|
|
ਨਵੇਂ ਨਿਯਮਾਂ ਨਾਲ ਸ਼ਿਗਾਰੇ ਨਿਖਾਰੇ ਚੌਥੇ ਕਬੱਡੀ ਵਿਸ਼ਵ ਕੱਪ
ਦਾ ਉਦਘਾਟਨ ਹੋਵੇਗਾ ਅੱਜ ਸ਼ਾਮ 6 ਵਜ਼ੇ - ਮੈਚਾਂ
ਦਾ ਅਗਾਜ਼ ਹੋਵੇਗਾ ਭਲਕੇ ਸ਼ਾਹੀ ਸ਼ਹਿਰ ਪਟਿਆਲਾ ਤੋਂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
ਨਵੀਆਂ ਅਤੇ ਖੇਡ ਨੂੰ ਤੇਜ-ਤਰਾਰ ਕਰਨ ਵਾਲੀਆਂ ਅਹਿਮ ਸੋਧਾਂ ਵਾਲੇ ਸਰਕਲ
ਸਟਾਈਲ ਕਬੱਡੀ ਦੇ ਚੌਥੇ ਵਿਸ਼ਵ ਕੱਪ ਦੇ ਮੈਚਾਂ ਦਾ ਅਗਾਜ਼ ਭਲਕ ਤੋਂ ਪਟਿਆਲਾ ਵਾਲੇ
ਮੈਚਾਂ ਨਾਲ ਹੋਣਾ ਹੈ । ਅੱਜ 30 ਨਵੰਬਰ ਨੂੰ ਉਦਘਾਟਨੀ ਰਸਮ ਹੋਣੀ ਹੈ । ਇਸ ਵਾਰ
ਇਹ ਕਬੱਡੀ ਕੱਪ 14 ਦਸੰਬਰ ਤੱਕ ਖੇਡਿਆ ਜਾਣਾਂ ਹੈ । ਜਿਸ ਵਿੱਚ 14 ਮੁਲਕਾਂ ਦੀਆਂ
20 ਟੀਮਾਂ ਹਿੱਸਾ ਲੈ ਰਹੀਆਂ ਹਨ । ਇਸ ਵਿਸ਼ਵ ਕੱਪ ਵਿੱਚ ਇਸ ਵਾਰ ਪੁਰਸ਼ ਵਰਗ ਦੀਆਂ
12 ਅਤੇ ਮਹਿਲਾ ਵਰਗ ਦੀਆਂ 8 ਟੀਮਾਂ ਸ਼ਾਮਲ ਨੇ । ਪੁਰਸ਼ ਵਰਗ ਦੇ 34 ਅਤੇ ਮਹਿਲਾ
ਵਰਗ ਦੇ 16 ਮੈਚ 13 ਖੇਡ ਮੈਦਾਂਨਾਂ ਵਿੱਚ ਖੇਡੇ ਜਾਣੇ ਹਨ । ਪੁਰਸ਼ਾਂ ਦੇ ਏ
ਪੂਲ ਵਿੱਚ ਭਾਰਤ, ਅਮਰੀਕਾ,
ਈਰਾਨ, ਸਪੇਨ,ਅ
ਰਜਨਟੀਨਾ, ਕੀਨੀਆਂ ਅਤੇ ਪੂਲ ਬੀ
ਵਿੱਚ ਪਾਕਿਸਤਾਨ, ਕੈਨੇਡਾ, ਇੰਗਲੈਂਡ, ਡੈਨਮਾਰਕ,
ਸਿਆਰਾ ਲਿਓਨ, ਸਕਾਟਲੈਂਡ ਸ਼ਾਮਲ ਹਨ । ਮਹਿਲਾਵਾਂ
ਦੇ ਪੂਲ ਏ ਵਿੱਚ ਭਾਰਤ, ਅਮਰੀਕਾ, ਕੀਨੀਆਂ,
ਨਿਊਜੀਲੈਂਡ, ਪੂਲ ਬੀ ਵਿੱਚ
ਡੈਨਮਾਰਕ, ਇੰਗਲੈਂਡ, ਪਾਕਿਸਤਾਨ,ਅਤੇ ਮੈਕਸੀਕੋ
ਦੀਆਂ ਟੀਮਾਂ ਸ਼ਾਮਲ ਹਨ ।
ਇਸ ਵਾਰੀ ਵੱਡੀ ਸੋਧ ਇਹ ਵੀ ਕਰ ਦਿੱਤੀ ਗਈ ਹੈ ਕਿ ਵਰਕ ਪਰਮਿਟ ਜਾਂ ਪੀ ਆਰ
ਵਾਲੇ ਖਿਡਾਰੀਆਂ ਦੀ ਥਾਂ ਸਬੰਧਤ ਮੁਲਕ ਦੇ ਹੀ ਜੰਮਪਲ ਨਾਗਰਿਕ ਹੋਣੇ ਚਾਹੀਦੇ ਹਨ
। ਹੁਣ ਮਾਂਗਵੇਂ ਖਿਡਾਰੀ ਵੀ ਨਹੀਂ ਹੋਣੇ । ਇਸ ਤੋਂ ਇਲਾਵਾ ਪਿਛਲੇ ਮੁਕਾਬਲਿਆਂ
ਸਮੇ 6 ਖਿਡਾਰੀਆਂ ਤੱਕ ਡੋਪੀ ਹੋਣ ਤੋਂ ਬਾਅਦ ਵੀ ਟੀਮ ਮੈਚ ਖੇਡ ਲਿਆ ਕਰਦੀ ਸੀ।
ਜਿੱਥੇ ਮਾਣਯੋਗ ਜੱਜ ਦੀ ਨਿਯੁਕਤੀ ਕੀਤੀ ਜਾਣੀ ਹੈ ਉੱਥੇ ਹੁਣ ਦੋ ਤੋਂ ਵੱਧ
ਖਿਡਾਰੀਆਂ ਦੇ ਡੋਪੀ ਹੋਣ ‘ਤੇ ਵੀ ਟੀਮ ਨੂੰ ਮੁਕਾਬਲੇ ਤੋਂ ਬਾਹਰ ਹੋਣਾਂ ਪਵੇਗਾ ।
ਰੈਫਰਲ ਦੀ ਮੰਗ ਕਰਕੇ ਟੀਵੀ ਅੰਪਾਇਰ ਤੋਂ ਮਦਦ ਲੈਣ ਨਾਲ ਮੈਚ ਵਿੱਚ ਵਾਰ ਵਾਰ
ਪੈਂਦੀ ਰੁਕਾਵਟ ਦੀ ਥਾਂ ਹੁਣ ਅੱਧੇ ਸਮੇਂ ਤੋਂ ਪਹਿਲਾਂ ਅਤੇ ਅੱਧੇ ਸਮੇਂ ਤੋਂ
ਮਗਰੋਂ ਕਪਤਾਨ ਜਾਂ ਟੀਮ ਕੋਚ ਵੱਲੋਂ ਸਿਰਫ ਦੋ ਦੋ ਰੈਫਰਲ ਹੀ ਮੰਗੇ ਜਾ ਸਕਣਗੇ ।
ਰੈਫਰਲ ਦੇ ਸਹੀ ਸਾਬਤ ਹੋਣ ’ਤੇ ਟੀਮ ਨੂੰ ਅੰਕ ਮਿਲ ਜਾਵੇਗਾ ਤਾਂ ਉਹਦੇ ਦੋਨੋਂ
ਰੈਫਰਲ ਬਰਕਰਾਰ ਰਹਿਣਗੇ,ਗਲਤ ਹੋਣ ਦੀ ਸੂਰਤ ਵਿੱਚ ਰੈਫਰਲ ਕਟੌਤੀ ਹੋ ਜਾਵੇਗੀ ਅਤੇ
ਦੂਜੀ ਟੀਮ ਨੂੰ ਇੱਕ ਹੋਰ ਵਾਧੂ ਅੰਕ ਦਿੱਤਾ ਜਾਵੇਗਾ । ਜੇ ਕਰ ਕੋਈ ਟੀਮ ਪਹਿਲੇ
ਅੱਧ ਵਿੱਚ ਕੋਈ ਰੈਫਰਲ ਨਹੀਂ ਮੰਗਦੀ ਤਾਂ ਉਹਦੇ ਇਹ ਦੋ ਰੈਫਰਲ ਖਤਮ ਮੰਨੇ ਜਾਣਗੇ
। ਸਿਰਫ ਦੂਜੇ ਅੱਧ ਵਾਲੇ ਦੋ ਹੀ ਬਾਕੀ ਰਹਿਣਗੇ ।
ਪੁਰਸ਼
ਵਰਗ ਦੀਆਂ ਪਹਿਲੀਆਂ 3 ਟੀਮਾਂ ਨੂੰ 2 ਕਰੋੜ, 1 ਕਰੋੜ ਅਤੇ ਤੀਜੇ ਸਥਾਨ ਵਾਲੀ ਟੀਮ
ਨੂੰ 51 ਲੱਖ ਰੁਪਏ ਮਿਲਣੇ ਹਨ। ਜਦੋਂ ਕਿ ਮਹਿਲਾ ਵਰਗ ਲਈ ਇਸ ਵਾਰੀ ਇਨਾਮੀ ਰਾਸ਼ੀ
ਦੁਗੁਣੀ ਕਰਦਿਆਂ ਜੇਤੂ ਟੀਮ ਨੂੰ 1 ਕਰੋੜ ਰੁਪਏ, ਦੂਜੇ ਸਥਾਨ ’ਤੇ ਆਉਣ ਵਾਲੀ ਟੀਮ
ਨੂੰ 51 ਲੱਖ ਰੁਪਏ ਅਤੇ ਤੀਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ
ਇਨਾਮ ਦਿੱਤਾ ਜਾਵੇਗਾ। ਦੋਵੇਂ ਵਰਗਾਂ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ
10-10 ਲੱਖ ਰੁਪਏ ਮਿਲਣਗੇ। ਵਧੀਆ ਜਾਫੀ ਅਤੇ ਵਧੀਆ ਧਾਵੀ ਵੀ ਵਿਸ਼ੇਸ਼ ਇਨਾਮ ਹਾਸਲ
ਕਰ ਸਕਣਗੇ । ਪਹਿਲਾਂ ਚੌਥੇ ਵਿਸ਼ਵ ਕੱਪ ਦੇ ਮੈਚਾਂ ਦੀ ਸ਼ੁਰੂਆਤ ਸੰਗਰੂਰ ਤੋਂ ਹੋਣੀ
ਸੀ, ਪਰ ਹੁਣ ਪਿਛਲਿਆਂ ਕੱਪਾਂ ਵਾਂਗ ਹੀ ਪਟਿਆਲਾ
ਤੋਂ ਹੋਣੀ ਹੈ । ਖੇਡ ਵਿਭਾਗ ਪੰਜਾਬ ਵੱਲੋਂ ਨਵੇਂ ਸਿਰਿਓਂ ਵਿਓਂਤੇ ਪ੍ਰੋਗਰਾਮ ਦਾ
ਪੂਰਾ ਵੇਰਵਾ ਇਸ ਤਰਾਂ ਹੈ ;
|
ਤਾਰੀਕ ਅਤੇ ਸਥਾਨ |
ਵੇਰਵਾ |
1 ਦਸੰਬਰ, ਪਟਿਆਲਾ |
(ਪੂਲ ਏ)ਇਰਾਨ ਬਨਾਮ ਸਪੇਨ,
ਅਰਜਨਟੀਨਾ-ਕੀਨੀਆਂ,
ਭਾਰਤ-ਅਮਰੀਕਾ, ਮਹਿਲਾ ਵਰਗ ਭਾਰਤ ਬਨਾਮ
ਨਿਊਜੀਲੈਂਡ । |
2 ਦਸੰਬਰ, ਚੋਹਲਾ
ਸਾਹਿਬ |
ਪੂਲ ਬੀ ਪੁਰਸ਼ ਵਰਗ ; ਇੰਗਲੈਂਡ-ਸੀਆਰਾ
ਲਿਓਨ,ਕੈਨੇਡਾ-ਡੈਨਮਾਰਕ,ਪਾਕਿਸਤਾਨ-ਸਕਾਟਲੈਂਡ,ਮਹਿਲਾ ਵਰਗ; ਡੈਨਮਾਰਕ
ਪਾਕਿਸਤਾਨ। |
3 ਦਸੰਬਰ, ਹੁਸ਼ਿਆਰਪੁਰ
|
(ਪੁਰਸ਼ ਵਰਗ) ਪੂਲ ਏ ਅਮਰੀਕਾ-ਕੀਨੀਆਂ ,
ਇਰਾਨ-ਅਰਜਨਟੀਨਾਂ, ਭਾਰਤ-ਸਪੇਨ,
ਮਹਿਲਾ ਵਰਗ ; ਭਾਰਤ-ਕੀਨੀਆਂ । |
4 ਦਸੰਬਰ, ਗੁਰਦਾਸਪੁਰ
|
ਪੁਰਸ਼ ਵਰਗ ਪੂਲ ਬੀ; ਸਕਾਟਲੈਂਡ-ਸੀਆਰਾ ਲਿਓਨ,
ਪਾਕਿਸਤਾਨ-ਡੈਨਮਾਰਕ,
ਕੈਨੇਡਾ-ਇੰਗਲੈਂਡ, ਮਹਿਲਾ ਵਰਗ
ਇੰਗਲੈਂਡ-ਮੈਕਸੀਕੋ, |
5 ਦਸੰਬਰ,
ਦੋਦਾ |
ਪੂਲ ਏ ਸਪੇਨ-ਅਰਜਨਟੀਨਾਂ,
ਅਮਰੀਕਾ-ਇਰਾਂਨ, ਭਾਰਤ-ਕੀਨੀਆਂ,
ਮਹਿਲਾ ਵਰਗ; ਨਿਊਜੀਲੈਂਡ-ਕੀਨੀਆਂ । |
6 ਦਸੰਬਰ, ਅੰਮ੍ਰਿਤਸਰ
|
ਪੂਲ ਬੀ;
ਪਾਕਿਸਤਾਨ-ਸਿਆਰਾ ਲਿਓਨ,
ਡੈਨਮਾਰਕ-ਇੰਗਲੈਂਡ, ਸਕਾਟਲੈਂਡ-ਕੈਨੇਡਾ,
ਮਹਿਲਾ ਵਰਗ;ਡੈਨਮਾਰਕ-ਮੈਕਸੀਕੋ, |
7 ਦਸੰਬਰ, ਜਲਾਲਾਬਾਦ
|
ਪੁਰਸ਼ ਵਰਗ ਪੂਲ ਏ ਕੀਨੀਆਂ-ਇਰਾਂਨ,ਸਪੇਨ-ਅਮਰੀਕਾ,
ਭਾਰਤ-ਅਰਜਨਟੀਨਾਂ, ਮਹਿਲਾ ਵਰਗ
ਭਾਰਤ-ਅਮਰੀਕਾ, ਪੂਲ ਬੀ ਪਾਕਿਸਤਾਨ-ਇੰਗਲੈਂਡ, |
8 ਦਸੰਬਰ, ਰੂਪਨਗਰ
|
ਪੁਰਸ਼ ਵਰਗ ਪੂਲ ਬੀ ਸਿਆਰਾ
ਲਿਓਨ-ਡੈਨਮਾਰਕ,ਇੰਗਲੈਂਡ-ਸਕਾਟਲੈਂਡ,ਪਾਕਿਸਤਾਨ-ਕੈਨੇਡਾ,
ਮਹਿਲਾ ਵਰਗ ਪੂਲ ਏ ਕੀਨੀਆਂ ਅਮਰੀਕਾ, |
9 ਦਸੰਬਰ, ਸੰਗਰੂਰ
|
ਪੁਰਸ਼ ਵਰਗ ਪੂਲ ਬੀ ਸਿਆਰਾ ਲਿਓਨ-ਕੈਨੇਡਾ,
ਡੈਨਮਾਰਕ-ਸਕਾਟਲੈਂਡ,
ਪਾਕਿਸਤਾਨ-ਇੰਗਲੈਂਡ, ਮਹਿਲਾ ਵਰਗ
ਡੈਨਮਾਰਕ ਇੰਗਲੈਂਡ, ਪੂਲ ਏ ਅਮਰੀਕਾ-
ਨਿਊਜੀਲੈਂਡ, |
10 ਦਸੰਬਰ, ਮਾਨਸਾ
|
ਪੁਰਸ਼ ਵਰਗ ਪੂਲ ਏ ਕੀਨੀਆਂ-ਸਪੇਨ,
ਅਰਜਨਟੀਨਾਂ-ਅਮਰੀਕਾ,ਭਾਰਤ-ਇਰਾਂਨ,ਮਹਿਲਾ ਵਰਗ ਪੂਲ ਬੀ
ਮੈਕਸੀਕੋ-ਪਾਕਿਸਤਾਨ, |
11 ਦਸੰਬਰ,
ਬਠਿੰਡਾ |
ਪੁਰਸ਼ ਵਰਗ ਸੈਮੀਫਾਈਨਲ ਪੂਲ ਏ ਦੀ ਜੇਤੂ ਬਨਾਮ ਪੂਲ ਬੀ
ਦੀ ਉਪ-ਜੇਤੂ,ਪੂਲ ਬੀ ਦੀ ਜੇਤੂ ਬਨਾਮ ਪੂਲ ਏ ਦੀ ਉਪ ਜੇਤੂ। ਮਹਿਲਾ ਵਰਗ
ਪੂਲ ਏ ਦੀ ਜੇਤੂ ਬਨਾਮ ਪੂਲ ਬੀ ਦੀ ਉਪ ਜੇਤੂ, ਪੂਲ ਬੀ ਦੀ ਜੇਤੂ ਬਨਾਮ
ਪੂਲ ਏ ਦੀ ਉਪ ਜੇਤੂ । |
12 ਦਸੰਬਰ, ਜਲੰਧਰ
|
ਮਹਿਲਾ ਵਰਗ ਦਾ ਫਾਈਨਲ, ਦੋਹਾਂ ਵਰਗਾਂ ਦੇ ਤੀਜੇ-ਚੌਥੇ
ਸਥਾਨ ਵਾਲੇ ਮੈਚ । |
ਤੇਰਾਂ ਤਾਰੀਖ ਆਰਾਮ ਦਾ ਦਿਨ, |
|
14 ਦਸੰਬਰ, ਲੁਧਿਆਣਾ
|
ਪੁਰਸ਼ ਵਰਗ ਦਾ ਫਾਈਨਲ ਅਤੇ ਰੰਗਾਰੰਗ ਸਮਾਪਨ
ਸਮਾਰੋਹ,ਜਿਸ ਵਿੱਚ ਪਾਕਿਸਤਾਨੀ ਪੰਜਾਬ ਦੇ ਮੁਖ ਮੰਤਰੀ ਵਿਸ਼ੇਸ਼ ਮਹਿਮਾਨ ਬਣ
ਕੇ ਪਹੁੰਚ ਰਹੇ ਹਨ । |
|
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ; 98157-07232 |
29/11/2013 |
|
ਨਵੇਂ
ਨਿਯਮਾਂ ਨਾਲ ਸ਼ਿਗਾਰੇ ਨਿਖਾਰੇ ਚੌਥੇ ਕਬੱਡੀ ਵਿਸ਼ਵ ਕੱਪ ਦਾ ਉਦਘਾਟਨ ਹੋਵੇਗਾ
ਅੱਜ ਸ਼ਾਮ 6 ਵਜ਼ੇ - ਮੈਚਾਂ ਦਾ ਅਗਾਜ਼ ਹੋਵੇਗਾ ਭਲਕੇ ਸ਼ਾਹੀ ਸ਼ਹਿਰ ਪਟਿਆਲਾ ਤੋਂ
- ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਏਸ਼ੀਅਨ
ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਫਿਰ ਸਜ ਗਿਆ ਪਿੜ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
22
ਸਤੰਬਰ ਬਰਸੀ
ਕ੍ਰਿਕਟ ਜਗਤ ਦਾ
ਸਿਤਾਰਾ ਸੀ;ਨਵਾਬ ਪਟੌਦੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
6
ਜੂਨ ਤੋਂ ਸ਼ੁਰੂ ਹੋਣੀ ਹੈ
ਆਈ ਸੀ ਸੀ ਚੈਂਪੀਅਨਜ਼
ਟਰਾਫ਼ੀ ਦੀ ਰੌਚਕ ਕਹਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਤੰਗੀਆਂ-ਤੁਰਸ਼ੀਆਂ
ਨਾਲ ਵੀ ਘੁਲਦਾ ਰਿਹਾ ਰੁਸਤੁਮ-ਇ-ਜ਼ਮਾਂ “ਗਾਮਾਂ“
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪਾਕਿਸਤਾਨੀ
ਹਾਕੀ ਟੀਮ ਦਾ ਪਹਿਲਾ ਕਪਤਾਨ: ਏ ਆਈ ਐਸ ਦਾਰਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤ
- ਇੰਗਲੈਂਡ ਕ੍ਰਿਕਟ ਸੀਰੀਜ਼ ਦਾ
ਲੇਖਾ-ਜੋਖਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਹਿਲਾ
ਕ੍ਰਿਕਟ ਵਿਸ਼ਵ ਕੱਪ, ਤੀਜੀ ਵਾਰੀ ਭਾਰਤ ’ਚ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|