 |
|
ਹਾਕੀ `ਚ ਭਾਰਤ ਨੇ ਜਿੱਤਿਆ ਸੋਨੇ ਦਾ ਤਮਗਾ ਕਟਾਈ ਰੀਓ ਓਲੰਪਿਕ
ਦੀ ਟਿਕਟ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
 |
|
 |
ਫ਼ਿੰਨਲੈਂਡ
2 ਅਕਤੂਬਰ (ਵਿੱਕੀ ਮੋਗਾ) ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਾਤਨ ਨੂੰ ਸਾਹਾਂ ਨੂੰ
ਰੋਕ ਦੇਣ ਵਾਲੇ ਬੇਹੱਦ ਉਤਾਰ-ਚੜਾਅ ਭਰੇ ਖਿਤਾਬੀ ਮੁਕਾਬਲੇ ਵਿਚ ਵੀਰਵਾਰ ਨੂੰ
ਪੈਨਲਟੀ ਸ਼ੂਟਆਊਟ ਵਿਚ 4-2 ਨਾਲ ਹਰਾ ਕੇ ਇੰਚੀਓਨ ਏਸ਼ੀਆਈ ਖੇਡਾਂ ਦਾ ਸੋਨ ਤਮਗਾ
ਜਿੱਤ ਲਿਆ ਤੇ ਇਸਦੇ ਨਾਲ ਹੀ 2016 ਦੀ ਰੀਓ ਓਲੰਪਿਕ ਦੀ ਟਿਕਟ ਵੀ ਹਾਸਲ ਕਰ ਲਈ।
ਭਾਰਤ ਨੇ 16 ਸਾਲ ਦੇ ਲੰਬੇ ਫਰਕ ਤੋਂ ਬਾਅਦ ਏਸ਼ੀਆਡ ਹਾਕੀ ਵਿਚ ਸੋਨ ਤਮਗਾ ਜਿੱਤਿਆ
ਹੈ। ਭਾਰਤ ਨੇ 32 ਸਾਲਾਂ ਦੇ ਲੰਬੇ ਸਮੇਂ ਬਾਅਦ ਪਾਕਿਸਤਾਨ ਨੂੰ ਏਸ਼ੀਆਈ ਖੇਡਾਂ ਦੇ
ਹਾਕੀ ਦੇ ਫਾਈਨਲ ਵਿਚ ਹਰਾਇਆ । ਭਾਰਤ ਦਾ ਏਸ਼ੀਆਡ ਦੀ ਇਸ ਪ੍ਰਤੀਯੋਗਿਤਾ ਵਿਚ ਇਹ
ਤੀਸਰਾ ਸੋਨ ਤਮਗਾ ਹੈ। ਭਾਰਤ ਨੇ ਚਾਰ ਸਾਲ ਪਹਿਲਾਂ ਗਵਾਂਗਝੂ ਵਿਚ ਕਾਂਸੀ ਤਮਗਾ
ਜਿੱਤਿਆ ਸੀ ਪਰ ਇਸ ਵਾਰ ਉਸ ਨੇ ਤਮਗਾ ਦੇ ਰੰਗ ਬਦਲ ਕੇ ਪੀਲਾ ਕਰ ਦਿੱਤਾ। ਅੱਜ
ਨਿਰਧਾਰਿਤ ਸਮੇਂ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ ਪਰ ਪੈਨਲਟੀ
ਸ਼ੂਟਆਊਟ ਵਿਚ ਭਾਰਤ ਨੇ ਜਿਵੇਂ ਹੀ 4-2 ਨਾਲ ਜਿੱਤ ਹਾਸਲ ਕੀਤੀ ਸਟੇਡੀਅਮ ਵਿਚ
ਭਾਰਤੀ ਸਮਰਥਕ ਤੇ ਸਵਦੇਸ਼ ਵਿਚ ਕਰੋੜਾਂ ਭਾਰਤੀ ਖੁਸ਼ੀ ਨਾਲ ਨੱਚ ਉਠੇ। ਭਾਰਤ ਨੂੰ
ਗਰੁੱਪ ਮੈਚ ਵਿਚ ਪਾਕਿ ਹੱਥੋਂ 1-2 ਨਾਲ ਹਾਰ ਮਿਲੀ ਸੀ।
ਏਸ਼ੀਆ ਦੀਆਂ ਦੋ ਪੁਰਾਣੀਆਂ ਵਿਰੋਧੀ ਟੀਮਾਂ ਵਿਚਾਲੇ ਇਹ ਹਾਈ ਵੋਲਟੇਟਜ਼
ਮੁਕਾਬਲਾ ਖੇਡ ਦੀ ਚਰਮ ਸੀਮਾ ਨੂੰ ਛੂੰਹਦਾ ਰਿਹਾ। ਫਾਈਨਲ ਵਿਚ ਜਿਸ ਤਰ੍ਹਾਂ ਦਾ
ਉੱਚ ਪੱਧਰੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸੋਨ ਤਮਗੇ ਦਾ ਫੈਸਲਾ ਵੀ ਪੈਨਲਟੀ
ਸ਼ੂਟਆਊਟ ਵਿਚ ਜਾ ਕੇ ਹੋਇਆ ਜਿਸ ਵਿਚ ਭਾਰਤ ਦੀ ਜਿੱਤ ਦਾ ਹੀਰੋ ਗੋਲਕੀਪਰ ਪੀ. ਆਰ.
ਸ਼੍ਰੀਜੇਸ਼ ਰਿਹਾ ਜਿਸ ਨੇ ਦੋ ਸ਼ਾਨਦਾਰ ਬਚਾਅ ਕੀਤੇ। ਅੱਜ ਮੜੇ ਮੈਚ ਵਿੱਚ ਪਾਕਿਸਤਾਨ
ਨੂੰ ਤੀਜੇ ਹੀ ਮਿੰਟ ਵਿਚ ਰਿਜਵਾਨ ਮੁਹੰਮਦ ਸੀਨੀਅਰ ਦੇ ਸ਼ਾਨਦਾਰ ਮੈਦਾਨੀ ਗੋਲ ਨੇ
ਬੜ੍ਹਤ ਦਿਵਾ ਦਿੱਤੀ। ਭਾਰਤ ਨੇ ਬਰਾਬਰੀ ਕਰਨ ਦੇ ਜ਼ਬਰਦਸਤ ਯਤਨ ਕੀਤੇ ਤੇ ਉਸ ਨੂੰ
ਕਾਮਯਾਬੀ ਲਈ ਦੂਜੇ ਕੁਆਰਟਰ ਤਕ ਇੰਤਜ਼ਾਰ ਕਰਨਾ ਪਿਆ। ਆਖਿਰ ਕੋਠਾਜੀਤ ਸਿੰਘ ਨੇ
27ਵੇਂ ਮਿੰਟ ਵਿਚ ਭਾਰਤ ਲਈ ਬਰਾਬਰੀ ਦਾ ਗੋਲ ਕੀਤਾ। ਵਿਸ਼ਵ ਦੀ ਅੱਠਵੇਂ ਨੰਬਰ ਦੀ
ਟੀਮ ਭਾਰਤ ਨੇ ਸਾਬਕਾ ਚੈਂਪੀਅਨ ਪਾਕਿਸਤਾਨ ਨੂੰ ਨਿਰਧਾਰਿਤ ਸਮੇਂ ਵਿਚ 1-1 ਦੀ
ਬਰਾਬਰੀ 'ਤੇ ਰੋਕ ਦਿੱਤਾ। ਪੈਨਲਟੀ ਸ਼ੂਟਆਊਟ ਦੌਰਾਨ ਅਕਾਸ਼ਦੀਪ ਸਿੰਘ ਨੇ ਭਾਰਤ ਦਾ
ਪਹਿਲਾ ਸ਼ਾਟ ਨਿਸ਼ਾਨੇ 'ਤੇ ਲਗਾਇਆ ਜਦਕਿ ਪਾਕਿ ਦਾ ਅਬਦੁਲ ਹਸੀਮ ਖਾਨ ਮੌਕਾ ਗੁਆ
ਬੈਠਾ। ਰੁਪਿੰਦਰਪਾਲ ਸਿੰਘ ਨੇ ਭਾਰਤ ਦਾ ਦੂਜਾ ਯਤਨ ਵੀ ਨਿਸ਼ਾਨੇ 'ਤੇ ਲਗਾਇਆ।
ਪਾਕਿ ਦਾ ਮੁਹੰਮਦ ਵਕਾਸ ਆਪਣੀ ਟੀਮ ਦੇ ਦੂਜੇ ਯਤਨ 'ਤੇ ਸ਼੍ਰੀਜੇਸ਼ ਨੂੰ ਝਕਾਨੀ ਦੇਣ
ਵਿਚ ਨਾਕਾਮਯਾਬ ਰਿਹਾ। ਮਨਪ੍ਰੀਤ ਸਿੰਘ ਤੀਜੇ ਯਤਨ ਵਿਚ ਖੁੰਝ ਗਿਆ ਪਰ ਮੁਹੰਮਦ
ਉਮਰ ਭੱਟ ਦੇ ਯਤਨ ਨੂੰ ਸ਼੍ਰੀਜੇਸ਼ ਨੇ ਬਾਹਰ ਕੱਢ ਕੇ ਪਾਕਿਸਤਾਨ ਨੂੰ ਦਬਾਅ ਵਿਚ
ਲਿਆ ਦਿੱਤਾ।
ਬਰਿੰਦਰ ਲਾਰੜਾ ਨੇ ਭਾਰਤ ਵਾਲੋ ਚੌਥੇ ਯਤਨ ਨੂੰ ਗੋਲ ਵਿੱਚ ਪਹੁੰਚਾ ਦਿੱਤਾ।
ਪਾਕਿਤਾਨ ਦੇ ਸ਼ਪਕਤ ਰਸੂਲ ਨੇ ਸ਼੍ਰੀਜੇਸ਼ ਨੂੰ ਚਮਕਾ ਦੇ ਕੇ ਆਪਣ ਟੀਮ ਦਾ ਦੂਜਾ
ਨਿਸ਼ਾਨਾ ਲਗਾਇਆ। ਹੁਣ ਵਾਰੀ ਧਰਮਵੀਰ ਸਿੰਘ ਦੀ ਸੀ। ਧਰਮਵੀਰ ਨੇ ਆਪਣੇ ਨਾਂ ਦੇ
ਅਨੁਕੂਲ ਭਾਰਤ ਦਾ ਚੌਥਾ ਯਤਨ ਜਿਵੇਂ ਹੀ ਗੋਲ ਵਿਚ ਪਹੁੰਚਾਇਆ, ਸਟੇਡੀਅਮ ਵਿਚ
ਬੈਠੇ ਭਾਰਤੀ ਸਮਰਥਕ ਖੁਸ਼ੀ ਨਾਲ ਨੱਚ ਉਠੇ। ਇਸ ਤੋਂ ਬਾਅਦ ਤਾਂ ਸਟੇਡੀਅਮ ਵਿਚ
ਬਾਰਤੀ ਖਿਡਾਰੀਆਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੇ ਕੋਚ ਟੈਰੀ
ਵਾਲਸ਼ ਨਾਲ ਤਿਰੰਗਾ ਲੈ ਕੇ ਸਟੇਡੀਅਮ ਦਾ ਚੱਕਰ ਲਗਾਇਆ। ਭਾਰਤ ਨੂੰ ਇਹ ਜਿੱਤ ਲੰਬੇ
ਇੰਤਜ਼ਾਰ ਤੇ ਸਖਤ ਮਿਹਨਤ ਤੋਂ ਬਾਅਦ ਮਿਲੀ। (02/10/2014)
|
ਜਪਾਨ ਨੂੰ ਹਰਾਕੇ ਭਾਰਤੀ ਮਹਿਲਾਵਾਂ ਨੇ ਹਾਕੀ `ਚ ਜਿੱਤਿਆ
ਕਾਂਸੀ ਦਾ ਤਮਗਾ
|
ਫ਼ਿੰਨਲੈਂਡ
1 ਅਕਤੂਬਰ (ਵਿੱਕੀ ਮੋਗਾ) ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ
ਹੋਏ ਜਾਪਾਨ ਨੂੰ ਸਖਤ ਮੁਕਾਬਲੇ ਦੌਰਾਨ 2-1 ਨਾਲ ਹਰਾਕੇ ਇੰਚੀਓਨ ਏਸ਼ੀਆਈ ਖੇਡਾਂ
ਵਿਚ ਕਾਂਸੀ ਤਮਗਾ ਹਾਸਲ ਕਰ ਲਿਆ। ਭਾਰਤ ਨੇ ਅੱਠ ਸਾਲ ਦੇ ਲੰਬੇ ਸਮੇਂ ਤੋਂ ਬਾਅਦ
ਏਸ਼ੀਆਡ ਮਹਿਲਾ ਹਾਕੀ ਵਿਚ ਤਮਗਾ ਹਾਸਲ ਕੀਤਾ ਹੈ। ਭਾਰਤ ਨੇ 1998 ਦੇ ਬੈਂਕਾਕ
ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਹਾਸਲ ਕੀਤਾ ਸੀ ।
ਇਸ ਤੋਂ ਪਹਿਲਾਂ ਭਾਰਤ ਨੂੰ 1986 ਦੀਆਂ ਸੋਲ ਏਸ਼ੀਆਡ ਵਿਚ ਕਾਂਸੀ ਤਮਗਾ ਮਿਲਿਆ
ਸੀ ਜਦਕਿ ਆਪਣੀ ਮੇਜ਼ਬਾਨੀ ਵਿਚ 1982 ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਭਾਰਤ ਨੇ
ਸੋਨ ਤਮਗਾ ਜਿੱਤਿਆ ਸੀ। ਅੱਜ ਖੇਡੇ ਗਏ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਤੇਜ਼
ਤਰਾਰ ਖੇਡ ਦਾ ਪ੍ਰਦਰਸ਼ਨ ਕੀਤਾ। ਭਾਰਤ ਨੇ ਦੂਜੇ ਤੇ ਤੀਜੇ ਕੁਆਰਟਰ ਵਿਚ 1-1 ਗੋਲ
ਕੀਤਾ ਜਦਕਿ ਜਾਪਾਨ ਦਾ ਇਕ ਗੋਲ ਤੀਜੇ ਕੁਆਰਟਰ ਵਿਚ ਹੋਇਆ। ਭਾਰਤ ਵਲੋਂ ਜਸਪ੍ਰੀਤ
ਕੌਰ ਨੇ 23ਵੇਂ ਮਿੰਟ ਵਿਚ ਪੈਨਲਟੀ ਕਾਰਨਰ ਰਾਹੀਂ ਪਹਿਲਾ ਗੋਲ ਕੀਤਾ। ਜਾਪਾਨ ਨੇ
ਬਰਾਬਰੀ ਦਾ ਗੋਲ ਹਾਸਿਲ ਕਰਨ ਦੀ ਕੋਸ਼ਿਸ਼ ਵਿਚ ਭਾਰਤੀ ਗੋਲ 'ਤੇ ਵਾਰ-ਵਾਰ ਹਮਲੇ
ਕੀਤੇ ਜਿਸ ਦੌਰਾਨ ਅਕਾਨੇ ਸ਼ਿਬਾਤਾ ਨੇ 41ਵੇਂ ਮਿੰਟ ਵਿਚ ਮੈਦਾਨੀ ਗੋਲ ਕਰਕੇ
ਜਾਪਾਨ ਨੂੰ 1-1 ਦੀ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਇਸ ਦੇ ਅਗਲੇ ਹੀ ਮਿੰਟ ਵਿਚ
ਵੰਦਨਾ ਕਟਾਰੀਆ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਭਾਰਤ ਵਲੋਂ ਦੂਜਾ ਗੋਲ ਕਰ
ਦਿੱਤਾ ਅਤੇ ਕਾਂਸੀ ਦਾ ਤਮਗਾ ਭਾਰਤ ਦੀ ਝੋਲੀ ਵਿੱਚ ਪਾ ਦਿੱਤਾ। ਭਾਰਤੀ ਮਹਿਲਾ
ਟੀਮ ਨੇ ਇਸ ਵਾਰ ਕਾਂਸੀ ਦਾ ਤਮਗਾ ਜਿੱਤਕੇ 2010 ਏਸ਼ੀਅਨ ਖੇਡਾਂ ਵਿੱਚ ਜਪਾਨ ਤੋਂ
ਕਾਂਸੀ ਦੇ ਤਮਗੇ ਲਈ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।
(01/10/2014) |
ਕੋਰੀਆ ਨੂੰ ਪਛਾੜਕੇ ਭਾਰਤ ਹਾਕੀ ਦੇ ਫ਼ਾਈਨਲ ´ਚ ਪਹੁੰਚਿਆ,
ਫ਼ਾਈਨਲ ´ਚ ਟੱਕਰ ਪਾਕਿਸਤਾਨ ਨਾਲ
|
ਫ਼ਿੰਨਲੈਂਡ 30 ਸਤੰਬਰ (ਵਿੱਕੀ ਮੋਗਾ) ਦੱਖਣੀ ਕੋਰੀਆ ਦੇ ਇੰਚਿਓਨ ਵਿੱਚ ਚੱਲ
ਰਹੀਆਂ 17ਵੀਆਂ ਏਸ਼ੀਅਨ ਖੇਡਾਂ ਦੇ ਪੁਰਸ਼ ਹਾਕੀ ਦੇ ਪਹਿਲੇ ਸੈਂਮੀਫ਼ਾਈਨਲ ਮੈਚ ਵਿੱਚ
ਭਾਰਤ ਨੇ ਮੇਜ਼ਬਾਨ ਦੱਖਣੀ ਕੋਰੀਆ ਨੂੰ 1-0 ਨਾਲ ਹਰਾਕੇ 12 ਸਾਲ ਬਾਅਦ ਫ਼ਾਈਨਲ
ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ।
ਹੁਣ ਭਾਰਤ ਦਾ ਮੁਕਾਬਲਾ ਫ਼ਾਈਨਲ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ
ਹੋਵੇਗਾ ਹਲਾਂਕੇ ਲੀਗ ਮੈਚਾਂ ਦੌਰਾਨ ਭਾਰਤ ਨੂੰ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ
ਕਰਨਾ ਪਿਆ ਸੀ। ਅੱਜ ਖੇਡੇ ਗਏ ਦੂਸਰੇ ਸੈਂਮੀਫ਼ਾਈਨਲ ਮੈਚ ਵਿੱਚ ਪਾਕਿਸਤਾਨ ਨੇ
ਮਲੇਸ਼ੀਆ ਨੂੰ ਪੇਨਲਟੀ ਸ਼ੂਟ ਆਉਟ ਰਾਹੀਂ ਹਰਾਕੇ ਫ਼ਾਈਨਲ ਵਿੱਚ ਆਪਣਾ ਸ੍ਤਾਹਾਂ ਪੱਕਾ
ਕੀਤਾ ਹੈ। ਅੱਜ ਖੇਡੇ ਗਏ ਪਹਿਲੇ ਸੈਂਮੀਫ਼ਾਈਨਲ ਮੈਚ ਵਿੱਚ ਭਾਰਤ ਨੇ ਫਾਰਵਰਡ
ਅਕਾਸ਼ਦੀਪ ਸਿੰਘ ਦੇ ਇਕੋ-ਇਕ ਗੋਲ ਕਰਕੇ ਭਾਰਤ ਨੂੰ ਫ਼ਾਈਨਲ ਵਿੱਚ ਪਹੁੰਚਿਆ। ਭਾਰਤ
ਲਈ ਇਸ ਬੇਹੱਦ ਸੰਘਰਸ਼ਪੂਰਨ ਮੁਕਾਬਲੇ ਵਿਚ ਮੈਚ ਦਾ ਇਕੋ ਇਕ ਜੇਤੂ ਗੋਲ ਅਕਾਸ਼ਦੀਪ
ਨੇ ਤੀਜੇ ਕੁਆਰਟਰ ਵਿਚ 44ਵੇਂ ਮਿੰਟ ਵਿਚ ਕੀਤਾ।
ਭਾਰਤ ਆਖਰੀ ਵਾਰ 2002 ਦੇ ਬੁਸਾਨ ਏਸ਼ੀਆਈ ਖੇਡਾਂ ਦੇ ਫਾਈਨਲ ਵਿਚ ਪਹੁੰਚਿਆ
ਸੀ। ਭਾਰਤ ਨੂੰ ਪਿਛਲੀ ਵਾਰ ਮਲੇਸ਼ੀਆ ਤੋਂ ਹਾਰ ਝੱਲਣੀ ਪਈ ਸੀ ਜਦਕਿ 2006 ਵਿਚ ਉਹ
ਸੈਮੀਫਾਈਨਲ ਲਈ ਕੁਆਲੀਫਾਈ ਵੀ ਨਹੀਂ ਕਰ ਸਕਿਆ ਸੀ। ਭਾਰਤ ਨੇ ਆਖਿਰੀ ਵਾਰ ਏਸ਼ੀਆਈ
ਖੇਡਾਂ ਦਾ ਸੋਨ ਤਮਗਾ 1998 ਦੀਆਂ ਬੈਕਾਂਕ ਏਸ਼ੀਆਡ ਵਿਚ ਦੱਖਣੀ ਕੋਰੀਆ ਨੂੰ
ਪੈਨਲਟੀ ਸ਼ੂਟਆਊਟ ਵਿਚ ਹਰਾ ਕੇ ਜਿੱਤਿਆ ਸੀ ਜਦਕਿ 2002 ਵਿਚ ਏਸ਼ੀਆਡ ਦੇ ਫਾਈਨਲ
ਵਿਚ ਭਾਰਤ ਨੂੰ ਕੋਰੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ 12 ਸਾਲਾਂ
ਦੇ ਲੰਬੇ ਸਮੇਂ ਤੋਂ ਬਾਅਦ ਕੋਰੀਆ ਤੋਂ ਉਸੇ ਹਾਰ ਦਾ ਬਦਲਾ ਲੈ ਲਿਆ ਤੇ ਫਾਈਨਲ
ਵਿਚ ਸਥਾਨ ਬਣਾਇਆ। ਭਾਰਤ ਅਤੇ ਪਾਕਿਸਤਾਨ ਦਰਮਿਆਨ ਫ਼ਾਈਨਲ ਮੈਚ ਹੁਣ 2 ਅਕਤੂਬਰ
ਨੂੰ ਖੇਡਿਆ ਜਾਵੇਗਾ।
Bikramjit Singh (vicky moga)
vickymoga@hotmail.com
+358 503065677
Finland.
|
30/09/2014 |
|
ਹਾਕੀ
`ਚ ਭਾਰਤ ਨੇ ਜਿੱਤਿਆ ਸੋਨੇ ਦਾ ਤਮਗਾ ਕਟਾਈ ਰੀਓ ਓਲੰਪਿਕ ਦੀ ਟਿਕਟ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜਪਾਨ
ਨੂੰ ਹਰਾਕੇ ਭਾਰਤੀ ਮਹਿਲਾਵਾਂ ਨੇ ਹਾਕੀ `ਚ ਜਿੱਤਿਆ ਕਾਂਸੀ ਦਾ ਤਮਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕੋਰੀਆ
ਨੂੰ ਪਛਾੜਕੇ ਭਾਰਤ ਹਾਕੀ ਦੇ ਫ਼ਾਈਨਲ ´ਚ ਪਹੁੰਚਿਆ, ਫ਼ਾਈਨਲ ´ਚ ਟੱਕਰ
ਪਾਕਿਸਤਾਨ ਨਾਲ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
17ਵੀਆਂ
ਏਸ਼ੀਅਨ ਖੇਡਾਂ ´ਚ ਭਾਰਤੀ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 3-0 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਐਫ਼.ਆਈ.ਐਚ
ਨੇ ਕੀਤਾ ਪੁਰਸ਼ ਹੀਰੋ ਹਾਕੀ ਚੈਂਪੀਅਨਸ ਟਰਾਫੀ ਦੇ ਪੂਲਾਂ ਦਾ ਐਲਾਨ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਕਿੱਲਪਰੀ
ਕਲੱਬ ਤੁਰਕੂ ਨੇ ਜਿੱਤਿਆ ਫ਼ਿੰਨਲੈਂਡ ਹਾਕੀ ਚੈਂਪੀਅਨਸ਼ਿਪ 2014 ਦਾ ਖ਼ਿਤਾਬ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਬਾਰਸੀਲੋਨਾ
ਨੇ ਹੇਲਸਿੰਕੀ ਫ਼ੁੱਟਬਾਲ ਕਲੱਬ ਨੂੰ 6-0 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡv |
ਕਾਮਨਵੈਲਥ
ਖੇਡਾਂ 2014
ਕਾਮਨਵੈਲਥ ਹਾਕੀ ´ਚ
ਭਾਰਤ ਨੇ ਜਿੱਤਿਆ ਚਾਂਦੀ ਦਾ ਤਮਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਪੁਰਸ਼ ਹਾਕੀ ਵਰਗ
´ਚ ਭਾਰਤ ਆਸਟ੍ਰੇਲੀਆ ਹਥੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਮਹਿਲਾ
ਹਾਕੀ ´ਚ ਭਾਰਤ ਨੇ ਟ੍ਰਿਨੀਡਾਡ ਅਤੇ ਟੋਬੇਗੋ ਨੂੰ 14-0 ਨਾਲ ਰੌਂਦਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
|
ਕਾਮਨਵੈਲਥ
ਖੇਡਾਂ 2014
ਭਾਰਤ ਨੇ
ਸਕੌਟਲੈਂਡ ਨੂੰ 6-2 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਦਰਜ਼ ਕੀਤੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਪੁਰਸ਼ ਹਾਕੀ ´ਚ ਭਾਰਤ
ਨੇ ਵੇਲਸ ਨੂੰ 3-1 ਨਾਲ ਹਰਾਕੇ ਕੀਤੀ ਜੇਤੂ ਸ਼ੁਰੂਆਤ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ 2014
ਮਹਿਲਾ
ਹਾਕੀ ਵਰਗ `ਚ ਭਾਰਤ ਨੇ ਕੈਨੇਡਾ ਨੂੰ 4-2 ਨਾਲ ਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਗੁਰਪਿੰਦਰ
ਰਿੰਪੀ ਮੈਮੋਰੀਅਲ ਸਿਕਸ-ਏ-ਸਾਈਡ ਹਾਕੀ ਟੂਰਨਾਂਮੈਂਟ ਸੰਗਰੂਰ ´ਚ ਅੱਜ ਤੋਂ ਸ਼ੁਰੂ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
'ਚ ਜੂਨੀਅਰ ਹਾਕੀ ਲੀਗ ਦੇ ਮੁਕਾਬਲਿਆਂ ਵਿੱਚ ਵਾਨਤਾ ਹਾਕੀ ਕਲੱਬ ਨੇ ਬਾਜ਼ੀ
ਮਾਰੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਵਿੱਚ ਫੁੱਟਬਾਲ ਦਾ ਮਹਾਂਕੁੰਭ ´ਹੇਲਸਿੰਕੀ ਕੱਪ´ ਬਣਿਆ ਖਿੱਚ ਦਾ ਕੇਂਦਰ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਹਰਲੀਨ
ਕੌਰ ਨੇ 39ਵੀਂ ਜੂਨੀਅਰ ਪੰਜਾਬ ਸਟੇਟ ਤੈਰਾਕੀ ਚੈਂਪੀਅਨਸ਼ਿਪ 'ਚ ਜਿੱਤੇ 6
ਸੋਨੇ ਦੇ ਤਮਗੇ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕਾਮਨਵੈਲਥ
ਖੇਡਾਂ ਲਈ ਹਾਕੀ ਇੰਡੀਆ ਨੇ ਸੀਨੀਅਰ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
20ਵੀਂਆਂ
ਕਾਮਨਵੈਲਥ ਖੇਡਾਂ ਲਈ 33 ਸੀਨੀਅਰ ਪੁਰਸ਼ ਹਾਕੀ ਖਿਡਾਰੀਆਂ ਦਾ ਅਭਿਆਸ ਕੈਂਪ
ਅੱਜ ਤੋਂ ਦਿੱਲੀ 'ਚ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜਨਮਦਿਨ
ਤੇ ਵਿਸ਼ੇਸ਼ : ਫ਼ੁੱਟਬਾਲ ਜਗਤ ਦਾ ਮਹਾਨ ਸਿਤਾਰਾ ਲਿਓਨਲ ਮੈਸੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਨੀਦਰਲੈਂਡ
ਨੂੰ ਹਰਾਕੇ ਆਸਟ੍ਰੇਲੀਆ ਲਗਾਤਾਰ ਦੂਸਰੀ ਵਾਰ ਬਣਿਆ ਵਿਸ਼ਵ ਚੈਂਪੀਅਨ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਕੋਰੀਆ
ਨੂੰ ਹਰਾਕੇ ਭਾਰਤ ਹਾਕੀ ਵਿਸ਼ਵ ਕੱਪ 'ਚ ਨੌਵੇਂ ਸਥਾਨ ਤੇ ਰਿਹਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਮਹਿਲਾ
ਹਾਕੀ ਵਿਸ਼ਵ ਕੱਪ ਦੇ ਫ਼ਾਈਨਲ 'ਚ ਆਸਟ੍ਰੇਲੀਆ ਅਤੇ ਨੀਦਰਲੈਂਡ ਚੌਥੀ ਬਾਰ
ਹੋਣਗੇ ਆਹਮੋ-ਸਾਹਮਣੇ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਆਸਟ੍ਰੇਲੀਆ
ਮਹਿਲਾ ਵਿਸ਼ਵ ਹਾਕੀ ਕੱਪ ਦੇ ਫ਼ਾਈਨਲ ਵਿੱਚ ਪਹੁੰਚਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤੀ
ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਨੂੰ 4-0 ਨਾਲ ਹਰਾਕੇ ਲਗਤਾਰ ਤੀਸਰੀ ਜਿੱਤ
ਦਰਜ ਕੀਤੀ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਵਿਸ਼ਵ ਕੱਪ ਦੀ ਦੌੜ 'ਚੋਂ ਬਾਹਰ, ਅਖ਼ੀਰਲੇ ਪਲਾਂ ਦੀ ਹਾਰ ਨੂੰ ਫਿਰ ਦੁਹਰਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਜਰਖੜ
ਹਾਕੀ ਅਕੈਡਮੀ ਵੱਲੋਂ ਭਾਰਤੀ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਬੈਲਜੀਅਮ ਤੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਰੈਬੋਬੈਂਕ
ਵਿਸ਼ਵ ਹਾਕੀ ਕੱਪ 2014 ਲਈ ਭਾਰਤੀ ਟੀਮ ਦਾ ਐਲਾਨ, ਸਰਦਾਰ ਸਿੰਘ ਕਰੇਗਾ
ਅਗਵਾਈ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਆਓ!
ਹਾਕੀ ਖਿਡਾਰੀ ਉਲੰਪੀਅਨ ਧਰਮਵੀਰ ਸਿੰਘ ਨੂੰ ਅਰਜਨ ਐਵਾਰਡ ਦੇਣ ਦੀ ਮੰਗ ਨੂੰ
ਉਭਾਰੀਏ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਦੀ ਸ਼ਾਨ ਪੰਜਾਬੀਆਂ ਦਾ ਮਾਣ, ਹਿਨਾ ਸਿੱਧੂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇੰਗਲੈਂਡ
ਕਬੱਡੀ ਟੀਮ (ਕੁੜੀਆਂ) ਅਜੇ ਤੱਕ ਉਡੀਕ ਰਹੀ ਹੈ ਰਾਖਵੇਂ ਰੱਖੇ ਅੰਕ ਦਾ ਫੈਸਲਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
7
ਜਨਵਰੀ ਬਰਸੀ ਤੇ
ਸੰਸਾਰ ਪ੍ਰਸਿੱਧ
ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤੀ
ਖੇਡ ਜਗਤ ਲਈ 2013 ਰਿਹਾ ਖੱਟਾ-ਮਿੱਠਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਵੇਂ
ਨਿਯਮਾਂ ਨਾਲ ਸ਼ਿਗਾਰੇ ਨਿਖਾਰੇ ਚੌਥੇ ਕਬੱਡੀ ਵਿਸ਼ਵ ਕੱਪ ਦਾ ਉਦਘਾਟਨ ਹੋਵੇਗਾ
ਅੱਜ ਸ਼ਾਮ 6 ਵਜ਼ੇ - ਮੈਚਾਂ ਦਾ ਅਗਾਜ਼ ਹੋਵੇਗਾ ਭਲਕੇ ਸ਼ਾਹੀ ਸ਼ਹਿਰ ਪਟਿਆਲਾ ਤੋਂ
- ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਏਸ਼ੀਅਨ
ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਫਿਰ ਸਜ ਗਿਆ ਪਿੜ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
22
ਸਤੰਬਰ ਬਰਸੀ
ਕ੍ਰਿਕਟ ਜਗਤ ਦਾ
ਸਿਤਾਰਾ ਸੀ;ਨਵਾਬ ਪਟੌਦੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
6
ਜੂਨ ਤੋਂ ਸ਼ੁਰੂ ਹੋਣੀ ਹੈ
ਆਈ ਸੀ ਸੀ ਚੈਂਪੀਅਨਜ਼
ਟਰਾਫ਼ੀ ਦੀ ਰੌਚਕ ਕਹਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਤੰਗੀਆਂ-ਤੁਰਸ਼ੀਆਂ
ਨਾਲ ਵੀ ਘੁਲਦਾ ਰਿਹਾ ਰੁਸਤੁਮ-ਇ-ਜ਼ਮਾਂ “ਗਾਮਾਂ“
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪਾਕਿਸਤਾਨੀ
ਹਾਕੀ ਟੀਮ ਦਾ ਪਹਿਲਾ ਕਪਤਾਨ: ਏ ਆਈ ਐਸ ਦਾਰਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤ
- ਇੰਗਲੈਂਡ ਕ੍ਰਿਕਟ ਸੀਰੀਜ਼ ਦਾ
ਲੇਖਾ-ਜੋਖਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਹਿਲਾ
ਕ੍ਰਿਕਟ ਵਿਸ਼ਵ ਕੱਪ, ਤੀਜੀ ਵਾਰੀ ਭਾਰਤ ’ਚ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
 |
|
|
|
|
|