|
|
|
|
|
ਪੰਜਾਬ ਦੇ ਲੋਕ
ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ ਭੂਪਾਲ
ਉਜਾਗਰ ਸਿੰਘ 14/02/2023 |
|
|
|
ਕਈ
ਵਾਰ ਆਰਥਿਕ ਤੌਰ ‘ਤੇ ਬਹੁਤਾ ਮਜ਼ਬੂਤ ਹੋਣਾ ਬੱਚਿਆਂ ਦੇ ਜੀਵਨ ਵਿਕਾਸ
ਦੇ ਰਾਹ ਵਿੱਚ ਰੋੜਾ ਬਣ ਜਾਂਦਾ ਹੈ ਜਿਸ ਕਰਕੇ ਅਮੀਰ
ਪਰਿਵਾਰਾਂ ਦੇ ਬੱਚੇ ਆਪਣੇ ਨਿਸ਼ਾਨੇ ਤੋਂ ਭਟਕ ਜਾਂਦੇ ਹਨ। ਆਰਥਿਕ ਤੌਰ ‘ਤੇ
ਮਜ਼ਬੂਤ ਨਾ ਹੋਣਾ ਇਨਸਾਨ ਦੀ ਤਰੱਕੀ ਦੇ ਰਾਹ ਨਹੀਂ ਰੋਕ ਸਕਦਾ ਪ੍ਰੰਤੂ
ਮੁਸ਼ਕਲਾਂ ਜ਼ਰੂਰ ਖੜ੍ਹੀਆਂ ਕਰ ਸਕਦਾ ਹੈ। ਜੇਕਰ ਇਨਸਾਨ ਦੀ ਇੱਛਾ ਸ਼ਕਤੀ
ਮਜ਼ਬੂਤ ਹੋਵੇ ਅਤੇ ਨਿਸ਼ਾਨੇ ਦੀ ਪ੍ਰਾਪਤੀ ਲਈ ਦਿ੍ਰੜ੍ਹਤਾ ਅਤੇ ਲਗਨ ਨਾਲ
ਜੁੱਟੇ ਰਹਿਣ ਦਾ ਸੰਕਲਪ ਹੋਵੇ ਤਾਂ ਬੁਲੰਦੀਆਂ ‘ਤੇ ਪਹੁੰਚਣ ਦੇ ਰਾਹ ਵਿੱਚ
ਕੋਈ ਅੜਿਕਾ ਨਹੀਂ ਪੈਦਾ ਕਰ ਸਕਦਾ।
ਅਜਿਹੇ ਹੀ ਇਕ ਵਿਅਕਤੀ ਸਨ
ਪਿਆਰਾ ਸਿੰਘ ਭੂਪਾਲ, ਜਿਹੜੇ ਇਕ ਆਮ ਸਾਧਾਰਨ ਦਿਹਾਤੀ ਪਰਿਵਾਰ ਵਿੱਚ ਪੈਦਾ
ਹੋਏ। ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹੇ ਪ੍ਰੰਤੂ ਉਨ੍ਹਾਂ ਦੀ
ਮਿਹਨਤ ਅਨੇਕਾਂ ਦੁਸ਼ਾਵਰੀਆਂ ਨੂੰ ਪਾਰ ਕਰਦੀ ਹੋਈ ਇਕ ਦਿਨ ਰੰਗ ਲਿਆਈ।
ਉਨ੍ਹਾਂ ਦਿਨਾ ਵਿੱਚ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਤ ਨਹੀਂ ਕੀਤਾ
ਜਾਂਦਾ ਸੀ, ਸਗੋਂ ਬੱਚਿਆਂ ਨੂੰ ਪਿਤਾ ਨਾਲ ਪਰਿਵਾਰ ਦੇ ਗੁਜ਼ਾਰੇ ਲਈ ਕੰਮ
ਕਾਰ ਵਿੱਚ ਲਗਾ ਦਿੱਤਾ ਜਾਂਦਾ ਸੀ ਕਿਉਂਕਿ ਪਰਿਵਾਰਾਂ ਦੇ ਗੁਜ਼ਾਰੇ ਦੇ
ਸਾਧਨ ਸੀਮਤ ਹੁੰਦੇ ਸਨ। ਪਿਆਰਾ ਸਿੰਘ ਭੂਪਾਲ ਦੇ ਪਿਤਾ ਦਾ ਪਰਿਵਾਰ ਵੀ
ਆਰਥਿਕ ਤੌਰ ‘ਤੇ ਬਹੁਤਾ ਸਮਰੱਥ ਨਹੀਂ ਸੀ। ਪ੍ਰੰਤੂ ਮਾਪਿਆਂ ਦੇ ਬਹੁਤੇ
ਪੜ੍ਹੇ ਲਿਖੇ ਨਾ ਹੋਣ ਦੇ ਬਾਵਜੂਦ ਵੀ ਬੱਚਿਆਂ ਨੂੰ ਉਚੇਰੀ ਸਿਖਿਆ ਦਿਵਾਉਣ
ਦੀ ਪ੍ਰਬਲ ਇੱਛਾ ਸੀ ਜਿਸ ਕਰਕੇ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਤਿੰਨੋਂ
ਲੜਕਿਆਂ ਪ੍ਰੀਤਮ ਸਿੰਘ ਭੂਪਾਲ, ਪਿਆਰਾ ਸਿੰਘ ਭੂਪਾਲ ਅਤੇ ਡਾ ਜਤਿੰਦਰ
ਸਿੰਘ ਭੂਪਾਲ ਨੂੰ ਉਚ ਵਿਦਿਆ ਦਿਵਾਈ।
ਪ੍ਰੀਤਮ ਸਿੰਘ
ਡੀ.ਪੀ.ਆਈ. ਪੰਜਾਬ, ਪਿਆਰਾ ਸਿੰਘ ਭੂਪਾਲ ਐਡੀਸ਼ਨਲ ਡਾਇਰੈਕਟਰ
ਲੋਕ ਸੰਪਰਕ ਵਿਭਾਗ ਪੰਜਾਬ ਅਤੇ ਡਾ. ਜਤਿੰਦਰ ਸਿੰਘ ਭੂਪਾਲ ਪ੍ਰੋਫ਼ੈਸਰ
ਰਾਜਿੰਦਰ ਮੈਡੀਕਲ ਕਾਲਜ ਪਟਿਆਲਾ ਸੇਵਾ ਮੁਕਤ ਹੋਏ ਹਨ। ਪ੍ਰੀਤਮ ਸਿੰਘ
ਭੂਪਾਲ ਅਤੇ ਪਿਆਰਾ ਸਿੰਘ ਭੂਪਾਲ ਨੂੰ ਪਟਿਆਲਾ ਸਟੇਟ ਦੇ ਪਾਇਲ ਕਸਬੇ ਦੇ
ਸਟੇਟ ਹਾਈ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਜਿਥੇ ਉਨ੍ਹਾਂ ਦੀ
ਫੀਸ ਮੁਆਫ ਹੋ ਗਈ, ਵਜ਼ੀਫ਼ਾ ਮਿਲਣ ਲੱਗ ਪਿਆ ਅਤੇ ਬੋਰਡਿੰਗ ਦਾ
ਖਰਚਾ ਵੀ ਪਟਿਆਲਾ ਰਿਆਸਤ ਵੱਲੋਂ ਕੀਤਾ ਜਾਂਦਾ ਸੀ। ਛੋਟੇ ਬੱਚੇ ਜਿਹੜੇ
ਕਦੀਂ ਆਪਣੇ ਮਾਪਿਆਂ ਤੋਂ ਦੂਰ ਨਹੀਂ ਰਹੇ ਸਨ, ਭਾਵੇਂ ਇਕ ਵਾਰ ਇਕੱਲੇ
ਰਹਿਣ ਕਰਕੇ ਡੋਲ ਗਏ ਸਨ ਪ੍ਰੰਤੂ ਉਨ੍ਹਾਂ ਦੇ ਮਨ ਵਿੱਚ ਪੜ੍ਹਾਈ
ਕਰਕੇ ਉਚੇ ਅਹੁਦਿਆਂ ‘ਤੇ ਪਹੁੰਚਣ ਦੀ ਤੀਖ਼ਣ ਇਛਾ, ਉਨ੍ਹਾਂ ਨੂੰ ਮਨ ਲਾ ਕੇ
ਪੜ੍ਹਨ ਲਈ ਪ੍ਰੇਰਦੀ ਰਹੀ। ਹੋ ਸਕਦਾ ਪਿੰਡ ਦੇ ਨਜ਼ਦੀਕ ਡਿਸਟਰਿਕ ਬੋਰਡ
ਦੇ ਐਂਗਲੋ-ਵਰਨੈਕੂਲਰ ਸਕੂਲ ਕਟਾਣੀ ਕਲਾਂ ਅਤੇ ਖਾਲਸਾ ਹਾਈ
ਸਕੂਲ ਜਸਪਾਲੋਂ ਵਿੱਚੋਂ ਕਿਸੇ ਇਕ ਸਕੂਲ ਵਿੱਚ ਹੀ ਪੜ੍ਹਦੇ ਰਹਿੰਦੇ
ਪ੍ਰੰਤੂ ਇਕ ਅਜਿਹਾ ਸਬੱਬ ਬਣਿਆਂ, ਜਿਹੜਾ ਉਨ੍ਹਾਂ ਦੇ ਕੈਰੀਅਰ
ਨੂੰ ਰਸਤਾ ਵਿਖਾ ਗਿਆ।
ਨਾਲਾਗੜ੍ਹ ਤੋਂ ਸਾਈਕਲਾਂ ਤੇ ਦੋਰਾਹਾ
ਨੇੜੇ ਨਵਾਂ ਪਿੰਡ ਨੂੰ ਜਾਣ ਵਾਲੇ ਦੋ ਰਾਹੀਆਂ ਨੂੰ ਪਿੰਡ ਲੱਲ ਕਲਾਂ ਦੇ
ਕੋਲ ਰਾਤ ਪੈ ਗਈ। ਉਨ੍ਹਾਂ ਦਿਨਾ ਵਿੱਚ ਆਵਾਜਾਈ ਦੇ ਬਹੁਤੇ ਸਾਧਨ ਨਹੀਂ
ਹੁੰਦੇ ਸਨ। ਰਾਤ ਨੂੰ ਸਫਰ ਕਰਨਾ ਵੀ ਖ਼ਤਰਨਾਕ ਹੁੰਦਾ ਸੀ ਕਿਉਂਕਿ ਲੁਟੇਰੇ
ਲੁੱਟ ਲੈਂਦੇ ਸਨ। ਪਿਆਰਾ ਸਿੰਘ ਦੇ ਪਿਤਾ ਗੁਰਦਿਆਲ ਸਿੰਘ ਨੇ ਅਨੋਭੜ
ਰਾਹੀਆਂ ਨੂੰ ਉਨ੍ਹਾਂ ਦੀ ਮਜ਼ਬੂਰੀ ਵੇਖਕੇ ਰਾਤ ਆਪਣੇ ਘਰ ਰਾਤ ਕੱਟਣ ਦੀ
ਇਜ਼ਾਜ਼ਤ ਦੇ ਕੇ ਫਿਰਾਕਦਿਲੀ ਦਾ ਸਬੂਤ ਦਿੱਤਾ। ਰਾਤ ਨੂੰ ਰਾਹੀ ਜਦੋਂ ਖਾਣਾ
ਖਾਣ ਤੋਂ ਬਾਅਦ ਗਲਬਾਤ ਕਰ ਰਹੇ ਸਨ ਤਾਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਤੁਰ
ਪਈ। ਗੁਰਦਿਆਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਦੇ ਹਨ
ਤਾਂ ਰਾਹੀ ਜੋ ਕਿ ਭਲਾਈ ਵਿਭਾਗ ਦੇ ਅਧਿਕਾਰੀ ਸਨ ਨੇ ਸੁਝਾਅ ਦਿੱਤਾ ਕਿ
ਬੱਚਿਆਂ ਨੂੰ ਪਾਇਲ ਵਿਖੇ ਸਟੇਟ ਹਾਈ ਸਕੂਲ ਵਿੱਚ ਦਾਖਲ ਕਰਵਾ
ਦਿਓ, ਜਿਥੇ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਦੀ ਫੀਸ ਮੁਆਫ਼ ਹੋਵੇਗੀ, ਖ਼ਰਚੇ
ਲਈ ਵਜ਼ੀਫ਼ਾ ਵੀ ਮਿਲੇਗਾ ਅਤੇ ਬੋਰਡਿੰਗ ਮੁਫ਼ਤ ਹੋਵੇਗੀ। ਪਰਿਵਾਰ
ਦਾ ਕੋਈ ਖ਼ਰਚਾ ਨਹੀਂ ਹੋਵੇਗਾ।
ਪਿਆਰਾ ਸਿੰਘ ਭੂਪਾਲ ਦੀ ਮਾਤਾ
ਗੁਰਨਾਮ ਕੌਰ ਇਕੱਲੇ ਬੱਚਿਆਂ ਨੂੰ ਘਰ ਤੋਂ ਬਾਹਰ ਛੱਡਣ ਲਈ ਜਕੋਤਕੀ ਵਿੱਚ
ਸਨ ਪ੍ਰੰਤੂ ਗੁਰਦਿਆਲ ਸਿੰਘ ਦੇ ਕਹਿਣ ‘ਤੇ ਸਟੇਟ ਸਕੂਲ ਵਿੱਚ
ਪੜ੍ਹਨ ਲਈ ਭੇਜਣ ‘ਤੇ ਸਹਿਮਤ ਹੋ ਗਏ। ਪਿੰਡ ਦੇ ਸਕੂਲ ਵਿੱਚੋਂ ਚੌਥੀ ਪਾਸ
ਕਰਨ ਤੋਂ ਬਾਅਦ ਪੰਜਵੀਂ ਵਿੱਚ ਪਾਇਲ ਜਾ ਕੇ ਬੱਚਿਆਂ ਨੂੰ ਸਟੇਟ ਹਾਈ
ਸਕੂਲ ਵਿੱਚ ਦਾਖ਼ਲ ਕਰਵਾ ਆਏ। ਇਸ ਮੌਕੇ ਨੇ ਪ੍ਰੀਤਮ ਸਿੰਘ ਭੂਪਾਲ
ਅਤੇ ਪਿਆਰਾ ਸਿੰਘ ਭੂਪਾਲ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਪਿਆਰਾ ਸਿੰਘ
ਭੂਪਾਲ ਬਚਪਨ ਵਿੱਚ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਵੱਡੇ ਭਰਾ ਦੀ
ਰਹਿਨੁਮਾਈ ਵਿੱਚ ਉਹ ਦਿਲ ਲਾ ਕੇ ਪੜ੍ਹਿਆ ਅਤੇ ਚੰਗੇ ਨੰਬਰ ਲੈ ਕੇ 1954
ਵਿੱਚ ਦਸਵੀਂ ਪਾਸ ਕਰ ਲਈ। ਫਿਰ ਉਨ੍ਹਾਂ ਨੂੰ ਮਹਿੰਦਰਾ ਕਾਲਜ ਪਟਿਆਲਾ ਵਿਚ
ਦਾਖ਼ਲ ਕਰਵਾਇਆ ਗਿਆ ਜਿਥੋਂ ਉਨ੍ਹਾਂ ਐਫ.ਏ.ਪਾਸ ਕੀਤੀ। ਫਿਰ
ਉਨ੍ਹਾਂ ਨੂੰ ਡੀ.ਏ.ਵੀ.ਕਾਲਜ ਲਾਹੌਰ (ਅੰਬਾਲਾ) ਵਿਖੇ ਦਾਖ਼ਲ
ਕਰਵਾ ਦਿੱਤਾ, ਜਿਥੋਂ ਉਨ੍ਹਾਂ ਗ੍ਰੈਜੂਏਸ਼ਨ 1958-59 ਵਿੱਚ
ਪਹਿਲੇ ਦਰਜੇ ਵਿੱਚ ਗ੍ਰੈਜੂਏਸ਼ਨ ਪਾਸ ਕੀਤੀ।
ਪਿਆਰਾ
ਸਿੰਘ ਭੂਪਾਲ ਆਈ ਏ ਐਸ ਅਧਿਕਾਰੀ ਬਣਨਾ ਚਾਹੁੰਦੇ ਸਨ। ਇਸ ਲਈ
ਉਨ੍ਹਾਂ ਆਈ.ਏ.ਐਸ.ਦੀ ਕੋਚਿੰਗ ਲੈਣ ਵਾਸਤੇ ਉਤਰ
ਪ੍ਰਦੇਸ਼ ਦੇ ‘ਸਰਵਿਸ ਟਰੇਨਿੰਗ ਸੈਂਟਰ ਅਲਾਹਾਬਾਦ’ ਵਿੱਚ ਦਾਖ਼ਲਾ
ਲੈ ਲਿਆ। ਇਸ ਟ੍ਰੇਨਿੰਗ ਦੌਰਾਨ ਹੀ ਉਨ੍ਹਾਂ ਦੀ ਨਿਯੁਕਤੀ
ਪੰਜਾਬ ਸਰਕਾਰ ਦੇ ਕਈ ਵਿਭਾਗਾਂ ਵਿੱਚ ਹੋ ਗਈ। ਪਿਆਰਾ ਸਿੰਘ ਨੌਕਰੀ ਦੀ
ਥਾਂ ਆਈ.ਏ.ਐਸ.ਦੀ ਕੋਚਿੰਗ ਜ਼ਾਰੀ ਰੱਖਣਾ ਚਾਹੁੰਦੇ
ਸਨ ਪ੍ਰੰਤੂ ਪਰਿਵਾਰ ਦੀਆਂ ਆਰਥਿਕ ਮਜ਼ਬੂਰੀਆਂ ਕਰਕੇ ਉਨ੍ਹਾਂ ਨੂੰ ਉਹ
ਕੋਚਿੰਗ ਅੱਧ ਵਿਚਕਾਰ ਹੀ ਛੱਡਣੀ ਪਈ। ਕਿਹੜੇ ਵਿਭਾਗ ਵਿੱਚ ਨੌਕਰੀ
ਸ਼ੁਰੂ ਕੀਤੀ ਜਾਵੇ ਪਿਆਰਾ ਸਿੰਘ ਭੂਪਾਲ ਲਈ ਫ਼ੈਸਲਾ ਕਰਨਾ ਵੀ ਮੁਸ਼ਕਲ ਹੋ
ਗਿਆ। ਅਖ਼ੀਰ ਉਨ੍ਹਾ 1961 ਵਿੱਚ ਪੰਜਾਬ ਦੇ ਸੂਚਨਾ ਅਤੇ ਪ੍ਰਸਾਰ ਵਿਭਾਗ
ਵਿੱਚ ਭਾਖੜਾ ਡੈਮ ਨੰਗਲ ਵਿਖੇ ਰਿਸ਼ੈਪਸ਼ਨਿਸਟ ਕਮ.ਪੀ.ਆਰ.ਓ ਦੀ
ਨੌਕਰੀ ਜਾਇਨ ਕਰ ਲਈ।
ਭਾਖੜਾ ਨੰਗਲ ਵਿਖੇ ਨੌਕਰੀ
ਕਰਦਿਆਂ ਉਨ੍ਹਾਂ ਦੀ ਜਾਣ ਪਹਿਚਾਣ ਬਹੁਤ ਸਾਰੇ ਪਤਵੰਤੇ ਵਿਅਕਤੀਆਂ ਨਾਲ ਹੋ
ਗਈ ਕਿਉਂਕਿ ਆਜ਼ਾਦ ਭਾਰਤ ਦਾ ਭਾਖੜਾ ਡੈਮ ਮੁੱਖ ਪ੍ਰਾਜੈਕਟ ਸੀ। ਵਿਦੇਸ਼ੀ
ਲੋਕ ਉਸ ਨੂੰ ਵੇਖਣ ਲਈ ਆਉਂਦੇ ਜਾਂਦੇ ਰਹਿੰਦੇ ਸਨ। ਪਿਆਰਾ ਸਿੰਘ ਭੂਪਾਲ
ਇਕ ਬਿਹਤਰੀਨ ਇਨਸਾਨ ਸਨ। ਨਮਰਤਾ ਉਨ੍ਹਾਂ ਦਾ ਗਹਿਣਾ ਸੀ। ਆਪਣੀ ਕਾਬਲੀਅਤ
ਦਾ ਸਿੱਕਾ ਉਨ੍ਹਾਂ ਛੇਤੀ ਹੀ ਵਿਭਾਗ ਵਿੱਚ ਜਮ੍ਹਾ ਲਿਆ। ਤਰੱਕੀ ਕਰਦੇ ਹੋਏ
ਉਹ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਐਡੀਸ਼ਨਲ ਡਾਇਰੈਕਟਰ ਦੇ
ਅਹੁਦੇ ਤੱਕ ਪਹੁੰਚ ਗਏ। ਉਹ ਕੰਮ ਦੇ ਕਰਿੰਦੇ ਸਨ। ਵਿਭਾਗ ਬਾਰੇ ਉਨ੍ਹਾਂ
ਦਾ ਵਿਸ਼ਾਲ ਤਰਜਬਾ ਸੀ। ਬਹੁਤਾ ਸਮਾਂ ਉਨ੍ਹਾਂ ਨੇ ਦਿੱਲੀ ਵਿਖੇ ਨੌਕਰੀ
ਕੀਤੀ। ਦਿੱਲੀ ਵਿਖੇ ਆਪਣੇ ਫਰਜ ਨਿਭਾਉਂਦਿਆਂ ਉਨ੍ਹਾਂ ਦਾ ਵਾਹ ਵੱਡੇ
ਸਿਆਸਤਦਾਨਾ ਅਤੇ ਅਧਿਕਾਰੀਆਂ ਨਾਲ ਪਿਆ ਪ੍ਰੰਤੂ ਉਹ ਆਪਣੇ ਕੰਮ ਤੱਕ ਮਤਲਬ
ਰੱਖਦੇ ਸਨ। ਫਿਰ ਉਨ੍ਹਾਂ ਦੀ ਤਬਦੀਲੀ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬਤੌਰ
ਐਡੀਸ਼ਨਲ ਡਾਇਰੈਕਟਰ ਹੋ ਗਈ।
ਵਿਭਾਗ ਦੇ ਕੰਮ ਬਹੁਤ ਹੀ
ਤੱਤ ਭੜੱਤੀ ਦੇ ਹੁੰਦੇ ਸਨ। ਆਮ ਤੌਰ ਤੇ ਪੰਜ ਵਜੇ ਤੋਂ ਬਾਅਦ ਕੰਮ ਦਾ ਜ਼ੋਰ
ਪੈਂਦਾ ਹੈ। ਸਾਰਾ ਦਫ਼ਤਰ ਸਿਵਾਏ ਡਿਊਟੀ ਅਧਿਕਾਰੀ ਤੋਂ ਪੰਜ ਵਜੇ
ਖਾਲੀ ਹੋ ਜਾਂਦਾ ਸੀ। ਕੰਮ ਦੇ ਕਰਿੰਦੇ ਹੋਣ ਕਰਕੇ ਵਿਭਾਗ ਦੀਆਂ ਬਹੁਤੀਆਂ
ਸ਼ਾਖ਼ਾਵਾਂ ਦਾ ਕੰਮ ਪਿਆਰਾ ਸਿੰਘ ਭੂਪਾਲ ਨੂੰ ਦਿੱਤਾ ਜਾਂਦਾ ਸੀ। ਉਹ ਰਾਤ
ਦੇ 10.00-11.00 ਵਜੇ ਤੱਕ ਕੰਮ ਕਰਦੇ ਰਹਿੰਦੇ ਸਨ। ਜਿਹੜਾ ਕੰਮ ਕੋਈ
ਅਧਿਕਾਰੀ ਨਾ ਕਰ ਸਕਦਾ, ਉਹ ਪਿਆਰਾ ਸਿੰਘ ਭੂਪਾਲ ਦੇ ਗਲ ਮੜ੍ਹ ਦਿੱਤਾ
ਜਾਂਦਾ। ਕਮਾਲ ਦੀ ਦਿ੍ਰੜ੍ਹਤਾ, ਮਿਹਨਤ ਅਤੇ ਲਗਨ ਉਨ੍ਹਾਂ ਦੇ ਵਿਲੱਖਣ ਗੁਣ
ਸਨ। ਉਹ ਹਰ ਸਮੱਸਿਆ ਦਾ ਹਲ ਲੱਭ ਲੈਂਦੇ ਸਨ। ਵਿਭਾਗ ਦੇ ਅੜੇ ਥੁੜ੍ਹੇ ਕੰਮ
ਪਿਆਰਾ ਸਿੰਘ ਭੁਪਾਲ ਦੇ ਜ਼ਿੰਮੇ ਹੁੰਦੇ ਸਨ। ਉਹ ਇਕ ਕਿਸਮ ਨਾਲ ਵਿਭਾਗ ਦੇ
ਸੰਕਟ ਮੋਚਨ ਸਨ।
ਜਿਤਨੇ ਵੀ ਅਧਿਕਾਰੀਆਂ ਨਾਲ ਉਨ੍ਹਾਂ ਕੰਮ ਕੀਤਾ
ਸਾਰੇ ਅਧਿਕਾਰੀਆਂ ਦੇ ਉਹ ਚਹੇਤੇ ਰਹੇ ਹਨ। ਆਪਣੇ ਅਧੀਨ ਕੰਮ ਕਰਨ ਵਾਲੇ
ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਉਨ੍ਹਾਂ ਦਾ ਵਿਵਹਾਰ ਦੋਸਤਾਨਾ ਹੁੰਦਾ
ਸੀ। ਉਨ੍ਹਾਂ ਕਦੀਂ ਵੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੇ ਵਿਰੁੱਧ ਕੋਈ
ਲਿਖਤੀ ਕਾਰਵਾਈ ਨਹੀਂ ਕੀਤੀ। ਹਰ ਇਕ ਨੂੰ ਜ਼ੁਬਾਨੀ ਸਮਝਾ ਦਿੰਦੇ ਸਨ।
ਨਮਰਤਾ ਉਨ੍ਹਾਂ ਦਾ ਗਹਿਣਾ ਸੀ। ਕਿਸੇ ਵੀ ਸਿਆਸਤਦਾਨ ਦੇ ਨਜ਼ਦੀਕੀ ਹੋਣ ਦੇ
ਬਾਵਜੂਦ ਕਦੇ ਵੀ ਕਿਸੇ ਕੰਮ ਲਈ ਨਹੀਂ ਕਹਿੰਦੇ ਸਨ। ਸਹੀ ਅਰਥਾਂ ਵਿੱਚ ਉਹ
ਕਰਮਯੋਗੀ ਸਨ।
ਉਨ੍ਹਾਂ ਦਾ ਵਿਆਹ 1962 ਵਿੱਚ ਗੁਰਬਚਨ ਕੌਰ ਨਾਲ
ਹੋਇਆ। ਉਨ੍ਹਾਂ ਨੇ ਇਕ ਬੱਚਾ ਰਾਵਿੰਦਰ ਸਿੰਘ ਅਡਾਪਟ ਕਰ ਲਿਆ
ਸੀ ਪ੍ਰੰਤੂ ਮੁਸ਼ਕਲਾਂ ਨੇ ਪਿਆਰਾ ਸਿੰਘ ਭੂਪਾਲ ਦਾ ਖਹਿੜਾ ਨਹੀਂ ਛੱਡਿਆ
ਉਨ੍ਹਾਂ ਦੇ ਲੜਕੇ ਦੇ ਗੁਰਦੇ ਖ਼ਰਾਬ ਹੋ ਗਏ ਸਨ। ਪਿਆਰਾ ਸਿੰਘ ਭੂਪਾਲ ਨੂੰ
ਸੇਵਾ ਮੁਕਤੀ ਤੋਂ ਬਾਅਦ ਆਨੰਦਪੁਰ ਸਾਹਿਬ ਫਾਊਂਡੇਸ਼ਨ ਵਿੱਚ ਸੰਪਰਕ
ਅਧਿਕਾਰੀ ਲਗਾਇਆ ਗਿਆ ਸੀ। ਉਨ੍ਹਾਂ ਨੂੰ ਦਫ਼ਤਰ ਵਿੱਚ ਕੰਮ ਕਰਦੇ ਹੀ ਦਿਲ
ਦਾ ਦੌਰਾ ਪਿਆ ਸੀ ਜਿਸ ਕਰਕੇ 19 ਜਨਵਰੀ 2006 ਨੂੰ ਸਵਰਗਵਾਸ ਹੋ ਗਏ ਸਨ।
ਸਾਬਕਾ ਜਿਲ੍ਹਾ ਲੋਕ
ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
|
|
|
|
ਪੰਜਾਬ
ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ
ਭੂਪਾਲ ਉਜਾਗਰ ਸਿੰਘ |
ਜਦੋਂ
ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ |
ਮੇਰੀ
ਵੱਡੀ ਭੈਣ ਰਵੇਲ ਸਿੰਘ |
ਸਿਪਾਹੀ
ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ
ਜੱਗੀ ਉਜਾਗਰ ਸਿੰਘ |
ਮਾਮੇ
ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ
ਮਾਲਵਿੰਦਰ ਸਿੰਘ ਮਾਲੀ |
ਬੇਦਾਗ਼
ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ
ਉਜਾਗਰ ਸਿੰਘ |
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|
|