|
|
|
|
|
ਪ੍ਰਧਾਨ ਮੰਤਰੀ
ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ: ਰਤਨ ਚੰਦ ਬਾਲੀ
ਉਜਾਗਰ ਸਿੰਘ
15/12/2023 |
|
|
|
ਜ਼ਿੰਦਗੀ
ਦੀ ਰਫ਼ਤਾਰ ਵਿੱਚ ਸਮੱਸਿਆਵਾਂ ਦਾ ਆਉਣਾ ਇਨਸਾਨ ਨੂੰ ਅੱਗੇ ਵੱਧਣ ਲਈ
ਪ੍ਰੇਰਨਾ ਦਿੰਦਾ ਹੈ। ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਜਦੋਜਹਿਦ
ਕਰਨੀ ਪੈਂਦੀ ਹੈ। ਜੇਕਰ ਇਨਸਾਨ ਜਦੋਜਹਿਦ ਕਰਦਿਆਂ ਹੌਸਲਾ ਛੱਡ ਦੇਵੇ ਤਾਂ
ਉਹ ਜ਼ਿੰਦਗੀ ਦੀਆਂ ਉਲਝਣਾਂ ਵਿੱਚ ਫਸਕੇ ਹੀ ਰਹਿ ਜਾਂਦਾ ਹੈ। ਜਦੋਜਹਿਦ ਦਾ
ਨਾਮ ਹੀ ਜ਼ਿੰਦਗੀ ਹੈ। ਜਦੋਜਹਿਦ ਹੀ ਇਨਸਾਨ ਨੂੰ ਹਰ ਮੁਸ਼ਕਲ ਦੀ ਘੜੀ ਨੂੰ
ਪਾਰ ਕਰਨ ਵਿੱਚ ਸਹਾਈ ਹੁੰਦੀ ਹੈ। ਇਸ ਲਈ ਹਰ ਇਨਸਾਨ ਨੂੰ ਮਿਹਨਤ ਕਰਦਿਆਂ
ਦਿ੍ਰੜ੍ਹਤਾ ਨਾਲ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ।
ਏਥੇ ਮੈਂ ਤੁਹਾਨੂੰ ਮੁਸ਼ਕਲਾਂ ਵਿੱਚ ਘਿਰੇ ਇੱਥ ਬੱਚੇ ਦੀ ਹਿੰਮਤ ਅਤੇ
ਦਿ੍ਰੜ੍ਹਤਾ ਨਾਲ ਪ੍ਰਾਪਤ ਕੀਤੀ ਸਫ਼ਲਤਾ ਦੀ ਕਹਾਣੀ ਦੱਸਣ ਜਾ ਰਿਹਾ ਹਾਂ।
ਦੇਸ਼ ਨੂੰ ਆਜ਼ਾਦ ਹੋਇਆਂ ਅਜੇ ਮਹਿਜ਼ 15 ਸਾਲ ਹੀ ਹੋਏ
ਸਨ। ਪਛੜੇ ਇਲਾਕਿਆਂ ਵਿੱਚ ਪਿੰਡਾਂ ਦੇ ਸਕੂਲਾਂ ਦੇ ਆਰਥਿਕ ਤੌਰ ‘ਤੇ
ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਵਿੱਚ ਬਹੁਤੀ ਜਾਗ੍ਰਤੀ ਨਹੀਂ ਆਈ ਸੀ।
ਬੱਚਿਆਂ ਵਿੱਚ ਅਧਿਆਪਕਾਂ ਤੋਂ ਡਰਦਿਆਂ ਹੀਣਤਾ ਭਾਵਨਾ ਪੈਦਾ ਹੋ ਜਾਂਦੀ
ਸੀ। ਉਦੋਂ ਅਧਿਆਪਕ ਬੱਚਿਆਂ ਨੂੰ ਸਜ਼ਾ ਦੇਣ ਲਈ ਕੁੱਟਦੇ ਵੀ ਸਨ।
ਆਜ਼ਾਦੀ ਤੋਂ ਬਾਅਦ ਵਾਲੇ ਪੰਜਾਬ ਵਿੱਚ ਛਛਰੌਲੀ - ਅੱਜ ਕਲ੍ਹ ਹਰਿਆਣਾ - ਦੇ
ਸਕੂਲ ਵਿੱਚ ਦਿਹਾਤੀ ਬੱਚੇ ਪੜ੍ਹ ਰਹੇ ਸਨ। ਉਨ੍ਹਾਂ ਵਿੱਚ ਇਕ ਬੱਚੇ
ਆਰ.ਸੀ.ਬਾਲੀ. (ਰਤਨ ਚੰਦ ਬਾਲੀ) ਨੂੰ ਅਧਿਆਪਕਾਂ ਵੱਲੋਂ ਦਸਵੀਂ ਵਿੱਚ
ਪੜ੍ਹਦਿਆਂ ਸਲੇਬਸ ਦੀਆਂ ਪੁਸਤਕਾਂ ਨਾ ਹੋਣ ਕਰਕੇ ਕਲਾਸ ਵਿੱਚ ਖੜ੍ਹਾ ਕਰਕੇ
ਸਜਾ ਦਿੱਤੀ ਜਾਂਦੀ ਸੀ। ਰਤਨ ਚੰਦ ਬਾਲੀ ਨੂੰ ਮਾਪੇ ਗ਼ਰੀਬੀ ਕਰਕੇ ਪੁਸਤਕਾਂ
ਖ੍ਰੀਦ ਕੇ ਨਹੀਂ ਦੇ ਸਕਦੇ ਸਨ। ਰਤਨ ਚੰਦ ਬਾਲੀ ਨੂੰ ਸਜ਼ਾ ਮਿਲਣ ‘ਤੇ
ਹੀਣਤਾ ਮਹਿਸੂਸ ਹੁੰਦੀ ਸੀ ਪ੍ਰੰਤੂ ਉਹ ਆਪਣੀ ਪੜ੍ਹਾਈ ਜ਼ਾਰੀ ਰੱਖਣੀ
ਚਾਹੁੰਦਾ ਸੀ।
ਮਾਪਿਆਂ ਨੇ ਆਰਥਿਕ ਮਜ਼ਬੂਰੀਆਂ ਕਰਕੇ ਉਸ ਨੂੰ
ਆਪਣੀ ਲੜਕੀ (ਰਤਨ ਚੰਦ ਬਾਲੀ ਦੀ ਭੈਣ) ਕੋਲ ਪੜ੍ਹਨ ਲਈ ਭੇਜ ਦਿੱਤਾ ਸੀ।
ਉਹ ਆਪਣੀ ਭੈਣ ਅਤੇ ਭਣੋਈਏ ਤੋਂ ਪੁਸਤਕਾਂ ਲਈ ਪੈਸੇ ਮੰਗਣ ਤੋਂ ਸ਼ਰਮਾਉਂਦਾ
ਸੀ। ਹਰ ਰੋਜ਼ ਦੀ ਸਜ਼ਾ ਤੋਂ ਤੰਗ ਆ ਕੇ ਇੱਕ ਦਿਨ ਬਾਲ ਵਿਦਿਆਰਥੀ ਰਤਨ ਚੰਦ
ਬਾਲੀ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ
ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਬਿਨਾ ਦੱਸਿਆਂ ਹੀ ਪੋਸਟ ਕਾਰਡ
(ਚਿੱਠੀ) ਲਿਖ ਦਿੱਤਾ ‘‘ ਮੇਰੇ ਕੋਲ ਪੜ੍ਹਾਈ ਜ਼ਾਰੀ ਰੱਖਣ ਲਈ ਸਿਲੇਬਸ
ਦੀਆਂ ਪੁਸਤਕਾਂ ਨਹੀਂ ਹਨ। ਇਸ ਲਈ ਮੈਨੂੰ ਪੁਸਤਕਾਂ ਦਿਵਾਈਆਂ ਜਾਣ। ਜੇਕਰ
ਮੈਨੂੰ ਪੁਸਤਕਾਂ ਨਾ ਮਿਲੀਆਂ ਤਾਂ ਮੈਂ ਆਪਣੀ ਪੜ੍ਹਾਈ ਜ਼ਾਰੀ ਨਹੀਂ ਰੱਖ
ਸਕਾਂਗਾ।’’ ਪੋਸਟ ਕਾਰਡ ਤੇ ਆਪਣਾ ਅਤੇ ਸਕੂਲ ਦਾ ਨਾਮ ਲਿਖ ਦਿੱਤਾ।
1962 ਵਿੱਚ ਜਦੋਂ ਅਜੇ ਵਿਦਿਆਰਥੀਆਂ ਵਿੱਚ ਪ੍ਰਧਾਨ ਮੰਤਰੀ ਤੱਕ
ਪਹੁੰਚ ਕਰਨ ਬਾਰੇ ਸੋਚਿਆ ਵੀ ਨਹੀਂ ਸਕਦਾ ਸੀ, ਵਿਦਿਆਰਥੀ ਤਾਂ ਆਪਣੇ
ਅਧਿਆਪਕਾਂ ਨਾਲ ਗੱਲ ਕਰਨ ਤੋਂ ਵੀ ਝਿਜਕਦੇ ਸਨ। ਰਤਨ ਚੰਦ ਬਾਲੀ ਦੇ
ਪਰਵਿਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਇਸ ਲਈ ਨੌਵੀਂ ਤੋਂ ਬਾਅਦ ਉਸ
ਨੂੰ ਉਸ ਦੀ ਭੈਣ ਦੇ ਕੋਲ ਦਸਵੀਂ ਵਿੱਚ ਪੜ੍ਹਨ ਲਈ ਪਾਉਂਟਾ ਸਾਹਿਬ ਦੇ
ਨੇੜੇ ਛਛਰੌਲੀ ਭੇਜ ਦਿੱਤਾ। ਉਸ ਸਮੇਂ ਅਜੇ ਹਰਿਆਣਾ ਬਣਿਆਂ ਨਹੀਂ ਸੀ। ਇਥੇ
ਉਸ ਨੂੰ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ। ਉਸ ਕੋਲ ਪੁਸਤਕਾਂ ਨਹੀਂ
ਹੁੰਦੀਆਂ ਸਨ। ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਤੋਂ ਪੰਦਰਾਂ ਦਿਨਾਂ
ਬਾਅਦ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ 30 ਰੁਪਏ ਦਾ ਮਨੀਆਰਡਰ ਸਕੂਲ ਦੇ ਮੁੱਖ
ਅਧਿਆਪਕ ਦੇ ਨਾਮ ਭੇਜ ਦਿੱਤਾ ਤੇ ਲਿਖਿਆ ਹੋਇਆ ਸੀ ਕਿ ਵਿਦਿਆਰਥੀ ਨੂੰ
ਪੁਸਤਕਾਂ ਖ੍ਰੀਦ ਕੇ ਦਿੱਤੀਆਂ ਜਾਣ ਪ੍ਰੰਤੂ ਵਿਦਿਆਰਥੀ ਦਾ ਨਾਮ ਨਹੀਂ
ਲਿਖਿਆ ਸੀ। ਮੁੱਖ ਅਧਿਆਪਕ ਦੇ ਸਮਝ ਵਿੱਚ ਨਾ ਆਵੇ ਕਿ ਇਹ 30 ਰੁਪਏ
ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਕਿਸ ਵਿਦਿਆਰਥੀ ਲਈ ਆਏ ਹਨ। ਸਾਰੇ
ਅਧਿਆਪਕਾਂ ਨੂੰ ਆਪੋ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਪਤਾ ਕਰਨ ਲਈ ਕਿਹਾ
ਗਿਆ। ਫਿਰ ਕਿਤੇ ਜਾ ਕੇ ਰਤਨ ਚੰਦ ਬਾਲੀ ਦਾ ਪਤਾ ਚੱਲਿਆ। ਮੁੱਖ ਅਧਿਆਪਕ
ਅਤੇ ਸਕੂਲ ਦੇ ਸਾਰੇ ਅਧਿਆਪਕ ਹੈਰਾਨ ਵੀ ਸਨ ਕਿ ਵਿਦਿਆਰਥੀ ਨੇ ਕਿਤਨਾ
ਹੌਸਲਾ ਵਿਖਾਇਆ ਹੈ ਪ੍ਰੰਤੂ ਡਰ ਵੀ ਰਹੇ ਸਨ ਕਿ ਇਹ ਇਕ ਕਿਸਮ ਨਾਲ
ਸਕੂਲ ਦੀ ਸ਼ਿਕਾਇਤ ਹੋ ਗਈ ਹੈ। ਫਿਰ ਰਤਨ ਚੰਦ ਬਾਲੀ ਨੂੰ ਸਕੂਲ ਦੀਆਂ
ਪੁਸਤਕਾਂ ਖ੍ਰੀਦ ਕੇ ਦਿੱਤੀਆਂ ਗਈਆਂ।
ਦਸਵੀਂ ਪਾਸ ਕਰਨ ਤੋਂ ਬਾਅਦ
ਰਤਨ ਚੰਦ ਬਾਲੀ 2 ਅਗਸਤ 1968 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ
ਚੰਡੀਗੜ੍ਹ ਵਿਖੇ ਵਿਭਾਗ ਦੀ ਫੋਟੋ ਸ਼ੈਕਸ਼ਨ ਵਿੱਚ ਪਿ੍ਰੰਟਰ ਦੀ ਨੌਕਰੀ ਮਿਲ
ਗਈ। ਰਤਨ ਚੰਦ ਬਾਲੀ ਨੇ ਪਰਿਵਾਰ ਦੀ ਆਰਥਿਕ ਹਾਲਤ ਵੇਖੀ ਸੀ, ਜਿਸ ਕਰਕੇ
ਉਸ ਨੇ ਵਿਭਾਗ ਵਿੱਚ ਤਨਦੇਹੀ ਨਾਲ ਕੰਮ ਕੀਤਾ। ਉਸ ਦੀ ਮਿਹਨਤ ਤੇ ਆਪਣੇ
ਕੰਮ ਦੀ ਕਾਬਲੀਅਤ ਨੂੰ ਮੁੱਖ ਰਖਦਿਆਂ ਵਿਭਾਗ ਨੇ ਉਸ ਨੂੰ 24 ਨਵੰਬਰ 1972
ਨੂੰ ਜੂਨੀਅਰ ਫੋਟੋਗ੍ਰਾਫਰ ਦੀ ਤਰੱਕੀ ਕਰ ਦਿੱਤੀ। ਉਸ ਤੋਂ ਬਾਅਦ
ਉਸ ਦੀ 26 ਫਰਵਰੀ 1979 ਨੂੰ ਸੀਨੀਅਰ ਫੋਟੋਗ੍ਰਾਫਰ, 1 ਜੂਨ 1989 ਨੂੰ
ਕੈਮਰਾਮੈਨ ਅਤੇ 13 ਜੁਲਾਈ 2005 ਨੂੰ ਸਿਨਮਾ ਤੇ ਫੋਟੋ ਆਫੀਸਰ ਤਰੱਕੀ ਹੋ
ਗਈ।
ਉਸ ਨੂੰ ਆਪਣੀ ਨੌਕਰੀ ਦੌਰਾਨ 16 ਪ੍ਰਸੰਸਾ ਪੱਤਰ ਮਿਲੇ।
ਹੈਰਾਨੀ ਦੀ ਗੱਲ ਹੈ ਕਿ ਰਤਨ ਚੰਦ ਬਾਲੀ ਦੀ ਦਿਆਨਤਦਾਰੀ ਨਾਲ ਆਪਣੀ
ਜ਼ਿੰਮੇਵਾਰੀ ਨਿਭਾਉਣ ਕਰਕੇ ਵਿਭਾਗ ਦੇ ਵੱਡੇ ਅਧਿਕਾਰੀ ਉਸ ਦੇ ਪੈਰਾਂ ਨੂੰ
ਛੂੰਹਦੇ ਰਹੇ। ਲੋਕ ਸੰਪਰਕ ਵਿਭਾਗ ਦੀਆਂ ਬਹੁਤੀਆਂ ਅਸਾਮੀਆਂ ‘ਤੇ ਕੰਮ
ਕਰਨਾ ਵੰਗਾਰ ਦੀ ਤਰ੍ਹਾਂ ਹੁੰਦਾ ਹੈ। ਪ੍ਰੰਤੂ ਉਨ੍ਹਾਂ ਵਿੱਚੋਂ ਕੁਝ ਤਾਂ
ਅਤਿਅੰਤ ਔਖੀਆਂ ਸਮੁੰਦਰ ਵਿੱਚੋਂ ਮੋਤੀ ਲੱਭਣ ਦੇ ਬਰਾਬਰ ਹੁੰਦੀਆਂ ਹਨ,
ਜਿਨ੍ਹਾਂ ‘ਤੇ ਸਫਲ ਹੋਣ ਲਈ ਫੁਰਤੀਲਾਪਣ ਹੋਣਾ ਜ਼ਰੂਰੀ ਹੈ। ਉਨ੍ਹਾਂ ਦਾ
ਕੰਮ ਸਮੁੰਦਰ ਦੀਆਂ ਲਹਿਰਾਂ ਅਤੇ ਬਿਜਲੀ ਦੀ ਲਿਸ਼ਕ ਨੂੰ ਕੈਦ ਕਰਨ ਵਾਲਾ
ਹੁੰਦਾ ਹੈ। ਉਨ੍ਹਾਂ ਵਿੱਚੋਂ ਫੋਟੋਗ੍ਰਾਫਰ ਦਾ ਕੰਮ ਹਵਾ ਦੇ ਝੋਕੇ ਨੂੰ
ਪਕੜਨ ਦੀ ਤਰ੍ਹਾਂ ਹੁੰਦਾ ਹੈ। ਮੁੱਖ ਮਹਿਮਾਨ ਨੀਂਹ ਪੱਥਰ ਜਾਂ ਉਦਘਾਟਨ
ਫਟਾਫਟ ਕਰ ਦਿੰਦੇ ਹਨ। ਉਨ੍ਹਾਂ ਦੀ ਇਸ ਕਾਰਵਾਈ ਨੂੰ ਕੈਮਰੇ ਵਿੱਚ ਫੁਰਤੀ
ਨਾਲ ਕੈਦ ਕਰਨਾ ਫੋਟੋਗ੍ਰਾਫਰ ਦਾ ਕੰਮ ਹੁੰਦਾ ਹੈ, ਅਜਿਹਾ ਹੀ ਇਕ
ਫੋਟੋਗ੍ਰਾਫਰ ਆਰ.ਸੀ.ਬਾਲੀ ਹੈ, ਜਿਹੜਾ ਬਹੁਤ ਹੀ ਫੁਰਤੀ ਨਾਲ ਆਪਣੀ ਨੌਕਰੀ
ਦੇ 37 ਸਾਲ ਆਪਣੀ ਜ਼ਿੰਦਗੀ ਨੂੰ ਵੀ ਜੋਖ਼ਮ ਵਿੱਚ ਪਾ ਕੇ ਫੋਟੋਗ੍ਰਾਫੀ ਕਰਦਾ
ਰਿਹਾ।
ਪੰਜਾਬ ਦੇ 80ਵਿਆਂ ਦੇ ਮਾੜੇ ਦਿਨਾ ਵਿੱਚ ਜਦੋਂ ਸ਼ਾਮ ਨੂੰ
ਘਰ ਵਾਪਸ ਪਹੁੰਚਣਾ ਗਨੀਮਤ ਸਮਝਿਆ ਜਾਂਦਾ ਸੀ ਉਸ ਸਮੇਂ ਬੱਸਾਂ ‘ਤੇ ਦੂਰ
ਦੁਰਾਡੇ ਇਲਾਕਿਆਂ ਵਿੱਚ ਜਾ ਕੇ ਆਪਣੇ ਫਰਜ਼ ਨਿਭਾਉਂਦਾ ਰਿਹਾ। ਉਨ੍ਹਾਂ
ਦਿਨਾਂ ਵਿੱਚ ਤਕਨਾਲੋਜੀ ਦਾ ਯੁਗ ਨਹੀਂ ਸੀ। ਪਹਿਲਾਂ ਤਸਵੀਰ ਖਿਚਣੀ ਤੇ
ਰੀਲ ਨੂੰ ਧੋਣਾ ਤੇ ਫਿਰ ਤਸਵੀਰ ਬਣਾਉਣੀ ਬਹੁਤ ਹੀ ਮੁਸ਼ਕਲ ਹੁੰਦਾ ਸੀ
ਕਿਉਂਕਿ ਇਹ ਤਸਵੀਰਾਂ ਅਖ਼ਬਾਰਾਂ ਵਿੱਚ ਗੱਡੀਆਂ ਰਾਹੀਂ ਭੇਜਣੀਆਂ ਹੁੰਦੀਆਂ
ਸਨ। ਜਿਥੇ ਵੀ ਸਮਾਗਮ ਹੁੰਦਾ ਸੀ, ਉਸ ਦੇ ਨਜ਼ਦੀਕ ਦੇ ਸ਼ਹਿਰ ਜਾਂ ਕਸਬੇ
ਵਿੱਚ ਕਿਸੇ ਫੋਟੋਗ੍ਰਾਫਰ ਦਾ ਸਟੂਡੀਓ ਵਰਤਕੇ ਕੰਮ ਕੀਤਾ ਜਾਂਦਾ ਸੀ।
ਰਤਨ ਚੰਦ ਬਾਲੀ ਇੱਕ ਵਾਰ 12 ਅਗਸਤ 1982 ਨੂੰ ਤਤਕਾਲੀ ਮੁੱਖ ਮੰਤਰੀ
ਦਰਬਾਰਾ ਸਿੰਘ ਦੇ ਸਮਾਗਮ ਨੂੰ ਕਵਰ ਕਰਨ ਲਈ ਰਾਹੋਂ ਗਿਆ ਸੀ। ਉਥੇ ਸਮਾਗਮ
ਵਾਲੀ ਥਾਂ ‘ਤੇ ਗਰਨੇਡ ਫੱਟ ਗਏ। ਰਤਨ ਚੰਦ ਬਾਲੀ ਸਣੇ 25-30 ਲੋਕ ਜ਼ਖ਼ਮੀ
ਹੋ ਗਏ। ਰਤਨ ਚੰਦ ਬਾਲੀ ਨੂੰ ਦੋ ਮਹੀਨੇ ਤੰਦਰੁਸਤ ਹੋਣ ਲਈ ਲੱਗ ਗਏ। ਉਹ
ਫਿਰ ਵੀ ਡਰਿਆ ਨਹੀਂ ਸਗੋਂ ਮੁੱਖ ਮੰਤਰੀ ਦੇ ਸਮਾਗਮ ਕਵਰ ਕਰਦਾ ਰਿਹਾ।
ਏਸੇ ਤਰ੍ਹਾਂ 31 ਅਗਸਤ 1995 ਨੂੰ ਜਦੋਂ ਸਕੱਤਰੇਤ ਵਿਖੇ ਪੰਜਾਬ ਦੇ
ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਤੇ ਬੰਬਾਂ ਨਾਲ ਹਮਲਾ ਹੋਇਆ ਤਾਂ ਰਤਨ
ਚੰਦ ਬਾਲੀ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਾ ਹੋਇਆ, ਇਸ ਘਟਨਾ ਤੋਂ
ਪ੍ਰਭਾਵਤ ਗੱਡੀਆਂ ਅਤੇ ਲੋਕਾਂ ਦੀਆਂ ਫੋਟੋਆਂ ਖਿੱਚ ਰਿਹਾ ਸੀ। ਜੇ ਉਹ
ਫੋਟੋਆਂ ਨਾ ਖਿਚਦਾ ਤਾਂ ਹੋ ਸਕਦਾ ਵਿਭਾਗ ਉਸ ਦੀ ਜਵਾਬ ਤਲਬੀ ਕਰਦਾ
ਪ੍ਰੰਤੂ ਵਿਭਾਗ ਨੇ ਉਸ ਵੱਲੋਂ ਖਿਚੀਆਂ ਤਸਵੀਰਾਂ ਦੀ ਵਰਤੋਂ ਨਹੀਂ
ਕੀਤੀ। ਉਸ ਦੇ ਜੀਵਤ ਹੋਣ ਬਾਰੇ ਪਰਿਵਾਰ ਨੂੰ ਰਾਤ ਦੇ 11 ਵਜੇ ਤੱਕ ਕੁਝ
ਵੀ ਪਤਾ ਨਹੀਂ ਲੱਗਿਆ ਜਦੋਂ ਤੱਕ ਉਹ ਘਰ ਨਹੀਂ ਪਹੁੰਚਿਆ।
ਅਜਿਹੇ
ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ ਮਾਨਸਿਕ ਤਕਲੀਫ ਝੱਲਣੀ ਪੈਂਦੀ ਹੈ।
ਵਿਭਾਗ ਫੋਕੀ ਵਾਹਵਾ ਸ਼ਾਅਵਾ ਕਰਨ ਤੋਂ ਇਲਾਵਾ ਕੋਈ ਮਦਦ ਨਹੀਂ ਕਰਦਾ।
ਰਤਨ ਚੰਦ ਬਾਲੀ ਦਾ 31 ਅਗਸਤ 1947 ਨੂੰ ਡੇਰਾ ਬਰਮਿਆਂ ਜਿਲ੍ਹਾ
ਰਾਵਲਪਿੰਡੀ ਵਿੱਚ ਰੋਟੀ ਅਤੇ ਰੋਜ਼ੀ ਦੀ ਜਦੋਜਹਿਦ ਕਰ ਰਹੇ ਸਾਧਾਰਨ ਪਰਿਵਾਰ
ਵਿੱਚ ਪਿਤਾ ਰਾਏਜਾਦਾ ਕਿਸ਼ਨ ਚੰਦ ਤੇ ਮਾਤਾ ਚੰਦਰਾ ਬਾਲੀ ਦੀ ਕੁੱਖੋਂ ਜਨਮ
ਹੋਇਆ। ਜਦੋਂ ਨੌਕਰੀ ‘ਤੇ ਲੱਗਿਆ ਸੀ ਤਾਂ ਉਹ ਦਸਵੀਂ ਪਾਸ ਸੀ। ਫਿਰ
ਉਨ੍ਹਾਂ ਬੀ.ਏ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼ਾਮ ਦੀਆਂ ਕਲਾਸਾਂ
ਵਿੱਚ ਕੀਤੀ। ਉਸ ਦੇ ਪਿਤਾ ਦਾ ਛੋਟਾ ਜਿਹਾ ਕਾਰੋਬਾਰ ਸੀ। ਜਦੋਂ ਭਾਰਤ ਆਏ
ਤਾਂ ਉਨ੍ਹਾਂ ਨੂੰ ਅਲਾਟਮੈਂਟ ਅਧਿਕਾਰੀ ਨੇ ਵੱਡੀ ਹਵੇਲੀ ਅਲਾਟ ਕਰ ਦਿੱਤੀ।
ਰਤਨ ਚੰਦ ਬਾਲੀ ਦੇ ਪਿਤਾ ਨੇ ਕਿਹਾ ਕਿ ਉਸ ਦਾ ਘਰ ਬਹੁਤ ਛੋਟਾ
ਸੀ। ਇਸ ਲਈ ਛੋਟਾ ਘਰ ਦਿੱਤਾ ਜਾਵੇ। ਇਥੋਂ ਇਸ ਪਰਿਵਾਰ ਦੇ ਸਬਰ ਸੰਤੋਖ ਦੀ
ਪ੍ਰਵਿਰਤੀ ਦਾ ਪਤਾ ਚਲਦਾ ਹੈ। ਰਤਨ ਚੰਦ ਬਾਲੀ ਦਾ ਵਿਆਹ 21 ਨਵੰਬਰ 1973
ਨੂੰ ਤੇਜਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਇਕ ਲੜਕਾ ਨੀਰਜ ਬਾਲੀ ਹੈ, ਜੋ
ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਲੜਕੀ ਨਮਰਤਾ ਪਾਹੂਜਾ ਅਮਰੀਕਾ ਵਿੱਚ
ਸਰਕਾਰੀ ਅਧਿਆਪਕ ਹੈ।
ਸਾਬਕਾ
ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
|
|
|
|
ਪ੍ਰਧਾਨ
ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ: ਰਤਨ ਚੰਦ
ਬਾਲੀ ਉਜਾਗਰ ਸਿੰਘ |
ਪੱਲੇ
ਤੈਂਡੇ ਲਾਗੀ ਡਾ.
ਗੁਰਮਿੰਦਰ ਸਿੱਧੂ |
ਪੰਜਾਬ
ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਵੀ ਮਹੱਤਵਪੂਰਨ ਅਹੁਦਿਆਂ ‘ਤੇ
ਤਾਇਨਾਤ ਉਜਾਗਰ ਸਿੰਘ |
ਅਲਵਿਦਾ!
ਪੰਜਾਬੀਅਤ ਦੇ ਮੁਦਈ ਵਿਕਾਸ ਪੁਰਸ਼ ਡਾ. ਮਨੋਹਰ ਸਿੰਘ ਗਿੱਲ /a>
ਉਜਾਗਰ ਸਿੰਘ |
ਪਟਿਆਲਾ
ਦਾ ਨਾਮ ਰੌਸ਼ਨ ਕਰਨ ਵਾਲੇ ਆਈ.ਏ.ਐਸ. ਅਧਿਕਾਰੀ
ਉਜਾਗਰ ਸਿੰਘ |
31
ਅਗਸਤ ਬਰਸੀ ਤੇ ਵਿਸ਼ੇਸ਼
ਸਿਆਸੀ
ਤਿਗੜਮਬਾਜ਼ੀਆਂ ਬੇਅੰਤ ਸਿੰਘ ਦੀ ਕਾਬਲੀਅਤ ਨੂੰ ਰੋਕਨਾ ਸਕੀਆਂ
ਉਜਾਗਰ ਸਿੰਘ |
ਇਨਸਾਫ
ਪਸੰਦ ਅਤੇ ਇਮਾਨਦਾਰੀ ਦੇ ਪ੍ਰਤੀਕ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ |
ਸਿਆਣਿਆਂ
ਦੀ 'ਸ਼ਹਿਰੀ ਸੱਥ' ਦੀ ਮਹਿਫਲ ਦੀਆਂ ਖ਼ੁਸ਼ਬੋਆਂ
ਉਜਾਗਰ ਸਿੰਘ/span> |
ਅਲਵਿਦਾ!
ਰੌਂਸ਼ਨ ਦਿਮਾਗ ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ
ਉਜਾਗਰ ਸਿੰਘ |
ਸਾਊ
ਸਿਆਸਤਦਾਨ: ਤੇਜ ਪ੍ਰਕਾਸ਼ ਸਿੰਘ ਕੋਟਲੀ
ਉਜਾਗਰ ਸਿੰਘ |
ਈਮਾਨਦਾਰੀ
ਜਿੰਦਾ ਬਾਦ ਰਵੇਲ ਸਿੰਘ |
ਸਮਾਜ
ਸੇਵਾ ਨੂੰ ਪ੍ਰਣਾਇਆ: ਭਗਵਾਨ ਦਾਸ ਗੁਪਤਾ/a>
ਉਜਾਗਰ ਸਿੰਘ |
ਗਿਆਨੀ
ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ
ਦਿੱਤਾ? ਉਜਾਗਰ ਸਿੰਘ |
ਸੀਤੋ
ਮਾਸੀ ਰਵੇਲ ਸਿੰਘ |
1
ਅਪ੍ਰੈਲ ਬਰਸੀ ‘ਤੇ
ਵਿਸ਼ੇਸ਼ ਸਿੱਖੀ ਸਿਦਕ
ਦਾ ਮੁਜੱਸਮਾ: ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ |
ਆਪਣੀਆਂ
ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ |
ਬਿਹਤਰ
ਜ਼ਿੰਦਗੀ ਦਾ ਰਾਹ ਕੇਹਰ
ਸ਼ਰੀਫ਼ |
ਪੰਜਾਬ
ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ
ਭੂਪਾਲ ਉਜਾਗਰ ਸਿੰਘ |
ਜਦੋਂ
ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ |
ਮੇਰੀ
ਵੱਡੀ ਭੈਣ ਰਵੇਲ ਸਿੰਘ |
ਸਿਪਾਹੀ
ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ
ਜੱਗੀ ਉਜਾਗਰ ਸਿੰਘ |
ਮਾਮੇ
ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ
ਮਾਲਵਿੰਦਰ ਸਿੰਘ ਮਾਲੀ |
ਬੇਦਾਗ਼
ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ
ਉਜਾਗਰ ਸਿੰਘ |
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|
|