ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

   

ਬੰਗਾਲ ਰੋਡਵੇਜ਼ ਦਾ ਯਾਦਗਾਰ ਸਫ਼ਰ
ਡਾ: ਨਿਸ਼ਾਨ ਸਿੰਘ ਰਾਠੌਰ       05/07/2024

nishan


bengalਪੱਛਮੀ ਬੰਗਾਲ ਦੇ ਬਿੰਨਾਗੁੜ੍ਹੀ ਕਸਬੇ ਤੋਂ ਮੇਰੀ ਬਦਲੀ ਪੰਜਾਬ ਦੇ ਫ਼ਾਜਿ਼ਲਕਾ ਸ਼ਹਿਰ ਵਿਖੇ ਹੋਈ ਤਾਂ ਮੈਂ ਆਪਣੀ ਮੋਟਰਸਾਇਕਲ, ਟ੍ਰੇਨ ਵਿੱਚ ਬੁੱਕ ਕਰਵਾਉਣ ਲਈ ਧੂਪਗੁੜ੍ਹੀ ਰੇਲਵੇ ਸਟੇਸ਼ਨ ’ਤੇ ਗਿਆ। ਧੂਪਗੁੜ੍ਹੀ ਰੇਲਵੇ ਸਟੇਸ਼ਨ ’ਤੇ ਸਾਮਾਨ ਦੀ ਬੁਕਿੰਗ ਹੁੰਦੀ ਸੀ ਕਿਉਂਕਿ ਬਿੰਨਾਗੁੜ੍ਹੀ ਰੇਲਵੇ ਸਟੇਸ਼ਨ ਬਹੁਤ ਛੋਟਾ ਸੀ। ਇੱਥੇ ਬਹੁਤੀਆਂ ਗੱਡੀਆਂ ਦੀ ਆਵਾ- ਜਾਈ ਨਹੀਂ ਸੀ। ਖ਼ਾਸ ਕਰਕੇ ਮਾਲਗੱਡੀਆਂ ਇੱਥੇ ਨਹੀਂ ਸਨ ਰੁਕਦੀਆਂ।

ਬਿੰਨਾਗੁੜ੍ਹੀ (ਪੱਛਮੀ ਬੰਗਾਲ) ਦਾ ਇੱਕ ਨਿੱਕਾ ਜਿਹਾ ਕਸਬਾ ਹੈ ਜਿਹੜਾ ਕਿ ਸਿਲੀਗੁੜ੍ਹੀ ਜਿਲ਼੍ਹੇ ਦੇ ਅਧੀਨ ਆਉਂਦਾ ਹੈ। ਇਸਦੇ ਆਸੇ- ਪਾਸੇ ਕਾਫ਼ੀ ਪਿੰਡ ਹਨ ਜਿੱਥੇ ਚਾਹ ਦੇ ਬਾਗ ਹਨ ਅਤੇ ਇਹਨਾਂ ਪਿੰਡਾਂ ਦੇ ਲੋਕ ਚਾਹ ਦੇ ਬਾਗਾਂ ਵਿਚ ਕੰਮ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ।

ਬਿੰਨਾਗੁੜ੍ਹੀ ਵਿਖੇ ਤਕਰੀਬਨ ਦੋ ਸਾਲ ਨੌਕਰੀ ਕਰਨ ਤੋਂ ਬਾਅਦ ਮੈਂ ਫ਼ਾਜਿ਼ਲਕਾ (ਪੰਜਾਬ) ਆਉਣਾ ਸੀ। ਧੂਪਗੁੜ੍ਹੀ ਰੇਲਵੇ ਸਟੇਸ਼ਨ ਜਾਂਦਿਆਂ ਤਾਂ ਅਸੀਂ ਮੇਰੀ ਮੋਟਰਸਾਇਕਲ ’ਤੇ ਚਲੇ ਗਏ ਅਤੇ ਉੱਥੇ ਮੋਟਰਸਾਇਕਲ ਬੁੱਕ ਕਰਵਾਉਣ ਮਗ਼ਰੋਂ ਵਾਪਸੀ ’ਤੇ ਲਈ 'ਬੰਗਾਲ ਰੋਡਵੇਜ਼' ਦੀ ਬੱਸ ਵਿੱਚ ਚੜ੍ਹ ਗਏ। ਇਹ ਬੱਸ ਸਿੱਲੀਗੁੜ੍ਹੀ ਸ਼ਹਿਰ ਤੋਂ ਚੱਲਦੀ ਸੀ। ਇਸ ਲਈ ਬੱਸ ਵਿਚ ਬਹੁਤੀਆਂ ਸਵਾਰੀਆਂ ਨਹੀਂ ਸਨ। ਅਸੀਂ ਦੋਵੇਂ (ਸਰਦਾਰ) ਪੱਗਾਂ ਬੰਨੀਆਂ ਹੋਈਆਂ ਸਨ। ਬੱਸ ਵਿਚ ਬੈਠ ਗਏ। ਬੱਸ ਬਿੰਨਾਗੁੜ੍ਹੀ ਵੱਲ ਨੂੰ ਤੁਰ ਪਈ। ਬੱਚੇ ਅਤੇ ਬੀਬੀਆਂ ਸਾਡੇ ਵੱਲ ਗ਼ੌਰ ਨਾਲ ਦੇਖਦੇ। ਅਸਲ ਵਿੱਚ ਇਸ ਇਲਾਕੇ ਵਿੱਚ ਕੋਈ ਵਿਰਲਾ- ਟਾਵਾਂ ਦਸਤਾਰਧਾਰੀ ਸਿੱਖ ਦੇਖਣ ਨੂੰ ਮਿਲਦਾ ਹੈ। ਇਸ ਲਈ ਅਸੀਂ ਬੱਸ ਵਿਚ ਸਵਾਰੀਆਂ ਦੀ ਖਿੱਚ ਦਾ ਕਾਰਨ ਬਣੇ ਹੋਏ ਸਾਂ। ਲੋਕ ਸਾਡੀਆਂ ਪੱਗਾਂ ਨੂੰ ਗੌਰ ਨਾਲ ਦੇਖ ਰਹੇ ਸਨ।

ਖ਼ੈਰ, ਜਿਵੇਂ- ਜਿਵੇਂ ਬੱਸ ਅੱਗੇ ਵੱਧ ਰਹੀ ਸੀ ਬੱਸ ਵਿਚ ਸਵਾਰੀਆਂ ਦੀ ਭੀੜ ਵੀ ਵੱਧਦੀ ਜਾ ਰਹੀ ਸੀ। ਇੱਕ ਪਿੰਡ ਦੇ ਬੱਸ ਅੱਡੇ ਤੋਂ ਦੋ ਬੀਬੀਆਂ ਬੱਸ ਵਿੱਚ ਚੜ੍ਹੀਆਂ। ਉਹਨਾਂ ਦੋਹਾਂ ਨੇ ਆਪਣੇ ਕੁੱਛੜ ਨਿੱਕੇ ਬੱਚੇ ਚੁੱਕੇ ਹੋਏ ਸਨ। ਬੱਸ ਵਿੱਚ ਬਹੁਤ ਜਿਆਦਾ ਭੀੜ ਹੋਣ ਕਰਕੇ ਉਹ ਇੱਕ ਪਾਸੇ ਹੋ ਕੇ ਖਲੋਅ ਗਈਆਂ। ਬੱਸ ’ਚ ਸੀਟਾਂ ਉੱਪਰ ਬਹੁਤ ਸਾਰੇ ਨੌਜਵਾਨ ਮੁੰਡੇ- ਕੁੜੀਆਂ ਬੈਠੇ ਹੋਏ ਸਨ ਪਰ! ਕੋਈ ਵੀ ਆਪਣੀ ਸੀਟ ਤੋਂ ਨਾ ਉੱਠਿਆ। ਅਸੀਂ ਦੋ– ਤਿੰਨ ਮਿੰਟ ਉਡੀਕ ਕੀਤੀ ਕਿ ਖ਼ਬਰੇ! ਕੋਈ ਬੰਗਾਲੀ ਮੁੰਡਾ- ਕੁੜੀ ਇਹਨਾਂ ਬੀਬੀਆਂ ਲਈ ਆਪਣੀ ਸੀਟ ਛੱਡੇਗਾ। ਪਰ! ਸਾਡਾ ਅੰਦਾਜ਼ਾ ਗਲਤ ਸਾਬਿਤ ਹੋਇਆ। ਕੋਈ ਵੀ ਸਵਾਰੀ ਆਪਣੀ ਸੀਟ ਤੋਂ ਨਾ ਉੱਠੀ। ਉਹਨਾਂ ਬੀਬੀਆਂ ਨੇ ਵੀ ਕਿਸੇ ਅੱਗੇ ਬੇਨਤੀ ਨਹੀਂ ਕੀਤੀ ਕਿ ਉਹਨਾਂ ਨੂੰ ਬੈਠਣ ਲਈ ਸੀਟ ਦਿੱਤੀ ਜਾਵੇ।

ਮੈਂ ਅਤੇ ਮੇਰਾ ਮਿੱਤਰ ਆਪਣੀ ਸੀਟ ਤੋਂ ਉੱਠੇ ਅਤੇ ਉਹਨਾਂ ਬੀਬੀਆਂ ਨੂੰ ਸੀਟ ’ਤੇ ਬੈਠਣ ਲਈ ਇਸ਼ਾਰਾ ਕੀਤਾ। ਉਹ ਬਹੁਤ ਹੈਰਾਨ ਹੋਈਆਂ ਅਤੇ ਨਾਲ ਦੀਆਂ ਸੀਟਾਂ ’ਤੇ ਬੈਠੇ ਮੁੰਡੇ- ਕੁੜੀਆਂ, ਬੀਬੀਆਂ, ਬੱਚੇ ਸਾਡੇ ਵੱਲ ਗ਼ੌਰ ਨਾਲ ਦੇਖਣ ਲੱਗੇ। ਜਿਵੇਂ ਅਸੀਂ ਕੋਈ ਅਚੰਭੇ ਵਾਲਾ ਕੰਮ ਕਰ ਦਿੱਤਾ ਹੋਵੇ। ਖ਼ੈਰ! ਉਹ ਦੋਵੇਂ ਬੀਬੀਆਂ ਸਾਡੀਆਂ ਸੀਟਾਂ ’ਤੇ ਆ ਕੇ ਬਹਿ ਗਈਆਂ। ਅਸੀਂ ਦੋਵੇਂ ਉਹਨਾਂ ਦੇ ਨੇੜੇ ਹੀ ਖਲੋਅ ਗਏ।

ਗੱਲਾਂ- ਗੱਲਾਂ ਵਿਚ ਉਹਨਾਂ ਕਿਹਾ, ‘ਸਾਡੇ ਇੱਧਰ ਬੱਸ, ਗੱਡੀ ਵਿੱਚ ਆਪਣੀ ਸੀਟ ਛੱਡਣ ਦਾ ਰਿਵਾਜ਼ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਸਵਾਰੀ ਨੇ ਆਪਣੀ ਸੀਟ ਛੱਡ ਕੇ ਦੂਜੀ ਸਵਾਰੀ ਨੂੰ ਬੈਠਣ ਲਈ ਕਿਹਾ ਹੈ। ਅਸੀਂ ਕਿਹਾ, ‘ਇਹ ਕੋਈ ਵੱਡੀ ਗੱਲ ਨਹੀਂ ਸਾਡੇ ਪੰਜਾਬ, ਹਰਿਆਣੇ ’ਚ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਨੌਜਵਾਨ ਮੁੰਡੇ- ਕੁੜੀਆਂ ਅਕਸਰ ਹੀ ਆਪਣੀ ਸੀਟ ਛੱਡ ਦਿੰਦੇ ਹਨ।’ ਇਹ ਸੁਣ ਕੇ ਉਹ ਬਹੁਤ ਖੁਸ਼ ਹੋਈਆਂ।

ਉਹਨਾਂ ਕਿਹਾ, ‘ਅਸੀਂ ਸਰਦਾਰਾਂ ਬਾਰੇ ਸੁਣਿਆ ਕਾਫ਼ੀ ਹੋਇਆ ਸੀ ਕਿ ਇਹ ਬਹੁਤ ਦਿਲਦਾਰ ਕੌਮ ਹੁੰਦੀ ਹੈ। ਅੱਜ ਦੇਖ ਵੀ ਲਿਆ।’

ਦੋਸਤੋ, ਗੱਲ ਕੁੱਝ ਵੀ ਨਹੀਂ ਸੀ। ਪੰਦਰਾਂ- ਵੀਹ ਕਿਲੋਮੀਟਰ ਦਾ ਸਫ਼ਰ ਅੱਧੇ ਘੰਟੇ ਵਿੱਚ ਮੁੱਕ ਜਾਣਾ ਸੀ। ਪਰ! ਉਹਨਾਂ ਬੀਬੀਆਂ ਅਤੇ ਬੱਸ ਵਿਚ ਬੈਠੀਆਂ ਹੋਰ ਸਵਾਰੀਆਂ ਦੇ ਜਿ਼ਹਨ ਵਿਚ ‘ਪੱਗ ਦਾ ਮਾਣ’ ਸਦਾ ਲਈ ਘਰ ਕਰ ਗਿਆ।

ਪਰ ਅਫ਼ਸੋਸ, ਅੱਜਕਲ੍ਹ ਬੰਗਾਲ ਵਾਂਗ ਹਰਿਆਣੇ, ਪੰਜਾਬ ਵਿੱਚ ਵੀ ਇੰਝ ਦਾ ਵਰਤਾਰਾ ਆਮ ਹੋ ਗਿਆ ਹੈ। ਹੁਣ ਕਦੇ ਬੱਸ ਵਿੱਚ ਸਫ਼ਰ ਕਰਦੇ ਹਾਂ ਤਾਂ ਨੌਜਵਾਨ ਮੁੰਡੇ- ਕੁੜੀਆਂ ਸੀਟਾਂ ਉੱਪਰ ਬੈਠੇ ਹੁੰਦੇ ਹਨ ਅਤੇ ਬਜ਼ੁਰਗ ਅਤੇ ਬੀਬੀਆਂ ਖੜੇ ਹੁੰਦੇ ਹਨ। ਇਹ ਕੋਈ ਬਹੁਤੀ ਵੱਡੀ ਜਾਂ ਜੱਗੋਂ ਤੇਰ੍ਹਵੀਂ ਗੱਲ ਨਹੀਂ ਹੈ ਕਿ ਅਸੀਂ ਇੰਝ ਨਹੀਂ ਕਰ ਸਕਦੇ ਜਾਂ ਇਸ ਤਰ੍ਹਾਂ ਕਰਨ ਨਾਲ ਸਾਡਾ ਨੁਕਸਾਨ ਹੋ ਜਾਣਾ ਹੈ। ਬਲਕਿ ਇਹ ਇਖ਼ਲਾਕੀ ਕਦਰਾਂ- ਕੀਮਤਾਂ ਵਾਲਾ ਵਰਤਾਉ ਹੁੰਦਾ ਹੈ।

ਸਾਨੂੰ ਆਪਣੀ ਇਖ਼ਲਾਕੀ ਜਿ਼ੰਮੇਵਾਰੀ ਸਮਝਣੀ ਚਾਹੀਦੀ ਹੈ। ਬੱਸ, ਰੇਲ ਜਾਂ ਹੋਰ ਕਿਸੇ ਜਨਤਕ ਗੱਡੀ ਵਿੱਚ ਆਪਣੇ ਤੋਂ ਉਮਰ ਵਿੱਚ ਵੱਡੀ ਸਵਾਰੀ ਲਈ ਸੀਟ ਛੱਡ ਦੇਣਾ ਚੰਗੇ ਗੁਣਾਂ ਦੀ ਨਿਸ਼ਾਨੀ ਹੈ। ਨੌਜਵਾਨ ਪੀੜ੍ਹੀ ਨੂੰ ਇਹ ਗੱਲ ਸਮਝਣ ਅਤੇ ਅਮਲ ਕਰਨ ਦੀ ਲੋੜ ਹੈ।

@ 1054/1, ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

 

 
  bengalਬੰਗਾਲ ਰੋਡਵੇਜ਼ ਦਾ ਯਾਦਗਾਰ ਸਫ਼ਰ
ਡਾ: ਨਿਸ਼ਾਨ ਸਿੰਘ ਰਾਠੌਰ
munshaਕ੍ਰਾਂਤੀਕਾਰੀ ਗ਼ਦਰੀ ਬਾਗੀ ਸ਼ਾਇਰ : ਮੁਨਸ਼ਾ ਸਿੰਘ ਦੁਖੀ
ਉਜਾਗਰ ਸਿੰਘ
gharਰੌਲੇ ਰੱਪੇ ਤੇਰੇ ਘਰ ਦੀ ਕਿਸਮਤ ਹੈ
ਡਾ: ਨਿਸ਼ਾਨ ਸਿੰਘ ਰਾਠੌਰ
098ਗਿਆਨ ਦਾ ਬੋਝ ਚੁਕੀ ਫਿਰਦੇ ਅਗਿਆਨੀ
ਡਾ: ਨਿਸ਼ਾਨ ਸਿੰਘ ਰਾਠੌਰ
097ਅਖ਼ਬਾਰ ਪੜ੍ਹਨੀ ਕਭੀ ਮੱਤ ਛੋੜਨਾ!/a>
ਡਾ: ਨਿਸ਼ਾਨ ਸਿੰਘ ਰਾਠੌਰ
096ਬੱਚਿਆਂ ਨੂੰ ਸਹੀ ਮਾਰਗ- ਦਰਸ਼ਨ ਦੇਣ ਦੀ ਜ਼ਰੂਰਤ
ਡਾ: ਨਿਸ਼ਾਨ ਸਿੰਘ ਰਾਠੌਰ
sarbotamਪੰਜਾਬ ਦੇ ਸਰਵੋਤਮ ਸਿਆਸੀ ਬੁਲਾਰੇ
ਉਜਾਗਰ ਸਿੰਘ
094ਅਲਵਿਦਾ! ਬੇਬਾਕ ਪੱਤਰਕਾਰ ਸਰਬਜੀਤ ਸਿੰਘ ਪੰਧੇਰ
ਉਜਾਗਰ ਸਿੰਘ
093ਜੀਵਨ ਜਿਉਣ ਦਾ ਪੁਰਾਤਨ ਕਾਰਗਰ ਨੁਕਤਾ
ਡਾ: ਨਿਸ਼ਾਨ ਸਿੰਘ ਰਾਠੌਰ
gurdevਅਲਵਿਦਾ! ਸਿੱਖੀ ਸੋਚ ਨੂੰ ਪ੍ਰਣਾਈ ਕਵਿਤਰੀ ਗੁਰਦੇਵ ਕੌਰ ਖ਼ਾਲਸਾ ਯੂ.ਐਸ.ਏ.
ਉਜਾਗਰ ਸਿੰਘ
091ਅਲਵਿਦਾ! ਦਲੇਰੀ ਦੇ ਪ੍ਰਤੀਕ ਅਧਿਕਾਰੀ ਵਰਿਆਮ ਸਿੰਘ ਢੋਟੀਆਂ
ਉਜਾਗਰ ਸਿੰਘ
0908 ਮਾਰਚ ਇਸਤਰੀ ਦਿਵਸ ‘ਤੇ ਵਿਸ਼ੇਸ਼
ਸਮਾਜ ਨੂੰ ਇਸਤਰੀਆਂ ਬਾਰੇ ਸੋਚ ਬਦਲਣ ਦੀ ਲੋੜ
ਉਜਾਗਰ ਸਿੰਘ
gurditਗੁਰਮਤਿ ਤੇ ਸਿੱਖ ਸੋਚ ਦੇ ਪਹਿਰੇਦਾਰ ਗਿਆਨੀ ਗੁਰਦਿਤ ਸਿੰਘ
ਉਜਾਗਰ ਸਿੰਘ
088ਬੇਅੰਤ ਸਿੰਘ ਦਾ ਪੀ.ਜੀ.ਆਈ.ਦੇ ਮਰੀਜ਼ਾਂ ਲਈ ਸਰਾਂ ਬਣਾਉਣ ਦਾ ਸਪਨਾ ਅਧਵਾਟੇ
ਉਜਾਗਰ ਸਿੰਘ
087ਅਲਵਿਦਾ! ਇਮਾਨਦਾਰੀ ਦੇ ਪਹਿਰੇਦਾਰ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ
baaliਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ: ਰਤਨ ਚੰਦ ਬਾਲੀ
ਉਜਾਗਰ ਸਿੰਘ
085ਪੱਲੇ ਤੈਂਡੇ ਲਾਗੀ
ਡਾ. ਗੁਰਮਿੰਦਰ ਸਿੱਧੂ
084ਪੰਜਾਬ ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਵੀ ਮਹੱਤਵਪੂਰਨ ਅਹੁਦਿਆਂ ‘ਤੇ ਤਾਇਨਾਤ
ਉਜਾਗਰ ਸਿੰਘ
gillਅਲਵਿਦਾ! ਪੰਜਾਬੀਅਤ ਦੇ ਮੁਦਈ ਵਿਕਾਸ ਪੁਰਸ਼ ਡਾ. ਮਨੋਹਰ ਸਿੰਘ ਗਿੱਲ /a>
ਉਜਾਗਰ ਸਿੰਘ
patialaਪਟਿਆਲਾ ਦਾ ਨਾਮ ਰੌਸ਼ਨ ਕਰਨ ਵਾਲੇ ਆਈ.ਏ.ਐਸ. ਅਧਿਕਾਰੀ
ਉਜਾਗਰ ਸਿੰਘ
08131 ਅਗਸਤ ਬਰਸੀ ਤੇ ਵਿਸ਼ੇਸ਼
ਸਿਆਸੀ ਤਿਗੜਮਬਾਜ਼ੀਆਂ ਬੇਅੰਤ ਸਿੰਘ ਦੀ ਕਾਬਲੀਅਤ ਨੂੰ ਰੋਕਨਾ ਸਕੀਆਂ
ਉਜਾਗਰ ਸਿੰਘ
080ਇਨਸਾਫ ਪਸੰਦ ਅਤੇ ਇਮਾਨਦਾਰੀ ਦੇ ਪ੍ਰਤੀਕ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ 
079 ਸਿਆਣਿਆਂ ਦੀ 'ਸ਼ਹਿਰੀ ਸੱਥ' ਦੀ ਮਹਿਫਲ ਦੀਆਂ ਖ਼ੁਸ਼ਬੋਆਂ
ਉਜਾਗਰ ਸਿੰਘ/span>
ਬੀਰਅਲਵਿਦਾ! ਰੌਂਸ਼ਨ ਦਿਮਾਗ ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ 
ਉਜਾਗਰ ਸਿੰਘ
077ਸਾਊ ਸਿਆਸਤਦਾਨ: ਤੇਜ ਪ੍ਰਕਾਸ਼ ਸਿੰਘ ਕੋਟਲੀ  
ਉਜਾਗਰ ਸਿੰਘ
076ਈਮਾਨਦਾਰੀ ਜਿੰਦਾ ਬਾਦ  
ਰਵੇਲ ਸਿੰਘ
guptaਸਮਾਜ ਸੇਵਾ ਨੂੰ ਪ੍ਰਣਾਇਆ: ਭਗਵਾਨ ਦਾਸ ਗੁਪਤਾ/a> 
ਉਜਾਗਰ ਸਿੰਘ
074ਗਿਆਨੀ ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ ਦਿੱਤਾ?
ਉਜਾਗਰ ਸਿੰਘ
073ਸੀਤੋ ਮਾਸੀ
ਰਵੇਲ ਸਿੰਘ
tohra1 ਅਪ੍ਰੈਲ ਬਰਸੀ ‘ਤੇ
ਵਿਸ਼ੇਸ਼ ਸਿੱਖੀ ਸਿਦਕ ਦਾ ਮੁਜੱਸਮਾ: ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ
071ਆਪਣੀਆਂ ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ
070ਬਿਹਤਰ ਜ਼ਿੰਦਗੀ ਦਾ ਰਾਹ
ਕੇਹਰ ਸ਼ਰੀਫ਼
069ਪੰਜਾਬ ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ ਭੂਪਾਲ
ਉਜਾਗਰ ਸਿੰਘ
068ਜਦੋਂ ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ
067ਮੇਰੀ ਵੱਡੀ ਭੈਣ
ਰਵੇਲ ਸਿੰਘ
066ਸਿਪਾਹੀ ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ ਜੱਗੀ
ਉਜਾਗਰ ਸਿੰਘ
065ਮਾਮੇ ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ 
ਮਾਲਵਿੰਦਰ ਸਿੰਘ ਮਾਲੀ
064ਬੇਦਾਗ਼ ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ 
ਉਜਾਗਰ  ਸਿੰਘ
063ਡਾ. ਗੁਰਭਗਤ ਸਿੰਘ ਨੂੰ ਯਾਦ ਕਰਦਿਆਂ  
ਕਰਮਜੀਤ ਸਿੰਘ
062ਦੀਵਾਲੀ ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ  
ਉਜਾਗਰ ਸਿੰਘ, ਪਟਿਆਲਾ
061ਸਿੱਖ ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ 
ਉਜਾਗਰ ਸਿੰਘ, ਪਟਿਆਲਾ 
060ਤੁਰ ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ: ਦੀਦਾਰ ਸਿੰਘ ਬੈਂਸ 
ਉਜਾਗਰ ਸਿੰਘ, ਪਟਿਆਲਾ
05931 ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ ਭਾਸ਼ਣ ਦਿੱਤਾ  
ਉਜਾਗਰ ਸਿੰਘ, ਪਟਿਆਲਾ
05813 ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ ਕਪੂਰ ਸਿੰਘ  
ਉਜਾਗਰ ਸਿੰਘ, ਪਟਿਆਲਾ
057'ਯੰਗ ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a> 
ਉਜਾਗਰ ਸਿੰਘ, ਪਟਿਆਲਾ
056ਤੁਰ ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ ਸਿੰਘ ਮਲਿਕ   
ਉਜਾਗਰ ਸਿੰਘ, ਪਟਿਆਲਾ
ratu30 ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ  ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ    - ਉਜਾਗਰ ਸਿੰਘ, ਪਟਿਆਲਾ
ratan lalਪ੍ਰੋ. ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?  
ਰਵੀਸ਼ ਕੁਮਾਰ  ( ਅਨੁਵਾਦ: ਕੇਹਰ ਸ਼ਰੀਫ਼ ਸਿੰਘ)
0531 ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ   - ਉਜਾਗਰ ਸਿੰਘ /span>
052ਬਾਬਾ ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ
517 ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ - ਉਜਾਗਰ ਸਿੰਘ/span>
050ਗਾਂਧੀਵਾਦੀ ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ  
ਉਜਾਗਰ ਸਿੰਘ
puriਮਹਾਰਾਸ਼ਟਰ ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ ਪੁਰੀ 
ਉਜਾਗਰ ਸਿੰਘ
048ਪੱਥਰ ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ 
ਉਜਾਗਰ ਸਿੰਘ
047ਬਾਲੜੀਆਂ ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ 
046-1ਆਸਟਰੇਲੀਆ ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
045ਇਨਸਾਨੀਅਤ ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ
04431 ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ ‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ
43ਜਨੂੰਨੀ ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ
042ਵਰਦੀ-ਧਾਰੀਆਂ ਵਲੋਂ ਢਾਹਿਆ ਕਹਿਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
041ਅਲਵਿਦਾ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ
040-2ਮਾਈ ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’
039ਮਿਹਰ ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ
038ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ
037ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ
036ਸਿੱਖ ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ
 ਉਜਾਗਰ ਸਿੰਘ, ਪਟਿਆਲਾ
035ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ
034ਸਬਰ, ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ
bootaਦਲਿਤਾਂ ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ
32ਮਿਹਨਤ, ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ ਗੁਪਤਾ
ਉਜਾਗਰ ਸਿੰਘ, ਪਟਿਆਲਾ
31ਅਲਵਿਦਾ: ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ
030ਪੱਤਰਕਾਰੀ ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ
029ਬਾਬਾ ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ
28ਬਿਹਤਰੀਨ ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ
mnadeepਪੁਲਿਸ ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ ਸਿੱਧੂ
ਉਜਾਗਰ ਸਿੰਘ, ਪਟਿਆਲਾ
26ਸਿੰਧੀ ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’
25ਸ਼ਰਾਫ਼ਤ, ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ
kotliਦੀਨ ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ
katalਅਣਖ ਖ਼ਾਤਰ ਹੋ ਰਹੇ ਕਤਲ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
dheeanਧੀਆਂ ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ
khedanਕਿੱਥੇ ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ
ਫ਼ਿੰਨਲੈਂਡ ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ
ਸਿੱਖਿਆ ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜ ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇਹ ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ
ਕੁੱਖ ‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਜਿੰਦਗੀ ‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ
ਦੇਸ਼ ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ
ਮਾਂ–ਬਾਪ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ।
ਸੋ ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ
ਨੈਤਿਕ ਸਿੱਖਿਆ ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ
“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ
ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions/a>br> Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)