ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ

ਕਮਰਜੀਤ ਸਿੰਘ ਸੇਖੋ

ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇੱਕ ਕਿਸਮ ਨਾਲ ਇਹ ਇਨਸਾਨ ਦੀ ਫਿਤਰਤ ਦਾ ਹਿੱਸਾ ਹੁੰਦਾ ਹੈ। ਸ਼ੌਕ ਦੀ ਪੂਰਤੀ ਇਨਸਾਨ ਕਿਸੇ ਮਕਸਦ ਨਾਲ ਨਹੀਂ ਕਰਦਾ। ਸ਼ੌਕ ਦੀ ਪੂਰਤੀ ਲਈ ਉਹ ਹਰ ਇੱਛਾ ਨੂੰ ਤਿਆਗ ਸਕਦਾ ਹੈ। ਅਜਿਹਾ ਹੀ ਇੱਕ ਵਿਅਕਤੀ ਹੈ, ਕਮਰਜੀਤ ਸਿੰਘ ਸੇਖੋਂ ਜਿਹੜਾ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਨਿੱਜੀ ਹਿੱਤਾਂ ਨੂੰ ਵੀ ਕੁਰਬਾਨ ਕਰ ਸਕਦਾ ਹੈ। ਉਹ ਦਸਵੀਂ ਤੱਕ ਦੀ ਪੜਾਈ ਕਰਨ ਉਪਰੰਤ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਵਿਚ ਬਤੌਰ ਕਲਰਕ ਭਰਤੀ ਹੋਇਆ ਸੀ। ਉਸ ਤੋਂ ਬਾਅਦ ਉਸਨੇ ਪੱਤਰ ਵਿਵਹਾਰ ਰਾਹੀਂ ਬੀ.ਏ. ਤੱਕ ਦੀ ਪੜਾਈ ਕੀਤੀ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਨੌਕਰੀ ਦੌਰਾਨ ਹੀ ਉਸਨੇ ਸਮਾਜ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂ ਕਿ ਡਿਪਟੀ ਕਮਿਸ਼ਨਰ ਦਫਤਰਾਂ ਦੇ ਮੁਲਾਜ਼ਮਾ ਨੂੰ ਭ੍ਰਿਸ਼ਟਾਚਾਰ ਵਿਚ ਲੁਪਤ ਗਿਣਿਆਂ ਜਾਂਦਾ ਹੈ। ਉਸ ਦੇ ਦਿਲ ਤੇ ਗ਼ਰੀਬ ਲੋਕਾਂ ਦੇ ਲੁਟੇ ਜਾਣ ਦਾ ਗਹਿਰਾ ਪ੍ਰਭਾਵ ਪੈ ਗਿਆ। ਉਸਤੋਂ ਲੋਕਾਂ ਨਾਲ ਹੋ ਰਿਹਾ ਅਨਿਆਂ ਬਰਦਾਸ਼ਤ ਨਾ ਹੋਇਆ। ਉਸਨੇ ਆਪਣੀ ਸਾਰੀ ਨੌਕਰੀ ਦੌਰਾਨ ਇਮਾਨਦਾਰੀ ਤੇ ਪਹਿਰਾ ਦਿੱਤਾ। ਇਸ ਸਮੇਂ ਦੌਰਾਨ ਉਸਨੂੰ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਵਿਰਾਸਤ ਦੀਆਂ ਪੁਰਾਤਤਵ ਨਾਲ ਸੰਬੰਧਤ ਵਸਤਾਂ ਇਕੱਤਰ ਕਰਨ ਦਾ ਸ਼ੌਕ ਪੈਦਾ ਹੋ ਗਿਆ ਕਿਉਂਕਿ ਜਿਥੇ ਉਹ ਪਟਿਆਲੇ ਰਹਿ ਰਿਹਾ ਸੀ, ਉਸ ਨੂੰ ਵਿਰਾਸਤੀ ਪੁਰਾਤਤਵ ਵਸਤਾਂ ਦਾ ਕੇਂਦਰੀ ਧੁਰਾ ਅਤੇ ਭੰਡਾਰ ਕਿਹਾ ਜਾਂਦਾ ਹੈ। ਇਥੇ ਇੱਕ ਮੈਡਲ ਗੈਲਰੀ, ਸ਼ੀਸ਼ ਮਹਿਲ, ਕਿਲਾ ਮੁਬਾਰਕ, ਵਿਰਾਸਤੀ ਗੇਟ ਅਤੇ ਇਤਿਹਾਸਕ ਗੁਰਦੁਆਰੇ, ਮੰਦਰ, ਗਿਰਜਾ ਘਰ ਅਤੇ ਮਸੀਤਾਂ ਹਨ, ਜਿਥੇ ਪਟਿਆਲਾ ਰਿਆਸਤ ਨਾਲ ਸੰਬੰਧਤ ਬਹੁਤ ਸਾਰੀਆਂ ਇਤਿਹਾਸਕ ਅਤੇ ਪੁਰਾਤਤਵ ਨਾਲ ਸੰਬੰਧ ਰੱਖਣ ਵਾਲੀਆਂ ਅਦਭੁਤ ਵਸਤਾਂ ਪਈਆਂ ਹਨ। ਉਨਾਂ ਵਿਚ ਵਿਲੱਖਣ ਮੀਨਾਕਾਰੀ ਹੋਈ ਹੋਈ ਹੈ। ਉਨਾਂ ਵਸਤਾਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਨੇ ਹੀ ਉਸ ਵਿਚ ਪੁਰਾਤਨ ਵਸਤਾਂ ਨਾਲ ਮੋਹ ਪੈਦਾ ਕਰ ਦਿੱਤਾ।

ਆਪਣੇ ਸ਼ੌਕ ਦੀ ਪੂਰਤੀ ਲਈ ਉਹ ਭਾਰਤ ਦੇ ਕੋਨੇ ਕੋਨੇ ਵਿਚ ਘੁੰਮਿਆਂ ਅਤੇ ਪੁਰਾਤਨ ਵਸਤਾਂ ਇਕੱਤਰ ਕੀਤੀਆਂ। ਜਦੋਂ ਉਸਨੇ ਮਹਿਸੂਸ ਕੀਤਾ ਕਿ ਨੌਕਰੀ ਦੀਆਂ ਜ਼ਿੰਮੇਵਾਰੀਆਂ ਨਾਲ ਉਹ ਆਪਣੇ ਸ਼ੌਕ ਨੂੰ ਪੂਰਾ ਨਹੀਂ ਕਰ ਸਕਦਾ ਤਾਂ ਉਸਨੇ 6 ਸਾਲ ਪਹਿਲਾਂ ਹੀ ਸੇਵਾ ਮੁਕਤੀ 2013 ਵਿਚ ਅਗਾਊਂ ਲੈ ਲਈ। ਉਸਨੇ ਆਪਣੇ ਘਰ ਵਿਚ ਹੀ ਇੱਕ ਅਜਾਇਬ ਘਰ ਬਣਾਇਆ ਹੋਇਆ ਹੈ, ਜਿਸ ਵਿਚ ਬਹੁਤ ਹੀ ਰੇਅਰ  ਅਜਿਹੀਆਂ ਵਸਤਾਂ ਜਿਹੜੀਆਂ ਹੋਰ ਕਿਤੇ ਨਹੀਂ ਮਿਲਦੀਆਂ ਉਹ ਅਦਭੁਤ, ਬੇਸ਼ਕੀਮਤੀ ਅਤੇ ਅਨੋਖ਼ੀਆਂ ਵਸਤਾਂ ਰੱਖੀਆਂ ਹੋਈਆਂ ਹਨ, ਜਿਨਾਂ ਨੂੰ ਪੁਰਾਤਤਵ ਦੇ ਪ੍ਰੇਮੀ ਦੂਰੋਂ ਦੂਰੋਂ ਵੇਖਣ ਲਈ ਆਉਂਦੇ ਹਨ। ਭਾਵੇਂ ਉਸਦਾ ਅਜਾਇਬ ਘਰ ਸਰਕਾਰੀ ਅਜਾਇਬ ਘਰਾਂ ਜਿੰਨੇ ਥਾਂ ਵਿਚ ਨਹੀਂ ਹੈ ਪ੍ਰੰਤੂ ਉਸਦੇ ਦਿਲ ਵਿਚ ਬਹੁਤ ਵੱਡੀ ਥਾਂ ਹੈ। ਥੋੜੀ ਜਗਾ ਹੋਣ ਦੇ ਬਾਵਜੂਦ ਉਸਨੇ ਸਾਰੀਆਂ ਵਸਤਾਂ ਨੂੰ ਬੜੇ ਸਲੀਕੇ ਨਾਲ ਸਾਂਭ ਕੇ ਰੱਖਿਆ ਹੋਇਆ ਹੈ। ਅਜੀਬ ਗੱਲ ਹੈ ਕਿ ਉਹ ਆਪਣੇ ਸ਼ੌਕ ਦੀ ਪੂਰਤੀ ਲਈ ਘਰ ਫੂਕ ਤਮਾਸ਼ਾ ਵੇਖ ਰਿਹਾ ਹੈ। ਹਰ ਵਿਜਟਰ  ਨੂੰ ਕਾਫੀ ਜਾਂ ਚਾਹ ਨਾਲ ਉਸਦੀ ਖ਼ਾਤਰਦਾਰੀ ਕਰਦਾ ਹੈ। ਉਸਦੇ ਅਜਾਇਬ ਘਰ ਵਿਚ ਭਾਰਤ ਦੀਆਂ 49 ਰਿਆਸਤਾਂ, 31 ਦਿੱਲੀ ਦੇ ਸੁਲਤਾਨਾਂ, ਮੁਗਲ ਬਾਦਸ਼ਾਹਾਂ ਬਾਬਰ ਅਤੇ ਅਕਬਰ, ਮਹਾਰਾਜਾ ਰਣਜੀਤ ਸਿੰਘ ਅਤੇ ਈਸਟ ਇੰਡੀਆ ਕੰਪਨੀ ਦੇ ਸਿੱਕੇ ਹਨ। ਇਸ ਤੋਂ ਇਲਾਵਾ 13 ਰਿਆਸਤਾਂ ਦੇ ਸਟੈਂਪ ਪੇਪਰ, ਦੋ ਰਿਆਸਤਾਂ ਦੀਆਂ ਹੁੰਡੀਆਂ, 21 ਰਿਆਸਤਾਂ ਦੀਆਂ ਪੋਸਟਲ ਸਟੈਂਪ  ਅਤੇ ਦੁਨੀਆਂ ਦੇ 144 ਦੇਸਾਂ ਦੀਆਂ ਕਰੰਸੀਆਂ ਦੇ ਸਿੱਕੇ ਅਤੇ ਨੋਟ ਹਨ। ਉਸ ਦੇ ਅਜਾਇਬ ਘਰ ਵਿਚ ਅਜਿਹੇ ਸਿੱਕੇ, ਨੋਟ ਅਤੇ ਮੈਡਲ ਹਨ ਜਿਹੜੇ ਇਥੋਂ ਤੱਕ ਕਿ ਉਨਾਂ ਰਿਆਸਤਾਂ ਦੇ ਵਾਰਸਾਂ ਕੋਲ ਵੀ ਨਹੀਂ ਹਨ। ਇਸੇ ਤਰਾਂ ਬ੍ਰਿਟਿਸ਼ ਰਾਜ ਦੇ ਸਮੇਂ ਦੇ 100 ਮੈਡਲ  ਵੀ ਮੌਜੂਦ ਹਨ, ਇਹ ਮੈਡਲ  ਉਸਨੇ ਬੜੀ ਘਾਲਣਾ ਨਾਲ ਇਕੱਤਰ ਕੀਤੇ ਹਨ।

ਪੰਜਾਬ ਦੇ ਸਭਿਆਚਾਰਕ ਵਿਰਸੇ ਨਾਲ ਸੰਬੰਧਤ ਬਹੁਤ ਸਾਰਾ ਸਾਮਾਨ ਜਿਸ ਵਿਚ ਪੁਰਾਤਨ ਬਰਤਨ, ਕੰਗਣੀ ਵਾਲੇ ਵਿਲੱਖਣ ਦਿਖ ਵਾਲੇ ਗਲਾਸ, ਸੁਰਮੇਦਾਨੀਆਂ, ਜਿੰਦਰੇ, ਸਿਆਹੀ ਦੀਆਂ ਦਵਾਤਾਂ, ਵੱਟੇ ਅੱਧੀ ਛਟਾਂਕ ਤੋਂ ਲੈ ਕੇ ਪੰਜ ਸੇਰ ਤੱਕ, ਸੁਰਮਚੂ ਆਦਿ ਉਸਦੇ ਅਜਾਇਬ ਘਰ ਦਾ ਸ਼ਿੰਗਾਰ ਹਨ। ਕਮਰਜੀਤ ਸਿੰਘ ਸੇਖੋਂ ਭਾਵੇਂ ਇਕੱਲਾ ਕਹਿਰਾ ਹੀ ਇਹ ਸਾਰਾ ਕੰਮ ਕਰ ਰਿਹਾ ਹੈ ਪ੍ਰੰਤੂ ਉਸਨੂੰ ਇੱਕ ਸੰਸਥਾ ਕਿਹਾ ਜਾ ਸਕਦਾ ਹੈ। ਜਿਸ ਵਿਅਕਤੀ ਕੋਲ ਵੀ ਉਸਨੂੰ ਪਤਾ ਲੱਗਦਾ ਹੈ ਕਿ ਕੋਈ ਵਿਰਾਸਤੀ ਵਸਤ ਪਈ ਹੈ, ਉਹ ਉਸਨੂੰ ਹਰ ਹਾਲਤ ਵਿਚ ਹਾਸਲ ਕਰਦਾ ਹੈ, ਭਾਵੇਂ ਉਸਨੂੰ ਇਸਦਾ ਕਿਤਨਾ ਹੀ ਮੁੱਲ ਤਾਰਨਾ ਪਵੇ। ਉਹ ਆਰਥਕ ਤੌਰ ਤੇ ਵੀ ਬਹੁਤਾ ਅਮੀਰ ਨਹੀਂ ਪ੍ਰੰਤੂ ਦਿਲ ਦਾ ਉਸ ਜਿਤਨਾ ਅਮੀਰ ਵਿਅਕਤੀ ਲੱਭਣਾ ਮੁਸ਼ਕਲ ਹੈ। ਉਸਦੇ ਸਿੱਕਿਆਂ ਦੇ ਸੰਗ੍ਰਹਿ ਵਿਚ ਗਵਾਲੀਅਰ, ਹੈਦਰਾਬਾਦ, ਇੰਦੌਰ, ਜੈਸਲਮੇਰ, ਬਹਾਵਲਪੁਰ, ਬੂੰਦੀ, ਅਵਧ, ਅਹਮਦ ਨਗਰ, ਅਲਵਰ, ਬੜੌਦਾ, ਕੁਛ-ਭੁਜ, ਮੈਸੂਰ, ਤਰਾਵਨਕੋਰ ਅਤੇ ਜੰਮੂ ਰਿਅਸਤਾਂ ਅਤੇ ਮੁਹੰਮਦ ਗੌਰੀ, ਕੁਤਬਦੀਨ ਐਬਕ, ਰਜੀਆ ਜਲਾਲਉਦੀਨ, ਘਿਆਸਉਲਦੀਨ ਤੁਗਲਕ, ਫੀਰੋਜ ਸ਼ਾਹ, ਅਬੂ ਬਕਰ ਸ਼ਾਹ ਤੁਗਲਕ, ਅਲਾਉਦੀਨ ਸਿਕੰਦਰ ਸ਼ਾਹ, ਫਰੀਦਉਦੀਨ ਸ਼ੇਰ ਸ਼ਾਹ ਸੂਰੀ, ਬੈਹਲੋਲ ਲੋਧੀ, ਖ਼ਿਜ਼ਰ ਖ਼ਾਨ ਅਤੇ ਆਲਮ ਸ਼ਾਹ ਸੁਲਤਾਨਾ ਦੇ ਸਿੱਕੇ ਵੀ ਸਾਂਭ ਕੇ ਰੱਖੇ ਹੋਏ ਹਨ। ਇਸ ਤੋਂ ਇਲਾਵਾ ਮੁਗ਼ਲ ਬਾਦਸ਼ਾਹਾਂ ਬਾਬਰ, ਹਮਾਂਯੂ, ਜਲਾਲਉਦੀਨ ਮੁਹੰਮਦ ਅਕਬਰ ਜਹਾਂਗੀਰ, ਸ਼ਾਹ ਜਹਾਂ, ਔਰੰਗਜੇਬ ਆਲਮਗੀਰ, ਮੁਹੰਮਦ ਸ਼ਾਹ, ਅਹਮਦ ਸ਼ਾਹ ਅਜ਼ੀਜ਼ਉਦੀਨ ਆਲਮਗੀਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਵੀ ਮੌਜੂਦ ਹਨ। ਇੰਗਲੈਂਡ ਵਿਚੋਂ ਵੀ ਉਹ ਕੁਝ ਵਿਰਾਸਤੀ ਚੀਜਾਂ ਲੈ ਕੇ ਆਇਆ ਹੈ।

ਕਰਮਜੀਤ ਸਿੰਘ ਸੇਖੋਂ ਦਾ ਜੱਦੀ ਪਿੰਡ ਮਾਨਸਾ ਜਿਲੇ ਵਿਚ ਬੌੜਵਾਲ ਹੈ। ਮਾਨਸਾ ਨੂੰ ਪੰਜਾਬ ਦਾ ਪਛੜਿਆ ਇਲਾਕਾ ਗਿਣਿਆਂ ਜਾਂਦਾ ਹੈ ਪ੍ਰੰਤੂ ਉਹ ਵਿਕਸਤ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਤੋਂ ਵੀ ਵੱਧ ਕੰਮ ਕਰਕੇ ਬਾਕੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਉਸਦਾ ਜਨਮ ਪਿਤਾ ਸ੍ਰ. ਰਾਮ ਸਿੰਘ ਸੇਖੋਂ ਅਤੇ ਮਾਤਾ ਸ਼੍ਰੀਮਤੀ ਜਸਵੰਤ ਕੌਰ ਸੇਖੋਂ ਦੇ ਘਰ 4 ਫਰਵਰੀ 1962 ਨੂੰ ਪਟਿਆਲਾ ਵਿਖੇ ਹੀ ਹੋਇਆ ਸੀ। ਇਸ ਪਿੰਡ ਵਿਚ ਮਹਾਰਾਜਾ ਨਾਭਾ ਹੀਰਾ ਸਿੰਘ ਦੇ ਨਾਨਕੇ ਸਨ। ਸਮਾਜ ਸੇਵਾ ਦੇ ਖੇਤਰ ਵਿਚ ਵੀ ਆਪਦਾ ਵਡਮੁਲਾ ਯੋਗਦਾਨ ਹੈ। ਆਪਨੇ 'ਜਨਰੇਸ਼ਨ ਵੈਲਫ਼ੇਅਰ ਫਾਊਂਡੇਸ਼ਨ' ਨਾਮ ਦੀ ਸਵੈਸੇਵੀ ਸੰਸਥਾ ਬਣਾਈ ਹੋਈ ਹੈ ਜਿਹੜੀ ਸਮੁਚੇ ਪੰਜਾਬ ਵਿਚ ਮੁਫਤ ਮੈਡੀਕਲ ਕੈਂਪ ਲਗਵਾਉਂਦੀ ਹੈ ਅਤੇ ਵਾਤਵਰਨ ਨੂੰ ਸਾਫ ਸੁਥਰਾ ਰੱਖਣ ਲਈ ਮੁਫਤ ਫਲਦਾਰ, ਸਜਾਵਟੀ ਅਤੇ ਛਾਂਦਾਰ ਪੌਦੇ ਵੰਡਦੀ ਹੈ। ਇਸ ਸੰਸਥਾ ਲਈ ਚੰਦਾ ਇਕੱਠਾ ਨਹੀਂ ਕੀਤਾ ਜਾਂਦਾ। ਸਮਾਗਮਾ ਦੇ ਸਪੌਂਸਰ ਲੱਭੇ ਜਾਂਦੇ ਹਨ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਹਰ ਪੰਚਵੀਂ ਵਾਲੇ ਦਿਨ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਡਾਕਟਰਾਂ ਦੀਆਂ ਸੇਵਾਵਾਂ ਮੁਫ਼ਤ ਪ੍ਰਾਈਮ ਹਸਪਤਾਲ ਵੱਲੋਂ ਦਿੱਤੀਆਂ ਜਾਂਦੀਆਂ ਹਨ। ਕੋਈ ਮੈਂਬਰਸ਼ਿਪ ਫੀਸ ਨਹੀਂ ਹੈ। ਇਸ ਤੋਂ ਇਲਾਵਾ ਉਹ ਸਿਵਲ ਡਿਫੈਂਸ ਦਾ ਚੀਫ ਵਾਰਡਨ ਵੀ ਰਿਹਾ ਹੈ। ਉਸਦੇ ਇੱਕ ਲੜਕਾ ਅਤੇ ਲੜਕੀ ਹਨ। ਲੜਕੀ ਇੰਗਲੈਂਡ ਅਤੇ ਲੜਕਾ ਆਸਟਰੇਲੀਆ ਵਿਚ ਰਹਿੰਦੇ ਹਨ। ਕਮਰਜੀਤ ਸਿੰਘ ਸੇਖੋਂ ਆਪਣੀ ਪਤਨੀ ਨਾਲ ਪਟਿਆਲਾ ਵਿਖੇ ਰਹਿੰਦੇ ਹਨ। ਅਜਿਹੇ ਖ਼ਰਚੀਲੇ ਸ਼ੌਕ ਦੀ ਪੂਰਤੀ ਵਿਚ ਉਸਦੀ ਪਤਨੀ ਦਾ ਸਹਿਯੋਗ ਵੀ ਵਿਲੱਖਣ ਹੈ ਕਿਉਂਕਿ ਉਹ ਹੁਣ ਸੇਵਾ ਮੁਕਤ ਹੈ। ਉਸਦੀ ਪਤਨੀ ਨੌਕਰੀ ਕਰਦੀ ਹੈ ਜਿਸਦੀ ਤਨਖ਼ਾਹਖ਼ ਨਾਲ ਸਾਰਾ ਸ਼ੌਕ ਪੂਰਾ ਹੁੰਦਾ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com

01/12/2016

ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ
ਕੁੱਖ ‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਜਿੰਦਗੀ ‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ
ਦੇਸ਼ ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ
ਮਾਂ–ਬਾਪ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ।
ਸੋ ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ
ਨੈਤਿਕ ਸਿੱਖਿਆ ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ
“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ
ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)