ਵਿਸ਼ਵ ਹਾਕੀ ਚੈਪੀਅਨਜ਼ ਟਰਾਫ਼ੀ ਦੇ ਅਧਾਰ ‘ਤੇ ਏਸ਼ੀਆ ਹਾਕੀ ਚੈਂਪੀਅਨਸ਼ੱਪ ਟਰਾਫ਼ੀ
ਦੀ ਸ਼ੁਰੂਆਤ ਕੀਤੀ ਗਈ ਹੈ । ਪਹਿਲੀ ਟਰਾਫ਼ੀ ਸਮੇ ਸ਼ਾਮਲ 6 ਟੀਮਾਂ (ਭਾਰਤ,
ਪਾਕਿਸਤਾਨ, ਕੋਰੀਆ, ਜਪਾਨ, ਮਲੇਸ਼ੀਆ,
ਚੀਨ) ਨੇ ਰਾਊਂਡ ਰਾਬਿਨ ਦੇ 15 ਅਤੇ 3 ਮੈਚ ਨਾਕ ਆਊਟ ਅਧਾਰ ’ਤੇ ਓਰਡਸ
ਹਾਕੀ ਸਟੇਡੀਅਮ (ਚੀਨ) ਵੱਚ ਖੇਡੇ । ਪਲੇਠੀ ਟਰਾਫ਼ੀ ਦਾ ਪਲੇਠਾ ਮੈਚ 3 ਸਤੰਬਰ
ਸਨਿਚਰਵਾਰ ਨੂੰ ਦਿਨ ਦੇ ਇੱਕ ਵਜੇ ਕੋਰੀਆ ਨੇ ਜਪਾਨ ਤੋਂ 3-2 ਨਾਲ ਜੱਤਿਆ । ਏਸੇ
ਦਿਨ ਰਾਜਪਾਲ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵੱਚ ਚੀਨ
ਨੂੰ 5-0 ਨਾਲ ਮਾਤ ਦੇਣ ਨਾਲ ਸ਼ੁਰੂਆਤ ਕੀਤੀ । ਇਹ ਟਰਾਫ਼ੀ 11 ਸਤੰਬਰ ਤੱਕ ਖੇਡੀ
ਗਈ । ਓਰਡਸ ਹਾਕੀ ਸਟੇਡੀਅਮ ਵੱਚ ਫ਼ਾਈਨਲ ਮੈਚ ਵਾਧੂ ਸਮੇ ਤੱਕ 0-0 ਨਾਲ ਸਾਵਾਂ
ਰਿਹਾ । ਪਨੈਲਟੀ ਸ਼ੂਟ ਆਊਟ ਜ਼ਰੀਏ ਭਾਰਤ 4-2 ਨਾਲ ਪਾਕਿਸਤਾਨ ਨੂੰ ਹਰਾ ਕੇ ਪਹਿਲਾ
ਖ਼ਿਤਾਬ ਜੇਤੂ ਬਣਿਆਂ । ਮਲੇਸ਼ੀਆ ਨੇ ਜਪਾਨ ਨੂੰ 1-0 ਨਾਲ ਮਾਤ ਦੇ ਕੇ ਤੀਜਾ,ਦੱਖਣੀ
ਕੋਰੀਆ ਨੇ ਚੀਨ ਨੂੰ 2-1 ਨਾਲ ਹਰਾਕੇ 5ਵਾਂ ਸਥਾਨ ਲਿਆ । ਖੇਡੇ ਗਏ 18 ਮੈਚਾਂ
ਵੱਚ 81 ਗੋਲ ਹੋਏ । ਸਭ ਤੋਂ ਵੱਧ 19 ਗੋਲ ਭਾਰਤ ਨੇ ਕੀਤੇ,ਅਤੇ 10 ਕਰਵਾਏ । ਇੱਕ
ਮੈਚ ਵੱਚ ਸਭ ਤੋਂ ਵੱਧ 8 ਗੋਲ 6 ਸਤੰਬਰ ਨੂੰ ਭਾਰਤ-ਕੋਰੀਆਂ ਮੈਚ ਦੌਰਾਨ ਹੋਏ ।
ਔਰਤਾਂ ਦੀ ਇਹੀ ਟਰਾਫ਼ੀ ਇਹਨਾਂ ਹੀ ਤਾਰੀਖ਼ਾਂ ਨੂੰ ਏਥੇ ਹੀ ਖੇਡੀ ਗਈ,ਪਿਛਲੀ ਬੁਸਾਨ
(ਦੱਖਣੀ ਕੋਰੀਆ) ਟਰਾਫ਼ੀ ਸਮੇ ਭਾਰਤੀ ਟੀਮ ਤੀਜੇ ਸਥਾਨ’ਤੇ ਰਹੀ ਸੀ,ਪਰ ਸਬਾ ਅੰਜ਼ੁਮ
ਕਰੀਮ ਦੀ ਅਗਵਾਈ ਵਾਲੀ ਭਾਰਤੀ ਟੀਮ ਇਸ ਵਾਰੀ ਤਿੰਨੇ ਮੈਚ ਹਾਰੀ ਸਿਰਫ਼ ਇੱਕ ਗੋਲ
ਕੀਤਾ ਅਤੇ 13 ਕਰਵਾਏ । ਕੋਰੀਆ ਨੇ ਫ਼ਾਈਨਲ ਵੱਚ ਚੀਨ ਨੂੰ 5-2 ਨਾਲ ਮਾਤ ਦੱਤੀ।
ਤੀਜਾ ਸਥਾਨ ਜਪਾਨ ਨੇ ਭਾਰਤ ਨੂੰ 2-1 ਨਾਲ ਹਰਾ ਕੇ ਹਾਸਲ ਕਰਿਆ ।
ਦੂਜੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ 20 ਦਸੰਬਰ ਤੋਂ 27 ਦਸੰਬਰ 2012 ਤੱਕ
ਦੋਹਾ (ਕਤਰ) ਦੇ ਅਲ ਰੇਆਨ ਸਟੇਡੀਅਮ ਵੱਚ ਖੇਡੀ ਗਈ । ਇਸ ਵਾਰ ਕੋਰੀਆ ਦੀ ਥਾਂ
ਓਮਾਨ ਟੀਮ ਸ਼ਾਮਲ ਹੋਈ ਅਤੇ ਬਾਕੀ ਟੀਮਾਂ ਵੱਚ ਭਾਰਤ,ਪਾਕਿਸਤਾਨ,ਮਲੇਸ਼ੀਆ,ਚੀਨ,ਜਪਾਨ
ਨੇ ਸ਼ਮੂਲੀਅਤ ਕੀਤੀ । ਟੀਸੀ ਦੇ ਬੇਰ ਲਈ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਦਾ ਭੇੜ
ਹੋਇਆ । ਪਿਛਲੀ ਹਾਰ ਦਾ ਬਦਲਾ ਲੈਂਦਿਆਂ ਪਾਕਿਸਤਾਨ ਨੇ 5-4 ਨਾਲ ਜੱਤ ਹਾਸਲ ਕਰਕੇ
ਭਾਰਤ ਨੂੰ ਖ਼ਿਤਾਬ ਦਾ ਰਾਖਾ ਨਾ ਬਣਨ ਦੱਤਾ । ਭਾਰਤ ਨੇ ਕੁੱਲ 27 ਗੋਲ ਕੀਤੇ ਅਤੇ
12 ਕਰਵਾਏ । ਮਲੇਸ਼ੀਆ ਨੇ ਚੀਨ ਨੂੰ 3-1 ਨਾਲ ਹਰਾ ਕੇ ਤੀਜਾ,ਓਮਾਨ ਨੇ ਜਪਾਨ ਨੂੰ
2-1 ਨਾਲ ਪਛਾੜਕੇ ਪੰਜਵਾਂ ਸਥਾਨ ਹਾਸਲ ਕਰਿਆ । ਕੁੱਲ ਖੇਡੇ ਗਏ 18 ਮੈਚਾਂ ਵੱਚ
111 ਗੋਲ ਹੋਏ । ਪਾਕਿਸਤਾਨ ਦਾ ਮੁਹੰਮਦ ਵਾਕਸ 11 ਗੋਲ ਕਰਕੇ ਟਾਪ ਸਕੋਰਰ ਅਤੇ
ਸਰਵੋਤਮ ਖਿਡਾਰੀ ਅਖਵਾਇਆ ।
ਤੀਜੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2 ਨਵੰਬਰ ਤੋਂ 10 ਨਵੰਬਰ ਤੱਕ ਜਪਾਨ ਦੇ ਗਰੀਨ
ਸਟੇਡੀਅਮ ਕਾਕਾਮਿਗਾਹਰਾ ਵੱਖੇ ਅੱਜ ਤੋਂ ਸ਼ੁਰੂ ਹੋ ਰਹੀ ਹੈ । ਪੁਰਸ਼ ਵਰਗ ਵੱਚ
ਪਿਛਲੀ ਟਰਾਫ਼ੀ ਵਾਲੀਆਂ ਟੀਮਾਂ ਹੀ ਸ਼ਾਮਲ ਹਨ । ਮਹਿਲਾ ਵਰਗ ਵੱਚ ਚੀਨ,ਜਪਾਨ,ਰਿਤੂ
ਰਾਣੀ ਦੀ ਕਪਤਾਨੀ ਵਾਲਾ ਭਾਰਤ,ਅਤੇ ਮਲੇਸ਼ੀਆ ਦੀ ਟੀਮ ਸ਼ਾਮਲ ਹੈ। ਫਾਰਮੱਟ ਵੀ
ਪਿਛਲਾ ਹੀ ਲਾਗੂ ਹੈ । ਟਰਾਫ਼ੀ ਮੁਕਾਬਲੇ ਲਈ ਟੀਮਾਂ ਦੀ ਚੋਣ ਅਗਲੇ ਸਾਲ ਹੋਣ
ਵਾਲੀਆਂ ਏਸ਼ੀਆਈ ਖੇਡਾਂ ਅਤੇ ਇਸ ਸਾਲ ਦੇ ਅਖੀਰ ਵੱਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ
ਨੂੰ ਧਿਆਂਨ ਵੱਚ ਰੱਖ ਕੇ ਕੀਤੀ ਗਈ ਹੈ । ਏਸੇ ਖਿਆਲ ਨਾਲ ਪੁਰਸ਼ ਵਰਗ ਦੀ ਟੀਮ ਵੱਚ
ਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ 18 ਮੈਂਬਰੀ ਭਾਰਤੀ ਟੀਮ ਵੱਚ ਮਲੇਸ਼ੀਆ ਵਿਖੇ
ਸੁਲਤਾਨ ਜੂਨੀਅਰ ਜੋਹੋਰ ਕੱਪ ਦੀ ਜੇਤੂ ਟੀਮ ਦੇ 13 ਖਿਡਾਰੀ ਸ਼ਾਮਲ ਹਨ ।
ਕਿਸ ਟੀਮ ਨੇ ਕਿਸ ਟੀਮ ਨਾਲ,ਕਿੰਨੇ ਵਜੇ ਮੈਚ ਖੇਡਣਾ ਹੈ,ਬਾਰੇ ਪੂਰਾ ਵੇਰਵਾ
ਇਸ ਤਰਾ ਹੈ ;
2 ਨਵੰਬਰ ;(ਮਹਿਲਾ ਵਰਗ) ਜਪਾਨ ਮਲੇਸ਼ੀਆ ਸਵੇਰੇ 7.00 ਵਜੇ,ਭਾਰਤ-ਚੀਨ ਸਵੇਰੇ
9.00 ਵਜੇ,4 ਨਵੰਬਰ;ਜਪਾਨ-ਚੀਨ ਸਵੇਰੇ 10.30 ਵਜੇ,ਭਾਰਤ-ਮਲੇਸ਼ੀਆ ਦੁਪਹਿਰੇ
12.30 ਵਜੇ,7 ਨਵੰਬਰ ਨੂੰ ਚੀਨ-ਮਲੇਸ਼ੀਆ ਦੁਪਹਿਰੇ 13.00 ਵਜੇ,ਭਾਰਤ-ਜਪਾਨ ਸ਼ਾਮ
ਨੂੰ 15.00 ਵਜੇ,ਕਾਂਸੀ ਦੇ ਤਮਗੇ ਲਈ ਮੈਚ ਸਵੇਰੇ 9.00 ਵਜੇ,ਫਾਈਨਲ ਜੇਤੂ ਬਣਨ
ਵਾਲੀ ਟੀਮ ਨੇ ਸਵੇਰੇ 11.30 ਵਜੇ ਮੈਚ ਖੇਡਣਾ ਹੈ । ਇਨਾਮ ਵੰਡ ਸਮਾਰੋਹ 13.30
ਵਜੇ ਤੋ 14.30 ਵਜੇ ਤੱਕ ਹੋਣਾ ਹੈ ।
2 ਨਵੰਬਰ ਤੋਂ 8 ਨਵੰਬਰ ਤੱਕ ਹੋਣ ਵਾਲੇ ਪੁਰਸ਼ ਵਰਗ ਦੇ ਮੈਚਾਂ ਦਾ ਸਮਾਂ ਕ੍ਰਮਵਾਰ
ਸਵੇਰੇ 11.00 ਵਜੇ,ਦੁਪਹਿਰ 13.00 ਵਜੇ ਅਤੇ ਸ਼ਾਮ ਨੂੰ 15.00 ਵਜੇ ਦਾ ਮਿਥਿਆ
ਗਿਆ ਹੈ । ਮਲੇਸ਼ੀਆ-ਜਪਾਨ, ਪਾਕਿਸਤਾਨ-ਓਮਾਨ,ਭਾਰਤ-ਚੀਨ,3
ਨਵੰਬਰ;ਓਮਾਨ-ਮਲੇਸ਼ੀਆ,ਪਾਕਿਸਤਾਨ- ਚੀਨ,ਭਾਰਤ- ਜਪਾਨ,5 ਨਵੰਬਰ ; ਭਾਰਤ
ਓਮਾਨ,ਪਾਕਿਸਤਾਨ- ਮਲੇਸ਼ੀਆ,ਜਪਾਨ ਚੀਨ,7 ਨਵੰਬਰ; ਚੀਨ-ਮਲੇਸ਼ੀਆ ਸਵੇਰੇ 7.00
ਵਜੇ,ਭਾਰਤ-ਪਾਕਿਸਤਾਨ ਸਵੇਰੇ 9.00 ਵਜੇ,ਜਪਾਨ-ਓਮਾਨ ਸਵੇਰੇ 11.00 ਵਜੇ,8 ਨਵੰਬਰ
;ਮਲੇਸ਼ੀਆ-ਭਾਰਤ ਸਵੇਰੇ 11.00 ਵਜੇ,ਚੀਨ-ਓਮਾਨ ਦੁਪਹਿਰੇ 13.00 ਵਜੇ
,ਪਾਕਿਸਤਾਨ-ਜਪਾਨ ਸ਼ਾਮ ਨੂੰ 15.00 ਵਜੇ,10 ਨਵੰਬਰ ; 5 ਵੀਂ-6ਵੀਂ ਪੁਜੀਸ਼ਨ ਵਾਲਾ
ਮੈਚ ਸਵੇਰੇ 6.30 ਵਜੇ,ਕਾਂਸੀ ਦੇ ਤਮਗੇ ਲਈ ਮੁਕਾਬਲਾ ਸਵੇਰੇ 9.00 ਵਜੇ,ਅਤੇ
ਖ਼ਿਤਾਬੀ ਮੈਚ ਸਵੇਰੇ 11.30 ਵਜੇ ਖੇਡਿਆ ਜਾਣਾ ਹੈ। ਇਨਾਮ ਵੰਡਣ ਦੀ ਰਸਮ ਸ਼ਾਮ ਨੂੰ
13.30 ਤੋਂ 14.30 ਵਜੇ ਤੱਕ ਹੋਵੇਗੀ ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ; 98157-07232
|