|
|
|
|
|
ਤੁਰ ਗਿਆ ਕੈਨੇਡਾ
ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ ਸਿੰਘ ਮਲਿਕ
ਉਜਾਗਰ ਸਿੰਘ, ਪਟਿਆਲਾ
16/07/2022 |
|
|
|
ਕੈਨੇਡਾ
ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ ਰਿਪਦੁਮਣ ਮਲਿਕ ਇਸ ਫਾਨੀ ਸੰਸਾਰ
ਨੂੰ ਅਲਵਿਦਾ ਕਹਿ ਗਿਆ ਹੈ। ਉਹ ਉਤਰੀ ਅਮਰੀਕਾ ਦੇ ਨਾਮਵਰ ਵਿਅਕਤੀ ਸਨ,
ਜਿਨ੍ਹਾਂ ਆਪਣੀ ਸਾਰੀ ਉਮਰ ਸਿੱਖ ਧਰਮ ਦੇ ਪਾਸਾਰ ਤੇ ਪ੍ਰਚਾਰ ਕਰਨ ਵਿੱਚ
ਲਗਾ ਦਿੱਤੀ। ਬਾਣੀ ਅਤੇ ਬਾਣੇ ਦਾ ਪਹਿਰੇਦਾਰ ਬਣਕੇ ਉਨ੍ਹਾਂ ਆਪਣਾ ਜੀਵਨ
ਸਿੱਖੀ ਸਿਧਾਂਤਾਂ ਨੂੰ ਸਮਰਪਤ ਕੀਤਾ ਹੋਇਆ ਸੀ। ਉਹ ਸਿੱਖ ਜਗਤ ਦੀ ਨਵੀਂ
ਪੀੜ੍ਹੀ ਅਰਥਾਤ ਨੌਜਵਾਨੀ ਨੂੰ ਸਿੱਖੀ ਸੋਚ ਨਾਲ ਜੋੜਨ ਲਈ ਹਮੇਸ਼ਾ ਯਤਨਸ਼ੀਲ
ਰਹੇ। ਉਹ ਸਿੱਖ ਜਗਤ ਦੇ ਰੌਸ਼ਨ ਮੀਨਾਰ ਸਨ, ਜਿਨ੍ਹਾਂ ਸਕੂਲੀ ਪੱਧਰ ਦੇ
ਬੱਚਿਆਂ ਨੂੰ ਅੱਲੜ ਉਮਰ ਵਿੱਚ ਹੀ ਸਿੱਖ ਵਿਰਸੇ ਅਤੇ ਵਿਰਾਸਤ ਦੇ
ਪਹਿਰੇਦਾਰ ਬਣਨ ਦੀ ਸਿੱਖਿਆ ਦਿੱਤੀ।
ਉਹ ਦੂਰ ਅੰਦੇਸ਼ ਨਮਰਤਾ ਦੇ
ਪ੍ਰਤੀਕ ਸਿੱਖ ਭਾਈਚਾਰੇ ਵਿੱਚ ਸਨਮਾਨਤ ਵਿਅਕਤੀ ਸਨ। ਸਿੱਖ ਜਗਤ ਸੰਸਾਰ
ਵਿੱਚ ਸਰਬੱਤ ਦੇ ਭਲੇ ਦਾ ਪ੍ਰਤੀਕ ਬਣਕੇ ਵਿਚਰ ਰਿਹਾ ਹੈ। ਪ੍ਰੰਤੂ ਦੁੱਖ
ਅਤੇ ਸੰਤਾਪ ਦੀ ਗੱਲ ਹੈ ਕਿ ਸਿੱਖ ਜਗਤ ਸ਼ੁਰੂ ਤੋਂ ਹੀ ਖ਼ਾਨਾਜੰਗੀ ਦਾ
ਸ਼ਿਕਾਰ ਹੁੰਦਾ ਆ ਰਿਹਾ ਹੈ।
ਸਿੱਖ ਵਿਚਾਰਧਾਰਾ ਨੂੰ ਪ੍ਰਣਾਏ 75
ਸਾਲਾ ਰਿਪਦੁਮਣ ਸਿੰਘ ਮਲਿਕ ਕੈਨੇਡਾ ਵਿੱਚ ਸਿੱਖ ਜਗਤ ਦੇ ਹੀਰੇ ਦਾ ਕਤਲ
ਵੀ ਖ਼ਾਨਾਜੰਗੀ ਦੀ ਮੂੰਹ ਬੋਲਦੀ ਤਸਵੀਰ ਹੈ। ਦੁੱਖ ਦੀ ਗੱਲ ਹੈ ਕਿ ਸਿੱਖ
ਜਗਤ ਵਿਚਾਰਧਾਰਾ ਦੇ ਵਖਰੇਵੇਂਪਣ ਨੂੰ ਨਿੱਜੀ ਰੰਜਸ਼ਾਂ ਬਣਾ ਕੇ ਵਿਚਰ ਰਿਹਾ
ਹੈ, ਜਿਸ ਕਰਕੇ ਉਹ ਹਿੰਸਕ ਵੀ ਹੋ ਜਾਂਦੇ ਹਨ। ਅਖ਼ੀਰ ਨੁਕਸਾਨ
ਸਿੱਖੀ ਦਾ ਹੀ ਹੁੰਦਾ ਹੈ।
ਰਿਪਦੁਮਣ ਸਿੰਘ ਮਲਿਕ ਦਾ ਕਤਲ ਸਭ
ਤੋਂ ਵੱਡਾ ਪ੍ਰਮਾਣ ਹੈ। ਉਨ੍ਹਾਂ ਨੇ 1986 ਵਿੱਚ ਕੈਨੇਡਾ ਵਿੱਚ ‘ਸਤਨਾਮ
ਐਜੂਕੇਸ਼ਨ ਸੋਸਾਇਟੀ’ ਸਥਾਪਤ ਕੀਤੀ ਸੀ, ਜਿਸਦੇ ਉਹ ਚੇਅਰਮੈਨ
ਸਨ। ਇਸ ਸੋਸਾਇਟੀ ਨੇ ਬਹੁਤ ਸਾਰੇ ਖਾਲਸਾ ਸਕੂਲ ਕੈਨੇਡਾ ਵਿੱਚ
ਸਥਾਪਤ ਕੀਤੇ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਬਿ੍ਰਟਿਸ਼ ਕੋਲੰਬੀਆ ਸੂਬੇ
ਵਿੱਚ ਸਥਿਤ ਹਨ, ਇਨ੍ਹਾਂ ਤਿੰਨ ਸਕੂਲਾਂ ਵਿੱਚ 3000 ਵਿਦਿਆਰਥੀ ਸਿੱਖਿਆ
ਲੈ ਰਹੇ ਹਨ।
ਖਾਲਸਾ ਸਕੂਲਾਂ ਵਿੱਚ ਸਿੱਖ ਵਿਰਾਸਤ, ਸਿੱਖ
ਇਤਿਹਾਸ ਅਤੇ ਸਿੱਖ ਪਰੰਪਰਾਵਾਂ ਨਾਲ ਸੰਬੰਧਤ ਵੱਖਰੀ ਸਿੱਖਿਆ ਸਿੱਖ
ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਵਿੱਚ ਸਿੱਖ ਸੰਸਕਾਰ
ਪੈਦਾ ਹੋ ਸਕਣ। 1986 ਤੋਂ ਹੀ ਉਹ ਗੁਰੂ ਘਰਾਂ ਦੇ ਬਾਹਰ ਪੰਜਾਬੀ ਦੀਆਂ
ਪੁਸਤਕਾਂ ਦੇ ਸਟਾਲ ਲਗਾਉਂਦੇ ਆ ਰਹੇ ਹਨ, ਜਿਨ੍ਹਾਂ ਵਿੱਚ ਮੁਫ਼ਤ ਪੁਸਤਕਾਂ
ਦਿੱਤੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਹਰ ਸਾਲ ਉਹ ਗੁਰਮਤਿ ਕੈਂਪ
ਲਗਾਉਂਦੇ ਸਨ।
ਪੰਜਾਬ ਤੋਂ ਕੈਨੇਡਾ ਵਿੱਚ ਆਉਣ ਵਾਲੇ ਵਿਦਵਾਨਾ
ਤੋਂ ਸਿੱਖ ਜਗਤ ਨੂੰ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦੇਣ ਲਈ ਸਮਾਗਮ
ਆਯੋਜਤ ਕਰਦੇ ਸਨ। ਉਤਰੀ ਕੈਨੇਡਾ ਵਿੱਚ ਖਾਲਸਾ ਸਕੂਲਾਂ ਦੀ ਸਥਾਪਨਾ ਕਰਨ
ਵਾਲਾ ਰਿਪਦੁਮਣ ਸਿੰਘ ਮਲਿਕ ਸਮਾਜ ਸੇਵਕ ਦੇ ਤੌਰ ਤੇ ਵੀ ਜਾਣਿਆਂ ਜਾਂਦਾ
ਸੀ। ਇਸ ਤੋਂ ਇਲਾਵਾ ਉਹ ਉਤਰੀ ਅਮਰੀਕਾ ਵਿੱਚ ਚਲ ਰਹੀ ਸਿੱਖਾਂ ਦੀ ਇੱਕੋ
ਇੱਕ ਬੈਂਕ ‘ਖਾਲਸਾ ਕ੍ਰੈਡਿਟ ਯੂਨੀਅਨ’ ਦੇ ਵੀ ਸੰਸਥਾਪਕ ਸਨ। ਇਸ ਬੈਂਕ
ਦੀਆਂ 6 ਬਰਾਂਚਾਂ ਹਨ ਅਤੇ 16,000 ਮੈਂਬਰ ਹਨ। ਉਨ੍ਹਾਂ ਨੇ ਬਹੁਤ ਸਾਰੇ
ਪੰਜਾਬੀਆਂ ਖਾਸ ਤੌਰ ‘ਤੇ ਅੰਮਿ੍ਰਤਧਾਰੀ ਸਿੱਖਾਂ ਨੂੰ ਰੋਜ਼ਗਾਰ ਦਿੱਤਾ
ਹੋਇਆ ਸੀ। ਉਨ੍ਹਾਂ ਦੇ 4 ਲੜਕੇ ਅਤੇ ਇਕ ਲੜਕੀ ਹੈ। ਉਨ੍ਹਾਂ ਦੀ ਪਤਨੀ
ਰਾਮਿੰਦਰ ਕੌਰ ਵਿਓਪਾਰ ਦਾ ਕਾਰੋਬਾਰ ਸੰਭਾਲਦੀ ਹੈ। ਉਹ ਪਾਪੋਲੀਨ
(ਪਾਪਲੀਨ) ਬਰਾਂਡ ਦੇ ਕਪੜੇ ਦੇ ਵੱਡੇ ਵਿਓਪਾਰੀ ਹਨ। ਇਸ ਤੋਂ ਇਲਾਵਾ
ਇਮਪੋਰਟ ਐਕਸਪੋਰਟ ਦਾ ਵੀ ਕਾਰੋਬਾਰ ਹੈ। ਉਨ੍ਹਾਂ ਦੀ ਕਲ੍ਹ
ਸਵੇਰੇ ਬਿ੍ਰਟਿਸ਼ ਕੋਲੰਬੀਆ ਦੇ ਸੂਬੇ ਦੇ ਸਰੀ ਸ਼ਹਿਰ ਵਿੱਚ ਉਨ੍ਹਾਂ ਦੇ
ਦਫਤਰ ਦੇ ਸਾਹਮਣੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਜਿਵੇਂ ਆਮ ਤੌਰ ‘ਤੇ ਹੁੰਦਾ ਹੈ ਕਿ ਵੱਡੇ ਵਿਅਕਤੀਆਂ ਨਾਲ ਵਾਦ ਵਿਵਾਦ
ਹਮੇਸ਼ਾ ਜੁੜੇ ਰਹਿੰਦੇ ਹਨ। ਉਸੇ ਤਰ੍ਹਾਂ ਰਿਪਦੁਮਣ ਸਿੰਘ ਮਲਿਕ ਵੀ ਸਾਰੀ
ਜ਼ਿੰਦਗੀ ਵਾਦਵਿਵਾਦਾਂ ਵਿੱਚ ਘਿਰੇ ਰਹੇ ਹਨ। 23 ਜੂਨ 1985 ਨੂੰ 'ਏਅਰ
ਇੰਡੀਆ' ਦੀ ਟਰਾਂਟੋ ਤੋਂ ਭਾਰਤ ਜਾ ਰਹੀ ਫਲਾਈਟ C-182
ਵਿੱਚ ਹੋਏ ਬੰਬ ਧਮਾਕੇ ਵਿੱਚ ਵੀ ਉਹ 4 ਸਾਲ ਜੇਲ੍ਹ ਵਿੱਚ ਰਹੇ ਸਨ। ਇਸ
ਫਲਾਈਟ ਵਿੱਚ ਸਵਾਰ 329 ਯਾਤਰੀ ਜਿਨ੍ਹਾਂ ਵਿੱਚ 268 ਕੈਨੇਡੀਅਨ
ਨਾਗਰਿਕ, 27 ਬਰਤਾਨੀਆਂ ਅਤੇ 24 ਭਾਰਤੀ ਸਨ। ਇਸ ਘਟਨਾ ਵਿੱਚ ਸਾਰੇ ਯਾਤਰੀ
ਅਤੇ ਜਹਾਜ ਦੇ ਅਮਲੇ ਦੇ ਲੋਕ ਮਾਰੇ ਗਏ ਸਨ।
ਇਸ ਕੇਸ ਵਿੱਚੋਂ
ਰਿਪਦੁਮਣ ਸਿੰਘ ਮਲਿਕ 2005 ਵਿੱਚ ਬਰੀ ਹੋਏ ਸਨ। ਉਹ ਬੱਬਰ ਖਾਲਸਾ ਦੇ
ਮੁਖੀ ਰਹੇ ਤਲਵਿੰਦਰ ਸਿੰਘ ਪਰਮਾਰ ਦੇ ਨਜ਼ਦੀਕੀ ਗਿਣੇ ਜਾਂਦੇ ਸਨ, ਜਿਸ ਉਪਰ
#ਏਅਰ ਇੰਡੀਆ# ਦੇ ਜਹਾਜ ਵਿੱਚ ਵਿਸਫੋਟ ਕਰਨ ਦੀ ਸ਼ਾਜ਼ਸ ਕਰਨ ਦਾ ਇਲਜ਼ਾਮ ਸੀ।
ਤਲਵਿੰਦਰ ਸਿੰਘ ਪਰਮਾਰ 1992 ਵਿੱਚ ਪੰਜਾਬ ਵਿੱਚ ਇਕ ਪੁਲਿਸ ਮੁਕਾਬਲੇ
ਵਿੱਚ ਮਾਰਿਆ ਗਿਆ ਸੀ। ਭਾਰਤ ਸਰਕਾਰ ਨੇ ਉਨ੍ਹਾਂ ਦੇ 'ਬੱਬਰ ਖਾਲਸਾ' ਦੇ
ਨਜ਼ਦੀਕੀ ਹੋਣ ਕਰਕੇ ਰਿਪਦੁਮਣ ਸਿੰਘ ਮਲਿਕ ਨੂੰ ਬਲੈਕ ਲਿਸਟ
ਵਿੱਚ ਪਾਇਆ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ
ਨੇ ਜਦੋਂ 2019 ਵਿੱਚ ਉਨ੍ਹਾਂ ਦਾ ਨਾਮ ਕਾਲੀ ਸੂਚੀ ਵਿੱਚੋਂ ਬਾਹਰ ਕੱਢਿਆ
ਸੀ ਤਾਂ ਉਹ 2019 ਵਿੱਚ ਭਾਰਤ 25 ਸਾਲਾਂ ਬਾਅਦ ਗਏ ਸਨ। 25 ਸਾਲਾਂ ਬਾਅਦ
ਹੀ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਦੇ ਦਰਸ਼ਨ ਕੀਤੇ ਸਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਲੀ ਸੂਚੀ ਵਿੱਚੋਂ ਬਹੁਤ
ਸਾਰੇ ਸਿੱਖਾਂ ਦਾ ਨਾਮ ਕੱਢਣ ‘ਤੇ ਧੰਨਵਾਦ ਵੀ ਕੀਤਾ ਸੀ। ਇਹ ਵੀ ਕਿਹਾ
ਜਾਂਦਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀਆਂ ਸਿੱਖਾਂ ਬਾਰੇ ਹਮਦਰਦੀ
ਵਾਲੀਆਂ ਨੀਤੀਆਂ ਦਾ ਸਵਾਗਤ ਕਰਦਿਆਂ ਸਿੱਖਾਂ ਨੂੰ ਪ੍ਰਧਾਨ ਮੰਤਰੀ ਦੇ
ਖਾਮਖਾਹ ਵਿਰੋਧ ਕਰਨ ਤੋਂ ਵੀ ਵਰਜਿਆ ਸੀ।
ਇਹ ਚਿੱਠੀ 'ਭਾਰਤੀ
ਜਨਤਾ ਪਾਰਟੀ' ਨੇ ਆਪਣੀ 'ਵੈਬ ਸਾਈਟ' ਤੇ ਵੀ ਪਾਈ ਸੀ, ਜਿਸ ਦੇ ਨਾਲ ਸ੍ਰੀ
ਹਰਿਮੰਦਰ ਸਾਹਿਬ ਅੰਮਿ੍ਰਤਸਰ ਦੀ ਤਸਵੀਰ ਵੀ ਲਗਾਈ ਹੋਈ ਹੈ। ਇਹ ਵੀ ਕਿਹਾ
ਜਾਂਦਾ ਹੈ 2022 ਵਿੱਚ ਪੰਜਾਬ ਵਿੱਚ ਹੋਈਆਂ 'ਪੰਜਾਬ ਵਿਧਾਨ ਸਭਾ' ਦੀਆਂ
ਚੋਣਾਂ ਤੋਂ ਪਹਿਲਾਂ ਉਨ੍ਹਾਂ ਪ੍ਰਧਾਨ ਮੰਤਰੀ ਦੇ ਧੰਨਵਾਦ ਵਾਲੀ ਚਿੱਠੀ
ਲਿਖੀ ਸੀ ਤਾਂ ਜੋ 'ਭਾਰਤੀ ਜਨਤਾ ਪਾਰਟੀ' ਨੂੰ ਚੋਣਾਂ ਵਿੱਚ ਲਾਭ ਮਿਲ
ਸਕੇ।
2021 ਵਿੱਚ ਵੀ ਰਿਪਦੁਮਣ ਸਿੰਘ ਮਲਿਕ ਭਾਰਤ ਆਏ ਸਨ।
ਉਨ੍ਹਾਂ ‘ਤੇ ਇਲਜ਼ਾਮ ਸੀ ਕਿ ਉਹ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਨੂੰ ਵੀ ਮਿਲਕੇ ਗਏ ਹਨ। ਸਿੱਖ ਜਗਤ ਦੇ ਕੁਝ ਲੋਕ ਰਿਪਦੁਮਣ ਸਿੰਘ
ਮਲਿਕ ਦਾ ਪ੍ਰਧਾਨ ਮੰਤਰੀ ਦੇ ਹੱਕ ਵਿੱਚ ਬੋਲਣ ਨੂੰ ਚੰਗਾ ਨਹੀਂ ਸਮਝਦੇ
ਸਨ। ਇਸ ਦੌਰੇ ਦੌਰਾਨ ਉਹ 'ਅਕਾਲ ਤਖ਼ਤ ਸਾਹਿਬ' ਦੇ ਕਾਰਜਕਾਰੀ ਜਥੇਦਾਰ
ਹਰਪ੍ਰੀਤ ਸਿੰਘ ਨੂੰ ਮਿਲਕੇ ਕੈਨੇਡਾ ਆਉਣ ਦਾ ਸੱਦਾ ਵੀ ਦੇ ਕੇ ਆਏ ਸਨ। ਇਸ
ਗੱਲ ਦਾ ਵੀ ਕੈਨੇਡਾ ਵਸਦੇ ਸਿੱਖਾਂ ਦੇ ਇਕ ਧੜੇ ਨੇ ਵਿਰੋਧ ਕੀਤਾ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੈਨੇਡਾ ਵਿੱਚ ਛਪਾਈ ਦੇ ਵਾਦ ਵਿਵਾਦ ਵਿੱਚ
ਵੀ ਉਨ੍ਹਾਂ ਦਾ ਨਾਮ ਬੋਲਦਾ ਸੀ। ਇਸ ਤੋਂ ਇਲਾਵਾ ਰਿਪਦੁਮਣ ਸਿੰਘ ਮਲਿਕ
ਬਿ੍ਰਟਿਸ਼ ਕੋਲੰਬੀਆ ਦੇ ਰਹੇ ਪ੍ਰੀਮੀਅਰ ਅਤੇ ਅਟਾਰਨੀ ਜਨਰਲ ਉਜਲ
ਦੋਸਾਂਝ ਦਾ ਨਜ਼ਦੀਕੀ ਵੀ ਮੰਨਿਆਂ ਜਾ ਰਿਹਾ ਸੀ।
ਦੇਸ਼ ਦੀ ਵੰਡ
ਸਮੇਂ 1947 ਵਿੱਚ ਆਹਲੂਵਾਲੀਆ ਪਰਿਵਾਰ ਵਿੱਚ ਜਨਮੇ ਰਿਪਦੁਮਣ ਸਿੰਘ ਮਲਿਕ
ਪੰਜਾਬ ਦੇ ਫ਼ੀਰੋਜਪੁਰ ਦੇ ਰਹਿਣ ਵਾਲੇ ਸਨ। ਉਹ 1972 ਵਿੱਚ ਕੈਨੇਡਾ ਗਏ
ਸਨ। ਕੈਨੇਡਾ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਵਰਤਮਾਨ ਸਫ਼ਲਤਾ ਪ੍ਰਾਪਤ
ਕਰਨ ਲਈ ਸਖ਼ਤ ਜਦੋਜਹਿਦ ਕਰਨੀ ਪਈ। ਸ਼ੁਰੂ ਵਿੱਚ ਉਹ ਟੈਕਸੀ ਡਰਾਇਵਰ ਦੇ ਤੌਰ
ਕੰਮ ਕਰਦੇ ਰਹੇ ਸਨ। ਆਪਣੀ ਮਿਹਨਤ ਅਤੇ ਵਿਓਪਾਰਿਕ ਸੋਚ ਕਰਕੇ ਕੈਨੇਡਾ ਦੇ
ਚੋਣਵੇਂ ਅਮੀਰ ਅਤੇ ਚੋਟੀ ਦੇ ਸਿੱਖਾਂ ਵਿੱਚ ਗਿਣੇ ਜਾਂਦੇ ਸਨ।
ਉਹ ਬਹੁਤ ਘੱਟ ਬੋਲਦੇ ਸਨ ਪ੍ਰੰਤੂ ਉਨ੍ਹਾਂ ਦੇ ਮੂੰਹ ਵਿੱਚੋਂ ਮਿਸ਼ਰੀ ਦੀ
ਤਰ੍ਹਾਂ ਮਿੱਠੇ ਸ਼ਬਦ ਨਿਕਲਦੇ ਸਨ। ਹਲੀਮੀ ਉਨ੍ਹਾਂ ਦਾ ਬਿਹਤਰੀਨ ਗੁਣ ਸੀ।
ਉਹ ਦਾਨੀ ਅਤੇ ਪਰਉਪਕਾਰੀ ਸਨ। ਉਨ੍ਹਾਂ ਕੋਲ ਭਾਵੇਂ ਕਿਸੀ ਸਮੁਦਾਏ ਦਾ
ਵਿਅਕਤੀ ਚਲਾ ਜਾਂਦਾ, ਉਹ ਹਰ ਇਕ ਦੀ ਮਦਦ ਕਰਦੇ ਸਨ। ਉਨ੍ਹਾਂ ਨੂੰ ਮਿਲਣ
ਵਾਲਾ ਕਦੀਂ ਵੀ ਨਿਰਾਸ਼ ਨਹੀਂ ਹੋਇਆ ਸੀ।
ਮੌਤ ਇਕ ਅਟਲ ਸਚਾਈ ਹੈ
ਪ੍ਰੰਤੂ ਸਿੱਖ ਜਗਤ ਨੂੰ ਅੰਤਰਝਾਤ ਮਾਰਕੇ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ
ਦੀਆਂ ਨਿੱਜੀ ਦੁਸ਼ਮਣੀਆਂ ਸਿੱਖਾਂ ਦਾ ਹੀ ਨੁਕਸਾਨ ਕਰ ਰਹੀਆਂ ਹਨ। ਪੰਜਾਬ
ਵਿੱਚ ਅੱਸੀਵਿਆਂ ਵਿੱਚ ਹੋਈ ਖ਼ਾਨਾਜੰਗੀ ਨਾਲ ਬਹੁਤ ਸਾਰੇ ਨੌਜਵਾਨ ਸਿੱਖ
ਉਸਦੀ ਲਪੇਟ ਵਿੱਚ ਆ ਗਏ। ਇਸ ਲਈ ਸਿੱਖ ਵਿਚਾਰਧਾਰਾ ਦੇ ਮੁੱਦਈ ਲੋਕਾਂ ਨੂੰ
ਮਿਲ ਬੈਠ ਕੇ ਆਪਣੇ ਸ਼ਿਕਵੇ ਦੂਰ ਕਰਨੇ ਚਾਹੀਦੇ ਹਨ ਤਾਂ ਜੋ ਖ਼ਾਨਾਜੰਗੀ
ਰੋਕੀ ਜਾ ਸਕੇ।
ਸਾਬਕਾ ਜਿਲ੍ਹਾ ਲੋਕ
ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
|
|
|
|
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|
|