|
|
ਫਿਨਲੈਂਡ ਨੇ ਬ੍ਰਾਜ਼ੀਲ ਨੂੰ ਹਰਾਕੇ ਕੀਤਾ ਹੇਲਸਿੰਕੀ ਫੁੱਟਬਾਲ
ਕੱਪ 2016 ਤੇ ਕਬਜ਼ਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
|
|
|
ਫ਼ਿੰਨਲੈਂਡ
16 ਜੁਲਾਈ (ਵਿੱਕੀ ਮੋਗਾ) ਫ਼ਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਚੱਲ ਰਹੇ
ਹੇਲਸਿੰਕੀ ਫੁੱਟਬਾਲ ਕੱਪ ਵਿੱਚ 15 ਸਾਲ ਲੜਕਿਆਂ ਦੇ ਵਰਗ ਦਾ ਫ਼ਾਈਨਲ ਮੁਕਾਬਲੇ
ਵਿੱਚ ਫ਼ਿੰਨਲੈਂਡ ਦੀ ਵਾਨਤਾ ਫ਼ੁੱਟਬਾਲ ਕਲੱਬ ਨੇ ਬ੍ਰਾਜ਼ੀਲ ਦੀ ਜੋਕੀ ਫ਼ੁੱਟਬਾਲ
ਕਲੱਬ ਨੂੰ ਪੇਨਲਟੀਆਂ ਰਾਹੀਂ 5-4 ਨਾਲ ਹਰਾ ਕਿ ਹੇਲਸਿੰਕੀ ਕੱਪ 2016 ਜਿੱਤ ਲਿਆ
ਹੈ। ਨਿਰਧਾਰਿਤ ਸਮੇਂ ਤੱਕ ਦੋਨੋਂ ਟੀਮਾਂ 1-1 ਦੀ ਬਰਾਬਰੀ ਤੇ ਸਨ। ਹੇਲਸਿੰਕੀ ਦੇ
ਉਲੰਪਿਕ ਸਟੇਡੀਅਮ ਅੱਜ ਖੇਡੇ ਗਏ ਰੋਮਾਂਚਿਤ ਫ਼ਾਈਨਲ ਮੈਚ ਦੋਨਾਂ ਟੀਮਾਂ ਨੇ
ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਲੜਕਿਆਂ ਦੇ 17 ਸਾਲ ਵਰਗ ਗਰੁੱਪ ਵਿੱਚ ਰੇਂਜ਼ਰਸ
ਫ਼ੁੱਟਬਾਲ ਕਲੱਬ ਨੇ ਪੀ.ਕੇ.35 ਫੁੱਟਬਾਲ ਕਲੱਬ ਨੂੰ 1-0 ਦੇ ਮੁਕਾਬਲੇ ਨਾਲ ਹਰਾਕੇ
ਕੱਪ ਤੇ ਕਬਜਾ ਕੀਤਾ ਜਦਕਿ 13 ਸਾਲ ਵਾਲੇ ਗਰੁੱਪ 'ਚ ਬ੍ਰਾਜ਼ੀਲ ਦੀ ਓਰਡੀਨ
ਫ਼ੁੱਟਬਾਲ ਕਲੱਬ ਨੇ ਫ਼ਾਈਨਲ ਮੁਕਾਬਲਾ ਜਿੱਤਿਆ। ਲੜਕੀ ਆਂ ਦੇ 18 ਸਾਲ ਉਮਰ ਵਰਗ
ਵਿਚ ਐਮ.ਪੀ.ਐਸ. ਫ਼ੁੱਟਬਾਲ ਕਲੱਬ ਨੇ ਕਬਜ਼ਾ ਕੀਤਾ ਜਦਕਿ 14 ਸਾਲ ਲੜਕਿਆਂ ਦੇ ਵਰਗ
'ਚ ਹੇਲਸਿੰਕੀ ਫ਼ੁੱਟਬਾਲ ਕਲੱਬ ਨੇ ਕੱਪ ਤੇ ਕਬਜਾ ਕੀਤਾ। ਭਾਰਤ ਵਲੋਂ ਇਸ ਸਾਲ
ਲੜਕਿਆਂ ਦੇ ਵਰਗ ਵਿੱਚ ਪਰਾਈਡ ਸਪੋਰਟਸ ਕਲੱਬ ਵਲੋਂ 2 ਟੀਮਾਂ 15 ਸਾਲਾਂ ਅਤੇ 17
ਸਾਲਾਂ ਨੇ ਹਿੱਸਾ ਲਿਆ ਕਵਾਰਟਰ ਫ਼ਾਈਨਲ ਵਿੱਚ ਵੀ ਕਵਾਲੀਫਾਈ ਵੀ ਨਹੀਂ ਕਰ ਸਕੀਆਂ।
16'07'16
ਫ਼ਿੰਨਲੈਂਡ ਵਿੱਚ ਫੁੱਟਬਾਲ ਦਾ ਮਹਾਂਕੁੰਭ "ਹੇਲਸਿੰਕੀ ਕੱਪ"
ਅੱਜ ਤੋਂ ਸ਼ੁਰੂ
ਫ਼ਿਨਲੈੰਡ
11 ਜੁਲਾਈ 2016 (ਵਿੱਕੀ ਮੋਗਾ) ਜਿਥੇ ਇੱਕ ਪਾਸੇ ਹਾਲ ਹੀ ਵਿੱਚ ਯੂਰਪ ਕੱਪ 2016
ਖ਼ਤਮ ਹੋਇਆ ਦੂਸਰੇ ਪਾਸੇ ਫ਼ਿਨਲੈੰਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਅੱਜ 41ਵੇਂ
ਹੇਲਸਿੰਕੀ ਕੱਪ ਦੀ ਸ਼ੂਰੁਆਤ ਹੋਈ ਹੈ। ਪੂਰਾ ਹੇਲਸਿੰਕੀ ਅੱਜਕੱਲ ਫੁੱਟਬਾਲ ਦੇ ਰੰਗ
ਵਿੱਚ ਰੰਗਿਆ ਹੋਇਆ ਹੈ। ਚਾਰੇ ਪਾਸੇ ਹੇਲਸਿੰਕੀ ਦੀਆਂ ਸੜਕਾਂ, ਬੱਸਾਂ ਅਤੇ
ਟ੍ਰੇਨਾਂ ਵਿੱਚ ਰੰਗ ਬਿਰੰਗੀਆਂ ਵਰਦੀਆਂ ਵਿੱਚ 8 ਸਾਲ ਤੋ 17 ਸਾਲ ਤੱਕ ਦੀ ਉਮਰ
ਦੇ ਫ਼ੁੱਟਬਾਲ ਖਿਡਾਰੀ ਹੀ ਨਜ਼ਰ ਆ ਰਹੇ ਹਨ। ਹੇਲਸਿੰਕੀ ਦੇ ਖੇਡ ਮੈਦਾਨ ਫ਼ੁੱਟਬਾਲ
ਦੇ ਜੂਨੀਅਰ ਖਿਡਾਰੀਆਂ ਨਾਲ ਭਰੇ ਹੋਏ ਨਜ਼ਰ ਆ ਰਹੇ ਹਨ।
ਹੇਲਸਿੰਕੀ ਵਿੱਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਹੇਲਸਿੰਕੀ ਫੁੱਟਬਾਲ ਕੱਪ 11
ਜੁਲਾਈ ਤੋਂ 16 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ, 1976 ਵਿੱਚ ਸ਼ੁਰੂ ਹੋਹੋਏ ਇਸ
ਕੱਪ ਵਿੱਚ ਫ਼ਿਨਲੈੰਡ ਸਮੇਤ 14 ਦੇਸ਼ਾਂ ਦੀਆਂ ਟੀਮਾਂ ਜਿਨ੍ਹਾਂ ਵਿੱਚ ਬ੍ਰਾਜ਼ੀਲ,
ਗ੍ਰੇਟ ਬ੍ਰਿਟੇਨ, ਜਰਮਨੀ, ਸਪੇਨ, ਆਈਸਲੈਂਡ, ਮੈਕਸੀਕੋ, ਤਨਜ਼ਾਨੀਆ,
ਇਸਟੋਨੀਆ,ਫਰਾਂਸ, ਭਾਰਤ, ਇਟਲੀ, ਰੂਸ ਅਤੇ ਸਵੀਡਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ
ਹਨ। ਇਸ ਕੱਪ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ 8 ਸਾਲ ਤੋ ਲੈਕੇ 17 ਸਾਲ ਤੱਕ ਦੇ
ਲੜਕੇ ਅਤੇ ਲੜਕੀਆਂ 14 ਅਲੱਗ-ਅਲੱਗ ਉਮਰ ਦੇ ਵਰਗਾਂ ਵਿੱਚ ਹਿੱਸਾ ਲੈਂਦੇ ਹਨ। ਇਸ
ਵਾਰ ਹੇਲਸਿੰਕੀ ਕੱਪ ਵਿੱਚ 14 ਦੇਸ਼ਾਂ ਤੋਂ ਲੱਗਭਗ 15000 ਤੋਂ ਜਿਆਦਾ ਲੜਕੀਆਂ
ਅਤੇ ਲੜਕੇ ਹਿੱਸਾ ਲੈ ਰਹੇ ਹਨ। ਇਸ ਕੱਪ ਦਾ ਮੁੱਖ ਉਦੇਸ਼ ਜੂਨੀਅਰ ਪੱਧਰ ਦੇ
ਖਿਡਾਰੀਆਂ ਨੂੰ ਫੁੱਟਬਾਲ ਵੱਲ ਖਿੱਚਣਾ ਹੈ।
ਇਸ ਕੱਪ ਨੂੰ ਨੇਪਰੇ ਚਾੜਨ ਲਈ ਹੇਲਸਿੰਕੀ ਵਿੱਚ ਲੱਗਭੱਗ 50 ਦੇ ਕਰੀਬ
ਫੁੱਟਬਾਲ ਗਰਾਉਂਡਾਂ ਵਿੱਚ ਮੈਚ ਕਰਵਾਏ ਜਾ ਰਹੇ ਹਨ। ਭਾਰਤ ਦੀਆਂ ਪ੍ਰਾਈਡ ਸਪੋਰਟਸ
ਕਲੱਬ ਦੀਆਂ ਦੋ ਫੁੱਟਬਾਲ ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨਾਂ ਵਿਚੋਂ ਇੱਕ ਟੀਮ
ਲੜਕੇ 15 ਸਾਲ ਗਰੁੱਪ ਅਤੇ ਦੂਜੀ ਟੀਮ 17 ਸਾਲ ਲੜਕੇ ਗਰੁੱਪ ਵਿੱਚ ਹਿੱਸਾ ਲੈ ਰਹੀ
ਹੈ। ਗੌਰਤਲਬ ਹੈ ਕਿ ਫ਼ਿੰਨਲੈਂਡ ਦੀਆਂ ਫੁੱਟਬਾਲ ਕਲੱਬਾਂ ਵਲੋਂ ਕਈ ਪੰਜਾਬੀ ਮੁੰਡੇ
ਅਤੇ ਕੁੜੀਆਂ ਵੀ ਹਿੱਸਾ ਲੈ ਰਹੀਆਂ ਹਨ। ਫ਼ਿਨਲੈੰਡ ਵਲੋਂ ਵੱਖ-ਵੱਖ਼ ਗਰੁੱਪਾਂ ਵਿੱਚ
ਮਨਕਰਨ ਸਿੰਘ ਸਹੋਤਾ, ਮਨਰਾਜ਼ ਸਿੰਘ ਸਹੋਤਾ, ਪਵਨਪ੍ਰੀਤ ਸਿੰਘ ਤੱਤਲਾ ਅਤੇ ਸੁਮੀਤ
ਸੈਣੀ ਅਤੇ ਕਈ ਹੋਰ ਪੰਜਾਬੀ ਬੱਚੇ ਵੀ ਜ਼ੋਰ ਅਜ਼ਮਾ ਰਹੇ ਹਨ।
11/07/16
ਰੂਸ ਨੂੰ ਰੌਂਦਕੇ ਫ਼ਿੰਨਲੈਂਡ ਆਈਸ ਹਾਕੀ ਵਿਸ਼ਵ ਕੱਪ ਦੇ ਫ਼ਾਈਨਲ
ਵਿੱਚ ਪਹੁੰਚਿਆ
ਫ਼ਿੰਨਲੈਂਡ 21 ਮਈ (ਵਿੱਕੀ ਮੋਗਾ) ਸੇਂਟ ਪੀਟਰਸਬਰਗ ਵਿੱਚ ਚੱਲ ਰਹੇ ਆਈਸ ਹਾਕੀ
ਵਿਸ਼ਵ ਕੱਪ ਚੈਂਪੀਅਨਸ਼ਿਪ 2016 ਦੇ ਸੈਮੀਫ਼ਾਈਨਲ ਮੈਚ ਵਿੱਚ ਫ਼ਿੰਨਲੈਂਡ ਨੇ ਸ਼ਾਨਦਾਰ
ਖੇਡ ਦਾ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਰੂਸ ਨੂੰ 3-1 ਨਾਲ ਹਰਾਕੇ ਫ਼ਾਈਨਲ ਵਿੱਚ
ਪਹੁੰਚ ਗਿਆ ਹੈ। ਮੈਚ ਦੇ ਪਹਿਲੇ ਹਿੱਸੇ ਵਿੱਚ ਮੇਜ਼ਬਾਨ ਟੀਮ ਨੇ ਪੂਰਾ ਦਬਾਵ ਬਣਾਈ
ਰੱਖਿਆ ਅਤੇ ਫ਼ਿੰਨਲੈਂਡ ਨੂੰ ਇੱਕ ਗੋਲ ਨਾਲ ਪਛਾੜ ਦਿੱਤਾ, ਪਰ ਮੈਚ ਦੇ ਦੂਸਰੇ
ਹਿੱਸੇ ਵਿੱਚ ਫ਼ਿੰਨਲੈਂਡ ਨੇ ਸ਼ਾਨਦਾਰ ਵਾਪਸੀ ਕਰਦਿਆ ਲਗਾਤਾਰ 3 ਗੋਲ ਠੋਕਕੇ ਰੂਸ
ਦੇ ਸਮਰਥੱਕਾਂ ਨੂੰ ਹੈਰਾਨ ਕਰ ਦਿੱਤਾ। ਮੈਚ ਦੇ ਆਖਰੀ ਹਿੱਸੇ ਵਿੱਚ ਕੋਈ ਵੀ ਟੀਮ
ਗੋਲ ਕਰਨ ਵਿੱਚ ਕਾਮਯਾਬ ਨਹੀਂ ਰਹੀ ਜਿਸ ਕਰਕੇ ਫ਼ਿੰਨਲੈਂਡ ਨੇ ਇਸ ਮੈਚ ਨੂੰ 3-1
ਦੇ ਫ਼ਰਕ ਨਾਲ ਜਿੱਤ ਕੇ 5 ਸਾਲਾਂ ਬਾਅਦ ਫੇਰ ਫ਼ਾਈਨਲ ਵਿੱਚ ਸਥਾਨ ਪੱਕਾ ਕੀਤਾ।
ਇਸਤੋਂ ਪਹਿਲਾ 2011 ਵਿੱਚ ਫ਼ਿੰਨਲੈਂਡ ਦੀ ਟੀਮ ਨੇ ਵਿਸ਼ਵ ਕੱਪ ਚੈਂਪੀਅਨਸ਼ਿਪ ਨੂੰ
ਜਿੱਤਿਆ ਸੀ। ਫ਼ਿੰਨਲੈਂਡ ਇਸਤੋਂ ਪਹਿਲਾਂ 9 ਵਾਰ ਫ਼ਾਈਨਲ ਵਿੱਚ ਪਹੁੰਚ ਚੁੱਕਾ ਹੈ
ਜਿਸ ਵਿਚੋਂ 2 ਵਾਰ ਜਿੱਤ ਪ੍ਰਾਪਤ ਕੀਤੀ ਹੈ। ਹੁਣ ਫ਼ਿੰਨਲੈਂਡ ਦੀ ਟੀਮ ਦਾ ਫ਼ਾਈਨਲ
ਮੁਕਾਬਲਾ ਭਲਕੇ ਦੂਸਰੇ ਸੈਮੀਫ਼ਾਈਨਲ ਜੋ ਕੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਹੋਣਾ
ਹੈ ਦੇ ਜੇਤੂ ਨਾਲ ਹੋਵੇਗਾ। ਗੌਰਤਲਬ ਰਹੇ ਕਿ ਫ਼ਿੰਨਲੈਂਡ ਇਸ ਟੂਰਨਾਂਮੈਂਟ ਵਿੱਚ
ਅਜੇ ਤੱਕ ਅਜੇਤੂ ਰਿਹਾ ਹੈ। (23/05/16)
ਅਜ਼ਲਾਨ ਸ਼ਾਹ ਹਾਕੀ ਕੱਪ : ਭਾਰਤ ਨੇ ਪਾਕਿਸਤਾਨ ਨੂੰ 5-1 ਨਾਲ
ਦਰੜਿਆ
ਫ਼ਿੰਨਲੈਂਡ 12 ਅਪ੍ਰੈਲ - 25ਵੇਂ ਸੁਲਤਾਨ
ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ
5-1 ਨਾਲ ਹਰਾਕੇ ਵੱਡੀ ਜਿੱਤ ਦਰਜ਼ ਕੀਤੀ। ਪਾਕਿਸਤਾਨ ਵਿਰੁੱਧ ਭਾਰਤ ਦੀ ਇਹ ਵੱਡੀ
ਜਿੱਤ 2003 ਦੀ ਚੈਂਪੀਅਨ ਟਰਾਫੀ ਤੋਂ ਬਾਅਦ ਹੋਈ ਹੈ ਜਦੋਂ ਭਾਰਤ ਨੇ ਪਾਕਿਸਤਾਨ
ਨੂੰ 7-4 ਨਾਲ ਮਾਤ ਦਿੱਤੀ ਸੀ। ਅੱਜ ਦੀ ਇਸ ਜਿੱਤ ਤੋਂ ਬਾਅਦ ਭਾਰਤ ਅੰਕ ਤਾਲਿਕਾ
ਵਿੱਚ ਦੂਜੇ ਨੰਬਰ ਤੇ ਪੁੱਜ ਗਿਆ ਹੈ। ਅੱਜ ਖੇਡੇ ਗਏ ਮਚ ਵਿੱਚ ਭਾਰਤ ਨੇ ਲਾਜਵਾਬ
ਖੇਡ ਦਾ ਪ੍ਰਦਰਸ਼ਨ ਕੀਤਾ, ਭਾਰਤ ਵਾਲੋ ਮੈਚ ਦੇ 4ਥੇ ਮਿੰਟ ਵਿਚ ਮਨਪ੍ਰੀਤ ਸਿੰਘ ਨੇ
, ਸੁਨੀਲ ਕੁਮਾਰ ਨੇ 10ਵੇਂ ਅਤੇ 41ਵੇਂ ਮਿੰਟ ਵਿਚ ਦੋ ਗੋਲ ਜਦਕਿ ਤਲਵਿੰਦਰ ਸਿੰਘ
ਅਤੇ ਰੁਪਿੰਦਰਪਾਲ ਸਿੰਘ ਨੇ ਕ੍ਰਮਵਾਰ 50ਵੇਂ ਅਤੇ 54ਵੇਂ ਮਿੰਟਾਂ ਵਿੱਚ ਇੱਕ ਇੱਕ
ਗੋਲ ਕੀਤਾ। ਪਾਕਿਸਤਾਨ ਵਲੋਂ ਮੈਚ ਦਾ ਇਕਲੌਤਾ ਗੋਲ ਮਹੁੰਮਦ ਇਰਫਾਨ ਨੇ 7ਵੇਂ
ਮਿੰਟ ਵਿਛ ਕੀਤਾ ਸੀ। ਮੈਚ ਦਾ ਵਧੀਆ ਖਿਡਾਰੀ ਮਨਪ੍ਰੀਤ ਸਿੰਘ ਨੂੰ ਐਲਾਨਿਆ ਗਿਆ।
ਹੁਣ ਭਰਤ ਦਾ ਅਗਲਾ ਮੈਚ 13 ਅਪ੍ਰੈਲ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ।
(13/04/16)
ਸੁਲਤਾਨ ਅਜ਼ਲਾਨ ਸ਼ਾਹ ਕੱਪ: ਭਾਰਤ ਨੇ ਪਹਿਲੇ ਮੈਚ ਵਿੱਚ ਜਾਪਾਨ
ਨੂੰ 2-1 ਨਾਲ ਹਰਾਇਆ
ਫ਼ਿੰਨਲੈਂਡ 6 ਅਪ੍ਰੈਲ (ਵਿੱਕੀ ਮੋਗਾ) ਮਲੇਸ਼ੀਆ ਦੇ ਇਪਹੋ ਸ਼ਹਿਰ ਵਿੱਚ ਸ਼ੁਰੂ ਹੋਏ
25ਵੇਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਭਾਰਤੀ ਟੀਮ ਨੇ ਜਾਪਾਨ ਨੂੰ 2-1
ਨਾਲ ਹਰਾਕੇ ਪਹਿਲੀ ਜਿੱਤ ਦਰਜ਼ ਕੀਤੀ। ਇਸਤੋਂ ਪਹਿਲਾਂ ਖੇਡੇ ਗਏ ਉਦਘਾਟਨੀ ਮੈਚ
ਵਿੱਚ ਪਾਕਿਸਤਾਨ ਨੇ ਕੈਨੇਡਾ ਨੂੰ 3-1 ਨਾਲ ਹਰਾਇਆ। ਭਾਰਤ ਅਤੇ ਜਾਪਾਨ ਵਿਚਕਾਰ
ਹੋਏ ਮੁਕਾਬਲੇ ਵਿੱਚ ਭਾਰਤ ਨੂੰ ਜਾਪਾਨ ਦੇ ਖਿਲਾਫ਼ ਜਿੱਤਣ ਲਈ ਕਾਫ਼ੀ ਸਖ਼ਤ ਮੇਹਨਤ
ਕਰਨੀ ਪਈ ਜਦਕਿ ਜਾਪਾਨ ਨੇ 17ਵੇਂ ਮਿੰਟ ਵਿੱਚ ਪੇਨਲਟੀ ਕਾਰਨਰ ਰਾਹੀਂ ਗੋਲ ਦਾਗਕੇ
1-0 ਨਾਲ ਬੜ੍ਹਤ ਵੀ ਹਾਸਿਲ ਕਰ ਲਈ ਸੀ ਪਰ ਭਾਰਤ ਵਲੋਂ ਹਰਮਨਪ੍ਰੀਤ ਸਿੰਘ ਨੇ
25ਵੇਂ ਮਿੰਟ ਵਿੱਚ ਪੇਨਲਟੀ ਕਾਰਨਰ ਰਾਹੀਂ ਬਰਾਬਰੀ ਦਾ ਗੋਲ ਕੀਤਾ। ਅੱਧ ਸਮੇਂ
ਤੱਕ ਦੋਨੋਂ ਟੀਮਾਂ 1-1 ਦੀ ਬਰਾਬਰੀ ਤੇ ਸਨ। ਭਾਰਤ ਵਲੋਂ ਮੈਚ ਦਾ ਦੂਸਰਾ ਅਤੇ
ਅਖ਼ੀਰਲਾ ਗੋਲ 32ਵੇਂ ਮਿੰਟ ਵਿੱਚ ਸਰਦਾਰ ਸਿੰਘ ਨੇ ਕੀਤਾ। ਅੱਜ ਦੇ ਮੈਚ ਵਿੱਚ
ਭਾਰਤੀ ਫ਼ਾਰਵਰਡ ਵਿੱਚ ਤਾਲਮੇਲ ਦੀ ਕਮੀ ਸਾਫ਼ ਦੇਖਣ ਨੂੰ ਮਿਲੀ। ਭਲਕੇ ਭਾਰਤ ਦਾ
ਮੁਕਾਬਲਾ ਵਿਸ਼ਵ ਵਿਜੇਤਾ ਆਸਟ੍ਰੇਲੀਆ ਨਾਲ ਭਾਰਤ ਸਮੇਂ ਅਨੁਸਾਰ ਬਾਅਦ ਦੁਪਹਿਰ
1.30 ਵਜੇ ਖੇਡਿਆ ਜਾਵੇਗਾ। (07/04/16) |
ਯੂਰੋ ਹਾਕੀ ਇੰਡੋਰ ਹਾਕੀ ਚੈਂਪੀਅਨਸ਼ਿਪ III, ਪੁਰਸ਼ਾਂ ਦੇ ਵਰਗ
ਵਿੱਚ ਇਟਲੀ ਨੇ ਬਾਜ਼ੀ ਮਾਰੀ !
ਫ਼ਿੰਨਲੈਂਡ
18 ਜਨਵਰੀ (ਵਿੱਕੀ ਮੋਗਾ) ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿੱਚ 15 ਤੋਂ 17 ਜਨਵਰੀ
ਤੱਕ ਪਹਿਲੀ ਵਾਰ ਯੂਰੋ ਹਾਕੀ ਇੰਡੋਰ ਹਾਕੀ ਚੈਂਪੀਅਨਸ਼ਿਪ III, ਦਾ ਆਯੋਜਿਤ ਕੀਤਾ
ਗਿਆ। ਜਿਸ ਵਿੱਚ 6 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਂਮੈਂਟ ਰਾਉਂਡ
ਰੋਬਿਨ ਦੇ ਅਧਾਰ ਤੇ ਖੇਡਿਆ ਗਿਆ ਜਿਸ ਵਿੱਚ ਫ਼ਿੰਨਲੈਂਡ ਤੋ ਇਲਾਵਾ ਤੁਰਕੀ, ਇਟਲੀ,
ਵੇਲਸ , ਸਲੋਵਾਕੀਆ ਅਤੇ ਬੇਲਾਰੂਸ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਂਮੈਂਟ
ਦੌਰਾਨ ਕੁੱਲ 15 ਮੈਚ ਖੇਡੇ ਗਏ ਜਿਸ ਵਿੱਚ ਇਟਲੀ ਦੀ ਟੀਮ ਨੇ 5 ਦੇ 5 ਮੈਚ ਜਿੱਤ
ਕੇ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ ਜਦਕਿ ਤੁਰਕੀ ਦੀ ਟੀਮ ਨੇ ਦੂਸਰਾ ਅਤੇ ਬੇਲਾਰੂਸ
ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਲੋਵਾਕੀਆ ਅਤੇ ਵੇਲਸ ਕ੍ਰਮਵਾਰ 4ਥੇ ਅਤੇ 5ਵੇਂ
ਸਥਾਨ ਤੇ ਰਹੇ ਅਤੇ ਮੇਜ਼ਬਾਨ ਫ਼ਿੰਨਲੈਂਡ ਟੂਰਨਾਂਮੈਂਟ ਵਿੱਚ ਆਖਰੀ ਸਥਾਨ ਤੇ ਰਿਹਾ।
ਟੂਰਨਾਂਮੈਂਟ ਦਾ ਵਧੀਆ ਖਿਡਾਰੀ ਇਟਲੀ ਦੇ ਡੇਨੀਅਲ ਸਿਓਲੀ ਐਲਾਨਿਆ ਗਿਆ ਜਦਕਿ
ਵਧੀਆ ਗੋਲਕੀਪਰ ਸਲੋਵਾਕੀਆ ਦੇ ਪੀਟਰਸ ਮਾਰਕਸ ਐਲਾਨਿਆ ਗਿਆ। ਪਹਿਲੀਆਂ ਦੋ ਟੀਮਾਂ
ਅਗਲੇ ਸਾਲ ਵਾਸਤੇ ਯੂਰੋ ਹਾਕੀ ਇੰਡੋਰ ਹਾਕੀ ਚੈਂਪੀਅਨਸ਼ਿਪ II ਲਈ ਅੱਪਗ੍ਰੇਡ ਹੋ
ਗਈਆਂ।
20/01/16 |
ਹਾਕੀ ਇੰਡੀਆ ਲੀਗ
:
ਹਾਕੀ ਇੰਡੀਆਂ ਲੀਗ 2016 : ਰਾਂਚੀ ਰੇਸ ਨੇ ਘਰੇਲੂ ਮੈਦਾਨ
ਵਿੱਚ ਲਗਾਤਾਰ ਤੀਸਰੀ ਜਿੱਤ ਦਰਜ਼ ਕੀਤੀ
ਫ਼ਿੰਨਲੈਂਡ 30 ਜਨਵਰੀ (ਵਿੱਕੀ ਮੋਗਾ) ਮੌਜੂਦਾ ਚੈਂਪੀਅਨ ਰਾਂਚੀ ਰੇਸ ਨੇ ਅੱਜ
ਪੰਜਾਬ ਵਾਰੀਅਰਸ ਖ਼ਿਲਾਫ਼ ਬੇਹਤਰੀਨ ਖੇਡ ਦਾ ਮੁਜ਼ਾਹਰਾ ਕਰਦਿਆਂ ਘਰੇਲੂ ਮੈਦਾਨ ਵਿੱਚ
ਲਗਾਤਾਰ ਤੀਸਰੀ ਜਿੱਤ ਦਰਜ਼ ਕੀਤੀ। ਕੋਲ ਹਾਕੀ ਇੰਡੀਆ ਲੀਗ 2016 ਦੇ 12ਵੇਂ ਮੈਚ
ਵਿੱਚ ਅੱਜ ਰਾਂਚੀ ਨੇ ਜੇਪੀ ਪੰਜਾਬ ਵਾਰੀਅਰਸ ਨੂੰ 5-4 ਨਾਲ ਹਰਾਕੇ ਇਸ ਲੀਗ ਦੇ
ਚੋਟੀ ਤੇ ਆਪਣੀ ਜਗ੍ਹਾ ਬਣਾਈ। ਅੱਜ ਖੇਡੇ ਗਏ ਮੈਚ ਵਿੱਚ ਪੰਜਾਬ ਵਾਰੀਅਰਸ ਵਲੋਂ
8ਵੇਂ ਮਿੰਟ ਵਿੱਚ ਅਰਮਾਨ ਕੁਰੇਸ਼ੀ ਨੇ ਮੈਦਾਨੀ ਗੋਲ ਰਾਹੀਂ ਟੀਮ ਨੂੰ 2-0 ਨਾਲ
ਅੱਗੇ ਕਰ ਦਿੱਤਾ। ਮੈਚ ਦੇ ਦੂਸਰੇ ਕਵਾਰਟਰ ਵਿੱਚ ਰਾਂਚੀ ਦੀ ਟੀਮ ਨੇ ਸ਼ਾਨਦਾਰ ਖੇਡ
ਦਾ ਪ੍ਰਦਰਸ਼ਨ ਕਰਦਿਆਂ ਕੋਠਾਜੀਤ ਸਿੰਘ ਅਤੇ ਡੇਨੀਅਲ ਬੇਆਲੇ ਨੇ ਲਗਾਤਾਰ 2 ਮੈਦਾਨੀ
ਗੋਲ ਠੋਕ ਕੇ ਮੈਚ ਨੂੰ 4-2 ਨਾਲ ਆਪਣੇ ਪਾਸੇ ਕਰ ਲਿਆ। ਮੈਚ ਦੇ ਤੀਸਰੇ ਕਵਾਰਟਰ
ਵਿੱਚ ਪੰਜਾਬ ਵਾਰੀਅਰਸ ਨੇ ਤੇਜ਼ ਤਰਾਰ ਖੇਡ ਨਾਲ ਰਾਂਚੀ ਦੇ ਗੋਲਾਂ ਤੇ ਧਾਵਾ ਬੋਲ
ਦਿੱਤਾ ਜਿਸਦੇ ਨਤੀਜ਼ੇ ਵਜੋਂ ਸਤਬੀਰ ਸਿੰਘ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ
ਬਰਾਬਰੀ ਤੇ ਲਿਆਂਦਾ। ਪਰ ਰਾਂਚੀ ਵਲੋਂ ਸਟਾਰ ਡਰੈਗ ਫਲਿਕਰ ਸੰਦੀਪ ਸਿੰਘ ਨੇ
ਪੇਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਕੇ ਟੀਮ ਨੂੰ 5-4 ਨਾਲ ਜਿੱਤ ਦਿਵਾਈ। ਰਾਂਚੀ
ਦੇ ਕੋਠਾਜੀਤ ਸਿੰਘ ਨੂੰ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ ਜਦਕਿ ਡੇਨੀਅਲ
ਬੇਆਲੇ ਨੂੰ ਮੈਚ ਦੇ ਵਧੀਆ ਗੋਲ ਕਰਨ ਵਾਲਾ ਖਿਡਾਰੀ ਐਲਾਨਿਆ ਅਤੇ ਇਮਰਾਨ ਖਾਨ ਨੂੰ
ਮੈਚ ਦੇ ਬਹੁਤੇ ਮਨੋਰੰਜਕ ਖਿਡਾਰੀ ਦਾ ਪੁਰਸਕਾਰ ਦਿੱਤਾ ਗਿਆ। ਇਮਰਜਿੰਗ ਪਲੇਅਰ ਦਾ
ਸਨਮਾਨ ਜੇਪੀ ਪੰਜਾਬ ਵਾਰੀਅਰਜ਼ ਦੇ ਅਰਮਾਨ ਕੁਰੈਸ਼ੀ ਨੂੰ ਦਿੱਤਾ ਗਿਆ।
(30/01/16) ਹਾਕੀ ਇੰਡੀਆਂ ਲੀਗ 2016: ਮੁੰਬਈ ਦਬੰਗ ਨੂੰ ਹਰਾਕੇ ਦਿੱਲੀ
ਵੇਵਰਾਈਡਰਸ ਟਾਪ ਤੇ ਪੁੱਜੀ
ਫ਼ਿੰਨਲੈਂਡ 29 ਜਨਵਰੀ (ਵਿੱਕੀ ਮੋਗਾ) ਮੁੰਬਈ ਦਬੰਗ ਨੂੰ ਆਪਣੇ ਘਰੇਲੂ ਮੈਦਾਨ
ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਦਿੱਲੀ ਵੇਵਰਾਈਡਰਸ ਤੋਂ 3-4 ਨਾਲ ਹਾਰ
ਦਾ ਸਾਹਮਣਾ ਕਰਨਾ ਪਿਆ, ਭਾਵੇਂ ਮੈਚ ਦੇ ਪਹਿਲੇ ਕਵਾਰਟਰ ਦੇ 8ਵੇਂ ਮਿੰਟ ਵਿੱਚ
ਰੁਪਿੰਦਰਪਾਲ ਸਿੰਘ ਨੇ ਪੇਨਲਟੀ ਕਾਰਨਰ ਰਾਹੀਂ ਗੋਲ ਕਰਕੇ ਦਿੱਲੀ ਵਲੋਂ ਖਾਤਾ ਖੋਲ
ਦਿੱਤਾ ਪਰ ਮੁੰਬਈ ਵਲੋਂ ਫਲੋਰਿਅਨ ਫੁੰਚ ਨੇ ਮੈਦਾਨੀ ਗੋਲ ਕਰਕੇ ਮੇਜ਼ਬਾਨ ਟੀਮ ਨੂੰ
2-1 ਨਾਲ ਬੜ੍ਹਤ ਦਿਵਾ ਦਿੱਤੀ। ਅੱਧ ਸਮੇਂ ਤੱਕ ਪਾਸਾ ਮੇਜ਼ਬਾਨ ਟੀਮ ਦੇ ਵੱਲ ਹੀ
ਰਿਹਾ। ਮੈਚ ਦੇ ਤੀਸਰੇ ਕਵਾਰਟਰ ਵਿੱਚ ਰੁਪਿੰਦਰਪਾਲ ਸਿੰਘ ਨੇ ਪੇਨਲਟੀ ਕਾਰਨਰ
ਰਾਹੀਂ ਇੱਕ ਹੋਰ ਗੋਲ ਦਾਗਕੇ ਟੀਮ ਨੂੰ 2-2 ਦੀ ਬਰਾਬਰੀ ਤੇ ਲਿਆਂਦਾ। ਮੁੰਬਈ
ਦਬੰਗ ਵਲੋਂ ਹਰਮਨਪ੍ਰੀਤ ਸਿੰਘ ਨੇ ਪੇਨਲਟੀ ਸਟਰੋਕ ਨੂੰ ਗੋਲ ਵਿੱਚ ਬਦਲਕੇ ਇੱਕ
ਵਾਰ ਫ਼ੇਰ ਮੇਜ਼ਬਾਨ ਟੀਮ ਨੂੰ 3-2 ਨਾਲ ਬੜ੍ਹਤ ਦਿਵਾ ਦਿੱਤੀ ਜੋਕਿ ਜ਼ਿਆਦਾ ਦੇਰ ਟਿਕ
ਨਾ ਸਕੀ ਅਤੇ ਅਗਲੇ ਦੋ ਮਿੰਟ ਬਾਅਦ ਹੀ ਤਲਵਿੰਦਰ ਸਿੰਘ ਨੇ ਦਿੱਲੀ ਵਲੋਂ ਮੈਦਾਨੀ
ਗੋਲ ਕਰਕੇ ਮੈਚ ਤੇ 4-3 ਨਾਲ ਕਬਜ਼ਾ ਕਰ ਲਿਆ ਅਤੇ ਗਰੁੱਪ ਵਿੱਚ ਸ਼ਿਖਰ ਤੇ ਪਹੁੰਚ
ਗਏ।
ਹਾਕੀ ਇੰਡੀਆਂ ਲੀਗ: ਰੋਮਾਂਚਿਕ ਮੁਕਾਬਲੇ ਦੌਰਾਨ ਰਾਂਚੀ ਨੇ
ਕਲਿੰਗਾ ਨੂੰ 3-2 ਨਾਲ ਹਰਾਇਆ
ਫ਼ਿੰਨਲੈਂਡ 28 ਜਨਵਰੀ (ਵਿੱਕੀ ਮੋਗਾ) ਰਾਂਚੀ ਰੇਸ ਨੇ ਅੱਜ ਆਪਣੇ ਘਰੇਲੂ ਮੈਦਾਨ
ਵਿੱਚ ਖੇਡੇ ਗਏ ਇੱਕ ਬਹੁਤ ਹੀ ਰੋਮਾਂਚਿਕ ਮੈਚ ਵਿੱਚ ਕਲਿੰਗਾ ਲਾਂਸਰਸ ਨੂੰ 2 ਦੇ
ਮੁਕਾਬਲੇ 3 ਗੋਲਾਂ ਨਾਲ ਮਾਤ ਦੇ ਦਿੱਤੀ। ਮੈਚ ਦੀ ਸ਼ੁਰੂਆਤ ਤੇਜ਼ ਰਫ਼ਤਾਰ ਨਾਲ ਹੋਈ,
ਪਹਿਲੇ ਅੱਧ ਤੱਕ ਕਲਿੰਗਾ ਦੀ ਟੀਮ ਨੇ ਦਬਦਬਾ ਬਣਾਈ ਰੱਖਿਆ ਅਤੇ ਤੀਸਰੇ ਕਵਾਰਟਰ
ਵਿੱਚ ਮਲਕ ਸਿੰਘ ਦੁਆਰਾ ਕੀਤੇ ਮੈਦਾਨੀ ਗੋਲ ਨਾਲ ਮੇਜ਼ਬਾਨ ਟੀਮ ਤੇ 2-0 ਨਾਲ
ਬੜ੍ਹਤ ਬਣਾ ਲਈ। ਦੂਸਰੇ ਪਾਸੇ ਘਰੇਲੂ ਦਰਸ਼ਕਾਂ ਨਾਲ ਭਰਿਆ ਸਟੇਡੀਅਮ ਆਪਣੀ ਟੀਮ ਦੀ
ਪੂਰੀ ਸਪੋਟ ਕਰ ਰਿਹਾ ਸੀ ਜਿਥੇ ਰਾਂਚੀ ਵਲੋਂ ਕਪਤਾਨ ਐਸ਼ਲੀ ਜੈਕਸਨ ਨੇ ਤੀਸਰੇ ਹੀ
ਕਵਾਰਟਰ ਵਿੱਚ ਪੇਨਲਟੀ ਕਾਰਨਰ ਰਾਹੀਂ ਗੋਲ ਕਰਕੇ ਅੰਤਰ ਨੂੰ 2-1 ਨਾਲ ਘੱਟ
ਕੀਤਾ।ਇਸ ਤੋਂ ਬਾਅਦ ਮੈਚ ਦਾ ਆਖਰੀ ਕਵਾਰਟਰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਖੇਡਿਆ
ਗਿਆ ਜਿਥੇ ਰਾਂਚੀ ਦੀ ਟੀਮ ਨੇ ਵਿਰੋਧੀ ਟੀਮ ਦੇ ਖਿਡਾਰੀ ਗੁਰਜਿੰਦਰ ਸਿੰਘ ਦੀ
ਗਲਤੀ ਦਾ ਭਰਪੂਰ ਫਾਇਦਾ ਉਠਾਉਦਿਆਂ ਡੇਵਨ ਨੇ ਮੈਦਾਨੀ ਗੋਲ ਦਾਗਕੇ ਟੀਮ ਨੂੰ 3-2
ਨਾਲ ਜਿੱਤ ਦਿਵਾ ਦਿੱਤੀ। ਕਲਿੰਗਾ ਦੇ ਮਲਕ ਸਿੰਘ ਨੂੰ ਮੈਚ ਦੇ ਵਧੀਆ ਗੋਲ ਨਾਲ
ਐਲਾਨਿਆ ਗਿਆ ਅਤੇ ਰਾਂਚੀ ਦੇ ਅਮੀਰ ਖਾਨ ਨੂੰ ਉਭਰਦੇ ਨੌਜਵਾਨ ਖਿਡਾਰੀ ਵਲੋਂ
ਸਨਮਾਨਿਆ ਗਿਆ ਅਤੇ ਮੈਚ ਦੇ ਵਧੀਆ ਖਿਡਾਰੀ ਦਾ ਇਨਾਮ ਕਲਿੰਗਾ ਦੇ ਆਰਨ ਜਲਵੇਸਕੀ
ਨੂੰ ਦਿੱਤਾ ਗਿਆ।
ਕਲਿੰਗਾ ਲਾਂਸਰਸ
ਨੇ ਮੁੰਬਈ ਦਬੰਗ ਨੂੰ ਕੀਤਾ ਚਿੱਤ
ਫ਼ਿੰਨਲੈਂਡ 21 ਜਨਵਰੀ (ਵਿੱਕੀ ਮੋਗਾ) ਭੁਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ
ਅੱਜ ਮੇਜ਼ਬਾਨ ਟੀਮ ਨੇ ਮੁੰਬਈ ਦਬੰਗ ਨੂੰ 4-2 ਨਾਲ ਹਰਾਕੇ ਚੌਥੇ ਸੈਸ਼ਨ ਵਿੱਚ
ਪਹਿਲੀ ਜਿੱਤ ਦਰਜ਼ ਕੀਤੀ। ਪਿਛਲੇ ਮੈਚ ਦੇ ਆਖਰੀ ਪਲਾਂ ਵਿੱਚ ਯੂਪੀ ਵਿਜਰਡ ਹਥੋਂ
8-6 ਨਾਲ ਹਾਰ ਜਾਣ ਤੋਂ ਬਾਅਦ ਕਲਿੰਗਾ ਲਾਂਸਰਸ ਦੀ ਟੀਮ ਨੇ ਅੱਜ ਮੈਚ ਵਿੱਚ
ਜ਼ੋਰਦਾਰ ਵਾਪਸੀ ਕੀਤੀ। ਅੱਧ ਸਮੇਂ ਤੱਕ ਦੋਨੋਂ ਟੀਮਾਂ 0-0 ਦੀ ਬਰਾਬਰੀ ਤੇ ਸਨ।
ਮੈਚ ਦੇ ਤੀਸਰੇ ਕਵਾਰਟਰ ਵਿੱਚ ਫਲੋਰੇਸ ਫ਼ੰਚ ਨੇ ਫੀਲਡ ਗੋਲ ਕਰਕੇ ਮੁੰਬਈ ਦਬੰਗ
ਨੂੰ ਲੀਡ ਦਿਵਾ ਦਿੱਤੀ ਪਰ ਐਡਮ ਡਿਕਸਨ ਨੇ ਤੀਸਰਾ ਕਵਾਰਟਰ ਖ਼ਤਮ ਹੋਣ ਤੋਂ ਇੱਕ
ਮਿੰਟ ਪਹਿਲਾ ਬਰਾਬਰੀ ਦਾ ਫ਼ੀਲਡ ਗੋਲ ਠੋਕ ਦਿੱਤਾ। ਚੌਥਾ ਕਵਾਰਟਰ ਸ਼ੁਰੂ ਹੋਣ ਤੋਂ
ਪਹਿਲਾਂ ਦੋਨੋਂ ਟੀਮਾਂ 2-2 ਦੀ ਬਰਾਬਰੀ ਤੇ ਸਨ। ਚੌਥੇ ਕਵਾਰਟਰ ਦੇ 6ਵੇਂ ਮਿੰਟ
ਵਿਚ ਮੇਜ਼ਬਾਨ ਟੀਮ ਵਲੋਂ ਗਲਿੰਨ ਟਰਨਰ ਨੇ ਫ਼ੀਲਡ ਗੋਲ ਦਾਗਕੇ ਆਪਣੀ ਟੀਮ ਨੂੰ ਇਸ
ਸੀਜ਼ਨ ਦੀ ਪਹਿਲੀ ਜਿੱਤ ਦਿਵਾਈ। ਗੌਰਤਲਬ ਰਹੇ ਕਿ ਟੂਰਨਾਂਮੈਂਟ ਦੇ 4ਥੇ ਸੈਸ਼ਨ
ਵਿੱਚ ਨਵੇਂ ਨਿਯਮ ਅਨੁਸਾਰ ਇੱਕ ਮੈਦਾਨੀ ਗੋਲ ਕਰਨ ਤੇ ਦੋ ਗੋਲ ਗਿਣੇ ਜਾਂਦੇ ਹਨ।
ਭਲਕੇ ਲਖਨਊ ਦੇ ਮੇਜ਼ਰ ਧਿਆਨਚੰਦ ਸਟੇਡੀਅਮ ਵਿੱਚ ਯੂਪੀ ਵਿਜਰਡ ਅਤੇ ਰਾਂਚੀ ਰੇਅਸ
ਦਰਮਿਆਨ ਮੁਕਾਬਲਾ ਖੇਡਿਆ ਜਾਵੇਗਾ। (21/01/2016) |
ਹਾਕੀ ਇੰਡੀਆ ਲੀਗ : ਰਾਂਚੀ ਰੇਅਸ ਨੇ ਯੂਪੀ ਵਿਜ਼ਰਡਜ਼ ਨੂੰ ਉਸਦੇ
ਘਰੇਲੂ ਮੈਦਾਨ ਵਿੱਚ ਹਰਾਇਆ
ਫ਼ਿੰਨਲੈਂਡ 22 ਜਨਵਰੀ (ਵਿੱਕੀ ਮੋਗਾ) ਲਖਨਊ ਦੇ ਮੇਜਰ ਧਿਆਨ ਚੰਦ ਸਟੇਡੀਅਮ 'ਚ
ਅੱਜ ਪਹਿਲੀ ਵਾਰ ਰੌਸ਼ਨੀ ਦੇ ਹੇਠ ਕੋਲ ਇੰਡੀਆ ਹਾਕੀ ਇੰਡੀਆ ਲੀਗ ਦਾ ਮੁਕਾਬਲਾ
ਮੇਜ਼ਬਾਨ ਟੀਮ ਯੂਪੀ ਵਿਜ਼ਰਡ ਅਤੇ ਮੌਜ਼ੂਦਾ ਚੈਂਪੀਅਨ ਰਾਂਚੀ ਰੇਅਸ ਵਿਚਕਾਰ ਖੇਡਿਆ
ਗਿਆ, ਜਿਸ ਨੂੰ ਰਾਂਚੀ ਨੇ 2 ਦੇ ਮੁਕਾਬਲੇ 4 ਗੋਲਾਂ ਨਾਲ ਜਿੱਤ ਲਿਆ। ਹਾਲਾਂਕੇ
ਉੱਤਰ ਪ੍ਰਦੇਸ਼ ਨੇ 4ਥੇ ਹੀ ਮਿੰਟ ਵਿੱਚ ਰਮਨਦੀਪ ਸਿੰਘ ਦੁਆਰਾ ਕੀਤੇ ਮੈਦਾਨੀ ਗੋਲ
ਰਾਹੀਂ 2-0 ਦੀ ਬੜ੍ਹਤ ਹਾਸਿਲ ਕਰ ਲਈ ਸੀ ਪਰ ਮੈਚ ਦੇ ਦੂਸਰੇ ਅੱਧ ਵਿੱਚ ਰਾਂਚੀ
ਨੇ ਵਾਪਸੀ ਕਰਦਿਆਂ 45ਵੇਂ ਮਿੰਟ ਵਿੱਚ ਸਰਵਨਜੀਤ ਸਿੰਘ ਨੇ ਪੇਨਲਟੀ ਕਾਰਨਰ ਨੂੰ
ਗੋਲ ਵਿੱਚ ਬਦਲਿਆ ਜਿਸਦੇ 3 ਮਿੰਟ ਬਾਅਦ ਹੀ ਕਪਤਾਨ ਐਸ਼ਲੇ ਜੈਕਸਨ ਨੇ ਇੱਕ ਹੋਰ
ਮੈਦਾਨੀ ਗੋਲ ਦਾਗਕੇ ਟੀਮ ਨੂੰ 3-2 ਨਾਲ ਜਿੱਤ ਦਿਵਾ ਦਿੱਤੀ। ਉੱਤਰ ਪ੍ਰਦੇਸ਼
ਵਿਜ਼ਾਰਡਜ਼ ਦੇ ਆਕਾਸ਼ਦੀਪ ਸਿੰਘ ਨੇ ਮੈਚ ਦੇ ਮਨੋਰੰਜਕ ਪਲੇਅਰ ਦਾ ਇਨਾਮ ਜਿੱਤਿਆ,
ਜਦਕਿ ਐਸ਼ਲੇ ਜੈਕਸਨ ਨੂੰ ਮੈਚ ਦੇ ਵਧੀਆ ਗੋਲ ਦਾ ਇਨਾਮ ਦਿੱਤਾ ਗਿਆ। ਉਸ ਦੀ ਟੀਮ
ਸਾਥੀ ਸਿਮਰਨਜੀਤ ਸਿੰਘ ਨੇ ਹੀਰੋ ਇਮਰਜਿੰਗ ਪਲੇਅਰ ਆਫ਼ ਮੈਚ ਦਾ ਪੁਰਸਕਾਰ ਜਿੱਤਿਆ,
ਜਦਕਿ ਕੈਪਟਨ ਐਸ਼ਲੇ ਜੈਕਸਨ ਨੂੰ ਹੀ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ। ਭਲਕੇ
ਦਾ ਮੈਚ ਮੇਜਰ ਧਿਆਨ ਚੰਦ ਸਟੇਡੀਅਮ ਲਖਨਊ ਵਿੱਚ ਉੱਤਰ ਪ੍ਰਦੇਸ਼ ਵਿਜ਼ਰਡਜ਼ ਅਤੇ
ਦਿੱਲੀ ਵੇਵਰਾਈਡਰਜ਼ ਵਿਚਕਾਰ ਖੇਡਿਆ ਜਾਵੇਗਾ।
(23/01/16)
|
ਸੁਲਤਾਨ ਜ਼ੋਹੋਰ ਕੱਪ: ਭਾਰਤ ਨੂੰ ਪੇਨਲਟੀ ਸ਼ੂਟ ਰਾਹੀਂ ਹਰਾਕੇ
ਗ੍ਰੇਟ ਬ੍ਰਿਟੇਨ ਬਣਿਆ ਚੈਂਪੀਅਨ
ਫ਼ਿੰਨਲੈਂਡ 18 ਅਕਤੂਬਰ (ਵਿੱਕੀ ਮੋਗਾ) ਜ਼ੋਹੋਰ ਬਾਹਰੂ ਤੇ ਤਮਨ ਦਇਆ ਹਾਕੀ
ਸਟੇਡੀਅਮ ਵਿੱਚ ਖੇਡੇ ਗਏ ਫਸਵੇਂ ਮੁਕਾਬਲੇ ਦੌਰਾਨ ਅੱਜ ਗ੍ਰੇਟ ਬ੍ਰਿਟੇਨ ਨੇ ਭਾਰਤ
ਨੂੰ ਪੇਨਲਟੀ ਸ਼ੂਟ ਆਉਟ ਰਾਹੀਂ ਹਰਾਕੇ ਭਾਰਤ ਨੂੰ ਲਗਾਤਾਰ ਤੀਸਰੀ ਵਾਰ ਸੁਲਤਾਨ
ਜ਼ੋਹੋਰ ਕੱਪ ਜਿੱਤਣ ਤੋਂ ਰੋਕ ਦਿੱਤਾ। ਨਿਰਧਾਰਿਤ ਸਮੇਂ ਤੱਕ ਦੋਨੋਂ ਟੀਮਾਂ 2-2
ਦੀ ਬਰਾਬਰੀ ਤੇ ਸਨ। ਪਰ ਪੇਨਲਟੀ ਸ਼ੂਟ ਵਿੱਚ ਗ੍ਰੇਟ ਬ੍ਰਿਟੇਨ ਦਾ ਪੱਲੜਾ ਭਾਰੀ
ਰਿਹਾ। ਤੀਸਰੇ ਸਥਾਨ ਲਈ ਖੇਡੇ ਗਏ ਮੁਕਾਬਲੇ ਵਿੱਚ ਮੇਜ਼ਬਾਨ ਮਲੇਸ਼ੀਆ ਨੇ ਅਰਜਨਟੀਨਾ
ਨੂੰ 3-2 ਨਾਲ ਹਰਾਇਆ ਜਦਕਿ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 5-0 ਨਾਲ ਹਰਾਕੇ
5ਵਾਂ ਸਥਾਨ ਹਾਸਿਲ ਕੀਤਾ। ਭਾਰਤੀ ਟੀਮ ਦੇ ਕਪਤਾਨ ਹਰਜੀਤ ਸਿੰਘ ਨੂੰ ਟੂਰਨਾਂਮੈਂਟ
ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।
18/10/15 |
|
ਸੁਲਤਾਨ ਜੋਹੋਰ ਕੱਪ: ਆਖ਼ਰੀ ਲੀਗ ਮੈਚ ਵਿੱਚ ਆਸਟ੍ਰੇਲੀਆ ਨੂੰ
ਹਰਾਕੇ ਭਾਰਤ ਚੋਟੀ ਤੇ ਪਹੁੰਚਿਆ ਫ਼ਿੰਨਲੈਂਡ 17 ਅਕਤੂਬਰ (ਵਿੱਕੀ ਮੋਗਾ) ਮਲੇਸ਼ੀਆ ਦੇ ਜੋਹੋਰ ਬਾਹਰੁ ਵਿੱਚ ਚੱਲ ਰਹੇ
5ਵੇਂ ਸੁਲਤਾਨ ਅਜ਼ਲਾਨ ਸ਼ਾਹ ਜੂਨੀਅਰ ਹਾਕੀ ਕੱਪ ਦੇ ਆਪਣੇ ਆਖਰੀ ਲੀਗ ਮੈਚ ਵਿੱਚ
ਮੌਜ਼ੂਦਾ ਚੈਂਪੀਅਨ ਭਾਰਤ ਨੇ ਫਸਵੇਂ ਮੁਕਾਬਲੇ ਦੌਰਾਨ ਆਸਟ੍ਰੇਲੀਆ ਨੂੰ 1-0 ਨਾਲ
ਹਰਾਕੇ ਲਗਾਤਾਰ ਤੀਸਰੀ ਜਿੱਤ ਦਰਜ਼ ਕੀਤੀ। ਇਸ ਜਿੱਤ ਨਾਲ ਭਾਰਤ 12 ਅੰਕ ਹਾਸਿਲ
ਕਰਕੇ ਚੋਟੀ ਤੇ ਪਹੁੰਚ ਗਿਆ ਹੈ ਜਦਕਿ ਗ੍ਰੇਟ ਬ੍ਰਿਟੇਨ ਅਰਜਨਟੀਨਾ ਨੂੰ 3-0 ਨਾਲ
ਹਰਾਕੇ 11 ਅੰਕਾਂ ਨਾਲ ਦੂਸਰੇ ਨੰਬਰ ਤੇ ਹੈ, ਹੁਣ ਫ਼ਾਈਨਲ ਮੁਕਾਬਲਾ ਭਾਰਤ ਅਤੇ
ਗ੍ਰੇਟ ਬ੍ਰਿਟੇਨ ਵਿਚਕਾਰ ਹੋਵੇਗਾ। ਅੱਜ ਖੇਡੇ ਗਏ ਮੈਚ ਵਿੱਚ ਭਾਰਤ ਵਲੋਂ ਮੈਚ ਦਾ
ਇਕਲੌਤਾ ਗੋਲ 42ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਪੇਨਲਟੀ ਸਟਰੋਕ ਰਾਹੀਂ
ਕੀਤਾ। ਫ਼ਾਈਨਲ ਮੈਚ ਐਤਵਾਰ 18 ਅਕਤੂਬਰ ਨੂੰ ਭਾਰਤ ਅਤੇ ਗ੍ਰੇਟ ਬ੍ਰਿਟੇਨ ਵਿਚਕਾਰ
ਖੇਡਿਆ ਜਾਵੇਗਾ ਜਦਕਿ ਤੀਸਰੇ ਸਥਾਨ ਲਈ ਮੇਜ਼ਬਾਨ ਮਲੇਸ਼ੀਆ ਅਤੇ ਅਰਜਨਟੀਨਾ ਦਰੀਮਿਆਨ
ਮੁਕਾਬਲਾ ਹੋਵੇਗਾ, ਆਸਟ੍ਰੇਲੀਆ ਅਤੇ ਪਾਕਿਸਤਾਨ 5ਵੇਂ ਸਥਾਨ ਲਈ ਖੇਡਣਗੇ। ਗੌਰਤਲਬ
ਰਹੇ ਭਾਰਤ ਕੱਲ ਲਗਾਤਾਰ ਤੀਸਰੀ ਵਾਰ ਇਸ ਕੱਪ ਨੂੰ ਜਿੱਤਣ ਲਈ ਮੈਦਾਨ ਵਿੱਚ
ਉਤਰੇਗਾ। |
|
ਸੁਲਤਾਨ ਜੋਹੋਰ ਕੱਪ : ਮਲੇਸ਼ੀਆ ਨੂੰ ਹਰਾਕੇ ਭਾਰਤ ਫ਼ਾਈਨਲ ´ਚ
ਪਹੁੰਚਿਆ
|
ਫ਼ਿੰਨਲੈੰਡ 15 ਅਕਤੂਬਰ (ਵਿੱਕੀ ਮੋਗਾ) ਪਿਛਲੇ ਮੈਚ ਵਿੱਚ ਅਰਜਨਟੀਨਾ ਨੂੰ ਹਰਾਉਣ
ਤੋਂ ਬਾਅਦ ਭਾਰਤੀ ਜੂਨੀਅਰ ਹਾਕੀ ਟੀਮ ਨੇ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ ਅੱਜ
ਮੇਜ਼ਬਾਨ ਟੀਮ ਮਲੇਸ਼ੀਆ ਨੂੰ 2-1 ਨਾਲ ਹਰਾਕੇ ਫ਼ਾਈਨਲ ਵਿੱਚ ਆਪਣਾ ਸਥਾਨ ਪੱਕਾ ਕਰ
ਲਿਆ ਹੈ। ਭਾਰਤ ਦੀ ਅੱਜ ਦੀ ਜਿੱਤ ਤੋਂ ਬਾਅਦ ਕੁੱਲ 9 ਅੰਕ ਹਨ ਜਦਕਿ ਗ੍ਰੇਟ
ਬ੍ਰਿਟੇਨ ਦੇ 8 ਅਤੇ ਅਰਜਨਟੀਨਾ ਦੇ 7 ਅੰਕ ਹਨ। ਭਾਰਤ ਦਾ ਅਗਲਾ ਮੁਕਾਬਲਾ
ਆਸਟ੍ਰੇਲੀਆ ਨਾਲ ਹੋਵੇਗਾ ਜਿਸਦੇ ਚਾਰ ਮੈਚ ਖੇਡਣ ਤੋਂ ਬਾਅਦ 4 ਅੰਕ ਹਨ ਜਦਕਿ
ਗ੍ਰੇਟ ਬ੍ਰਿਟੇਨ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ। ਅੱਜ ਖੇਡੇ ਗਏ ਮੁਕਾਬਲੇ
ਵਿੱਚ ਕੋਈ ਵੀ ਟੀਮ ਪਹਿਲੇ ਅੱਧ ਵਿੱਚ ਗੋਲ ਨਹੀਂ ਕਰ ਸਕੀ। ਮੈਚ ਦੇ ਦੂਸਰੇ ਅੱਧ
ਵਿੱਚ ਭਾਰਤ ਵਲੋਂ ਹਰਮਨਪ੍ਰੀਤ ਸਿੰਘ ਨੇ 41ਵੇਂ ਅਤੇ 56ਵੇਂ ਮਿੰਟ ਵਿੱਚ ਦੋ
ਪੇਨਲਟੀ ਕਾਰਨਰਾਂ ਨੂੰ ਗੋਲਾਂ ਵਿੱਚ ਬਦਲਕੇ ਭਾਰਤ ਨੂੰ 2-0 ਦੀ ਲੀੜ੍ਹ ਦਿਵਾ
ਦਿੱਤੀ ਜਦਕਿ ਮਲੇਸ਼ੀਆ ਵਲੋਂ ਮੈਚ ਦਾ ਇਕਲੌਤਾ ਗੋਲ 68ਵੇਂ ਮਿੰਟ ਵਿੱਚ ਸ਼ਾਹਰਿਲ
ਸਭਾ ਨੇ ਕੀਤਾ। ਹੁਣ ਭਾਰਤ ਦਾ ਅਗਲਾ ਮੈਚ 17 ਅਕਤੂਬਰ ਨੂੰ ਆਸਟ੍ਰੇਲੀਆ ਨਾਲ
ਹੋਵੇਗਾ। ਅੱਜ ਖੇਡੇ ਗਏ ਦੋ ਹੋਰ ਮੈਚਾਂ ਵਿੱਚ ਅਰਜਨਟੀਨਾ ਨੇ ਪਾਕਿਸਤਾਨ ਨੂੰ 3-1
ਨਾਲ ਹਰਾਇਆ ਅਤੇ ਆਸਟ੍ਰੇਲੀਆ ਗ੍ਰੇਟ ਬ੍ਰਿਟੇਨ ਦਾ ਮੁਕਾਬਲਾ ਬਰਾਬਰੀ ਤੇ ਮੁੱਕਿਆ।
15/10/15 |
|
ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਚਾਰ ਮੈਚਾਂ ਦੀ ਹਾਕੀ ਲੜ੍ਹੀ 2-1
ਨਾਲ ਜਿੱਤੀ
|
ਫ਼ਿੰਨਲੈਂਡ 11 ਅਕਤੂਬਰ (ਵਿੱਕੀ ਮੋਗਾ) ਭਾਰਤੀ ਸੀਨੀਅਰ ਹਾਕੀ ਪੁਰਸ਼ ਟੀਮ ਨੇ
ਨਿਊਜ਼ੀਲੈਂਡ ਖਿਲਾਫ਼ ਚਾਰ ਮੈਚਾਂ ਦੀ ਹਾਕੀ ਲੜ੍ਹੀ ਤੇ 2-1 ਨਾਲ ਜਿੱਤ ਪ੍ਰਾਪਤ
ਕੀਤੀ ਹੈ। ਇਸਤੋਂ ਪਹਿਲਾਂ ਆਕਲੈਂਡ ਵਿੱਚ ਨਿਊਜ਼ੀਲੈਂਡ ਦੀ (ਏ) ਟੀਮ ਖਿਲਾਫ਼ ਵੀ
ਖੇਡੇ ਗਏ ਦੋਨੋਂ ਮੈਚਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਚਾਰ ਮੈਚਾਂ ਦੀ ਲੜੀ
ਵਿੱਚ ਭਾਰਤ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਤੋਂ 0-2 ਨਾਲ ਹਾਰ ਜਾਣ ਤੋਂ ਬਾਅਦ
ਜ਼ਬਰਦਸਤ ਵਾਪਸੀ ਕਰਦਿਆਂ ਲਗਾਤਾਰ ਦੋ ਮੈਚਾਂ ਵਿੱਚ ਨਿਊਜ਼ੀਲੈਂਡ ਨੂੰ 3-1 ਅਤੇ 3-2
ਨਾਲ ਹਰਾਕੇ ਲੜੀ ਤੇ 2-1 ਨਾਲ ਬੜ੍ਹਤ ਬਣਾ ਲਈ ਸੀ। ਅੱਜ ਖੇਡੇ ਗਏ ਆਖਰੀ ਮੈਚ
ਵਿੱਚ ਭਾਰਤ ਨੇ ਮੁਕਾਬਲਾ 1-1 ਦੀ ਬਰਾਬਰੀ ਤੇ ਰੋਕ ਕੇ ਲੜੀ ਤੇ 2-1 ਨਾਲ ਕਬਜ਼ਾ
ਕਰ ਲਿਆ। ਗੌਰਤਲਬ ਰਹੇ 27 ਨਵੰਬਰ ਤੋਂ ਰਾਏਪੁਰ ਵਿੱਚ ਭਾਰਤੀ ਟੀਮ ਵਿਸ਼ਵ ਹਾਕੀ
ਲੀਗ ਫ਼ਾਈਨਲ ਵਿੱਚ ਹਿੱਸਾ ਲੈ ਰਹੀ ਹੈ।
ਸੁਲਤਾਨ ਜੋਹੋਰ ਕੱਪ 2015: ਭਾਰਤ ਨੇ ਪਾਕਿਸਤਾਨ
ਨੂੰ 5-1 ਨਾਲ ਰੌਂਦਿਆ
ਫ਼ਿੰਨਲੈਂਡ 11 ਅਕਤੂਬਰ (ਵਿੱਕੀ ਮੋਗਾ) ਮਲੇਸ਼ੀਆ ਦੇ ਜੋਹੋਰ ਬਾਹਰੁ ਵਿੱਚ ਅੱਜ
ਸ਼ੁਰੂ ਹੋਏ ਸੁਲਤਾਨ ਜੋਹੋਰ ਕੱਪ (U-21) ਵਿੱਚ ਮੌਜੂਦਾ ਚੈਂਪੀਅਨ ਭਾਰਤ ਨੇ ਆਪਣੇ
ਪਹਿਲੇ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 5-1 ਨਾਲ ਰੌਂਦਕੇ ਜ਼ਬਰਦਸਤ
ਜਿੱਤ ਦਰਜ਼ ਕੀਤੀ। ਭਾਰਤੀ ਟੀਮ ਦੇ ਨੌਜਵਾਨਾਂ ਨੇ ਤੇਜ਼ ਰਫ਼ਤਾਰ ਨਾਲ ਮੈਚ ਦੀ
ਸ਼ੁਰੂਆਤ ਕਰਦਿਆਂ ਪਹਿਲੇ ਅੱਧ ਵਿੱਚ ਵਿਰੋਧੀ ਟੀਮ ਸਿਰ ਲਗਾਤਾਰ 4 ਗੋਲ ਠੋਕ
ਦਿੱਤੇ। ਭਾਰਤ ਵਲੋਂ ਇਹ ਗੋਲ ਅਜੈ ਯਾਦਵ, ਸੁਮੀਤ ਕੁਮਾਰ, ਅਰਮਾਨ ਕੁਰੇਸ਼ੀ ਅਤੇ
ਪਰਵਿੰਦਰ ਸਿੰਘ ਨੇ ਕੀਤੇ ਜਦਕਿ ਦੂਸਰੇ ਅੱਧ ਵਿੱਚ ਪਾਕਿਸਤਾਨੀ ਟੀਮ ਭਾਰਤੀ
ਹਮਲਿਆਂ ਤੋਂ ਸੰਭਲੀ ਅਤੇ ਦਿਲਬਰ ਨੇ ਇੱਕ ਗੋਲ ਉਤਾਰਿਆ। ਭਾਰਤ ਵਲੋਂ ਦੂਸਰੇ ਅੱਧ
ਦਾ ਇਕਲੌਤਾ ਅਤੇ ਮੈਚ ਦਾ ਅਖ਼ੀਰਲਾ ਗੋਲ ਸੰਤਾ ਸਿੰਘ ਨੇ ਕੀਤਾ। ਇਸਤੋਂ ਪਹਿਲਾਂ
ਖੇਡੇ ਗਏ ਮੈਚ ਵਿੱਚ ਕੜ੍ਹੀ ਟੱਕਰ ਦੌਰਾਨ ਅਰਜਨਟੀਨਾ ਨੇ ਆਸਟ੍ਰੇਲੀਆ ਨੂੰ 1-0
ਨਾਲ ਹਰਾਇਆ। ਹੁਣ ਭਾਰਤ ਆਪਣਾ ਅਗਲਾ ਮੈਚ 12 ਅਕਤੂਬਰ ਨੂੰ ਗ੍ਰੇਟ ਬ੍ਰਿਟੇਨ ਨਾਲ
ਖੇਡੇਗਾ। ਗੌਰਤਲਬ ਰਹੇ ਕਿ ਭਾਰਤ ਲਗਾਤਾਰ ਦੋ ਵਾਰ ਇਸ ਕੱਪ ਨੂੰ ਜਿੱਤ ਚੁੱਕਾ ਹੈ। |
Bikramjit Singh (vicky moga)
vickymoga@hotmail.com
+358 503065677
Finland.
|
11/10/2015 |
|
|
ਫਿਨਲੈਂਡ
ਨੇ ਬ੍ਰਾਜ਼ੀਲ ਨੂੰ ਹਰਾਕੇ ਕੀਤਾ ਹੇਲਸਿੰਕੀ ਫੁੱਟਬਾਲ ਕੱਪ 2016 ਤੇ ਕਬਜ਼ਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
|
ਫ਼ਿੰਨਲੈਂਡ
ਵਿੱਚ ਫੁੱਟਬਾਲ ਦਾ ਮਹਾਂਕੁੰਭ "ਹੇਲਸਿੰਕੀ ਕੱਪ" ਅੱਜ ਤੋਂ ਸ਼ੁਰੂ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਨੇ ਨਿਊਜ਼ੀਲੈਂਡ ਖਿਲਾਫ਼ ਚਾਰ ਮੈਚਾਂ ਦੀ ਹਾਕੀ ਲੜ੍ਹੀ 2-1 ਨਾਲ ਜਿੱਤੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਮਹਿਲਾ
ਵਰਗ ਵਿੱਚ ਭਾਰਤ ਨੇ ਇਟਲੀ ਨੂੰ ਪੇਨਲਟੀ ਸ਼ੂਟ ਆਉਟ ਰਾਹੀਂ ਹਰਾਇਆ, ਭਲਕੇ
ਮੁਕਾਬਲਾ ਜਾਪਾਨ ਨਾਲ -
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਅਤੇ ਇਸਤੋਨੀਆ ਵਿੱਚ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਮਨਾਉਣ ਲਈ ਸਾਰੇ ਪ੍ਰਬੰਧ
ਮਕੁੰਮਲ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਵਿਸ਼ਵ
ਹਾਕੀ ਲੀਗ ਸੈਂਮੀਫ਼ਾਈਨਲ ਵਾਸਤੇ ਭਾਰਤੀ ਮਹਿਲਾ ਟੀਮ ਬੈਲਜੀਅਮ ਲਈ ਅੱਜ
ਹੋਵੇਗੀ ਰਵਾਨਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਅੰਤਰਾਸ਼ਟਰੀ
ਹਾਕੀ ਖਿਡਾਰੀ ਹਰਬੀਰ ਸਿੰਘ ਸੰਧੂ ਵਿਆਹ ਦੇ ਬੰਧਨ ਵਿੱਚ ਬੱਝਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਪਹਿਲੇ
ਟੈਸਟ ਹਾਕੀ ਮੈਚ ਵਿੱਚ ਜਾਪਾਨ ਨੇ ਭਾਰਤ ਨੂੰ ਬਰਾਬਰੀ ਤੇ ਰੋਕਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਅਜ਼ਲਾਨ
ਸ਼ਾਹ ਹਾਕੀ ਕੱਪ ਵਿੱਚ ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ 4-2 ਨਾਲ ਧੋਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਅਜ਼ਲਾਨ
ਸ਼ਾਹ ਹਾਕੀ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਭਾਰਤ ਨੇ ਕੋਰੀਆ ਨੂੰ ਬਰਾਬਰੀ ਤੇ
ਰੋਕਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਸੁਲਤਾਨ
ਅਜ਼ਲਾਨ ਸ਼ਾਹ ਹਾਕੀ ਕੱਪ ਲਈ ਭਾਰਤੀ ਟੀਮ ਦਾ ਐਲਾਨ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜੂਨੀਅਰ
ਹਾਕੀ ਟੂਰਨਾਂਮੈਂਟ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਰਿਹਾ ਮੋਹਰੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਉਲੰਪੀਅਨ ਬਲਜੀਤ ਸਿੰਘ ਸੈਣੀ ਨੂੰ ਸਦਮਾ, ਪਿਤਾ ਦਾ ਦਿਹਾਂਤ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਹਾਕੀ
ਇੰਡੀਆਂ ਨੇ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ ਕੀਤਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਪਹਿਲੇ
ਅਭਿਆਸ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 4-0 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਹਾਕੀ
`ਚ ਭਾਰਤ ਨੇ ਜਿੱਤਿਆ ਸੋਨੇ ਦਾ ਤਮਗਾ ਕਟਾਈ ਰੀਓ ਓਲੰਪਿਕ ਦੀ ਟਿਕਟ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜਪਾਨ
ਨੂੰ ਹਰਾਕੇ ਭਾਰਤੀ ਮਹਿਲਾਵਾਂ ਨੇ ਹਾਕੀ `ਚ ਜਿੱਤਿਆ ਕਾਂਸੀ ਦਾ ਤਮਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕੋਰੀਆ
ਨੂੰ ਪਛਾੜਕੇ ਭਾਰਤ ਹਾਕੀ ਦੇ ਫ਼ਾਈਨਲ ´ਚ ਪਹੁੰਚਿਆ, ਫ਼ਾਈਨਲ ´ਚ ਟੱਕਰ
ਪਾਕਿਸਤਾਨ ਨਾਲ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
17ਵੀਆਂ
ਏਸ਼ੀਅਨ ਖੇਡਾਂ ´ਚ ਭਾਰਤੀ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 3-0 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਐਫ਼.ਆਈ.ਐਚ
ਨੇ ਕੀਤਾ ਪੁਰਸ਼ ਹੀਰੋ ਹਾਕੀ ਚੈਂਪੀਅਨਸ ਟਰਾਫੀ ਦੇ ਪੂਲਾਂ ਦਾ ਐਲਾਨ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਕਿੱਲਪਰੀ
ਕਲੱਬ ਤੁਰਕੂ ਨੇ ਜਿੱਤਿਆ ਫ਼ਿੰਨਲੈਂਡ ਹਾਕੀ ਚੈਂਪੀਅਨਸ਼ਿਪ 2014 ਦਾ ਖ਼ਿਤਾਬ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਬਾਰਸੀਲੋਨਾ
ਨੇ ਹੇਲਸਿੰਕੀ ਫ਼ੁੱਟਬਾਲ ਕਲੱਬ ਨੂੰ 6-0 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡv |
ਕਾਮਨਵੈਲਥ
ਖੇਡਾਂ 2014
ਕਾਮਨਵੈਲਥ ਹਾਕੀ ´ਚ
ਭਾਰਤ ਨੇ ਜਿੱਤਿਆ ਚਾਂਦੀ ਦਾ ਤਮਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਪੁਰਸ਼ ਹਾਕੀ ਵਰਗ
´ਚ ਭਾਰਤ ਆਸਟ੍ਰੇਲੀਆ ਹਥੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਮਹਿਲਾ
ਹਾਕੀ ´ਚ ਭਾਰਤ ਨੇ ਟ੍ਰਿਨੀਡਾਡ ਅਤੇ ਟੋਬੇਗੋ ਨੂੰ 14-0 ਨਾਲ ਰੌਂਦਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਕਾਮਨਵੈਲਥ
ਖੇਡਾਂ 2014
ਭਾਰਤ ਨੇ
ਸਕੌਟਲੈਂਡ ਨੂੰ 6-2 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਦਰਜ਼ ਕੀਤੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਪੁਰਸ਼ ਹਾਕੀ ´ਚ ਭਾਰਤ
ਨੇ ਵੇਲਸ ਨੂੰ 3-1 ਨਾਲ ਹਰਾਕੇ ਕੀਤੀ ਜੇਤੂ ਸ਼ੁਰੂਆਤ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਮਹਿਲਾ
ਹਾਕੀ ਵਰਗ `ਚ ਭਾਰਤ ਨੇ ਕੈਨੇਡਾ ਨੂੰ 4-2 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਗੁਰਪਿੰਦਰ
ਰਿੰਪੀ ਮੈਮੋਰੀਅਲ ਸਿਕਸ-ਏ-ਸਾਈਡ ਹਾਕੀ ਟੂਰਨਾਂਮੈਂਟ ਸੰਗਰੂਰ ´ਚ ਅੱਜ ਤੋਂ ਸ਼ੁਰੂ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
'ਚ ਜੂਨੀਅਰ ਹਾਕੀ ਲੀਗ ਦੇ ਮੁਕਾਬਲਿਆਂ ਵਿੱਚ ਵਾਨਤਾ ਹਾਕੀ ਕਲੱਬ ਨੇ ਬਾਜ਼ੀ
ਮਾਰੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਵਿੱਚ ਫੁੱਟਬਾਲ ਦਾ ਮਹਾਂਕੁੰਭ ´ਹੇਲਸਿੰਕੀ ਕੱਪ´ ਬਣਿਆ ਖਿੱਚ ਦਾ ਕੇਂਦਰ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਹਰਲੀਨ
ਕੌਰ ਨੇ 39ਵੀਂ ਜੂਨੀਅਰ ਪੰਜਾਬ ਸਟੇਟ ਤੈਰਾਕੀ ਚੈਂਪੀਅਨਸ਼ਿਪ 'ਚ ਜਿੱਤੇ 6
ਸੋਨੇ ਦੇ ਤਮਗੇ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ ਲਈ ਹਾਕੀ ਇੰਡੀਆ ਨੇ ਸੀਨੀਅਰ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
20ਵੀਂਆਂ
ਕਾਮਨਵੈਲਥ ਖੇਡਾਂ ਲਈ 33 ਸੀਨੀਅਰ ਪੁਰਸ਼ ਹਾਕੀ ਖਿਡਾਰੀਆਂ ਦਾ ਅਭਿਆਸ ਕੈਂਪ
ਅੱਜ ਤੋਂ ਦਿੱਲੀ 'ਚ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜਨਮਦਿਨ
ਤੇ ਵਿਸ਼ੇਸ਼ : ਫ਼ੁੱਟਬਾਲ ਜਗਤ ਦਾ ਮਹਾਨ ਸਿਤਾਰਾ ਲਿਓਨਲ ਮੈਸੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਨੀਦਰਲੈਂਡ
ਨੂੰ ਹਰਾਕੇ ਆਸਟ੍ਰੇਲੀਆ ਲਗਾਤਾਰ ਦੂਸਰੀ ਵਾਰ ਬਣਿਆ ਵਿਸ਼ਵ ਚੈਂਪੀਅਨ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕੋਰੀਆ
ਨੂੰ ਹਰਾਕੇ ਭਾਰਤ ਹਾਕੀ ਵਿਸ਼ਵ ਕੱਪ 'ਚ ਨੌਵੇਂ ਸਥਾਨ ਤੇ ਰਿਹਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਮਹਿਲਾ
ਹਾਕੀ ਵਿਸ਼ਵ ਕੱਪ ਦੇ ਫ਼ਾਈਨਲ 'ਚ ਆਸਟ੍ਰੇਲੀਆ ਅਤੇ ਨੀਦਰਲੈਂਡ ਚੌਥੀ ਬਾਰ
ਹੋਣਗੇ ਆਹਮੋ-ਸਾਹਮਣੇ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਆਸਟ੍ਰੇਲੀਆ
ਮਹਿਲਾ ਵਿਸ਼ਵ ਹਾਕੀ ਕੱਪ ਦੇ ਫ਼ਾਈਨਲ ਵਿੱਚ ਪਹੁੰਚਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤੀ
ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਨੂੰ 4-0 ਨਾਲ ਹਰਾਕੇ ਲਗਤਾਰ ਤੀਸਰੀ ਜਿੱਤ
ਦਰਜ ਕੀਤੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਵਿਸ਼ਵ ਕੱਪ ਦੀ ਦੌੜ 'ਚੋਂ ਬਾਹਰ, ਅਖ਼ੀਰਲੇ ਪਲਾਂ ਦੀ ਹਾਰ ਨੂੰ ਫਿਰ ਦੁਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜਰਖੜ
ਹਾਕੀ ਅਕੈਡਮੀ ਵੱਲੋਂ ਭਾਰਤੀ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਬੈਲਜੀਅਮ ਤੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਰੈਬੋਬੈਂਕ
ਵਿਸ਼ਵ ਹਾਕੀ ਕੱਪ 2014 ਲਈ ਭਾਰਤੀ ਟੀਮ ਦਾ ਐਲਾਨ, ਸਰਦਾਰ ਸਿੰਘ ਕਰੇਗਾ
ਅਗਵਾਈ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਆਓ!
ਹਾਕੀ ਖਿਡਾਰੀ ਉਲੰਪੀਅਨ ਧਰਮਵੀਰ ਸਿੰਘ ਨੂੰ ਅਰਜਨ ਐਵਾਰਡ ਦੇਣ ਦੀ ਮੰਗ ਨੂੰ
ਉਭਾਰੀਏ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਦੀ ਸ਼ਾਨ ਪੰਜਾਬੀਆਂ ਦਾ ਮਾਣ, ਹਿਨਾ ਸਿੱਧੂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇੰਗਲੈਂਡ
ਕਬੱਡੀ ਟੀਮ (ਕੁੜੀਆਂ) ਅਜੇ ਤੱਕ ਉਡੀਕ ਰਹੀ ਹੈ ਰਾਖਵੇਂ ਰੱਖੇ ਅੰਕ ਦਾ ਫੈਸਲਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
7
ਜਨਵਰੀ ਬਰਸੀ ਤੇ
ਸੰਸਾਰ ਪ੍ਰਸਿੱਧ
ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤੀ
ਖੇਡ ਜਗਤ ਲਈ 2013 ਰਿਹਾ ਖੱਟਾ-ਮਿੱਠਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਵੇਂ
ਨਿਯਮਾਂ ਨਾਲ ਸ਼ਿਗਾਰੇ ਨਿਖਾਰੇ ਚੌਥੇ ਕਬੱਡੀ ਵਿਸ਼ਵ ਕੱਪ ਦਾ ਉਦਘਾਟਨ ਹੋਵੇਗਾ
ਅੱਜ ਸ਼ਾਮ 6 ਵਜ਼ੇ - ਮੈਚਾਂ ਦਾ ਅਗਾਜ਼ ਹੋਵੇਗਾ ਭਲਕੇ ਸ਼ਾਹੀ ਸ਼ਹਿਰ ਪਟਿਆਲਾ ਤੋਂ
- ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਏਸ਼ੀਅਨ
ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਫਿਰ ਸਜ ਗਿਆ ਪਿੜ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
22
ਸਤੰਬਰ ਬਰਸੀ
ਕ੍ਰਿਕਟ ਜਗਤ ਦਾ
ਸਿਤਾਰਾ ਸੀ;ਨਵਾਬ ਪਟੌਦੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
6
ਜੂਨ ਤੋਂ ਸ਼ੁਰੂ ਹੋਣੀ ਹੈ
ਆਈ ਸੀ ਸੀ ਚੈਂਪੀਅਨਜ਼
ਟਰਾਫ਼ੀ ਦੀ ਰੌਚਕ ਕਹਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਤੰਗੀਆਂ-ਤੁਰਸ਼ੀਆਂ
ਨਾਲ ਵੀ ਘੁਲਦਾ ਰਿਹਾ ਰੁਸਤੁਮ-ਇ-ਜ਼ਮਾਂ “ਗਾਮਾਂ“
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪਾਕਿਸਤਾਨੀ
ਹਾਕੀ ਟੀਮ ਦਾ ਪਹਿਲਾ ਕਪਤਾਨ: ਏ ਆਈ ਐਸ ਦਾਰਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤ
- ਇੰਗਲੈਂਡ ਕ੍ਰਿਕਟ ਸੀਰੀਜ਼ ਦਾ
ਲੇਖਾ-ਜੋਖਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਹਿਲਾ
ਕ੍ਰਿਕਟ ਵਿਸ਼ਵ ਕੱਪ, ਤੀਜੀ ਵਾਰੀ ਭਾਰਤ ’ਚ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|