WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ            (07/01/2022)

ਨੀਲੋਂ

 02ਫਿਰੋਜ਼ਪੁਰ  ਵਿੱਚ  ਭਾਜਪਾ  ਦੀ ਰੈਲੀ ਰੱਦ ਤੇ ਪ੍ਰਧਾਨ ਮੰਤਰੀ  ਦੇ ਕਾਫਲੇ ਦੇ  ਆਈ ਰੁਕਾਵਟ ਨੂੰ  ਲੈ ਕੇ ਭਾਜਪਾ  ਦੀ ਕੇਂਦਰੀ ਮੰਤਰੀ  ਸਿਮਰਤੀ ਇਰਾਨੀ ਦਿੱਲੀ  ਦੇ ਪ੍ਰੈੱਸ ਕਾਨਫਰੰਸ  ਕਰਕੇ  ਪੰਜਾਬ ਸਰਕਾਰ ਤੇ ਕਾਂਗਰਸ  ਪਾਰਟੀ  ਨੂੰ  ਘੇਰਿਆ ਹੈ।  

ਭਾਜਪਾ  ਦੇ ਕੌਮੀ ਪ੍ਰਧਾਨ  ਜੇ ਪੀ ਨੱਢਾ ਨੇ 'ਟਵੀਟ' ਕਰਕੇ  ਕਿਹਾ  ਕਿ ਜੇ ਪੰਜਾਬ ਦੇ ਮੁੱਖ  ਮੰਤਰੀ ਚਰਨਜੀਤ ਸਿੰਘ ਚੰਨੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ  ਸੁਰੱਖਿਆ ਨਹੀਂ  ਦੇ ਸਕਦੇ ਸੀ ਤਾਂ  ਉਨ੍ਹਾਂ ਨੂੰ  ਮੁੱਖ ਮੰਤਰੀ ਦੇ ਪਦ ਤੋਂ  ਅਸਤੀਫਾ ਦੇਣਾ ਚਾਹੀਦਾ  ਹੈ।  ਇਸੇ ਹੀ ਤਰ੍ਹਾਂ ਦਾ ਬਿਆਨ  ਕੇਂਦਰੀ ਮੰਤਰੀ  ਸਿਮਰਤੀ  ਇਰਾਨੀ ਦਾ  ਵੀ ਆਇਆ  ਹੈ।

ਉਨ੍ਹਾਂ ਨੇ ਤਿੱਖੇ ਸ਼ਬਦਾਂ ਵਿੱਚ  ਮੁੱਖ  ਮੰਤਰੀ ਪੰਜਾਬ   ਤੇ  ਡੀ ਜੀ ਪੀ ਪੰਜਾਬ  ਨੂੰ  ਇਸ ਦਾ ਦੋਸ਼ੀ ਮੰਨਿਆ  ਹੈ।  ਕੁੱਝ  ਖਬਰਾਂ  ਇਹ ਵੀ ਆਈਆਂ ਹਨ ਕਿ ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਰਾਹੀ ਬਠਿੰਡਾ ਤੋਂ  ਫਿਰੋਜਪੁਰ  ਜਾਣਾ ਸੀ ਪਰ ਉਹਨਾਂ ਨੇ ਸੜਕ ਮਾਰਗ ਚੁਣਿਆ ਤੇ ਉਨ੍ਹਾਂ ਦਾ ਪੰਜਾਬ ਦੀਆਂ  ਸੁਰੱਖਿਆ ਏਜੰਸੀਆਂ ਦੇ ਨਾਲ ਤਾਲਮੇਲ ਨਹੀਂ  ਹੋਇਆ।  ਪ੍ਰਧਾਨ ਮੰਤਰੀ  ਨੇ ਬਠਿੰਡਾ  ਏਅਰ ਪੋਰਟ  ਉਤੇ ਪੁਜ ਕੇ ਜੋ ਕੁੱਝ  ਕਿਹਾ  ਉਹ ਬਹੁਤ ਗੰਭੀਰ ਦੋਸ਼ ਹੈ।  ਉਨ੍ਹਾਂ ਕਿਹਾ  ਕਿ ਜਿਉਂਦੇ  ਬਠਿੰਡਾ  ਪੁਜ ਗਏ ਹਨ ਤੇ ਉਨ੍ਹਾਂ ਦੇ ਜਿਉਂਦੇ ਪੁਜ ਜਾਣ ਦਾ ਮੁੱਖ ਮੰਤਰੀ  ਪੰਜਾਬ  ਦਾ ਧੰਨਵਾਦ ਕੀਤਾ ।  ਦੂਜੇ ਪਾਸੇ ਦਿੱਲੀ  ਦੇ ਕੇਂਦਰੀ ਮੰਤਰੀਆਂ ਨੇ ਪ੍ਰੈਸ ਕਾਨਫਰੰਸ  ਕੀਤੀ।
 
ਹੁਣ ਇਸ ਬਿਆਨ ਦੇ ਕੀ ਅਰਥ ਕੱਢੇ ਜਾਣ?

ਬਹੁਤ  ਸਾਰੇ ਲੋਕ ਇਹ ਵੀ ਆਖ ਰਹੇ ਹਨ ਕਿ 'ਭਾਜਪਾ'  ਇਸਨੂੰ  ਸੁਰੱਖਿਆ ਦੀ ਅਣਗਹਿਲੀ ਨੂੰ  ਲੈ ਕੇ ਪੰਜਾਬ  ਦੇ ਰਾਸ਼ਟਰਪਤੀ ਰਾਜ ਲਗਾਉਣ ਦਾ ਰਸਤਾ ਵੀ ਅਖਤਿਆਰ  ਕਰ ਸਕਦੀ  ਹੈ ।  ਪਰ ਜਿਸ ਤਰ੍ਹਾਂ  ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੀ ਅਸਫ਼ਲਤਾ ਲਈ ਉਸਦੀ ਸਰਕਾਰ ਦੀਆਂ ਨੀਤੀਆਂ ਹੀ ਜ਼ਿੰਮੇਵਾਰ ਹਨ। ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਅਜਿਹੀਆਂ ਨੀਤੀਆਂ ਅਪਣਾਈਆਂ ਹਨ ਜਿਨ੍ਹਾਂ ਕਾਰਨ ਦੇਸ਼ ਦੀ ਜਨਤਾ ਨੂੰ ਉਸਦੀ ਸਰਕਾਰ ਅਤੇ ਭਾਰਤੀ  ਜਨਤਾ ਪਾਰਟੀ ਨਾਲ ਬੇਹੱਦ ਨਰਾਜ਼ਗੀ ਹੈ।

ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਸਾਲ ਭਰ ਤੋਂ ਵੱਧ ਲੰਬਾ ਸਮਾਂ ਦਿੱਲੀ ਦੇ ਵਾਰਡਰਾਂ ਅਤੇ ਰੋਲਣਾ ਉਸਦੀ ਸਰਕਾਰ ਨਾਲ ਜਨਤਾ ਦੀ ਨਰਾਜ਼ਗੀ ਦਾ ਅਹਿਮ ਕਾਰਨ ਹੈ। ਇਹੋ ਹੀ ਕਾਰਨ ਹੈ ਕਿ ਪੰਜਾਬ ਦੀ ਜਨਤਾ ਨੇ ਉਨ੍ਹਾਂ ਦੀ ਰੈਲੀ ਵਿਚ ਪਹੁੰਚਣ ਤੋਂ ਚੁੱਪਚਾਪ ਇਨਕਾਰ ਕਰ ਦਿੱਤਾ ਹੈ। ਮੋਦੀ ਸਰਕਾਰ ਨੂੰ ਆਪਣੀ ਇਸ ਰੈਲੀ ਦੀ ਅਸਫ਼ਲਤਾ ਦੇ ਅਸਲੀ ਕਾਰਨਾਂ ਨੂੰ ਸਮਝਣਾ ਚਾਹੀਦਾ ਹੈ।

ਦਿੱਲੀ  ਦੇ ਵਿੱਚ  378 ਦਿਨ ਚੱਲੇ ਕਿਸਾਨ ਮਜ਼ਦੂਰ ਅੰਦੋਲਨ  ਦੇ ਵਿੱਚ  750 ਦੇ ਕੁਰੀਬ ਕਿਸਾਨ ਮਜ਼ਦੂਰ  ਸ਼ਹੀਦੀਆਂ ਪਾ ਗਏ।  ਫਿਰੋਜ਼ਪੁਰ  ਦੇ ਮਸਾਂ ਪ੍ਰਧਾਨ ਮੰਤਰੀ  ਤੇਰਾਂ ਮਿੰਟ ਹੀ ਰੁਕੇ ਤੇ ਉਨ੍ਹਾਂ ਨੇ ਇਸਨੂੰ ਸੁਰੱਖਿਅਤ  ਦੇ ਨਾਲ ਜੋੜ ਕੇ ਪੰਜਾਬ ਨੂੰ  ਕਾਬੂ ਕਰਨ ਰਾਹ ਬਣਾਇਆ ਹੈ।  ਹੁਣ ਇਸ ਕੋਤਾਹੀ ਨੂੰ  ਲੈ ਕੇ ਕੇਂਦਰ ਸਰਕਾਰ ਕੀ ਪੰਜਾਬ ਸਰਕਾਰ ਤੇ ਲੋਕਾਂ  ਦੇ ਖਿਲਾਫ਼  ਕਦਮ ਚੁਕਦੀ ਹੈ ਅਜੇ ਕਹਿਣਾ ਮੁਸ਼ਕਿਲ  ਹੈ ।

ਪੰਜਾਬ ਦੀ ਜਨਤਾ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਸਰਕਾਰ ਆਪਣੀ ਇਸ ਨਾਕਾਮੀ ਨੂੰ ਛੁਪਾਉਣ ਲਈ ਐਸੇ ਬਹਾਨੇ ਘੜ ਸਕਦੀ ਹੈ ਜਿਨ੍ਹਾਂ ਦੇ ਆਧਾਰ ਉੱਤੇ ਪੰਜਾਬ ਦੀ ਜਨਤਾ ਨੂੰ ਸਰਕਾਰੀ ਜਬਰ ਦਾ ਨਿਸ਼ਾਨਾ ਬਣਾਇਆ ਜਾ ਸਕੇ। ਪੰਜਾਬ ਅੰਦਰ ਮੌਜੂਦ ਮੁੱਠੀਭਰ ਗਰਮ ਖਿਆਲੀ ਅਨਸਰਾਂ ਦੀਆਂ ਕਾਰਵਾਈਆਂ ਇਸ ਮਾਮਲੇ ਵਿਚ ਸਰਕਾਰ ਲਈ ਸਹਾਈ ਹੋ ਸਕਦੀਆਂ ਹਨ।

ਹੁਣ ਅਗਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਕੀ ਸਖਤ ਕਦਮ ਚੁਕਦੀ ਹੈ ?  

ਕੀ ਭਾਜਪਾ  ਆਪਣੀਆਂ  ਨਾਕਾਮੀਆਂ ਨੂੰ  ਛੁਪਾਉਣ ਦੇ ਲਈ ਪੰਜਾਬ ਦੇ ਲੋਕਾਂ  ਨੂੰ  ਦਿੱਲੀ ਦੇ ਹੋਈ ਕਿਸਾਨਾਂ ਮਜ਼ਦੂਰਾਂ ਦੀ ਜਿੱਤ ਨੂੰ  ਲੈ ਕੇ ਪੰਜਾਬ ਨੂੰ  ਫੇਰ ਕੀੜਿਆਂ ਦੇ ਭੌਣ ਉਤੇ ਸੁਟੇਗੀ ?  ਪੰਜਾਬ ਦੇ ਵਿੱਚ  ਤਾਂ  ਪਹਿਲਾਂ ਹੀ ਪੰਜਾਹ ਕਿਲੋਮੀਟਰ ਦਾ ਘੇਰਾ  ਬੀ.ਐੱਸ.ਐੱਫ  ਦੇ ਹਵਾਲੇ ਕਰ ਦਿੱਤਾ ਹੈ । ਹੁਣ ਭਵਿੱਖ ਵਿੱਚ  ਹੋਰ ਕੀ ਪਾਬੰਦੀਆਂ  ਲੱਗਦੀਆਂ  ਹਨ ਇਹ ਭਵਿੱਖ ਦੇ ਗਰਭ ਵਿੱਚ  ਹੈ ਪਰ ਇਹ ਜਰੂਰ  ਕਿਹਾ ਜਾ ਸਕਦਾ ਹੈ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ  ਦੇ ਮੁਸ਼ਕਿਲਾਂ ਵੱਧ ਸਕਦੀਆਂ ਹਨ ।

 
 

 
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com