ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਜਿੰਦਗੀ ‘ਚ ਇਕ ਵਾਰ ਮਿਲਦੇ  ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ

 

ਮਾਪੇ ਸ਼ਬਦ ਦੋ ਅੱਖ਼ਰ ਦਾ ਮੇਲ ਹੈ ਮਾਂ+ਪਿਉ, ਇਸ ਨੂੰ ਜੋੜ ਕੇ ਮਾਪੇ ਬਣਦਾ ਹੈ। ਬੱਚੇ ਦੇ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਮਾਪਿਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸਭ ਤੋਂ ਪਹਿਲਾਂ ਮਾਂ ਇਕ ਅਜਿਹਾ ਸ਼ਬਦ ਹੈ, ਜਿਸਦੇ ਸਾਹਮਣੇ ਦੂਸਰੇ ਸ਼ਬਦ ਫਿੱਕੇ ਪੈ ਜਾਂਦੇ ਹਨ। ਸਭ ਤੋਂ ਪਹਿਲਾਂ ਮਾਂ ਇਕ ਧੀ ਦੇ ਰੂਪ ਵਿੱਚ, ਕਿਸੇ ਦੀ ਭੈਣ, ਫਿਰ ਘਰਵਾਲੀ ‘ਤੇ ਫਿਰ ਮਾਂ ਦੇ ਦੌਰ ਵਿੱਚੋਂ ਗੁਜ਼ਰਦੀ ਹੈ। ਕਿਸੇ ਕਵੀ ਨੇ ਠੀਕ ਹੀ ਕਿਹਾ ਹੈ ਕਿ ‘‘ਮਾਵਾਂ ਠੰਡੀਆਂ ਛਾਵਾਂ’’। ਮਾਂ-ਬਾਪ ਹੀ ਬੱਚੇ ਦਾ ਚੰਗਾ ਸੋਚਦੇ ਹਨ। ਛੋਟੇ ਹੁੰਦਿਆਂ ਬੱਚਾ ਜਦ ਪਿਸ਼ਾਬ ਕਰਦਾ ਹੈ ਤਾਂ ਮਾਂ ਉਸਨੂੰ ਚੁੱਕ ਕੇ ਸੁੱਕੇ ਪਾਸੇ ਪਾ ਦਿੰਦੀ ਹੈ, ਪਰ ਆਪ ਗਿੱਲੇ ਥਾਂ ਤੇ ਪੈ ਜਾਂਦੀ ਹੈ। ਕਲੀਆਂ ਦੇ ਬਾਦਸ਼ਾਹ, ਲੋਕ ਗਾਇਕ ਸਵ: ਕੁਲਦੀਪ ਮਾਣਕ ਜੀ ਨੇ ਗਾਇਆ ਕਿ ‘‘ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ’’। ਇਸ ਵਿੱਚ ਉਨਾਂ ਮਾਂ ਤੋਂ ਕੋਈ ਵੱਡਾ ਨਹੀਂ ਦੱਸਿਆ, ਰੱਗਾਇਆ ਕਿ ‘‘ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ’’। ਇਸ ਵਿੱਚ ਉਨਾਂ ਮਾਂ ਤੋਂ ਕੋਈ ਵੱਡਾ ਨਹੀਂ ਦੱਸਿਆ, ਰੱਬ ਦੀ ਪੂਜਾ ਮਾਂ ਦੀ ਪੂਜਾ ਬਰਾਬਰ ਦੱਸੀ ਗਈ ਹੈ। ਇਸ ਸੰਸਾਰ ਵਿੱਚ ਮਾਤਾ-ਪਿਤਾ ਤੋਂ ਵੱਡਾ ਕੋਈ ਗੁਰੂ ਨਹੀ।

ਕਿਸੇ ਸਿਆਣੇ ਨੇ ਠੀਕ ਹੀ ਕਿਹਾ ਕਿ ਪੁੱਤ ਤਾਂ ਕੁਪੱਤ ਹੋ ਸਕਦੇ ਹਨ, ਪਰ ਮਾਪੇ ਕਦੇ ਕਮਾਪੇ ਨਹੀ ਹੁੰਦੇ। ਇਕ ਮਾਂ ਆਪਣੇ ਬੱਚਿਆਂ ਲਈ ਸੁੱਖਾਂ ਸੁੱਖਦੀ ਹੈ ਕਿ ਮੇਰਾ ਬੱਚਾ ਓਹ ਕੰਮ ਕਰ ਲਵੇ, ਇਸ ਨੂੰ ਨੌਕਰੀ ਮਿਲ ਜਾਵੇ। ਉਹ ਆਪਣੇ ਬੱਚਿਆਂ ਲਈ ਫਿਕਰਮੰਦ ਰਹਿੰਦੇ ਹਨ ‘ਤੇ ਸਮਾਂ ਆਉਣ ਤੇ ਉਹਨਾਂ ਦੀ ਸ਼ਾਦੀ ਕਰ ਦਿੰਦੇ ਹਨ। ਉਹ ਸੋਚਦੇ ਹਨ ਕਿ ਹੁਣ ਉਹ ਆਪਣੀ ਜਿੰਦਗੀ ਅਰਾਮ ਨਾਲ ਬਤੀਤ ਕਰਨਗੇ। ਪੁੱਤਾਂ-ਧੀਆਂ ਦੇ ਵਿਆਹ ਤੋਂ ਬਾਅਦ ਮਾਪੇ ਉਹਨਾਂ ਦੇ ਘਰ ਔਲਾਦ ਦੀ ਸੁੱਖ ਮੰਗਦੇ ਹਨ। ਪੁੱਤਰ ਦੇ ਘਰ ਬੱਚੇ ਦੀ ਦਾਤ ਪਾ ਕੇ ਬੜੇ ਖੁਸ਼ ਹੁੰਦੇ ਹਨ ਅਤੇ ਬੱਚੇ ਨੂੰ ਪਾ ਕੇ ਆਪਣੇ ਸੁੱਖ-ਦੁੱਖ ਵੀ ਭੁੱਲ ਜਾਂਦੇ ਹਨ। ਜਦੋਂ ਮਾਪਿਆਂ ਦਾ ਪੁੱਤਰ ਬਾਹਰਲੇ ਮੁਲਕ ਕੰਮ ਕਰਨ ਲਈ ਜਾਂਦਾ ਹੈ ਤਾਂ ਸਾਰੇ ਘਰ ਦੇ ਮੈਂਬਰ ਉਸ ਨਾਲ ਫੋਨ ਤੇ ਗੱਲ ਕਰਨ ਤੇ ਆਪਣਾ-ਆਪਣਾ ਸਮਾਨ ਲਿਆਉਣ ਲਈ ਕਹਿਣਗੇ, ਪਰ ਮਾਂ ਇਕ ਅਜਿਹੀ ਹੈ ਜੋ ਆਪਣੇ ਬੱਚੇ ਨੂੰ ਕਹਿੰਦੀ ਹੈ ਕਿ ‘‘ਪੁੱਤ ਰੋਟੀ ਟਾਈਮ ਨਾਲ ਖਾ ਲਿਆ ਕਰ।’’

ਕਈ ਵਾਰ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ ਕਿ ਛੋਟੀ ਉਮਰ ਦੇ ਬੱਚਿਆਂ ਦੀ ਮਾਂ ਮਰ ਜਾਂਦੀ ਹੈ। ਉਹ ਬੱਚੇ ਵਿਲਕਦੇ ਰਹਿੰਦੇ ਹਨ, ਗਲੀਆਂ ਵਿੱਚ ਨੰਗ-ਧੜੰਗੇ ਫਿਰਦੇ ਹਨ। ਇਹ ਵੇਖ ਕੇ ਦਿਲ ਦਹਿਲ ਜਾਂਦਾ ਹੈ ‘ਤੇ ਆਪ ਮੁਹਾਰੇ ਹੀ ਮੂੰਹੋਂ ਨਿਕਲਦਾ ਹੈ ‘ਰੱਬਾ ਕਿਸੇ ਦੀ ਮਾਂ ਨਾ ਮਰੇ’’। ਕਿਸੇ ਕਵੀ ਨੇ ਕਿਹਾ ਹੈ ਕਿ ‘‘ਕਾਵਾਂ ਕਾਵਾਂ..ਕਾਵਾਂ ਜਦੋਂ ਮਰ ਜਾਣ ਮਾਵਾਂ, ਟੁਕੜੇ ਖੋਹ ਲਏ ਕਾਵਾਂ’’। ਰਿਸ਼ਤੇ ਤਾਂ ਹੋਰ ਬਹੁਤ ਸਾਰੇ ਹਨ ਜਿਵੇਂ ਚਾਚੀਆਂ, ਤਾਈਆਂ ‘ਤੇ ਮਾਮੀਆਂ, ਪਰ ਮਾਂ-ਬਾਪ ਵਰਗਾ ਰਿਸ਼ਤਾ ਕਦੇ ਨਹੀ ਮਿਲਦਾ। ਕੋਈ ਵੀ ਇਨਸਾਨ ਨਾਲ ਜਦ ਕੋਈ ਘਟਨਾ ਵਾਪਰਦੀ ਹੈ ਤਾਂ ਉਸਦੇ ਮੂਹੋਂ ‘‘ਹਏ ! ਮਾਂ’’ ਨਿਕਲਦਾ ਹੈ। ਇਕ ਮਾਂ ਬਾਪ ਹੀ ਹੈ, ਜੋ ਬੱਚਿਆਂ ਦੇ ਹਰ ਦੁੱਖ-ਸੁੱਖ ਨਾਲ ਖੜਦੇ ਹਨ। ਜਿਸ ਘਰ ਵਿੱਚ ਮਾਂ-ਬਾਪ ਹਨ ਉਹਨਾਂ ਨੂੰ ਕਿਸੇ ਵੀ ਤੀਰਥ ਯਾਤਰਾ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਮਾਂ-ਬਾਪ ਦੀ ਸੇਵਾ ਹੀ ਉਸਦੀ ਅਸਲੀ ਤੀਰਥ ਯਾਤਰਾ ਹੈ।

ਪੁਰਾਣੇ ਸਮੇਂ ਵਿੱਚ ਸਰਵਨ ਪੁੱਤਰ ਨੇ ਆਪਣੇ ਮਾਪਿਆਂ ਦੀ ਬੜੀ ਸੇਵਾ ਕੀਤੀ। ਸਰਵਨ ਦੇ ਮਾਪੇ ਬਿਰਧ ਸਨ, ਉਹ ਯਾਤਰਾ ਕਰਨਾ ਚਹੁੰਦੇ ਸਨ ਪਰ ਖੁਦ ਜਾ ਨਹੀ ਸਕਦੇ ਸਨ। ਪਰ ਸਰਵਨ ਨੇ ਉਹਨਾਂ ਨੂੰ ਇਕ ਵਹਿੰਗੀ ਵਿੱਚ ਪਾ ਕੇ ਦੋਨਾਂ ਦੀ ਇਹ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ।

ਜਿਸ ਤਰਾਂ ਬਾਪ-ਬੇਟਾ, ਮਾਂ-ਧੀ ਦਾ ਰਿਸ਼ਤਾ ਬੜਾ ਗੂੜਾ ਹੁੰਦਾ ਹੈ। ਮਾਂ-ਧੀ ਆਪਣੀ ਗੱਲ ਇਕ ਦੂਜੇ ਨਾਲ ਸਾਂਝੀਆਂ ਕਰ ਲੈਂਦੀਆਂ ਹਨ। ਧੀ ਨੂੰ ਆਪਣੀ ਮਾਂ ਤੇ ਮਾਣ ਹੁੰਦਾ ਹੈ। ਕਈ ਵਾਰ ਮਾਂ ਦੇ ਮਰਨ ਤੋਂ ਬਾਅਦ ਧੀ ਵੀ ਆਪਣੇ ਪੇਕੇ ਆਉਣਾ ਘੱਟ ਕਰ ਦਿੰਦੀ ਹੈ, ਕਿਉਂਕਿ ਭਰਾ-ਭਰਜਾਈਆਂ ਉਸ ਤੋਂ ਮੂੰਹ ਮੋੜ ਲੈਂਦੇ ਹਨ। ਕਿਸੇ ਗਾਇਕ ਨੇ ਠੀਕ ਹੀ ਗਾਇਆ ਹੈ ਕਿ ‘‘ਮਾਂ ਮੈਂ ਮੁੜ ਨਹੀ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ’’।

ਜਦੋਂ ਅਸੀ ਬੱਚੇ ਹੁੰਦੇ ਸਾਂ ਤਾਂ ਸਾਨੂੰ ਜੰਗਲ ਪਾਣੀ ਦਾ ਪਤਾ ਨਹੀ ਸੀ ਹੁੰਦਾ, ਤੇ ਅਸੀ ਕੱਪੜੇ ਵਿੱਚ ਕਰ ਦਿੰਦੇ ਸਾਂ। ਸਾਡੇ ਮਾਪੇ ਹੀ ਉਸਨੂੰ ਸਾਫ ਕਰਦੇ ਸਨ। ਹੁਣ ਮਾਪੇ ਬਿਰਧ ਅਵਸਥਾ ਵਿੱਚ ਆ ਕੇ ਉਹ ਬੱਚਿਆਂ ਵਾਂਗ ਹੋ ਜਾਂਦੇ ਹਨ, ਕਿਉਂਕਿ ਦਿਮਾਗ ਕੰਮ ਘੱਟ ਕਰਨ ਲੱਗ ਜਾਂਦਾ ਹੈ, ਉੱਚਾ ਸੁਨਣ ਲੱਗ ਜਾਂਦਾ ਹੈ ‘ਤੇ ਆਪਣੇ ਜੰਗਲ ਪਾਣੀ ਦਾ ਪਤਾ ਨਹੀ ਲੱਗਦਾ। ਪਰ ਅਸੀ ਉਹਨਾਂ ਨਾਲ ਗਲਤ ਵਰਤਾਰਾ ਕਰਦੇ ਹਾਂ, ਜੋ ਕਿ ਗਲਤ ਹੈ। ਜਿਵੇਂ ਮਾਂ-ਬਾਪ ਨੇ ਸਾਨੂੰ ਸਾਂਭਿਆ ਅੱਜ ਉਹਨਾਂ ਨੂੰ ਸਾਡੀ ਲੋੜ ਹੈ। ਸੋ, ਅਸੀ ਮਾਪਿਆਂ ਦਾ ਕਰਜ ਸਾਰੀ ਉਮਰ ਨਹੀ ਲਾਹ ਸਕਦੇ। ਆਮ ਤੌਰ ਤੇ ਵੇਖਣ ਨੂੰ ਮਿਲ ਰਿਹਾ ਹੈ ਕਿ ਕਈ ਮਾਂ-ਬਾਪ ਬਿਰਧ ਆਸ਼ਰਮ ਵਿੱਚ ਰਹਿ ਰਹੇ ਹਨ। ਜਿਸ ਮਾਂ ਬਾਪ ਨੇ ਆਪਣੀ ਔਲਾਦ ਨੂੰ ਕਦੀਂ ਅੱਖੋਂ ਓਹਲੇ ਨਹੀਂ ਕੀਤਾ ਅੱਜ ਉਹ ਮਾਂ-ਬਾਪ ਘਰ ਛੱਡਣ ਲਈ ਮਜ਼ਬੂਰ ਹਨ।

ਇਕ ਗੱਲ ਜਰੂਰ ਯਾਦ ਰੱਖੋ, ਜਿਸ ਤਰਾਂ ਸਾਡੇ ਮਾਂ ਬਾਪ ਹਨ, ਕੱਲ ਨੂੰ ਅਸੀ ਵੀ ਮਾਂ-ਬਾਪ ਬਣਾਂਗੇ। ਮਾਂ-ਬਾਪ ਇਕ ਘਰ ਦੇ ਜਿੰਦਰੇ ਵਾਂਗ ਹਨ। ਕਿਉਂਕਿ ਉਹਨਾਂ ਦੇ ਘਰ ਹੋਣ ਤੇ ਅਸੀ ਘਰ ਖੁੱਲਾ ਛੱਡ ਕੇ ਬਾਹਰ ਕੰਮ ਤੇ ਜਾ ਸਕਦੇ ਹਾਂ। ਅਸੀ ਉਹਨਾਂ ਦੇ ਘਰ ਵਿੱਚ ਹੋਣ ਤੇ ਫਿਕਰਮੰਦ ਹੋ ਜਾਂਦੇ ਹਾਂ, ਭਾਂਵੇ ਉਹ ਬੁੱਢੇ ਹੀ ਹਨ। ਮਾਪਿਆਂ ਦਾ ਦਿਲ ਨਾਂ ਦੁਖਾਉ, ਕਿਉਂਕਿ ਤੁਹਾਡੇ ਵੱਲੋਂ ਦਿੱਤੇ ਦੁੱਖ ਨਾਲ ਉਹਨਾਂ ਦਾ ਦਿਲ ਦੁਖੀ ਹੁੰਦਾ ਹੈ। ਸਾਰੀ ਉਮਰ ਉਹਨਾਂ ਨੇ ਸਾਡੇ ਲਈ ਸੋਚਿਆ, ਹੁਣ ਬਿਰਧ ਅਵਸਥਾ ਵਿਚ ਸਾਨੂੰ ਉਹਨਾਂ ਨੂੰ ਖੁਸ਼ੀ-ਖੁਸ਼ੀ ਰੱਖਣਾ ਚਾਹੀਦਾ ਹੈ। ਸਾਨੂੰ ਉਹਨਾਂ ਨਾਲ ਹੱਸ ਖੇਡ ਕੇ ਸਮਾਂ ਬਤੀਤ ਕਰਨਾ ਚਾਹੀਦਾ ਹੈ, ਕਿਉਂਕਿ ਜਿੰਦਗੀ ਦਾ ਕੋਈ ਭਰੋਸਾ ਨਹੀ। ਮਾਪੇ ਇਕ ਵਾਰ ਮਿਲਦੇ ਹਨ। ਕਿਸੇ ਗਾਇਕ ਨੇ ਸਹੀ ਗਾਇਆ ਹੈ :

‘‘ਤਿੰਨ ਰੰਗ ਨਹੀਂ ਲੱਭਣੇ ਬੀਬਾ,
ਹੁਸਨ ਜਵਾਨੀ ‘ਤੇ ਮਾਪੇ’’

ਰਾਜਵਿੰਦਰ ਸਿੰਘ ‘ਰਾਜਾ’
ਸ੍ਰੀ ਮੁਕਤਸਰ ਸਾਹਿਬ
ਮੋਬਾ : 95691-04777


Reporter
Harinder Bhangchari
Mob : 94175-49460
hsbhangchari@gmail.com

18/04/2016
ਜਿੰਦਗੀ ‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ
ਦੇਸ਼ ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ
ਮਾਂ–ਬਾਪ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ।
ਸੋ ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ
ਨੈਤਿਕ ਸਿੱਖਿਆ ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ
“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ
ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)