ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ

ਕੁਲਵੰਤ ਸਿੰਘ ਧਾਲੀਵਾਲ

ਇਸ ਮਹਾਨ ਧਰਤੀ ਦੀ ਹਿੱਕ ਉਤੇ ਵੱਡੇ ਵੱਡੇ ਅਕਾਰਾਂ ਵਾਲੇ ਪੱਥਰ ਪਰਬਤਾਂ ਦੇ ਰੂਪ ਵਿੱਚ ਵਿਖਾਈ ਦੇ ਰਹੇ ਹਨ ਪਰ ਇਹਨਾ ਪਰਬਤਾਂ ਦੇ ਅੰਦਰ ਭੀ ਵਿਰਲੇ ਵਿਰਲੇ ਹੀਰੇ ਛੁਪੇ ਹੁੰਦੇ ਹਨ ,ਜੋ ਲੋੜਵੰਦਾਂ ਦੀ ਨਬਜ਼ ਨੂੰ ਪਛਾਣਦੇ ਹੋਏ ਭੁੱਖਿਆਂ ਨੂੰ ਰੋਟੀ, ਨੰਗੇ ਨੂੰ ਕੱਪੜਾ, ਗਰੀਬ ਪਰਿਵਾਰਾਂ ਦੇ ਲਾਇਕ ਅਤੇ ਹੁਸਿਆਰ ਬੱਚੇ ਬੱਚੀਆਂ ਲਈ ਵਿੱਦਿਅਕ ਖਰਚਿਆਂ ਦਾ ਬੋਝ ਆਪਣੇ ਜਿੰਮੇ ਲੈ ਕੇ ,ਅਮਲੀ ਤੌਰ ਪਰ ਕੁੱਝ ਕਰਨ ਕਰਾਉਣ ਦੀ ਸਮੱਰਥਾ ਰੱਖਣ ਕਰਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਆਪਣੀ ਚਮਕ ਬਣਾਈ ਰੱਖਦੇ ਹਨ।

ਅਜੇਹੀ ਹੀਰਿਆਂ ਦੀ ਖਾਨ ਵਿਚੋਂ ਹੀ ਪਿੰਡ ਬੀੜ੍ਹ ਰਾਊ ਕੇ ਜਿਲਾ ਮੋਗਾ (ਪੰਜਾਬ) ਦਾ ਇੱਕ ਹੀਰਾ ਉਭਰ ਕੇ ਸਾਹਮਣੇ ਆਇਆ ਹੈ ,ਸ: ਕੁਲਵੰਤ ਸਿੰਘ ਧਾਲੀਵਾਲ ਜੋ ਲੰਦਨ ਦੀਆਂ ਰੰਗੀਨ ਵਾਦੀਆਂ ਵਿੱਚ ਰਹਿੰਦਾ ਹੋਇਆ ਭੀ ਆਪਣੇ ਵਤਨ ਦੀ ਮਿੱਟੀ ਦੀ ਮਿੱਠੀ ਖੁਸ਼ਬੋ ਨੂੰ ਆਪਣੇ ਦਿਲ ਅੰਦਰ ਸਾਂਭੀ ਬੈਠਾ ਹੈ । ਉਹ ਬੜੇ ਲੰਮੇ ਸਮੇਂ ਤੋਂ ਸੱਤ ਸਮੁੰਦਰੋਂ ਪਾਰ ਰਹਿੰਦਾ ਹੋਇਆ ਭੀ ਆਪਣੇ ਵਤਨ ਦੀਆਂ ਸਮਾਜਿਕ ਕੁਰੀਤੀਆਂ ਜਿਵੇਂ ਨਸ਼ਿਆਂ ਦਾ ਵੱਧ ਰਿਹਾ ਰੁਝਾਨ, ਕੁੱਖਾਂ ਅੰਦਰ ਹੋ ਰਹੀ ਮਾਦਾ ਭਰੂਣਾਂ ਦੀ ਹੱਤਿਆ, ਗਰੀਬ ਬੱਚਿਆਂ ਲਈ ਅਨ੍ਹਪੜਤਾ ਦਾ ਸਰਾਪ, ਦਹੇਜ ਦਾ ਵੱਧ ਰਿਹਾ ਕੋਹੜ , ਵੱਧ ਰਿਹਾ ਪ੍ਰਦੂਸ਼ਨ ਇਤ ਆਦਿ ਬਾਰੇ ਬਹੁਤ ਚਿੰਤਤ ਹੈ ।ਉਹ ਇਹਨਾ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਲਈ ਭਰਪੂਰ ਯਤਨ ਕਰ ਰਿਹਾ ਹੈ । ਸ: ਕੁਲਵੰਤ ਸਿੰਘ ਧਾਲੀਵਾਲ ਜਿੱਥੇ ਆਪ ਇਹਨਾ ਸਮਾਜਿਕ ਬੁਰਾਈਆਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਵਚਨਬੱਧ ਹੈ ਉਥੇ ਉਹ ਹੋਰ ਪਰਵਾਸੀ ਵੀਰਾਂ ਲਈ ਭੀ ਇੱਕ ਸਰੋਤ ਬਣਕੇ ਸਾਹਮਣੇ ਆਇਆ ਹੈ ।

ਆਉ ਵੇਖੀਏ ਕਿ ਸ: ਧਾਲੀਵਾਲ ਆਪਣੇ ਸਿਰਜੇ ਹੋਏ ਸੁਪਨੇ ਨੂੰ ਸਾਕਾਰ ਕਰਨ ਲਈ ਕਿਸ ਤਰਾਂ ਤਰਲੋ ਮੱਛੀ ਹੋ ਰਿਹਾ ਹੈ ਅਤੇ ਉਸ ਨੇ ਅਪਣੇ ਪਿੰਡ ਦੀ ਕਾਇਆ ਕਲਪ ਕਰਨ ਲਈ ਅਮਲੀ ਤੌਰ ਪਰ ਕੀ ਕੁੱਝ ਕੀਤਾ ਹੈ? ਜਾਂ ਕੀ ਕੁੱਝ ਕਰ ਰਿਹਾ ਹੈ ।

ਸ: ਧਾਲੀਵਾਲ ਦੀ ਜਨਮ ਭੂਮੀ ਪਿੰਡ ਬੀੜ੍ਹ ਰਾਊ ਕੇ ਦੀ ਮਿੱਟੀ ਨੂੰ ਨਮੱਸਤਕ ਕਰਨ ਲਈ ਮਨ ਬੜਾ ਉਤਾਵਲਾ ਹੋ ਰਿਹਾ ਹੈ ਜਿਸ ਦੀ ਮਿੱਟੀ ਨੇ ਇਹੋ ਜਿਹਾ ਅਨਮੋਲ ਹੀਰਾ ਇਸ ਪਿੰਡ ਦੇ ਸੁਧਾਰ ਅਤੇ ਹੋਰਾਂ ਲਈ ਰੋਲ ਮਾਡਲ ਪੈਦਾ ਕੀਤਾ ਹੈ। ਇਸ ਪਿੰਡ ਦੀ ਮਿੱਟੀ ਨੂੰ ਪੂਰਨ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪਰਾਪਤ ਧਰਤੀ ਕਹਿ ਸਕਦਾ ਹਾਂ ਕਿਉਂ ਕਿ ਇਸ ਪਿੰਡ ਦੇ ਲੋਕਾਂ ਨੇ ਹੋਰਾਂ ਵਾਂਗ ਗੁਰੂ ਨਾਨਕ ਜੀ ਦੇ ਉਪਦੇਸ਼ ਨੂੰ ਸੁਣਿਆ ਹੀ ਨਹੀਂ ਬਲਕਿ ਉਹਨਾ ਦੇ ਹੁਕਮ “ ਸੋ ਕਿਉਂ ਮੰਦਾ ਆਖੀਐ ,ਜਿਤ ਜੰਮੇ ਰਾਜਾਨ” ਨੂੰ ਮੰਨ ਕੇ “ਭਰੂਣ ਹੱਤਿਆ” ਜਿਹੇ ਕਲੰਕ ਅਤੇ ਕੋਹੜ ਦਾ ਪਰਛਾਵਾਂ ਆਪਣੇ ਪਿੰਡ ਦੇ ਨੇੜੇ ਭੀ ਢੁੱਕਣ ਨਹੀਂ ਦਿੱਤਾ ਅਤੇ ਔਰਤ ਦਾ ਸੁਨਿਹਰਾ ਭਵਿੱਖ ਬਣਾਉਣ ਲਈ ਬੱਚੀਆਂ ਨੂੰ ਉਚ ਵਿੱਦਿਆ ਦੇਣ ਦਾ ਯੋਗ ਪਰਬੰਧ ਕੀਤਾ ਗਿਆ ਹੈ ਸ: ਕੁਲਵੰਤ ਸਿੰਘ ਧਾਲੀਵਾਲ ਵਲੋਂ ਬਣਾਏ “ਸਰਦਾਰ ਸੰਤ ਸਿੰਘ ਧਾਲੀਵਲ ਟਰੱਸਟ” ਨੇ। ਇਸ ਪਿੰਡ ਦਾ ਬੱਚਾ ਬੱਚਾ ਧੰਨਤਾ ਦੇ ਯੋਗ ਹੈ ।

ਬੀੜ੍ਹ ਰਾਊ ਕੇ ਜਿਲਾ ਮੋਗਾ ਦੀ ਅਬਾਦੀ ਤਕਰੀਬਨ 3000 ਹੈ । ਪੂਰੇ ਭਾਰਤ ਵਿੱਚ ਮਾਦਾ ਭਰੂਣ ਹੱਤਿਆ ਦੀ ਹਨੇਰੀ ਝੁੱਲ ਰਹੀ ਹੈ ਪਰ ਇਹ ਪਿੰਡ ਸ: ਧਾਲੀਵਾਲ ਜਿਹੇ ਇਨਸਾਨਾਂ ਦੀ ਉਚੀ ਅਤੇ ਸੁੱਚੀ ਸੋਚ ਸਦਕੇ ਇਸ ਹਨੇਰੀ ਤੋਂ ਬਚਿਆ ਹੀ ਨਹੀਂ ਬਲਕਿ ਮਾਦਾ ਭਰੂਣਾਂ ਦੀ ਕੁੱਖਾਂ ਅੰਦਰ ਰੱਖਿਆ ਕਰਨ ਦੇ ਨਾਲ ਨਾਲ ਕੁੱਖਾਂ ਤੋਂ ਬਾਹਰ ਪੈਦਾ ਹੋਈਆਂ ਕੁੜੀਆਂ ਦੀ ਪੜਾਈ ਵਗੈਰਾ ਦਾ ਖਰਚਾ ਚੁੱਕ ਕੇ ਉਹਨਾ ਨੂੰ ਆਪਣੇ ਪੈਰਾਂ ਉਪਰ ਖੜਾ ਕਰਨ ਲਈ ਯਤਨਸ਼ੀਲ ਹੈ । ਇਹ ਪਿੰਡ ਇਕੱਲੇ ਪੰਜਾਬ ਵਿਚੋਂ ਹੀ ਨਹੀਂ ਬਲਕਿ ਪੂਰੇ ਭਾਰਤ ਵਿਚੋਂ ਇੱਕੋ ਇੱਕ ਅਜੇਹਾ ਪਿੰਡ ਹੈ ਜਿੱਥੇ ਗਨਣਾ ਅਨੁਸਾਰ 98 ਮੁੰਡਿਆਂ ਪਿੱਛੇ 107 ਕੁੜੀਆਂ ਦੀ ਜਨਮ ਦਰ ਹੈ ਜਦ ਕਿ ਪੂਰੇ ਭਾਰਤ ਵਿੱਚ ਮੁੰਡਿਆਂ ਨਾਲੋਂ ਕੁੜੀਆਂ ਦੀ ਜਨਗਾਨਣਾ ਇਸ ਨਾਲੋਂ ਕਿਤੇ ਘੱਟ ਹੈ । ਇਸ ਪਿੰਡ ਦੇ ਲੋਕ ਇਸ ਗੱਲੋਂ ਵਧਾਈ ਦੇ ਪਾਤਰ ਹਨ ,ਜੇ ਕਰ ਇਸ ਪਿੰਡ ਨੂੰ ਦੇਵਤਿਆਂ ਦੀ ਨਗਰੀ ਕਹਿ ਲਵਾਂ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ ।

ਭਰੂਣ ਹੱਤਿਆਂ ਦੇ ਮੁਢਲੇ ਕਾਰਣਾਂ ਵਿਚੋਂ ਇੱਕ ਕਾਰਣ ਇਹ ਭੀ ਹੈ ਕਿ ਕੁਝ ਗਰੀਬ ਮਾਪੇ ਇਹ ਸੋਚ ਲੈਂਦੇ ਹਨ ਕਿ ਆਰਿਥਕ ਤੰਗੀ ਦੀਆਂ ਹਾਲਾਤਾਂ ਦੌਰਾਨ ਉਹ ਆਪਣੀਆਂ ਬੱਚੀਆਂ ਦਾ ਪਾਲਣ ਪੋਸਣ , ਵਿਦਿਅਕ ਖਰਚੇ ਜਾਂ ਵਿਆਹ ਉਪਰ ਹੋਣ ਵਾਲੇ ਖਰਚੇ ਦਾ ਬੋਝ ਚੁੱਕਣ ਤੋਂ ਅਸਮੱਰਥ ਹੁੰਦੇ ਹਨ । ਗਰੀਬੀ ਦੀ ਮਾਰ ਹੇਠ ਆਏ ਇਹਨਾ ਮਾਪਿਆਂ ਦੀ ਇਹ ਫਿਤਰਤ ਹੁੰਦੀ ਹੈ ਕਿ ਉਹਨਾ ਦੇ ਘਰ ਕੁੜੀ ਹੀ ਨਾ ਜੰਮੇ । ਪਰ ਮੈਨੂੰ ਇਹ ਲਿੱਖਣ ਲੱਗਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਐਹੋ ਜਿਹੇ ਗਰੀਬ ਪਰਵਾਰਾਂ ਵਿੱਚ ਜੰਮੀਆਂ ਬੱਚੀਆ ਲਈ ਪੈਦਾ ਹੋਣ, ਪੜਾਉਣ ਅਤੇ ਵਿਆਹ ਦੇ ਖਰਚੇ ਚੁੱਕਣ ਲਈ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਹੋਰਾਂ ਦਾ ਆਪਣੇ ਪਿਤਾ ਦੇ ਨਾਂ ਉਤੇ “ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ” ਬਣਾਇਆ ਹੋਇਆ ਹੈ ਜੋ ਕਿ ਇਹਨਾ ਗਰੀਬ ਬੱਚੀਆਂ ਦੀ ਪੜਾਈ ਵਗੈਰਾ ਦੇ ਸਾਰੇ ਖਰਚੇ ਕਰ ਰਿਹਾ ਹੈ ।ਇਸ ਪਿੰਡ ਦੇ ਪ੍ਰਾਇਮਰੀ ਅਤੇ ਹਾਈ ਸਕੂਲ ਦੀਆਂ ਤਕਰੀਬਨ 330 ਬੱਚੀਆਂ ਦੀ ਫੀਸ ,ਵਰਦੀ ਦਾ ਖਰਚਾ ਇਹ ਟਰੱਸਟ ਕਰ ਰਿਹਾ ਹੈ ਜੋ ਕਿ 1991 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਅੱਜ ਤੱਕ ਨਿਰੰਤਰ ਚੱਲ ਰਿਹਾ ਹੈ।

ਜਿਸ ਬੱਚੀ ਦੇ ਵਿਆਹ ਦੀ ਜਿੰਮੇਵਾਰੀ ਇਸ ਟਰੱਸਟ ਉਪਰ ਪੈਂਦੀ ਹੈ ਉਹ ਸਭ ਤੋਂ ਪਹਿਲਾਂ ਉਸ ਕੁੜੀ ਦੀ ਮੈਟ੍ਰਿਕ ਤੱਕ ਪੜਾਈ ਪੂਰੀ ਕਰਵਾਕੇ, ਸਿਲਾਈ ਦਾ ਕੋਰਸ ਕਰਾਕੇ , ਸਿਲਾਈ ਮਸ਼ੀਨ ਦੇ ਕੇ ਉਸ ਕੁੜੀ ਨੂੰ ਆਪਣੇ ਪੈਰਾਂ ਉਤੇ ਖੜਾ ਹੋਣ ਦੇ ਅਵਸਰ ਪਰਦਾਨ ਕਰਦਾ ਹੈ ਤਾਂ ਜੋ ਉਸ ਨੂੰ ਸੌਹਰੇ ਘਰ ਵੀ ਰੋਜੀ ਰੋਟੀ ਦੀ ਕੋਈ ਸਮੱਸਿਆ ਨਾ ਆਵੇ ਫਿਰ ਉਸ ਦੇ ਵਿਆਹ ਉਪਰ ਯਥਾ ਸ਼ਕਤ ਜਰੂਰੀ ਵਸਤਾਂ ਦੇ ਕੇ ਉਸ ਦੇ ਵਿਆਹ ਦਾ ਖਰਚਾ ਭੀ ਇਹ ਟਰੱਸਟ ਉਠਾ ਰਿਹਾ ਹੈ ।

ਪੰਜਾਬ ਦਾ ਇਹ ਪਹਿਲਾ ਪਿੰਡ ਹੈ ਜਿਸ ਦੇ ਸਕੂਲਾਂ ਵਿੱਚ ਪੇਂਡੂ ਬੱਚਿਆਂ ਨੂੰ ਕੰਪਿਊਟਰ ਦੀ ਵਿੱਦਿਆ ਮੁੱਫਤ ਦਿੱਤੀ ਜਾਂਦੀ ਹੈ । ਪਹਿਲੀਆਂ ਕਲਾਸਾਂ ਤੋਂ ਕੰਪਿਊਟਰ ਦੀ ਵਿਦਿਆ ਦਾ ਗਿਆਨ ਪਰਾਪਤ ਕਰਕੇ ਇਸ ਪੇਂਡੂ ਸਕੂਲਾਂ ਵਿੱਚ ਪੜ੍ਹ ਰਹੇ ਬੱਚੇ ਚੰਗੇ ਨੰਬਰਾਂ ਵਿੱਚ ਪਾਸ ਹੋ ਰਹੇ ਹਨ । ਬੜੀ ਖੁਸ਼ੀ ਦੀ ਗੱਲ ਹੈ ਕਿ ਅੱਠਵੀਂ ,ਨੌਂਵੀਂ ਅਤੇ ਦਸਵੀਂ ਦੇ ਨਤੀਜਿਆਂ ਮੁਤਾਬਕ ਇਹ ਸਾਰੀਆਂ ਪੁਜ਼ੀਸਨਾਂ ਇੱਥੇ ਪੜ੍ਹਨ ਵਾਲੀਆਂ ਬੱਚੀਆਂ ਨੇ ਹੀ ਪਰਾਪਤ ਕੀਤੀਆਂ ਹਨ ।ਇਹ ਬੜੀ ਫਖਰ ਵਾਲੀ ਗੱਲ ਹੈ ਜਿੱਥੇ ਇਹ ਪਿੰਡ ਦੇ ਵਸਨੀਕ ਭਰੂਣ ਹੱਤਿਆ ਵਰਗੇ ਕੋਹੜ ਤੋਂ ਸਾਫ ਹਨ ਉਥੇ ਕੁੜੀਆਂ ਨੂੰ ਉਚੀ ਵਿਦਿਆ ਦੇ ਕੇ ਇਹਨਾ ਦੇ ਮਾਣ ਸਨਮਾਨ ਵਿੱਚ ਵਾਧਾ ਕਰ ਰਹੇ ਹਨ ।ਇੱਥੇ ਇਹ ਗੱਲ ਦੱਸਣੀ ਜਰੂਰੀ ਹੈ ਕਿ ਇਸ ਛੋਟੇ ਜਿਹੇ ਪਿੰਡ ਦੇ ਸਕੂਲ ਵਿਚੋਂ ਮੱਧ ਵਰਗ ਪਰਵਾਰਾਂ ਦੇ 12 ਤੋਂ ਜਿਆਦਾ ਬੱਚੇ/ਬੱਚੀਆਂ ਉਚ ਵਿੱਦਿਆ ਪਰਾਪਤ ਕਰਕੇ ਉਚ ਸਰਕਾਰੀ ਅਹੁਦਿਆਂ ਉਪਰ ਜਨਤਾ ਦੀ ਸੇਵਾ ਕਰ ਰਹੇ ਹਨ ।ਇਹਨਾ ਬੱਚਿਆਂ ਦੀ ਵਿੱਦਿਆ ਉਪਰ ਹੋ ਰਹੇ ਸਾਰੇ ਖਰਚੇ ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ ਹੀ ਉਠਾ ਰਿਹਾ ਹੈ ।

ਨਸ਼ਿਆਂ ਦੇ ਵੱਧ ਰਹੇ ਰੁਝਾਨ ਤੋਂ ਸਰਦਾਰ ਕੁਲਵੰਤ ਸਿੰਘ ਕਾਫੀ ਚਿੰਤਤ ਵਿਖਾਈ ਦੇ ਰਹੇ ਹਨ ।ਉਹਨਾ ਨੇ ਇੰਗਲੈਂਡ ਤੋਂ ਜਾ ਕੇ ਆਪਣੇ ਪਿੰਡ ਵਿੱਚ ਕਈ ਵਾਰ ਨਸ਼ਾ ਛਡਾਊ ਕੈਂਪ ਲਵਾਕੇ ਇਸ ਕੋਹੜ ਨੂੰ ਖਤਮ ਕਰਨ ਦੀ ਕੋਸ਼ਿਸ ਕੀਤੀ ਹੈ ਅਤੇ ਕਰ ਰਹੇ ਹਨ । ਸ: ਧਾਲੀਵਾਲ ਨੇ ਆਪਣੇ ਪਿੰਡ ਵਿੱਚ ਇਹ ਪਿਰਤ ਪਾਕੇ ਨਸ਼ਾ ਛੱਡਣ ਲਈ ਨਸ਼ਿਆਂ ਤੋਂ ਪੀੜਤ ਬੱਚਿਆਂ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ ਕੀਤੀ ਹੈ ਕਿ ਜੋ ਭੀ ਨਸ਼ਾ ਛੱਡੇਗਾ ,ਉਸ ਦੇ ਉਪਰ ਦਵਾਈਆਂ ਵਗੈਰਾ ਹੋਣ ਵਾਲੇ ਖਰਚੇ ਤੋਂ ਇਲਾਵਾ ਉਸ ਬੰਦੇ ਨੂੰ ਪੰਜ ਹਜਾਰ ਰੁਪਿਆ ਨਕਦ ਅਤੇ ਪੰਜ ਕਿਲੋ ਦੇਸੀ ਘਿਉ ਲੈ ਕੇ ਦਿੱਤਾ ਜਾਵੇਗਾ ਤਾਂ ਜੋ ਉਹ ਆਪਣੀ ਨਿਘਰ ਚੁੱਕੀ ਸਿਹਤ ਨੂੰ ਮੁੜ ਨਰੋਈ ਬਣਾ ਸਕੇ ।

ਇਸ ਦੇ ਨਾਲ ਹੀ ਨੌਜੁਆਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਇਹ ਟਰੱਸਟ ਖੇਡਾਂ ਦੇ ਖੇਤਰ ਵੱਲ ਵਿਸ਼ੇਸ ਧਿਆਨ ਦੇ ਰਿਹਾ ਹੈ । ਪਿੰਡ ਅੰਦਰ ਬਾਲੀਵਾਲ ਦੇ ਤਿੰਨ ਮੈਦਾਨ ਬਣਾਏ ਹੋਏ ਹਨ ਅਤੇ ਤਿੰਨਾਂ ਥਾਵਾਂ ਉਤੇ ਨੈਟ ਲਾ ਕੇ ਜਿਸ ਵਿੱਚ ਤਿੰਨ ਵਰਗ ਦੇ ਵੱਖ ਵੱਖ ਉਮਰਾਂ ਦੇ ਬੱਚਿਆਂ ਲਈ ਖੇਡਣ ਦਾ ਪੂਰਾ ਪਰਬੰਧ ਕੀਤਾ ਗਿਆ ਹੈ । ਨੈਟ ,ਬਾਲ ਅਤੇ ਹੋਰ ਖਰਚੇ ਟਰੱਸਟ ਆਪ ਕਰਦਾ ਹੈ ।ਬੱਚੇ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਹਨ ਅਤੇ ਆਪਣੇ ਸਰੀਰਾਂ ਨੂੰ ਬਨਾਉਣ ਦੇ ਸ਼ੌਂਕ ਵਿੱਚ ਕੁੱਝ ਹੱਦ ਤੱਕ ਨਸ਼ਿਆਂ ਤੋਂ ਦੂਰ ਜਾ ਰਹੇ ਹਨ ।ਧਾਲੀਵਾਲ ਦਾ ਇਹ ਉਦਮ ਬੜਾ ਸਰਾਹੁਣਾ ਯੋਗ ਕਦਮ ਹੈ ।ਇਸ ਦੇ ਨਾਲ ਨਾਲ ਹੋਰ ਖੇਡਾਂ ਨੂੰ ਭੀ ਉਤਸ਼ਾਹਤ ਕੀਤਾ ਜਾ ਰਿਹਾ ਹੈ ।

ਇਸ ਟਰੱਸਟ ਦੇ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ ਨੇ ਪਿੰਡ ਵਾਸੀਆਂ ਦੀ ਸਿਹਤ ਦਾ ਖਾਸ ਖਿਆਲ ਰੱਖਦਿਆਂ ਆਪਣੀ ਸਵੱਰਗਵਾਸੀ ਮਾਤਾ ਸਰਦਾਰਨੀ ਸੁਖਚਰਨ ਕੌਰ ਧਾਲੀਵਾਲ ਦੀ ਯਾਦ ਵਿੱਚ ਇੱਕ ਜਿੰਮ ਭੀ ਤਿਆਰ ਕਰਵਾਇਆ ਹੈ ਜਿਸ ਅੰਦਰ ਪਿੰਡ ਦਾ ਹਰ ਮਰਦ ਅਤੇ ਔਰਤ ਵਰਜਿਸ਼ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦਾ ਹੈ । ਇਸ ਜਿੰਮ ਵਿੱਚ ਅੱਧਾ ਦਿਨ ਔਰਤਾਂ ਅਤੇ ਅੱਧਾ ਦਿਨ ਮਰਦਾਂ ਵਾਸਤੇ ਰੀਜ਼ਰਵ ਰੱਖਿਆ ਗਿਆ ਹੈ । ਇਸ ਤੋਂ ਇਲਾਵਾ ਹਰ ਸਾਲ ਪੀਲੀਏ ਵਗੈਰਾ ਜਿਹੀਆਂ ਲਾਇਲਾਜ ਬੀਮਾਰੀਆਂ ਦੀ ਰੋਕ ਥਾਮ ਲਈ ਭੀ ਟਰੱਸਟ ਵਲੋਂ ਮੁਫਤ ਟੀਕੇ ਲਾਏ ਜਾਂਦੇ ਹਨ ।

ਇਹ ਟਰੱਸਟ ਪਿੰਡ ਦੇ ਵਾਤਾਵਰਣ ਦਾ ਸਤੁੰਲਨ ਰੱਖਣ ਅਤੇ ਪ੍ਰਦੂਸ਼ਨ ਨੂੰ ਖਤਮ ਕਰਨ ਲਈ ਭੀ ਵਚਨਬੱਧ ਹੈ ।ਇਸ ਟਰੱਸਟ ਨੇ ਪਿੰਡ ਅੰਦਰ 5000 ਬੂਟੇ ਲਾ ਕੇ ਵਾਤਾਵਰਣ ਨੂੰ ਸ਼ੁਧ ਰੱਖਣ ਦੀ ਸੁਰੂਆਤ ਕੀਤੀ ਹੈ ਤਾਂ ਜੋ ਸ਼ੁਧ ਹਵਾ ਅੰਦਰ ਸਾਹ ਲੈ ਕੇ ਇਥੋਂ ਦੇ ਵਸਨੀਕ ਅਰੋਗ ਰਹਿ ਸਕਣ ।ਇਸ ਤੋਂ ਬਿਨਾਂ ਪਿੰਡ ਦੀ ਸਮਸ਼ਾਨ ਭੁਮੀ ਅੰਦਰ ਸੁੰਦਰ ਫੁੱਲ ਬੂਟੇ ਲਾ ਕੇ ਇਸ ਨੂੰ ‘ਇਨਸਾਨ ਦਾ ਅਸਲੀ ਘਰ’ ਦਰਸਾਇਆ ਗਿਆ ਹੈ ।

ਇਸ ਦੇ ਨਾਲ ਨਾਲ ਹੀ ਸ: ਧਾਲੀਵਾਲ ਮੌਤ ਦੀ ਸਚਾਈ ਨੂੰ ਅਟੱਲ ਸਮਝਦੇ ਹੋਏ ਉਹਨਾ ਗਰੀਬਾਂ ਲਈ ਅੰਤਮ ਕ੍ਰਿਆ ਕਰਮ ਦੀਆਂ ਰਸਮਾਂ ਅਦਾ ਕਰਨ ਉਪਰ ਹੋਣ ਵਾਲੇ ਖਰਚਿਆਂ ਦਾ ਬੋਝ ਆਪਣੇ ਸਿਰ ਲੈਂਦੇ ਹਨ ਜਿਹੜੇ ਗਰੀਬ ਪਰਵਾਰਾਂ ਦਾ ਅੱਜ ਕੱਲ ਦੀ ਮਹਿੰਗਾਈ ਨੇ ਉੱਕਾ ਹੀ ਲੱਕ ਤੋੜ ਦਿੱਤਾ ਹੈ ਅਤੇ ਉਹ ਇਹ ਖਰਚਾ ਚੁੱਕਣ ਤੋਂ ਅਸਮੱਰਥ ਹਨ ।

ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਪਿੰਡ ਨੂੰ ਭਾਰਤ ਸਰਕਾਰ ਵਲੋਂ ਨਮੂਨੇ ਦਾ ਪਹਿਲਾ ਪਿੰਡ ਐਲਾਨਿਆ ਜਾ ਰਿਹਾ ਹੈ ।ਇਸ ਪਿੰਡ ਨੂੰ ਰਾਸ਼ਟਰਪਤੀ ਅਵਾਰਡ ਲਈ ਚੁਣਿਆ ਜਾ ਰਿਹਾ ਹੈ ।ਪੂਰੇ ਪੰਜਾਬ ਲਈ ਇਹ ਇੱਕ ਮਾਣ ਵਾਲੀ ਗੱਲ ਹੈ । ਇਸ ਦਾ ਸਿਹਰਾ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੂੰ ਹੀ ਜਾਂਦਾ ਹੈ ਜਿਸ ਨੇ ਅਣਥੱਕ ਮਿਹਨਤ ਕਰਕੇ ਆਪਣੇ ਪਿੰਡ ਦੀ ਨੁਹਾਰ ਨੂੰ ਬਦਲਣ ਦਾ ਯਤਨ ਕੀਤਾ ਹੈ । ਇੱਥੇ ਇਹ ਗੱਲ ਦੱਸਣੀ ਬੜੀ ਜਰੂਰੀ ਹੈ ਕਿ ਸ: ਧਾਲੀਵਾਲ ਨੇ ਕਦੇ ਭੀ ਕਿਸੇ ਕੋਲੋਂ ਕਿਸੇ ਕੰਮ ਲਈ ਫੰਡ ਰੇਜ਼ ਨਹੀਂ ਕੀਤਾ । ਉਹ ਇਹ ਸਭ ਕੁਝ ਆਪਣੀ ਦਸਾਂ ਨਹੁੰਆਂ ਦੀ ਕਿਰਤ ਵਿਚੋਂ ਕਰ ਰਹੇ ਹਨ ।ਯੂ ਕੇ ਵਿੱਚ ਉਹ ਆਪਣੀ ਗ੍ਰਹਿਸਤੀ ਨੂੰ ਚਲਾਉਣ ਲਈ ਕੱਪੜੇ ਦੇ ਇੱਕ ਸਫਲ ਵਪਾਰੀ ਹਨ । ਇਸ ਦੇ ਨਾਲ ਨਾਲ ਹੀ ਉਹ ਨਾਰਥ ਵੈਸਟ ਯੂ ਕੇ ਦੇ ਡਰੱਗ ਡੀਪਾਰਟਮੈਂਟ ਵਿੱਚ ਸੰਨ 2002 ਤੋਂ ਬਤੌਰ ਡਾਇਰੈਕਟਰ ਆਪਣੇ ਫਰਜ਼ ਨਿਭਾ ਰਹੇ ਹਨ ।ਸੰਨ 2002 ਤੋਂ ਹੀ ਉਹ ਐਥਿਲਕ ਮਿਨਾਰਟੀ ਬੋਰਡ ਦੇ ਡਾਇਰੈਕਟਰ ਦੇ ਤੌਰ ਪਰ ਸੇਵਾ ਕਰ ਰਹੇ ਹਨ । ਸੰਨ 2005 ਤੋਂ ਉਹ ਸਪੋਰਟਸ ਰੀਲੀਫ ਡਾਇਰੈਕਟਰ ਦੇ ਤੌਰ ਪਰ ਨਿਯੁਕਤ ਹਨ । ਉਹਨਾ ਦੀ ਯੋਗਤਾ ਅਤੇ ਫੁਰਤੀ ਦਾ ਇਸ ਗੱਲੋਂ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਇੱਕੋ ਸਮੇਂ ਆਪਣੇ ਬਿਜ਼ਨਸ ਦੇ ਨਾਲ ਨਾਲ ਤਿੰਨ ਜੌਬਾਂ ਭੀ ਕਰ ਰਹੇ ਹਨ । ਉਹ ਇਹਨਾ ਤਿੰਨਾਂ ਜੌਬਾਂ ਦੀ ਵੇਜ਼ਜ ਕੈਂਸਰ ਰੀਸਰਚ ਸੈਂਟਰ ਨੂੰ ਦੇ ਰਹੇ ਹਨ ।ਆਪਣੇ ਨਿੱਜੀ ਬਿਜ਼ਨਸ ਵਿਚੋਂ ਉਹ ਆਪਣੀ ਗ੍ਰਸਿਹਤੀ ਦਾ ਭਾਰ ਉਠਾਉਣ ਦੇ ਨਾਲ ਨਾਲ ਆਪਣੇ ਪਿੰਡ ਵਿੱਚ ਸਥਾਪਤ ਕੀਤੇ ਹੋਏ ਟਰੱਸਟ ਦਾ ਹੋਣ ਵਾਲਾ ਸਾਰਾ ਖਰਚਾ ਭੀ ਆਪ ਉਠਾਉਂਦੇ ਹਨ । ਇਹੋ ਜਿਹਾ ਕੰਮ ਕੋਈ ਵਿਰਲਾ ਵਿਰਲਾ ਹੀ ਕਰ ਸਕਦਾ ਹੈ ।

ਸ: ਕੁਲਵੰਤ ਸਿੰਘ ਧਾਲੀਵਾਲ ਨੇ ਆਪਣੇ ਨੇਕ ਕਾਰਜਾਂ ਕਰਕੇ ਆਪਣੇ ਪਿੰਡ ਬੀੜ੍ਹ ਰਾਊਕੇ ਦੇ ਨਾਲ ਨਾਲ ਪੂਰੇ ਪੰਜਾਬ ਅਤੇ ਸਿੱਖ ਕੌਮ ਦਾ ਨਾਂਉਂ ਰੋਸ਼ਨ ਕੀਤਾ ਹੈ । ਬ੍ਰਿਟਿਸ਼ ਸਰਕਾਰ ਨੇ ਜੇ ਪਹਿਲੇ ਕਿਸੇ ਏਸ਼ੀਅਨ ਨੂੰ “ਹੁਮੈਂਟੇਰੀਅਨ ਅਵਾਰਡ” ਨਾਲ ਸਨਮਾਨਤ ਕੀਤਾ ਹੈ ਤਾਂ ਉਹ ਹੈ

ਸਰਦਾਰ ਕੁਲਵੰਤ ਸਿੰਘ ਧਾਲੀਵਾਲ । ਪਹਿਲੇ ਏਸ਼ੀਅਨ ਹੋਣ ਦੇ ਨਾਲ ਨਾਲ ਯੂ ਕੇ ਵਿੱਚ ਇਹ ਪਹਿਲੇ ਇਨਾਮ ਵਿਜੇਤਾ ਹਨ,ਜੋ ਇਹ ਅਵਾਰਡ ਹਾਸਲ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਨੌਜੁਆਨ ਹਨ ।ਇਹਨਾ ਨੂੰ ਇਹ ਅਵਾਰਡ 47 ਸਾਲ ਦੀ ਉਮਰ ਵਿੱਚ ਮਿਲਿਆ ਜਦ ਕਿ ਇਸ ਤੋਂ ਪਹਿਲਾਂ 70 ਸਾਲ ਤੋਂ ਵੱਧ ਉਮਰ ਦੇ ਗੈਰ ਏਸ਼ੀਅਨ ਨੂੰ ਹੀ ਇਹ ਅਵਾਰਡ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਪੰਜਾਬ ਅੰਦਰ ਇਹਨਾ ਦੀਆਂ ਸਮਾਜਿਕ ਗਤੀਵਿਧੀਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਤਾਮਿਲਨਾਡੂ ਦੇ ਰਾਜਪਾਲ ਸਰਦਾਰ ਸੁਰਜੀਤ ਸਿੰਘ ਬਰਨਾਲਾ ਆਪ ਇਹਨਾ ਦੇ ਪਿੰਡ ਆ ਕੇ ਇਹਨਾ ਦਾ ਸਨਮਾਨ ਕਰ ਚੁੱਕੇ ਹਨ ।

ਜਿੱਥੇ ਮੈਂ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੂੰ ਉਹਨਾਂ ਵਲੋਂ ਚੁੱਕੇ ਹੋਏ ਇਸ ਪ੍ਰਸੰਸਾ ਯੋਗ ਕਦਮ ਲਈ ਦਿਲੋਂ ਵਧਾਈ ਦਿੰਦਾ ਹਾਂ ਉਸ ਦੇ ਨਾਲ ਨਾਲ ਮੈਂ ਉਹਨਾ ਦੇ ਸਤਿਕਾਰ ਯੋਗ ਪਿਤਾ ਸ: ਸੰਤ ਸਿੰਘ ਧਾਲੀਵਾਲ ਜੋ ਕਿ ਕਨੇਡਾ ਦੇ ਵਸਨੀਕ ਹਨ ਨੂੰ ਵਧਾਈ ਦਿੰਦਾ ਹੋਇਆ ਇਸ ਅਨਮੋਲ ਹੀਰੇ ਦੀ ਸਵੱਰਗਵਾਸੀ ਮਾਤਾ ਸੁਖਚਰਨ ਕੌਰ ਧਾਲੀਵਾਲ ਨੂੰ ਭੀ ਪਰਣਾਮ ਕਰਦਾ ਹਾਂ ਜਿਹਨਾਂ ਦੀ ਕੁੱਖ ਨੇ ਅਜੇਹੇ ਹੀਰੇ ਨੂੰ ਪੈਦਾ ਕੀਤਾ ਹੈ ਜਿਸ ਤੋਂ ਪਰੇਰਣਾ ਲੈ ਕੇ ਹੋਰ ਪਰਵਾਸੀ ਵੀਰ ਆਪਣੇ ਆਪਣੇ ਪਿੰਡਾਂ ਦੇ ਸੁਧਾਰ ਲਈ ਜਰੂਰ ਕੁਝ ਕਰਨ ਦਾ ਯਤਨ ਕਰਨਗੇ ।ਭਾਵੇ ਇਹ ਕੰਮ ਐਨਾ ਸੁਖਾਲਾ ਨਹੀਂ ਹੈ ਪਰ ਸਾਨੂੰ ਸਭ ਨੂੰ ਰਲ ਮਿਲ ਕੇ ਆਪਣੇ ਪਿੰਡ ਦੇ ਸੁਧਾਰ ਲਈ ਹੀ ਕੁਝ ਠੋਸ ਕੰਮ ਕਰਨੇ ਚਾਹੀਦੇ ਹਨ ਅਤੇ ਸ: ਕੁਲਵੰਤ ਸਿੰਘ ਧਾਲੀਵਾਲ ਤੋਂ ਪ੍ਰੇਰਣਾ ਲੈ ਕੇ ਆਪਣੇ ਪਿੰਡਾਂ ਅੰਦਰ ਵੱਧ ਰਹੀਆਂ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ।

ਸ: ਕੁਲਵੰਤ ਸਿੰਘ ਧਾਲੀਵਾਲ ਦਾ ਫੋਨ ਨੰ: 011441925861227 ਅਤੇ Email Address: ksdhaliwal@live.com ਹੈ । ਕੋਈ ਭੀ ਵੀਰ ਬਿਨਾ ਝਿਜਕ ਉਹਨਾ ਨੂੰ ਆਪਣੀ ਰਾਏ ਦੇ ਸਕਦਾ ਹੈ ।

ਗੁਰਚਰਨ ਸਿੰਘ ਸੇਖੋਂ
ਬੌੜਹਾਈ ਵਾਲਾ(ਸਰੀ)ਕਨੇਡਾ
ਹੈਲੋ:604-644-0685

  ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)