WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪਰਾਲੀ ਦੀ ਸਮੱਸਿਆ ਦਾ ਨਿਦਾਨ  
ਗੋਬਿੰਦਰ ਸਿੰਘ ਢੀਂਡਸਾ                        09/09/2022)

ਗੋਬਿੰਦਰ

48ਝੋਨਾ-ਕਣਕ ਫਸਲ ਪ੍ਰਣਾਲੀ ਉੱਤਰ ਪੱਛਮੀ ਭਾਰਤੀ ਮੈਦਾਨੀ ਇਲਾਕਿਆਂ ਹੇਠ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸੂਬਿਆਂ ਦਾ 4.1 ਮਿਲੀਅਨ ਹੈਕਟੇਅਰ ਖੇਤਰ ਆਉਂਦਾ ਹੈ ਅਤੇ ਇਸ ਪ੍ਰਣਾਲੀ ਵਿੱਚ 75 ਫੀਸਦੀ ਤੋਂ ਜਿਆਦਾ ਖੇਤਰ ਦੀ ਕਟਾਈ ਕੰਬਾਇਨਾਂ ਦੁਆਰਾ ਕੀਤੀ ਜਾਂਦੀ ਹੈ। ਜ਼ਿਆਦਾਤਰ ਕਣਕ ਦੀ ਪਰਾਲੀ ਦੀ ਤੂੜੀ ਕਰ ਲਈ ਜਾਂਦੀ ਹੈ ਜੋ ਕਿ ਪਸ਼ੂਆਂ ਦੇ ਚਾਰੇ ਵਿੱਚ ਮੁੱਖ ਰੂਪ ਵਿੱਚ ਵਰਤੀ ਜਾਂਦੀ ਹੈ ਜਦਕਿ ਝੋਨੇ ਦੀ ਪਰਾਲੀ ਵਿੱਚ ਲਿਗਨਿਨ (6-7 ਫੀਸਦੀ) ਦੀ ਘੱਟ ਮਾਤਰਾ ਅਤੇ ਸਿਲਿਕਾ (12-16 ਫੀਸਦੀ) ਦੀ ਵੱਧ ਮਾਤਰਾ ਕਾਰਨ ਇਸਨੂੰ ਘੱਟ ਗੁਣਵੱਤਾ ਵਾਲਾ ਚਾਰਾ ਮੰਨ੍ਹਿਆ ਜਾਂਦਾ ਹੈ, ਇਹ ਪਾਚਣਸ਼ਕਤੀ ਨੂੰ ਘੱਟ ਕਰਦਾ ਹੈ, ਸੋ ਜ਼ਿਆਦਾਤਰ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਖੇਤ ਖਾਲੀ ਕੀਤੇ ਜਾਂਦੇ ਹਨ।
 
ਹਰ ਵਰ੍ਹੇ ਦੀ ਤਰ੍ਹਾਂ ਅਕਤੂਬਰ ਸ਼ੁਰੂ ਹੋਣ ਦੇ ਲਾਗੇ ਹੀ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਹੋ ਜਾਵੇਗੀ। ਸਰਕਾਰੀ ਨੀਤੀਆਂ ਦੇ ਵਿਰੋਧ ਵਿੱਚ ਜਾਂ ਮਜ਼ਬੂਰੀਵਸ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣਗੇ ਅਤੇ ਸਰਕਾਰ ਅੱਗ ਲਾਉਣ ਵਾਲਿਆਂ ਨੂੰ ਜ਼ੁਰਮਾਨੇ ਕਰੇਗੀ। ਜਦੋਂ ਤੱਕ ਇਸ ਗੰਭੀਰ ਸਮੱਸਿਆ ਦਾ ਪੁਖਤਾ ਹੱਲ ਨਹੀਂ ਲੱਭਿਆ ਜਾਂਦਾ, ਓਨੀ ਦੇਰ ਇਹ ਸਮੱਸਿਆ ਬਣੀ ਰਹੇਗੀ। ਤਿੰਨ ਦਹਾਕੇ ਪਹਿਲਾਂ ਸ਼ੈਲਰਾਂ ‘ਚ ਮਿਲਿੰਗ ਤੋਂ ਬਾਅਦ ਝੋਨੇ ਦੇ ਛਿਲਕੇ ਦੇ ਅੰਬਾਰ ਵੇਖੇ ਜਾਂਦੇ ਸਨ, ਮੁਫ਼ਤ ਵਿੱਚ ਵੀ ਛਿਲਕੇ ਨੂੰ ਕੋਈ ਨਹੀਂ ਲੈਂਦਾ ਸੀ, ਆਖ਼ਰ ਤਕਨੀਕ ਵਿਕਸਿਤ ਹੋਈ ਤਾਂ ਹੁਣ ਸ਼ੈਲਰ ਮਾਲਕ 5-7 ਕਿਲੋ ਛਿਲਕਾ ਵੀ ਖਰਾਬ ਨਹੀਂ ਹੋਣ ਦਿੰਦੇ ਤੇ ਇਸ ਨੂੰ ਵੇਚ ਕੇ ਕਮਾਈ ਕਰਦੇ ਹਨ ਅਜਿਹਾ ਕੁਝ ਹੀ ਪਰਾਲੀ ਵਾਸਤੇ ਕਰਨਾ ਪੈਣਾ ਹੈ। ਮੁਕੱਦਮੇਬਾਜ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈ, ਕਿਸਾਨਾਂ ਨਾਲ ਟਕਰਾਅ ਰੋਕਣ ਲਈ ਮਸਲੇ ਦਾ ਹੱਲ ਕੱਢਣ ‘ਤੇ ਜ਼ੋਰ ਦੇਣਾ ਚਾਹੀਦਾ ਹੈ।
 
ਰੁਪਈਏ ਦੀ ਮਾਚਿਸ ਨਾਲ ਪਰਾਲੀ ਨੂੰ ਅੱਗ ਲਾਉਣ ਦੇ ਫਾਇਦੇ ਨਾ-ਮਾਤਰ ਪਰੰਤੂ ਨੁਕਸਾਨ ਡਾਢੇ ਹਨ ਜਿਹਨਾਂ ਦੇ ਸਿੱਟੇ ਭਿਆਨਕ ਹਨ। ਇੱਕ ਟਨ (1,000 ਕਿਲੋਗ੍ਰਾਮ) ਪਰਾਲੀ (ਅਵਸ਼ੇਸ਼) ਵਿੱਚ ਤਕਰੀਬਨ 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 2.5 ਕਿਲੋਗ੍ਰਾਮ ਪੋਟਾਸ਼, 1.2 ਕਿਲੋਗ੍ਰਾਮ ਸਲਫ਼ਰ ਅਤੇ 400 ਕਿਲੋਗ੍ਰਾਮ ਕਾਰਬਨ ਹੁੰਦਾ ਹੈ ਜੋ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਨਸ਼ਟ ਹੋ ਜਾਂਦਾ ਹੈ। ਇਹਨਾਂ ਪੋਸ਼ਕ ਤੱਤਾਂ ਤੋਂ ਇਲਾਵਾ ਮਿੱਟੀ ਦਾ ਤਾਪਮਾਨ, ਪੀ.ਐੱਚ., ਨਮੀ, ਮਿੱਟੀ ਵਿੱਚ ਮੌਜੂਦ ਫਾਸਫੋਰਸ ਅਤੇ ਜੈਵਿਕ ਤੱਤ ਵੀ ਪ੍ਰਭਾਵਿਤ ਹੁੰਦੇ ਹਨ।
 
ਪਰਾਲੀ ਪ੍ਰਬੰਧਨ ਸੰਬੰਧੀ ਦੋ ਤਰੀਕੇ ਹਨ: ਇਨ ਸੀਟੂ (In-situ, ਬਗਲ) ਅਤੇ ਐਕਸ ਸੀਟੂ (Ex-situ, ਪਰੋਖ) । ਇਨ ਸੀਟੂ ਵਿੱਚ ਪਰਾਲੀ ਨੂੰ ਖੇਤ ਵਿੱਚ ਖਾਦ ਦੇ ਰੂਪ ਵਿੱਚ ਮਿਲਾ ਦਿੱਤਾ ਜਾਂਦਾ ਹੈ ਜਦਕਿ ਐਕਸ ਸੀਟੂ ਵਿੱਚ ਪਰਾਲੀ ਨੂੰ ਖੇਤ ਤੋਂ ਬਾਹਰ ਲਿਜਾਇਆ ਜਾਂਦਾ ਹੈ। ਇਨ ਸੀਟੂ ਪ੍ਰਕਿਰਿਆ ਵਿੱਚ ਕੰਬਾਇਨ ਨਾਲ ਸੁਪਰ ਸਟ੍ਰਾ ਮੈਨੇਜਮੈਂਟ ਸਿਸਟਮ (Super SMS) ਦੀ ਵਰਤੋਂ ਕਰਨੀ ਸ਼ਾਮਿਲ ਹੈ ਜੋ ਕਿ ਪਰਾਲੀ ਨੂੰ 4-5 ਇੰਚ ਦੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਸਾਮਾਨ ਰੂਪ ਵਿੱਚ ਖੇਤ ਵਿੱਚ ਸੁੱਟਦਾ ਹੈ। ਇਸ ਸਿਸਟਮ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੁਆਰਾ 2016 ਵਿੱਚ ਵਿਕਸਿਤ ਕੀਤਾ ਗਿਆ। ਸਟ੍ਰਾ ਚਾਪਰ/ਸ਼੍ਰੈਡਰ ਦੀ ਵਰਤੋਂ ਵੀ ਸਾਧਾਰਨ ਵਢਾਈ ਤੋਂ ਬਾਦ ਪਰਾਲੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਖੇਤ ਵਿੱਚ ਫੈਲਾਉਣ ਲਈ ਕੀਤੀ ਜਾਂਦੀ ਹੈ। ਤੂੜੀ ਕਰਨ ਲਈ ਸਟ੍ਰਾ ਰੀਪਰ/ਕੰਬਾਇਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਲਚਰ ਦੀ ਵਰਤੋਂ ਵੀ ਘਾਹ, ਝਾੜੀਆਂ, ਗੰਨੇ ਦੇ ਅਵਸ਼ੇਸ਼, ਪਰਾਲੀ ਅਤੇ ਮੱਕੀ ਦੇ ਅਵਸ਼ੇਸ਼ ਆਦਿ ਨੂੰ ਵੀ ਛੋਟੇ ਛੋਟੇ ਟੁਕੜਿਆਂ ‘ਚ ਕੱਟ ਕੇ ਜ਼ਮੀਨ ਤੇ ਫੈਲਾਉਣ ਲਈ ਵਰਤਿਆ ਜਾ ਸਕਦਾ ਹੈ। ਇੱਕ ਹੀ ਸਮੇਂ ਮਿੱਟੀ ਨੂੰ ਕੱਟਣ, ਪਲਟਣ ਅਤੇ ਤੋੜਨ ਲਈ ਰਿਵਰਸੀਬਲ ਮੋਲਡ ਬੋਰਡ ਹਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰਾਲੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਮਿੱਟੀ ਵਿੱਚ ਮਿਲਾਉਣ ਲਈ ਰੋਟਾਵੇਟਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ, 1.5 ਮੀਟਰ ਤੋਂ ਘੱਟ ਚੌੜਾਈ ਵਾਲੇ ਰੋਟਾਵੇਟਰ ਲਈ 35 ਤੋਂ 45 ਹਾਰਸ ਪਾਵਰ ਵਾਲਾ ਟਰੈਕਟਰ ਅਤੇ 1.5 ਮੀਟਰ ਤੋਂ ਵੱਧ ਚੌੜਾਈ ਵਾਲੇ ਰੋਟਾਵੇਟਰ ਲਈ 45-55 ਹਾਰਸ ਪਾਵਰ ਟਰੈਕਟਰ ਲੋੜੀਂਦਾ ਹੈ।
 
ਜੇਕਰ ਖੇਤ ਵਿੱਚ ਪਰਾਲੀ ਦੀ ਮਾਤਰਾ ਘੱਟ ਹੈ ਤਾਂ ਜੀਰੋ ਟਿਲ ਡ੍ਰਿਲ ਮਸ਼ੀਨ ਨਾਲ ਝੋਨੇ ਦੀ ਕਟਾਈ ਤੋਂ ਤੁਰੰਤ ਬਾਦ ਬਿਨ੍ਹਾ ਜੁਤਾਈ ਕੀਤੇ ਸਿੱਧੀ ਕਣਕ ਬੀਜੀ ਜਾ ਸਕਦੀ ਹੈ। ਹੈਪੀ ਸੀਡਰ ਦੀ ਵਰਤੋਂ ਨਾਲ ਪਰਾਲੀ ਵਾਲੇ ਖੇਤ ਵਿੱਚ ਕਿਸਾਨ ਸਿੱਧੀ ਬਿਜਾਈ ਕਰ ਸਕਦੇ ਹਨ। ਇਸ ਵਿੱਚ ਇੱਕ ਸ਼ਾਫਟ ਦੇ ਉੱਪਰ ਫਲੇਲ ਟਾਇਪ ਬਲੇਡ ਲੱਗੇ ਹੁੰਦੇ ਹਨ ਅਤੇ ਇਹਨਾਂ ਦੇ ਠੀਕ ਪਿੱਛੇ ਕਣਕ ਦੀ ਬਿਜਾਈ ਲਈ ਫਾਲੇ ਲੱਗੇ ਹੁੰਦੇ ਹਨ, ਹੈਪੀ ਸੀਡਰ ਦੀ ਵਰਤੋਂ ਲਈ ਡਬਲ ਕਲੱਚ ਵਾਲੇ ਟਰੈਕਟਰ ਨੂੰ ਪਹਿਲ ਦੇਣੀ ਚਾਹੀਦੀ ਹੈ। ਸੁਪਰ ਸੀਡਰ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਝੋਨੇ ਅਤੇ ਕਪਾਹ ਵਾਲੇ ਖੇਤਾਂ ਵਿੱਚ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ, ਇਸ ਨੂੰ ਇੱਕ ਵਾਰ ਚਲਾਉਣ ਤੇ ਹੀ ਖੇਤ ਵਿੱਚ ਜੁਤਾਈ, ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣਾ ਅਤੇ ਕਣਕ ਦੀ ਸਿੱਧੀ ਬਿਜਾਈ ਹੋ ਜਾਂਦੀ ਹੈ। ਇਸ ਮਸ਼ੀਨ ਦਾ ਵਜ਼ਨ ਲਗਭਗ 850 ਤੋਂ 1,000 ਕਿਲੋਗ੍ਰਾਮ ਹੁੰਦਾ ਹੈ।
 
ਪਰਾਲੀ ਦੇ ਐਕਸ ਸੀਟੂ ਪ੍ਰਬੰਧਨ ਵਿੱਚ ਪਰਾਲੀ ਦੀ ਗੱਠਾਂ ਬਣਾ ਕੇ ਖੇਤ ਤੋਂ ਬਾਹਰ ਕੱਢਣਾ ਵੀ ਲਾਭਦਾਇਕ ਸਿੱਧ ਹੋ ਸਕਦਾ ਹੈ। ਇਹਨਾਂ ਗੱਠਾਂ ਦੀ ਵਰਤੋਂ ਬ੍ਰਿਕੇਟ ਬਣਾਉਣ, ਬਾਇਓਗੈਸ ਬਣਾਉਣ, ਪਾਵਰ ਪਲਾਂਟ ਵਿੱਚ ਈਧਨ ਦੇ ਰੂਪ ਵਿੱਚ, ਪਸ਼ੂ ਚਾਰਾ, ਗੱਤਾ ਫੈਕਟਰੀ ਵਿੱਚ ਕਾਗਜ਼ ਆਦਿ ਬਣਾਉਣ ਵਿੱਚ, ਜੈਵਿਕ ਖਾਦ ਬਣਾਉਣ, ਖੁੰਭ ਉਤਪਾਦਨ ਆਦਿ ਲਈ ਵਰਤੋਂ ਵਿੱਚ ਲਿਆ ਜਾ ਸਕਦਾ ਹੈ। ਐਕਸ ਸੀਟੂ ਵਿੱਚ ਸ਼੍ਰਬ ਮਾਸਟਰ/ਰੋਟਰੀ ਸਲੇਸਰ, ਹੇ ਰੈਕ ਅਤੇ ਬੇਲਰ ਆਦਿ ਉਪਯੋਗੀ ਮਸ਼ੀਨਾਂ ਹਨ।
 
ਪਰਾਲੀ ਪ੍ਰਬੰਧਨ ਸੰਬੰਧੀ ਮਸ਼ੀਨਾਂ ਦੀ ਖਰੀਦ ਉੱਤੇ ਸਰਕਾਰ ਤਰਫ਼ੋਂ ਕਿਸਾਨਾਂ ਨੂੰ ਸਬਸਿਡੀ ਦੀ ਵੀ ਸਹੂਲਤ ਦਿੱਤੀ ਜਾਂਦੀ ਹੈ। ਕੇਂਦਰੀ ਖੇਤੀ ਖੋਜ ਕੇਂਦਰ ਵੱਲੋਂ ਪੂਸਾ ਡੀਕੰਪੋਜ਼ਰ ਤਕਨੀਕ ਲਿਆਂਦੀ ਗਈ ਜਿਸ ‘ਚ ਕੈਪਸੂਲ, ਗੁੜ ਤੇ ਵੇਸਣ ਦਾ ਘੋਲ ਤਿਆਰ ਕਰਕੇ ਪਰਾਲੀ ‘ਤੇ ਛਿੜਕਾਅ ਕੀਤਾ ਜਾਂਦਾ ਹੈ। ਖੇਤੀ ਮਾਹਿਰਾਂ ਅਨੁਸਾਰ ਇਸ ਛਿੜਕਾਅ ਨਾਲ ਪਰਾਲੀ ਗਲ ਕੇ ਖਾਦ ਬਣ ਜਾਵੇਗੀ ਪਰੰਤੂ ਕਿਸਾਨਾਂ ਅਨੁਸਾਰ ਇਹ ਸਮਾਂ ਜਿਆਦਾ ਲੈਂਦਾ ਹੈ ਜਦਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿੱਚ ਮਸਾਂ 20-25 ਦਿਨਾਂ ਦਾ ਘੱਟ ਸਮਾਂ ਹੀ ਹੁੰਦਾ ਹੈ।
 
ਜ਼ਮੀਨ ਕਿਸਾਨ ਦਾ ਮਾਂ-ਬੱਚਾ ਸਭ ਕੁਝ ਹੈ ਤੇ ਉਸਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣਾ ਕੋਈ ਵੀ ਕਿਸਾਨ ਨਹੀਂ ਚਾਹੇਗਾ। ਕਿਸਾਨਾਂ ਵਿੱਚ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਅਤੇ ਯੋਗ ਉਪਲੱਬਧ ਸਾਧਨ ਤੇ ਉਪਾਅ ਹੀ ਪਰਾਲੀ ਦੀ ਸਮੱਸਿਆ ਦੇ ਨਿਦਾਨ ਵਿੱਚ ਸਹਾਈ ਸਿੱਧ ਹੋ ਸਕਦੇ ਹਨ।
 
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

 

 
 
 
48ਪਰਾਲੀ ਦੀ ਸਮੱਸਿਆ ਦਾ ਨਿਦਾਨ  
ਗੋਬਿੰਦਰ ਸਿੰਘ ਢੀਂਡਸਾ
47ਸ਼ਬਦ ਗੁਰੂ ਸੁਰਤਿ ਧੁਨਿ ਚੇਲਾ...  

ਬੁੱਧ ਸਿੰਘ ਨੀਲੋਂ   
46ਮਸਲਾ ਧਰਮ ਪਰਿਵਰਤਨ ਦਾ - ਸਿੱਖ ਪੰਥ ਦਾ ਪ੍ਰਤੀਕਰਮ ਕੀ ਹੋਵੇ?  

ਹਰਜਿੰਦਰ ਸਿੰਘ ਲਾਲ 
45ਮੋਦੀ ਜੀ ਦੀ ਪੰਜਾਬ ਫੇਰੀ: ਪੰਜਾਬੀਆਂ ਦੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ  
ਹਰਜਿੰਦਰ ਸਿੰਘ ਲਾਲ
442024 ਦੀਆਂ ਲੋਕ ਸਭਾ ਚੋਣਾਂ ‘ਤੇ ਸਭ ਦੀ ਅੱਖ
ਹਰਜਿੰਦਰ ਸਿੰਘ ਲਾਲ
4375ਵਾਂ ਅਜ਼ਾਦੀ ਦਿਹਾੜਾ ਅਤੇ ਪੰਜਾਬ ਵੰਡ ਦੀ ਤ੍ਰਾਸਦੀ 
ਲਖਵਿੰਦਰ ਜੌਹਲ ‘ਧੱਲੇਕੇ’ 
42ਅਕਾਲੀ ਦਲ ਸਿਆਸੀ ਸੰਕਟ: ਕਾਬਜ਼ ਧਿਰ ਕਬਜ਼ਾ ਰੱਖਣ ਉੱਤੇ ਬਜ਼ਿੱਦ 
ਹਰਜਿੰਦਰ ਸਿੰਘ ਲਾਲ 
41ਮਸਲਾ 'ਰਾਸ਼ਟਰਪਤੀ' ਤੇ 'ਰਾਸ਼ਟਰਪਤਨੀ' ਦਾ
ਨਵਜੋਤ ਢਿੱਲੋਂ ਕਨੇਡਾ  
40ਸਿਹਤ ਮੰਤਰੀ ਪੰਜਾਬ ਦੇ ਵਿਵਹਾਰ ਬਾਅਦ ਤੋਂ ਡਾ. ਰਾਜ ਬਹਾਦਰ ਦਾ ਅਸਤੀਫ਼ਾ
ਉਜਾਗਰ ਸਿੰਘ
39ਪਹਿਲੀ ਕਬਾਇਲੀ ਇਸਤਰੀ ਰਾਸ਼ਟਰਪਤੀ: ਦਰੋਪਦੀ ਮੁਰਮੂ /a>
ਉਜਾਗਰ ਸਿੰਘ  
38ਝੂੰਦਾਂ ਕਮੇਟੀ ਦੀਆਂ ਕੁੱਝ ਸਿਫ਼ਾਰਸ਼ਾਂ 'ਤੇ ਅਮਲ ਨਾਲ਼ ਮੁੜ ਪੈਰੀਂ ਹੋ ਸਕਦੈ ਅਕਾਲੀ ਦਲ ਬਾਦਲ
ਹਰਜਿੰਦਰ ਸਿੰਘ ਲਾਲ
37ਸਾਵਧਾਨ: ਖਤਰਨਾਕ ਖੇਡ ਨੂੰ ਸਮਝਿਆ ਜਾਵੇ
ਕੇਹਰ ਸ਼ਰੀਫ਼
36ਧੱਕੇ ਨਾਲ ਠੋਸੇ ਪੰਜਾਬ ‘ਤੇ ਪਾਣੀ ਸਮਝੌਤੇ
ਹਰਜਿੰਦਰ ਸਿੰਘ ਲਾਲ 
35ਬੋਗਨਵੀਲੀਆ ਦੀ ਗੁਲਾਬੀ ਬਹਾਰ..!
ਲਖਵਿੰਦਰ ਜੌਹਲ ‘ਧੱਲੇਕੇ’ 
34ਲੋਕਾਂ ਦਾ ਵਿਸ਼ਵਾਸ ਜਿੱਤਣਾ ਅਕਾਲੀ ਦਲ ਲਈ ਟੇਢੀ ਖੀਰ  
ਹਰਜਿੰਦਰ ਸਿੰਘ ਲਾਲ
33ਰਲੇ ਮਿਲੇ ਪ੍ਰਭਾਵਾਂ ਵਾਲਾ 'ਆਪ' ਦਾ ਪੰਜਾਬ ਦਾ ਬਜਟ
ਹਰਜਿੰਦਰ ਸਿੰਘ ਲਾਲ
32ਸੰਗਰੂਰ ਲੋਕ ਸਭਾ ਦੀ ਚੋਣ ਦਾ ਨਤੀਜਾ:  ਆਮ ਆਦਮੀ ਪਾਰਟੀ ਨੂੰ ਝਟਕਾ  
ਉਜਾਗਰ ਸਿੰਘ 
31ਪੰਜਾਬ ਬਚਾਉਣਾ ਲਈ ਮਾਨ ਸਰਕਾਰ ਲੋਕ-ਲੁਭਾਊ ਨੀਤੀ ਤੋਂ ਉੱਪਰ ਉੱਠੇ 
ਹਰਜਿੰਦਰ ਸਿੰਘ ਲਾਲ 
30ਭਾਜਪਾ ਦਾ ਮਾਸਟਰ  ਸਟਰੋਕ: ਕਬਾਇਲੀ ਇਸਤਰੀ ਰਾਸ਼ਟਰਪਤੀ ਦੀ ਉਮੀਦਵਾਰ
ਉਜਾਗਰ ਸਿੰਘ 
ਸ਼ਰਨਾਰਥੀ20 ਜੂਨ ਨੂੰ ਵਿਸ਼ਵ ਸ਼ਰਨਾਰਥੀ ਦਿਵਸ ਤੇ ਵਿਸ਼ੇਸ਼ ਸ਼ਰਨਾਰਥੀ ਹੋਣ ਦਾ ਦਰਦ
ਲਖਵਿੰਦਰ ਜੌਹਲ ‘ਧੱਲੇਕੇ’
28ਪੰਜਾਬੀਆਂ ਲਈ ਸਿਆਸਤ ਤੋਂ ਉਪਰ ਉੱਠ ਕੇ ਸੋਚਣ ਦਾ ਸਮਾਂ      
ਉਜਾਗਰ ਸਿੰਘ
sikhyaਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਘਾਰ!
ਬੁੱਧ ਸਿੰਘ ਨੀਲੋਂ 
velaਵੇਲਾ ਹੈ ਸਥਿਤੀ ਨੂੰ ਮਜ਼ਬੂਤੀ ਨਾਲ ਸੰਭਾਲਣ ਦਾ, ਕਿਤੇ ਆਸੋਂ ਬੇਆਸ ਨਾ ਹੋ ਜਾਣ ਪੰਜਾਬੀ
ਹਰਜਿੰਦਰ ਸਿੰਘ ਲਾਲ
25ਉਪ-ਕਮੇਟੀ ਦੀਆਂ ਸਿਫ਼ਰਸ਼ਾਂ: ਅਕਾਲੀ ਆਗੂਆਂ ਨੂੰ ਘੁੰਮਣਘੇਰੀ   
ਉਜਾਗਰ ਸਿੰਘ
parmanuਪ੍ਰਮਾਣੂ ਸ਼ਕਤੀ ਮਨੁੱਖਤਾ ਲਈ ਵਰਦਾਨ
ਹਰਜਿੰਦਰ ਸਿੰਘ ਲਾਲ 
23ਸਿਹਤ ਮੰਤਰੀ ਦੀ ਬਰਖਾਸਤਗੀ ਸ਼ੁਭ ਸੰਕੇਤ: ਭਰਿਸ਼ਟਾਚਾਰੀਆਂ ਲਈ ਚੇਤਾਵਨੀ  
ਉਜਾਗਰ ਸਿੰਘ, ਪਟਿਆਲਾ
22ਕਿਸਾਨ ਮੋਰਚਾ - ਦੋਸਤਾਨਾ ਦੰਗਲ: ਦੋਨੋਂ ਧਿਰਾਂ ਜੇਤੂ  
ਹਰਜਿੰਦਰ ਸਿੰਘ ਲਾਲ
21ਦੇਸ਼ ਕੌਣ ਬਣੇਗਾ ਆਸਟ੍ਰੇਲੀਆ ਦਾ ਅਗਲਾ ਪ੍ਰਧਾਨ ਮੰਤਰੀ: ਸਕਾਟ ਮੋਰੀਸਨ ਬਨਾਮ ਐਂਥਨੀ ਐਲਬਨੀਜ਼/a>   
ਮਿੰਟੂ ਬਰਾੜ,  ਆਸਟ੍ਰੇਲੀਆ  
20ਦੇਸ਼ ਧ੍ਰੋਹ ਕਾਨੂੰਨ ਦੀ ਦੁਰਵਰਤੋਂ ਨੂੰ ਰੋਕਣਾ ਲਾਜ਼ਮੀ  
ਹਰਜਿੰਦਰ ਸਿੰਘ ਲਾਲ 
19400 ਸਾਲਾ ਪ੍ਰਕਾਸ਼ ਦਿਵਸ ਦੇ ਸੰਪੂਰਨਤਾ ਸਮਾਗਮ
ਜਿੱਤ ਹਮੇਸ਼ਾ ਹੱਕ ਤੇ ਸੱਚ ਦੀ ਹੀ ਹੁੰਦੀ ਹੈ  
ਹਰਜਿੰਦਰ ਸਿੰਘ ਲਾਲ  
18ਕਾਂਗਰਸ ਦਾ ਨਵਾਂ ਫਾਰਮੂਲਾ ਕੀ ਗੁਲ ਖਿਲਾਵੇਗਾ?   
ਉਜਾਗਰ ਸਿੰਘ 
17ਸਿੱਖਾਂ ਦਾ ਘੱਟ-ਗਿਣਤੀ ਦਾ ਦਰਜਾ ਖਤਰੇ ਵਿੱਚ
ਹਰਜਿੰਦਰ ਸਿੰਘ ਲਾਲ
16‘ਆਪ’ ਲਈ ਮਹਾਂ ਚੁਣੌਤੀ: ਭ੍ਰਿਸ਼ਟਾਚਾਰ ਮੁਕਤ ਸਰਕਾਰ     
ਹਰਜਿੰਦਰ ਸਿੰਘ ਲਾਲ 
15ਭਗਵੰਤ ਮਾਨ ਦੇ ਨਵੇਂ ਪੈਂਡੇ ਦੀਆਂ ਨਵੀਆਂ ਅਨੇਕਾਂ ਚੁਣੌਤੀਆਂ    
ਹਰਜਿੰਦਰ ਸਿੰਘ ਲਾਲ
114ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਕਾਂਗਰਸ ਦੀ ਬੇੜੀ ਵਿੱਚ ਵੱਟੇ ਪਾਏ   
ਉਜਾਗਰ ਸਿੰਘ, ਪਟਿਆਲਾ
13ਲੋਕਤੰਤਰੀ ਰਵਾਇਤਾਂ ਦੀ ਪਾਲਣਾ ਜਰੂਰੀ
ਕੇਹਰ ਸ਼ਰੀਫ਼, ਜਰਮਨੀ
12ਅੰਤਰਾਸ਼ਟਰੀ ਮਹਿਲਾ ਦਿਵਸ `ਤੇ ਵਿਸ਼ੇਸ਼
ਸਮਾਜ ਵਿੱਚ ਔਰਤਾਂ ਦੀਆਂ ਸਥਿਤੀਆਂ ਨਾਲ ਸੰਬੰਧਤ 15 ਫਿਲਮਾਂ    
ਸੁਖਵੰਤ ਹੁੰਦਲ, ਕਨੇਡਾ
11ਪੰਜਾਬ ਦੇ ਹਿੱਤਾਂ ਦੀ ਆਵਾਜ਼ ਉਠਾਉਣ ਦਾ ਵੇਲਾ     
ਹਰਜਿੰਦਰ ਸਿੰਘ ਲਾਲ 
10ਸਿਆਸਤਦਾਨ, ਨੈਤਿਕਤਾ ਅਤੇ  ਸਿਆਸੀ ਧੰਦੇਬਾਜ਼ੀ    
ਕੇਹਰ ਸ਼ਰੀਫ਼, ਜਰਮਨੀ
09ਪੰਜਾਬ ਚੋਣਾਂ ਦੀ ਭਵਿੱਖਬਾਣੀ: ਮਹਾਂ-ਟੇਢੀ ਖੀਰ    
ਹਰਜਿੰਦਰ ਸਿੰਘ ਲਾਲ
08ਪੰਜਾਬ ਚੋਣਾਂ: ਤਸਵੀਰ ਅਜੇ ਵੀ ਧੁੰਦਲ਼ੀ
ਹਰਜਿੰਦਰ ਸਿੰਘ ਲਾਲ
07ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
06ਜਦ ਆਗੂ ਹੀ ਪਾਉਣ ਆਪਣੀ ਹੀ ਬੇੜੀ ਵਿੱਚ ਵੱਟੇ   
ਹਰਜਿੰਦਰ ਸਿੰਘ ਲਾਲ
05ਮੁੱਦੇ ਅਤੇ ਵਿਚਾਰਧਾਰਾ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਨਹੀਂ ਰਹੇ   
ਹਰਜਿੰਦਰ ਸਿੰਘ ਲਾਲ
04ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ
03ਕਾਂਗਰਸ ਦੀ ਛਵ੍ਹੀ ਉੱਤੇ ਈ. ਡੀ. ਦੇ ਛਾਪੇ
ਹਰਜਿੰਦਰ ਸਿੰਘ ਲਾਲ
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com