|
|
|
|
|
ਆਸਟਰੇਲੀਆ ਵਿੱਚ
ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
23/11/2021 |
|
|
|
ਲੁਧਿਆਣਾ
ਜਿਲ੍ਹੇ ਦੇ ਕਸਬਾ ਮੁਲਾਂਪੁਰ ਦਾਖਾ ਦੀ ਸਪੁੱਤਰੀ ਅਤੇ ਜਲੰਧਰ ਦੀ ਨੂੰਹ
ਬੀਬੀ ਗੁਰਜੀਤ ਸੋਂਧੂ ਨੇ ਆਸਟਰੇਲੀਆ ਵਿਚ ਖੇਤੀਬਾੜੀ ਉਦਮੀ ਦੇ ਤੌਰ ਤੇ
ਸਫਲ ਹੋ ਕੇ ਪਰਵਾਸੀ ਪੰਜਾਬੀਆਂ ਲਈ ਮਾਰਗ ਦਰਸ਼ਨ ਕੀਤਾ ਹੈ। ਇਕ ਇਸਤਰੀ ਹੋ
ਕੇ ਇਸ ਸਮੇਂ ਉਹ ਮੈਲਬਾਰਨ ਤੋਂ ਚਾਰ ਸੌ ਮੀਲ ਦੂਰ 5,500 ਏਕੜ ਦੇ
ਖੇਤੀਬਾੜੀ ਫਾਰਮ ਵਿਚ ਕਨੋਲਾ, ਕਣਕ ਅਤੇ ਜੌਂਆਂ ਦੀ ਕਾਸ਼ਤ ਕਰ ਰਹੀ ਹੈ। ਇਸ
ਤੋਂ ਇਲਾਵਾ ਪਸ਼ੂਆਂ ਅਤੇ ਭੇਡਾਂ ਦਾ ਕਾਰੋਬਾਰ ਵੀ ਵੱਡੇ ਪੱਧਰ ਤੇ ਕਰ ਰਹੀ
ਹੈ।
ਖੇਤੀਬਾੜੀ ਨੂੰ ਆਮ ਤੌਰ ਤੇ ਮਰਦ ਪ੍ਰਧਾਨ ਕਿੱਤਾ ਕਿਹਾ
ਜਾਂਦਾ ਹੈ ਪ੍ਰੰਤੂ ਗੁਰਜੀਤ ਸੋਂਧੂ ਨੇ ਆਪਣੀ ਕਾਰਜ਼ਕੁਸ਼ਲਤਾ ਨਾਲ ਇਸ ਖੇਤਰ
ਵਿਚ ਵੀ ਨਾਮਣਾ ਖੱਟਕੇ ਆਪਣਾ ਨਾਮ ਪੈਦਾ ਕੀਤਾ ਹੈ। ਗੁਰਜੀਤ ਸੋਂਧੂ ਦੀ
ਸਫ਼ਲਤਾ ਤੋਂ ਸਾਫ ਹੁੰਦਾ ਹੈ ਕਿ ਔਰਤਾਂ ਮਰਦਾਂ ਨਾਲੋਂ ਕਿਸੇ ਪੱਖ ਤੋਂ ਵੀ
ਘੱਟ ਨਹੀਂ ਹਨ। ਹੌਸਲਾ, ਦਿ੍ਰੜ੍ਹਤਾ ਅਤੇ ਲਗਨ ਹੋਵੇ ਤਾਂ ਹਰ ਇਨਸਾਨ ਮਿਥੇ
ਨਿਸ਼ਾਨੇ ਤੇ ਪਹੁੰਚ ਸਕਦਾ ਹੈ ਪ੍ਰੰਤੂ ਉਸਨੂੰ ਆਪਣਾ ਨਿਸ਼ਾਨਾ ਨਿਸਚਤ ਕਰਨਾ
ਹੋਵੇਗਾ। ਜੇਕਰ ਇਸਤਰੀਆਂ ਪੁਲਾੜ ਵਿਚ ਪਹੁੰਚਕੇ ਨਾਮਣਾ ਖੱਟ ਸਕਦੀਆਂ ਹਨ
ਤਾਂ ਜ਼ਮੀਨ ਤੇ ਵੀ ਆਪਣੀ ਕਾਬਲੀਅਤ ਦਾ ਸਿੱਕਾ ਜਮਾ੍ ਸਕਦੀਆਂ ਹਨ। ਇਸਦੀ
ਮਿਸਾਲ ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਪਰਵਾਸ ਵਿਚ ਜਾ ਕੇ ਜਿਥੇ
ਵਾਤਾਵਰਨ ਅਤੇ ਹਾਲਾਤ ਵੀ ਪੰਜਾਬ ਨਾਲੋਂ ਵੱਖਰੇ ਹਨ ਉਥੇ ਗੁਰਜੀਤ ਸੋਂਧੂ
ਨੇ ਆਪਣੀ ਯੋਗਤਾ ਦਾ ਝੰਡਾ ਗੋਰਿਆਂ ਵਿਚ ਗੱਡ ਦਿੱਤਾ ਹੈ।
ਇਸਤਰੀ
ਨੂੰ ਸੈਕੰਡ ਸੈਕਸ ਕਹਿਕੇ ਉਸਦੀ ਨਿਪੁੰਨਤਾ ਤੇ ਸਵਾਲੀਆ ਨਿਸ਼ਾਨ
ਲਗਾਉਣ ਵਾਲਿਆਂ ਨੂੰ ਸੋਚਣਾ ਪਵੇਗਾ ਕਿ ਉਹ ਗੁਰਜੀਤ ਸੋਂਧੂ ਨੂੰ
ਸੈਕੰਡ ਸੈਕਸ ਕਿਸ ਆਧਾਰ ਤੇ ਕਹਿਣਗੇ। ਇਹ ਮਰਦ ਪ੍ਰਧਾਨ ਸਮਾਜ ਦੀ
ਮਾਨਸਿਕਤਾ ਨੂੰ ਦਰਸਾਉਂਦਾ ਹੈ, ਜੋ ਇਸਤਰੀ ਨੂੰ ਆਪਣੀ ਧੌਂਸ ਹੇਠ ਹੀ
ਰੱਖਣਾ ਚਾਹੁੰਦਾ ਹੈ। ਪ੍ਰਵਾਸ ਵਿਚ ਜਾ ਕੇ ਪ੍ਰਵਾਸ ਦੀ ਜ਼ਿੰਦਗੀ ਨੂੰ
ਜਦੋਜਹਿਦ ਅਤੇ ਬਹੁਤ ਹੀ ਔਖੀ ਕਹਿਣ ਵਾਲਿਆਂ ਨੂੰ ਗੁਰਜੀਤ ਸੋਂਧੂ ਨੂੰ
ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ। ਖਾਸ ਤੌਰ ਤੇ ਨੌਜਵਾਨ
ਲੜਕੀਆਂ ਨੂੰ ਗੁਰਜੀਤ ਸੋਂਧੂ ਦੀ ਜ਼ਿੰਦਗੀ ਦੀ ਜਦੋਜਹਿਦ ਤੋਂ ਕੁਝ ਸਿਖਣਾ
ਬਣਦਾ ਹੈ।
ਪਰਿਵਾਰਿਕ ਪਿਛੋਕੜ ਗੁਰਜੀਤ
ਕੌਰ ਸੋਂਧੂ (ਸੰਧੂ) ਦਾ ਜਨਮ ਆਪਣੇ ਨਾਨਕੇ ਪਿੰਡ ਬੋਹਨਾ ਨੇੜੇ ਮੋਗਾ ਵਿਖੇ
1959 ਵਿਚ ਪਿਤਾ ਗੁਰਚਰਨ ਸਿੰਘ ਸੇਖ਼ੋਂ ਅਤੇ ਮਾਤਾ ਸੁਰਜੀਤ ਕੌਰ ਦੀ
ਕੁੱਖੋਂ ਹੋਇਆ ਸੀ। ਗੁਰਜੀਤ ਕੌਰ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਆਪਣੇ
ਪਿੰਡ ਦਾਖਾ ਤੋਂ ਹੀ ਪ੍ਰਾਪਤ ਕੀਤੀ। ਪੜ੍ਹਾਈ ਵਿਚ ਸ਼ੁਰੂ ਤੋਂ ਹੀ ਉਹ
ਹੁਸ਼ਿਆਰ ਸਨ। ਉਨ੍ਹਾਂ ਨੇ ਉਚ ਵਿਦਿਆ ਸਿਧਵਾਂ ਕਾਲਜ ਤੋਂ ਪ੍ਰਾਪਤ ਕੀਤੀ।
ਅਜੇ ਪੜ੍ਹਾਈ ਚਲ ਰਹੀ ਸੀ ਕਿ ਉਨ੍ਹਾਂ ਦੀ ਮੰਗਣੀ ਹੋ ਗਈ।
ਸ਼ਗਨਾ ਦੀ ਮਹਿੰਦੀ ਗੁਰਜੀਤ ਕੌਰ ਦਾ ਵਿਆਹ ਜਲੰਧਰ
ਦੇ ਇਕ ਉਦਮੀ ਦੇ ਲੜਕੇ ਅਵਤਾਰ ਸਿੰਘ ਤਾਰੀ ਨਾਲ ਮਹਿਜ਼ 17 ਸਾਲ ਦੀ
ਅਲ੍ਹੜ੍ਹ ਉਮਰ ਵਿੱਚ ਹੋ ਗਿਆ। ਮੁਲਾਂਪੁਰ ਦਾਖ਼ਾ ਦੇ ਸੇਖ਼ੋਂ ਪਰਿਵਾਰ ਦੀ
ਹੋਣਹਾਰ ਧੀ ਗੁਰਜੀਤ ਕੌਰ ਅਲ੍ਹੜ੍ਹ ਉਮਰ ਵਿਚ ਵਿਆਹੇ ਜਾਣ ਤੋਂ ਤੁਰੰਤ
ਬਾਅਦ 1976 ਵਿਚ ਆਪਣੇ ਪਤੀ ਅਵਤਾਰ ਸਿੰਘ ਤਾਰੀ ਨਾਲ ਆਸਟਰੇਲੀਆ ਚਲੇ ਗਏ
ਸਨ। ਅਜੇ ਉਨ੍ਹਾਂ ਨੇ ਆਪਣੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਕੀਤੇ ਸਨ।
ਹੱਥਾਂ ਤੇ ਸ਼ਗਨਾ ਦੀ ਮਹਿੰਦੀ, ਨਹੁੰਆਂ ‘ਤੇ ਨਹੁੰ ਪਾਲਿਸ਼ ਅਤੇ ਸੈਂਟ ਦੀ
ਸੁਗੰਧ ਆ ਰਹੀ ਸੀ, ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਅਵਤਾਰ ਸਿੰਘ
ਤਾਰੀ ਦੇ ਨਾਲ ਜਲੰਧਰ ਫਾਰਮ ਵਿਚ ਭੇਡਾਂ ਦੇ ਵਾੜੇ ਦਾ ਕਾਰੋਬਾਰ ਕਰਨ ਦਾ
ਸਬੱਬ ਬਣਿਆਂ। ਨਵੀਂ ਵਿਆਹੀ ਲੜਕੀ ਦੇ ਮਹਿੰਦੀ ਵਾਲੇ ਹੱਥਾਂ ਨੂੰ ਭੇਡਾਂ
ਦੇ ਵਾੜੇ ਅਤੇ ਖੇਤੀਬਾੜੀ ਦੇ ਕੰਮ ਕਰਨ ਨੂੰ ਕੋਈ ਮੁਸ਼ਕਲ ਨਹੀਂ ਹੋਈ।
ਉਨ੍ਹਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ, ਭਾਵੇਂ ਉਨ੍ਹਾਂ ਦੇ ਮਨ ਵਿਚ
ਨਵੀਂਆਂ ਵਿਆਹੀਆਂ ਲੜਕੀਆਂ ਦੀ ਤਰ੍ਹਾਂ ਰੰਗ ਬਰੰਗੇ ਪਹਿਰਾਵੇ ਅਤੇ ਆਪਣੇ
ਪਤੀ ਨਾਲ ਸੈਰ ਸਪਾਟਾ ਕਰਨ ਦੇ ਚਾਅ ਉਸਲਵੱਟੇ ਲੈ ਰਹੇ ਸਨ।
ਵੰਗਾਰ ਸਵੀਕਾਰ ਗੁਰਜੀਤ ਕੌਰ ਸੋਂਧੂ ਨੇ
ਆਸਟਰੇਲੀਆ ਜਾ ਕੇ ਦਿ੍ਰੜ੍ਹਤਾ ਅਤੇ ਮਿਹਨਤ ਨਾਲ ਆਪਣਾ ਨਾਮ ਕਮਾਇਆ ਅਤੇ ਇਕ
ਉਦਮੀ ਦੇ ਤੌਰ ਤੇ ਸਥਾਪਤ ਹੋ ਗਏ ਹਨ। ਬੀਬੀ ਗੁਰਜੀਤ ਕੌਰ ਸੋਂਧੂ ਨੇ
ਆਸਟਰੇਲੀਆ ਵਿਚ ਖੇਤੀਬਾੜੀ ਉਦਮੀ ਦੇ ਤੌਰ ਤੇ ਸਫਲ ਹੋ ਕੇ ਸੇਖ਼ੋਂ ਪਰਿਵਾਰ
ਦਾ ਮਾਣ ਵਧਾਇਆ ਹੈ ਅਤੇ ਇਕ ਇਸਤਰੀ ਹੋ ਕੇ ਇਸ ਸਮੇਂ ਉਹ 'ਮੈਲਬਾਰਨ' ਤੋਂ
ਚਾਰ ਸੌ ਮੀਲ ਦੂਰ ਪੱਛਵੀਂ ਵਿਕਟੋਰੀਆ ਵਿਚ 5500 ਏਕੜ ਦੇ ਖੇਤੀਬਾੜੀ ਫਾਰਮ
ਵਿਚ ਕਨੋਲਾ, ਕਣਕ ਅਤੇ ਜੌਂਆਂ ਦੀ ਕਾਸ਼ਤ ਕਰ ਰਹੇ ਹਨ।
ਇਸ ਤੋਂ
ਇਲਾਵਾ ਪਸ਼ੂਆਂ ਅਤੇ ਭੇਡਾਂ ਦਾ ਕਾਰੋਬਾਰ ਵੀ ਵੱਡੇ ਪੱਧਰ ਤੇ ਕਰ ਰਹੇ ਹਨ।
ਖੇਤੀਬਾੜੀ ਨੂੰ ਆਮ ਤੌਰ ਤੇ ਮਰਦ ਪ੍ਰਧਾਨ ਕਿੱਤਾ ਕਿਹਾ ਜਾਂਦਾ ਹੈ ਪ੍ਰੰਤੂ
ਗੁਰਜੀਤ ਕੌਰ ਸੋਂਧੂ ਨੇ ਆਪਣੀ ਕਾਰਜ਼ਕੁਸ਼ਲਤਾ ਨਾਲ ਇਸ ਖੇਤਰ ਵਿਚ ਵੀ ਨਾਮਣਾ
ਖੱਟਕੇ ਆਪਣਾ ਨਾਮ ਪੈਦਾ ਕੀਤਾ ਹੈ। ਉਹ ਖੇਤੀਬਾੜੀ ਨਾਲ ਸੰਬੰਧਤ ਸਾਰੇ
ਔਜਾਰਾਂ ਅਤੇ ਸੰਦਾਂ ਦੀ ਵਰਤੋਂ ਕਰਨ ਜਾਣਦੇ ਹਨ। ਟਰੈਕਟਰ ਆਪ ਚਲਾ ਲੈਂਦੇ
ਹਨ। ਆਪ ਹੀ ਫਸਲਾਂ ਉਪਰ ਸਪਰੇਅ ਕਰਦੇ ਹਨ। ਜਿਵੇਂ ਸੇਖ਼ੋਂ ਪਰਿਵਾਰ ਦੇ
ਮਰਦਾਂ ਨੇ ਆਪੋ ਆਪਣੇ ਵਿਓਪਾਰ ਵਿਚ ਸਫਲਤਾਵਾਂ ਪ੍ਰਾਪਤ ਕਰਕੇ ਨਾਮ ਕਮਾਇਆ
ਹੈ, ਉਸੇ ਤਰ੍ਹਾਂ ਗੁਰਜੀਤ ਕੌਰ ਨੇ ਵੀ ਪਰਵਾਸ ਵਿਚ ਜਾ ਕੇ ਸੇਖ਼ੋਂ ਪਰਿਵਾਰ
ਨੂੰ ਮਾਣਤਾ ਦਿਵਾਈ ਹੈ। ਉਨ੍ਹਾਂ ਇਸ ਵੰਗਾਰ ਨੂੰ ਖਿੜੇ ਮੱਥੇ ਪ੍ਰਵਾਨ
ਕਰਦਿਆਂ ਮਿਹਨਤ ਕਰਕੇ ਸਫ਼ਲਤਾ ਪ੍ਰਾਪਤ ਕਰਨ ਦਾ ਪ੍ਰਣ ਕਰ ਲਿਆ। ਉਹ ਇਕ
ਖਾਂਦੇ ਪੀਂਦੇ ਚੰਗੇ ਉਦਮੀ ਟਰਾਂਸਪੋਰਟਰ ਪਰਿਵਾਰ ਦੀ ਧੀ ਸਨ। ਜਿਨ੍ਹਾਂ ਨੇ
ਕਦੀਂ ਵੀ ਲੜਕੀਆਂ ਤੋਂ ਅਜਿਹਾ ਕੰਮ ਨਹੀਂ ਕਰਵਾਇਆ ਸੀ।
ਇਸਤਰੀ ਇਕ ਅਬਲਾ ਹੈ ਦਾ ਭਰਮ ਤੋੜਿਆ ਗੁਰਜੀਤ ਕੌਰ
ਸੋਂਧੂ ਦੀ ਸਫ਼ਲਤਾ ਤੋਂ ਸਾਫ ਹੁੰਦਾ ਹੈ ਕਿ ਔਰਤਾਂ ਮਰਦਾਂ ਨਾਲੋਂ ਕਿਸੇ
ਪੱਖ ਤੋਂ ਵੀ ਘੱਟ ਨਹੀਂ ਹਨ। ਜੇਕਰ ਇਸਤਰੀਆਂ ਪੁਲਾੜ ਵਿਚ ਪਹੁੰਚਕੇ ਨਾਮਣਾ
ਖੱਟ ਸਕਦੀਆਂ ਹਨ ਤਾਂ ਜ਼ਮੀਨ ‘ਤੇ ਵੀ ਆਪਣੀ ਕਾਬਲੀਅਤ ਦਾ ਸਿੱਕਾ ਜਮਾ੍ਹ
ਸਕਦੀਆਂ ਹਨ। ਇਸਤਰੀ ਦੀ ਨਿਪੁੰਨਤਾ ਤੇ ਸਵਾਲੀਆ ਨਿਸ਼ਾਨ ਲਗਾਉਣ ਵਾਲਿਆਂ
ਨੂੰ ਸੋਚਣਾ ਪਵੇਗਾ ਕਿ ਉਹ ਗੁਰਜੀਤ ਕੌਰ ਸੋਂਧੂ ਦੀ ਕਾਰਜ਼ਕੁਸ਼ਲਤਾ ਨੂੰ ਕਿਸ
ਆਧਾਰ ‘ਤੇ ਮਰਦਾਂ ਨਾਲੋਂ ਘੱਟ ਕਹਿਣਗੇ। ਇਸ ਦੀ ਪ੍ਰੇਰਨਾਦਾਇਕ
ਮਿਸਾਲ ਗੁਰਜੀਤ ਕੌਰ ਸੋਂਧੂ ਦੇ ਜੀਵਨ ਤੋਂ ਮਿਲ ਸਕਦੀ ਹੈ। ਅਜੋਕੇ ਸਮੇਂ
ਵਿਚ ਜਦੋਂ ਪੰਜਾਬੀ ਨੌਜਵਾਨ ਲੜਕੇ ਅਤੇ ਲੜਕੀਆਂ ਬੇਰੋਜ਼ਗਾਰੀ ਕਰਕੇ ਨਿਰਾਸ਼ਾ
ਦੇ ਆਲਮ ਵਿਚੋਂ ਗੁਜਰ ਰਹੇ ਹਨ। ਉਨ੍ਹਾਂ ਨੂੰ ਗੁਰਜੀਤ ਸੋਂਧੂ ਦੀ ਜ਼ਿੰਦਗੀ
ਨੂੰ ਪ੍ਰੇਰਨਾ ਸਰੋਤ ਦੇ ਤੌਰ ਤੇ ਲੈ ਕੇ ਸਫਲਤਾ ਦੀਆਂ ਪੌੜੀਆਂ ਚੜ੍ਹਨ ਦੇ
ਗੁਰ ਸਿੱਖ ਲੈਣੇ ਚਾਹੀਦੇ ਹਨ।
ਗੋਰਿਆਂ ਵਿੱਚ ਸਫਲਤਾ ਦੇ
ਝੰਡੇ ਪ੍ਰਵਾਸ ਵਿਚ ਜਾ ਕੇ ਪ੍ਰਵਾਸ ਦੀ ਜ਼ਿੰਦਗੀ ਨੂੰ
ਜਦੋਜਹਿਦ ਅਤੇ ਬਹੁਤ ਹੀ ਔਖੀ ਕਹਿਣ ਵਾਲਿਆਂ ਨੂੰ ਗੁਰਜੀਤ ਕੌਰ ਸੋਂਧੂ ਨੂੰ
ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ। ਖਾਸ ਤੌਰ ਤੇ ਨੌਜਵਾਨ
ਲੜਕੀਆਂ ਨੂੰ ਗੁਰਜੀਤ ਕੌਰ ਸੋਂਧੂ ਦੀ ਜ਼ਿੰਦਗੀ ਦੀ ਜਦੋਜਹਿਦ ਤੋਂ ਕੁਝ
ਸਿਖਣਾ ਬਣਦਾ ਹੈ ਕਿਉਂਕਿ ਗੁਰਜੀਤ ਕੌਰ ਸੋਂਧੂ ਨੇ ਆਪਣੀ ਯੋਗਤਾ ਦਾ ਝੰਡਾ
ਗੋਰਿਆਂ ਵਿਚ ਗੱਡ ਦਿੱਤਾ ਹੈ। ਉਨ੍ਹਾਂ ਨੇ ਪ੍ਰਵਾਸ ਦੀ ਜ਼ਿੰਦਗੀ ਨੂੰ ਇਕ
ਵੰਗਾਰ ਦੀ ਤਰ੍ਹਾਂ ਪ੍ਰਵਾਨ ਕੀਤਾ ਅਤੇ ਉਹ ਇਸ ਕਿੱਤੇ ਦੀਆਂ ਬਾਰੀਕੀਆਂ
ਨੂੰ ਸਮਝਕੇ, ਇਸ ਵਿਚ ਸਫਲਤਾ ਪ੍ਰਾਪਤ ਕੀਤੀ।
ਬੇਬੇ
ਦੀ ਸੋਨ ਚਿੜੀ ਉਹ ਜਲਦੀ ਹੀ ਪ੍ਰਵਾਸ ਦੇ ਸਭਿਆਚਾਰ
ਨੂੰ ਸਮਝਦਿਆਂ ਉਨ੍ਹਾਂ ਲੋਕਾਂ ਵਿਚ ਰਚ ਮਿਚ ਗਈ। ਉਹ ਆਪਣੇ ਪਤੀ ਨਾਲ 5500
ਏਕੜ ਦੇ ਖੇਤੀਬਾੜੀ, ਪਸ਼ੂਆਂ ਅਤੇ ਭੇਡਾਂ ਦੇ ਕਾਰੋਬਾਰ ਵਿਚ ਮਦਦ ਹੀ ਨਹੀਂ
ਸਗੋਂ ਮੋਹਰੀ ਦੀ ਭੂਮਿਕਾ ਨਿਭਾਉਂਦੇ ਰਹੇ। ਉਨ੍ਹਾਂ ਨੇ ਇਤਨੀ ਮਿਹਨਤ ਕੀਤੀ
ਕਿ ਜਲਦੀ ਹੀ ਉਨ੍ਹਾਂ ਦਾ ਸਹੁਰਾ ਪਰਿਵਾਰ ਗੁਰਜੀਤ ਕੌਰ ਸੋਂਧੂ ਦੀ
ਕਾਰਜਕੁਸ਼ਲਤਾ ਤੇ ਨਿਰਭਰ ਹੋ ਗਿਆ। ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ
'ਮੈਲਬਾਰਨ ਏਅਰਪੋਰਟ' ਤੋਂ ਰਾਤ ਨੂੰ ਉਹ ਫਾਰਮ ਤੇ ਜਾ ਰਹੇ ਸਨ ਤਾਂ ਸੁੰਨ
ਸਾਨ ਇਲਾਕਾ ਸੀ, ਕਿਤੇ ਕਿਤੇ ਰੌਸ਼ਨੀ ਦਿਸਦੀ ਸੀ। ਸਵੇਰ ਨੂੰ ਜਦੋਂ ਉਹ
ਸੁੱਤੀ ਉਠੀ ਤਾਂ ਚਾਰੇ ਪਾਸੇ ਫਸਲਾਂ ਲਹਿਰਾ ਰਹੀਆਂ ਸਨ। ਦੂਰ ਦੂਰ ਤੱਕ
ਕੋਈ ਆਂਢ ਗੁਆਂਢ ਨਹੀਂ ਸੀ। ਗੁਰਜੀਤ ਕੌਰ ਸੋਂਧੂ ਪਰਿਵਾਰਿਕ ਵਿਓਪਾਰ ਵਿਚ
ਅਜਿਹਾ ਅਡਜਸਟ ਕਰ ਗਈ ਕਿ ਉਲਟਾ ਸੋਂਧੂ ਪਰਿਵਾਰ ਉਸ ਉਪਰ ਫਖ਼ਰ
ਕਰਨ ਲੱਗ ਪਿਆ।
ਉਨ੍ਹਾਂ ਦੇ ਪਤੀ ਅਵਤਾਰ ਸਿੰਘ ਤਾਰੀ ਦੀ ਮੌਤ
ਤੋਂ ਬਾਅਦ ਖੇਤੀਬਾੜੀ ਅਤੇ ਵਿਓਪਾਰ ਦੀ ਸਾਰੀ ਜ਼ਿੰਮੇਵਾਰੀ ਗੁਰਜੀਤ ਕੌਰ
ਸੋਂਧੂ ਦੇ ਸਿਰ ਪੈ ਗਈ। ਫਿਰ ਉਨ੍ਹਾਂ ਬੇਬੇ ਦੀ ਸੋਨ ਚਿੜੀ ਬਣਕੇ ਸਾਰਾ
ਕਾਰੋਬਾਰ ਸਾਂਭ ਲਿਆ। ਆਧੁਨਿਕ ਸਮੇਂ ਵਿਓਪਾਰ ਵਿਚ ਵਰਤੀਆਂ ਜਾਣ ਵਾਲੀਆਂ
ਇਨਫਰਮੇਸ਼ਨ ਟੈਕਨਾਲੋਜੀ ਦੀਆਂ ਬਾਰੀਕੀਆਂ ਬਾਰੇ ਉਨ੍ਹਾਂ ਦੇ
ਦੋਵੇਂ ਲੜਕੇ ਅਤੇ ਲੜਕੀ ਮਦਦ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਵੱਡਾ ਲੜਕਾ
ਜੇਸਨ ਹੁਣ ਉਨ੍ਹਾਂ ਦੇ ਨਾਲ ਖੇਤੀਬਾੜੀ ਦਾ ਕੰਮ ਕਰਦਾ ਹੈ। ਗੁਰਜੀਤ ਕੌਰ
ਸੋਂਧੂ ਹੁਣ ਵਿਓਪਾਰ ਦੀ ਨਿਗਰਾਨੀ ਦਾ ਕੰਮ ਕਰਦੇ ਹਨ। ਗੁਰਜੀਤ ਸੋਂਧੂ ਦੀ
ਦਾਦੀ ਗੁਲਾਬ ਕੌਰ ਆਪਣੀਆਂ ਪੋਤਰੀਆਂ ਨੂੰ ‘ਸੋਨ ਚਿੜੀਆਂ’ ਕਹਿੰਦੇ ਸਨ।
ਵਾਕਈ ਉਨ੍ਹਾਂ ਦੀਆਂ ਪੋਤਰੀਆਂ ਨੇ ‘ਸੋਨ ਚਿੜੀਆਂ’ ਬਣਕੇ ਵਿਖਾ ਦਿੱਤਾ ਹੈ।
ਪਤੀ ਗੁਰਜੀਤ ਦੀ ਕਾਬਲੀਅਤ ਦਾ ਕਾਇਲ ਅਵਤਾਰ
ਸਿੰਘ ਤਾਰੀ ਦੇ ਦਾਦਾ ਇੰਦਰ ਸਿੰਘ ਸੰਧੂ 1898 ਵਿਚ ਆਸਟਰੇਲੀਆ ਗਏ ਸਨ।
ਉਨ੍ਹਾਂ ਨੇ 1938 ਵਿਚ ਹਾਰੋ ਦੇ ਇਲਾਕੇ ਵਿਚ ਮੁਲਾਗਰ ਵਿਖੇ ਖੇਤੀਬਾੜੀ
ਫਾਰਮ ਖ੍ਰੀਦ ਲਿਆ ਸੀ। ਅਵਤਾਰ ਸਿੰਘ ਤਾਰੀ 7 ਸਾਲ ਦੀ ਉਮਰ ਵਿਚ ਆਸਟਰੇਲੀਆ
ਚਲੇ ਗਏ ਸਨ। ਇਸ ਲਈ ਉਹ ਪੂਰੇ ਆਸਟਰੇਲੀਅਨ ਬਣ ਗਏ ਸਨ। ਉਨ੍ਹਾਂ ਦੇ ਮਾਤਾ
ਪਿਤਾ ਉਸਦਾ ਵਿਆਹ ਪੰਜਾਬਣ ਲੜਕੀ ਨਾਲ ਕਰਨਾ ਚਾਹੁੰਦੇ ਸਨ। ਅਵਤਾਰ ਸਿੰਘ
ਤਾਰੀ ਦਾ ਵਿਆਹ ਗੁਰਜੀਤ ਕੌਰ ਨਾਲ ਕਰ ਦਿੱਤਾ ਗਿਆ। ਗੁਰਜੀਤ ਕੌਰ ਸੋਂਧੂ
ਨੇ ਆਪਣੇ ਪਤੀ ਅਵਤਾਰ ਸਿੰਘ ਤਾਰੀ ਦੀ ਆਸਟਰੇਲੀਅਨ ਲੜਕੀ ਨਾਲ ਵਿਆਹ
ਕਰਵਾਉਣ ਦੀ ਚਾਹਤ ਨੂੰ ਪੂਰੀ ਤਰ੍ਹਾਂ ਬਦਲਕੇ ਰੱਖ ਦਿੱਤਾ। ਤਾਰੀ ਵੀ ਇਹ
ਮਹਿਸੂਸ ਕਰਨ ਲੱਗ ਪਏ ਸਨ ਕਿ ਜੇਕਰ ਉਹ ਆਸਟਰੇਲੀਅਨ ਲੜਕੀ ਨਾਲ ਵਿਆਹ ਕਰਵਾ
ਲੈਂਦੇ, ਇਕ ਤਾਂ ਉਹ ਆਪਣੇ ਮਾਪਿਆਂ ਨੂੰ ਨਾਰਾਜ਼ ਕਰ ਲੈਂਦੇ, ਦੂਜੇ ਉਸਨੇ
ਉਨ੍ਹਾਂ ਦੇ ਪਰਿਵਾਰਿਕ ਵਿਓਪਾਰ ਵਿਚ ਉਨ੍ਹਾਂ ਦੀ ਸਹਾਈ ਨਹੀਂ ਹੋ ਸਕਣਾ
ਸੀ। ਉਹ ਆਪਣੀ ਵਿਰਾਸਤ ਨਾਲੋਂ ਵੀ ਟੁੱਟ ਜਾਂਦਾ। ਅਵਤਾਰ ਸਿੰਘ ਤਾਰੀ ਮੁੱਖ
ਤੌਰ ਤੇ ਜਲੰਧਰ ਫਾਰਮ ਦੇ ਕਾਰੋਬਾਰ ਦੀ ਮਾਰਕੀਟਿੰਗ ਦਾ ਕੰਮ ਕਰਦੇ
ਸਨ। ਫਿਲਿਪ ਸੋਂਧੂ ਗੁਰਜੀਤ ਕੌਰ
ਸੋਂਧੂ ਦਾ ਸਪੁੱਤਰ ਫਿਲਿਪ ਸੋਂਧੂ ਆਪਣੀ ਮਾਤਾ ਦੇ ਖੇਤੀਬਾੜੀ ਦੇ ਕਾਰੋਬਾਰ
ਵਿਚ ਮਦਦ ਕਰ ਰਹੇ ਹਨ। ਉਹ ਮੁੱਖ ਤੌਰ ਤੇ ਮਾਰਕੀਟਿੰਗ ਦਾ ਕੰਮ ਵੇਖਦੇ ਹਨ।
ਗੁਰਜੀਤ ਕੌਰ ਸੋਂਧੂ ਦੇ ਬੱਚੇ ਆਸਟਰੇਲੀਆ ਵਿਚ ਪੈਦਾ ਹੋਏ ਅਤੇ ਉਥੇ ਹੀ
ਪੜ੍ਹੇ ਲਿਖੇ ਹਨ, ਇਸ ਲਈ ਭਾਵੇਂ ਉਹ ਆਸਟਰੇਲੀਅਨ ਸਭਿਆਚਾਰ ਵਿਚ
ਗੜੂੰਦ ਹਨ ਪ੍ਰੰਤੂ ਗੁਰਜੀਤ ਕੌਰ ਸੋਂਧੂ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ
ਨਾਲ ਵੀ ਜੋੜਨ ਦੀ ਕੋਸਿਸ਼ ਕਰਦੇ ਰਹਿੰਦੇ ਹਨ। ਗੁਰਜੀਤ ਸੋਂਧੂ ਦੇ ਦੋ ਲੜਕੇ
ਜੇਸਨ ਅਤੇ ਫਿਲਿਪ ਹਨ। ਇਕ ਲੜਕੀ ਬੇਲੀਂਡਾ ਹੈ।
ਵੱਡੇ ਬੇਟੇ
ਜੈਸਨ (Jason) ਦੀ ਪਤਨੀ ਕੈਰੀ (Kerry) ਹੈ, ਉਨ੍ਹਾਂ ਦੀਆਂ ਦੋ
ਸਪੁੱਤਰੀਆਂ ਵੇਰਾ ਗਰੇਸ ਕੌਰ (Vera Grace Kaur) ਅਤੇ ਇਰੀਸ ਗਰੇਸ ਕੌਰ
(Iris Grace Kaur) ਹੈ। ਜੈਸਨ ਨੇ 'ਮਕੈਨੀਕਲ ਇੰਜਿਨੀਅਰਿੰਗ' ਦੀ ਡਿਗਰੀ
ਕੀਤੀ ਹੋਈ ਹੈ। ਉਸਤੋਂ ਬਾਅਦ ਉਸਨੇ ਮਾਸਟਰਜ਼ ਇਨ ਬਿਜਨਸ ਇੰਜਿਨੀਅਰਿੰਗ
ਕੀਤੀ ਹੈ। ਬੇਟੀ ਬੇਲੀਂਡਾ ਕੌਰ ਸੋਂਧੂ (Belinda Kaur Sondhu)
ਨੇ ਜਿਔਲੋਜੀ (Geology) ਵਿੱਚ ਇੰਜਿਨੀਅਰਿੰਗ ਕੀਤੀ ਹੋਈ ਹੈ। ਬੇਟੇ
ਫਿਲਿਪ ਦੀ ਪਤਨੀ ਮਿੰਲਾਨੀ ਕੋਇੰਗ ਹੈ, ਉਨ੍ਹਾਂ ਦੇ ਤਿੰਨ ਬੱਚੇ ਰਵੀ
ਰੈਬੇਕਾ ਸੋਂਧੂ, ਇੰਦਰਾ ਸੋਂਧੂ ਅਤੇ ਬੈਨਜੋ ਸੋਂਧੂ ਹਨ।
ਫਿਲਿਪਸ
ਨੇ ਐਰੋਸਪੇਸ ਵਿੱਚ ਡਿਗਰੀ ਕੀਤੀ ਹੋਈ ਹੈ। ਸੰਸਥਾ ਦਾ ਪਿ੍ਰੰਸੀਪਲ ਹੈ।
ਉਸਨੇ ਜੋਬ ਛੱਡਕੇ ਆਪਣੀ ਮਾਤਾ ਨਾਲ ਖੇਤੀਬਾੜੀ ਦਾ ਕਾਰੋਬਾਰ ਸ਼ੁਰੂ ਕੀਤਾ
ਹੈ।
|
|
|
|
|
|
|
|
|
|
|
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|
|