ਫ਼ਿੰਨਲੈਂਡ 24 ਜੂਨ (ਵਿੱਕੀ ਮੋਗਾ) ਸਕੌਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ 23
ਜੁਲਾਈ ਤੋਂ 3 ਅਗਸਤ 2014 ਤੱਕ ਹੋਣ ਵਾਲੀਆਂ 20ਵੀਂਆਂ ਕਾਮਨਵੈਲਥ ਖੇਡਾਂ ਲਈ 33
ਸੀਨੀਅਰ ਪੁਰਸ਼ ਹਾਕੀ ਖਿਡਾਰੀਆਂ ਦੇ ਅਭਿਆਸ ਕੈਂਪ ਦੀ ਸ਼ੁਰੂਆਤ ਅੱਜ ਤੋਂ ਦਿੱਲੀ ਦੇ
ਮੇਜਰ ਧਿਆਨਚੰਦ ਸਟੇਡੀਅਮ ਵਿੱਚ ਹੋ ਰਹੀ ਹੈ।
ਇਹ ਕੈਂਪ 12 ਜੁਲਾਈ ਤੱਕ ਜ਼ਾਰੀ ਰਹੇਗਾ। ਭਾਰਤ ਦਾ ਪਹਿਲਾ ਮੈਚ ਵੇਲਸ ਨਾਲ 25
ਜੁਲਾਈ ਅਤੇ 26 ਜੁਲਾਈ ਨੂੰ ਸਕੌਟਲੈਂਡ ਨਾਲ ਹੋਵੇਗਾ ਜਦਕਿ 29 ਜੁਲਾਈ ਨੂੰ ਵਿਸ਼ਵ
ਚੈਂਪੀਅਨ ਆਸਟ੍ਰੇਲੀਆ ਨਾਲ ਅਤੇ 31 ਜੁਲਾਈ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ।
ਗੋਲ ਮਸ਼ੀਨ ਕਹੇ ਜਾਣ ਵਾਲੇ ਸਟਾਰ ਡਰੈਗ ਫਲਿਕਰ ਸੰਦੀਪ ਸਿੰਘ ਨੂੰ ਇਸ ਵਾਰ
ਕੈਂਪ ਵਿੱਚ ਜਗ੍ਹਾ ਨਹੀਂ ਮਿਲੀ ਹੈ। ਹਾਲਾਂਕੇ ਇੱਕ ਹਫਤਾ ਪਹਿਲਾਂ ਖ਼ਤਮ ਹੋਏ ਵਿਸ਼ਵ
ਕੱਪ 'ਚ ਭਾਰਤੀ ਟੀਮ ਪੇਨਲਟੀ ਕਾਰਨਰ ਰਾਹੀਂ ਕੋਈ ਵੀ ਗੋਲ ਨਹੀਂ ਕਰ ਸਕੀ
ਸੀ।
ਕੈਂਪ ਵਿੱਚ ਸ਼ਾਮਿਲ ਕੀਤੇ 33 ਖਿਡਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ :
(ਗੋਲਕੀਪਰ) ਪੀ.ਆਰ. ਸ੍ਰੀਜੇਸ਼, ਹਰਜੋਤ ਸਿੰਘ, ਸੁਸ਼ਾਂਤ ਟਿਰਕੀ (ਡੀਫੇਂਡਰ)
ਗੁਰਬਾਜ਼ ਸਿੰਘ, ਰੁਪਿੰਦਰਪਾਲ ਸਿੰਘ, ਵੀ.ਆਰ.ਰਘੁਨਾਥ, ਬਰਿੰਦਰ ਲਾਕੜਾ, ਕੋਠਾਜੀਤ
ਸਿੰਘ, ਮਨਪ੍ਰੀਤ ਸਿੰਘ, ਵਿਕਰਮ ਕਾਂਤ, ਗੁਰਜਿੰਦਰ ਸਿੰਘ, ਗੁਰਿੰਦਰ ਸਿੰਘ,ਗੁਰਮੇਲ
ਸਿੰਘ, ਦੀਵਾਕਰ ਰਾਮ (ਮਿੱਡਫ਼ੀਲਡਰ) ਸਰਦਾਰ ਸਿੰਘ, ਧਰਮਵੀਰ ਸਿੰਘ, ਐਸ.ਕੇ.
ਉਥੱਪਾ, ਜਸਜੀਤ ਸਿੰਘ, ਚਿੰਗਲਿਨਸਾਨਾ ਸਿੰਘ, ਦਾਨਿਸ਼ ਮੁਜਤਬਾ, ਸਤਬੀਰ ਸਿੰਘ,
ਦਵਿੰਦਰ ਵਾਲਮੀਕੀ,ਵਿਕਾਸ ਪਿੱਲੇ, (ਫ਼ਾਰਵਰਡ) ਐਸ.ਵੀ. ਸੁਨੀਲ, ਅਕਾਸ਼ਦੀਪ ਸਿੰਘ,
ਰਮਨਦੀਪ ਸਿੰਘ, ਮਨਦੀਪ ਸਿੰਘ, ਨਿਕਿਨ ਥਿਮਈਆ,ਲਲਿਤ ਉਪਧਾਏ, ਯੁਵਰਾਜ਼ ਵਾਲਮੀਕੀ,
ਤਲਵਿੰਦਰ ਸਿੰਘ, ਨਿਤਿਨ ਥਿਮਈਆ, ਅਫ਼ਾਨ ਯੂਸਫ਼।
ਵਿੱਕੀ ਮੋਗਾ (ਫ਼ਿੰਨਲੈਂਡ)
Bikramjit Singh (vicky moga)
vickymoga@hotmail.com
+358 503065677
Finland. |