WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਭਾਰਤੀ ਖੇਡ ਜਗਤ ਲਈ 2013 ਰਿਹਾ ਖੱਟਾ-ਮਿੱਠਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

5_cccccc1.gif (41 bytes)

 

ਸਾਲ 2013 ਆਪਣਾ ਬਿਸਤਰਾ ਇਕੱਠਾ ਕਰਕੇ ਤੁਰ ਗਿਆ ਹੈ ਅਤੇ ਅਗਲੇ ਵਰੇ 2014 ਨੇ ਆਪਣਾ ਬਿਸਤਰਾ ਵਿਛਾਉਂਣ ਵਿੱਚ ਦੇਰੀ ਨਹੀਂ ਕੀਤੀ । ਇਤਿਹਾਸ ਬਣੇ 2013 ਵਿੱਚ ਕੁਦਰਤ ਦੇ ਸੁਭਾਅ ਅਨੁਸਾਰ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੜਾ ਕੁੱਝ ਚੰਗਾ-ਮਾੜਾ ਵਾਪਰਦਾ ਰਿਹਾ ਏ । ਭਾਰਤੀ ਖੇਡਾਂ ਦਾ ਖੇਤਰ ਵੀ ਇਹਦੇ ਪ੍ਰਭਾਵ ਤੋਂ ਬਚ ਨਹੀਂ ਸਕਿਆ । ਖੇਡ ਜਗਤ ਵਿੱਚ ਭਾਰਤ ਦੀ ਗੱਲ ਸ਼ੁਰੂ ਕਰਨ ਲਈ ਪਹਿਲਾਂ ਅਹਿਮ ਗੱਲ ਵੱਲ ਉਂਗਲੀ ਸੇਧਤ ਕਰਦੇ ਹਾਂ। ਭਾਰਤ ਨੂੰ ਅਜੇ ਓਲੰਪਿਕ ਖੇਡਾਂ ਵਿੱਚ ਦਾਖ਼ਲਾ ਬਹਾਲੀ ਨਹੀਂ ਮਿਲੀ ਹੈ, ਏਵੇਂ ਹੀ ਭਾਰਤੀ ਬਾਕਸਿੰਗ ਫ਼ੈਡਰੇਸ਼ਨ (ਆਈ ਬੀ ਐਫ) ਵੀ ਪਾਬੰਦੀ ਦੀ ਮਾਰ ਹੇਠ ਹੈ। ਪਰ ਕੁਸ਼ਤੀ ਨੂੰ ਓਲੰਪਿਕ ਵਿੱਚ ਦਾਖਲਾ ਮਿਲਣਾ, ਦੂਜੀ ਵਾਰ ਟੋਕੀਓ (ਜਪਾਨ) ਨੂੰ 2020 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਨਸੀਬ ਹੋਣਾ ਅਤੇ ਓਲੰਪਿਕ ਕਮੇਟੀ ਦਾ ਨਵਾਂ ਪ੍ਰਧਾਨ ਜਰਮਨੀ ਦੇ ਥੌਮਸ ਬੈਚ ਦਾ ਚੁਣਿਆਂ ਜਾਣਾ ਜ਼ਿਕਰਯੋਗ ਐ ।

ਕ੍ਰਿਕਟ
ਬਜ਼ੁਰਗ ਹੋਏ ਵਰੇ ਦੀ ਭਾਰਤੀ ਸ਼ੁਰੂਆਤ 3 ਜਨਵਰੀ ਨੂੰ ਪਾਕਿਸਤਾਨ ਨਾਲ ਕੋਲਕਾਤਾ ਵਿੱਚ ਹਾਰੇ ਇੱਕ ਰੋਜਾ ਕ੍ਰਿਕਟ ਮੈਚ ਨਾਲ ਹੋਈ ਸੀ ਅਤੇ ਸਾਲ ਦਾ ਅੰਤ ਵੀ 22 ਦਸੰਬਰ ਨੂੰ ਇੰਗਲੈਂਡ ਵਿਰੁੱਧ ਹੋਣ ਵਾਲੇ ਟੀ-20 ਮੈਚ ਨਾਲ ਹੀ ਹੋਣਾ ਹੈ । ਪਾਕਿਸਤਾਨ ਨੇ ਭਾਰਤ ਨੂੰ 2-1 ਨਾਲ, ਭਾਰਤ ਨੇ ਇੰਗਲੈਂਡ ਨੂੰ 3-2 ਨਾਲ, ਜ਼ਿੰਬਾਬਵੇ ਨੂੰ 5-0 ਨਾਲ, ਆਸਟਰੇਲੀਆ ਨੂੰ 3-2 ਨਾਲ, ਵੈਸਟ ਇੰਡੀਜ਼ ਨੂੰ 2-0 ਨਾਲ, ਆਈ ਸੀ ਸੀ ਚੈਂਪੀਅਨ ਟਰਾਫ਼ੀ ਇੰਗਲੈਂਡ ਨੂੰ ਹਰਾ ਕੇ, ਵੈਸਟ ਇੰਡੀਜ਼ ਤਿੰਨ ਮੁਲਕੀ ਸੀਰੀਜ਼ ਸ਼੍ਰੀਲੰਕਾ ਨੂੰ ਹਰਾ ਕੇ, ਸਿੰਗਾਪੁਰ ਵਿਚਲਾ ਅੰਡਰ-23 ਮੁਕਾਬਲਾ ਪਾਕਿਸਤਾਨ ਨੂੰ ਹਰਾਕੇ ਭਾਰਤ ਨੇ, ਸਪਾਟ ਫ਼ਿਕਸਿੰਗ ਦੇ ਗਧੀ-ਗੇੜ ਵਾਲਾ ਆਈ ਪੀ ਐਲ ਮੁਕਾਬਲਾ ਮੁੰਬਈ ਇੰਡੀਅਨਜ਼ ਨੇ, ਇਰਾਨੀ ਕੱਪ ਰੈਸਟ ਆਫ਼ ਇੰਡੀਆ ਨੇ ਅਤੇ 10 ਵਾਂ ਮਹਿਲਾ ਵਿਸ਼ਵ ਕੱਪ 7 ਵੀਂ ਵਾਰੀ ਆਸਟਰੇਲੀਆ ਨੇ ਜਿੱਤਿਆ ਹੈ। ਭਾਰਤ ਦਾ ਪਾਕਿਸਤਾਨ ਨੂੰ ਹਰਾ ਕੇ ਸੱਤਵਾਂ ਸਥਾਨ ਰਿਹਾ । ਸਾਲ ਦੇ ਆਖ਼ਰ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਸੈਂਕੜਿਆਂ ਦਾ ਸੈਂਕੜਾ ਲਗਾਉਂਣ ਵਾਲੇ ਸਚਿਨ ਤੇਂਦੂਲਕਰ ਨੇ 14 ਨਵੰਬਰ ਨੂੰ ਮੁੰਬਈ ਵਿੱਚ ਆਪਣਾ 200 ਵਾਂ ਟੈਸਟ ਮੈਚ ਖੇਡਣ ਦੇ ਨਾਲ ਹੀ 15921 ਰਨ ਬਣਾਕੇ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਅਤੇ 26 ਜਨਵਰੀ 2014 ਨੂੰ ਭਾਰਤ ਰਤਨ ਲੈਣ ਵਾਲੇ ਪਹਿਲੇ ਖਿਡਾਰੀ ਬਣ ਜਾਣੇ ਹਨ।

ਗੌਲਫ਼
ਪਹਿਲੀ ਗੌਲਫ਼ ਪ੍ਰੀਮੀਅਰ ਲੀਗ 7 ਤੋਂ 10 ਫਰਵਰੀ ਤੱਕ ਫਰੈਂਚਾਈਜ ਗੌਲਫ਼ਰਾਂ ‘ਤੇ ਅਧਾਰਤ ਹੋਈ । ਕੁੱਲ 32 ਗੌਲਫ਼ਰ 8 ਟੀਮਾਂ ਵਿੱਚ ਸ਼ਾਮਲ ਸਨ । ਹਰੇਕ ਟੀਮ ਵਿੱਚ ਇੱਕ ਕੌਮਾਂਤਰੀ,ਇੱਕ ਭਾਰਤੀ,ਇੱਕ ਏਸ਼ੀਅਨ ਟੂਰ ਵਿੱਚੋਂ,ਅਤੇ ਇੱਕ ਭਾਰਤੀ ਗੌਲਫ਼ ਟੂਰ ਵਿੱਚੋਂ ਗੌਲਫ਼ਰ ਸ਼ਾਮਲ ਸੀ । ਇਸ ਮੁਕਾਬਲੇ ਦੇ ਦਿਨ ਸਮੇ ਅਭਿਆਸੀ ਮੈਚ ਅਤੇ ਫਲੱਡ ਲਾਈਟਾਂ ਵਿੱਚ ਰਾਤ ਸਮੇ ਮੁਕਾਬਲਾ ਮੈਚ ਖੇਡੇ ਗਏ ,ਉਤਰਾਖੰਡ ਲਾਇਨਜ਼ ਇਸ ਟੂਰਨਾਮੈਂਟ ਦਾ ਜੇਤੂ ਬਣਿਆਂ ।

ਹਾਕੀ
ਹੀਰੋ ਹਾਕੀ ਇੰਡੀਆ ਲੀਗ ਰਾਂਚੀ ਰਹਿਨੋਜ਼ ਨੇ ਦੇਹਲੀ ਵੇਵ ਰਾਈਡਰਜ਼ ਨੂੰ ਹਰਾਕੇ ਅਤੇ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸੁਸ਼ੀਲਾ ਚਾਨੂੰ ਦੀ ਕਪਤਾਨੀ ਅਧੀਨ 7ਵੇਂ ਜੂਨੀਅਰ ਹਾਕੀ ਵਿਸ਼ਵ ਕੱਪ ਦੌਰਾਂਨ ਇੰਗਲੈਂਡ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 3-2 ਨਾਲ ਹਰਾ ਕੇ ਪਹਿਲੀ ਵਾਰ ਕਾਂਸੀ ਦਾ ਤਮਗ਼ਾ ਹਾਸਲ ਕਰਿਆ ਏਸ਼ੀਅਨ ਚੈਪੀਅਨਜ਼ ਟਰਾਫ਼ੀ ਦੇ ਪੁਰਸ਼ ਵਰਗ ਵਿੱਚ ਭਾਰਤ ਦਾ ਪੰਜਵਾਂ ਅਤੇ ਮਹਿਲਾ ਵਰਗ ਵਿੱਚ ਦੂਜਾ ਸਥਾਨ ਰਿਹਾ । ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਆਸਟਰੇਲੀਆ ਨੇ 7 ਵੀਂ ਵਾਰੀ ਜਿੱਤਿਆ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਪੰਜਵੀਂ ਪੁਜੀਸ਼ਨ ਲਈ । ਵਿਸ਼ਵ ਹਾਕੀ ਲੀਗ ਦਿੱਲੀ ਦੇ ਦੂਜੇ ਗੇੜ ਦੌਰਾਂਨ ਭਾਰਤ ਅਤੇ ਆਇਰਲੈਂਡ ਨੇ ਪੁਰਸ਼ ਵਰਗ ਵਿੱਚੋਂ,ਭਾਰਤ ਅਤੇ ਜਪਾਨ ਨੇ ਮਹਿਲਾ ਵਰਗ ਵਿੱਚੋਂ ਸੈਮੀਫ਼ਾਈਨਲ ਲਈ ਕੁਆਲੀਫਾਈ ਕਰਿਆ । ਪਰ ਰੋਟਰਡਮ ਵਿੱਚ ਭਾਰਤੀ ਪੁਰਸ਼ ਟੀਮ ਛੇਵੇਂ,ਅਤੇ ਮਹਿਲਾ ਟੀਮ 7ਵੇਂ ਥਾਂ ਰਹੀ। ਭਾਰਤ ਨੇ ਹਾਕੀ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰ ਲਿਆ ਹੈ ਅਤੇ 2018 ਲਈ ਮੇਜ਼ਬਾਨੀ ਵੀ ਮਿਲੀ ਹੈ ।

ਫਾਰਮੂਲਾ-1 ਮੋਟਰ ਰੇਸ
27 ਅਕਤੂਬਰ ਨੂੰ ਫਾਰਮੂਲਾ-1 ਏਅਰ ਟੈੱਲ ਗ੍ਰਾਂ ਪ੍ਰੀ ਰੇਸ ਬੁੱਧ ਇੰਟਰਨੈਸ਼ਨਲ ਸਰਕਿਟ ਗਰੇਟਰ ਨੋਇਡਾ ਦੇ 60 ਲੈਪਸ ਅਧਾਰਤ ਹੋਈ । ਪਰਮਾਨੈਂਟ ਰੇਸਿੰਗ ਫਸੈਲਿਟੀ 5.137 ਕਿਲੋਮੀਟਰ ਸੀ । ਪੋਲ ਪੁਜੀਸ਼ਨ ਸਬਸਟੇਨ ਵੇਟਿੱਲ ਡ੍ਰਾਈਵਰ ਰੈੱਡ ਬੁੱਲ ਰਿਨੌਲਟ 1:24.119 ਸਮੇਂ ਨਾਲ,ਫਾਸਟਿਸਟ ਲੈਪ ਕਿਮੀ ਰਾਇਕੌਨਿਨ ਲੌਟੁਸ ਰਿਨੌਲਟ 1:27.679 ਸਮੇ ਨਾਲ ਰਿਹਾ । ਪੌਡੀਅਮ ਅਨੁਸਾਰ ਸਬਸਟੈਨ ਵੇਟਿੱਲ ਰੈਡ ਬੁੱਲ ਰਿਨੌਲਟ (ਪਹਿਲੀ) ਨਿਕੋ ਰੌਸਬਰਗ ਮਰਸੀਡੀਜ਼ ਰਿਨੌਲਟ (ਦੂਜੀ),ਰੋਮੈਨ ਗਰੋਸੀਅਨ ਲੌਟੁਸ ਰਿਨੌਲਟ (ਤੀਜੀ) ਪੁਜੀਸ਼ਨ ‘ਤੇ ਰਹੇ ।

ਅਥਲੈਟਿਕਸ
ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿੱਪ 20 ਵੀਂ ਵਾਰ ਮੁੱਖ ਮੰਤਰੀ ਜੈ ਲਲਿਤਾ ਵੱਲੋਂ ਇਨਕਾਰ ਕਰਨ ਮਗਰੋਂ ਚੇਨੱਈ ਦੀ ਥਾਂ ਪੂਨਾ ਵਿੱਚ ਕਰਵਾਉਂਣੀ ਪਈ । ਚੀਨ ਨੇ 16 ਸੋਨੇ ਦੇ, 6 ਚਾਂਦੀ ਦੇ, 5 ਤਾਂਬੇ ਦੇ ਤਮਗੇ ਜਿੱਤੇ, ਭਾਰਤ ਨੇ ਦੋ ਸੋਨੇ ਦੇ, 9 ਕਾਂਸੀ ਦੇ ਅਤੇ 6 ਚਾਂਦੀ ਦੇ ਮੈਡਲ ਜਿੱਤ ਕੇ ਛੇਵਾਂ ਸਥਾਨ ਲਿਆ । ਫਰਾਂਸ ਵਿਚਲੀ ਵਿਸ਼ਵ ਚੈਂਪੀਅਨਸ਼ਿਪ ਦੌਰਾਂਨ ਰਿਕਾਰਡ ਨਾਲ ਨੇਜ਼ੇਬਾਜ਼ੀ ਵਿੱਚੋਂ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਪੈਰਾ ਅਥਲੀਟ ਦੇਵੇਂਦਰ ਝੱਝਰੀਆ ਤੇ ਲੰਡਨ ਪੈਰਾਓਲੰਪਿਕ ਦੇ ਉੱਚੀ ਛਾਲ ਵਿੱਚੋਂ ਚਾਂਦੀ ਦਾ ਤਮਗਾ ਜੇਤੂ ਐਚ.ਐਨ. ਗਿਰਿਸ਼ਾ ਨੇ ਕੇਂਦਰ ਸਰਕਾਰ ’ਤੇ ਪੈਰਾ ਅਥਲੀਟਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਪੈਰਾ ਅਥਲੀਟਾਂ ਨਾਲ ਜੋ ਮਤਰੇਆ ਸਲੂਕ ਕਰਦੀ ਹੈ,ਉਹ ਜਾਇਜ਼ ਨਹੀਂ ਐ ।

ਕੁਸ਼ਤੀ
ਭਾਰਤ ਨੇ ਮੰਗੋਲੀਆ ਦੇ ਸ਼ਹਿਰ ਉਲਾਨਬਟਾਰ ਵਿੱਚ ਏਸ਼ੀਅਨ ਕੈਡਿਟ ਫ੍ਰੀ-ਸਟਾਈਲ ਤੇ ਗਰੀਕੋ ਰੋਮਨ ਅਤੇ ਮਹਿਲਾ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕੁੱਲ ਤਿੰਨ ਸੋਨੇ ਦੇ ਅਤੇ ਚਾਰ ਚਾਂਦੀ ਦੇ ਤਮਗਿਆਂ ਸਣੇ ਕੁੱਲ 12 ਤਮਗੇ ਜਿੱਤੇ ਹਨ। ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਡੋਪ ਟੈਸਟ ਦੀ ਕੁਤਾਹੀ ਕਾਰਨ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ‘ਚ ਜੇਤੂ ਰਹੇ 6 ਪਹਿਲਵਾਨਾਂ ਦੇ ਤਮਗੇ ਅਤੇ ਪ੍ਰਮਾਣ ਪੱਤਰ ਵਾਪਸ ਲੈਣ ਦੀ ਗੱਲ ਵੀ ਆਖੀ । ਬੁਡਾਪੈਸਟ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚੋਂ ਭਾਰਤ ਨੇ ਇੱਕ ਚਾਂਦੀ ਦਾ, 2 ਕਾਂਸੀ ਦੇ ਤਮਗਿਆਂ ਸਮੇਤ ਤਿੰਨ ਤਮਗੇ ਜਿੱਤ ਕੇ 15 ਵਾਂ ਸਥਾਨ ਹਾਸਲ ਕਰਿਆ । ਭਲਵਾਨ ਵਿਜੇਂਦਰ ਬਾਰੇ ਵੀ ਚਰਚਾ ਛਿੜੀ ਰਹੀ । ਭਾਰਤ ਦੇ ਜੂਨੀਅਰ ਪਹਿਲਵਾਨਾਂ ਨੇ ਥਾਈਲੈਂਡ ਦੇ ਫੁਕੇਟ ‘ਚ ਖਤਮ ਹੋਈ ਏਸ਼ੀਆਈ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ ਵਿਚ ਕੁੱਲ 27 ਤਮਗਿਆਂ ਵਿੱਚੋਂ 3 ਸੋਨੇ ਦੇ,5 ਚਾਂਦੀ ਦੇ ਅਤੇ 9 ਕਾਂਸੀ ਦੇ ਤਮਗਿਆਂ ਸਮੇਤ 17 ਤਮਗੇ ਜਿੱਤ ਕੇ ਇਕ ਨਵਾਂ ਇਤਿਹਾਸ ਰਚਿਆ । ਦਿੱਲੀ ਵਿੱਚ 18-22 ਮਈ ਤੱਕ ਹੋਈ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿੱਪ ਦੌਰਾਂਨ ਦੱਖਣੀ ਕੋਰੀਆ ਨੇ 5 ਸੋਨੇ ਦੇ,2 ਚਾਂਦੀ ਦੇ,ਅਤੇ ਇੱਕ ਕਾਂਸੀ ਦਾ ਤਮਗਾ ਜਿੱਤ ਕੇ ਪਹਿਲਾ ਅਤੇ ਭਾਰਤ ਦਾ 2 ਸੋਨ,ਇੱਕ ਚਾਂਦੀ,6 ਕਾਂਸੀ ਦੇ ਤਮਗਿਆਂ ਸਮੇਤ 9 ਤਮਗਿਆਂ ਨਾਲ ਪੰਜਵਾਂ ਸਥਾਨ ਰਿਹਾ ।

ਸਨੂਕਰ
ਭਾਰਤ ਦੇ ਮੋਹਰੀ ਸਨੂਕਰ ਖਿਡਾਰੀ ਮਹਿਤਾ ਨੇ ਵਿਸ਼ਵ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਸਾਰੇ ਦੇਸ਼ ਨੂੰ ਮਾਣ ਦਿਵਾਇਆ । ਮਹਿਤਾ ਨੇ ਚੀਨੀ ਖਿਡਾਰੀ ਨੂੰ 3-0 ਦੇ ਅੰਤਰ ਨਾਲ ਹਰਾ ਕੇ ਸੋਨ ਤਮਗਾ ਲਿਆ।

ਫੁੱਟਬਾਲ
ਭਾਰਤ ਨੇ ਮੇਜ਼ਬਾਨ ਨੇਪਾਲ ਨੂੰ 1-0 ਨਾਲ ਹਰਾ ਕੇ ਦੂਜਾ ਅੰਡਰ -16 ਸੈਫ਼ ਫੁਟਬਾਲ ਟੂਰਨਾਮੈਂਟ ਜਿੱਤਿਆ,ਡੂਰੰਡ ਕੱਪ ਦੇ 165 ਵੇਂ ਟੂਰਨਾਮੈਂਟ ਵਿੱਚ ਮੁਹੰਮਦਨ ਕਲੱਬ, ਸੰਤੋਸ਼ ਟਰਾਫੀ ਦੇ 67 ਵੇਂ ਮੁਕਾਬਲੇ ਦੌਰਾਂਨ ਵਿੱਚ ਸਰਵਿਸਜ ਨੇ, ਸੀ ਆਰ ਐਫ ਸੀ ਸਟੇਡੀਅਮ ਕੋਲੰਬੋ (ਸ੍ਰੀਲੰਕਾ) ਵਿਖੇ ਦੂਜੀ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ (ਸੈਫ) ਮਹਿਲਾ ਫੁਟਬਾਲ ਚੈਂਪੀਅਨਸ਼ਿਪ ਭਾਰਤ ਨੇ ਨੇਪਾਲ ਨੂੰ 3-1 ਨਾਲ ਹਰਾ ਕੇ ਜਿੱਤੀ। ਪਰ ਪੁਰਸ਼ ਵਰਗ ਦੇ ਸੈਫ ਫੁੱਟਬਾਲ ਮੁਕਾਬਲੇ ਵਿੱਚ ਅਫਗਾਨਿਸਤਾਨ ਤੋਂ ਹਾਰਨ ਸਦਕਾ ਭਾਰਤ ਜੇਤੂ ਹੈਟ੍ਰਿਕ ਬਨਾਉਂਣ ਤੋਂ ਵਾਂਝਾ ਰਹਿ ਗਿਆ ।

ਤਾਇਕਵਾਂਡੋ
ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਸਮਾਪਤ ਹੋਈ ਨਾਰਥ ਓਪਨ ਤਾਇਕਵਾਂਡੋ ਚੈਂਪੀਅਨਸ਼ਿਪ, ਵਿੱਚ ਪੰਜਾਬ ਤੋਂ ਇਲਾਵਾ 9 ਵੱਖ-ਵੱਖ ਸੂਬਿਆਂ ਨੇ ਭਾਗ ਲਿਆ। ਤਾਇਕਵਾਂਡੋ ਅੰਡਰ-14 ਦੇ ਹੋਏ ਮੁਕਾਬਲਿਆਂ ਵਿੱਚ ਬਠਿੰਡਾ ਜ਼ਿਲੇ ਨਾਲ ਸਬੰਧਤ ਸਰਕਾਰੀ ਐਲੀਮੈਂਟਰੀ ਸਕੂਲ ਅਬਲੂ ਦੇ ਸੱਤਵੀਂ ਜਮਾਤ ਵਿੱਚ ਪੜਦੇ ਹਰਜੀਤ ਸਿੰਘ ਨੇ ਸੋਨੇ ਦਾ ਤਮਗਾ ਜਿੱਤ ਕੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ।

ਬਾਸਕਟਬਾਲ
ਫੀਬਾ ਮਹਿਲਾ ਏਸ਼ੀਆ ਚੈਂਪੀਅਨਸ਼ਿੱਪ 27 ਅਕਤੂਬਰ ਤੋਂ 3 ਨਵੰਬਰ ਤੱਕ ਬੈਂਕਾਕ (ਥਾਈਲੈਂਡ) ਵਿੱਚ 12 ਟੀਮਾਂ ਨੇ ਦੋ ਲੈਵਲਾਂ ਦੀ ਵੰਡ ਅਨੁਸਾਰ ਖੇਡੀ । ਲੈਵਲ ਇੱਕ ਵਿੱਚ ਭਾਰਤੀ ਟੀਮ 5 ਵਿੱਚੋਂ ਇੱਕ ਮੈਚ ਹੀ ਜਿੱਤ ਸਕੀ ਅਤੇ ਇਸ ਚੈਂਪੀਅਨਸ਼ਿੱਪ ਵਿੱਚੋਂ 5 ਵਾਂ ਹੀ ਸਥਾਨ ਲਿਆ । ਜਪਾਨ ਨੇ ਦੂਜੀ ਵਾਰ ਇਹ ਮੁਕਾਬਲਾ ਜਿੱਤਿਆ ।

ਬੈਡਮਿੰਟਨ
ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀ ਏ ਆਈ) ਵੱਲੋਂ ਕਰਵਾਈ ਗਈ ਪਹਿਲੀ ਇੰਡੀਅਨ ਬੈਡਮਿੰਟਨ ਲੀਗ (ਆਈ ਬੀ ਐੱਲ) 13 ਤੋਂ 31 ਅਗਸਤ ਤੱਕ ਚੱਲੀ,6 ਟੀਮਾਂ ਨੇ 16 ਮੈਚ ਖੇਡੇ । ਵਿਸ਼ਵ ਦੀ ਸੱਭ ਤੋਂ ਮਹਿੰਗੀ 10 ਲੱਖ ਡਾਲਰ ਵਾਲੀ ਇਸ ਲੀਗ ਦਾ ਪਹਿਲਾ ਜੇਤੂ ਹੈਦਰਾਬਾਦ ਹਾਟ ਸ਼ਾਟਜ ਬਣਿਆਂ ਅਤੇ ਸਵਾ ਕਰੋੜੀ ਇਨਾਮ ਜਿੱਤਿਆ । ਸਾਇਨਾ ਨੇਹਵਾਲ ਸਰਵੋਤਮ ਖਿਡਾਰਨ ਬਣੀ । ਪੁਸਾਰਲਾ ਵਿੰਕਟਾ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿੱਪ ਵਿਚੋਂ ਚੀਨ ਵਿਖੇ ਕਾਂਸੀ ਦਾ ਤਮਗਾ ਜਿੱਤ ਕੇ ਨਵਾਂ ਪੰਨਾ ਸਿਰਜਿਆ ਹੈ।

ਤੀਰ-ਅੰਦਾਜ਼ੀ
18 ਵੀ ਏਸ਼ੀਅਨ ਤੀਰ ਅੰਦਾਜ਼ੀ ਚੈਂਪੀਅਨਸ਼ਿੱਪ 29 ਅਕਤੂਬਰ ਤੋਂ 2 ਨਵੰਬਰ ਤੱਕ ਚੀਨੀ ਤਾਈਪੇ ਵਿਖੇ ਹੋਈ ਅਤੇ ਭਾਰਤੀ ਖਿਡਾਰੀਆਂ ਅਭੀਸ਼ੇਕ ਵਰਮਾ, ਰਤਨ ਸਿੰਘ ਖੁਰਾਇਜਮ ਤੇ ਸੰਦੀਪ ਕੁਮਾਰ ਨੇ ਸਖ਼ਤ ਮੁਕਾਬਲੇ ‘ਚ ਕੋਰੀਆ ਦੀ ਤਿਕੜੀ ਲੀਹੋਂਗ ਮਿਨ, ਯੋਂਗ ਹੀ ਚੋਈ ਤੇ ਜੋਂਗਹੋ ਕਿਮ ਨੂੰ 233-231 ਨਾਲ ਪਛਾੜਕੇ ਸੰਯੁਕਤ ਵਰਗ ਦਾ ਸੋਨ ਤਮਗਾ ਜਿੱਤਿਆ । ਮਹਿਲਾ ਟੀਮ ਏਸੇ ਵਰਗ ਵਿੱਚੋਂ ਕੋਰੀਆਈ ਟੀਮ ਤੋਂ 217-222 ਦੇ ਅੰਕ ਅੰਤਰ ਨਾਲ ਹਾਰ ਗਈ । ਰਿਕਰਵ ਵਰਗ ਵਿੱਚ ਵੀ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।

ਦੁਖਿਦ ਘਟਨਾਵਾਂ
ਕੁੱਝ ਘਟਨਾਵਾਂ ਅਜਿਹੀਆਂ ਵੀ ਵਾਪਰੀਆਂ ਜਿੰਨਾਂ ਵਿੱਚ ਖਿਡਾਰੀਆਂ ਨੂੰ ਵੀ ਅਤੇ ਕੋਚਾਂ,ਖੇਡ ਪ੍ਰਮੋਟਰਾਂ ਨੂੰ ਵੀ ਇਸ ਦੁਨੀਆਂ ਤੋਂ ਰੁਖ਼ਸਤ ਹੋਣਾ ਪਿਆ । ਸਾਬਕਾ ਭਾਰਤੀ ਸਾਈਕਲਿਸਟ ਅਤੇ 10 ਸਾਲਾਂ ਤੋਂ ਕੌਮੀ ਕੋਚ 50 ਸਾਲਾ ਰੂਮਾ ਚੈਟਰਜੀ ਦੀ ਨੋਇਡਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ। ਕੋਲਕਾਤਾ ਦੀ ਰਹਿਣ ਵਾਲੀ ਚੈਟਰਜੀ ਸਵੇਰੇ ਸਵੇਰੇ ਭਾਰਤੀ ਜੂਨੀਅਰ ਰੋਡ ਸਾਈਕਲਿੰਗ ਟੀਮ ਨੂੰ ਪ੍ਰੈਕਟਿਸ ਕਰਾ ਕੇ ਲਿਆ ਰਹੇ ਸਨ ਕਿ ਨੋਇਡਾ ਦੇ ਸੈਕਟਰ-45 ਨਜ਼ਦੀਕ ਇਕ ਕਾਰ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਨਾਂ ਦੀ ਮੌਕੇ ’ਤੇ ਮੌਤ ਹੋ ਗਈ । ਬਾਸਕਿਟ ਬਾਲ ਕੋਚ ਡਾ ਐਸ ਸੁਬਰਾਮਨੀਅਮ ਦਾ ਪਟਿਆਲਾ ਵਿਖੇ ਅਕਾਲ ਚਲਾਣਾ ਵੀ ਦਰਦਨਾਕ ਰਿਹਾ।
6 ਨਵੰਬਰ ਤੋਂ 26 ਨਵੰਬਰ ਤੱਕ ਵਿਸ਼ਵ ਚੈੱਸ ਚੈਂਪੀਅਨਸ਼ਿੱਪ ਚੇਨੱਈ,17 ਨਵੰਬਰ ਨੂੰ ਸੁਪਰਬਾਈਕ ਵਿਸ਼ਵ ਚੈਪੀਅਨਸ਼ਿੱਪ ਸੀਜਨ ਇੰਡੀਅਨ ਲੈੱਗ ਬੁੱਧ ਇੰਟਰਨੈਸ਼ਨਲ ਸਰਕਿਟ ਗਰੇਟਰ ਨੋਇਡਾ ਵਿਖੇ ਅਤੇ ਨਸ਼ਾ ਰਹਿਤ ਚੌਥਾ ਕਬੱਡੀ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਧੁੰਮਾਂ ਪਾਈ ਜਾ ਰਿਹਾ ਹੈ । ਮਹਿਲਾ ਟੀਮਾਂ ਲਈ ਇਨਾਮੀ ਰਾਸ਼ੀ ਵੀ ਦੁਗੁਣੀ ਕੀਤੀ ਗਈ ਹੈ । ਲੜਕਿਆਂ ਦੇ ਜੂਨੀਅਰ ਹਾਕੀ ਵਿਸ਼ਵ ਕੱਪ (ਭਾਰਤ) ਨੇ ਵੀ 6 ਤੋਂ 15 ਦਸੰਬਰ ਤੱਕ ਵੀ ਦਰਸ਼ਕਾਂ ਲਈ ਨਜ਼ਾਰਾ ਪੇਸ਼ ਕਰਨਾ ਹੈ ਅਤੇ ਸਾਲ ਦੇ ਆਖ਼ਰੀ ਸਾਹ ਤੱਕ ਇਹ ਨਜ਼ਾਰਾ ਮਾਣ ਮੱਤਾ ਬਣਿਆਂ ਰਹੇਗਾ ।

 
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ; 98157-07232

04/01/2014

         
  ਭਾਰਤੀ ਖੇਡ ਜਗਤ ਲਈ 2013 ਰਿਹਾ ਖੱਟਾ-ਮਿੱਠਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਵੇਂ ਨਿਯਮਾਂ ਨਾਲ ਸ਼ਿਗਾਰੇ ਨਿਖਾਰੇ ਚੌਥੇ ਕਬੱਡੀ ਵਿਸ਼ਵ ਕੱਪ ਦਾ ਉਦਘਾਟਨ ਹੋਵੇਗਾ ਅੱਜ ਸ਼ਾਮ 6 ਵਜ਼ੇ - ਮੈਚਾਂ ਦਾ ਅਗਾਜ਼ ਹੋਵੇਗਾ ਭਲਕੇ ਸ਼ਾਹੀ ਸ਼ਹਿਰ ਪਟਿਆਲਾ ਤੋਂ - ਰਣਜੀਤ ਸਿੰਘ ਪ੍ਰੀਤ, ਬਠਿੰਡਾ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਫਿਰ ਸਜ ਗਿਆ ਪਿੜ
ਰਣਜੀਤ ਸਿੰਘ ਪ੍ਰੀਤ, ਬਠਿੰਡਾ
22 ਸਤੰਬਰ ਬਰਸੀ
ਕ੍ਰਿਕਟ ਜਗਤ ਦਾ ਸਿਤਾਰਾ ਸੀ;ਨਵਾਬ ਪਟੌਦੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
6 ਜੂਨ ਤੋਂ ਸ਼ੁਰੂ ਹੋਣੀ ਹੈ
ਆਈ ਸੀ ਸੀ ਚੈਂਪੀਅਨਜ਼ ਟਰਾਫ਼ੀ ਦੀ ਰੌਚਕ ਕਹਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਤੰਗੀਆਂ-ਤੁਰਸ਼ੀਆਂ ਨਾਲ ਵੀ ਘੁਲਦਾ ਰਿਹਾ ਰੁਸਤੁਮ-ਇ-ਜ਼ਮਾਂ “ਗਾਮਾਂ“
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪਾਕਿਸਤਾਨੀ ਹਾਕੀ ਟੀਮ ਦਾ ਪਹਿਲਾ ਕਪਤਾਨ: ਏ ਆਈ ਐਸ ਦਾਰਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭਾਰਤ - ਇੰਗਲੈਂਡ ਕ੍ਰਿਕਟ ਸੀਰੀਜ਼ ਦਾ ਲੇਖਾ-ਜੋਖਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਹਿਲਾ ਕ੍ਰਿਕਟ ਵਿਸ਼ਵ ਕੱਪ, ਤੀਜੀ ਵਾਰੀ ਭਾਰਤ ’ਚ
ਰਣਜੀਤ ਸਿੰਘ ਪ੍ਰੀਤ, ਬਠਿੰਡਾ
77 ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ
ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com