|
|
30 ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ
ਉਜਾਗਰ ਸਿੰਘ, ਪਟਿਆਲਾ
29/05/2022 |
|
|
|
ਮੋਹ
ਦੀਆਂ ਤੰਦਾਂ ਜੋੜਨ ਵਾਲਾ ਰੰਗਲਾ ਸੱਜਣ ਕ੍ਰਿਸ਼ਨ ਲਾਲ ਰੱਤੂ ਬਿਨ ਦੱਸਿਆਂ
ਦੀ ਤੁਰ ਗਿਆ, ਜਿਵੇਂ ਦੋਸਤਾਂ ਮਿਤਰਾਂ ਨਾਲ ਉਸਦਾ ਮੋਹ ਹੀ ਭੰਗ ਹੋ ਗਿਆ
ਹੋਵੇ। ਮੁਹੱਬਤ ਦਾ ਮੁਜੱਸਮਾ ਅਤੇ ਦੋਸਤਾਂ ਦਾ ਨਿੱਘਾ ਤੇ ਪਿਆਰਾ ਦੋਸਤ,
ਦੋਸਤੀ ਦੀ ਨਵੀਂ ਪਰੀਭਾਸ਼ਾ ਬਣਾ ਕੇ ਅਲਵਿਦਾ ਕਹਿ ਗਿਆ ਹੈ। ਪਿਤਾ ਭਾਗ
ਰਾਮ ਦੀ ਗੋਦੜੀ ਦਾ ਲਾਲ ਖ਼ੁਸ਼ਬੋਆਂ ਦਾ ਵਣਜਾਰਾ ਬਣਕੇ ਸੁਗੰਧੀਆਂ ਵੰਡਦਾ
ਹੋਇਆ, ਇਸ ਫਾਨੀ ਸੰਸਾਰ ਤੋਂ ਅਲੋਪ ਹੋ ਗਿਆ ਹੈ। ਖ਼ੁਸ਼ੀਆਂ ਅਤੇ ਖੇੜੇ ਦਾ
ਆਨੰਦ ਮਾਣਦੇ ਰੱਤੂ ਪਰਿਵਾਰ ਦਾ ਬਾਗ ਬੈਰਾਨ ਹੋ ਗਿਆ। ਰੇਸ਼ਮੋ ਰੱਤੂ ਉਰਫ
ਮਨਿੰਦਰ ਕੌਰ ਦੇ ਹੱਥ ਰੱਤੂ ਪਰਿਵਾਰ ਦੀ ਵਾਗ ਡੋਰ ਫੜਾ ਕੇ 21 ਮਈ 2022
ਨੂੰ ਆਪ ਸੁਰਖੁਰੂ ਹੋ ਕੇ ਤਾਰਿਆਂ ਵਿੱਚ ਵਿਲੀਨ ਹੋ ਗਿਆ ਹੈ।
ਜਦੋਜਹਿਦ ਵਾਲੀ ਜ਼ਿੰਦਗੀ ਦਾ ਪ੍ਰਤੀਕ, ਕ੍ਰਿਸ਼ਨ ਲਾਲ ਰੱਤੂ ਇੱਕ ਸਾਧਾਰਨ
ਦਿਹਾਤੀ ਪਰਿਵਾਰ ਦੇ ਕੱਚੇ ਕੋਠਿਆਂ ਵਾਲੇ ਘਰ ਵਿੱਚੋਂ ਉਠਕੇ ਲੋਕ ਸੰਪਰਕ
ਵਿਭਾਗ ਪੰਜਾਬ ਵਿੱਚ ਸੰਯੁਕਤ ਸੰਚਾਲਕ ਦੇ ਅਹੁਦੇ ਤੱਕ ਪਹੁੰਚ ਗਿਆ
ਸੀ, ਜਿਥੇ ਸਾਧਾਰਨ ਪ੍ਰਤਿਭਾ ਵਾਲਾ ਵਿਅਕਤੀ ਪਹੁੰਚ ਨਹੀਂ ਸਕਦਾ। ਜਦੋਂ
ਪਰਿਵਾਰ ਆਰਥਿਕ ਮਜ਼ਬੂਰੀਆਂ ਵਿੱਚੋਂ ਲੰਘ ਰਿਹਾ ਹੋਵੇ ਅਤੇ ਪਰਿਵਾਰ ਲਈ ਰੋਜ਼
ਮਰਰ੍ਹਾ ਦੇ ਖ਼ਰਚੇ ਕਰਨ ਦੀ ਸਮਰੱਥਾ ਨਾ ਹੋਵੇ। ਪਿਤਾ ਦਾ ਸਾਇਆ ਬੱਚਿਆਂ
‘ਤੇ ਬਚਪਨ ਵਿੱਚ ਹੀ ਉਠ ਜਾਵੇ ਤਾਂ ਹਰ ਨਿੱਕੀ ਮੋਟੀ ਮੁਸ਼ਕਲ ਪਹਾੜ ਬਣ ਕੇ
ਖੜ੍ਹ ਜਾਂਦੀ ਹੈ। ਅਜਿਹੇ ਪਰਿਵਾਰ ਵਿੱਚ ਕ੍ਰਿਸ਼ਨ ਲਾਲ ਰੱਤੂ ਦਾ ਜਨਮ 5
ਜਨਵਰੀ 1964 ਨੂੰ ਜਲੰਧਰ ਜਿਲ੍ਹੇ ਦੇ ਮਹਿਤਪੁਰ ਪਿੰਡ ਵਿੱਚ ਭਾਗ ਰਾਮ ਦੇ
ਘਰ ਹੋਇਆ।
ਉਨ੍ਹਾਂ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਪੜ੍ਹਾਈ ਦੇ
ਨਾਲ ਹੀ ਫ਼ੈਕਟਰੀਆਂ ਵਿੱਚ ਮਿਹਨਤ ਮਜ਼ਦੂਰੀ ਕਰਨੀ ਪਈ। ਉਨ੍ਹਾਂ ਮੁਢਲੀ
ਪੜ੍ਹਾਈ ਪਿੰਡ ਮਹਿਤਪੁਰ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਫਿਰ
ਗ੍ਰੈਜੂਏਸ਼ਨ ਨੈਸ਼ਨਲ ਕਾਲਜ ਨਕੋਦਰ ਤੋਂ ਪਾਸ ਕੀਤੀ। ਸਿਆਸਤ ਵਿੱਚ ਠੁੰਗਾ
ਮਾਰਨ ਦੇ ਨਾਲ ਹੀ ਉਸਨੇ ਐਮ ਏ ਪੰਜਾਬੀ ਵੀ ਪਾਸ ਕਰ ਲਈ। ਚੰਗਾ ਹੋਇਆ ਜਲਦੀ
ਹੀ ਸਿਆਸਤ ਤੋਂ ਕਿਨਾਰਾ ਕਰ ਗਿਆ ਕਿਉਂਕਿ ਸੱਚੇ ਸੁੱਚੇ ਇਨਸਾਨ ਨੂੰ ਸਿਆਸਤ
ਵਾਰਾ ਨਹੀਂ ਖਾਂਦੀ।
ਅਜਿਹੇ ਸਮੇਂ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਨੂੰ ਪਰਿਵਾਰ ਦੇ
ਗੁਜ਼ਾਰੇ ਲਈ ਦਿਨ ਸਮੇਂ ਕੰਮ ਕਰਨਾ ਪੈਂਦਾ ਸੀ, ਜਿਸ ਕਰਕੇ ਉਨ੍ਹਾਂ ਨੇ ਸਖ਼ਤ
ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ (ਬੀ ਜੇ ਐਮ ਸੀ) ਬੈਚੂਲਰ ਆਫ਼
ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੇ ਰੀਜਨਲ ਸੈਂਟਰ ਜਲੰਧਰ ਤੋਂ ਸ਼ਾਮ ਦੀਆਂ ਕਲਾਸਾਂ ਵਿੱਚ ਪਾਸ
ਕੀਤੀ।
ਫਿਰ ਉਨ੍ਹਾਂ ਆਪਣੇ ਵੱਡੇ ਪਰਿਵਾਰ ਦੀ ਆਰਥਿਕ ਮਦਦ ਦੇ
ਇਰਾਦੇ ਨਾਲ ਬੂਟਾਂ ਦੀ ਦੁਕਾਨ ਖੋਲ੍ਹ ਲਈ। ਉਹ ਨਮਰਤਾ ਦੇ ਪੁਜਾਰੀ ਸਨ,
ਸੌਦੇਬਾਜ਼ੀ ਕਰਨ ਵਿੱਚ ਅਣਭੋਲ ਸਨ ਕਿਉਂਕਿ ਦੁਕਾਨਦਾਰੀ ਵਾਲੇ ਗੁਰ ਅਪਣਾ
ਨਹੀਂ ਸਕੇ, ਜਿਸ ਕਰਕੇ ਦੁਕਾਨਦਾਰੀ ਵਿੱਚ ਸਫਲ ਨਾ ਹੋਏ।
ਉਹ
ਗਾਹਕਾਂ ਤੋਂ ਪੈਸੇ ਮੰਗਣ ਵਿੱਚ ਵੀ ਸ਼ਰਮਿੰਦਗੀ ਮਹਿਸੂਸ ਕਰਦੇ ਸਨ, ਇਸ
ਵਜਾਹ ਨਾਲ ਦੁਕਾਨ ਦਾ ਉਧਾਰ ਬਹੁਤ ਵੱਧ ਗਿਆ। ਉਧਾਰ ਦੇ ਨਾ ਮੁੜਨ ਕਰਕੇ
ਦੁਕਾਨਦਾਰੀ ਕਰਨੀ ਸੰਭਵ ਨਾ ਰਹੀ, ਫਿਰ ਉਨ੍ਹਾਂ ਦੁਕਾਨ ਤਾਲਾ ਲਾ ਕੇ 1989
ਵਿੱਚ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕਰਨ ਲਈ ਜਲੰਧਰ ਵਿਖੇ ਹੀ ਰੋਜ਼ਾਨਾ
‘ਅੱਜ ਦੀ ਆਵਾਜ਼’ ਅਖ਼ਬਾਰ ਵਿੱਚ ਉਪ ਸੰਪਾਦਕ ਦੀ ਨੌਕਰੀ ਕਰ ਲਈ।
ਇਸ ਨੌਕਰੀ ਤੋਂ ਤਜ਼ਰਬਾ ਤਾਂ ਹਾਸਲ ਕਰ ਲਿਆ ਪ੍ਰੰਤੂ ਤਨਖ਼ਾਹ ਬਹੁਤੀ ਜ਼ਿਆਦਾ
ਨਹੀਂ ਸੀ, ਜਿਸ ਕਰਕੇ ਉਨ੍ਹਾਂ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ
ਮਾਸਟਰਜ਼ ਡਿਗਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖ਼ਲਾ ਲੈ
ਲਿਆ। ਦਾਖ਼ਲਾ ਤਾਂ ਲੈ ਲਿਆ ਪ੍ਰੰਤੂ ਫੀਸ ਭਰਨ ਲਈ ਮੁਸ਼ਕਲਾਂ ਆਉਣ ਕਰਕੇ ਉਹ
ਹੌਸਲਾ ਢਾਹ ਬੈਠਾ। ਦੋਸਤਾਂ ਦਾ ਦੋਸਤ ਸੀ, ਇਸ ਕਰਕੇ ਉਸਦੇ ਇਕ ਦੋਸਤ ਨੇ
ਫੀਸ ਦਾ ਹੰਭਲਾ ਮਾਰਿਆ, ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ
ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਡਿਗਰੀ ਪ੍ਰਾਪਤ ਕੀਤੀ।
ਉਹ ਇਤਨਾ ਸਿਰੜ੍ਹੀ ਅਤੇ ਮਿਹਨਤੀ ਸੀ ਕਿ ਹਰ ਰੋਜ਼ ਜਲੰਧਰ ਅੱਜ ਦੀ ਆਵਾਜ਼
ਵਿੱਚ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਪਹਿਲੀ ਬਸ ਫੜਕੇ ਕਲਾਸ ਲਾਉਣ ਲਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਦਾ ਸੀ। ਏਸੇ ਤਰ੍ਹਾਂ ਕਲਾਸ ਖ਼ਤਮ ਕਰਨ
ਤੋਂ ਬਾਅਦ ਜਲੰਧਰ ਲਈ ਬਸ ਫੜ ਲੈਂਦਾ ਸੀ। ਪਰਿਵਾਰ ਦਾ ਗੁਜ਼ਾਰਾ ਕਰਨ ਲਈ
ਨੌਕਰੀ ਜ਼ਰੂਰੀ ਸੀ। ਉਸਨੂੰ ਇਹ ਡਿਗਰੀ ਕਰਨ ਲਈ ਬੜੀ ਸਖ਼ਤ ਮਿਹਨਤ ਕਰਨੀ ਪਈ।
ਫਿਰ ਰੋਜ਼ਾਨਾ ਅਜੀਤ ਵਿੱਚ ਉਪ ਸੰਪਾਦਕ ਦੀ ਨੌਕਰੀ ਕਰ ਲਈ। ਉਪ
ਸੰਪਾਦਕ ਨੂੰ ਰਾਤ ਦੀਆਂ ਸ਼ਿਫਟਾਂ ਵਿੱਚ ਵੀ ਡਿਊਟੀ ਕਰਨੀ ਪੈਂਦੀ ਸੀ, ਉਹ
ਆਪਣੇ ਪਿੰਡ ਮਹਿਤਪੁਰ ਤੋਂ ਸਾਈਕਲ ਤੇ ਹੀ ਅੱਤ ਦਰਜੇ ਦੀ ਗਰਮੀ ਅਤੇ ਕੜਾਕੇ
ਦੀ ਸਰਦੀ ਵਿੱਚ ਆਉਂਦੇ ਜਾਂਦੇ ਸਨ।
1999 ਵਿੱਚ ਉਹ ਲੋਕ ਸੰਪਰਕ
ਵਿਭਾਗ ਪੰਜਾਬ ਵਿੱਚ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਦੇ ਤੌਰ ‘ਤੇ ਭਰਤੀ
ਹੋ ਗਏ। ਨੌਕਰੀ ਦੌਰਾਨ ਭਾਵੇਂ ਉਨ੍ਹਾਂ ਆਪਣੀ ਡਿਊਟੀ ਵਿੱਚ ਤਨਦੇਹੀ ਨਾਲ
ਕੰਮ ਕੀਤਾ ਪ੍ਰੰਤੂ ਫਿਰ ਵੀ ਪਰਖ ਕਾਲ ਦੇ ਸਮੇਂ ਹੀ ਅਜਿਹਾ ਮੌਕਾ
ਬਣਿਆਂ ਜਦੋਂ ਉਹ ਛੁੱਟੀ ਵਾਲੇ ਦਿਨ ਸਕੱਤਰੇਤ ਵਿਖੇ ਬਤੌਰ ਡਿਊਟੀ ਅਧਿਕਾਰੀ
ਦੇ ਤੌਰ ਕੰਮ ਕਰ ਰਹੇ ਸਨ ਤਾਂ ਇਕ ਪੱਤਰਕਾਰ ਵੱਲੋਂ ਸ਼ਿਕਾਇਤ ਲਗਾਉਣ ਕਰਕੇ
ਉਨ੍ਹਾਂ ਦੀ ਜ਼ਿੰਦਗੀ ਵਿੱਚ ਦੁਬਾਰਾ ਖੜੋਤ ਆ ਗਈ ਸੀ ਜਿਸ ਕਰਕੇ ਉਨ੍ਹਾਂ
‘ਤੇ ਇਕ ਵਿਭਾਗੀ ਅਧਿਕਾਰੀ ਖਫਾ ਹੋ ਗਏ, ਜਿਸਦਾ ਖਮਿਆਜ਼ਾ ਉਨ੍ਹਾਂ ਨੂੰ
ਨੌਕਰੀ ਤੋਂ ਹੱਥ ਧੋ ਕੇ ਭੁਗਤਣਾ ਪਿਆ। ਅਖ਼ੀਰ ਵਿਭਾਗ ਦੇ ਸਾਥੀ ਅਧਿਕਾਰੀਆਂ
ਵੱਲੋਂ ਕ੍ਰਿਸ਼ਨ ਲਾਲ ਰੱਤੂ ਦਾ ਤਨਦੇਹੀ ਨਾਲ ਸਾਥ ਦੇਣ ਕਰਕੇ ਵਿਭਾਗ ਨੇ
ਆਪਣੀ ਗ਼ਲਤੀ ਨੂੰ ਦਰੁਸਤ ਕਰਦਿਆਂ ਮੁੜ ਨੌਕਰੀ ਤੇ ਬਹਾਲ ਕਰ ਦਿੱਤਾ ਕਿਉਂਕਿ
ਉਹ ਬੇਕਸੂਰ ਸਨ।
ਸ਼ਰਾਫ਼ਤ, ਨੇਕ ਨੀਤੀ ਅਤੇ ਨਮਰਤਾ ਦਾ ਮੁਜੱਸਮਾ
ਹੋਣ ਕਰਕੇ ਕ੍ਰਿਸ਼ਨ ਲਾਲ ਰੱਤੂ ਵਿਭਾਗ ਦਾ ਸਰਮਾਇਆ ਬਣ ਗਏ ਸਨ। ਲੋਕ ਸੰਪਰਕ
ਵਿਭਾਗ ਵਿੱਚ ਸਾਰੀ ਉਮਰ ਨੌਕਰੀ ਦੌਰਾਨ ਉਨ੍ਹਾਂ ਨੂੰ ਕਦੀਂ ਵੀ ਕਿਸੇ ਨਾਲ
ਉਚਾ ਬੋਲਦਾ ਨਹੀਂ ਵੇਖਿਆ। ਇਕ ਕਿਸਮ ਨਾਲ ਉਹ ਕਰਮਯੋਗੀ ਸਨ, ਆਪਣੇ ਕੰਮ
ਤੱਕ ਮਤਲਬ ਰੱਖਦੇ ਸਨ। ਉਹ ਆਪਣੇ ਫ਼ਰਜ ਬੜੀ ਦਿਆਨਤਦਾਰੀ ਅਤੇ ਇਮਾਨਦਾਰੀ
ਨਾਲ ਨਿਭਾਉਂਦੇ ਰਹੇ ਹਨ ਜਿਸ ਕਰਕੇ ਉਹ ਤਰੱਕੀ ਕਰਦੇ ਹੋਏ ਪਹਿਲਾਂ ਡਿਪਟੀ
ਡਾਇਰੈਕਟਰ ਅਤੇ ਬਾਅਦ ਵਿੱਚ ਸੰਯੁਕਤ ਸੰਚਾਲਕ ਦੇ ਅਹੁਦੇ ਤੱਕ ਪਹੁੰਚ ਗਏ। ਉਨ੍ਹਾਂ ਨੇ ਅਜੇ ਹੋਰ ਤਰੱਕੀਆਂ
ਕਰਨੀਆਂ ਸਨ ਪ੍ਰੰਤੂ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਉਨ੍ਹਾਂ ਦੀ ਸਾਰੀ
ਜ਼ਿੰਦਗੀ ਜਦੋਜਹਿਦ ਵਾਲੀ ਰਹੀ ਅਤੇ ਜੀਵਨ ਦੀ ਤਾਣੀ ਹਮੇਸ਼ਾ ਉਲਝੀ ਹੀ ਰਹੀ
ਹੈ। ਪ੍ਰੰਤੂ ਕ੍ਰਿਸ਼ਨ ਲਾਲ ਰੱਤੂ ਨੇ ਹੌਸਲਾ ਨਹੀਂ ਹਾਰਿਆ ਕਿਉਂਕਿ ਉਨ੍ਹਾਂ
ਦੀ ਪਤਨੀ ਹਮੇਸ਼ਾ ਸਾਥ ਅਤੇ ਹੌਸਲਾ ਦਿੰਦੀ ਰਹੀ। ਹਰ ਮੁਸ਼ਕਲ ਸਮੇਂ ਦਾ
ਦਲੇਰੀ ਨਾਲ ਮੁਕਾਬਲਾ ਕਰਦੇ ਰਹੇ। ਉਨ੍ਹਾਂ ਦੇ ਕਈ ਵਾਰੀ ਐਕਸੀਡੈਂਟ ਹੋਏ।
2014 ਵਿੱਚ ਉਨ੍ਹਾਂ ਦਾ ਘਾਤਕ ਐਕਸੀਡੈਂਟ ਹੋਇਆ, ਜਦੋਂ ਉਹ ਆਪਣੇ
ਸਪੁੱਤਰ ਨਾਲ ਸਕੂਟਰ ਦੇ ਪਿਛੇ ਬੈਠਾ ਜਾ ਰਿਹਾ ਸੀ ਜਿਸ ਕਰਕੇ ਉਨ੍ਹਾਂ ਦੀ
ਲੱਤ ਵਿੱਚ ਰਾਡ ਪਾਉਣੀ ਪਈ। ਬਦਕਿਸਮਤੀ ਇਹ ਰਹੀ ਕਿ ਲੱਤ ਵਿੱਚ ਇਨਫੈਕਸ਼ਨ
ਹੋ ਗਿਆ, ਜਿਸ ਕਰਕੇ ਪਹਿਲਾਂ ਅੱਧਾ ਪੈਰ ਕੱਟਣਾ ਪਿਆ। ਇਸ ਦੌਰਾਨ ਹੀ
ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪਿਆ, ਜਿਸ ਕਰਕੇ ਉਨ੍ਹਾਂ ਦੀ ਇਕ ਲੱਤ ਅਤੇ
ਬਾਂਹ ਪ੍ਰਭਾਵਤ ਹੋ ਗਈ।
ਐਕਸੀਡੈਂਟ ਤੋਂ ਪ੍ਰਭਾਵਤ ਲੱਤ ਠੀਕ ਨਾ
ਹੋਈ ਕਿਉਂਕਿ ਇਨਫੈਕਸ਼ਨ ਹੋਰ ਵੱਧ ਗਈ, ਜਿਸ ਕਰਕੇ ਗੈਂਗਰੀਨ ਹੋ ਗਈ ਫਿਰ
ਅੱਧੀ ਲੱਤ ਕਟਵਾਉਣੀ ਪਈ। ਜਦੋਂ ਲੱਤ ਦੇ ਟੰਕੇ ਕਟਵਾਉਣ ਲਈ ਹਸਪਤਾਲ ਗਏ
ਤਾਂ ਉਨ੍ਹਾਂ ਨੂੰ ਜ਼ਬਰਦਸਤ ਦਿਲ ਦਾ ਦੌਰਾ ਪੈ ਗਿਆ, ਜੋ ਘਾਤਕ ਸਾਬਤ ਹੋਇਆ।
ਹਮੇਸ਼ਾ ਹੰਸੂ ਹੰਸੂ ਕਰਦਾ ਕ੍ਰਿਸ਼ਨ ਲਾਲ ਰੱਤੂ ਸਾਡੇ ਕੋਲੋਂ 21
ਮਈ 2022 ਨੂੰ ਹਮੇਸ਼ਾ ਲਈ ਵਿਛੜ ਗਿਆ। ਜ਼ਿੰਦਗੀ ਵਿੱਚ ਅਨੇਕ ਮੁਸ਼ਕਲਾਂ ਆਉਣ
ਦੇ ਬਾਵਜੂਦ ਰੱਤੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਦਿਲ ਦਰਿਆ ਅਤੇ
ਦਲੇਰ ਇਨਸਾਨ ਸਨ। ਅਧਿਕਾਰੀ ਤਾਂ ਉਹ ਵਧੀਆ ਹੈ ਹੀ ਸਨ ਪ੍ਰੰਤੂ ਵਿਭਾਗ
ਵਿੱਚ ਬਿਹਤਰੀਨ ਇਨਸਾਨ ਦੇ ਤੌਰ ਤੇ ਜਾਣੇ ਜਾਂਦੇ ਸਨ। ਉਨ੍ਹਾਂ ਦੇ ਦੋ
ਲੜਕੇ ਨਵੀਨ ਰੱਤੂ ਅਤੇ ਦਿਨੇਸ਼ ਰੱਤੂ ਹਨ। ਉਨ੍ਹਾਂ ਬੱਚਿਆਂ ਦੀ ਪੜ੍ਹਾਈ
ਵੱਲ ਵਿਸ਼ੇਸ਼ ਧਿਆਨ ਦਿੱਤਾ, ਜਿਸ ਕਰਕੇ ਨਵੀਨ ਰੱਤੂ ਆਈ ਏ ਐਸ ਯੂ ਟੀ ਕੇਡਰ
ਵਿੱਚ ਚੁਣੇ ਗਏ। ਦੂਜਾ ਲੜਕਾ ਦਿਨੇਸ਼ ਰੱਤੂ ਕੈਨੇਡਾ ਵਿਖੇ ਰਹਿ ਰਿਹਾ ਹੈ।
ਕ੍ਰਿਸ਼ਨ ਲਾਲ ਰੱਤੂ ਦੀ ਯਾਦ ਵਿੱਚ ਅੰਤਮ ਅਰਦਾਸ 30 ਮਈ 2022 ਨੂੰ
ਗੁਰਦੁਆਰਾ ਸਾਹਿਬ, ਸ਼ਾਹਪੁਰ ਸੈਕਟਰ-38 ਬੀ ਚੰਡੀਗੜ੍ਹ ਵਿਖੇ ਦੁਪਹਿਰ
12-00 ਵਜੇ ਹੋਵੇਗੀ।
ਸਾਬਕਾ
ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh48@yahoo.com
|
|
|
|
|
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|