ਫ਼ਿੰਨਲੈਂਡ 2 ਜੂਨ (ਵਿੱਕੀ ਮੋਗਾ) ਅਖ਼ੀਰਲੇ ਪਲਾਂ ਵਿੱਚ ਗੋਲ ਖਾਣ ਨਾਲ ਸਰਾਪੀ
ਹੋਈ ਭਾਰਤੀ ਹਾਕੀ ਟੀਮ ਇਕ ਵਾਰ ਫੇਰ ਅੱਜ ਮੈਚ ਖ਼ਤਮ ਹੋਣ ਤੋਂ ਮਹਿਜ਼ 75 ਸੈਂਕਿੰਡ
ਪਹਿਲਾਂ ਗੋਲ ਕਰਵਾ ਕੇ ਇੰਗਲੈਂਡ ਤੋਂ 2-1 ਨਾਲ ਹਾਰਕੇ ਵਿਸ਼ਵ ਕੱਪ ਦੀ ਦੌੜ 'ਚੋਂ
ਬਾਹਰ ਹੋ ਗਿਆ। ਆਪਣੇ ਪਹਿਲੇ ਮੈਚ 'ਚ ਭਾਰਤ ਨੇ ਅਖ਼ੀਰਲੇ 15 ਸੈਂਕਿੰਡ ਵਿੱਚ ਗੋਲ
ਖਾਕੇ ਬੈਲਜੀਅਮ ਦੀ ਝੋਲੀ 'ਚ 3 ਅੰਕ ਪਾ ਦਿੱਤੇ।
ਅੱਜ ਖੇਡੇ ਮੈਚ ਵਿੱਚ ਭਾਰਤ ਅਤੇ ਇੰਗਲੈਂਡ ਦੋਹਾਂ ਟੀਮਾਂ ਨੇ ਹਮਲਾਵਰ ਖੇਡ
ਅਪਣਾਈ ਹਲਾਂਕੇ ਭਾਰਤ ਦਾ ਪੱਲੜਾ ਮੈਚ ਵਿੱਚ ਭਾਰੀ ਰਿਹਾ ਪਰ ਟੀਮ ਮਿਲੇ ਆਸਾਨ
ਮੌਕਿਆ ਨੂੰ ਗੋਲਾਂ ਵਿੱਚ ਬਦਲਣ ਵਿੱਚ ਨਾਕਾਮਯਾਬ ਰਹੀ। ਭਾਰਤੀ ਟੀਮ ਨੂੰ ਪਹਿਲੇ
ਅੱਧ ਵਿੱਚ ਲਗਾਤਾਰ ਪੇਨਲਟੀ ਕਾਰਨਰ ਵੀ ਮਿਲੇ ਜਿਸਦਾ ਟੀਮ ਕੋਈ ਲਾਭ ਨਾ ਉਠਾ ਸਕੀ।
ਦੂਸਰੇ ਪਾਸੇ ਇੰਗਲੈਂਡ ਦੇ ਮਾਰਕ ਗਲਿਗਹੋਰਨ ਨੇ 27ਵੇਂ ਮਿੰਟ 'ਚ ਪੇਨਲਟੀ
ਕਾਰਨਰ ਨੂੰ ਗੋਲ ਵਿੱਚ ਬਦਲਕੇ ਟੀਮ ਨੂੰ 1-0 ਦੀ ਲੀਡ ਦਿਵਾ ਦਿੱਤੀ। ਪਰ ਭਾਰਤ
ਵਲੋਂ 30ਵੇਂ ਮਿੰਟ 'ਚ ਧਰਮਵੀਰ ਸਿੰਘ ਨੇ ਸ਼ਾਨਦਾਰ ਫ਼ੀਲਡ ਗੋਲ ਕਰਕੇ ਟੀਮ ਨੂੰ ਮੈਚ
ਵਿੱਚ ਵਾਪਿਸ ਲਿਆਂਦਾ। ਦੂਸਰੇ ਅੱਧ ਵਿੱਚ ਵੀ ਭਾਰਤ ਨੂੰ ਗੋਲ ਕਰਨ ਦੇ ਬਹੁਤ ਮੌਕੇ
ਮਿਲੇ ਪਰ ਤਜ਼ਰਬੇ ਦੀ ਘਾਟ ਸਾਫ਼ ਰੜਕੀ ਅਤੇ ਅਖ਼ੀਰਲੇ ਪਲਾਂ ਵਿੱਚ ਇੱਕ ਵਾਰ ਫ਼ੇਰ
ਭਾਰਤੀ ਖਿਡਾਰੀ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ ਅਤੇ 69ਵੇਂ ਮਿੰਟ 'ਚ ਪੇਨਲਟੀ
ਕਾਰਨਰ ਜ਼ਰੀਏ ਗੋਲ ਖਾਕੇ ਮੈਚ ਇੰਗਲੈਂਡ ਨੂੰ ਥਾਲੀ ਵਿੱਚ ਸਜਾਕੇ ਦੇ ਦਿੱਤਾ।
ਪੂਲ ਏ ਵਿੱਚ ਖੇਡੇ ਗਏ ਹੋਰ ਮੈਚਾਂ 'ਚ ਅੱਜ ਆਸਟ੍ਰੇਲੀਆ ਨੇ ਸਪੇਨ ਨੂੰ 3-0
ਨਾਲ ਅਤੇ ਬੈਲਜੀਅਮ ਨੇ ਮਲੇਸ਼ੀਆ ਨੂੰ 6-2 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਦਰਜ਼
ਕੀਤੀ। ਹੁਣ ਭਾਰਤ ਆਪਣਾ ਦਾ ਅਗਲਾ ਮੈਚ 5 ਜੂਨ ਨੂੰ ਸਪੇਨ ਨਾਲ ਖੇਡੇਗਾ।
ਵਿੱਕੀ ਮੋਗਾ (ਫ਼ਿੰਨਲੈਂਡ)
Bikramjit Singh (vicky moga)
vickymoga@hotmail.com
+358 503065677
Finland. |