|
|
ਸੀਤੋ ਮਾਸੀ
ਰਵੇਲ ਸਿੰਘ 25/04/2023 |
|
|
|
ਕੁੱਝ
ਦਿਨਾਂ ਤੋਂ ਸਾਡੇ ਗੁਆਂਢ ਨਵੇਂ ਬਣੇ ਘਰ ਵਿੱਚ ਇੱਕ ਪਰਿਵਾਰ ਆਇਆ ਹੈ ਜੋ
ਦੂਰ ਨੇੜਿਊਂ ਸਾਡਾ ਰਿਸ਼ਤੇ ਦਾਰ ਹੈ, ਪਰ ਉਹ ਰਿਸ਼ਤੇਦਾਰ ਹੋਣ ਦੇ ਨਾਲ ਇੱਕ
ਵਧੀਆ ਗੁਆਂਢ ਵੀ ਹੈ। ਘਰ ਦਾ ਮੁਖੀ ਸਾਬਕਾ ਫੌਜੀ ਹੈ ਤੇ ਫੌਜ ਵਿੱਚੋਂ
ਸੇਵਾ ਮੁਕਤ ਹੋਣ ਪਿੱਛੋਂ ਫਿਰ ਹੁਣ ਕਿਤੇ ਨੌਕਰੀ ਕਰ ਰਿਹਾ ਹੈ।
ਫੌਜੀ ਹੋਣ ਕਰਕੇ ਸਫਾਈ ਪਸੰਦ
ਹੈ, ਈਮਾਨ ਦਾਰ ਹੈ, ਤੇ ਕਿਸੇ ਕੋਲੋਂ ਕੰਮ ਕਰਵਾਉਣ ਦੀ ਥਾਂ ਉਹ ਆਪ ਹੱਥੀਂ
ਕੰਮ ਕਰਨ ਨੂੰ ਪਹਿਲ ਦੇਂਦਾ ਹੈ। ਉਸ ਦਾ ਪਛੋਕੜ ਹਿੰਦ-ਪਾਕ ਸਰਹੱਦ ਦੇ
ਨਾਲ ਲੱਗਦੇ ਇੱਕ ਪਿੰਡ ਨਾਲ ਹੈ। ਤਿੰਨਾਂ ਭਰਾਵਾਂ ਵਿੱਚੋਂ ਉਹ
ਸੱਭ ਤੋਂ ਵੱਡਾ ਹੈ। ਛੋਟੇ ਦੋਵੇਂ ਆਪਣੇ ਪਿੰਡ ਰਹਿ ਕੇ ਕਿਰਸਾਨੀ ਕਰਦੇ
ਹਨ।
ਨੌਕਰੀ ਦੇ ਸਿਲਸਲੇ ਵਿੱਚ ਉਹ ਕਿਰਾਏ ਦੇ ਘਰਾਂ ਵਿੱਚ ਹੀ
ਰਿਹਾ, ਉਸ ਦੀ ਤਨਖਾਹ ਦਾ ਬਹੁਤਾ ਹਿੱਸਾ ਕਿਰਾਏ ਵਿੱਚ ਹੀ ਜਾਂਦਾ ਰਿਹਾ,
ਬਾਕੀ ਬਚਦਾ ਘਰ ਦੇ ਖਰਚਿਆਂ ਤੇ ਬੱਚਿਆਂ ਦੀ ਪੜ੍ਹਾਈ ਵਿੱਚ ਖਰਚਿਆ ਜਾਣ
ਕਰਕੇ ਮਹਿੰਗਾਈ ਦੇ ਇਸ, ਲੱਕ ਤੋੜ ,ਦੌਰ ਵਿੱਚ ਉਸ ਲਈ ਆਪਣਾ ਘਰ ਖਰੀਦਨਾ
ਮੁਸ਼ਕਲ ਸੀ।
ਏਨਾ ਸ਼ੁਕਰ ਸੀ ਕਿ ਉਸ ਦੀ ਇੱਕ ਪੁੱਤਰ ਤੇ ਇੱਕ ਧੀ ਦੀ
ਛੋਟੀ ਸੰਤਾਨ ਹੈ, ਜਿਸ ਵਿੱਚੋਂ ਬੇਟੇ ਨੂੰ ਪੜ੍ਹਾ ਲਿਖਾ ਕੇ ਫਿਰ ਵੱਡਾ
ਖਰਚ ਕਰ ਕੇ ਉਸ ਨੂੰ ਉਚੇਰੀ ਪੜ੍ਹਾਈ ਕਰਨ ਲਈ ਵਿਦੇਸ਼ ਭੇਜਿਆ ਹੈ। ਇੱਕ ਹਸ
ਮੁਖੀ ਧੀ ਯੂਨੀਵਰਸਟੀ ਵਿੱਚ ਪੜ੍ਹ ਰਹੀ ਹੈ।
ਇਨ੍ਹਾਂ ਹਾਲਾਤਾਂ
ਵਿੱਚ ਆਪਣਾ ਘਰ ਲੈ ਕੇ ਕਿਰਾਏ ਦੇ ਘਰਾਂ ਤੋਂ ਜਾਨ ਛਡਾਉਣੀ ਉਸ ਲਈ ਸੌਖਾ
ਕੰਮ ਨਹੀਂ ਸੀ। ਪਰ ਵਾਰ ਵਾਰ ਟਿੰਡ ਫੂੜ੍ਹੀ ਚੁੱਕ ਕੇ ਘਰ ਬਦਲ ਬਦਲ ਕੇ
ਹੁਣ ਉਹ ਜਿਵੇਂ ਤੰਗ ਆ ਚੁਕਾ ਸੀ ਤੇ ਕਾਫੀ ਸਮੇਂ ਤੋਂ ਉਹ ਕਿਸੇ ਘਰ
ਖਰੀਦਣ ਦੀ ਭਾਲ ਵਿੱਚ ਸੀ ਤੇ ਆਖਰ ਉਸ ਨੂੰ ਕੁਝ ਆਸਾਨ ਸ਼ਰਤਾਂ ਤੇ ਇਹ ਘਰ
ਪਸੰਦ ਆ ਹੀ ਗਿਆ, ਭਾਵ ਬਿਆਨਾ ਕਰਨ ਤੇ ਘਰ ਦਾ ਕਬਜਾ ਮਿਲ ਗਿਆ ਤੇ ਹੁਣ
ਕੁਝ ਦਿਨਾਂ ਤੋਂ ਉਹ ਸਾਡੇ ਘਰ ਦੇ ਨਾਲ ਇਸ ਨਵੇਂ ਬਣੇ ਘਰ ਵਿੱਚ ਰਹਿ ਰਹੇ
ਹਨ।
ਇਸ ਪਰਿਵਾਰ ਦੀ ਸੱਭ ਤੋਂ ਵਡੇਰੀ ਉਮਰ ਦੀ ਘਰ ਦੇ ਮੁਖੀ ਦੀ
ਮਾਂ ਜੋ ਇਸ ਰਿਸ਼ਤੇ ਵਿੱਚੋਂ ਮੇਰੀ ਭੈਣ ਦੀ ਸੱਸ ਹੋਣ ਕਰਕੇ ਮੇਰੀ ਮਾਸੀ
ਲਗਦੀ ਹੈ। ਉਮਰ ਵਿੱਚ ਅੱਸੀਵੇਂ ਤੋਂ ਉਪਰ ਟੱਪ ਚੁਕੀ ਹੈ ਬੜੇ ਹੀ ਸਰਲ ਤੇ
ਸਿੱਧੇ ਸੁਭਾ ਵਾਲੀ ਹੈ।
ਉਸ ਦਾ ਪਤੀ ਜੋ ਪੇਂਡੂ ਛੋਟਾ
ਕਿਸਾਨ ਸੀ, ਜੋ ਅਚਾਨਕ ਸੱਟ ਲੱਗਣ ਉਸ ਦਾ ਸਦਾ ਲਈ ਸਾਥ ਛੱਡ ਗਿਆ, ਬੜੀ
ਮੇਹਣਤ ਮੁਸ਼ੱਕਤ ਕਰਕੇ ਉਸ ਨੇ ਤਿੰਨ ਪੁੱਤਰਾਂ ਤੇ ਇੱਕ ਧੀ ਚਾਰ ਜੀਆਂ ਦਾ
ਪ੍ਰਿਵਾਰ ਪਾਲਿਆ, ਇੱਕ ਸਾਬਕਾ ਫੌਜੀ ਹੈ ਜਿਸ ਕੋਲ ਉਹ ਰਹਿ ਰਹੀ ਹੈ,ਦੂਜੇ
ਦੋਵੇਂ ਪਿੰਡ ਵਿੱਚ ਕਿਰਸਾਣੀ ਕਰਦੇ ਹਨ।
ਮਾਸੀ ਭਾਗਾਂ ਵਾਲੀ ਹੈ
ਜੋ ਪੋਤੇ ਪੋਤੀਆਂ ਵਾਲੀ ਹੈ।
ਭਾਂਵੇਂ ਉਸ ਦੀ ਪੂਰੀ ਸੇਵਾ ਸੰਭਾਲ
ਏਥੇ ਹੁੰਦੀ ਹੈ ਫਿਰ ਵੀ ਉਸ ਦਾ ਮਨ ਆਪਣੇ ਪਿਛੋਕੜਲੇ ਪਿੰਡ ਜਾਣ ਨੂੰ
ਅਹੁਲਦਾ ਹੀ ਰਹਿੰਦਾ ਹੈ, ਆਖਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ
ਕੌਣ ਨਹੀਂ ਚਾਹੁੰਦਾ, ਮਾਸੀ ਨੇ ਤਾਂ ਆਪਣੀ ਉਮਰ ਦਾ ਬਹੁਤਾ ਦੁੱਖ ਸੁੱਖ
ਮਾਣਦੇ ਜਿਸ ਖੁਲ੍ਹੇ ਡੁਲ੍ਹੇ ਪੇਂਡੂ ਮਾਹੌਲ ਵਿੱਚ ਗੁਜਾਰਿਆ ਹੋਵੇ ਉਹ ਉਸ
ਨੂੰ ਕਿਵੇਂ ਭੁੱਲ ਸਕਦਾ ਹੈ।
ਸ਼ੂਗਰ ਦੇ ਨਾਮੁਰਾਦ ਰੋਗ ਕਾਰਣ ਉਹ
ਅੱਖਾਂ ਦੀ ਜੋਤ ਸਦਾ ਵਾਸਤੇ ਗੁਆ ਚੁਕੀ ਹੈ।ਸਾਰਾ ਦਿਨ ਮੂੰਹ ਸਿਰ ਲਪੇਟੀ
ਮੰਜੇ ਤੇ ਪਈ ਰਹਿੰਦੀ ਹੈ। ਕਦੇ ਕਦੇ ਆਪ ਮੁਹਾਰੀ ਗੱਲਾਂ ਕਰਦੀ
ਰਹਿੰਦੀ ਹੈ।
ਅੱਖਾਂ ਦੀ ਜੋਤ ਚਲੀ ਜਾਣ ਕਰਕੇ ਵੇਖ ਤਾਂ ਨਹੀਂ
ਸਕਦੀ ਪਰ ਸੁਣਨ ਤੇ ਬੋਲਣ ਸ਼ਕਤੀ ਤੇ ਆਏ ਗਏ ਦੀ ਬਿੜਕ ਰੱਖਣ ਵਿੱਚ ਉਹ ਵਿੱਚ
ਪੂਰੀ ਤਾਕ ਹੈ।
ਮੈਂ ਕਦੇ ਕਦੇ, ਉਸ ਕੋਲ ਜਾ ਬੈਠਦਾ ਹਾਂ। ਹੁਣ ਉਹ
ਮੇਰੀ ਆਵਾਜ਼ ਪਛਾਣਦੀ ਹੈ। ਜਦੋਂ ਮੈਂ ਉਸ ਨੂੰ ਮਾਸੀ ਕਹਿ ਕੇ ਬੁਲਾਉਂਦਾਂ
ਹਾਂ ਤਾਂ ਉਹ ਲੰਮਾ ਘੁੰਡ ਕਰ ਕੇ ਮੇਰੇ ਵੱਲ ਪਿੱਠ ਕਰ ਲੈਂਦੀ ਹਾਂ, ਜਦੋਂ
ਮੈਂ ਉਸ ਨੂੰ ਕਹਿੰਦਾਂ ਹਾਂ ਕਿ ਮਾਸੀ ਮੈਂ ਤਾਂ ਤੇਰੇ ਪੁੱਤਰਾਂ ਵਰਗਾ ਹਾਂ
ਮੈਥੋਂ ਘੁੰਡ ਨਾ ਕਰਿਆ ਕਰ। ਉਹ ਕਹਿੰਦੀ ਹੈ ਮੈਨੂੰ ਸ਼ਰਮ ਆਉਂਦੀ ਹੈ ।
ਮੇਰੇ ਬੋਲਾਂ ਤੋਂ ਉਹ ਮੇਰੀ ਉਮਰ ਦਾ ਕਿਆਫਾ ਲਾ ਲੈਂਦੀ ਹੈ। ਪਰ ਹੁਣ ਉਹ
ਮੇਰੇ ਨਾਲ ਜਿਵੇਂ ਘੁਲ ਮਿਲ ਗਈ ਜਾਪਦੀ ਹੈ। ਮੇਰੇ ਨਾਲ ਮਖੌਲ ਮਸ਼ਖਰੀ ਵੀ
ਕਰ ਲੈਂਦੀ ਹੈ । ਕਦੇ ਪੁੱਛੇ ਗੀ ਤੇਰੀ ਘਰ ਵਾਲੀ ਕਿੱਥੇ ਹੈ ਕੀ ਕਰਦੀ ਹੈ,
ਜਦ ਮੈਂ ਆਪਣੀ ਘਰ ਵਾਲੀ ਨੂੰ ਉਸ ਬਾਰੇ ਦੱਸਦਾ ਹਾਂ ਤਾਂ ਉਹ ਵੀ ਕੁੱਝ ਪਲ
ਉਸ ਕੋਲ ਬੈਠ ਕੇ ਉਸ ਨਾਲ ਗੱਲਾਂ ਬਾਤਾਂ ਕਰ ਆਉਂਦੀ ਹੈ।
ਇੱਕ ਦਿਨ
ਤਾਂ ਹੱਦ ਹੀ ਹੋ ਗਈ ਜਦੋਂ ਮੇਰੇ ਸਾਮਣੇ ,ਮੰਜੇ ਤੇ ਬੈਠੀ ਘੁੰਡ ਕੱਢ ਕੇ
ਗਿੱਧਾ ਪਾਉਂਦੀ, ਉਹ 'ਘੁੰਡ ਕੱਢ ਲੈ ਪੱਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ
ਗਿਆ' ਗੀਤ ਗਾ ਰਹੀ ਸੀ। ਉਸ ਦੇ ਕੋਲ ਬੈਠੇ ਘਰ ਦੇ ਜੀਅ ਉਸ ਵੱਲ ਵੇਖ ਕੇ
ਹੱਸ ਰਹੇ ਸਨ।
ਇੱਕ ਦਿਨ ਉਸ ਨੂੰ ਜਦੋਂ ਉਸ ਦਾ ਨਾਂ ਤਾਂ
ਉਹ ਝੱਟ ਬੋਲ ਉੱਠੀ , ਸੀਤੋ, ਮੈਂ ਕਿਹਾ ਮਾਸੀ ਪੂਰਾ ਨਾਂ ਦੱਸ, ਸੁਰਜੀਤ
ਕਹਿਕੇ ਉਹ ਫਿਰ ਝੱਟ ਪੱਟ ਚੁੱਪ ਹੋ ਗਈ।
ਉਸ ਨੂੰ ਵੇਖ ਕੇ ਮੈਨੂੰ
ਕਈ ਵਾਰ ਮੇਰੀ ਸਕੀ ਮਾਸੀ ਕਿਸ਼ਨੋ ਯਾਦ ਆ ਜਾਂਦੀ ਹੈ, ਜੋ ਉਮਰ ਵਿੱਚ ਮੈਥੋਂ
ਦੋ ਮਹੀਨੇ ਵੱਡੀ ਸੀ।
ਬਹੁਤਾ ਸਮਾਂ ਨਾਨਕੇ ਘਰ ਰਹਿਣ ਕਰਕੇ ਅਸੀਂ
ਦੋਵੇਂ ਇਕੱਠੇ ਖੇਡਿਆ ਕਰਦੇ ਸਾਂ। ਉਸ ਦਾ ਵਿਆਹ ਹੁੰਦਾ ਵੀ ਮੈਂ ਵੇਖਿਆ
ਸੀ।
ਮੈਨੂੰ ਯਾਦ ਹੈ ਕਿ ਇੱਕ ਵੇਰਾਂ ਜਦੋਂ ਉਹ ਸਹੁਰੇ ਘਰ ਜਾਣੀ
ਸੀ ਤਾਂ ਮੈਂ ਸਾਈਕਲ ਤੇ ਉਸ ਦੇ ਸਹੁਰੇ ਘਰ ਛੱਡਨ ਲਈ ਗਿਆ ਸਾਂ ਤਾਂ ਉਸ ਦਾ
ਦੁਪੱਟਾ ਸੇਰੇ ਸਾਈਕਲ ਦੀ ਚੇਨ ਵਿੱਚ ਫਸ ਗਿਆ ਸੀ ਜੇ ਖਰਾਬ ਹੋ ਜਾਣ ਕਰਕੇ
ਉਸ ਨੂੰ ਨਵਾਂ ਦੁਪੱਟਾ ਲੈ ਕੇ ਸਹੁਰੇ ਘਰ ਜਾਣਾ ਪਿਆ ਸੀ।
ਗੋਲ
ਮਟੋਲ ਹੋਣ ਕਰਕੇ ਉਹ ਮੈਨੂੰ ਮਖੌਲ ਨਾਲ ਗ੍ਹੋਲੂ ਕਹਿਕੇ ਛੇੜਿਆ
ਕਰਦੀ ਸੀ.ਤੇ ਮੈਂ ਵੀ ਉਸ ਨੂੰ ,ਮਾਸੀ ਢੀਂਗਰ ਫਾਸੀ, ਕਹਿ ਕੇ ਜਾਂ ਮਾਸੀ
ਲੰਮੀ ਬੜੀ ਨਿਕੰਮੀ ਕਹਿ ਕੇ ਵਾਰੀ ਦਾ ਵੱਟਾ ਲਾਹ ਲਿਆ ਕਰਦਾ ਸਾਂ।ਮੇਰੇ
ਨਾਨਕਿਆਂ ਦੇ ਕੱਦ ਕਾਠ ਲੰਮੇ ਕਾਠ ਦੇ ਹੋਂਣ ਕਰਕੇ ਉਨ੍ਹਾਂ ਦੀ ਅੱਲ
,ਲੰਮਿਆਂ ਦਾ ਘਰ ਪੈ ਗਈ ਸੀ।
ਮਾਸੀ ਫੌਜੀ ਨਾਲ ਵਿਆਹੀ ਜਾਣ ਕਰਕੇ
ਉਸ ਨੂੰ ਫੋਜਣ ਮਾਸੀ ਕਰਕੇ ਵੀ ਹੱਸ ਖੇਡ ਲਿਆ ਕਰਦੇ ਸਾਂ।
ਹੁਣ ਮਾਸੀ ਕਿਸ਼ਨੋ ਵੱਡੇ ਪੜ੍ਹ ਲਿਖੇ ਪਰਿਵਾਰ ਵਾਲੀ ਹੋ ਕੇ ਚਿਰੋਕਣੀ ਇਸ
ਫਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਚੁੱਕੀ ਹੈ, ਪਰ ਉਸ ਨਾਲ
ਬਿਤਾਏ ਬਚਪਣ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਦੀਆਂ ਰੰਗ ਬਰੰਗੀਆਂ ਲੀਰਾਂ
ਦੀ ਪਟਾਰੀ ਜਦੋਂ ਕਿਤੇ ਆਪ ਮੁਹਾਰੀ ਖੁਲ੍ਹ ਕੇ ਖਿਲਰ ਜਾਂਦੀ ਹੈ ਤਾਂ
ਸਮੇਟਣੀ ਬੜੀ ਔਖੀ ਹੋ ਜਾਂਦੀ ਹੈ।
ਸਮੇਂ ਦੇ ਫੇਰ ਬਾਰੇ ਕੁੱਝ
ਕਹਿਣਾ ਔਖਾ ਹੈ,ਪਰ ਜਦ ਕਿਤੇ ਵਿਦੇਸ਼ ਪਰਤਣ ਦਾ ਜੇ ਮੁੜ ਮੌਕਾ ਮਿਲ ਗਿਆ
ਤਾਂ ਜਿੱਥੇ ਵੀ ਜਾਂਵਾਂ, ਜਿੱਥੇ ਵੀ ਹੋਵਾਂ,ਜਿਸ ਹਾਲ ਵਿੱਚ ਹੋਵਾਂ, ਅਤੀਤ
ਦੇ ਪਰਛਾਂਵਿਆਂ ਵਿੱਚੋਂ ਮਾਸੀ ਸੀਤੋ ਵਰਗੇ ਰਿਸ਼ਤਿਆਂ ਦੀ ਮਹਿਕ
ਜਰੂਰ ਆਉਂਦੀ ਰਹੇਗੀ।
ਇਹ ਰਿਸ਼ਤੇ, ਇਹ ਰਸਤੇ, ਇਹ ਮਹਿਕਾਂ ਤੇ
ਪਗਡੰਡੀਆਂ। ਜਿੱਥੇ ਵੀ ਤੁਰ ਜਾਈਏ,ਇਹ ਕਦੇ ਨਾ ਜਾਣੀਆਂ ਵੰਡੀਆਂ
।
ਰਵੇਲ ਸਿੰਘ ਫੋਨ 9056016184
|
|
|
|
ਸੀਤੋ
ਮਾਸੀ ਰਵੇਲ ਸਿੰਘ |
1
ਅਪ੍ਰੈਲ ਬਰਸੀ ‘ਤੇ
ਵਿਸ਼ੇਸ਼ ਸਿੱਖੀ ਸਿਦਕ
ਦਾ ਮੁਜੱਸਮਾ: ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ |
ਆਪਣੀਆਂ
ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ |
ਬਿਹਤਰ
ਜ਼ਿੰਦਗੀ ਦਾ ਰਾਹ ਕੇਹਰ
ਸ਼ਰੀਫ਼ |
ਪੰਜਾਬ
ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ
ਭੂਪਾਲ ਉਜਾਗਰ ਸਿੰਘ |
ਜਦੋਂ
ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ |
ਮੇਰੀ
ਵੱਡੀ ਭੈਣ ਰਵੇਲ ਸਿੰਘ |
ਸਿਪਾਹੀ
ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ
ਜੱਗੀ ਉਜਾਗਰ ਸਿੰਘ |
ਮਾਮੇ
ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ
ਮਾਲਵਿੰਦਰ ਸਿੰਘ ਮਾਲੀ |
ਬੇਦਾਗ਼
ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ
ਉਜਾਗਰ ਸਿੰਘ |
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|