|
ਕੇਂਦਰੀ ਜਲ ਸਰੋਤ ਅਤੇ ਸੰਸਦੀ ਮਾਮਲਿਆਂ
ਦੇ ਮੰਤਰੀ ਸ਼੍ਰੀ ਪਵਨ ਬਾਂਸਲ ਤੇ ਹੋਰਨਾਂ ਨੇ ਅੱਜ ਚੰਡੀਗੜ ਪ੍ਰੈਸ
ਕਲੱਬ ਵਿੱਚ ਮਾਸਿਕ ਪਤ੍ਰਿਕਾ ਉਤਰਾਖੰਡ ਲਾਈਵ ਦਾ ਵਿਮੋਚਨ ਕੀਤਾ।
|
ਚੰਡੀਗੜ, 7 ਫਰਵਰੀ
ਕੇਂਦਰੀ ਜਲ ਸਰੋਤ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸ਼੍ਰੀ ਪਵਨ ਬਾਂਸਲ ਨੇ
ਅੱਜ ਇਥੇ ਕਿਹਾ ਕਿ ਗੰਗਾ ਵਿੱਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਸਰਕਾਰ ਲਈ
ਚਿੰਤਾ ਦਾ ਵਿਸ਼ਾ ਹੈ।
ਕੇਂਦਰ ਸਰਕਾਰ ਗੰਗਾ ਦੀ ਸਫਾਈ ਲਈ ਯੋਜਨ ਵੀ ਤਿਆਰ ਕਰ ਰਿਹਾ ਹੈ।
ਉਹਨਾਂ ਕਿਹਾ ਇਹ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦਾ ਕੰਮ ਹੈ ਕਿ ਪ੍ਰਦੂਸ਼ਨ
ਤੇ ਕੰਟਰੋਲ ਕੀਤਾ ਜਾਵੇ, ਪਰ ਲੋਕਾਂ ਨੂੰ ਵੀ ਪ੍ਰਦੂਸ਼ਣ ਦੇ ਖਤਰੇ ਨੂੰ
ਭਾਂਪਣਾ ਚਾਹੀਦਾ ਹੈ। ਸ਼੍ਰੀ ਬਾਂਸਲ ਨੇ ਅੱਜ ਚੰਡੀਗੜ ਪ੍ਰੈਸ ਕਲੱਬ ਵਿੱਚ
ਹਿੰਦੀ ਅਤੇ ਗੜਵਾਲੀ ਭਾਸ਼ਾ ਵਿਚ ਮਾਸਿਕ ਪੱਤ੍ਰਿਕਾ ਉਤਰਾਖੰਡ ਲਾਈਵ ਦੇ
ਵਿਮੋਚਨ ਦੇ ਮੌਕੇ ਤੇ ਇਹ ਵਿਚਾਰ ਵਿਅਕਤੀ ਕੀਤੇ। ਉਹਨਾਂ ਕਿਹਾ ਕਿ
ਪਤ੍ਰਿਕਾ ਦੇ ਪਹਿਲੇ ਅੰਕ ਵਿੱਚ ਹੀ ਗੰਗਾ‘ਚ ਵਧ ਰਹੇ ਪ੍ਰਦੂਸ਼ਣ ਦਾ ਮੁੱਦਾ
ਕੁੱਝ ਇਸ ਤਰਾਂ ਉਠਾਇਆ ਕਿ ‘ਜਲ ਤੋ ਸਭੀ ਕੋ ਦਿਖਤਾ ਹੈ, ਪਰ ਆਂਸੂ ਨਹੀਂ’।
ਉਹਨਾਂ ਕਿਹਾ ਕਿ ਰਾਜ ਸਰਕਾਰਾਂ ਨੂੰ ਨਦੀਆਂ ਦੇ ਪ੍ਰਦੂਸ਼ਣ ਦੀ ਰੋਕਥਾਮ ਲਈ
ਕਦਮ ਚੁੱਕਣੇ ਚਾਹੀਦੇ ਹਨ। ਸ਼੍ਰੀ ਪਵਨ ਬਾਂਸਲ ਨੇ ਕਿਹਾ ਕਿ ਚੰਡੀਗੜ
ਮਹਾਨਗਰ ਦੀ ਸੰਸਕ੍ਰਿਤੀ ਵਾਲਾ ਸ਼ਹਿਰ ਹੈ ਅਤੇ ਇੱਥੇ ਵੱਖ-ਵੱਖ ਥਾਵਾਂ ਤੋਂ
ਲੋਕ ਆ ਕੇ ਵੱਸੇ ਹੋਏ ਹਨ ਅਤੇ ਇਹ ਪਤ੍ਰਿਕਾ ਉਤਰਾਖੰਡ ਦੇ ਲੋਕਾਂ ਦੇ ਵਿੱਚ
ਇਕ ਪੁਲ ਦਾ ਕੰਮ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਪਤ੍ਰਿਕਾ ਵਿੱਚ
ਪ੍ਰਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ, ਵਿਚਾਰ, ਵਿਕਾਸ ਦੇ ਮੁੱਦੇ ਦੇ ਨਾਲ
ਰੋਜਗਾਰ ਸਬੰਧੀ ਵਿਸ਼ਿਆਂ ਨੂੰ ਪਾਰਦਰਸ਼ੀ ਢੰਗ ਨਾਲ ਪ੍ਰਸਤੁਤ ਕਰਨ ਦੀ ਕੋਸ਼ਿਸ਼
ਕੀਤੀ ਗਈ ਹੈ। ਬਾਂਸਲ ਨੇ ਪਤ੍ਰਿਕਾ ਦੇ ਸੰਪਾਦਕ ਕੁਲਦੀਪ ਧਸਮਾਨਾ ਦੀ ਟੀਮ
ਨੂੰ ਵਧਾਈ ਦਿੱਤੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਦੈਨਿਕ ਭਾਸਕਰ, ਚੰਡੀਗੜ,
ਦੇ ਯੂਨਿਟ ਹੈਡ ਸ਼੍ਰੀ ਕੇਵਲ ਸਾਹਨੀ ਨੇ ਕੀਤੀ। |