|
|
ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਕੋਰੀਆ ਨੂੰ ਹਰਾਕੇ ਭਾਰਤ ਨੇ
ਕਾਂਸੀ ਦਾ ਤਮਗਾ ਜਿੱਤਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
|
|
|
ਫ਼ਿੰਨਲੈਂਡ 12 ਅਪ੍ਰੈਲ - ਇਪੋਹ ਵਿੱਚ 24ਵੇਂ
ਸੁਲਤਾਨ ਅਜ਼ਲਾਨ ਕੱਪ ਦੇ ਆਖਰੀ ਦਿਨ ਕਾਂਸੀ ਦੇ ਤਮਗੇ ਲਈ ਖੇਡੇ ਗਏ ਰੋਮਾਂਚਿਕ ਮੈਚ
ਵਿੱਚ ਭਾਰਤ ਨੇ ਪੇਨਲਟੀ ਸ਼ੂਟਆਉਟ ਰਾਹੀਂ ਕੋਰੀਆ ਨੂੰ 1 ਦੇ ਮੁਕਾਬਲੇ 4 ਗੋਲਾਂ ਦੇ
ਫਰਕ ਨਾਲ ਹਰਾਕੇ ਕਾਂਸੀ ਦਾ ਤਮਗਾ ਜਿੱਤ ਲਿਆ। ਨਿਰਧਾਰਿਤ ਸਮੇਂ ਤੱਕ ਦੋਨੋਂ
ਟੀਮਾਂ 2-2 ਦੀ ਬਰਾਬਰੀ ਤੇ ਸਨ। ਭਾਰਤ ਵਲੋਂ ਨਿਕਿਨ ਥਿਮਈਆ ਨੇ 10ਵੇਂ ਮਿੰਟ ਅਤੇ
ਸਤਬੀਰ ਸਿੰਘ ਨੇ 22ਵੇਂ ਮਿੰਟ ਵਿੱਚ ਦੋ ਗੋਲ ਕੀਤੇ ਜਦਕਿ ਕੋਰੀਆ ਵਲੋਂ 20ਵੇਂ
ਮਿੰਟ ਵਿੱਚ ਯੋਊ ਹੀਓਸਿਕ ਅਤੇ 29ਵੇਂ ਮਿੰਟ ਵਿੱਚ ਨੈਮ ਹੀਓਨਵੂ ਨੇ ਬਰਾਬਰੀ ਲਈ
ਗੋਲ ਕੀਤੇ। ਪੇਨਲਟੀ ਸ਼ੂਟਆਉਟ ਵਿੱਚ ਭਾਰਤੀ ਗੋਲਕੀਪਰ ਪੀ.ਆਰ.ਸ੍ਰੀਜੇਸ਼ ਨੇ ਵਧੀਆ
ਪ੍ਰਦਰਸ਼ਨ ਰਾਹੀਂ ਗੋਲ ਰੋਕੇ ਅਤੇ ਭਾਰਤ ਵਲੋਂ ਅਕਾਸ਼ਦੀਪ ਸਿੰਘ , ਰੁਪਿੰਦਰਪਾਲ
ਸਿੰਘ, ਸਰਦਾਰ ਸਿੰਘ ਅਤੇ ਬਰਿੰਦਰ ਲਾਕੜਾ ਨੇ ਗੋਲ ਕਰੇ ਭਾਰਤ ਨੂੰ ਜਿੱਤ
ਦਿਵਾਈ।ਇਸ ਤਮਗੇ ਦੀ ਜਿੱਤ ਨਾਲ ਭਾਰਤੀ ਟੀਮ ਦੇ ਨਵੇਂ ਬਣੇ ਕੋਚ ਪਾਲ ਵਾਨ ਆਸ ਲਈ
ਵੀ ਚੰਗੀ ਸ਼ੁਰੂਆਤ ਦਾ ਆਗਾਜ਼ ਹੋਇਆ ਹੈ।
12/04/15 |
|
ਅਜ਼ਲਾਨ ਸ਼ਾਹ ਕੱਪ ਦੌਰਾਨ ਧਰਮਵੀਰ ਸਿੰਘ ਨੇ ਆਪਣਾ 100ਵਾਂ
ਅੰਤਰਰਾਸ਼ਟਰੀ ਮੈਚ ਖੇਡਿਆ
ਫ਼ਿੰਨਲੈਂਡ 12 ਅਪ੍ਰੈਲ (ਵਿੱਕੀ ਮੋਗਾ) ਹਾਕੀ ਇੰਡੀਆ ਨੇ ਸਟਾਰ ਮਿੱਡਫੀਲਡਰ
ਖਿਡਾਰੀ ਧਰਮਵੀਰ ਸਿੰਘ ਨੂੰ ਅਜ਼ਲਾਨ ਸ਼ਾਹ ਕੱਪ ਦੌਰਾਨ ਆਪਣਾ 100ਵਾਂ ਅੰਤਰਾਸ਼ਟਰੀ
ਮੈਚ ਖੇਡਣ ਤੇ ਵਧਾਈ ਦਿੱਤੀ। ਧਰਮਵੀਰ ਸਿੰਘ ਨੇ ਆਪਣਾ 100ਵਾਂ ਮੈਚ ਅਜ਼ਲਾਨ ਸ਼ਾਹ
ਕੱਪ ਵਿੱਚ 9 ਅਪ੍ਰੈਲ ਨੂੰ ਕੈਨੇਡਾ ਵਿਰੁੱਧ ਖੇਡਿਆ। ਧਰਮਵੀਰ ਸਿੰਘ ਨੇ ਅਪਣਾ
ਪਹਿਲਾ ਅੰਤਰਰਾਸ਼ਟਰੀ ਮੈਚ ਵੀ 2009 ਵਿੱਚ ਕੈਨੇਡਾ ਵਿੱਚ ਹੋਈ ਲੜ੍ਹੀ ਦੌਰਾਨ
ਖੇਡਿਆ ਸੀ। ਉਸ ਤੋਂ ਬਾਅਦ ਧਰਮਵੀਰ ਲਗਾਤਰ ਭਾਰਤੀ ਟੀਮ ਨਾਲ ਜੁੜਿਆ ਹੋਇਆ ਹੈ।
ਹਾਕੀ ਇੰਡੀਆ ਦੇ ਜਰਨਲ ਸਕੱਤਰ ਮੁਸ਼ਤਾਕ ਅਹਿਮਦ ਨੇ ਧਰਮਵੀਰ ਸਿੰਘ ਨੂੰ ਵਧਾਈ
ਦਿੰਦਿਆਂ ਹੋਇਆ ਕਿਹਾ ਕਿ ਉਸਦੀ ਭੂਮਿਕਾ ਹਰ ਮੈਚ ਵਿੱਚ ਵਧੀਆ ਰਹੀ ਹੈ ਅਤੇ ਉਸਨੇ
ਹਰ ਮੈਚ ਵਿੱਚ ਆਪਣਾ ਵਧੀਆ ਪੱਧਰ ਦਾ ਪ੍ਰਦਰਸ਼ਨ ਦਿੱਤਾ ਹੈ। ਧਰਮਵੀਰ ਸਿੰਘ ਨੇ
ਜੂਨੀਅਰ ਟੀਮ ਰਾਹੀਂ ਆਪਣਾ ਆਗਾਜ਼ ਕੀਤਾ ਸੀ ਜਿਸ ਕਰਕੇ ਉਸਦੀ ਖੇਡ ਨੂੰ ਦੇਖਦਿਆਂ
ਉਸਨੂੰ ਸੀਨੀਅਰ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ
ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟੂਰਨਾਂਮੈਂਟਾਂ ਵਿੱਚ ਉਹ ਹੋਰ ਵੀ ਵੱਡੀਆਂ
ਪ੍ਰਾਪਤੀਆਂ ਕਰੇਗਾ। ਭਾਰਤੀ ਟੀਮ ਦਾ 24 ਸਾਲਾ ਸਟਾਰ ਮਿੱਡਫੀਲਡਰ ਧਰਮਵੀਰ ਸਿੰਘ
ਰੋਪੜ ਜ਼ਿਲੇ ਦੇ ਖੈਰਾਬਾਦ ਪਿੰਡ ਦਾ ਜੰਮਪਲ ਹੈ ਅਤੇ ਉਸਨੇ ਹਾਕੀ ਦੀ ਸ਼ੁਰੂਆਤ ਰੋਪੜ
ਹਾਕਸ ਕਲੱਬ ਅਤੇ ਚੰਡੀਗੜ੍ਹ ਹਾਕੀ ਅਕੈਡਮੀ ਰਾਹੀਂ ਕੀਤੀ।
(12/04/15) |
ਨਿਊਜ਼ੀਲੈਂਡ ਨੇ 24ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਤੇ ਕਬਜ਼ਾ
ਕੀਤਾ
ਫ਼ਿੰਨਲੈਂਡ 12 ਅਪ੍ਰੈਲ (ਵਿੱਕੀ ਮੋਗਾ) ਇਪੋਹ ਵਿੱਚ ਅੱਜ ਖੇਡੇ ਗਏ ਰੋਮਾਂਚਿਤ
ਫ਼ਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੇ ਪੇਨਲਟੀ ਸ਼ੂਟਆਉਟ ਰਾਹੀਂ ਸਾਬਕਾ ਚੈਂਪੀਅਨ
ਆਸਟ੍ਰੇਲੀਆ ਨੂੰ ਹਰਾਕੇ 24ਵੇਂ ਅਜ਼ਲਾਨ ਸ਼ਾਹ ਹਾਕੀ ਕੱਪ ਤੇ ਕਬਜ਼ਾ ਕਰ ਲਿਆ।
ਨਿਰਧਾਰਿਤ ਸਮੇਂ ਵਿੱਚ ਦੋਨੋਂ ਟੀਮਾਂ 2-2 ਦੀ ਬਰਾਬਰੀ ਤੇ ਸਨ। ਅੱਜ ਦੇ ਦਿਨ
ਖੇਡੇ ਗਏ ਤਿੰਨੇ ਮੈਚਾਂ ਦਾ ਫ਼ੈਸਲਾ ਪੇਨਲਟੀ ਸ਼ੂਟ ਆਉਟ ਰਾਹੀਂ ਹੋਇਆ। ਜਿਥੇ ਕਾਂਸੀ
ਦੇ ਤਮਗੇ ਲਈ ਹੋਏ ਮੈਚ ਵਿੱਚ ਅੱਜ ਭਾਰਤ ਨੇ ਕੋਰੀਆ ਨੂੰ ਹਰਾਇਆ ਤੇ ਸਾਰੇ
ਟੂਰਨਾਂਮੈਂਟ ਵਿੱਚ ਕੋਈ ਵੀ ਮੈਚ ਨਾ ਜਿੱਤਣ ਵਾਲੀ ਟੀਮ ਕੈਨੇਡਾ ਨੇ ਜ਼ਬਰਦਸਤ ਖੇਡ
ਦਾ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਮਲੇਸ਼ਿਆ ਨੂੰ ਸ਼ੂਟ ਆਉਟ ਰਾਹੀਂ ਹਰਾਕੇ 5ਵਾਂ ਸਥਾਨ
ਹਾਸਿਲ ਕੀਤਾ। ਆਸਟ੍ਰੇਲੀਆ ਦੇ ਮਾਰਕ ਨੋਵਲਸ ਨੂੰ ਟੂਰਨਾਂਮੈਂਟ ਦਾ ਵਧੀਆ ਖਿਡਾਰੀ
ਅਤੇ ਨਿਊਜ਼ੀਲੈਂਡ ਦੇ ਗੋਲਕੀਪਰ ਮਨਚੈਸਟਰ ਨੂੰ ਵਧੀਆ ਗੋਲਕੀਪਰ ਐਲਾਨਿਆ ਗਿਆ। ਜੇਮੀ
ਡਵਾਇਰ ਨੇ ਟੂਰਨਾਂਮੈਂਟ ਵਿੱਚ ਸਬ ਤੋ ਵੱਧ 8 ਗੋਲ ਕੀਤੇ।
(12/04/15) |
|
ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਭਾਰਤ ਨੇ ਵਿਸ਼ਵ ਚੈਂਪੀਅਨ
ਆਸਟ੍ਰੇਲੀਆ ਨੂੰ 4-2 ਨਾਲ ਧੋਇਆ
|
ਫ਼ਿੰਨਲੈਂਡ
11 ਅਪ੍ਰੈਲ ਮਲੇਸ਼ੀਆ ਵਿੱਚ ਚੱਲ ਰਹੇ 24ਵੇਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ
ਅੱਜ ਭਾਰਤ ਨੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ
ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 4-2 ਨਾਲ ਹਰਾ ਦਿੱਤਾ। ਭਾਰਤ ਵਲੋਂ ਨਿਕਿਨ
ਥਿਮਈਆ ਨੇ ਸ਼ਾਨਦਾਰ ਤਿੰਨ ਗੋਲ ਕੀਤੇ। ਅੱਜ ਦੇ ਮੈਚ ਵਿੱਚ ਭਾਰਤ ਨੇ ਤੇਜ਼ ਖੇਡ ਦਾ
ਪ੍ਰਦਰਸ਼ਨ ਕਰਦਿਆਂ ਪਹਿਲੇ ਹੀ ਮਿੰਟ ਵਿੱਚ ਮਿਲੇ ਪੇਨਲਟੀ ਕਾਰਨਰ ਨੂੰ ਗੋਲ ਵਿਚ੍
ਬਦਲਕੇ ਇੱਕ ਗੋਲ ਦੀ ਬੜ੍ਹਤ ਹਾਸਿਲ ਕਰ ਲਈ। ਭਾਰਤ ਵਲੋਂ ਇਹ ਗੋਲ ਪਹਿਲੇ ਮਿੰਟ
ਵਿੱਚ ਵੀ.ਆਰ.ਰਘੁਨਾਥ ਨੇ ਕੀਤਾ। ਆਸਟ੍ਰੇਲੀਆ ਵਲੋਂ 14ਵੇਂ ਮਿੰਟ ਵਿੱਚ ਬੇਅਲ
ਡੇਨੀਅਲ ਨੇ ਬਰਬਰੀ ਦਾ ਗੋਲ ਦਾਗ ਦਿੱਤਾ। ਪਰ ਦੂਸਰੇ ਕਵਾਰਟਰ ਵਿੱਚ ਨਿਕਿਨ ਥਿਮਈਆ
ਨੇ 23ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਭਾਰਤ ਨੂੰ 2-1 ਨਾਲ ਅਗੇ ਕਰ ਦਿੱਤਾ।
ਅੱਧ ਸਮੇਂ ਤੱਕ ਭਾਰਤੀ ਟੀਮ 2-1 ਨਾਲ ਅੱਗੇ ਸੀ। ਮੈਚ ਦੇ ਦੂਸਰੇ ਅੱਧ ਦੇ ਸ਼ੁਰੂ
ਵਿੱਚ ਇੱਕ ਵਾਰ ਫੇਰ ਨਿਕਿਨ ਥਿਮਈਆ ਨੇ ਬਾਲ ਨੂੰ ਕੂਕਾਬੁਰਾ ਦੇ ਗੋਲਾਂ ਵਿੱਚ
ਪਹੁੰਚਾ ਕਿ ਲੀਡ ਨੂੰ 3-1 ਤੇ ਲਿਆਂਦਾ।ਪਰ ਮੁਕਾਬਲਾ ਵਿਸ਼ਵ ਦੀ ਦਰਜ਼ਾ ਨੰਬਰ ਇੱਕ
ਟੀਮ ਨਾਲ ਸੀ ਜਿਸ ਨੇ ਆਖਰੀ ਕਵਾਰਟਰ ਅਤੇ ਮੈਚ ਦੇ 53ਵੇਂ ਮਿੰਟ ਵਿੱਚ ਮੈਟ ਗੋਡਸ
ਨੇ ਗੋਲ ਕਰਕੇ ਫ਼ਰਕ ਨੂੰ ਘੱਟ ਕੀਤਾ। ਆਖਰੀ ਮਿੰਟਾਂ ਵਿੱਚ ਆਸਟ੍ਰੇਲੀਆ ਨੇ ਭਾਰਤੀ
ਗੋਲਾਂ ਤੇ ਪੂਰੀ ਤਰਾਂ ਦਬਾਅ ਬਣਾ ਲਿਆ ਅਤੇ ਹਮਲੇ ਕਰਨੇ ਸ਼ੂਰੂ ਕਰ ਦਿੱਤੇ ਜਿਸਦੇ
ਵਜੋਂ ਆਸਟ੍ਰੇਲੀਆ ਨੂੰ ਅਖਰੀਲੇ ਮਿੰਟ ਵਿੱਚ ਲਗਾਤਾਰ ਦੋ ਪੇਨਲਟੀ ਕਾਰਨਰ ਮਿਲੇ।
ਪਰ ਭਾਰਤੀ ਰੱਖਿਆ ਪੰਕਤੀ ਨੇ ਸ਼ਾਨਦਾਰ ਬਚਾਅ ਕਰਦਿਆਂ ਨਾਲ ਜਵਾਬੀ ਹਮਲੇ ਦੌਰਾਨ
ਨਿਕਿਨ ਨੇ ਭਾਰਤ ਲਈ 4ਥਾ ਅਤੇ ਆਪਣਾ ਮੈਚ ਵਿੱਚ ਲਗਾਤਾਰ ਤੀਸਰਾ ਗੋਲ ਕਰਕੇ ਭਾਰਤ
ਨੂੰ 4-2 ਨਾਲ ਜਿਤ ਦਿਵਾਈ। ਹੁਣ ਭਾਰਤ 12 ਅਪ੍ਰੈਲ ਨੂੰ ਕੋਰੀਆ ਨਾਲ ਕਾਂਸੀ ਦੇ
ਤਮਗੇ ਲਈ ਮੈਚ ਖੇਡੇਗਾ ਜਦਕਿ ਫ਼ਾਈਨਲ ਮੁਕਾਬਲਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ
ਦਰਮਿਆਨ ਖੇਡਿਆ ਜਾਵੇਗਾ। ਮੇਜ਼ਬਾਨ ਮਲੇਸ਼ੀਆ ਅਤੇ ਕੈਨੇਡਾ ਵਿਚਕਾਰ 5ਵੇਂ ਸਥਾਨ ਲਈ
ਮੁਕਾਬਲਾ ਹੋਵੇਗਾ। |
|
ਅਜ਼ਲਾਨ ਸ਼ਾਹ ਹਾਕੀ ਕੱਪ- ਭਾਰਤ ਦੂਸਰੇ ਮੈਚ ਵਿੱਚ ਨਿਊਜ਼ੀਲੈਂਡ
ਹਥੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ 6 ਅਪ੍ਰੈਲ (ਵਿੱਕੀ ਮੋਗਾ) ਇਪੋਹ ਵਿਚ ਚੱਲ ਰਹੇ 24ਵੇਂ ਸੁਲਤਾਨ ਅਜ਼ਲਾਨ
ਸ਼ਾਹ ਕੱਪ ਦੇ ਦੂਸਰੇ ਦਿਨ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਖੇਡੇ ਗਏ
ਦੂਸਰੇ ਮੈਚ ਵਿੱਚ ਭਾਰਤ ਨਿਊਜ਼ੀਲੈਂਡ ਹਥੋਂ 1-2 ਨਾਲ ਹਾਰ ਗਿਆ। ਮੈਚ ਦੇ ਪਹਿਲੇ
ਅੱਧ ਦੌਰਾਨ ਇੰਦਰ ਦੇਵਤਾ ਪਾਣੀ ਵਰਸਉਂਦਾ ਰਿਹਾ ਪਰ ਮੈਚ ਦੀ ਗਤੀ ਤੇ ਕੋਈ ਅਸਰ
ਨਹੀਂ ਪਿਆ ਤੇ ਦੋਨੋਂ ਟੀਮਾਂ ਵਲੋਂ ਤੇਜ਼ ਤਰਾਰ ਹਮਲੇ ਹੋਏ ਪਰ ਕੋਈ ਵੀ ਟੀਮ ਪਹਿਲੇ
ਅੱਧ ਵਿੱਚ ਗੋਲ ਨਹੀਂ ਕਰ ਸਕੀ। ਮੈਚ ਦੇ ਦੂਸਰੇ ਅੱਧ ਦੀ ਸ਼ੁਰੂਆਤ ਭਾਰਤੀ ਟੀਮ ਨੇ
ਕਾਫੀ ਜ਼ਬਰਦਸਤ ਤਰੀਕੇ ਨਾਲ ਕੀਤੀ ਪਰ ਮੈਚ ਦਾ ਪਹਿਲਾ ਗੋਲ 38ਵੇਂ ਮਿੰਟ ਵਿੱਚ
ਨਿਊਜੀਲੈਂਡ ਦੇ ਸਾਈਮੰਡ ਚਾਇਲਡ ਨੇ ਕੀਤਾ। ਮੈਚ ਦੇ 43ਵੇਂ ਮਿੰਟ ਵਿੱਚ ਭਾਰਤ ਨੂੰ
ਪੇਨਲਟੀ ਕਾਰਨਰ ਮਿਲਿਆ ਰਘੂਨਾਥ ਦੀ ਡਰੈਗ ਨੂੰ ਗੋਲਕੀਪਰ ਨੇ ਰੋਕਿਆ ਪਰ ਅਕਾਸ਼ਦੀਪ
ਸਿੰਘ ਨੇ ਰੀਬਾਊਂਡ ਰਾਹੀਂ ਬਾਲ ਨੂੰ ਆਸਾਨੀ ਨਾਲ ਗੋਲਾਂ ਵਿੱਚ ਪਹੁੰਚਾਂਕੇ ਭਾਰਤ
ਨੂੰ 1-1 ਦੀ ਬਰਾਬਰੀ ਤੇ ਲਿਆਂਦਾ। ਦੂਸਰੇ ਪਾਸੇ ਨਿਊਜ਼ੀਲੈਂਡ ਦੇ ਐਡੀਂ ਸਾਈਮੰਡ
ਨੇ 55ਵੇਂ ਮਿੰਟ ਵਿੱਚ ਮਿਲੇ ਪੇਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਕੇ ਟੀਮ ਨੂੰ
2-1 ਨਾਲ ਜਿੱਤ ਦਿਵਾ ਦਿੱਤੀ। ਭਾਰਤ ਦਾ ਅਗਲਾ ਮੁਕਬਲਾ ਹੁਣ 8 ਅਪ੍ਰੈਲ ਨੂੰ
ਮੇਜ਼ਬਾਨ ਮਲੇਸ਼ੀਆ ਨਾਲ ਹੋਵੇਗਾ। ਅੱਜ ਖੇਡੇ ਗਏ ਦੋ ਹੋਰ ਮੈਚਾਂ ਵਿੱਚ ਕੋਰੀਆ ਨੇ
ਕੈਨੇਡਾ ਨੂੰ 3-1 ਨਾਲ ਅਤੇ ਆਸਟ੍ਰੇਲੀਆ ਨੇ ਮੇਜ਼ਬਾਨ ਮਲੇਸ਼ੀਆ ਨੂੰ ਸਖ਼ਤ ਮੁਕਾਬਲੇ
ਦੌਰਾਨ 3-2 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਹਾਸਿਲ ਕੀਤੀ।
|
06/04/15 |
|
ਅਜ਼ਲਾਨ ਸ਼ਾਹ ਹਾਕੀ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਭਾਰਤ ਨੇ
ਕੋਰੀਆ ਨੂੰ ਬਰਾਬਰੀ ਤੇ ਰੋਕਿਆ
|
ਫ਼ਿੰਨਲੈਂਡ 5 ਅਪ੍ਰੈਲ (ਵਿੱਕੀ ਮੋਗਾ) ਅੱਜ ਤੋਂ ਮਲੇਸ਼ੀਆ ਦੇ ਇਪੋਹ ਵਿੱਚ ਸ਼ੁਰੂ
ਹੋਏ 24ਵੇਂ ਅਜ਼ਲਾਨ ਸ਼ਾਹ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਅਤੇ ਕੋਰੀਆ
ਵਿਚਕਾਰ ਮੁਕਾਬਲਾ 2-2 ਦੀ ਬਰਾਬਰੀ ਤੇ ਰਿਹਾ। ਭਾਰਤ ਵਲੋਂ ਨਿਕਿਨ ਥਿਮਾਈਆ ਨੇ
10ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ। ਪਰ ਇਸ ਤੋਂ ਬਾਅਦ
ਕੋਰੀਆ ਨੇ ਸ਼ਾਨਦਾਰ ਵਾਪਸੀ ਕਰਦਿਆਂ ਲਗਾਤਾਰ 24ਵੇਂ ਅਤੇ 53ਵੇਂ ਮਿੰਟ ਵਿੱਚ ਦੋ
ਗੋਲ ਕਰਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਭਾਰਤ ਵਲੋਂ ਬਰਾਬਰੀ ਦਾ ਗੋਲ
56ਵੇਂ ਮਿੰਟ ਵਿੱਚ ਵੀ.ਆਰ.ਰਘੂਨਾਥ ਨੇ ਪੇਨਲਟੀ ਕਾਰਨਰ ਰਾਹੀਂ ਕੀਤਾ। ਅੱਜ ਖੇਡੇ
ਗਏ ਦੋ ਹੋਰ ਮੈਚਾਂ ਵਿੱਚ ਆਸਟ੍ਰੇਲੀਆ ਨੇ ਇੱਕ ਤਰਫ਼ਾ ਮੁਕਾਬਲੇ ਵਿੱਚ ਕੈਨੇਡਾ ਨੂੰ
7-0 ਦੇ ਵੱਡੇ ਫ਼ਰਕ ਨਾਲ ਹਰਾਇਆ ਜਦਕਿ ਨਿਊਜ਼ੀਲੈਂਡ ਨੇ ਮੇਜ਼ਬਾਨ ਮਲੇਸ਼ੀਆ ਨੂੰ 4-2
ਨਾਲ ਹਰਾ ਦਿੱਤਾ। ਹੁਣ ਭਾਰਤ ਆਪਣਾ ਅਗਲਾ ਮੁਕਾਬਲਾ 6 ਅਪ੍ਰੈਲ ਨੂੰ ਨਿਊਜ਼ੀਲੈਂਡ
ਨਾਲ ਖੇਡੇਗਾ।
|
Bikramjit Singh (vicky moga)
vickymoga@hotmail.com
+358 503065677
Finland.
|
11/04/2015 |
|
|
ਅਜ਼ਲਾਨ
ਸ਼ਾਹ ਹਾਕੀ ਕੱਪ ਵਿੱਚ ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ 4-2 ਨਾਲ ਧੋਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਅਜ਼ਲਾਨ
ਸ਼ਾਹ ਹਾਕੀ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਭਾਰਤ ਨੇ ਕੋਰੀਆ ਨੂੰ ਬਰਾਬਰੀ ਤੇ
ਰੋਕਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਸੁਲਤਾਨ
ਅਜ਼ਲਾਨ ਸ਼ਾਹ ਹਾਕੀ ਕੱਪ ਲਈ ਭਾਰਤੀ ਟੀਮ ਦਾ ਐਲਾਨ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜੂਨੀਅਰ
ਹਾਕੀ ਟੂਰਨਾਂਮੈਂਟ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਰਿਹਾ ਮੋਹਰੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਉਲੰਪੀਅਨ ਬਲਜੀਤ ਸਿੰਘ ਸੈਣੀ ਨੂੰ ਸਦਮਾ, ਪਿਤਾ ਦਾ ਦਿਹਾਂਤ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਹਾਕੀ
ਇੰਡੀਆਂ ਨੇ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ ਕੀਤਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਪਹਿਲੇ
ਅਭਿਆਸ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 4-0 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਹਾਕੀ
`ਚ ਭਾਰਤ ਨੇ ਜਿੱਤਿਆ ਸੋਨੇ ਦਾ ਤਮਗਾ ਕਟਾਈ ਰੀਓ ਓਲੰਪਿਕ ਦੀ ਟਿਕਟ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜਪਾਨ
ਨੂੰ ਹਰਾਕੇ ਭਾਰਤੀ ਮਹਿਲਾਵਾਂ ਨੇ ਹਾਕੀ `ਚ ਜਿੱਤਿਆ ਕਾਂਸੀ ਦਾ ਤਮਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕੋਰੀਆ
ਨੂੰ ਪਛਾੜਕੇ ਭਾਰਤ ਹਾਕੀ ਦੇ ਫ਼ਾਈਨਲ ´ਚ ਪਹੁੰਚਿਆ, ਫ਼ਾਈਨਲ ´ਚ ਟੱਕਰ
ਪਾਕਿਸਤਾਨ ਨਾਲ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
17ਵੀਆਂ
ਏਸ਼ੀਅਨ ਖੇਡਾਂ ´ਚ ਭਾਰਤੀ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 3-0 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਐਫ਼.ਆਈ.ਐਚ
ਨੇ ਕੀਤਾ ਪੁਰਸ਼ ਹੀਰੋ ਹਾਕੀ ਚੈਂਪੀਅਨਸ ਟਰਾਫੀ ਦੇ ਪੂਲਾਂ ਦਾ ਐਲਾਨ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਕਿੱਲਪਰੀ
ਕਲੱਬ ਤੁਰਕੂ ਨੇ ਜਿੱਤਿਆ ਫ਼ਿੰਨਲੈਂਡ ਹਾਕੀ ਚੈਂਪੀਅਨਸ਼ਿਪ 2014 ਦਾ ਖ਼ਿਤਾਬ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਬਾਰਸੀਲੋਨਾ
ਨੇ ਹੇਲਸਿੰਕੀ ਫ਼ੁੱਟਬਾਲ ਕਲੱਬ ਨੂੰ 6-0 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡv |
ਕਾਮਨਵੈਲਥ
ਖੇਡਾਂ 2014
ਕਾਮਨਵੈਲਥ ਹਾਕੀ ´ਚ
ਭਾਰਤ ਨੇ ਜਿੱਤਿਆ ਚਾਂਦੀ ਦਾ ਤਮਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਪੁਰਸ਼ ਹਾਕੀ ਵਰਗ
´ਚ ਭਾਰਤ ਆਸਟ੍ਰੇਲੀਆ ਹਥੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਮਹਿਲਾ
ਹਾਕੀ ´ਚ ਭਾਰਤ ਨੇ ਟ੍ਰਿਨੀਡਾਡ ਅਤੇ ਟੋਬੇਗੋ ਨੂੰ 14-0 ਨਾਲ ਰੌਂਦਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਕਾਮਨਵੈਲਥ
ਖੇਡਾਂ 2014
ਭਾਰਤ ਨੇ
ਸਕੌਟਲੈਂਡ ਨੂੰ 6-2 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਦਰਜ਼ ਕੀਤੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਪੁਰਸ਼ ਹਾਕੀ ´ਚ ਭਾਰਤ
ਨੇ ਵੇਲਸ ਨੂੰ 3-1 ਨਾਲ ਹਰਾਕੇ ਕੀਤੀ ਜੇਤੂ ਸ਼ੁਰੂਆਤ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਮਹਿਲਾ
ਹਾਕੀ ਵਰਗ `ਚ ਭਾਰਤ ਨੇ ਕੈਨੇਡਾ ਨੂੰ 4-2 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਗੁਰਪਿੰਦਰ
ਰਿੰਪੀ ਮੈਮੋਰੀਅਲ ਸਿਕਸ-ਏ-ਸਾਈਡ ਹਾਕੀ ਟੂਰਨਾਂਮੈਂਟ ਸੰਗਰੂਰ ´ਚ ਅੱਜ ਤੋਂ ਸ਼ੁਰੂ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
'ਚ ਜੂਨੀਅਰ ਹਾਕੀ ਲੀਗ ਦੇ ਮੁਕਾਬਲਿਆਂ ਵਿੱਚ ਵਾਨਤਾ ਹਾਕੀ ਕਲੱਬ ਨੇ ਬਾਜ਼ੀ
ਮਾਰੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਵਿੱਚ ਫੁੱਟਬਾਲ ਦਾ ਮਹਾਂਕੁੰਭ ´ਹੇਲਸਿੰਕੀ ਕੱਪ´ ਬਣਿਆ ਖਿੱਚ ਦਾ ਕੇਂਦਰ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਹਰਲੀਨ
ਕੌਰ ਨੇ 39ਵੀਂ ਜੂਨੀਅਰ ਪੰਜਾਬ ਸਟੇਟ ਤੈਰਾਕੀ ਚੈਂਪੀਅਨਸ਼ਿਪ 'ਚ ਜਿੱਤੇ 6
ਸੋਨੇ ਦੇ ਤਮਗੇ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ ਲਈ ਹਾਕੀ ਇੰਡੀਆ ਨੇ ਸੀਨੀਅਰ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
20ਵੀਂਆਂ
ਕਾਮਨਵੈਲਥ ਖੇਡਾਂ ਲਈ 33 ਸੀਨੀਅਰ ਪੁਰਸ਼ ਹਾਕੀ ਖਿਡਾਰੀਆਂ ਦਾ ਅਭਿਆਸ ਕੈਂਪ
ਅੱਜ ਤੋਂ ਦਿੱਲੀ 'ਚ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜਨਮਦਿਨ
ਤੇ ਵਿਸ਼ੇਸ਼ : ਫ਼ੁੱਟਬਾਲ ਜਗਤ ਦਾ ਮਹਾਨ ਸਿਤਾਰਾ ਲਿਓਨਲ ਮੈਸੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਨੀਦਰਲੈਂਡ
ਨੂੰ ਹਰਾਕੇ ਆਸਟ੍ਰੇਲੀਆ ਲਗਾਤਾਰ ਦੂਸਰੀ ਵਾਰ ਬਣਿਆ ਵਿਸ਼ਵ ਚੈਂਪੀਅਨ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕੋਰੀਆ
ਨੂੰ ਹਰਾਕੇ ਭਾਰਤ ਹਾਕੀ ਵਿਸ਼ਵ ਕੱਪ 'ਚ ਨੌਵੇਂ ਸਥਾਨ ਤੇ ਰਿਹਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਮਹਿਲਾ
ਹਾਕੀ ਵਿਸ਼ਵ ਕੱਪ ਦੇ ਫ਼ਾਈਨਲ 'ਚ ਆਸਟ੍ਰੇਲੀਆ ਅਤੇ ਨੀਦਰਲੈਂਡ ਚੌਥੀ ਬਾਰ
ਹੋਣਗੇ ਆਹਮੋ-ਸਾਹਮਣੇ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਆਸਟ੍ਰੇਲੀਆ
ਮਹਿਲਾ ਵਿਸ਼ਵ ਹਾਕੀ ਕੱਪ ਦੇ ਫ਼ਾਈਨਲ ਵਿੱਚ ਪਹੁੰਚਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤੀ
ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਨੂੰ 4-0 ਨਾਲ ਹਰਾਕੇ ਲਗਤਾਰ ਤੀਸਰੀ ਜਿੱਤ
ਦਰਜ ਕੀਤੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਵਿਸ਼ਵ ਕੱਪ ਦੀ ਦੌੜ 'ਚੋਂ ਬਾਹਰ, ਅਖ਼ੀਰਲੇ ਪਲਾਂ ਦੀ ਹਾਰ ਨੂੰ ਫਿਰ ਦੁਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜਰਖੜ
ਹਾਕੀ ਅਕੈਡਮੀ ਵੱਲੋਂ ਭਾਰਤੀ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਬੈਲਜੀਅਮ ਤੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਰੈਬੋਬੈਂਕ
ਵਿਸ਼ਵ ਹਾਕੀ ਕੱਪ 2014 ਲਈ ਭਾਰਤੀ ਟੀਮ ਦਾ ਐਲਾਨ, ਸਰਦਾਰ ਸਿੰਘ ਕਰੇਗਾ
ਅਗਵਾਈ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਆਓ!
ਹਾਕੀ ਖਿਡਾਰੀ ਉਲੰਪੀਅਨ ਧਰਮਵੀਰ ਸਿੰਘ ਨੂੰ ਅਰਜਨ ਐਵਾਰਡ ਦੇਣ ਦੀ ਮੰਗ ਨੂੰ
ਉਭਾਰੀਏ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਦੀ ਸ਼ਾਨ ਪੰਜਾਬੀਆਂ ਦਾ ਮਾਣ, ਹਿਨਾ ਸਿੱਧੂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇੰਗਲੈਂਡ
ਕਬੱਡੀ ਟੀਮ (ਕੁੜੀਆਂ) ਅਜੇ ਤੱਕ ਉਡੀਕ ਰਹੀ ਹੈ ਰਾਖਵੇਂ ਰੱਖੇ ਅੰਕ ਦਾ ਫੈਸਲਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
7
ਜਨਵਰੀ ਬਰਸੀ ਤੇ
ਸੰਸਾਰ ਪ੍ਰਸਿੱਧ
ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤੀ
ਖੇਡ ਜਗਤ ਲਈ 2013 ਰਿਹਾ ਖੱਟਾ-ਮਿੱਠਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਵੇਂ
ਨਿਯਮਾਂ ਨਾਲ ਸ਼ਿਗਾਰੇ ਨਿਖਾਰੇ ਚੌਥੇ ਕਬੱਡੀ ਵਿਸ਼ਵ ਕੱਪ ਦਾ ਉਦਘਾਟਨ ਹੋਵੇਗਾ
ਅੱਜ ਸ਼ਾਮ 6 ਵਜ਼ੇ - ਮੈਚਾਂ ਦਾ ਅਗਾਜ਼ ਹੋਵੇਗਾ ਭਲਕੇ ਸ਼ਾਹੀ ਸ਼ਹਿਰ ਪਟਿਆਲਾ ਤੋਂ
- ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਏਸ਼ੀਅਨ
ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਫਿਰ ਸਜ ਗਿਆ ਪਿੜ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
22
ਸਤੰਬਰ ਬਰਸੀ
ਕ੍ਰਿਕਟ ਜਗਤ ਦਾ
ਸਿਤਾਰਾ ਸੀ;ਨਵਾਬ ਪਟੌਦੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
6
ਜੂਨ ਤੋਂ ਸ਼ੁਰੂ ਹੋਣੀ ਹੈ
ਆਈ ਸੀ ਸੀ ਚੈਂਪੀਅਨਜ਼
ਟਰਾਫ਼ੀ ਦੀ ਰੌਚਕ ਕਹਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਤੰਗੀਆਂ-ਤੁਰਸ਼ੀਆਂ
ਨਾਲ ਵੀ ਘੁਲਦਾ ਰਿਹਾ ਰੁਸਤੁਮ-ਇ-ਜ਼ਮਾਂ “ਗਾਮਾਂ“
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪਾਕਿਸਤਾਨੀ
ਹਾਕੀ ਟੀਮ ਦਾ ਪਹਿਲਾ ਕਪਤਾਨ: ਏ ਆਈ ਐਸ ਦਾਰਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤ
- ਇੰਗਲੈਂਡ ਕ੍ਰਿਕਟ ਸੀਰੀਜ਼ ਦਾ
ਲੇਖਾ-ਜੋਖਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਹਿਲਾ
ਕ੍ਰਿਕਟ ਵਿਸ਼ਵ ਕੱਪ, ਤੀਜੀ ਵਾਰੀ ਭਾਰਤ ’ਚ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|