ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

   

ਆਪਣੀਆਂ ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ       30/03/2023

nishan


071ਅੱਜ ਦੀ ਭੱਜਦੌੜ ਭਰੀ ਜਿ਼ੰਦਗੀ ਵਿਚ ਕਿਸੇ ਕੋਲ ਵੀ ਆਪਣੇ ਲਈ ਸੋਚਣ ਜਾਂ ਇੱਕਲੇ ਬੈਠ ਕੇ ਵਿਚਾਰ ਕਰਨ ਦਾ ਵਕਤ ਨਹੀਂ ਹੈ। ਆਧੁਨਿਕਤਾ ਦੀ ਦੌੜ ਨੇ ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ। ਸਾਂਝੇ ਪਰਿਵਾਰ ਹੁਣ ਬੀਤੇ ਵਕਤ ਦੀਆਂ ਬਾਤਾਂ ਹੋ ਗਏ ਹਨ। ਵੱਡੇ ਸ਼ਹਿਰਾਂ ਨੇ ਪਿੰਡਾਂ ਨੂੰ ਨਿਗਲ ਲਿਆ ਹੈ। ਹਰ ਪਾਸੇ ਮਸ਼ੀਨੀ ਰੋਲ਼ਾ ਸੁਣਾਈ ਦਿੰਦਾ ਹੈ। ਕਿੱਧਰੇ ਚੁੱਪ ਨਹੀਂ/ ਕਿੱਧਰੇ ਸਕੂਨ ਨਹੀਂ। ਪੈਸੇ, ਸ਼ੋਹਰਤ ਅਤੇ ਤਰੱਕੀ ਨੇ ਮਨੁੱਖ ਨੂੰ ਆਪਣੀਆਂ ਜੜਾਂ ਨਾਲੋਂ ਤੋੜ ਕੇ ਰੱਖ ਦਿੱਤਾ ਹੈ। ਖ਼ਬਰੇ, ਇਸੇ ਕਰਕੇ ਅੱਜ ਦਾ ਵਕਤ ਮਾਨਸਿਕ ਪਰੇਸ਼ਾਨੀ ਦਾ ਵਕਤ ਕਿਹਾ ਜਾ ਰਿਹਾ ਹੈ।

ਮਾਨਸਿਕ ਪਰੇਸ਼ਾਨੀਆਂ ਅਤੇ ਖੁਦਕੁਸ਼ੀਆਂ ਦਾ ਬੋਲਬਾਲਾ ਵੱਧਦਾ ਜਾ ਰਿਹਾ ਹੈ। ਅੱਜ ਨਿੱਕੇ- ਨਿੱਕੇ ਬੱਚੇ ਵੀ ਖੁਦਕੁਸ਼ੀਆਂ ਦੇ ਰਾਹ ’ਤੇ ਤੁਰ ਪਏ ਹਨ। ਇਹਨਾਂ ਸਭ ਸਮੱਸਿਆਵਾਂ ਦਾ ਮੂਲ ਕਾਰਨ ਇਹ ਹੈ ਕਿ ਅਸੀਂ ਆਪਣੀਆਂ ਜੜਾਂ ਨਾਲੋਂ/ ਆਪਣੇ ਸੱਭਿਆਚਾਰ ਨਾਲੋਂ/ ਆਪਣੇ ਇਤਿਹਾਸ ਨਾਲੋਂ ਟੁੱਟ ਗਏ ਹਾਂ। ਮਸ਼ੀਨੀ ਦੌਰ ਨੇ ਸਾਡੇ ਮਨਾਂ ਨੂੰ ਮਸ਼ੀਨਾਂ ਵਿਚ ਤਬਦੀਲ ਕਰਕੇ ਰੱਖ ਦਿੱਤਾ ਹੈ।

ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਖ਼ਤਮ ਹੁੰਦੀ ਜਾ ਰਹੀ ਹੈ। ਸਾਂਝੇ ਘਰ ਲਗਭਗ ਖ਼ਤਮ ਹੋ ਚੁਕੇ ਹਨ। ਅੱਜ ਪਰਿਵਾਰ ਦਾ ਮਤਲਬ ਸਿਰਫ਼ ਪਤਨੀ, ਬੱਚੇ ਹਨ। ਮਾਂ-ਬਾਪ, ਭੈਣ-ਭਰਾ ਅਤੇ ਰਿਸ਼ਤੇਦਾਰ ਪਰਿਵਾਰ ਵਿਚੋਂ ਮਨਫ਼ੀ ਹੋ ਚੁਕੇ ਹਨ। ਅੱਜ ਬੱਚੇ ਆਪਣੇ ਮਾਂ- ਬਾਪ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਮਾਂ- ਬਾਪ ਆਪਣੇ ਬੱਚਿਆਂ ਨਾਲ ਰਹਿਣਾ ਨਹੀਂ ਚਾਹੁੰਦੇ। ਇਸੇ ਕਰਕੇ ਇਕਲਾਪੇ ਨੇ ਮਨੁੱਖ ਨਾਲੋਂ ਮਨੁੱਖ ਨੂੰ ਤੋੜ ਕੇ ਰੱਖ ਦਿੱਤਾ ਹੈ।

ਦੱਸਵੀਂ, ਬਾਹਰਵੀਂ ਦੇ ਬੱਚੇ ਖੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਸਹਾਰਾ ਦੇਣ ਵਾਲਾ ਬਜ਼ਰੁਗ ਗ਼ੈਰ- ਹਾਜ਼ਰ ਹੈ। ਬਜ਼ੁਰਗ ਇਕਲਾਪੇ ਦਾ ਸਿ਼ਕਾਰ ਹੋ ਗਏ ਹਨ ਕਿਉਂਕਿ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਨ ਵਾਲੇ ਬੱਚੇ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਇਹਨਾਂ ਸਭ ਸਮੱਸਿਆਵਾਂ ਦਾ ਹੱਲ ਹੈ ਕਿ ਅੱਜ ਦੇ ਮਨੁੱਖ ਨੂੰ ਆਪਣੀਆਂ ਲੋੜਾਂ / ਜ਼ਰੂਰਤਾਂ ਦਾ ਅਹਿਸਾਸ ਹੋਣਾ ਚਾਹੀਦਾ ਹੈ।

ਸਾਡੀਆਂ ਲੋੜਾਂ ਬਹੁਤ ਥੋੜ੍ਹੀਆਂ ਹਨ ਪਰ ਸਾਡੀਆਂ ਆਸਾਂ/ ਉਮੀਦਾਂ ਬਹੁਤ ਵੱਡੀਆਂ ਅਤੇ ਅਸੀਮਤ ਹਨ। ਇਹਨਾਂ ਅਸੀਮਤ ਆਸਾਂ/ ਉਮੀਦਾਂ ਦੇ ਬੋਝ ਹੇਠਾਂ ਸਾਡੇ ਰਿਸ਼ਤੇ- ਨਾਤੇ ਦਮ ਤੋੜ ਰਹੇ ਹਨ। ਸਾਡੀਆਂ ਸਾਂਝਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਸਾਡੀ ਸਮਾਜਿਕ ਬਣਤਰ ਨੂੰ ਖ਼ਤਰਾ ਉਤਪੰਨ ਹੋ ਗਿਆ ਹੈ। ਅਸੀਂ ਇਕਲਾਪੇ ਦਾ ਸਿ਼ਕਾਰ ਹੁੰਦੇ ਜਾ ਰਹੇ ਹਾਂ।

ਅੱਜ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਮਨੁੱਖ ਨੂੰ ਆਪਣੀਆਂ ਜੜਾਂ ਨਾਲ ਜੁੜਨਾ ਪਵੇਗਾ ਤਾਂ ਹੀ ਇਸੇ ਸਥਿਤੀ ਉੱਪਰ ਕਾਬੂ ਪਾਇਆ ਜਾ ਸਕੇਗਾ। ਅੱਜ ਆਪਸੀ ਸਾਂਝ ਦੀ ਬਹੁਤ ਲੋੜ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਂ- ਬਾਪ ਦਾ ਧਿਆਨ ਰੱਖਣ। ਉਹਨਾਂ ਦੀ ਗੱਲ ਸੁਣਨ ਅਤੇ ਅਮਲ ਕਰਨ। ਮਾਂ- ਬਾਪ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਉੱਪਰ ਵਾਧੂ ਦਾ ਬੋਝ ਨਾ ਪਾਉਣ। ਵਾਧੂ ਦੀਆਂ ਉਮੀਦਾਂ/ ਆਸਾਂ ਹੇਠਾਂ ਆਪਣੇ ਬੱਚਿਆਂ ਦਾ ਬਚਪਨ ਨਾ ਖੋਹਣ। ਹਾਂ, ਚੰਗੀ ਸਿੱਖਿਆ/ ਨੌਕਰੀ ਲਾਜ਼ਮੀ ਹੈ ਪਰ ਜਿ਼ੰਦਗੀ ਦੇ ਦਾਅ ਉੱਤੇ ਨਹੀਂ; ਕਿਉਂਕਿ ਜਿ਼ੰਦਗੀ ਹੈ ਤਾਂ ਸਭ ਕੁਝ ਹੈ। ਮੌਤ ਮਗ਼ਰੋਂ ਤਰੱਕੀ/ ਪੈਸਾ/ ਸ਼ੋਹਰਤ ਕਿਸੇ ਕੰਮ ਦਾ ਨਹੀਂ।
 
ਇਹਨਾਂ ਕਾਰਜਾਂ ਲਈ ਸਹਿਣਸ਼ੀਲਤਾ ਅਤੇ ਵਕਤ ਬਹੁਤ ਲਾਜ਼ਮੀ ਸ਼ਰਤਾਂ ਹਨ। ਜਦੋਂ ਅਸੀਂ ਆਪਣਿਆਂ ਨੂੰ ਵਕਤ ਦੇਣਾ ਸ਼ੁਰੂ ਕਰ ਦੇਵਾਂਗੇ/ ਉਹਨਾਂ ਨਾਲ ਗੱਲਬਾਤ ਦਾ ਰਾਬਤਾ ਕਾਇਮ ਹੋ ਜਾਵੇਗਾ ਤਾਂ ਅੱਧੀਆਂ ਸਮੱਸਿਆਵਾਂ ਆਪਣੇ- ਆਪ ਹੀ ਖ਼ਤਮ ਹੋ ਜਾਣਗੀਆਂ। ਕਿਸੇ ਵੱਡੇ- ਵਡੇਰੇ ਵੱਲੋਂ ਕਹੀ ਗੱਲ ਨੂੰ ਧਿਆਨ ਨਾਲ ਸੁਣ ਲਵਾਂਗੇ ਤਾਂ ਭਵਿੱਖ ਵਿਚ ਸਾਡੇ ਕੰਮ ਆਵੇਗੀ; ਜਦੋਂ ਨੌਜਵਾਨ ਵਰਗ ਦੀ ਇਹ ਬਿਰਤੀ ਬਣ ਗਈ ਤਾਂ ਬਹੁਤ ਸਾਰੇ ਕਾਰਜ ਸੁੱਤੇ- ਸਿੱਧ ਹੀ ਰਾਸ ਆ ਜਾਣਗੇ।

ਇਸ ਲਈ ਅੱਜ ਆਪਸੀ ਪ੍ਰੇਮ- ਪਿਆਰ ਦੀ ਸਖ਼ਤ ਲੋੜ ਹੈ। ਇਸ ਪ੍ਰੇਮ ਸਦਕੇ ਅਸੀਂ ਬਹੁਤ ਸਾਰੀਆਂ ਮਾਨਸਿਕ ਪਰੇਸ਼ਾਨੀਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਾਂ।

# 1054/1, ਵਾ. ਨੰ. 15- ਏ, ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ. 90414- 98009

 
 
  071ਆਪਣੀਆਂ ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ
070ਬਿਹਤਰ ਜ਼ਿੰਦਗੀ ਦਾ ਰਾਹ
ਕੇਹਰ ਸ਼ਰੀਫ਼
069ਪੰਜਾਬ ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ ਭੂਪਾਲ
ਉਜਾਗਰ ਸਿੰਘ
068ਜਦੋਂ ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ
067ਮੇਰੀ ਵੱਡੀ ਭੈਣ
ਰਵੇਲ ਸਿੰਘ
066ਸਿਪਾਹੀ ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ ਜੱਗੀ
ਉਜਾਗਰ ਸਿੰਘ
065ਮਾਮੇ ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ 
ਮਾਲਵਿੰਦਰ ਸਿੰਘ ਮਾਲੀ
064ਬੇਦਾਗ਼ ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ 
ਉਜਾਗਰ  ਸਿੰਘ
063ਡਾ. ਗੁਰਭਗਤ ਸਿੰਘ ਨੂੰ ਯਾਦ ਕਰਦਿਆਂ  
ਕਰਮਜੀਤ ਸਿੰਘ
062ਦੀਵਾਲੀ ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ  
ਉਜਾਗਰ ਸਿੰਘ, ਪਟਿਆਲਾ
061ਸਿੱਖ ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ 
ਉਜਾਗਰ ਸਿੰਘ, ਪਟਿਆਲਾ 
060ਤੁਰ ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ: ਦੀਦਾਰ ਸਿੰਘ ਬੈਂਸ 
ਉਜਾਗਰ ਸਿੰਘ, ਪਟਿਆਲਾ
05931 ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ ਭਾਸ਼ਣ ਦਿੱਤਾ  
ਉਜਾਗਰ ਸਿੰਘ, ਪਟਿਆਲਾ
05813 ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ ਕਪੂਰ ਸਿੰਘ  
ਉਜਾਗਰ ਸਿੰਘ, ਪਟਿਆਲਾ
057'ਯੰਗ ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a> 
ਉਜਾਗਰ ਸਿੰਘ, ਪਟਿਆਲਾ
056ਤੁਰ ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ ਸਿੰਘ ਮਲਿਕ   
ਉਜਾਗਰ ਸਿੰਘ, ਪਟਿਆਲਾ
ratu30 ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ  ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ    - ਉਜਾਗਰ ਸਿੰਘ, ਪਟਿਆਲਾ
ratan lalਪ੍ਰੋ. ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?  
ਰਵੀਸ਼ ਕੁਮਾਰ  ( ਅਨੁਵਾਦ: ਕੇਹਰ ਸ਼ਰੀਫ਼ ਸਿੰਘ)
0531 ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ   - ਉਜਾਗਰ ਸਿੰਘ /span>
052ਬਾਬਾ ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ
517 ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ - ਉਜਾਗਰ ਸਿੰਘ/span>
050ਗਾਂਧੀਵਾਦੀ ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ  
ਉਜਾਗਰ ਸਿੰਘ
puriਮਹਾਰਾਸ਼ਟਰ ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ ਪੁਰੀ 
ਉਜਾਗਰ ਸਿੰਘ
048ਪੱਥਰ ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ 
ਉਜਾਗਰ ਸਿੰਘ
047ਬਾਲੜੀਆਂ ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ 
046-1ਆਸਟਰੇਲੀਆ ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
045ਇਨਸਾਨੀਅਤ ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ
04431 ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ ‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ
43ਜਨੂੰਨੀ ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ
042ਵਰਦੀ-ਧਾਰੀਆਂ ਵਲੋਂ ਢਾਹਿਆ ਕਹਿਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
041ਅਲਵਿਦਾ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ
040-2ਮਾਈ ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’
039ਮਿਹਰ ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ
038ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ
037ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ
036ਸਿੱਖ ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ
 ਉਜਾਗਰ ਸਿੰਘ, ਪਟਿਆਲਾ
035ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ
034ਸਬਰ, ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ
bootaਦਲਿਤਾਂ ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ
32ਮਿਹਨਤ, ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ ਗੁਪਤਾ
ਉਜਾਗਰ ਸਿੰਘ, ਪਟਿਆਲਾ
31ਅਲਵਿਦਾ: ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ
030ਪੱਤਰਕਾਰੀ ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ
029ਬਾਬਾ ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ
28ਬਿਹਤਰੀਨ ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ
mnadeepਪੁਲਿਸ ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ ਸਿੱਧੂ
ਉਜਾਗਰ ਸਿੰਘ, ਪਟਿਆਲਾ
26ਸਿੰਧੀ ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’
25ਸ਼ਰਾਫ਼ਤ, ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ
kotliਦੀਨ ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ
katalਅਣਖ ਖ਼ਾਤਰ ਹੋ ਰਹੇ ਕਤਲ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
dheeanਧੀਆਂ ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ
khedanਕਿੱਥੇ ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ
ਫ਼ਿੰਨਲੈਂਡ ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ
ਸਿੱਖਿਆ ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜ ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇਹ ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ
ਕੁੱਖ ‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਜਿੰਦਗੀ ‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ
ਦੇਸ਼ ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ
ਮਾਂ–ਬਾਪ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ।
ਸੋ ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ
ਨੈਤਿਕ ਸਿੱਖਿਆ ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ
“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ
ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions/a>
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)