WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਕਾਮਨਵੈਲਥ ਖੇਡਾਂ 2014
ਕਾਮਨਵੈਲਥ ਹਾਕੀ ´ਚ ਭਾਰਤ ਨੇ ਜਿੱਤਿਆ ਚਾਂਦੀ ਦਾ ਤਮਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ

5_cccccc1.gif (41 bytes)

ਫ਼ਿੰਨਲੈਂਡ 3 ਅਗਸਤ (ਵਿੱਕੀ ਮੋਗਾ) ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ 0-4 ਨਾਲ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਚਾਰ ਸਾਲ ਪਹਿਲਾਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਆਸਟ੍ਰੇਲੀਆ ਹੱਥੋਂ ਫਾਈਨਲ ਵਿਚ ਵੱਡੇ ਫ਼ਰਕ ਨਾਲ ਹਾਰ ਗਿਆ ਸੀ ਹਾਲਾਂਕਿ ਇਸ਼ ਵਾਰ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਟੱਕਰ ਜਰੂਰ ਦਿੱਤੀ ਪਰ ਵਿਸ਼ਵ ਚੈਂਪੀਅਨ ਅਤੇ ਸਾਬਕਾ ਜੇਤੂ ਅਤੇ ਵਿਸ਼ਵ ਦੀ ਨੰਬਰ ਇੱਕ ਟੀਮ ਆਸਟ੍ਰੇਲੀਆ ਨੇ ਹਰ ਵਾਰ ਦੀ ਤਰਾਂ ਇਸ ਬਾਰ ਵੀ ਸ਼ਾਨਦਾਰ ਹਾਕੀ ਦਾ ਮੁਜ਼ਾਹਿਰਾ ਕੀਤਾ ।

ਆਸਟ੍ਰੇਲੀਆ ਨੇ ਦੋਵੇਂ ਹਾਫ ਵਿਚ 2-2 ਗੋਲ ਕਰਕੇ ਸੋਨ ਤਮਗਾ ਜਿੱਤ ਲਿਆ। ਭਾਰਤ ਨੇ ਆਪਣੇ ਆਖਰੀ ਲੀਗ ਮੈਚ ਵਿਚ ਦੱਖਣੀ ਅਫਰੀਕਾ ਨੂੰ 5-2 ਨਾਲ ਤੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ ਜਿਸ ਨਾਲ ਉਮੀਦ ਬੱਝੀ ਸੀ ਕਿ ਭਾਰਤੀ ਟੀਮ ਫਾਈਨਲ ਵਿਚ ਆਸਟ੍ਰੇਲੀਆ ਨੂੰ ਸਖਤ ਚੁਣੌਤੀ ਦੇਵੇਗੀ। ਕਪਤਾਨ ਸਰਦਾਰ ਸਿੰਘ ਸੈਮੀਫਾਈਨਲ ਵਿਚ ਇਕ ਮੈਚ ਦੀ ਮੁਅੱਤਲੀ ਕਾਰਨ ਬਾਹਰ ਰਹਿਣ ਤੋਂ ਬਾਅਦ ਫਾਈਨਲ ਵਿਚ ਪਰਤਿਆ ਪਰ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਸ੍ਰੇਸ਼ਠਤਾ ਦਾ ਭਾਰਤ ਕੋਲ ਕੋਈ ਜਵਾਬ ਨਹੀਂ ਸੀ। ਆਸਟ੍ਰੇਲੀਆ ਦੇ ਪੈਨਲਟੀ ਕਾਰਨਰ ਮਾਹਿਰ ਕ੍ਰਿਸ ਸਿਰਿਏਲੋ ਨੇ 13ਵੇਂ, 29ਵੇਂ ਤੇ 48ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕਰੇਕ ਆਪਣੀ ਹੈਟ੍ਰਿਕ ਪੂਰੀ ਕੀਤੀ। ਐਡੀ ਓਕੇਨਡੇਨ ਨੇ 51ਵੇਂ ਮਿੰਟ ਵਿਚ ਮੈਦਾਨੀ ਗੋਲ ਕਰਕੇ ਆਸਟ੍ਰੇਲੀਆ ਨੂੰ 4-0 ਨਾਲ ਅੱਗੇ ਕਰ ਦਿੱਤਾ। ਭਾਰਤ ਦੀ ਟੀਮ ਨੇ ਵੀ ਆਸਟ੍ਰੇਲੀਆ ਦੇ ਗੋਲਾਂ ਤੇ ਕਾਫੀ ਹਮਲੇ ਕੀਤੇ ਪਰ ਮਜ਼ਬੂਤ ਰੱਖਿਆ ਪੰਕਤੀ ਨੇ ਭਾਰਤੀ ਫ਼ਾਰਵਰਡਾ ਦੀ ਇੱਕ ਨਹੀਂ ਚੱਲਣ ਦਿੱਤੀ। ਕਾਂਸੀ ਦੇ ਤਮਗੇ ਲਈ ਇੰਗਲੈਂਡ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਗਏ ਮੁਕਾਬਲੇ ਵਿੱਚ ਇੰਗਲੈਂਡ ਨੇ ਸ਼ੂਟ ਆਉਟ ਰਾਹੀਂ ਨਿਊਜ਼ੀਲੈਂਡ ਨੂੰ ਹਰਾਕੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। (03/08/14)

ਨਿਊਜ਼ੀਲੈਂਡ ਨੂੰ ਹਰਾਕੇ ਭਾਰਤ ਕਾਮਨਵੈਲਥ ਹਾਕੀ ਦੇ ਫ਼ਾਈਨਲ ´ਚ ਪਹੁੰਚਿਆ

ਫ਼ਿੰਨਲੈਂਡ 2 ਅਗਸਤ (ਵਿੱਕੀ ਮੋਗਾ) ਪੁਰਸ਼ ਹਾਕੀ ਵਰਗ ´ਚ ਭਾਰਤ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਨਿਊਜ਼ੀਲੈਂਡ ਨੂੰ ਰੋਮਾਂਚਕ ਤੇ ਸੰਘਰਸ਼ਪੂਰਨ ਮੁਕਾਬਲੇ ਵਿੱਚ 3-2 ਨਾਲ ਹਰਾ ਕੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਦੇ ਫਾਈਨਲ ਵਿੱਚ ਸਥਾਨ ਪੱਕਾ ਕਰ ਲਿਆ ਹੈ। ਸੋਨ ਤਮਗੇ ਲਈ ਉਸਦਾ ਮੁਕਾਬਲਾ ਸਾਬਕਾ ਚੈਂਪੀਅਨ ਆਸਟ੍ਰੇਲੀਆ ਨਾਲ ਹੋਵੇਗਾ ਤੇ ਇਸ ਦੇ ਨਾਲ ਹੀ ਭਾਰਤ ਦਾ ਤਮਗਾ ਜਿੱਤਣਾ ਤੈਅ ਹੋ ਗਿਆ ਹੈ। ਭਾਰਤੀ ਟੀਮ ਨੇ ਪਹਿਲੇ ਹਾਫ ਵਿਚ 0-2 ਨਾਲ ਪਿਛੜਨ ਤੋਂ ਬਾਅਦ ਅੱਧੇ ਸਮੇਂ ਦੀ ਸਮਾਪਤੀ ਤੱਕ ਸਕੋਰ 1-2 ਕੀਤਾ ਤੇ ਫਿਰ ਦੂਜੇ ਹਾਫ ਵਿਚ ਦੋ ਗੋਲ ਕਰਕੇ ਸ਼ਾਨਦਾਰ ਜਿੱਤ ਆਪਣੇ ਨਾਂ ਕੀਤੀ।

ਭਾਰਤ ਵਲੋਂ ਰੁਪਿੰਦਰ ਸਿੰਘ ਨੇ 28ਵੇਂ, ਰਮਨਦੀਪ ਸਿੰਘ ਨੇ 42ਵੇਂ ਤੇ ਆਕਾਸ਼ਦੀਪ ਸਿੰਘ ਨੇ 47ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਨਿਊਜ਼ਲੈਂਡ ਵਲੋਂ ਸਾਈਮਨ ਚਾਇਲਡ ਨੇ ਦੂਜੇ ਤੇ ਨਿਕ ਹੇਗ ਨੇ 18ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਸਾਹਮਣੇ ਹੁਣ ਫਾਈਨਲ ਵਿਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਚੁਣੌਤੀ ਹੋਵੇਗੀ ਜਿਸ ਨੇ ਇਕ ਹੋਰ ਸੈਮੀਫਾਈਨਲ ਵਿਚ ਇੰਗਲੈਂਡ ਨੂੰ 4-1 ਨਾਲ ਹਰਾਇਆ। ਭਾਰਤ ਤੇ ਆਸਟ੍ਰੇਲੀਆ ਚਾਰ ਸਾਲ ਪਹਿਲਾਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਭਿੜੇ ਸਨ ਜਿਥੇ ਆਸਟ੍ਰੇਲੀਆ ਨੇ 8-0 ਨਾਲ ਜਿੱਤ ਦਰਜ ਕਰਕੇ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਕਪਤਾਨ ਤੇ ਸਟਾਰ ਮਿਡਫੀਲਡਰ ਸਰਦਾਰ ਸਿੰਘ ਦੀ ਗੈਰ-ਹਾਜ਼ਰੀ ਦੇ ਬਾਵਜੂਦ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਰਦਾਰ ਨੂੰ ਲੀਗ ਮੈਚਾਂ ਵਿਚ ਅਨੁਸ਼ਾਸਨਹੀਤਣਤਾ ਦੇ ਚਲਦੇ ਇਕ ਮੈਚ ਦੀ ਮੁਅੱਤਲ ਕਰ ਦਿੱਤਾ ਗਿਆ ਸੀ। ਫ਼ਾਈਨਲ ਮੈਚ 3 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4.45 ਤੇ ਖੇਡਿਆ ਜਾਵੇਗਾ। (03/08/2014)

ਦੱਖਣੀ ਅਫਰੀਕਾ ਨੂੰ ਹਰਾਕੇ ਭਾਰਤ ਪੁਰਸ਼ ਹਾਕੀ ਦੇ ਸੈਂਮੀਫ਼ਾਈਨਲ ´ਚ ਪਹੁੰਚਿਆ

ਫ਼ਿੰਨਲੈਂਡ 31 ਜੁਲਾਈ (ਵਿੱਕੀ ਮੋਗਾ) ਗਲਾਸਗੋ ਕਾਮਨਵੈਲਥ ਖੇਡਾਂ ਦੇ ਪੁਰਸ਼ ਹਾਕੀ ਵਰਗ ਦੇ ਪਿਛਲੇ ਮੈਚ ´ਚ ਆਸਟ੍ਰੇਲੀਆ ਤੋਂ ਹਾਰਣ ਤੋਂ ਬਾਅਦ ਭਾਰਤ ਦਾ ਅੱਜ ਦੱਖਣੀ ਅਫਰੀਕਾ ਨਾਲ ਕਰੋ ਜਾ ਮਰੋ ਦਾ ਮੁਕਾਬਲਾ ਸੀ ਜੋਕਿ ਭਾਰਤ ਨੇ ਆਸਾਨੀ ਨਾਲ 5-2 ਨਾਲ ਜਿੱਤ ਕੇ ਸੈਂਮੀਫ਼ਾਈਨਲ ਵਿੱਚ ਸਥਾਨ ਪੱਕਾ ਕਰ ਲਿਆ। ਭਾਰਤ ਨੇ ਮੈਚ ਦੇ ਸ਼ੁਰੂਆਤ ਵਿੱਚ ਹੀ ਗੋਲ ਕਰਕੇ ਵਿਰੋਧੀ ਟੀਮ ਤੇ ਦਬਦਬਾ ਬਣਾ ਲਿਆ। ਭਾਰਤ ਵਲੋਂ ਵੀ.ਆਰ. ਰਘੂਨਾਥ ਨੇ ਮੈਚ ਦੇ ਤੀਸਰੇ ਹੀ ਮਿੰਟ ´ਚ ਮਿਲੇ ਪਹਿਲੇ ਪੇਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ।

ਇਸ ਤੋਂ ਬਾਅਦ ਭਾਰਤ ਵਲੋਂ ਰੁਪਿੰਦਰਪਾਲ ਸਿੰਘ, ਰਮਨਦੀਪ ਸਿੰਘ ਅਤੇ ਸੁਨੀਲ ਨੇ ਤਿੰਨ ਹੋਰ ਗੋਲ ਕਰਕੇ ਟੀਮ ਨੂੰ 4-0 ਦੀ ਬੜ੍ਹਤ ਦਿਵਾ ਦਿੱਤੀ। ਮੈਚ ਦੂਸਰੇ ਅੱਧ ਵਿੱਚ ਭਾਰਤੀ ਟੀਮ ਨੇ ਥੋੜੀ ਸੁਸਤ ਸ਼ੁਰੂਆਤ ਕੀਤੀ ਜਿਸ ਦਾ ਫਾਇਦਾ ਉਠਾਉਂਦਿਆਂ ਦੱਖਣੀ ਅਫਰੀਕਾ ਨੇ ਭਾਰਤ ਸਿਰ ਦੋ ਗੋਲ ਦਾਗ ਦਿੱਤੇ ਅਤੇ ਭਾਰਤ ਨੇ ਇੱਕ ਵਾਰ ਫੇਰ ਮੈਚ ਤੇ ਪਕੜ ਪਾਉਂਦਿਆਂ ਮਨਪ੍ਰੀਤ ਸਿੰਘ ਨੇ ਸ਼ਾਨਦਾਰ ਫ਼ੀਲਡ ਗੋਲ ਕੀਤਾ ਅਤੇ ਭਾਰਤ ਨੇ ਇਸ ਮੈਚ ਨੂੰ 5-2 ਨਾਲ ਜਿੱਤ ਲਿਆ। ਹੁਣ ਸੈਂਮੀਫ਼ਾਈਨਲ ´ਚ ਭਾਰਤ ਦਾ ਮੁਕਾਬਾਲਾ ਨਿਊਜ਼ੀਲੈਂਡ ਨਾਲ 2 ਅਗਸਤ ਨੂੰ ਹੋਵੇਗਾ। ਦੂਸਰਾ ਸੈਂਮੀਫ਼ਾਈਨਲ ਮੁਕਾਬਲਾ ਆਸਟ੍ਰੇਲੀਆ ਅਤੇ ਇੰਗਲੈਂਡ ਦਰਮਿਆਨ ਖੇਡਿਆ ਜਾਵੇਗਾ।

ਪੁਰਸ਼ ਹਾਕੀ ਵਰਗ ´ਚ ਭਾਰਤ ਆਸਟ੍ਰੇਲੀਆ ਹਥੋਂ ਹਾਰਿਆ
 

ਫ਼ਿੰਨਲੈਂਡ 29 ਜੁਲਾਈ (ਵਿੱਕੀ ਮੋਗਾ) ਗਲਾਸਗੋ ਕਾਮਨਵੈਲਥ ਖੇਡਾਂ ਦੇ ਪੁਰਸ਼ ਹਾਕੀ ਵਰਗ ਵਿੱਚ ਭਾਰਤ ਅੱਜ ਗਰੁੱਪ ਏ ਦੇ ਲੀਗ ਮੈਚ ਵਿੱਚ ਆਸਟ੍ਰੇਲੀਆ ਤੋਂ 2-4 ਨਾਲ ਹਾਰ ਗਿਆ ਹੈ।

ਆਪਣੇ ਪਹਿਲੇ ਦੋਨੋਂ ਮੈਚ ਜਿੱਤਣ ਤੋਂ ਬਾਅਦ ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਕੜ੍ਹੀ ਟੱਕਰ ਦਿੱਤੀ। ਆਸਟ੍ਰੇਲੀਆ ਵਲੋਂ ਸੀਏਰੇਲੋ ਨੇ 5ਵੇਂ ਮਿੰਟ ਵਿੱਚ ਪੇਨਲਟੀ ਕਾਰਨਰ ਰਾਹੀਂ ਗੋਲ ਕਰਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਸਰਦਾਰ ਸਿੰਘ ਦੇ ਗ਼ਲਤ ਪਾਸ ਅਤੇ ਰੁਪਿੰਦਰਪਾਲ ਸਿੰਘ ਦੀ ਗ਼ਲਤੀ ਕਰਕੇ ਦੋ ਗੋਲ ਹੋਰ ਆਪਣੇ ਸਿਰ ਕਰਵਾ ਕਰਵਾ ਲਏ ਅਤੇ ਸਕੋਰ 3-0 ਹੋ ਗਿਆ। ਪਰ ਭਾਰਤ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਰੁਪਿੰਦਰਪਾਲ ਸਿੰਘ ਨੇ 35ਵੇਂ ਮਿੰਟ ਵਿੱਚ ਮਿਲੇ ਪਹਿਲੇ ਪੇਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ। ਅੱਧ ਸਮੇਂ ਤੱਕ ਭਾਰਤੀ ਟੀਮ 1-3 ਨਾਲ ਪਿਛੇ ਸੀ। ਮੈਚ ਦੇ ਦੂਸਰੇ ਅੱਧ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ 49ਵੇਂ ਮਿੰਟ ਵਿੱਚ ਰਮਨਦੀਪ ਸਿੰਘ ਦੇ ਫ਼ੀਲਡ ਗੋਲ ਦੁਆਰਾ ਸਕੋਰ ਬੋਰਡ ਨੂੰ 2-3 ਨਾਲ ਘਟਾਇਆ।

ਭਾਰਤ ਨੇ ਦੂਸਰੇ ਅੱਧ ਵਿੱਚ ਵਧੀਆ ਹਾਕੀ ਦਾ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ਦੇ ਗੋਲਾਂ ਉੱਤੇ ਕਾਫੀ ਹਮਲੇ ਕੀਤੇ ਪਰ ਭਾਰਤੀ ਟੀਮ ਦੇ ਫ਼ਾਰਵਰਡ ਗੋਲ ਕਰਨ ਵਿੱਚ ਸਫ਼ਲ ਨਹੀ ਹੋ ਸਕੇ। ਦੂਸਰੇ ਪਾਸੇ 51ਵੇਂ ਮਿੰਟ ਵਿੱਚ ਸੇਈਰੇਲੋ ਨੇ ਪੇਨਲਟੀ ਸਟਰੋਕ ਰਾਹੀਂ ਇੱਕ ਹੋਰ ਗੋਲ ਕਰਕੇ 4-2 ਨਾਲ ਭਾਰਤ ਨੂੰ ਹਰਾ ਦਿੱਤਾ। ਹੁਣ ਭਾਰਤ ਦਾ ਅਗਲਾ ਅਤੇ ਆਖ਼ਰੀ ਲੀਗ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। ਭਾਰਤ ਨੂੰ ਸੈਂਮੀਫ਼ਾਈਨਲ ´ਚ ਪਹੁੰਚਣ ਲਈ ਇਸ ਮੈਚ ਨੂੰ ਬਰਾਬਰ ਜਾਂ ਜਿੱਤਣਾ ਪਵੇਗਾ।

Bikramjit Singh (vicky moga)
vickymoga@hotmail.com
+358 503065677
Finland.

29/07/2014

         
  ਕਾਮਨਵੈਲਥ ਖੇਡਾਂ 2014
ਕਾਮਨਵੈਲਥ ਹਾਕੀ ´ਚ ਭਾਰਤ ਨੇ ਜਿੱਤਿਆ ਚਾਂਦੀ ਦਾ ਤਮਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਕਾਮਨਵੈਲਥ ਖੇਡਾਂ 2014
ਪੁਰਸ਼ ਹਾਕੀ ਵਰਗ ´ਚ ਭਾਰਤ ਆਸਟ੍ਰੇਲੀਆ ਹਥੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਕਾਮਨਵੈਲਥ ਖੇਡਾਂ 2014
ਮਹਿਲਾ ਹਾਕੀ ´ਚ ਭਾਰਤ ਨੇ ਟ੍ਰਿਨੀਡਾਡ ਅਤੇ ਟੋਬੇਗੋ ਨੂੰ 14-0 ਨਾਲ ਰੌਂਦਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਕਾਮਨਵੈਲਥ ਖੇਡਾਂ 2014
ਭਾਰਤ ਨੇ ਸਕੌਟਲੈਂਡ ਨੂੰ 6-2 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਦਰਜ਼ ਕੀਤੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਕਾਮਨਵੈਲਥ ਖੇਡਾਂ 2014
ਪੁਰਸ਼ ਹਾਕੀ ´ਚ ਭਾਰਤ ਨੇ ਵੇਲਸ ਨੂੰ 3-1 ਨਾਲ ਹਰਾਕੇ ਕੀਤੀ ਜੇਤੂ ਸ਼ੁਰੂਆਤ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਕਾਮਨਵੈਲਥ ਖੇਡਾਂ 2014
ਮਹਿਲਾ ਹਾਕੀ ਵਰਗ `ਚ ਭਾਰਤ ਨੇ ਕੈਨੇਡਾ ਨੂੰ 4-2 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਗੁਰਪਿੰਦਰ ਰਿੰਪੀ ਮੈਮੋਰੀਅਲ ਸਿਕਸ-ਏ-ਸਾਈਡ ਹਾਕੀ ਟੂਰਨਾਂਮੈਂਟ ਸੰਗਰੂਰ ´ਚ ਅੱਜ ਤੋਂ ਸ਼ੁਰੂ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ 'ਚ ਜੂਨੀਅਰ ਹਾਕੀ ਲੀਗ ਦੇ ਮੁਕਾਬਲਿਆਂ ਵਿੱਚ ਵਾਨਤਾ ਹਾਕੀ ਕਲੱਬ ਨੇ ਬਾਜ਼ੀ ਮਾਰੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਵਿੱਚ ਫੁੱਟਬਾਲ ਦਾ ਮਹਾਂਕੁੰਭ ´ਹੇਲਸਿੰਕੀ ਕੱਪ´ ਬਣਿਆ ਖਿੱਚ ਦਾ ਕੇਂਦਰ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਹਰਲੀਨ ਕੌਰ ਨੇ 39ਵੀਂ ਜੂਨੀਅਰ ਪੰਜਾਬ ਸਟੇਟ ਤੈਰਾਕੀ ਚੈਂਪੀਅਨਸ਼ਿਪ 'ਚ ਜਿੱਤੇ 6 ਸੋਨੇ ਦੇ ਤਮਗੇ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਕਾਮਨਵੈਲਥ ਖੇਡਾਂ ਲਈ ਹਾਕੀ ਇੰਡੀਆ ਨੇ ਸੀਨੀਅਰ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
20ਵੀਂਆਂ ਕਾਮਨਵੈਲਥ ਖੇਡਾਂ ਲਈ 33 ਸੀਨੀਅਰ ਪੁਰਸ਼ ਹਾਕੀ ਖਿਡਾਰੀਆਂ ਦਾ ਅਭਿਆਸ ਕੈਂਪ ਅੱਜ ਤੋਂ ਦਿੱਲੀ 'ਚ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਜਨਮਦਿਨ ਤੇ ਵਿਸ਼ੇਸ਼ : ਫ਼ੁੱਟਬਾਲ ਜਗਤ ਦਾ ਮਹਾਨ ਸਿਤਾਰਾ ਲਿਓਨਲ ਮੈਸੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਨੀਦਰਲੈਂਡ ਨੂੰ ਹਰਾਕੇ ਆਸਟ੍ਰੇਲੀਆ ਲਗਾਤਾਰ ਦੂਸਰੀ ਵਾਰ ਬਣਿਆ ਵਿਸ਼ਵ ਚੈਂਪੀਅਨ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਕੋਰੀਆ ਨੂੰ ਹਰਾਕੇ ਭਾਰਤ ਹਾਕੀ ਵਿਸ਼ਵ ਕੱਪ 'ਚ ਨੌਵੇਂ ਸਥਾਨ ਤੇ ਰਿਹਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਮਹਿਲਾ ਹਾਕੀ ਵਿਸ਼ਵ ਕੱਪ ਦੇ ਫ਼ਾਈਨਲ 'ਚ ਆਸਟ੍ਰੇਲੀਆ ਅਤੇ ਨੀਦਰਲੈਂਡ ਚੌਥੀ ਬਾਰ ਹੋਣਗੇ ਆਹਮੋ-ਸਾਹਮਣੇ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਆਸਟ੍ਰੇਲੀਆ ਮਹਿਲਾ ਵਿਸ਼ਵ ਹਾਕੀ ਕੱਪ ਦੇ ਫ਼ਾਈਨਲ ਵਿੱਚ ਪਹੁੰਚਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਭਾਰਤੀ ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਨੂੰ 4-0 ਨਾਲ ਹਰਾਕੇ ਲਗਤਾਰ ਤੀਸਰੀ ਜਿੱਤ ਦਰਜ ਕੀਤੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਭਾਰਤ ਵਿਸ਼ਵ ਕੱਪ ਦੀ ਦੌੜ 'ਚੋਂ ਬਾਹਰ, ਅਖ਼ੀਰਲੇ ਪਲਾਂ ਦੀ ਹਾਰ ਨੂੰ ਫਿਰ ਦੁਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਜਰਖੜ ਹਾਕੀ ਅਕੈਡਮੀ ਵੱਲੋਂ ਭਾਰਤੀ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਭਾਰਤ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਬੈਲਜੀਅਮ ਤੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਰੈਬੋਬੈਂਕ ਵਿਸ਼ਵ ਹਾਕੀ ਕੱਪ 2014 ਲਈ ਭਾਰਤੀ ਟੀਮ ਦਾ ਐਲਾਨ, ਸਰਦਾਰ ਸਿੰਘ ਕਰੇਗਾ ਅਗਵਾਈ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਆਓ! ਹਾਕੀ ਖਿਡਾਰੀ ਉਲੰਪੀਅਨ ਧਰਮਵੀਰ ਸਿੰਘ ਨੂੰ ਅਰਜਨ ਐਵਾਰਡ ਦੇਣ ਦੀ ਮੰਗ ਨੂੰ ਉਭਾਰੀਏ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਭਾਰਤ ਦੀ ਸ਼ਾਨ ਪੰਜਾਬੀਆਂ ਦਾ ਮਾਣ, ਹਿਨਾ ਸਿੱਧੂ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੰਗਲੈਂਡ ਕਬੱਡੀ ਟੀਮ (ਕੁੜੀਆਂ) ਅਜੇ ਤੱਕ ਉਡੀਕ ਰਹੀ ਹੈ ਰਾਖਵੇਂ ਰੱਖੇ ਅੰਕ ਦਾ ਫੈਸਲਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
7 ਜਨਵਰੀ ਬਰਸੀ ਤੇ
ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭਾਰਤੀ ਖੇਡ ਜਗਤ ਲਈ 2013 ਰਿਹਾ ਖੱਟਾ-ਮਿੱਠਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਵੇਂ ਨਿਯਮਾਂ ਨਾਲ ਸ਼ਿਗਾਰੇ ਨਿਖਾਰੇ ਚੌਥੇ ਕਬੱਡੀ ਵਿਸ਼ਵ ਕੱਪ ਦਾ ਉਦਘਾਟਨ ਹੋਵੇਗਾ ਅੱਜ ਸ਼ਾਮ 6 ਵਜ਼ੇ - ਮੈਚਾਂ ਦਾ ਅਗਾਜ਼ ਹੋਵੇਗਾ ਭਲਕੇ ਸ਼ਾਹੀ ਸ਼ਹਿਰ ਪਟਿਆਲਾ ਤੋਂ - ਰਣਜੀਤ ਸਿੰਘ ਪ੍ਰੀਤ, ਬਠਿੰਡਾ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਫਿਰ ਸਜ ਗਿਆ ਪਿੜ
ਰਣਜੀਤ ਸਿੰਘ ਪ੍ਰੀਤ, ਬਠਿੰਡਾ
22 ਸਤੰਬਰ ਬਰਸੀ
ਕ੍ਰਿਕਟ ਜਗਤ ਦਾ ਸਿਤਾਰਾ ਸੀ;ਨਵਾਬ ਪਟੌਦੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
6 ਜੂਨ ਤੋਂ ਸ਼ੁਰੂ ਹੋਣੀ ਹੈ
ਆਈ ਸੀ ਸੀ ਚੈਂਪੀਅਨਜ਼ ਟਰਾਫ਼ੀ ਦੀ ਰੌਚਕ ਕਹਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਤੰਗੀਆਂ-ਤੁਰਸ਼ੀਆਂ ਨਾਲ ਵੀ ਘੁਲਦਾ ਰਿਹਾ ਰੁਸਤੁਮ-ਇ-ਜ਼ਮਾਂ “ਗਾਮਾਂ“
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪਾਕਿਸਤਾਨੀ ਹਾਕੀ ਟੀਮ ਦਾ ਪਹਿਲਾ ਕਪਤਾਨ: ਏ ਆਈ ਐਸ ਦਾਰਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭਾਰਤ - ਇੰਗਲੈਂਡ ਕ੍ਰਿਕਟ ਸੀਰੀਜ਼ ਦਾ ਲੇਖਾ-ਜੋਖਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਹਿਲਾ ਕ੍ਰਿਕਟ ਵਿਸ਼ਵ ਕੱਪ, ਤੀਜੀ ਵਾਰੀ ਭਾਰਤ ’ਚ
ਰਣਜੀਤ ਸਿੰਘ ਪ੍ਰੀਤ, ਬਠਿੰਡਾ
77 ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ
ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi।com