|
|
ਭਾਰਤ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਬੈਲਜੀਅਮ ਤੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
|
|
|
ਫ਼ਿੰਨਲੈਂਡ 31 ਮਈ (ਵਿੱਕੀ ਮੋਗਾ) ਨੀਦਰਲੈਂਡ ਦੇ ਸ਼ਹਿਰ ਹੇਗ 'ਚ ਅੱਜ ਤੋਂ
ਸ਼ੁਰੂ ਹੋਏ ਹਾਕੀ ਮਹਾਂਕੁੰਭ ਰੈਬੋਬੈਕ ਹਾਕੀ ਵਿਸ਼ਵ ਕੱਪ 2014 ਵਿੱਚ ਭਾਰਤ ਆਪਣਾ
ਪਹਿਲਾ ਮੈਚ ਬੈਲਜੀਅਮ ਤੋਂ 2 ਦੇ ਮੁਕਾਬਲੇ 3 ਗੋਲਾਂ ਹਾਰ ਗਿਆ। ਅੱਜ ਦੇ ਮੈਚ
ਵਿੱਚ ਭਾਰਤ ਨੇ ਆਪਣੀ ਸਾਲਾਂ ਤੋਂ ਹੋ ਰਹੀ ਪੁਰਾਣੀ ਗਲਤੀ ਨੂੰ ਦੁਹਰਾਉਦਿਆਂ
ਹੋਇਆਂ ਇੱਕ ਵਾਰ ਫੇਰ ਅਖ਼ੀਰਲੇ ਮਿੰਟ ਵਿੱਚ ਗੋਲ ਖਾਕੇ ਮੈਚ ਗਵਾ ਦਿੱਤਾ।
ਕਿਓਸੇਰਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਦੇ ਪਹਿਲੇ ਅੱਧ ਵਿੱਚ ਬੈਲਜੀਅਮ
ਪੂਰੀ ਤਰਾਂ ਨਾਲ ਭਾਰਤ ਤੇ ਹਾਵੀ ਰਿਹਾ। ਪਹਿਲੇ ਅੱਧ ਵਿੱਚ ਭਾਰਤ ਸਿਰਫ਼ ਗੋਲ
ਬਚਾਉਣ ਵਿੱਚ ਹੀ ਰਿਹਾ। ਭਾਰਤ ਦੇ ਗੋਲਕੀਪਰ ਪੀ. ਆਰ. ਸ੍ਰੀਜੇਸ਼ ਨੇ ਸ਼ਾਨਦਾਰ ਖੇਡ
ਦਾ ਪ੍ਰਦਰਸ਼ਨ ਕੀਤਾ ਪਰ ਅੱਧ ਸਮੇਂ ਦੀ ਖੇਡ ਖ਼ਤਮ ਹੋਣ ਤੋਂ ਮਹਿਜ਼ ਕੁਝ ਸੈਕਿੰਡ
ਪਹਿਲਾ ਬੈਲਜੀਅਮ ਵਲੋਂ ਫਲੋਂਰਿੰਟ ਵਨ ਅਬੀਉਲ ਨੇ ਡਿਫ਼ਲੈਕਸ਼ਨ ਰਾਹੀਂ ਗੋਲ ਕਰਕੇ
ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਮੈਚ ਦੇ ਦੂਸਰੇ ਅੱਧ ਵਿੱਚ ਭਾਰਤੀ ਟੀਮ
ਅਲੱਗ ਹੀ ਲੈਅ ਵਿੱਚ ਨਜਰ ਆਈ ਅਤੇ 45ਵੇਂ ਮਿੰਟ ਵਿੱਚ ਗੁਰਬਾਜ਼ ਸਿੰਘ ਦੁਆਰਾ ਬਣਾਏ
ਸ਼ਾਨਦਾਰ ਮੂਵ ਨੂੰ ਧਰਮਵੀਰ ਸਿੰਘ ਦੇ ਦਿੱਤਾ ਹੋਏ ਪਾਸ ਨੂੰ ਮਨਦੀਪ ਸਿੰਘ ਨੇ ਗੋਲ
ਵਿੱਚ ਬਦਲਕੇ ਭਾਰਤ ਨੂੰ ਬਰਾਬਰੀ ਤੇ ਲਿਆਂਦਾ ਜਦਕਿ 50ਵੇਂ ਮਿੰਟ ਵਿੱਚ ਰਘੁਨਾਥ
ਦੇ ਸ਼ਾਨਦਾਰ ਲੰਬੇ ਪਾਸ ਨੂੰ ਅਕਾਸ਼ਦੀਪ ਸਿੰਘ ਨੇ ਡਿਫ਼ਲੈਕਸ਼ਨ ਰਾਹੀਂ ਬਾਲ ਨੂੰ
ਗੋਲਾਂ ਵਿੱਚ ਪਹੁੰਚਾਂ ਕੇ ਭਾਰਤ ਨੂੰ ਇੱਕ ਗੋਲ ਦੀ ਬੜ੍ਹਤ ਵੀ ਦਿਵਾ ਦਿੱਤੀ। ਪਰ
ਬੈਲਜੀਅਮ ਵਲੋਂ ਸਿਮੋਨ ਗੌਗਨਾਰਡ ਨੇ 56ਵੇਂ ਮਿੰਟ ਵਿੱਚ ਪੇਨਲਟੀ ਕਾਰਨਰ ਰਾਹੀਂ
ਗੋਲ ਕਰਕੇ ਸਕੋਰ 2-2 ਕਰ ਦਿੱਤਾ। ਭਾਰਤ ਨੂੰ ਇਸ ਤੋਂ ਬਾਅਦ ਮੈਚ ਦਾ ਇਕੋ ਇੱਕ
ਪੇਨਲਟੀ ਕਾਰਨਰ ਮਿਲਿਆ ਜਿਸ ਨੂੰ ਰਘੁਨਾਥ ਨੇ ਗੋਲਾਂ ਤੋਂ ਬਾਹਰ ਸੁੱਟ ਦਿੱਤਾ ਪਰ
ਦੂਸਰੇ ਪਾਸੇ ਬੈਲਜੀਅਮ ਦੇ ਜੋਹਨ ਡੋਮੇਨ ਨੇ ਮੈਚ ਖ਼ਤਮ ਹੋਣ ਤੋਂ ਮਹਿਜ਼ 15 ਸੈਕਿੰਡ
ਪਹਿਲਾ ਗੋਲ ਕਰਕੇ ਟੀਮ ਨੂੰ 3-2 ਨਾਲ ਜਿੱਤ ਦਿਵਾ ਦਿੱਤੀ। ਗਰੁੱਪ ਏ ਵਿੱਚ ਅੱਜ
ਖੇਡੇ ਗਏ ਹੋਰ ਮੈਚਾਂ ਵਿੱਚ ਆਸਟ੍ਰੇਲੀਆ ਨੇ ਮਲੇਸ਼ੀਆ ਨੂੰ 4-0 ਨਾਲ ਹਰਾਇਆ ਜਦਕਿ
ਸਪੇਨ ਅਤੇ ਇੰਗਲੈਂਡ ਵਿਚਕਾਰ ਮੁਕਾਬਲਾ 1-1 ਦੀ ਬਰਾਬਰੀ ਤੇ ਰਿਹਾ। ਹੁਣ ਭਾਰਤ
ਆਪਣਾ ਅਗਲਾ ਮੈਚ 2 ਜੂਨ ਨੂੰ ਇੰਗਲੈਂਡ ਖਿਲਾਫ਼ ਖੇਡੇਗਾ।
ਵਿੱਕੀ ਮੋਗਾ (ਫ਼ਿੰਨਲੈਂਡ)
Bikramjit Singh (vicky moga)
vickymoga@hotmail.com
+358 503065677
Finland. |
30/05/2014 |
|
|
ਭਾਰਤ
ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਬੈਲਜੀਅਮ ਤੋਂ ਹਾਰਿਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਰੈਬੋਬੈਂਕ
ਵਿਸ਼ਵ ਹਾਕੀ ਕੱਪ 2014 ਲਈ ਭਾਰਤੀ ਟੀਮ ਦਾ ਐਲਾਨ, ਸਰਦਾਰ ਸਿੰਘ ਕਰੇਗਾ
ਅਗਵਾਈ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਆਓ!
ਹਾਕੀ ਖਿਡਾਰੀ ਉਲੰਪੀਅਨ ਧਰਮਵੀਰ ਸਿੰਘ ਨੂੰ ਅਰਜਨ ਐਵਾਰਡ ਦੇਣ ਦੀ ਮੰਗ ਨੂੰ
ਉਭਾਰੀਏ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਭਾਰਤ
ਦੀ ਸ਼ਾਨ ਪੰਜਾਬੀਆਂ ਦਾ ਮਾਣ, ਹਿਨਾ ਸਿੱਧੂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇੰਗਲੈਂਡ
ਕਬੱਡੀ ਟੀਮ (ਕੁੜੀਆਂ) ਅਜੇ ਤੱਕ ਉਡੀਕ ਰਹੀ ਹੈ ਰਾਖਵੇਂ ਰੱਖੇ ਅੰਕ ਦਾ ਫੈਸਲਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
7
ਜਨਵਰੀ ਬਰਸੀ ਤੇ
ਸੰਸਾਰ ਪ੍ਰਸਿੱਧ
ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤੀ
ਖੇਡ ਜਗਤ ਲਈ 2013 ਰਿਹਾ ਖੱਟਾ-ਮਿੱਠਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਵੇਂ
ਨਿਯਮਾਂ ਨਾਲ ਸ਼ਿਗਾਰੇ ਨਿਖਾਰੇ ਚੌਥੇ ਕਬੱਡੀ ਵਿਸ਼ਵ ਕੱਪ ਦਾ ਉਦਘਾਟਨ ਹੋਵੇਗਾ
ਅੱਜ ਸ਼ਾਮ 6 ਵਜ਼ੇ - ਮੈਚਾਂ ਦਾ ਅਗਾਜ਼ ਹੋਵੇਗਾ ਭਲਕੇ ਸ਼ਾਹੀ ਸ਼ਹਿਰ ਪਟਿਆਲਾ ਤੋਂ
- ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਏਸ਼ੀਅਨ
ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਫਿਰ ਸਜ ਗਿਆ ਪਿੜ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
22
ਸਤੰਬਰ ਬਰਸੀ
ਕ੍ਰਿਕਟ ਜਗਤ ਦਾ
ਸਿਤਾਰਾ ਸੀ;ਨਵਾਬ ਪਟੌਦੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
6
ਜੂਨ ਤੋਂ ਸ਼ੁਰੂ ਹੋਣੀ ਹੈ
ਆਈ ਸੀ ਸੀ ਚੈਂਪੀਅਨਜ਼
ਟਰਾਫ਼ੀ ਦੀ ਰੌਚਕ ਕਹਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਤੰਗੀਆਂ-ਤੁਰਸ਼ੀਆਂ
ਨਾਲ ਵੀ ਘੁਲਦਾ ਰਿਹਾ ਰੁਸਤੁਮ-ਇ-ਜ਼ਮਾਂ “ਗਾਮਾਂ“
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪਾਕਿਸਤਾਨੀ
ਹਾਕੀ ਟੀਮ ਦਾ ਪਹਿਲਾ ਕਪਤਾਨ: ਏ ਆਈ ਐਸ ਦਾਰਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤ
- ਇੰਗਲੈਂਡ ਕ੍ਰਿਕਟ ਸੀਰੀਜ਼ ਦਾ
ਲੇਖਾ-ਜੋਖਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਹਿਲਾ
ਕ੍ਰਿਕਟ ਵਿਸ਼ਵ ਕੱਪ, ਤੀਜੀ ਵਾਰੀ ਭਾਰਤ ’ਚ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|