|
|
ਏਂਗਣ ਮੇਂਗਣ ਤਲੀ ਤਲੇਂਗਣ, ਕਾਲਾ ਪੀਲਾ ਡੱਕਰਾ, ਗੁਡ਼ ਖਾਵਾਂ ਵੇਲ
ਵਧਾਵਾਂ ਮੂਲੀ ਪੱਤਰਾ, ਪੱਤਰਾ ਵਾਲੇ ਆਏ.. ਹੱਥ ਕੁਤਾਡ਼ੀ, ਪੈਰ
ਕੁਤਾਡ਼ੀ ਨਿਕਲ ਬਲਿਆ ਤੇਰੀ ਵਾਰੀ....,
ਅਕੜ -ਬਕੜ ਬੰਬੇ ਬੌ,
ਅੱਸੀ ਨੱਬੇ ਪੂਰੇ ਸੋ, ਸੋ ਕਲੋਟਾ ਤਿੱਤਰ ਮੋਟਾ, ਚਲ ਮਦਾਰੀ ਪੈਸਾ ਖੋਟਾ,
ਖੋਟੇ ਦੀ ਮਿਠਿਆਈ ਆਈ ਭਾਭੋ ਦੋੜੀ -ਦੋੜੀ ਆਈ......... ਤੇਰੇ ਤੇ ਆਈਆ
ਹੁਣ ਤੇਰੀ ਵਾਰੀ...(ਹ ਹ ਹ)
ਇਨ੍ਹਾਂ ਗੀਤਾ ਨੂੰ ਸੁਣਦਿਆ ਤੇ
ਬੋਲਦਿਆ ਸਾਡੇ ਸਾਰਿਆ ਦਾ ਬਚਪਨ ਬੀਤਿਆ ਹੈ, ਇਹ ਹਨ ਪੰਜਾਬ ਦੀਆ `ਲੋਕ
ਖੇਡਾ` ਦੇ ਲਈ ਗੀਤ ਜੋ ਅੱਜ ਦੇ ਸਮੇ `ਚ ਕਿਤੇ ਗੁਆਚਦੇ ਜਾ ਰਹੇ ਹਨ....
ਨਾ ਤੇ ਖੇਡਾ ਉਹ ਹਨ ਅਤੇ ਨਾ ਹੀ ਸਮਾ, ਪਹਿਲਾਂ ਦੇ ਸਮੇ ਚੰਗੇ ਸਨ ਜਦ ਨਾ
ਤੇ ਘਰਾ ਚ ਟੀ.ਵੀ ਦੀ ਸਰਦਾਰੀ ਸੀ ਅਤੇ ਨਾ ਹੀ ਅੰਗਰੇਜ਼ੀ ਖੇਡਾ (ਗੇਮਾ)
ਦਾ ਬੋਲਬਾਲਾ ਸੀ.... ਇਹ ਖੇਡਾ ਪੰਜਾਬ ਦੀ ਇੱਕ ਅਜਿਹੀ ਪਛਾਣ ਹੈ.... ਜਿਸ
ਨੂੰ ਕਿਸੇ ਵੀ ਜਾਣ ਪਛਾਣ ਦੀ ਲੋੜ ਨਹੀ ਹੈ, ਪਰ ਸਮੇ ਦੇ ਬੀਤਣ ਦੇ
ਨਾਲ-ਨਾਲ ਲੋਕਾ ਦੀ ਪਸੰਦ ਵੀ ਬਦਲਦੀ ਜਾ ਰਹੀ ਹੈ। ਅਪਣੇ ਬੱਚਿਆ ਨੂੰ
ਵਿਦੇਸ਼ੀ ਬਨਾਉਣ ਦੇ ਚੱਕਰ `ਚ ਉਹ ਸਭ ਅਪਣੇ ਵਜੂਦ ਨੂੰ ਹੀ ਭੂਲ ਦੇ ਜਾ
ਰਹੇ ਹਨ!..........
ਮੈਨੂੰ ਅੱਜ ਵੀ ਯਾਦ ਹੈ ਕਿ ਜਦ ਅਸੀ `ਸ਼ੂਣੱ-
ਸ਼ਣਕਾ` ਜਾਂ `ਲੁਕਣਮੀਟੀ` ਅੱਧੀ-ਛੁੱਟੀ ਵੇਲੇ ਖੇਡਣ ਲਗਣਾ ਤੇ ਲੜਾਈ ਹੋ
ਜਾਣੀ...ਕਿ... ਮੈ ਹੀ ਪਹਿਲਾ ਵਾਰੀ ਕਿੳ ਦਵਾ! ਫਿਰ ਸਾਰਿਆ ਨੇ ਮਿਲ ਕੇ
`ਅੱਕੜ-ਬੱਕੜ`............. ਗਾਣਾ ਤੇ ਜੋ ਵੀ ਅਖੀਰ `ਚ ਬਚ ਦਾ ਸੀ
ਵਾਰੀ ਉਸ ਸਿਰ ਹੁੰਦੀ ਸੀ... ਇੱਕ ਗੱਲ ਜੋ ਸੀ ਕਿ ਅਕਸਰ ਵਾਰੀ ਵੀ ਉਸ ਸਿਰ
ਹੀ ਹੁੰਦੀ ਸੀ ਜੋ ਸਬ ਨਾਲੋ ਜਾਦਾ ਲੜਾਈ ਕਰਦਾ ਸੀ........ਤੇ ਜਦ ਤਕ
ਸਾਡੀ ਖੇਡ ਸ਼ੁਰੂ ਹੁੰਦੀ ਸੀ ਤਦ ਤਕ ਅੱਧੀ ਛੁੱਟੀ ਵੀ ਮੁੱਕ ਜਾਂਦੀ ਸੀ ਤਾ
ਅਗਲੇ ਦਿੰਨ ਵੀ ਉਸ ਦੀ ਹੀ ਵਾਰੀ ਰਿਹੰਦੀ ਸੀ.........
ਯਾਦਾ ਦੇ
ਪਿਟਾਰੇ ਚੋ ਅੱਜ ਇਹ ਖੇਡਾ ਤੇ ਉਸ ਦੇ ਗੀਤ ਇੳ ਨਿਕਲ ਕੇ ਆਇ ਜਦ ਮੈ ਕੁੱਝ
ਬੱਚਿਆ ਨੂੰ ਇਕ ਸਟੋਰ `ਚ ਮੋਬਾਇਲ ਫੋਨਾ ਤੇ ਗੇਮਾ ਖੇਡ ਦਿਆ ਵੇਖਿਆ ਤੇ ਉਹ
ਬੱਚੇ ਹੋਣਗੇ ਕੁੱਝ 10 ਜਾ 12 ਕੁ ਸਾਲ ਦੇ.. ਇੱਕ ਤੇ ਉਸ ਸਟੋਰ `ਚ ਹੀ
ਰੁੱਸ ਗਿਆ ਕਿ ਉਸ ਨੂੰ ਫੋਨ ਕਿੳ ਨਈ ਲੈ ਕੇ ਦਿੱਤਾ। ਕਈ ਸਵਾਲ ਦਿਲ `ਚ
ਉਠ ਦੇ ਹਨ.... ਪਰ ਦਿਲੋ ਇਕੋ ਹੀ ਅਵਾਜ਼ ਨਿਕਲੀ ਕਿ ਕਿਥੇ ਗਈਆ ਉਹ ਖੇਡਾ
ਜਿਨ੍ਹਾਂ ਨੂੰ ਖੇਡ ਕੇ ਅਪਣਾ ਬਚਪਨ ਬਿਤਾਇਆ?
ਅਕਸਰ ਹੀ ਘਰ `ਚ ਜਦ ਅਸੀ
ਸਭ ਇੱਕਠੇ ਬੈਠ ਦੇ ਸਾਂ ਤਾਂ ਸਾਨੂੰ ਪੁਰਾਣੇ ਵੇਲੇ ਦੀਆ ਗੱਲਾ
ਸੁਣਾਈਆਂ ਜਾਂਦੀਆ ਸੀ ! ਜਿਨ੍ਹਾਂ ਚੌ ਖੇਡਾ ਅਵਲ ਨੰਬਰ ਤੇ ਹੁੰਦੀਆ ਸੀ
ਕਿਉ ਕਿ ਉਸ ਵੇਲੇ ਤਕਨੀਕੀ ਦੋਰ ਦੀ ਪ੍ਰਧਾਨਗੀ ਨਹੀ ਸੀ ..... ਬਸ ਜੇਕਰ
ਕੁੱਝ ਸੀ ਤਾ ਉਹ ਸੀ ਖੇਡਾ ਜਿਨ੍ਹਾਂ ਨੂੰ ਬੱਚੇ ਹੀ ਨਹੀ ਬਲਕਿ ਵੱਡੇ ਵੀ
ਖੇਡ ਦੇ ਸੀ! ਉਵੇ ਤਾ ਪੰਜਾਬੀ ਲੋਕ ਖੇਡਾ ਬੁਹਤੀਆ ਹਨ, ਜੋ ਹੁਣ ਦੇ
ਵੇਲੇ `ਚ ਕਿਤੇ ਗੁਆਚ ਹੀ ਗਈਆਂ ਹਨ! ਜਦ ਵੀ ਕਦੀ ਇਨ੍ਹਾਂ ਖੇਡਾ ਨੂੰ
ਖੇਡਣਾ ਤਾ ਇਨ੍ਹਾਂ ਬਦਲੇ ਘਰੋ ਗਾਲਾਂ ਤਕ ਪੈ ਜਾਦਿਆ ਸੀ ; ਅੱਜ ਇਹੀ ਖੇਡਾ
ਯਾਦਾ ਦੀਆ ਟੋਕਰੀਆ `ਚ ਬੰਦ ਹੋ ਕੇ ਰਹਿ ਗਇਆ ਹਨ......
ਭੰਡਾ
ਭੰਡਾਰੀਆ, ਕਿੰਨਾ ਕੁ ਭਾਰ ਇਕ ਮੁੱਠੀ ਚੁੱਕ ਲੈ ਦੂਜੀ ਤਿਆਰ ਹਾਏ
ਕੁੜੇ ਦੰਦਈਆਂ ਲੜ ਗਿਆ ਬਈ ਕੁੜੇ ਦੰਦਈਆਂ ਲੜ ਗਿਆ ......
ਇਹ
ਖੇਡ ਤੇ ਗੀਤ ਮੈਨੂੰ ਅੱਜ ਵੀ ਤਾ ਯਾਦ ਹੈ ਕਿ ਜਦ ਵੀ ਮੈ ਸਕੂਲ ਦਾ ਕੰਮ
ਕਰਨ ਬੇਠ ਦੀ ਸੀ ਤਾਂ ਮੇਰੀ ਮਾਂ ਮੇਰੇ ਨਾਲ ਇਹੀ ਖੇਡ ਖੇਡਦੀ ਹੁੰਦੀ ਸੀ
ਤੇ ਨਾਲ ਨਾਲ ਮੈਨੂੰ ਪਡ਼ਾਂਦੀ ਜਾਂਦੀ......! ਭੰਡਾ ਭੰਡਾਰੀਆ .......
ਅਜਿਹੀਆ ਕਈ ਖੇਡਾ ਜੋ ਸਾਡੀ ਜਿੰਦਗੀ ਨਾਲ ਜੁੜੀਆਂਆ ਹੋਈਆ ਹਨ ਹੋਲੀ-ਹੋਲੀ
ਉਹ ਸਾਡੇ ਤੋ ਵਿਸਰਦੀਆ ਜਾ ਰਹੀਆ ਹਨ! ਇਹ ਸਾਡੀਆ ਖੇਡਾ ਹੁਣ ਸਾਡੇ ਬਾਬੇ
ਹੋਰਾ ਦੇ ਵੇਲੇ ਦਿਆ ਖੇਡਾ ਬਣ ਕੇ ਰਿਹ ਗਿਆ! ਜੋ ਸਿਰਫ ਕਿੱਸੇ ਕਹਾਣੀਆ
ਅਤੇ ਕੀਤਾਬਾ `ਚ ਹੀ ਜਿਉਦੀਆ ਹਨ! ਉਸ ਵੇਲੇ ਚ ਕੁੱਝ ਖਾਸ ਹੀ
ਸੀ.,....... ਜਦ ਮੈ ਕਈ ਮਹੀਨਿਆ ਬਾਦ ਅਪਣੇ ਬਾਪੂ ਜੀ ਨਾਲ ਪਿੰਡ ਜਾਣਾ
ਤਾਂ ਉਥੇ ਘਰ ਦੇ ਸਾਮਣੇ ਪਿਪਲੀ ਹੇਠਾ ਸਾਰੀਆ ਕੁੜੀਆਂ ਸਟਾਪੂ ਖੇਡ ਦੀਆ
ਹੁੰਦੀਆਂਆ ਸੀ ਤੇ ਛੋਟੀ -ਛੋਟੀ ਕੁੜੀਆਂ ਨੇ ਕਿੱਕਲੀ ਪਾਂਦੀਆਂ ਹੋਣਾ ਤੇ ਨਾਲ
ਦੋ ਚਾਰ ਹੋਰ ਕੁੜੀਆਂ ਨੇ ਗਾਣਾ..,...
`ਕਿੱਕਲੀ ਕਲੀਰ ਦੀ , ਪੱਗ
ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ, ਫਿਟੇ ਮੂੰਹ ਜਵਾਈ ਦਾ `!
ਇਨਾ ਹੀ ਨਹੀ ਨਾਲ ਹੀ ਕੁੱਝ ਵੱਡੀਆ ਕੁੜੀਆਂ ਨੇ ਇੱਕ ਕੱਪੜੇ ਦੀ ਗੇਂਦ
ਬਣਾਈ ਜਾਣੀ ਤਾ ਕੁੱਝ ਗੀਤ ਗਾਈ ਜਾਣੇ ਜੋ ਮੈਨੂੰ ਸਮਝ 'ਚ ਵੀ ਨਾ ਆਣੇ..
ਜਦੋ ਦਾਦੀ ਨੂੰ ਪੁਛਣਾ ਕਿ ਇਹ ਕੀ ਕਰਦੀਆਂ ਨੇ ਤੇ ਦਾਦੀ ਨੇ ਹਿਣਾ `ਥਾਲ`
ਖੇਡਦੀਆ ਨੇ ਜਾ ਤੂੰ ਵੀ ਖੇਡ ਪਰ ਮੈ ਕਦੀ ਡਰਦੀ ਹੀ ਉਨ੍ਹਾਂ ਕੋਲ ਨਾ ਗਈ
ਕਿਉ ਕੀ ਇਹ ਖੇਡਾ ਤੇ ਮੈਨੂੰ ਵੀ ਨਹੀ ਸੀ ਆਉਂਦੀਆਂ.. ਪਰ ਮੈ ਜਦੌ ਅਗਲੇ
ਦਿਨ ਸਕੂਲ ਜਾਣਾ ਤੇ ਸਬ ਕੁੜੀਆਂ ਨਾਲ ਕਿੱਕਲੀ ਜਰੂਰ ਪਾਣੀ....ਇਨ੍ਹਾਂ
ਗੱਲਾ ਨੂੰ ਯਾਦ ਕਰ ਕਿ ਮੈ ਅੱਜ ਵੀ ਉਸ ਵੇਲੇ ਦੀ ਭਾਲ ਜਰੂਰ ਕਰ ਦੀ ਹਾਂ
ਜਦੋ ਸਭ ਇੱਕਠੇ ਬੇਠ ਕੇ ਗੱਲਾ ਕਰਦੇ ਸੀ......ਹੁਣ ਕਿਸੇ ਕੋਲ ਸਮਾ ਹੀ
ਨਹੀ ਹੈ ਕਿ ਉਹ ਅਪਣੇ ਬੱਚਿਆ ਕੋਲ ਬੇਠੇ ਜਾ ਉਨ੍ਹਾਂ ਨੂੰ ਕੋਲ ਬੇਠਾਵੇ ਤਾਂ
ਹੀ ਤੇ ਘਰਾ `ਚ ਜੇ ਚਾਰ ਜੀ ਹਨ ਤੇ ਉਨ੍ਹਾਂ ਦੇ ਅਗੋ ਚਾਰ ਰਾਹ
ਹਨ........!
ਹੁਣ ਤੇ ਇਹੀ ਸੋਚ ਸੋਚ ਕਿ ਆਂਦਾ ਹੈ ਕਿ ਕਿਥੇ ਹੈ ਉਹ
ਖੁਤੀ ਜਿਥੇ, ਮੈ ਖੇਡੈ ਬੰਟੇ ਸੀ... ਕਿਥੇ ਹੈ ਉਹ ਗੁੱਲੀ ਜਿਹਦੇ ਪਿਛੇ
ਡੰਡਾ ਲੈ-ਲੈ ਭੱਜ ਦੇ ਸੀ, ਕਿਥੇ ਗਈ ਉਹ `ਖਿੱਦੋ` ਤੇ ਕਿਸ ਚੁਕੇ ਮੇਰੇ
`ਗੀਟੇ` ਕਿਥੇ ਗਾਵਾ ਮੈ ਹੁਣ ਕਿ ਕੋਕਲਾ ਛਪਾਕੀ ਜੁੰਮੇ ਰਾਤ...... ਕਿਸ
ਨੂੰ ਕਹਾ ਅੱਲੀਏ ਪਟੱਲੀਏ ਕਪਾਹ ਚੁਗਣ ਚੱਲੀੲੇ.... ਇਸ ਤੋ ਡਾਢਾ ਦੁੱਖ ਕੀ
ਹੋਵੇਗਾ ਕਿ ਅਸੀ ਅਪਣੇ ਸੱਭਿਆਚਾਰ ਦੂਰੀਆ ਬਣਾਈ ਜਾਂਦੇ ਹਾਂ
(24/01/2018)
ਗੁਰਲੀਨ
ਕੌਰ ਇਟਲੀ
|