂ ਇਹ ਹੀ ਕਹਿਣਾ ਚਾਹੀਦਾ ਹੈ ਕਿ ਉਹ ਵੀ ਪੰਜਾਬੀ ਨੂੰ ਪਾਕਿਸਤਾਨੀ ਪੰਜਾਬ ਵਿਚ ਸਰਕਾਰੀ ਭਾਸ਼ਾ ਬਣਾਉਣ ਲਈ ਜੱਦੋਜਹਿਦ ਕਰਨ ਤੇ ਇਸ ਸੰਬੰਧੀ ਲੋਕ-ਰਾਇ ਬਣਾਉਣ ਕਿ ਇਸ ਦੇ ਨਾਲ ਹੀ ਗੁਰਮੁਖੀ ਤੇ ਸ਼ਾਹਮੁਖੀ ਦਾ ਲਿਪੀਆਂਤਰ ਕਰਨ ਵਾਲੇ ਐਪ ਤੇ ਸਾਫਟਵੇਅਰ ਵੱਡੀ ਗਿਣਤੀ ਵਿਚ ਬਣਾਏ ਜਾਣ ਤੇ ਮੁਫਤ ਉਪਲਬਧ ਵੀ ਕਰਵਾਏ ਜਾਣ।

ਪੰਜਾਬੀ ਭਾਸ਼ਾ ਨੂੰ ਅਮੀਰ ਤੇ ਕੰਪਿਊਟਰੀਕ੍ਰਿਤ ਬਣਾਉਣ ਲਈ ਜਿੰਨਾ ਵੀ ਖ਼ਰਚਾ ਜ਼ਰੂਰੀ ਹੋਵੇ, ਉਹ ਚੜ੍ਹਦੇ ਪੰਜਾਬ ਵਿਚ ਸਰਕਾਰ ਕਰੇ। ਸ਼੍ਰੋਮਣੀ ਕਮੇਟੀ ਤੇ ਹੋਰ ਪੰਜਾਬੀਆਂ ਤੇ ਸਿੱਖਾਂ ਦੀਆਂ ਸਮਰੱਥ ਸੰਸਥਾਵਾਂ ਵੀ ਆਪਣਾ ਬਣਦਾ ਰੋਲ ਨਿਭਾਉਣ। ਹੈਰਾਨੀ ਦੀ ਗੱਲ ਹੈ ਕਿ ਸਾਡੇ ਕੁਝ ਕਥਿਤ ਪੰਜਾਬੀ-ਪ੍ਰਸਤ ਦੂਸਰੀਆਂ ਭਾਸ਼ਾਵਾਂ ਦੇ ਲਫ਼ਜ਼ ਪੰਜਾਬੀ ਵਿਚ ਵਰਤਣ ਦੇ ਸਖ਼ਤ ਖਿਲਾਫ਼ ਹਨ। ਜਦੋਂ ਕਿ ਇਸ ਵੇਲੇ ਵੀ ਪਹਿਲੇ ਨੰਬਰ ਦੀ ਭਾਸ਼ਾ ਅੰਗਰੇਜ਼ੀ ਨੇ ਕਰੀਬ 80 ਫੀਸਦੀ ਸ਼ਬਦ ਦੂਸਰੀਆਂ ਭਾਸ਼ਾਵਾਂ ਤੋਂ ਲਏ ਹਨ। ਚਾਹੇ ਉਨ੍ਹਾਂ ਵਿਚ ਧੁਨੀਆਤਮਕ ਤਬਦੀਲੀ ਕਰਕੇ ਲਵੇ ਜਾਂ ਹੂ-ਬ-ਹੂ ਪ੍ਰਵਾਨ ਕਰ ਲਏ। ਅਸੀਂ ਵੀ ਟੈਕਨਾਲੋਜੀ ਨੂੰ ਤਕਨਾਲੋਜੀ ਵਿਚ ਬਦਲਿਆ, ਹਸਪਤਾਲ ਤੇ ਸਕੂਲ ਨੂੰ ਹੂ-ਬ-ਹੂ ਪ੍ਰਵਾਨ ਕੀਤਾ। ਫਿਰ ਨਵੀਆਂ ਤਕਨੀਕਾਂ ਦੇ ਯੋਗ ਹੋਣ ਲਈ ਦੂਸਰੀਆਂ ਭਾਸ਼ਾਵਾਂ ਦੇ ਸਾਡੀਆਂ ਧੁਨੀਆਂ 'ਤੇ ਪੂਰਾ ਉਤਰਦੇ ਵਿਗਿਆਨਕ ਸ਼ਬਦ ਅਪਣਾ ਲਏ ਜਾਣ ਤੇ ਬਾਕੀਆਂ ਦਾ ਸਰੂਪ ਥੋੜ੍ਹਾ ਬਦਲ ਕੇ ਪੰਜਾਬੀ ਅਨੁਕੂਲ ਬਣਾ ਲਏ ਜਾਣ ਤੋਂ ਇਲਾਵਾ ਸਾਡੇ ਕੋਲ ਹੋਰ ਰਸਤਾ ਨਹੀਂ ਹੈ? ਯਾਦ ਰੱਖੋ ਜਿਸ ਭਾਸ਼ਾ ਨੂੰ ਰਾਜਸੀ ਸਰਪ੍ਰਸਤੀ ਨਹੀਂ ਮਿਲਦੀ ਤੇ ਜੋ ਸਮੇਂ ਦੀ ਤਕਨਾਲੋਜੀ ਦੇ ਹਾਣ ਦੀ ਨਹੀਂ ਬਣਦੀ, ਅਖ਼ੀਰ ਉਹ ਮਿਟੇ ਜਾ ਨਾ ਮਿਟੇ, ਪਰ ਉਹ ਲਾਤੀਨੀ ਤੇ ਸੰਸਕ੍ਰਿਤ ਵਰਗੀ ਹਾਲਤ ਵਿਚ ਜ਼ਰੂਰ ਪਹੁੰਚ ਜਾਂਦੀ ਹੈ। *ਸੰਭਲ ਏ ਹੋਸ਼ ਜ਼ਰਾ ਕਲ ਦੀ ਫ਼ਿਕਰ ਕਰ ਸਾਕੀ,* *ਛਲਕ ਨਾ ਜਾਏਂ ਕਹੀਂ ਭਰ ਚੁਕੇ ਹੈਂ ਪੈਮਾਨੇ।।
 
1044, ਗੁਰੂ ਨਾਨਕ ਸਟਰੀਟ
ਸਮਰਾਲਾ ਚੌਂਕ, ਖੰਨਾ-141401
ਵੱਟਸਐਪ 92168-60000
email : hslal@ymail.com

 
 
 
50ਪੰਜਾਬੀ ਭਾਸ਼ਾ ਦੀ ਬੁਨਿਆਦ ਕਿਵੇਂ ਪੱਕੀ ਕੀਤੀ ਜਾਵੇ?  
ਹਰਜਿੰਦਰ ਸਿੰਘ ਲਾਲ
49ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ: ਪੰਜਾਬ ਦੇ ਹਿੱਤਾਂ ਦੀ ਡਟ ਕੇ ਰਾਖੀ ਕਰੇ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
48ਪਰਾਲੀ ਦੀ ਸਮੱਸਿਆ ਦਾ ਨਿਦਾਨ  
ਗੋਬਿੰਦਰ ਸਿੰਘ ਢੀਂਡਸਾ
47ਸ਼ਬਦ ਗੁਰੂ ਸੁਰਤਿ ਧੁਨਿ ਚੇਲਾ...  

ਬੁੱਧ ਸਿੰਘ ਨੀਲੋਂ   
46ਮਸਲਾ ਧਰਮ ਪਰਿਵਰਤਨ ਦਾ - ਸਿੱਖ ਪੰਥ ਦਾ ਪ੍ਰਤੀਕਰਮ ਕੀ ਹੋਵੇ?  

ਹਰਜਿੰਦਰ ਸਿੰਘ ਲਾਲ 
45ਮੋਦੀ ਜੀ ਦੀ ਪੰਜਾਬ ਫੇਰੀ: ਪੰਜਾਬੀਆਂ ਦੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ  
ਹਰਜਿੰਦਰ ਸਿੰਘ ਲਾਲ
442024 ਦੀਆਂ ਲੋਕ ਸਭਾ ਚੋਣਾਂ ‘ਤੇ ਸਭ ਦੀ ਅੱਖ
ਹਰਜਿੰਦਰ ਸਿੰਘ ਲਾਲ
4375ਵਾਂ ਅਜ਼ਾਦੀ ਦਿਹਾੜਾ ਅਤੇ ਪੰਜਾਬ ਵੰਡ ਦੀ ਤ੍ਰਾਸਦੀ 
ਲਖਵਿੰਦਰ ਜੌਹਲ ‘ਧੱਲੇਕੇ’ 
42ਅਕਾਲੀ ਦਲ ਸਿਆਸੀ ਸੰਕਟ: ਕਾਬਜ਼ ਧਿਰ ਕਬਜ਼ਾ ਰੱਖਣ ਉੱਤੇ ਬਜ਼ਿੱਦ 
ਹਰਜਿੰਦਰ ਸਿੰਘ ਲਾਲ 
41ਮਸਲਾ 'ਰਾਸ਼ਟਰਪਤੀ' ਤੇ 'ਰਾਸ਼ਟਰਪਤਨੀ' ਦਾ
ਨਵਜੋਤ ਢਿੱਲੋਂ ਕਨੇਡਾ  
40ਸਿਹਤ ਮੰਤਰੀ ਪੰਜਾਬ ਦੇ ਵਿਵਹਾਰ ਬਾਅਦ ਤੋਂ ਡਾ. ਰਾਜ ਬਹਾਦਰ ਦਾ ਅਸਤੀਫ਼ਾ
ਉਜਾਗਰ ਸਿੰਘ
39ਪਹਿਲੀ ਕਬਾਇਲੀ ਇਸਤਰੀ ਰਾਸ਼ਟਰਪਤੀ: ਦਰੋਪਦੀ ਮੁਰਮੂ /a>
ਉਜਾਗਰ ਸਿੰਘ  
38ਝੂੰਦਾਂ ਕਮੇਟੀ ਦੀਆਂ ਕੁੱਝ ਸਿਫ਼ਾਰਸ਼ਾਂ 'ਤੇ ਅਮਲ ਨਾਲ਼ ਮੁੜ ਪੈਰੀਂ ਹੋ ਸਕਦੈ ਅਕਾਲੀ ਦਲ ਬਾਦਲ
ਹਰਜਿੰਦਰ ਸਿੰਘ ਲਾਲ
37ਸਾਵਧਾਨ: ਖਤਰਨਾਕ ਖੇਡ ਨੂੰ ਸਮਝਿਆ ਜਾਵੇ
ਕੇਹਰ ਸ਼ਰੀਫ਼
36ਧੱਕੇ ਨਾਲ ਠੋਸੇ ਪੰਜਾਬ ‘ਤੇ ਪਾਣੀ ਸਮਝੌਤੇ
ਹਰਜਿੰਦਰ ਸਿੰਘ ਲਾਲ 
35ਬੋਗਨਵੀਲੀਆ ਦੀ ਗੁਲਾਬੀ ਬਹਾਰ..!
ਲਖਵਿੰਦਰ ਜੌਹਲ ‘ਧੱਲੇਕੇ’ 
34ਲੋਕਾਂ ਦਾ ਵਿਸ਼ਵਾਸ ਜਿੱਤਣਾ ਅਕਾਲੀ ਦਲ ਲਈ ਟੇਢੀ ਖੀਰ  
ਹਰਜਿੰਦਰ ਸਿੰਘ ਲਾਲ
33ਰਲੇ ਮਿਲੇ ਪ੍ਰਭਾਵਾਂ ਵਾਲਾ 'ਆਪ' ਦਾ ਪੰਜਾਬ ਦਾ ਬਜਟ
ਹਰਜਿੰਦਰ ਸਿੰਘ ਲਾਲ
32ਸੰਗਰੂਰ ਲੋਕ ਸਭਾ ਦੀ ਚੋਣ ਦਾ ਨਤੀਜਾ:  ਆਮ ਆਦਮੀ ਪਾਰਟੀ ਨੂੰ ਝਟਕਾ  
ਉਜਾਗਰ ਸਿੰਘ 
31ਪੰਜਾਬ ਬਚਾਉਣਾ ਲਈ ਮਾਨ ਸਰਕਾਰ ਲੋਕ-ਲੁਭਾਊ ਨੀਤੀ ਤੋਂ ਉੱਪਰ ਉੱਠੇ 
ਹਰਜਿੰਦਰ ਸਿੰਘ ਲਾਲ 
30ਭਾਜਪਾ ਦਾ ਮਾਸਟਰ  ਸਟਰੋਕ: ਕਬਾਇਲੀ ਇਸਤਰੀ ਰਾਸ਼ਟਰਪਤੀ ਦੀ ਉਮੀਦਵਾਰ
ਉਜਾਗਰ ਸਿੰਘ 
ਸ਼ਰਨਾਰਥੀ20 ਜੂਨ ਨੂੰ ਵਿਸ਼ਵ ਸ਼ਰਨਾਰਥੀ ਦਿਵਸ ਤੇ ਵਿਸ਼ੇਸ਼ ਸ਼ਰਨਾਰਥੀ ਹੋਣ ਦਾ ਦਰਦ
ਲਖਵਿੰਦਰ ਜੌਹਲ ‘ਧੱਲੇਕੇ’
28ਪੰਜਾਬੀਆਂ ਲਈ ਸਿਆਸਤ ਤੋਂ ਉਪਰ ਉੱਠ ਕੇ ਸੋਚਣ ਦਾ ਸਮਾਂ      
ਉਜਾਗਰ ਸਿੰਘ
sikhyaਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਘਾਰ!
ਬੁੱਧ ਸਿੰਘ ਨੀਲੋਂ 
velaਵੇਲਾ ਹੈ ਸਥਿਤੀ ਨੂੰ ਮਜ਼ਬੂਤੀ ਨਾਲ ਸੰਭਾਲਣ ਦਾ, ਕਿਤੇ ਆਸੋਂ ਬੇਆਸ ਨਾ ਹੋ ਜਾਣ ਪੰਜਾਬੀ
ਹਰਜਿੰਦਰ ਸਿੰਘ ਲਾਲ
25ਉਪ-ਕਮੇਟੀ ਦੀਆਂ ਸਿਫ਼ਰਸ਼ਾਂ: ਅਕਾਲੀ ਆਗੂਆਂ ਨੂੰ ਘੁੰਮਣਘੇਰੀ   
ਉਜਾਗਰ ਸਿੰਘ
parmanuਪ੍ਰਮਾਣੂ ਸ਼ਕਤੀ ਮਨੁੱਖਤਾ ਲਈ ਵਰਦਾਨ
ਹਰਜਿੰਦਰ ਸਿੰਘ ਲਾਲ 
23ਸਿਹਤ ਮੰਤਰੀ ਦੀ ਬਰਖਾਸਤਗੀ ਸ਼ੁਭ ਸੰਕੇਤ: ਭਰਿਸ਼ਟਾਚਾਰੀਆਂ ਲਈ ਚੇਤਾਵਨੀ  
ਉਜਾਗਰ ਸਿੰਘ, ਪਟਿਆਲਾ
22ਕਿਸਾਨ ਮੋਰਚਾ - ਦੋਸਤਾਨਾ ਦੰਗਲ: ਦੋਨੋਂ ਧਿਰਾਂ ਜੇਤੂ  
ਹਰਜਿੰਦਰ ਸਿੰਘ ਲਾਲ
21ਦੇਸ਼ ਕੌਣ ਬਣੇਗਾ ਆਸਟ੍ਰੇਲੀਆ ਦਾ ਅਗਲਾ ਪ੍ਰਧਾਨ ਮੰਤਰੀ: ਸਕਾਟ ਮੋਰੀਸਨ ਬਨਾਮ ਐਂਥਨੀ ਐਲਬਨੀਜ਼/a>   
ਮਿੰਟੂ ਬਰਾੜ,  ਆਸਟ੍ਰੇਲੀਆ  
20ਦੇਸ਼ ਧ੍ਰੋਹ ਕਾਨੂੰਨ ਦੀ ਦੁਰਵਰਤੋਂ ਨੂੰ ਰੋਕਣਾ ਲਾਜ਼ਮੀ  
ਹਰਜਿੰਦਰ ਸਿੰਘ ਲਾਲ 
19400 ਸਾਲਾ ਪ੍ਰਕਾਸ਼ ਦਿਵਸ ਦੇ ਸੰਪੂਰਨਤਾ ਸਮਾਗਮ
ਜਿੱਤ ਹਮੇਸ਼ਾ ਹੱਕ ਤੇ ਸੱਚ ਦੀ ਹੀ ਹੁੰਦੀ ਹੈ  
ਹਰਜਿੰਦਰ ਸਿੰਘ ਲਾਲ  
18ਕਾਂਗਰਸ ਦਾ ਨਵਾਂ ਫਾਰਮੂਲਾ ਕੀ ਗੁਲ ਖਿਲਾਵੇਗਾ?   
ਉਜਾਗਰ ਸਿੰਘ 
17ਸਿੱਖਾਂ ਦਾ ਘੱਟ-ਗਿਣਤੀ ਦਾ ਦਰਜਾ ਖਤਰੇ ਵਿੱਚ
ਹਰਜਿੰਦਰ ਸਿੰਘ ਲਾਲ
16‘ਆਪ’ ਲਈ ਮਹਾਂ ਚੁਣੌਤੀ: ਭ੍ਰਿਸ਼ਟਾਚਾਰ ਮੁਕਤ ਸਰਕਾਰ     
ਹਰਜਿੰਦਰ ਸਿੰਘ ਲਾਲ 
15ਭਗਵੰਤ ਮਾਨ ਦੇ ਨਵੇਂ ਪੈਂਡੇ ਦੀਆਂ ਨਵੀਆਂ ਅਨੇਕਾਂ ਚੁਣੌਤੀਆਂ    
ਹਰਜਿੰਦਰ ਸਿੰਘ ਲਾਲ
114ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਕਾਂਗਰਸ ਦੀ ਬੇੜੀ ਵਿੱਚ ਵੱਟੇ ਪਾਏ   
ਉਜਾਗਰ ਸਿੰਘ, ਪਟਿਆਲਾ
13ਲੋਕਤੰਤਰੀ ਰਵਾਇਤਾਂ ਦੀ ਪਾਲਣਾ ਜਰੂਰੀ
ਕੇਹਰ ਸ਼ਰੀਫ਼, ਜਰਮਨੀ
12ਅੰਤਰਾਸ਼ਟਰੀ ਮਹਿਲਾ ਦਿਵਸ `ਤੇ ਵਿਸ਼ੇਸ਼
ਸਮਾਜ ਵਿੱਚ ਔਰਤਾਂ ਦੀਆਂ ਸਥਿਤੀਆਂ ਨਾਲ ਸੰਬੰਧਤ 15 ਫਿਲਮਾਂ    
ਸੁਖਵੰਤ ਹੁੰਦਲ, ਕਨੇਡਾ
11ਪੰਜਾਬ ਦੇ ਹਿੱਤਾਂ ਦੀ ਆਵਾਜ਼ ਉਠਾਉਣ ਦਾ ਵੇਲਾ     
ਹਰਜਿੰਦਰ ਸਿੰਘ ਲਾਲ 
10ਸਿਆਸਤਦਾਨ, ਨੈਤਿਕਤਾ ਅਤੇ  ਸਿਆਸੀ ਧੰਦੇਬਾਜ਼ੀ    
ਕੇਹਰ ਸ਼ਰੀਫ਼, ਜਰਮਨੀ
09ਪੰਜਾਬ ਚੋਣਾਂ ਦੀ ਭਵਿੱਖਬਾਣੀ: ਮਹਾਂ-ਟੇਢੀ ਖੀਰ    
ਹਰਜਿੰਦਰ ਸਿੰਘ ਲਾਲ
08ਪੰਜਾਬ ਚੋਣਾਂ: ਤਸਵੀਰ ਅਜੇ ਵੀ ਧੁੰਦਲ਼ੀ
ਹਰਜਿੰਦਰ ਸਿੰਘ ਲਾਲ
07ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
06ਜਦ ਆਗੂ ਹੀ ਪਾਉਣ ਆਪਣੀ ਹੀ ਬੇੜੀ ਵਿੱਚ ਵੱਟੇ   
ਹਰਜਿੰਦਰ ਸਿੰਘ ਲਾਲ
05ਮੁੱਦੇ ਅਤੇ ਵਿਚਾਰਧਾਰਾ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਨਹੀਂ ਰਹੇ   
ਹਰਜਿੰਦਰ ਸਿੰਘ ਲਾਲ
04ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ
03ਕਾਂਗਰਸ ਦੀ ਛਵ੍ਹੀ ਉੱਤੇ ਈ. ਡੀ. ਦੇ ਛਾਪੇ
ਹਰਜਿੰਦਰ ਸਿੰਘ ਲਾਲ
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

ਸੁ
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com