|
|
ਮਾਈ ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’
25/06/2021 |
|
|
|
ਅੱਜ
ਤੋਂ ਲਗਪਗ ਅਠਾਰਾਂ ਵੀਹ ਸਾਲ ਪਹਿਲਾਂ, ਜਦੋਂ ਪਿੰਡ ਦੀ ਅੰਦਰਲੀ ਗਲੀ ਹੋ
ਕੇ ਤੇ ਪਿੰਡ ਦੀ ਅੰਦਰਲੀ ਫਿਰਨੀ ਕੋਲ ਇੱਕ ਨਿੱਕੀਆਂ ਇੱਟਾਂ ਦੇ ਬਣੇ
ਦਰਵਾਜ਼ੇ ਮੂਹਰ ਦੀ ਲੰਘੀਦਾ ਸੀ ਤਾਂ ਇੱਕ ਮਾਈ ਨੂੰ ਭੱਠੀ ਤੇ ਦਾਣੇ
ਭੁੰਨਦੀ ਨੂੰ ਦੇਖਦੇ ਹੁੰਦੇ ਸੀ।
ਉਦੋਂ ਮੈਂ ਭਾਵੇਂ ਉਸ ਭੱਠੀ ਤੇ ਕਦੇ
ਨਹੀਂ ਸੀ ਗਿਆ ਤੇ ਨਾਂ ਹੀ ਕਦੇ ਦਾਣੇ ਚੱਬੇ। ਪਰ ਕੁਝ ਦਿਨ ਪਹਿਲਾਂ ਉਸੇ
ਅੰਦਰਲੀ ਗਲੀ ਵਿੱਚ ਦੀ ਗੁਜ਼ਰਿਆ ਤਾਂ ਉਹੀ ਮਾਈ ਭੱਠੀ ਤਪਾਈ ਦਾਣੇ ਭੁੰਨ
ਰਹੀ ਸੀ। ਬੱਸ ਫੇਰ ਕੀ ਮਨ ਬਣਾ ਲਿਆ ਕਿ ਹੁਣ ਭੱਠੀ ਤੋਂ ਦਾਣੇ ਭੁੰਨਾਂਕੇ
ਜ਼ਰੂਰ ਚੱਬਣੇ ਨੇ। ਘਰੇ ਕੁਝ ਦਿਨ ਪਹਿਲਾਂ ਖੇਤੋਂ ਲਿਆਂਦੀਆਂ ਛੱਲੀਆਂ ਗੇਰ
ਕੇ ਵਾਹਵਾ ਦਾਣੇ ਝੋਲਾ ਭਰਕੇ ਅੱਜ ਭੱਠੀ ਤੇ ਲੈ ਗਿਆ। ਮਾਈ ਜੀਤੋ ਨੂੰ
ਪੁੱਛਿਆ ਕਿ ਬੇਬੇ ਮੈਂ ਬੜੇ ਚਿਰ ਬਾਅਦ ਪਿੰਡ ਭੱਠੀ ਤਪਦੀ ਵੇਖੀ ਤਾਂ ਬੇਬੇ
ਨੇ ਦੱਸਿਆ ਕਿ ਹਾਂ ਪੁੱਤ ਕੋਈ ਵੀਹਾਂ ਵਰ੍ਹਿਆਂ ਬਾਅਦ ਮੈਂ ਦੁਬਾਰਾ ਭੱਠੀ
ਤਪਾਈ।
ਮਾਈ ਜੀਤੋ ਝਿਉਰ/ਮਹਿਰਾ ਬਰਾਦਰੀ ਨਾਲ ਸੰਬੰਧ ਰੱਖਦੀ ਹੈ। ਤਸਵੀਰਾਂ
ਵਿੱਚ ਜੋ ਬਾਬਾ ਭੱਠੀ ਮੂਹਰੇ ਬੈਠਾ ਬਾਲਣ ਦਾ ਝੋਕਾ ਲਾ ਰਿਹਾ ਹੈ, ਉਹ ਮਾਈ
ਦੇ ਘਰਵਾਲ਼ਾ ਬਾਬਾ ਬੰਸਾ ਹੈ। ਦੋਵੇਂ ਜੀਅ ਖ਼ੁਸ਼ੀ ਖ਼ੁਸ਼ੀ ਭੱਠੀ ਤਪਾਕੇ
ਆਪਣਾ ਗੁਜ਼ਾਰਾ ਕਰ ਰਹੇ ਨੇ।
ਅੱਜ-ਕੱਲ੍ਹ ਜਿੱਥੇ ਬਜ਼ਾਰਾਂ
ਵਿੱਚੋਂ ਪੈਕਟਾਂ ਵਾਲੀਆਂ ਖਿੱਲਾਂ ਤੇ ਮੁਰਮੁਰੇ ਮਿਲਦੇ ਨੇ ਜਿੰਨ੍ਹਾਂ
ਉੱਪਰ ਭਾਂਤ ਭਾਂਤ ਦੇ ਮਸਾਲੇ ਲਗਾਏ ਹੁੰਦੇ ਨੇ। ਜਦੋਂਕਿ ਭੱਠੀ ਤੇ ਕੜਾਹੀ
ਵਿਚਲੀ ਰੇਤਾ ਵਿੱਚ ਹੀ ਨੂਣ ਮਿਲਾਕੇ ਦਾਣਿਆਂ ਨੂੰ ਨਮਕੀਨ ਫਲੇਵਰ ਦਿੱਤਾ
ਜਾਂਦਾ ਹੈ।
ਭੱਠੀ ਤੇ ਦਾਣੇ ਭੁੰਨਣ ਵਾਸਤੇ ਵਾਹਵਾ ਵੱਡਾ ਚੁੱਲ੍ਹਾ,
ਕੜਾਹੀ, ਕੱਕਾ ਰੇਤਾ, ਝਾਰਨੀ ਅਤੇ ਦਾਣੇ ਹਿਲਾਉਣ ਲਈ ਬਿਨ੍ਹਾਂ ਦੰਦਿਆਂ
ਤੋਂ ਦਾਤੀ ਦੀ ਲੋੜ ਪੈਂਦੀ ਹੈ। ਭੱਠੀ ਤੇ ਦਾਣੇ ਭੁੰਨਣ ਵਾਲੀ ਬੀਬੀ ਨੂੰ
ਭਠਿਆਰਣ ਵੀ ਕਹਿ ਦਿੰਦੇ ਨੇ।
ਭੱਠੀ ਕਿਸੇ ਵੇਲੇ ਪੰਜਾਬ ਦੇ ਹਰ ਪਿੰਡ ਤੇ
ਸ਼ਹਿਰ ਵਿੱਚ ਆਮ ਦੇਖੀ ਜਾਂਦੀ ਸੀ। ਪਰ ਸਾਡੇ ਸੱਭਿਆਚਾਰ ਦਾ ਇਹ ਹਿੱਸਾ
ਹੌਲੀ ਹੌਲੀ ਖਤਮ ਹੋ ਰਿਹਾ ਹੈ। ਸ਼ਹਿਰੀ ਤਾਂ ਕੀ, ਹੁਣ ਦੇ ਨਵੇਂ ਪਿੰਡਾਂ
ਵਾਲੇ ਨਿਆਣਿਆਂ ਨੂੰ ਵੀ ਭੱਠੀਆਂ ਬਾਰੇ ਬਹੁਤਾ ਨਹੀਂ ਪਤਾ। ਜਦੋਂਕਿ ਮੈਂ
ਅੱਜ ਪਿੰਡ ਵਾਲੀ ਮਾਈ ਜੀਤੋ ਦੀ ਭੱਠੀ ਤੇ ਵਾਹਵਾ ਨਿਆਣੇ ਦੇਖੇ ਜਿਹੜੇ
ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।
ਭੱਠੀਆਂ ਤੇ ਇਕੱਠੇ ਹੋਏ ਕੀ ਨਿਆਣੇ
ਤੇ ਕੀ ਸਿਆਣੇ ਸਭ ਖ਼ੁਸ਼ੀ ਖ਼ੁਸ਼ੀ ਆਪਣੀ ਵਾਰੀ ਦੀ ਉਡੀਕ ਕਰਦੇ ਸਨ, ਤੇ
ਨਾਲ ਦੀ ਨਾਲ ਗੱਲਾਂ ਬਾਤਾਂ ਦਾ ਦੌਰ ਵੀ ਜਾਰੀ ਰਹਿੰਦਾ ਸੀ। ਗੱਲਾਂ ਬਾਤਾਂ
ਦੇ ਸ਼ੁਕੀਨ ਤੇ ਖਬਰੀ ਕਈ ਵਾਰ ਹੋਰ ਸਮਾਂ ਬਿਤਾਉਣ ਲਈ ਆਪਣੀ ਵਾਰੀ ਕਿਸੇ
ਹੋਰ ਨੂੰ ਵੀ ਦੇ ਦਿੰਦੇ ਸਨ। ਉਨ੍ਹਾਂ ਵੇਲਿਆਂ ਵਿੱਚ, ਵੱਡਿਆਂ ਦੇ ਦੱਸਣ
ਮੁਤਾਬਕ ਭੱਠੀ ਤੇ ਵਿਆਹ ਜਿੰਨੀ ਰੌਣਕ ਹੁੰਦੀ ਸੀ ਕਿਉਂਕਿ ਲੋਕ ਦਾਣੇ
ਭੁਨਾ ਕੇ ਚੱਬਣ ਦੇ ਸ਼ੁਕੀਨ ਹੁੰਦੇ ਸਨ।
ਦੁਪਹਿਰਾ ਢਲਣ ਤੋਂ ਬਾਅਦ ਭੱਠੀਆਂ
ਤੇ ਰੌਣਕ ਲੱਗਣੀ ਸ਼ੁਰੂ ਹੋ ਜਾਂਦੀ ਸੀ। ਪਰ ਹੁਣ ਤਾਂ ਇਹ ਸਭ ਕੁਝ ਬੀਤੇ
ਵੇਲੇ ਦੀਆਂ ਬਾਤਾਂ ਬਣਕੇ ਹੀ ਰਹਿ ਗਿਆ ਹੈ।
ਲਖਵਿੰਦਰ ਜੌਹਲ
‘ਧੱਲੇਕੇ’ ਫ਼ੋਨ ਨੰ: +91 9815959476 ਈਮੇਲ: johallakwinder@gmail.com
|
|
|
|
|
|
|
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|