ਫ਼ਿੰਨਲੈਂਡ 30 ਮਈ ( ਵਿੱਕੀ ਮੋਗਾ ) ਹਾਲੈਂਡ ਦੇ ਸ਼ਹਿਰ ਹੈਗ ਵਿਖੇ 31 ਮਈ ਤੋਂ
15 ਜੂਨ ਤੱਕ ਹੋਣ ਵਾਲੇ 13ਵੇਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਜਰਖੜ ਹਾਕੀ
ਅਕੈਡਮੀ ਦੇ ਪ੍ਰਬੰਧਕਾਂ, ਖਿਡਾਰੀਆਂ ਅਤੇ ਖੇਡ ਪ੍ਰੇਮੀਆ ਨੇ ਭਾਰਤੀ ਹਾਕੀ ਟੀਮ
ਨੂੰ ਆਪਣੇ ਜੇਤੂ ਸ਼ੁਭਕਾਮਨਾਵਾਂ ਭੇਜੀਆਂ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ
ਪ੍ਰਧਾਨ ਜੋਗਿੰਦਰ ਸਿੰਘ ਗਰੇਵਾਲ, ਚੇਅਰਮੈਨ ਸੁਰਿੰਦਰ ਸਿੰਘ ਖੰਨਾ, ਮੁੱਖ
ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਸ ਪ੍ਰਗਟਾਈ ਕਿ ਭਾਰਤੀ ਹਾਕੀ ਟੀਮ ਵਿਸ਼ਵ ਕੱਪ
ਹਾਕੀ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਹਾਕੀ ਪ੍ਰੇਮੀਆਂ ਦੀਆਂ ਆਸਾਂ 'ਤੇ
ਖਰਾ ਉੱਤਰੇਗੀ।
ਓਨਾਂ ਨੇ ਕਪਤਾਨ ਸਰਦਾਰਾ ਸਿੰਘ ਨੂੰ ਆਪਣੀਆਂ ਜੇਤੂ ਸ਼ੁਭਕਾਮਨਾਵਾਂ ਭੇਜਦਿਆਂ
ਵਿਸ਼ਵ ਕੱਪ 'ਚ ਚੈਂਪੀਅਨ ਬਣਨ ਦੀ ਕਾਮਨਾ ਕੀਤੀ। ਇਸ ਮੌਕੇ 'ਤੇ ਜਰਖੜ ਹਾਕੀ
ਅਕੈਡਮੀ ਦੇ ਸਮੂਹ ਖਿਡਾਰੀਆਂ ਨੇ ਇਕੱਠੇ ਹੋ ਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ
ਭਾਰਤੀ ਟੀਮ ਆਪਣਾ ਸੁਨਹਿਰੀ ਯੁੱਗ ਵਾਪਸ ਲੈ ਕੇ ਪਰਤੇ। ਇਸ ਮੌਕੇ ਅਕੈਡਮੀ ਦੇ
ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ, ਮਨਮੋਹਨ ਸਿੰਘ ਜੋਧਾਂ, ਦਲਜੀਤ
ਸਿੰਘ ਜਰਖੜ ਕੈਨੇਡਾ ਨੇ ਆਖਿਆ ਕਿ ਜੇਕਰ ਭਾਰਤੀ ਟੀਮ ਵਿਸ਼ਵ ਚੈਂਪੀਅਨ ਬਣਨ ਦਾ ਮਾਣ
ਹਾਸਲ ਕਰਦੀ ਹੈ ਤਾਂ ਜਰਖੜ ਹਾਕੀ ਅਕੈਡਮੀ ਵੱਲੋਂ 29ਵੇਂ ਜਰਖੜ ਖੇਡ ਫੈਸਟੀਵਲ ਦੇ
ਸਮਾਰੋਹ 'ਤੇ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਦਾ 5 ਲੱਖ ਰੁਪਏ ਨਾਲ ਸਨਮਾਨ ਕੀਤਾ
ਜਾਵੇਗਾ। ਅਕੈਡਮੀ ਦੇ ਚੀਫ਼ ਕੋਚ ਹਰਮਿੰਦਰਪਾਲ ਸਿੰਘ ਜਿਨ੍ਹਾਂ ਦਾ ਟ੍ਰੇਨੀ ਸਰਦਾਰਾ
ਸਿੰਘ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰ ਰਿਹਾ ਹੈ ਨੇ ਆਖਿਆ ਕਿ ਉਹ ਆਪਣੇ ਸਗਿਰਦ
ਨੂੰ ਮੋਟਰ ਸਾਈਕਲ ਦੇ ਕੇ ਸਨਮਾਨਿਤ ਕਰਨਗੇ। ਇਸ ਤੋਂ ਇਲਾਵਾ ਸਰਪ੍ਰਸਤ ਬਾਈ
ਸੁਰਜੀਤ ਸਿੰਘ ਸਾਹਨੇਵਾਲ, ਕੋਚ ਗੁਰਸਤਿੰਦਰ ਸਿੰਘ ਪ੍ਰਗਟ, ਉਪ ਚੇਅਰਮੈਨ ਪਰਮਜੀਤ
ਸਿੰਘ ਨੀਟੂ, ਸਰਪੰਚ ਦਪਿੰਦਰ ਸਿੰਘ, ਵਰਕਿੰਗ ਪ੍ਰਧਾਨ ਮਨਮਿੰਦਰ ਸਿੰਘ ਹੈਪੀ,
ਸਕੱਤਰ ਬਲਜੀਤ ਸਿੰਘ ਰਾਜੂ, ਸ਼ਿੰਗਾਰਾ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ
ਖ਼ਜਾਨਚੀ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਥਰੀਕੇ, ਸੰਦੀਪ ਸਿੰਘ ਪੰਧੇਰ,
ਬਲਵਿੰਦਰ ਸਿੰਘ ਮਹਿਮੂਦਪੁਰਾ, ਜਸਵਿੰਦਰ ਸਿੰਘ ਸਾਹਾਬਾਣਾ, ਜਗਦੀਪ ਸਿੰਘ ਬੁਲਾਰਾ,
ਬਲਜੀਤ ਸਿੰਘ ਗਿੱਲ, ਬਾਬਾ ਰੁਲਦਾ ਸਿੰਘ, ਪ੍ਰਿੰਸੀਪਲ ਹਰਦੇਵ ਸਿੰਘ ਆਦਿ ਅਕੈਡਮੀ
ਦੇ ਹੋਰ ਪ੍ਰਬੰਧਕਾਂ ਨੇ ਭਾਰਤੀ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਜੇਤੂ
ਰਹਿਣ ਦੀ ਆਸ ਪ੍ਰਗਟਾਈ।
ਵਿੱਕੀ ਮੋਗਾ (ਫ਼ਿੰਨਲੈਂਡ)
Bikramjit Singh (vicky moga)
vickymoga@hotmail.com
+358 503065677
Finland. |