|
|
|
|
|
ਡਾ. ਗੁਰਭਗਤ ਸਿੰਘ
ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ
28/12/2022 |
|
|
|
ਗਹਿਰ
ਗੰਭੀਰ ਵਿਦਵਤਾ ਦਾ ਖਾਲਸਾਈ ਪੱਖ ਰੌਸ਼ਨ ਕਰਨ ਵਾਲਾ ਵੱਡਾ ਬੰਦਾ ਸਾਡੇ
ਕੋਲੋਂ ਵਿਛੜ ਗਿਆ ਹੈ। ਗੁਰੂ ਸਾਹਿਬਾਨ ਦੀਆਂ ਸਿੱਧਾਂਤਕ ਘਾਲਨਾਵਾਂ ਬਾਰੇ
ਉਸ ਦੀ ਬਿਬੇਕ ਸਮਝ ਬਹੁਤ ਡੂੰਘੀ, ਸਪੱਸ਼ਟ ਅਤੇ ਵਿਸ਼ਾਲ ਸੀ। ਇਸ ਲਈ
ਸੱਚਮੁੱਚ ਹੀ ਉਹ ‘ਗੁਰੂ ਦਾ ਭਗਤ’ ਸੀ ਅਤੇ ਇਹ ਇਕ ਪਿਆਰਾ ਇਤਫ਼ਾਕ ਹੀ ਸੀ
ਕਿ ਮਾਪਿਆਂ ਨੇ ਉਸ ਦਾ ਨਾਂ ਵੀ ਗੁਰਭਗਤ ਸਿੰਘ ਰੱਖਿਆ ਸੀ। ਹੰਝੂਆਂ ਨਾਲ
ਭਿੱਜੀ ਉਦਾਸ ਸਚਾਈ ਇਹ ਵੀ ਹੈ ਕਿ ਉਸ ਦੇ ਤੁਰ ਜਾਣ ਨਾਲ ਸਿਰਫ਼ ਉਨ੍ਹਾਂ
ਵਿਦਵਾਨਾਂ ਦੀ ਮਹਿਫ਼ਲ ਵਿਚ ਹੀ ਡੂੰਘੀ ਉਦਾਸੀ ਹੈ ਜੋ ਸਿੱਖਾਂ ਦੇ ਭਵਿੱਖ
ਬਾਰੇ ਅਤੇ ਸਿੱਖਾਂ ਦੀ ਰੁੱਸੀ ਤਕਦੀਰ ਬਾਰੇ ਅੱਠੇ ਪਹਿਰ ਜਾਗਦਿਆਂ
ਸੁੱਤਿਆਂ ਫਿਕਰਮੰਦ ਰਹਿੰਦੇ ਹਨ। ਪਰ ਉਨ੍ਹਾਂ ਦੇ ਵਿਛੋੜੇ ਨਾਲ ਖਾਲਸਾ ਪੰਥ
ਦੇ ਵਿਹੜੇ ਵਿਚ ਕੋਈ ਵੀ ਵੱਡੀ ਹਿਲਜੁਲ ਨਹੀਂ ਹੋਈ, ਨਾ ਹੀ ਵਿਛੋੜੇ ਦਾ
ਕੋਈ ਦਰਦ ਜਾਂ ਡੂੰਘਾ ਗ਼ਮ ਵੇਖਣ ਵਿਚ ਆਇਆ ਹੈ। ਇਲਾਹੀ ਨਦਰ ਦੇ ਜਥੇਦਾਰ
(ਗੁਰੂ ਗੋਬਿੰਦ ਸਿੰਘ ਜੀ) ਦੀ ਕਚਹਿਰੀ ਵਿਚ ਇਹੋ ਜਿਹੀਆਂ ਲਾਪ੍ਰਵਾਹੀਆਂ
ਅਤੇ ਬੇਪ੍ਰਵਾਹੀਆਂ ਲਈ ਸਜ਼ਾ ਦੀ ਮੰਗ ਕਰਨੀ ਚਾਹੀਦੀ ਹੈ, ਕਿਉਂਕਿ ਸਾਡਾ
ਪੰਥ ਇਕ ਲੰਮੇ ਅਰਸੇ ਤੋਂ ਦੁਨਿਆਵੀ ਸਵਾਰਥਾਂ ਅਤੇ ਕੰਮਾਂ ਧੰਦਿਆਂ ਵਿਚੋਂ
ਵਿਹਲ ਕੱਢਣ ਲਈ ਕੁਝ ਵੀ ਨਹੀਂ ਕਰ ਰਿਹਾ, ਕੁਝ ਵੀ ਨਹੀਂ ਸੋਚ ਰਿਹਾ। ਚੁੱਪ
ਦੀ ਇਹੋ ਜਿਹੀ ਸਾਜ਼ਿਸ਼ ਬੇਨਕਾਬ ਕਰਨ ਦਾ ਸਮਾਂ ਆ ਗਿਆ ਹੈ। ਆਓ
ਉਸ ਦੀਆਂ ਵੱਡੀਆਂ ਪ੍ਰਾਪਤੀਆਂ ਦੀ ਮਹਿਮਾ ਕਰੀਏ। ਕਰੀਬ ਚਾਰ ਸੌ ਸਾਲਾਂ
ਤੋਂ ਗਿਆਨ ਦੇ ਖੇਤਰ ਵਿਚ ਇਕ ਅਜਿਹੇ ਵਰਤਾਰੇ ਦਾ ਭਰਪੂਰ ਬੋਲਬਾਲਾ ਸੀ,
ਜਿਸ ਨੂੰ ਆਧੁਨਿਕਵਾਦ ਦਾ ਨਾਂ ਦਿੱਤਾ ਗਿਆ। ਪੱਛਮ ਦੀ ਦੁਨੀਆਂ ਤਾਂ ਇਸ
ਵਾਦ ਪਿੱਛੇ ਕਮਲੀ ਰਮਲੀ ਹੋਈ ਫਿਰਦੀ ਸੀ, ਪਰ ਪੂਰਬ ਦੇ ਅਸਮਾਨ ‘ਤੇ ਵੀ ਇਹ
ਕਮਲਪਣ ਛਾਇਆ ਹੋਇਆ ਸੀ। ਇਸ ਵਰਤਾਰੇ ਵਿਚ ਜੀਵਨ ਦੀ ਪਰਮ ਹਕੀਕਤ ਜਾਂ ਅਕਾਲ
ਪੁਰਖ ਕੇਂਦਰ ਵਿਚੋਂ ਬਾਹਰ ਕੱਢ ਦਿੱਤਾ ਗਿਆ ਅਤੇ ‘ਤਰਕਸ਼ੀਲ ਮਨੁੱਖ’ ਨੇ ਇਸ
ਕੇਂਦਰ ‘ਤੇ ਪੂਰਾ ਪੂਰਾ ਕਬਜ਼ਾ ਕਰ ਲਿਆ। ਇਸ ਵਰਤਾਰੇ ਵਿਚੋਂ ਜਿਸ ਕਿਸਮ ਦਾ
ਗਿਆਨ ਅਤੇ ਤਰਕ ਨੇ ਉਨਤੀ ਕੀਤੀ, ਉਸ ਦੇ ਦੋ ਭਿਆਨਕ ਨਤੀਜੇ ਦੁਨੀਆ ਨੇ
ਵੇਖੇ। ਇਕ, ਦੋ ਵਿਸ਼ਵ ਜੰਗਾਂ ਨੇ ਕਰੋੜਾਂ ਮਨੁੱਖਾਂ ਦੀਆਂ ਜਾਨਾਂ ਲਈਆਂ
ਅਤੇ ਤਬਾਹੀ ਦੇ ਪ੍ਰਮਾਣੂ ਹਥਿਆਰ ਪੈਦਾ ਕੀਤੇ। ਦੂਜਾ ਨਤੀਜਾ ਇਹ ਸਾਹਮਣੇ
ਆਇਆ ਕਿ ਮਨੁੱਖ ਦੇ ਅੰਦਰ ਲੁਕੇ ਮਨੁੱਖ ਦੀ ਪਹਿਚਾਣ, ਉਸ ਦੀ ਮਹਾਨਤਾ ਅਤੇ
ਮਹੱਤਤਾ ਨੂੰ ਧੁੰਦਲਾ ਕਰ ਦਿੱਤਾ ਗਿਆ। ਗਿਆਨ ਦੇ ਇਹੋ ਜਿਹੇ ਚਿੱਕੜ ਵਿਚੋਂ
ਕਮਲ ਦਾ ਇਕ ਹੋਰ ਫੁੱਲ ਨਿਕਲਿਆ ਜਿਸ ਨੂੰ ਵਿਦਵਾਨਾਂ ਦੀ ਦੁਨੀਆ ਨੇ
ਉਤਰ-ਆਧੁਨਿਕਵਾਦ (ਪੋਸਟ ਮਾਡਰਨਿਜ਼ਮ) ਦਾ ਨਾਂ ਦਿੱਤਾ। ਡਾ.
ਗੁਰਭਗਤ ਸਿੰਘ ਨੇ ਇਸ ਨਵੇਂ ਫੁੱਲ ਦੀ ਖੁਸ਼ਬੋ ਨੂੰ ਪੰਜਾਬੀ ਦੁਨੀਆਂ ਵਿਚ
ਵੰਡਿਆ। ਭਾਵੇਂ ਖੱਬੇ ਪੱਖੀਆਂ ਨੇ ਇਸ ਉਤਰ-ਆਧੁਨਿਕਵਾਦ ਦਾ ਪੂਰਾ ਵਿਰੋਧ
ਕੀਤਾ ਪਰ ਡਾ. ਸਾਹਿਬ ਦਾ ਅਡੋਲ ਵਿਸ਼ਵਾਸ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ
ਰੋਸ਼ਨੀ ਵਿਚ ਇਸ ਧਰਤੀ ‘ਤੇ ਇਹੋ ਗ੍ਰੰਥ ਵੰਨ ਸੁਵੰਨੇ ਸੱਭਿਆਚਾਰਾਂ ਦੇ
ਫੁੱਲ ਖਿੜਾ ਸਕਦਾ ਹੈ ਅਤੇ ਉਤਰ ਆਧੁਨਿਕਵਾਦ ਦਾ ਫਲਸਫ਼ਾ ਇਹ ਫੁੱਲ ਖਿੜਾਉਣ
ਵਿਚ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ। ਉਸ ਦੀ ਪੁਸਤਕ ਉਤਰ-ਆਧੁਨਿਕਵਾਦ
ਗੰਭੀਰ ਪਾਠਕਾਂ ਨੂੰ ਪੜ੍ਹਨੀ ਚਾਹੀਦੀ ਹੈ। ਉਸ ਨੇ ਆਪਣੀਆਂ ਰਚਨਾਵਾਂ ਵਿਚ
ਇਸ ਦਰਸ਼ਨ ਦੀਆਂ ਬਾਰੀਕੀਆਂ ਨੂੰ ਪੇਸ਼ ਕੀਤਾ ਹੈ। ਬਹੁਤ ਘੱਟ ਲੋਕਾਂ ਨੂੰ
ਪਤਾ ਹੋਵੇਗਾ ਕਿ ਖ਼ਾਲਸਾ ਪੰਥ ਦੀ ਆਜ਼ਾਦ ਹਸਤੀ ਨੂੰ ਪੇਸ਼ ਕਰਨ ਵਾਲੀ
ਵਿਚਾਰਧਾਰਕ ਦਸਤਾਵੇਜ਼ ਅਰਥਾਤ ‘ਅੰਮ੍ਰਿਤਸਰ ਐਲਾਨਨਾਮਾ’ ਵੀ ਉਸ ਨੇ ਹੀ
ਤਿਆਰ ਕੀਤਾ ਸੀ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ
ਉਹ ਇਸ ਐਲਾਨਾਮੇ ਦੇ ਖਰੜੇ ਬਾਰੇ ਪੰਜ ਜਣਿਆਂ ਵਿਚ ਪੂਰੀ ਇਕ ਰਾਤ ਚੱਲੀ
ਬਹਿਸ ਦਾ ਹਿੱਸਾ ਸੀ। ਜਦੋਂ ਸਾਰੀ ਰਾਤ ਖਰੜੇ ਦੀ ਸ਼ਬਦਾਵਲੀ ਬਾਰੇ ਕੋਈ ਵੀ
ਸਹਿਮਤੀ ਨਹੀਂ ਸੀ ਹੋ ਰਹੀ ਤਾਂ ਡਾ. ਸਾਹਿਬ ਨੂੰ ਕਿਹਾ ਗਿਆ ਕਿ ਉਹ ਹੁਣ
ਖੁਦ ਹੀ ਇਸ ਦਾ ਖਰੜਾ ਤਿਆਰ ਕਰਨ। ਸਵੇਰ ਦੇ 4 ਵਜ ਗਏ ਸਨ ਅਤੇ ਅਸੀਂ ਸਾਰੇ
ਸੌਂ ਗਏ ਸੀ ਪਰ ਇਕ ਵਿਅਕਤੀ ਅਜੇ ਵੀ ਜਾਗਦਾ ਸੀ ਅਤੇ ਉਹ ਸੀ ਡਾ. ਗੁਰਭਗਤ
ਸਿੰਘ। ਜਦੋਂ ਅੰਮ੍ਰਿਤਸਰ ਐਲਾਨਨਾਮੇ ਬਾਰੇ ਉਹ ਖਰੜਾ ਤਿਆਰ ਕਰਕੇ ਸਾਡੇ
ਕੋਲ ਆਏ ਤਾਂ ਉਸ ਦੀ ਸ਼ਬਦਾਵਲੀ ਵਿਚ ਸਿੱਖਾਂ ਲਈ ਪ੍ਰਭੂ ਸੰਪੰਨ ਸਟੇਟ ਦੀ
ਮੰਗ ਕੀਤੀ ਗਈ ਸੀ। ਇਹ ਡਾ. ਗੁਰਭਗਤ ਸਿੰਘ ਹੀ ਸਨ ਜਿਨ੍ਹਾਂ ਨੇ ਉਸ ਵਕਤ
ਸਾਫ਼ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇ ਇਸ ਐਲਾਨਨਾਮੇ ਵਿਚੋਂ ਪ੍ਰਭੂ ਸੰਪੰਨ
ਸਟੇਟ ਸ਼ਬਦ ਕੱਢ ਦਿੱਤਾ ਜਾਂਦਾ ਹੈ ਤਾਂ ਮੇਰਾ ਤੁਹਾਡੇ ਨਾਲ ਕੋਈ ਸਬੰਧ
ਨਹੀਂ। ਉਨ੍ਹਾਂ ਦੀ ਦਿੱਤੀ ਹੋਈ ਸ਼ਬਦਾਵਲੀ ਇੰਨ ਬਿੰਨ ਮੰਨ ਲਈ ਗਈ ਅਤੇ
ਅੰਮ੍ਰਿਤਸਰ ਐਲਾਨਨਾਮਾ ਤਿਆਰ ਹੋਇਆ। ਜੁਝਾਰੂ ਲਹਿਰ ਸਿੱਖ
ਇਤਿਹਾਸ ਦਾ ਇਕ ਸੁਨਹਿਰੀ ਪੰਨਾ ਹੈ। ਪਰ ਜਦੋਂ ਇਸ ਮਹਾਨ ਅੰਦੋਲਨ ਨੂੰ ਪੇਸ਼
ਕਰਨ ਲਈ ਸਿੱਖ ਬੁੱਧੀਜੀਵੀਆਂ ਨੇ ਆਪੋ ਆਪਣੇ ਘੁਰਨਿਆਂ ਵਿਚ ਸ਼ਰਨ ਲੈ ਲਈ ਸੀ
ਅਤੇ ਜਾਂ ਆਪੋ ਆਪਣੇ ਅੰਦਾਜ਼ ਵਿਚ ਇਸ ਲਹਿਰ ਦਾ ਵਿਰੋਧ ਕਰ ਰਹੇ ਸੀ ਤਾਂ ਉਸ
ਦੌਰ ਵਿਚ ਕੇਵਲ ਤੇ ਕੇਵਲ ਡਾ. ਗੁਰਭਗਤ ਸਿੰਘ ਹੀ ਸਨ ਜੋ ਜੁਝਾਰੂ
ਨੌਜਵਾਨਾਂ ਦੇ ਹੱਕ ਵਿਚ ਮੈਦਾਨ ਵਿਚ ਉਤਰੇ। ਇਸ ਸਬੰਧ ਵਿਚ ਉਨ੍ਹਾਂ ਦੀਆਂ
ਰਚਨਾਵਾਂ ਇਤਿਹਾਸ ਦਾ ਯਾਦਗਾਰੀ ਹਿੱਸਾ ਬਣੀਆਂ ਰਹਿਣਗੀਆਂ। ਉਨ੍ਹਾਂ ਦੀ ਇਸ
ਵਿਸ਼ੇਸ਼ ਪ੍ਰਾਪਤੀ ਬਾਰੇ ਵੀ ਵਿਰਲਿਆਂ ਨੂੰ ਹੀ ਸੋਝੀ ਹੋਵੇਗੀ ਕਿ ਦੁਨੀਆ
ਵਿਚ ਸਮਾਜਵਾਦ ਅਤੇ ਪੂੰਜੀਵਾਦ ਦੇ ਨਾਂ ਹੇਠ ਵਿਚਰ ਰਹੇ ਦੋ ਅਰਥਚਾਰਿਆਂ ਦੇ
ਮੁਕਾਬਲੇ ‘ਵਿਸਮਾਦੀ ਪੂੰਜੀ’ ਦੇ ਅਨੋਖੇ ਅਰਥਚਾਰੇ ਦਾ ਨਵਾਂ ਪੈਰਾਡਾਈਮ
ਉਨ੍ਹਾਂ ਨੇ ਹੀ ਦੁਨੀਆਂ ਦੇ ਸਾਹਮਣੇ ਲਿਆਂਦਾ ਜੋ ਗੁਰੂ ਗ੍ਰੰਥ ਸਾਹਿਬ ਦੇ
ਸਿਧਾਂਤਾਂ ‘ਤੇ ਆਧਾਰਤ ਸੀ। ਵਿਸਮਾਦੀ ਪੂੰਜੀ ਦੇ ਸਿਧਾਂਤ ‘ਤੇ ਵਿਸ਼ਾਲ
ਬਹਿਸ ਸ਼ੁਰੂ ਕਰਨ ਦਾ ਰਾਹ ਪੱਧਰਾ ਕਰਨ ਦਾ ਸਿਹਰਾ ਵੀ ਉਨ੍ਹਾਂ ਨੂੰ ਹੀ
ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਡਾ. ਸਾਹਿਬ ਦਾ ਇਸ ਕਦਰ ਇਸ਼ਟ ਬਣ ਚੁੱਕੇ
ਸਨ ਕਿ ਜੀਵਨ ਦੇ ਆਖਰੀ ਦੌਰ ਵਿਚ ਉਨ੍ਹਾਂ ਨੇ ਇਸ ਮਹਾਨ ਗ੍ਰੰਥ ਦਾ
ਅੰਗਰੇਜ਼ੀ ਵਿਚ ਤਰਜਮਾ ਕਰਨ ਦਾ ਫੈਸਲਾ ਕੀਤਾ। ਆਖ਼ਰੀ ਸਮੇਂ ਤੱਕ ਉਹ 1208
ਪੰਨਿਆਂ ਤੱਕ ਇਸ ਦਾ ਤਰਜਮਾ ਕਰ ਚੁੱਕੇ ਸਨ। ਕਿਹਾ ਜਾਂਦਾ ਹੈ ਕਿ ਰੂਹ ਦੀ
ਪੱਧਰ ‘ਤੇ ਇਹੋ ਜਿਹਾ ਤਰਜਮਾ ਪਹਿਲੀ ਵਾਰ ਹੋਇਆ ਹੈ। ਕੁਝ ਦਿਨ ਪਹਿਲਾਂ
ਜਦੋਂ 'ਆਕਸਫੋਰਡ ਯੂਨੀਵਰਸਿਟੀ' ਦੇ ਇਕ ਨੌਜਵਾਨ ਰਿਸਰਚ ਸਕਾਲਰ ਨੇ ਫੋਨ ਕਰਕੇ
ਡਾ. ਸਾਹਿਬ ਨੂੰ ਪੁੱਛਿਆ ਕਿ ਕੀ ਉਹ ਇਸ ਯੂਨੀਵਰਸਿਟੀ ਦੇ ਨਾਂ ਹੇਠਾਂ
ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਛਾਪਣ ਲਈ ਰਾਜ਼ੀ ਹੋਣਗੇ ਤਾਂ ਉਨ੍ਹਾਂ ਦਾ
ਜਵਾਬ ਸੀ ਕਿ ਉਨ੍ਹਾਂ ਨੂੰ ਇਤਰਾਜ਼ ਤਾਂ ਨਹੀਂ ਪਰ ਉਨ੍ਹਾਂ ਨੇ ਆਪਣੀ
ਭੂਮਿਕਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਰਾਜਨੀਤਕ ਪੱਖ ਨੂੰ ਵੀ ਪੇਸ਼ ਕਰਨਾ
ਹੈ ਅਤੇ ਹੋ ਸਕਦਾ ਹੈ ਯੂਨੀਵਰਸਿਟੀ ਨੂੰ ਇਹ ਪ੍ਰਵਾਨ ਨਾ ਹੋਵੇ। ਇੰਝ
ਮੀਰੀ-ਪੀਰੀ ਦੇ ਨਿਆਰੇ ਸਿਧਾਂਤ ਨੂੰ ਨਵੀਨ ਮੁਹਾਵਰੇ ਵਿਚ ਪੇਸ਼ ਕਰਨ ਦੀ
ਬਾਰੀਕ ਸਮਝ ਉਨ੍ਹਾਂ ਨੂੰ ਹਾਸਲ ਸੀ। ਇਸ ਤੋਂ ਪਤਾ ਲਗਦਾ ਹੈ ਕਿ ਗੁਰੂ
ਗ੍ਰੰਥ ਸਾਹਿਬ ਦੇ ਰਾਜਨੀਤਕ ਪੱਖ ਨੂੰ ਰੋਸ਼ਨ ਕਰਨ ਲਈ ਉਹ ਕਿੰਨੇ ਫਿਕਰਮੰਦ
ਸਨ। ਇਥੇ ਗੰਭੀਰ ਪਾਠਕਾਂ ਨੂੰ ਇਹ ਯਾਦ ਕਰਾਉਣ ਦੀ ਵੀ ਲੋੜ ਹੈ ਡਾ.
ਗੁਰਭਗਤ ਸਿੰਘ ਨੇ ਪੀਐਚ.ਡੀ ਦੀ ਡਿਗਰੀ 'ਕੈਲੀਫੋਰਨੀਆ ਯੂਨੀਵਰਸਿਟੀ' ਤੋਂ
ਹਾਸਲ ਕੀਤੀ ਸੀ। ਉਹ ਇਸੇ ਯੂਨੀਵਰਸਿਟੀ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ
ਅਤੇ ਪੰਜਾਬੀ ਯੂਨੀਵਰਸਿਟੀ ਵਿਚ ਵੀ ਪੜ੍ਹਾਉਂਦੇ ਰਹੇ। ਵੱਖ ਵੱਖ ਕੌਮਾਂ ਦੇ
ਸਾਹਿਤ ਦੇ ਉਹ ਗੂੜ੍ਹ ਗਿਆਨੀ ਸਨ ਅਤੇ ਉਨ੍ਹਾਂ ਨੇ ਨਿਊਯਾਰਕ, ਪੈਰਿਸ,
ਟੋਕੀਓ ਅਤੇ ਦੁਨੀਆਂ ਦੀਆਂ ਹੋਰ ਕਈ ਥਾਵਾਂ ‘ਤੇ ਵਿਸ਼ਵ ਪੱਧਰ ‘ਤੇ ਹੋ ਰਹੇ
ਸੈਮੀਨਾਰਾਂ ਵਿਚ ਵਿਸ਼ੇਸ਼ ਸ਼ਿਰਕਤ ਕੀਤੀ। ਅੰਗਰੇਜ਼ੀ ਅਤੇ ਪੰਜਾਬੀ ਵਿਚ
ਉਨ੍ਹਾਂ ਨੇ ਅੱਧੀ ਦਰਜ਼ਨ ਤੋਂ ਉਪਰ ਕਿਤਾਬਾਂ ਲਿਖੀਆਂ। ਡਾ. ਸਾਹਿਬ ਦੇ
ਵਿਛੋੜੇ ਨੇ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਸਿਰਦਾਰ ਕਪੂਰ ਸਿੰਘ
ਆਈਸੀਐਸ ਅਤੇ ਹਰਿੰਦਰ ਸਿੰਘ ਮਹਿਬੂਬ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ
ਜਿਨ੍ਹਾਂ ਨੇ ਆਪਣੇ ਆਪਣੇ ਢੰਗ ਨਾਲ ਸਿੱਖੀ ਦੇ ਨਿਆਰੇ ਅਤੇ ਆਜ਼ਾਦ ਰੰਗਾਂ
ਦੀ ਸਿਰਜਣਾ ਕੀਤੀ ਹੈ। ਡਾ. ਸਾਹਿਬ ਨੂੰ ਦੁਨੀਆਂ ਵਿਚ ਆਪਣੀ
ਆਜ਼ਾਦੀ ਲਈ ਚੱਲ ਰਹੀਆਂ ਹਥਿਆਰਬੰਦ ਲਹਿਰਾਂ ਦੀ ਬਿਬੇਕ ਸਮਝ ਸੀ ਅਤੇ
ਉਨ੍ਹਾਂ ਦਾ ਦਿਲ ਅਤੇ ਦਿਮਾਗ ਇਨ੍ਹਾਂ ਲਹਿਰਾਂ ਦੇ ਹੱਕ ਵਿਚ ਖਲੋਂਦਾ ਸੀ।
ਇਨ੍ਹਾਂ ਸਤਰਾਂ ਦੇ ਲੇਖਕ ਨੇ ਜਦੋਂ ਇਕ ਵਾਰ ਸੰਤ ਜਰਨੈਲ ਸਿੰਘ ਦੇ
ਇਤਿਹਾਸਕ ਰੋਲ ਬਾਰੇ ਉਨ੍ਹਾਂ ਨਾਲ ਲੰਬੀ ਗੱਲਬਾਤ ਕੀਤੀ ਤਾਂ ਉਹ ਮੇਰੇ ਹਰ
ਸਵਾਲ ਦੇ ਜਵਾਬ ਵਿਚ ਉਨ੍ਹਾਂ ਨੂੰ ‘ਸੰਤ ਜੀ, ਸੰਤ ਜੀ’ ਕਹਿਕੇ ਸੰਬੋਧਨ
ਕਰਦੇ ਸਨ। ਇਸ ਤੋਂ ਪਤਾ ਲਗਦਾ ਹੇ ਕਿ ਉਨ੍ਹਾਂ ਦਾ ਸੰਤ ਜਰਨੈਲ ਸਿੰਘ ਦੇ
ਇਤਿਹਾਸਕ ਰੋਲ ਬਾਰੇ ਕਿੰਨਾ ਸਤਿਕਾਰ ਸੀ ਅਤੇ ਉਹ ਉਨ੍ਹਾਂ ਨੂੰ ਰਾਜਨੀਤਕ
ਰੂਹਾਨੀਅਤ ਦੇ ਨਜ਼ਰੀਏ ਤੋਂ ਵੀ ਵੇਖਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ
ਦੀ ਲਾਇਬ੍ਰੇਰੀ ਨਾਲ ਉਨ੍ਹਾਂ ਦੀ ਡੂੰਘੀ ਸਾਂਝ ‘ਤੇ ਇਕ ਵੱਖਰੇ ਲੇਖ ਦੀ
ਲੋੜ ਹੈ। ਇਸ ਯੂਨੀਵਰਸਿਟੀ ਦੇ ਇਤਿਹਾਸ ਵਿਚ ਸ਼ਾਇਦ ਹੀ ਅਜਿਹਾ ਕੋਈ ਵਿਦਵਾਨ
ਹੋਵੇਗਾ ਜਿਸ ਨੇ ਆਪਣੇ ਜੀਵਨ ਦਾ ਇਕ ਵੱਡਾ ਹਿੱਸਾ ਇਸੇ ਲਾਇਬ੍ਰੇਰੀ ਵਿਚ
ਕਿਤਾਬਾਂ ਪੜ੍ਹਦਿਆਂ ਗੁਜ਼ਾਰ ਦਿੱਤਾ ਹੋਵੇ। ਉਨ੍ਹਾਂ ਦੇ ਉਠਣ, ਬੈਠਣ, ਬੋਲਣ
ਅਤੇ ਜੀਵਨ ਨਾਲ ਜੁੜੇ ਵੱਡੇ ਮਸਲਿਆਂ ‘ਤੇ ਬਹਿਸ ਕਰਨ ਦਾ ਸਲੀਕਾ ਅਤੇ
ਅੰਦਾਜ਼ ਵੀ ਆਪਣੀ ਹੀ ਕਿਸਮ ਦਾ ਸੀ। ਕੁਦਰਤ ਨੇ ਕਿਸੇ ਅਨੰਤ ਖੁਸ਼ੀ ਵਿਚ
ਸਹਿਜ ਪ੍ਰਵਿਰਤੀ ਦੇ ਗੂੜ੍ਹੇ ਰੰਗਾਂ ਦੇ ਲਿਬਾਸ ਦੀ ਸੌਗਾਤ ਵੀ ਉਨ੍ਹਾਂ
ਨੂੰ ਹੀ ਭੇਟ ਕੀਤੀ ਹੋਈ ਸੀ। ਜਦੋਂ ਖਾਲਸਾ ਪੰਥ ਗੂੜ੍ਹੀਆਂ ਨੀਂਦਰਾਂ ਤੋਂ
ਜਾਗੇਗਾ ਤਾਂ ਉਸ ਨੂੰ ਉਦੋਂ ਮਹਿਸੂਸ ਹੋਵੇਗਾ ਕਿ ਇਕ ਬਹੁਤ ਵੱਡਾ ਇਨਸਾਨ
ਉਨ੍ਹਾਂ ‘ਚ ਮੌਜੂਦ ਹੁੰਦਾ ਸੀ ਪਰ ਉਨ੍ਹਾਂ ਨੂੰ ਉਸ ਦੀ ਮਹਾਨਤਾ ਬਾਰੇ ਕੁਝ
ਵੀ ਪਤਾ ਨਹੀਂ ਸੀ। ਕੌਮਾਂ ਦੀ ਸਮੂਹ ਮਾਨਸਿਕਤਾ ਨੂੰ ਕਈ ਵਾਰ ਇਹੋ ਜਿਹੀ
ਸਜ਼ਾ ਵੀ ਭੁਗਤਣੀ ਪੈਂਦੀ ਹੈ। ਕੀ ਖ਼ਾਲਸਾ ਪੰਥ ਵੀ ਅੱਜ ਕੱਲ੍ਹ ਇਹ ਸਜ਼ਾ
ਨਹੀਂ ਭੁਗਤ ਰਿਹਾ?
|
|
|
|
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|
|