ਦੇਸ਼
ਦੀ ਵੰਡ ਵੇਲੇ ਮੈਂ ਮਸਾਂ ਨੌਂ ਦਸ ਵਰ੍ਹਿਆਂ ਦਾ ਹੋਵਾਂਗਾ,ਚੌਥੀ ਸ਼੍ਰੇਣੀ
ਵਿੱਚ ਪੜ੍ਹਦਾ ਸਾਂ।ਪਲੇਠੀ ਦੀ ਮੇਰੀ ਵੱਡੀ ਭੈਣ ਰਵੇਲੋ ਮੈਥੋਂ ਦੋ ਵਰ੍ਹੇ
ਵੱਡੀ ਸੀ, ਉਦੋਂ ਧੀਆਂ ਨੂੰ ਪੜ੍ਹਾਏ ਜਾਣ ਦਾ ਸਮਾਂ ਨਹੀਂ ਸੀ।। ਦਾਦੀ
ਬਾਪੂ, ਬੇਬੇ , ਤੇ ਦੋ ਭੈਣ ਭਰਾ ਅਸੀਂ ਓਦੋਂ ਪ੍ਰਿਵਾਰ ਦੇ ਪੰਜ ਜੀਅ ਹੀ
ਸਾਂ। ਅਸੀਂ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਾਂ।
ਦਾਦੀ ਜਵਾਨੀ ਵੇਲੇ ਹੀ ਵਿਧਵਾ ਹੋ ਗਈ ਸੀ। ਮੇਰੇ ਦਾਦਾ ਜੀ 1914 ਦੀ ਵਿਸ਼ਵ
ਜੰਗ ਵਿੱਚ ਸ਼ਹੀਦ ਹੋ ਜਾਣ ਕਰਕੇ ਦਾਦੀ ਨੂੰ ਪੈਨਸ਼ਨ ਦੇ ਇਲਾਵਾ ਜੰਗੀ ਇਨਾਮ
ਵੀ ਮਿਲਿਆ ਹੋਇਆ ਸੀ। ਬਾਪੂ ਵੀ ਦੂਜੇ ਵਿਸ਼ਵ ਯੁੱਧ ਵਿੱਚ
ਫੌਜ ਵਿੱਚ ਸੀ, ਦੋ ਸਾਲ ਫੌਜ ਦੀ ਨੌਕਰੀ ਕਰਕੇ ਅੱਖਾਂ ਦੇ ਬੋਰਡ ਕਰਕੇ
ਪੈਨਸ਼ਨ ਲੈ ਕੇ ਘਰ ਆ ਗਿਆ ।
ਫਿਰ ਦੂਜੀ ਵਾਰ ਲਾਹੌਰ (ਹਰਬੰਸ
ਪੁਰਾ) ਆਰਡੀਨੈਂਸ ਡਿਪੂ ਵਿੱਚ ਬਤੌਰ ਡਰਾਈਵਰ ਨੌਕਰੀ ਕਰਨ ਲਗ ਪਿਆ। ਸਾਰਾ
ਪ੍ਰਿਵਾਰ ਸੁੱਖੀਂ ਸਾਂਦੀ ਵੱਸ ਰਿਹਾ ਸੀ। ਭਾਂਵੇਂ
ਦਾਦੀ ਮੈਨੂੰ ਬਹੁਤ ਪਿਆਰ ਕਰਦੀ ਸੀ, ਪਰ ਭੈਣ ਤਾਂ ਮੇਰੇ ਸਾਹੀਂ ਜੀਂਉਂਦੀ
ਸੀ।
ਜਦੋਂ ਕਦੇ ਕਿਸੇ ਮਾੜੀ ਮੋਟੀ ਗੱਲੇ ਬੇਬੇ ਮੈਨੂੰ
ਝਿੜਕਦੀ ਤਾਂ ਦਾਦੀ ਤਾਂ ਕਿਤੇ ਰਹੀ, ਭੈਣ ਹੀ ਮੈਨੂੰ ਬਚਾਉਂਦੀ, ਏਨਾ ਹੀ
ਨਹੀਂ ਸਗੋਂ ਇਕ ਵੇਰਾਂ ਕੀ ਹੋਇਆ, ਗਲੀ ਵਿੱਚ ਕਿਸੇ ਛੋਟੀ ਮੋਟੀ ਗੱਲੇ
ਮੇਰੀ ਲੜਾਈ ਇਕ ਅੱਥਰੇ ਮੁੰਡੇ ਨਾਲ ਹੋ ਗਈ।ਉਹ ਮੈਥੋਂ ਤਗੜਾ ਸੀ ਇਹ ਵੇਖ
ਕੇ ਭੈਣ ਗਲੀ ਵਿੱਚ ਆਈ ਤੇ ਕੜਕ ਕੇ ਬੋਲੀ, ,ਖਬਰਦਾਰ ਜੇ ਮੇਰੇ ਭਰਾ ਨੂੰ
ਹੱਥ ਲਾਇਆ ਤਾਂ, ਹੱਥ ਵੱਢ ਦਿਆਂਗੀ, ਉਹ ਵੀ ਅੱਗੋਂ ਕਿਹੜਾ ਘੱਟ ਸੀ
ਜਦੋਂ ਉਸ ਨੇ ਮੈਨੂੰ ਮਾਰਣ ਲਈ ਹੱਥ ਚੁਕਿਆ ਤਾਂ ਭੈਣ ਕੋਲ ਕੋਈ ਹੋਰ
ਹੱਥਿਆਰ ਤਾਂ ਨਹੀਂ ਸੀ, ਉਸ ਨੇ ਉਸ ਦਾ ਹੱਥ ਮਰੋੜ ਕੇ ਮੂੰਹ ਤੇ ਐਸਾ ਜੋਰ
ਦਾ ਥੱਪੜ ਜੜਿਆ ਕਿ ਉਸ ਨੂੰ ਭੱਜਦੇ ਹੋਏ ਨੂੰ ਰਾਹ ਨਾ ਲੱਭਿਆ।
ਮੈਂ ਖੜਾ ਭੈਣ ਦੀ ਦਲੇਰੀ ਅਤੇ ਉਸ ਨੂੰ ਜਾਨ ਛੁਡਾ ਕੇ ਦੌੜੇ ਜਾਂਦੇ ਵੱਲ
ਘੂਰ ਘੂਰ ਕੇ ਦੇਖੀ ਜਾ ਰਿਹਾ ਸਾਂ।
ਮੇਰੀ ਇਹ ਵੱਡੀ ਭੈਣ ਜਿੰਦਗੀ ਭਰ ਹਰ ਔਖੇ ਸੌਖੀ ਘੜੀ ਵਿੱਚ ਹਰ ਸਮੇਂ
ਮੇਰਾ ਸਾਥ ਦੇਂਦੀ ਰਹੀ। 1947 ਦੀ ਦੇਸ਼ ਦੇ ਉਜਾੜੇ ਵਾਲੀ ਵੰਡ ਦੀ
ਤ੍ਰਾਸਦੀ ਜਿਨ੍ਹਾਂ ਨੇ ਵੇਖੀ ਸੁਣੀ ਜਾਂ ਸਿਰ ਤੇ ਝੱਲੀ , ਇਹ ਉਹ
ਹੀ ਜਾਣਦੇ ਸਮਝਦੇ ਹਨ। ਮੈਂ ਤੇ ਮੇਰਾ ਪ੍ਰਿਵਾਰ ਇਹ ਸੱਭ ਕੁਝ ਹੰਡਾਉਣ
ਵਾਲਾ ਵੀ ਉਨ੍ਹਾਂ ਵਿੱਚੋਂ ਇੱਕ ਹੈ। ਬਾਪੂ ਦੇਸ਼ ਦੇ ਹਾਲਾਤ ਵੇਖ ਕੇ
ਨੌਕਰੀ ਛੱਡ ਕੇ ਘਰ ਆ ਗਿਆ ਸੀ।
ਡੱਬੀ ਵਾਂਗ ਭਰਿਆ ਭਰਾਇਆ ਘਰ ਛੱਡ
ਕੇ ਜਦੋਂ ਅੱਧੀ ਰਾਤ ਨੂੰ ਤਾਰਿਆਂ ਦੀ ਛਾਂਵੇਂ, ਆਪਣੇ ਪਿੰਡ ਦੇ ਲੋਕਾਂ ਦੇ
ਕਾਫਿਲੇ ਨਾਲ ਦੋਵੇਂ ਭੈਣ ਭਰਾ ਨੰਗੇ ਪੈਰੀਂ ਜਦੋਂ ਸਹਿਮੇ ਹੋਏ ਦਾਦੀ,ਬੇਬੇ
ਦੀ ਉੰਗਲ ਫੜੀ ਅਣ ਕਿਆਸੀਆਂ ਰਾਹਾਂ ਤੇ ਦੇਸ਼
ਦੀ ਨਵੀਂ ਬਣੀ ਹੱਦ ਪਾਰ ਕਰਨ ਲਈ ਤੁਰੇ ਜਾ ਰਹੇ ਸਾਂ ਤਾਂ ਮੇਰੀ ਵੱਡੀ ਭੈਣ
ਮੇਰੇ ਨੰਗੇ ਤੇ ਸੁੱਜੇ ਹੇਏ ਪੈਰਾਂ ਤੇ ਸਹਿਮੇ ਹੋਏ ਮਾਸੂਮ ਚੇਹਰੇ ਵੱਲ
ਵਾਰ ਵਾਰ ਤਰਸ ਭਰੀਆਂ ਨਜ਼ਰਾਂ ਨਾਲ ਵੇਖਦੀ ਜਾ ਰਹੀ ਸੀ,ਉਸ ਨੂੰ
ਆਪਣੇ ਨਾਲੋਂ ਮੇਰਾ ਖਿਆਲ ਬਹੁਤਾ ਆ ਰਿਹਾ ਸੀ,ਪਰ ਉਸ ਦੀ ਕੋਈ ਪੇਸ਼
ਨਹੀਂ ਜਾ ਰਹੀ ਸੀ। ਸਾਨੂੰ ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਹਨੇਰੀ ,
ਅਣਜਾਣ ਦੁਨੀਆ ਵੱਲ ਜਾ ਰਹੇ ਹੋਈਏ।
ਦੇਸ਼ ਦੀ ਨਵੀਂ ਬਣੀ ਹੱਦ ਤੀਕ
ਪੁੱਜਣ ਤੱਕ ਦੇ ਭਿਆਨਕ ,ਕੋਝੇ , ਦਰਦ ਨਾਕ ਦਿਲ ਕੰਬਾਊ ਦ੍ਰਿਸ਼ ਜਦੋਂ
ਆਪਣਿਆਂ ਦਾ ਲਹੂ ਚਿੱਟਾ ਹੋ ਗਿਆ ਬਹੁਤ ਕੁਝ, ਜੋ ਵੇਖਿਆ, ਇਸ ਬਾਰੇ
ਪਹਿਲਾਂ ਵੀ ਮੈਂ ਆੱਪਣੇ ਲੇਖਾਂ ਵਿੱਚ ਲਿਖ ਚੁਕਾ ਹਾਂ ਏਥੇ ਮੈਂ ਆਪਣੀ
ਵੱਡੀ ਭੈਣ ਬਾਰੇ ਹੀ ਲਿਖਣ ਦਾ ਯਤਨ ਕਰਾਂਗਾ।
ਬਸ ਏਥੋਂ ਹੀ ਸ਼ੁਰੂ
ਹੁੰਦਾ ਹੈ ਲਗ ਪਗ ਇਕ ਦਹਾਕੇ ਦਾ ਸਮਾਂ ਟੱਪਰੀ ਵਾਸਾਂ ਵਾਂਗ, ਗੁਰਬਤ,
ਮੰਦਹਾਲੀ, ਤੇ ਮੁਸੀਬਤਾਂ, ਵੇਖਣ ਦਾ, ਇਕ ਹੋਰ ਕਿ ਇਸ ਦੇ ਨਾਲ ਸਾਡਾ
ਪ੍ਰਿਵਾਰ ਹੁਣ ਪੰਜਾਂ ਜੀਆਂ ਤੋਂ ਵਧ ਕੇ ਦੱਸਾਂ ਜੀਆਂ ਦਾ ਛੇ ਭੈਣਾਂ ,
ਤਿੰਨ ਭਰਾਂਵਾਂ ਦੇ ਹੋ ਚੁਕਾ ਸੀ। ਪਹਿਲੇ ਲੋਕ ਬਹੁਤੇ ਬੱਚੇ ਹੋਣਾ ਨਿਰਾ
ਰੱਬ ਦੀ ਦਾਤ ਹੀ ਸਮਝਦੇ ਸਨ। ਹੁਣ ਦੇ ਜ਼ਮਾਨੇ ਵਿੱਚ ਪ੍ਰਿਵਾਰ ਨਿਯੋਜਨ
ਦੇ ਕਈ ਤਰ੍ਹਾਂ ਦੀਆਂ ਵਿਧੀਆਂ ਰਾਹੀਂ ਵਧ ਰਹੀ ਹੈ। ਇਸੇ ਤਰ੍ਹਾਂ ਹੀ
ਪੁੱਤਾਂ ਵਾਂਗ ਧੀਆਂ ਨੂੰ ਬ੍ਰਾਬਰ ਸਮਝ ਕੇ ਪੜ੍ਹਾਉਣ ਦੇ ਉਪਰਾਲੇ ਹੋ ਰਹੇ
ਹਨ ।
ਖੈਰ ਕੁਝ ਥਾਂਵਾ ਤੇ ਫਿਰਦੇ ਫਿਰਾਂਦੇ ਅਸਾਂ ਜਿਲਾ
ਹੁਸ਼ਿਆਰ ਪੁਰ ਦੇ ਇੱਕ ਛੋਟੇ ਜਿਹੇ ਪਿੰਡ ਜੋ ਸਾਲਮ ਹੀ ਮੁਸਲਿਮ ਭਰਾਂਵਾਂ
ਦਾ ਸੀ, ਜੋ ਇੱਥੋਂ ਹਿਜਰਤ ਕਰ ਕੇ ਨਵੇਂ ਬਣੇ ਪਾਕਸਤਾਨ ਵਿੱਚ ਚਲੇ
ਜਾਣ ਕਰਕੇ ਉੱਜੜ ਕੇ ਬੇਆਬਾਦ ਖਾਲੀ ਪਿਆ ਸੀ ਜਾ ਡੇਰੇ ਲਾਏ।
ਕੱਚੇ ਕੋਠੇ ਢਾਰੇ, ਲਿੱਪ ਪੋਚ ਕੇ ਸਿਰ ਕੇ ਸਿਰ ਢੱਕਣ ਜੋਗੇ ਕਰ
ਲਏ,ਕਮਾਦ,ਝੋਨੇ ਦੀ ਫਸਲ ਦੇ ਖੇਤ ਪਿੰਡ ਨੇ ਕਮੇਟੀ ਬਣਾ ਕੇ ਵੰਡ ਲਏ,ਆਵਾਰਾ
ਫਿਰਦੇ ਪਸ਼ੂ ਬੈਲ, ਗਾਂਵਾਂ, ਮੱਝਾਂ, ਬੱਕਰੀਆਂ, ਕਾਬੂ ਕਰਕੇ ਲੋੜ ਅਨੁਸਾਰ
ਆਪੋ ਆਪਣੇ ਘਰਾਂ ਵਿੱਚ ਰੱਖ ਲਏ।
ਕੁੱਝ ਦਿਨ ਮੈਂ ਵੀ ਮਾਲ ਡੰਗਰ
ਚਾਰੇ, ਇਕ ਦਿਨ ਇਹ ਮੇਰੀ ਵੱਡੀ ਭੈਣ ਕਹਿਣ ਲੱਗੀ, ਡੰਗਰ ਚਾਰਣ ਦਾ ਕੰਮ
ਮੈਂ ਕਰਿਆ ਕਰਾਂਗੀ, ਤੁਸੀਂ ਮੇਰੇ ਵੀਰ ਨੂੰ ਪੜ੍ਹਨੇ ਪਾ ਦਿਓ। ਨੇੜੇ ਕੋਈ ਸਕੂਲ
ਨਾ ਹੋਣ ਕਰਕੇ ਮੈਨੂੰ ਨਾਨਕੇ ਪਿੰਡ ਪੜ੍ਹਨ ਲਈ ਭੇਜ ਦਿਤਾ ਗਿਆ।ਜਿਥੇ
ਰਹਿਕੇ ਮੈਂ ਪੜ੍ਹਾਈ ਕਰਨ ਉਪ੍ਰੰਤ ਪਟਵਾਰੀ ਦਾ ਕੋਰਸ ਕਰਕੇ ਪਟਵਾਰੀ ਦੀ
ਨੌਕਰੀ ਤੇ ਲੱਗ ਗਿਆ।
ਉਹ ਮੈਨੂੰ ਹਾਸੇ ਨਾਲ ਕਿਹਾ ਕਰਦੀ
ਸੀ, ਵੇਖੀਂ ਭਰਾ ਮੁੱਠੀ ਗਰਮ ਕਰਾਉਣ ਤੋਂ ਬਚੀਂ, ਬਰਕਤ ਸਦਾ ਨੇਕ
ਕਮਾਈ ਵਿੱਚ ਹੀ ਹੁੰਦੀ ਹੈ। ਉਸ ਦਾ ਵਿਆਹ ਵੀ ਅਨੋਖਾ ਵਿਆਹ ਸੀ,
ਜਿਸਦਾ ਜਿਕਰ ਫਿਰ ਕਿਤੇ ਕਰਨ ਦਾ ਯਤਨ ਕਰਾਂਗਾ। ਲੰਮੀ ਉਮਰ ਭੋਗ ਕੇ ਆਪਣੇ
, ਮਿਹਣਤੀ , ਮਿਲਣ ਸਾਰ, ਸੁਭਾਅ ਕਰਕੇ ਇਕ ਸਫਲ ਤੇ ਚੰਗੇ ਪੜ੍ਹੇ ਲਿਖੇ
ਬਾਗ ਪ੍ਰਿਵਾਰ ਵਾਲੀ ਹੋ ਕੇ ਭਾਂਵੇ ਹੁਣ ਉਹ ਇਸ ਫਾਨੀ ਸੰਸਾਰ ਨੂੰ ਸਦਾ ਲਈ
ਅਲਵਿਦਾ ਤਾਂ ਕਹਿ ਗਈ ਹੈ ਪਰ ਯਾਦਾਂ ਦੇ ਝਰੋਖੇ ਚੋਂ ਜਦ ਕਦੀ ਮੇਰੀ ਇਸ
ਵੱਡੀ ਭੈਣ ਦੀ ਯਾਦ ਆਉਂਦੀ ਹੈ ਤਾਂ ਮੇਰੀ ਇਸ ਵੱਡੀ ਭੈਣ, ਦੇ ਮੋਹ ਭਿੱਜੇ
ਭੈਣ ਭਰਾ ਦੇ ਇਸ ਪਵਿੱਤ੍ਰ ਰਿਸ਼ਤੇ ਦੀ ਮਹਿਕ ਵਿੱਚ ਗੁਆਚਾ ਆਪਾ ਭੁਲਾ
ਬੈਠਦਾ ਹਾਂ।
ਰਵੇਲ
ਸਿੰਘ 01/02/2023
|
|
ਮੇਰੀ
ਵੱਡੀ ਭੈਣ ਰਵੇਲ ਸਿੰਘ |
ਸਿਪਾਹੀ
ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ
ਜੱਗੀ ਉਜਾਗਰ ਸਿੰਘ |
ਮਾਮੇ
ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ
ਮਾਲਵਿੰਦਰ ਸਿੰਘ ਮਾਲੀ |
ਬੇਦਾਗ਼
ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ
ਉਜਾਗਰ ਸਿੰਘ |
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|