|
|
ਪਟਿਆਲਾ ਦਾ ਨਾਮ
ਰੌਸ਼ਨ ਕਰਨ ਵਾਲੇ ਆਈ.ਏ.ਐਸ. ਅਧਿਕਾਰੀ
ਉਜਾਗਰ ਸਿੰਘ
08/10/2023 |
|
|
|
ਪਟਿਆਲਾ
ਨੂੰ ਮਾਣ ਜਾਂਦਾ ਹੈ ਕਿ ਵਿਦਿਆ ਦਾ ਮੁੱਖ ਕੇਂਦਰ ਹੋਣ ਕਰਕੇ ਇਥੋਂ ਦੇ
ਵਸਿੰਦੇ ਪੰਜਾਬ ਵਿੱਚ ਵਧੇਰੇ ਆਈ.ਏ.ਐਸ. ਅਧਿਕਾਰੀ
ਹੋਏ ਹਨ। ਵੈਸੇ ਪੰਜਾਬ ਵਿੱਚੋਂ ਹੁਸ਼ਿਆਰਪੁਰ ਦਾ ਨਾਂ ਪਹਿਲੇ ਨੰਬਰ ‘ਤੇ
ਆਉਂਦਾ ਹੈ ਪ੍ਰੰਤੂ ਪਟਿਆਲਾ ਦੇ ਰਹਿਣ ਵਾਲੇ ਮੁੱਖ ਸਕੱਤਰ ਡਿਪਟੀ
ਕਮਿਸ਼ਨਰ ਦੇ ਮਹੱਤਵਪੂਰਨ ਅਹੁਦਿਆਂ ‘ਤੇ ਵਧੇਰੇ ਮਾਤਰਾ ਵਿੱਚ ਰਹੇ
ਹਨ। ਕਹਿਣ ਤੋਂ ਭਾਵ ਪੰਜਾਬ ਦੇ ਵਿਕਾਸ ਵਿੱਚ ਪਟਿਆਲਾ ਦਾ ਯੋਗਦਾਨ
ਮਹੱਤਵਪੂਰਨ ਰਿਹਾ ਹੈ।
ਮੁੱਖ ਸਕੱਤਰ ਅਤੇ ਡਿਪਟੀ ਕਮਿਸ਼ਨਰ
ਜਿਲ੍ਹੇ ਦੇ ਸਮੁੱਚੇ ਵਿਕਾਸ ਦੀ ਨਿਗਰਾਨੀ ਕਰਨ ਦਾ ਜ਼ਿੰਮੇਵਾਰ ਹੁੰਦਾ ਹੈ।
ਸਕੱਤਰ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁੱਖੀਆਂ ਅਤੇ ਡਿਪਟੀ ਕਮਿਸ਼ਨਰ
ਜਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁੱਖੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ
ਨਿਗਰਾਨੀ ਕਰਦਾ ਹੈ। ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਰਹੇ ਪਟਿਆਲਾ
ਦੇ 5 ਮੁੱਖ ਸਕੱਤਰ /ਵਧੀਕ/ਸ਼ਪੈਸ਼ਲ ਮੁੱਖ ਸਕੱਤਰ ਤੇ ਦੋ ਦਰਜਨ ਦੇ ਲਗਪਗ
ਮਰਦ ਡਿਪਟੀ ਕਮਿਸ਼ਨਰਾਂ ਵਿੱਚ ਅਨੁਰਿਧ ਤਿਵਾੜੀ, ਅਨੁਰਾਗ ਵਰਮਾ,
ਕਰਨਵੀਰ ਸਿੰਘ ਸਿੱਧੂ, ਕਾਹਨ ਸਿੰਘ ਪੰਨੂੰ, ਵਿਕਾਸ ਪ੍ਰਤਾਪ, ਕੁਲਵੀਰ
ਸਿੰਘ ਕੰਗ, ਹਰਕੇਸ਼ ਸਿੰਘ ਸਿੱਧੂ, ਐਸ.ਕੇ. ਆਹਲੂਵਾਲੀਆ, ਮਨਜੀਤ
ਸਿੰਘ ਨਾਰੰਗ, ਮਹਿੰਦਰ ਸਿੰਘ ਕੈਂਥ, ਸ਼ਿਵਦੁਲਾਰ ਸਿੰਘ ਢਿਲੋਂ,
ਅੰਮਿ੍ਰਤਪਾਲ ਸਿੰਘ ਵਿਰਕ, ਗੁਰਪਾਲ ਸਿੰਘ ਚਾਹਲ, ਜਸਕਿਰਨ ਸਿੰਘ, ਗੁਰਮੇਲ
ਸਿੰਘ ਬੈਂਸ, ਅਮਰਜੀਤ ਸਿੰਘ ਸਿੱਧੂ, ਧਰਮਪਾਲ ਗੁਪਤਾ, ਸੁਰੇਸ਼ ਸ਼ਰਮਾ,
ਵਰਿੰਦਰ ਸ਼ਰਮਾ, ਅਸ਼ੋਕ ਸਿੰਗਲਾ ਅਤੇ ਰਾਜੇਸ਼ ਧੀਮਾਨ ਹਨ।
ਅਨੁਰਿਧ
ਤਿਵਾੜੀ ਪੰਜਾਬ ਦੇ ਮੁੱਖ ਸਕੱਤਰ ਰਹੇ ਹਨ। ਉਹ ਬਹੁਤ ਹੀ ਮਹੱਤਵਪੂਰਨ
ਵਿਭਾਗਾਂ ਦੇ ਮੁਖੀ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਵੀ ਰਹੇ
ਹਨ। ਉਹ ਪਟਿਆਲਾ ਹੀ ਪੜ੍ਹੇ ਹਨ ਅਤੇ ਇੰਜਿਨੀਅਰਿੰਗ ਦੀ ਡਿਗਰੀ 'ਥਾਪਰ
ਇਨਸਟੀਚਿਊਟ ਆਫ ਇੰਜਿਨੀਅਰਿੰਗ ਐਂਡ ਟੈਕਨਾਲੋਜੀ' ਤੋਂ ਕਰਕੇ
ਇਕਨਾਮਿਕਸ ਵਿੱਚ ਮਾਸਟਰ ਡਿਗਰੀ 'ਪੰਜਾਬ
ਯੂਨੀਵਰਸਿਟੀ ਚੰਡੀਗੜ੍ਹ' ਤੋਂ ਕੀਤੀ। ਉਨ੍ਹਾਂ ਮਾਸਟਰ ਡਿਗਰੀ ਇਨ
ਇੰਟਰਨੈਸ਼ਨਲ ਡਿਵੈਲਪਮੈਂਟ ਪਾਲਿਸੀ 'ਡਿਊਕ
ਯੂਨੀਵਰਸਿਟੀ' ਤੋਂ ਪਾਸ ਕੀਤੀ। ਉਹ 1990 ਬੈਚ ਦੇ
ਆਈ.ਏ.ਐਸ.ਅਧਿਕਾਰੀ ਹਨ।
ਅਨੁਰਾਗ ਵਰਮਾ ਵਰਤਮਾਨ ਪੰਜਾਬ ਦੇ
ਮੁੱਖ ਸਕੱਤਰ ਜੋ ਤਿੰਨ ਜਿਲਿ੍ਹਆਂ ਬਠਿੰਡਾ, ਲੁਧਿਆਣਾ ਤੇ ਜਲੰਧਰ ਦੇ
ਡਿਪਟੀ ਕਮਿਸ਼ਨਰ ਰਹੇ। ਇਸ ਤੋਂ ਇਲਾਵਾ ਉਨ੍ਹਾਂ ਮਾਲ ਵਿਭਾਗ ਦੇ ਵਿਤ
ਕਮਿਸ਼ਨਰ ਹੁੰਦਿਆਂ ਖੇਤੀਬਾੜੀ ਦੇ ਲੈਂਡ ਰਿਕਾਰਡ ਦਾ
ਕੰਪਿਊਟਰੀਕਰਨ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ।
ਪੰਜਾਬ ਦੇ
1000 ਪਿੰਡਾਂ ਵਿੱਚ ਪਲੇਅ ਗਰਾਊਂਡ ਅਤੇ ਪਾਰਕ
ਬਣਵਾਏ। ਉਨ੍ਹਾਂ ਦਾ ਪਰਿਵਾਰ ਵਿਦਿਅਕ ਮਾਹਿਰਾਂ ਦਾ ਪਰਿਵਾਰ ਗਿਣਿਆਂ
ਜਾਂਦਾ ਹੈ। ਅਨੁਰਾਗ ਵਰਮਾ ਦਾ ਪਿੰਡ ਚਲੈਲਾ ਪਟਿਆਲਾ ਜਿਲ੍ਹੇ ਵਿੱਚ ਹੈ।
ਉਨ੍ਹਾਂ ਦੇ ਪਿਤਾ ਪ੍ਰੋ.ਬੀ.ਸੀ.ਵਰਮਾ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਅਤੇ
ਮਾਤਾ ਪਿ੍ਰੰਸੀਪਲ ਕੌਸ਼ਲਿਆ ਵਰਮਾ ਉਪ ਜਿਲ੍ਹਾ ਸਿਖਿਆ ਅਧਿਕਾਰੀ ਸੇਵਾ ਮੁਕਤ
ਹੋਏ ਹਨ।
ਅਨੁਰਾਗ ਵਰਮਾ ਨੇ 'ਥਾਪਰ ਇਨਸਟੀਚਿਊਟ ਆਫ
ਇੰਜਿਨੀਅਰਿੰਗ ਐਂਡ ਟੈਕਨਾਲੋਜੀ' ਤੋਂ ਇਲੈਕਟ੍ਰਾਨਿਕ ਕਮਿਊਨੀਕੇਸ਼ਨ
ਵਿੱਚ ਡਿਗਰੀ ਕੀਤੀ ਹੈ। ਉਹ ਗੋਲਡ ਮੈਡਲਿਸਟ ਹਨ।
ਆਈ.ਏ.ਐਸ.ਦੇ 1993 ਬੈਚ ਵਿੱਚੋਂ 7ਵੇਂ ਨੰਬਰ ਤੇ
ਆਏ ਸਨ।
ਕਰਨਵੀਰ
ਸਿੰਘ ਸਿੱਧੂ ਦਾ ਪਿਛੋਕੜ ਬਠਿੰਡਾ ਜਿਲ੍ਹੇ ਦਾ ਹੈ ਪ੍ਰੰਤੂ ਉਨ੍ਹਾਂ ਦੇ
ਮਾਤਾ ਪਿਤਾ ਪਟਿਆਲਾ ਵਿਖੇ ਹੀ ਨੌਕਰੀ ਕਰਦੇ ਰਹੇ ਹਨ। ਉਹ 'ਯਾਦਵਿੰਦਰਾ
ਪਬਲਿਕ ਸਕੂਲ ਪਟਿਆਲਾ' ਹੀ ਪੜ੍ਹੇ ਹਨ ਅਤੇ ਥਾਪਰ ਇਨਸਟੀਚਿਊਟ ਆਫ
ਇੰਜਿਨੀਅਰਿੰਗ ਤੋਂ ਇੰਜਿਨੀਅਰਿੰਗ/em>
ਦੀ ਡਿਗਰੀ ਗੋਲਡ ਮੈਡਲਿਸਟ ਲੈ ਕੇ ਪਾਸ ਕੀਤੀ ਹੈ।
1996-97 ਵਿੱਚ ਉਹ ਇੰਗਲੈਂਡ ਦੀ ਯੂਨੀਵਰਸਿਟੀ ਆਫ ਮਾਨਚੈਸਟਰ
ਵਿੱਚ ਵੀ ਪੜ੍ਹੇ ਹਨ। ਉਹ ਕਈ ਮਹੱਤਵਪੂਰਨ ਵਿਭਾਗਾਂ ਦੇ ਸਕੱਤਰ ਅਤੇ ਸਪੈਸ਼ਲ
ਮੁੱਖ ਸਕੱਤਰ ਸੇਵਾ ਮੁਕਤ ਹੋਏ ਹਨ। ਉਹ ਦਹਿਸ਼ਗਰਦੀ ਦੇ ਦਿਨਾ ਵਿੱਚ
ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸਨ, ਜਦੋਂ ਇਕ ਜਹਾਜ ਅਗਵਾ ਹੋ ਗਿਆ ਸੀ
ਤਾਂ ਉਨ੍ਹਾਂ ਅਗਵਾਕਾਰਾਂ ਨਾਲ ਜਹਾਜ ਵਿੱਚ ਜਾ ਕੇ ਗੱਲਬਾਤ ਕਰਕੇ
ਸੁਰੈਂਡਰ ਕਰਵਾਇਆ ਤੇ ਮੁਸਾਫਰਾਂ ਨੂੰ ਛੁਡਵਾਇਆ ਸੀ।
ਗਿਆਨ
ਸਿੰਘ ਰਾੜੇਵਾਲਾ ਦਾ ਪਿਛੋਕੜ ਭਾਵੇਂ ਲੁਧਿਆਣਾ ਜਿਲ੍ਹੇ ਦਾ ਹੈ ਪ੍ਰੰਤੂ
ਬਹੁਤਾ ਸਮਾਂ ਪਟਿਆਲਾ ਹੀ ਰਹੇ ਸਨ। ਉਨ੍ਹਾਂ ਦੀ ਪਤਨੀ ਮਨਮੋਹਨ ਕੌਰ
ਪਟਿਆਲਾ ਤੋਂ ਲੋਕ ਸਭਾ ਦੀ ਚੋਣ ਵੀ ਲੜੀ ਸੀ। ਉਹ ਇੱਕੋ ਇੱਕ ਅਜਿਹੇ
ਵਿਅਕਤੀ ਹਨ, ਜਿਹੜੇ ਪੈਪਸੂ ਵਿੱਚ ਪਟਿਆਲਾ ਦੇ ਡਿਪਟੀ
ਕਮਿਸ਼ਨਰ, ਸ਼ੈਸ਼ਨਜ ਜੱਜ, ਹਾਈ ਕੋਰਟ ਦਦੇ ਜੱਜ, ਪੰਜਾਬ ਦੇ ਮੰਤਰੀ ਅਤੇ
ਪੈਪਸੂ ਦੇ ਮੁੱਖ ਮੰਤਰੀ ਰਹੇ ਹਨ। ਉਹ ਵੀ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ
‘ਤੇ ਜਾਣੇ ਜਾਂਦੇ ਸਨ।
ਹਰਕੇਸ਼ ਸਿੰਘ ਸਿੱਧੂ ਦੀ ਮਾਲ
ਰਿਕਾਰਡ ਦਾ ਕੰਪਿਊਟਰੀਕਰਨ ਕਰਨ ਵਿੱਚ ਬਹੁਤ ਵਧੀਆ
ਕਾਰਗੁਜ਼ਾਰੀ ਰਹੀ ਹੈ। ਮਾਲ ਰਿਕਾਰਡ ਦਾ ਕੰਪਿਊਟਰੀਕਰਨ
ਕਰਵਾਉਣ ਵਾਲੇ ਉਹ ਪਹਿਲੇ ਡਿਪਟੀ ਕਮਿਸ਼ਨਰ ਹਨ। ਭਾਵੇਂ ਬਾਕੀ
ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀ ਕੰਪਿਊਟਰੀਕਰਨ
ਕਰਵਾਇਆ ਹੈ ਪ੍ਰੰਤੂ ਹਰਕੇਸ਼ ਸਿੰਘ ਸਿੱਧੂ ਨੇ ਨਿਸਚਤ ਸਮੇਂ ਤੋਂ ਵੀ
ਪਹਿਲਾਂ ਮੁਕੰਮਲ ਕਰਵਾ ਦਿੱਤਾ ਸੀ। ਉਨ੍ਹਾਂ ਦੀ ਨਿਰਪੱਖਤਾ ਅਤੇ ਇਮਾਨਦਾਰੀ
ਕਈ ਵਾਰੀ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਦੀ ਰਹੀ, ਜਿਸ ਕਰਕੇ ਉਨ੍ਹਾਂ
ਨੂੰ ਤਿੰਨ ਜਿਲਿ੍ਹਆਂ ਵਿੱਚ ਜਾਣਾ ਪਿਆ ਕਿਉਂਕਿ ਉਹ ਗ਼ਲਤ ਕੰਮਾਂ ਲਈ
ਸਿਆਸਤਦਾਨਾ ਤੇ ਸੀਨੀਅਰ ਅਧਿਕਾਰੀਆਂ ਦੀ ਪਰਵਾਹ ਨਹੀਂ ਕਰਦੇ
ਸਨ। ਉਸ ਨੇ ਮਾਲ ਵਿਭਾਗ ਵਿੱਚੋਂ ਭਰਿਸ਼ਟਾਚਾਰ ਖ਼ਤਮ ਕਰਨ ਦਾ ਆਪਣਾ ਨਿਰਾਲੇ
ਢੰਗ ਨਾਲ ਕੰਮ ਕੀਤਾ ਹੈ। ਉਹ ਹਰ ਰੋਜ਼ ਰਜਿਸਟਰੀਆਂ
ਕਰਵਾਉਣ ਵਾਲਿਆਂ ਨੂੰ ਟੈਲੀਫ਼ੋਨ ਕਰਕੇ ਪੁਛਦੇ ਸਨ ਕਿ ਉਨ੍ਹਾਂ ਨੇ ਰਿਸ਼ਵਤ
ਤਾਂ ਨਹੀਂ ਦਿੱਤੀ। ਕਈ ਕੇਸਾਂ ਵਿੱਚ ਉਨ੍ਹਾ ਰਿਸ਼ਵਤ ਦੇ ਪੈਸੇ ਵਾਪਸ ਵੀ
ਕਰਵਾਏ ਹਨ। ਉਹ ਆਪਣੇ ਪਿੰਡ ਦੇ ਸਰਪੰਚ ਰਹੇ ਹਨ, ਇਸ ਕਰਕੇ ਉਨ੍ਹਾਂ ਨੂੰ
ਪਿੰਡਾਂ ਦੇ ਲੋਕਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਬਾਰੇ ਪੂਰੀ
ਜਣਕਾਰੀ ਸੀ।
ਇਸੇ
ਤਰ੍ਹਾਂ ਐਸ.ਕੇ./em> ਆਹਲੂਵਾਲੀਆ ਨੇ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ
ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਯਾਦ ਵਿੱਚ ਆਯੋਜਤ ਕੀਤੇ
ਜਾਂਦੇ ਫ਼ਤਿਹਗੜ੍ਹ ਦੇ ਸ਼ਹੀਦੀ ਜੋੜ ਮੇਲ ਦੇ ਮੌਕੇ ‘ਤੇ ਖੀਰ-ਪੂੜੇ,
ਮਠਿਆਈਆਂ ਅਤੇ ਹੋਰ ਅਜਿਹੇ ਲੰਗਰ ਲਗਾਉਣ ‘ਤੇ ਪਾਬੰਦੀ ਲਾ ਕੇ ਸਿੱਖ ਧਰਮ
ਦੀ ਪਵਿਤਰਤਾ ਬਰਕਰਾਰ ਰੱਖਣ ਵਿੱਚ ਵਿਲੱਖਣ ਯੋਗਦਾਨ ਪਾਇਆ ਸੀ, ਇਸ ਤੋਂ
ਇਲਾਵਾ ਉਨ੍ਹਾਂ ਜੋੜ ਮੇਲ ਦੌਰਾਨ ਧਾਰਮਿਕ ਸ਼ਬਦਾਂ ਤੋਂ ਇਲਾਵਾ ਹੋਰ ਸਾਰੇ
ਗਾਣਿਆਂ ਅਤੇ ਅਸੱਭਿਅਕ ਕਾਰਵਾਈਆਂ ਦੀ ਵੀ ਮਨਾਹੀ ਕਰ ਦਿੱਤੀ ਸੀ।
ਫਤਿਹਗੜ੍ਹ ਸਾਹਿਬ ਦੇ ਐਂਟਰੀ ਪੁਅਇੰਟਾਂ ‘ਤੇ ਯਾਦਗਾਰੀ ਗੇਟਾਂ
ਦੀ ਉਸਾਰੀ ਵੀ ਕਰਵਾਈ ਸੀ। ਜਿਹੜਾ ਕੰਮ ਕੋਈ ਸਿੱਖ ਡਿਪਟੀ ਕਮਿਸ਼ਨਰ
ਵੀ ਨਹੀਂ ਕਰਵਾ ਸਕਿਆ ਉਹ ਕੰਮ ਐਸ.ਕੇ.ਆਹਲੂਵਾਲੀਆ ਨੇ ਕਰਕੇ
ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ।
ਵਿਕਾਸ ਪ੍ਰਤਾਪ
ਫਤਿਹਗੜ੍ਹ ਵਿਖੇ ਡਿਪਟੀ ਕਮਿਸ਼ਨਰ ਰਹੇ ਹਨ। ਉਹ ਬਹੁਤ ਮਿਹਨਤੀ
ਅਤੇ ਦੂਰਅੰਦੇਸ਼ੀ ਨਾਲ ਵਿਕਾਸ ਦੇ ਕੰਮ ਕਰਵਾਉਂਦੇ ਰਹੇ ਹਨ।
ਸ਼ਿਵਦੁਲਾਰ ਸਿੰਘ ਢਿਲੋਂ ਅੰਮਿ੍ਰਤਸਰ ਸੈਂਸੇਟਿਵ ਜਿਲ੍ਹਾ ਤੇ
ਪਵਿਤਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਰਹੇ ਹਨ। ਜਦੋਂ ਭਾਰਤੀ
ਜਵਾਨ ਵਿੰਗ ਕਮਾਂਡਰ ਅਭਿਨੰਦਨ ਵਰਥਮਨ ਦਾ ਜਹਾਜ ਪਾਕਿਸਤਾਨੀਆਂ
ਨੇ ਸੁੱਟ ਲਿਆ ਸੀ, ਜਦੋਂ ਉਸ ਨੂੰ ਪਾਕਿਸਤਾਨ ਨੇ 1 ਮਾਰਚ 2019 ਨੂੰ
ਵਾਹਗਾ ਸਰਹੱਦ ‘ਤੇ ਲਿਆਕੇ ਛੱਡਣਾ ਸੀ ਤਾਂ ਦੇਸ਼ ਵਿਦੇਸ਼ ਦਾ ਮੀਡੀਆ ਉਥੇ
ਪਹੁੰਚਿਆ ਹੋਇਆ ਸੀ, ਜੋ ਉਸ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ। ਸ਼ਿਵਦੁਲਾਰ
ਸਿੰਘ ਢਿਲੋਂ ਨੇ ਬਹੁਤ ਹੀ ਸਿਆਣਪ ਅਤੇ ਸੰਜੀਦਗੀ ਨਾਲ ਉਸ ਹਾਲਾਤ ਨੂੰ
ਕੰਟਰੋਲ ਕਰਕੇ ਅਭਿਨੰਦਨ ਵਰਥਮਨ ਨੂੰ ਭਾਰਤੀ ਫ਼ੌਜੀ ਅਧਿਕਾਰੀਆਂ ਦੇ
ਹਵਾਲੇ ਕਰ ਦਿੱਤਾ। ਇਸੇ ਤਰ੍ਹਾਂ ਕੋਵਿਡ ਦੌਰਾਨ ਹਜ਼ੂਰ ਸਾਹਿਬ ਤੋਂ 200
ਸ਼ਰਧਾਲੂਆਂ ਨੂੰ ਲਿਆਕੇ ਕੈਂਪਾਂ ਵਿੱਚ ਠਹਿਰਾਇਆ ਜਦੋਂ ਕਿ ਸ਼ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਕਾਰੀ ਅਧਿਕਾਰੀ ਅਤੇ ਰਾਜ ਕਰ ਰਹੀ ਪਾਰਟੀ
ਤੇ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਸਰਾਂ ਵਿੱਚ ਠਹਿਰਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਦਲੀਲ ਦਿੱਤੀ ਕਿ
ਸ਼ਰੋਮਣੀ ਕਮੇਟੀ ਦੀ ਸਰਾਂ ਵਿੱਚੋਂ ਸ਼ਰਧਾਲੂਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ
ਮੱਥਾ ਟੇਕਣ ਤੋਂ ਕੋਈ ਰੋਕ ਨਹੀਂ ਸਕਦਾ, ਜਿਸ ਕਰਕੇ ਕਰੋਨਾ ਫੈਲਣ ਦਾ ਡਰ
ਹੋਵੇਗਾ। ਉਨ੍ਹਾਂ ਦਿਨਾਂ ਵਿੱਚ 'ਤਬਲੀਕੀ ਜਮਾਤ' ਤੇ ਕਰੋਨਾ ਫੈਲਾਉਣ ਦੇ
ਇਲਜ਼ਾਮ ਲੱਗ ਰਹੇ ਸਨ। ਕਰੋਨਾ ਸੰਬੰਧੀ ਸਾਮਾਨ ਖ੍ਰੀਦਣ ਲਈ ਸਰਦੇ ਪੁਜਦੇ
ਲੋਕਾਂ ਦੇ ਸਹਿਯੋਗ ਨਾਲ ਰੀਬੋਟ ਪ੍ਰਣਾਲੀ ਰਾਹੀਂ ਦਵਾਈਆਂ ਤੇ
ਖਾਣਾ ਮਰੀਜਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ। ਸ਼੍ਰੀ ਗੁਰੂ ਨਾਨਕ ਦੇਵ
ਜੀ ਦੇ 550ਵੇਂ ਪੁਰਵ ਦੇ ਮੌਕੇ ‘ਤੇ 84 ਮੁਲਕਾਂ ਦੇ ਨੁਮਾਇੰਦਿਆਂ ਨੂੰ
ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣ ਅਤੇ ਠਹਿਰਾਉਣ ਦੇ ਪ੍ਰਬੰਧ
ਕੀਤੇ। ਇਨ੍ਹਾਂ ਸਾਰੇ ਕੰਮਾ ਕਰਕੇ ਉਨ੍ਹਾਂ ਨੇ ਬਿਹਤਰੀਨ ਪ੍ਰਬੰਧਕ ਹੋਣ ਦਾ
ਸਬੂਤ ਦਿੱਤਾ।
ਵਾਤਾਵਰਨ
ਪ੍ਰੇਮੀ ਕਾਹਨ ਸਿੰਘ ਪੰਨੂੰ 1990 ਬੈਚ ਦੇ ਆਈ.ਏ.ਐਸ./em> ਅੰਮਿ੍ਰਤਸਰ ਵਿਖੇ ਕਾਬਲ ਅਧਿਕਾਰੀ ਸਾਬਤ ਹੋਏ
ਹਨ। ਪੰਜਾਬ ਪਾਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ
ਹੁੰਦਿਆਂ ਮਹੱਤਵਪੂਰਨ ਸੁਧਾਰ ਕੀਤੇ। ਗੁਰਮੇਲ ਸਿੰਘ ਬੈਂਸ ਫਤਿਹਗੜ੍ਹ
ਸਾਹਿਬ ਤੇ ਮਾਨਸਾ ਤੇ ਜਸਕਿਰਨ ਸਿੰਘ ਸੰਗਰੂਰ, ਮੁਕਤਸਰ ਤੇ ਕਪੂਰਥਲਾ,
ਡੀ.ਸੀ. ਹੁੰਦਿਆਂ ਸਪੋਰਟਸ ਅਤੇ ਪ੍ਰਬੰਧਕੀ ਅਨੁਸ਼ਾਸ਼ਨ
ਕਾਇਮ ਰੱਖਣ ਵਿੱਚ ਵਿਲੱਖਣ ਯੋਗਦਾਨ ਪਾਇਆ। ਮ
ਨਜੀਤ ਸਿੰਘ ਨਾਰੰਗ
ਫੀਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਸਰਹੱਦੀ ਜਿਲ੍ਹੇ ਵਿੱਚ
ਟ੍ਰੈਫਿਕ ਸਮੱਸਿਆ ਦਾ ਹਲ ਕਰਵਾਇਆ। ਸਟਰੀਟ ਲਾਈਟਾਂ
ਲਗਵਾਈਆਂ ਅਤੇ ਲੋਕਾਂ ਨੂੰ ਟ੍ਰੈਫਿਕ ਸੰਬੰਧੀ ਜਾਣਕਾਰੀ ਦੇਣ ਦੇ
ਯੋਗ ਪ੍ਰਬੰਧ ਕੀਤੇ। ਇਥੋਂ ਤੱਕ ਕਿ ਸਕੂਲਾਂ ਵਿੱਚ ਟ੍ਰੈਫਿਕ
ਬਾਰੇ ਬੱਚਿਆਂ ਵਿੱਚ ਜਾਗ੍ਰਤੀ ਪੈਦਾ ਕਰਵਾਉਣ ਲਈ ਭਾਸ਼ਣ ਯੋਗਤਾਵਾਂ
ਕਰਵਾਈਆਂ। ਸਵੈ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਵਿਕਾਸ ਦੇ
ਹਿੱਸੇਦਾਰ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਦਫਤਰ ਅਤੇ ਘਰ ਕਦੀਂ ਵੀ
ਕੋਈ ਵਿਅਕਤੀ ਬਿਨਾ ਝਿਜਕ ਆ ਕੇ ਮਿਲ ਸਕਦਾ ਸੀ।
ਧਰਮਪਾਲ ਗੁਪਤਾ
ਬਰਨਾਲਾ ਤੇ ਮਾਨਸਾ ਡਿਪਟੀ ਕਮਿਸ਼ਨਰ ਹੁੰਦਿਆਂ ਸ਼ਰਾਫਤ ਤੇ
ਨੇਕਨੀਤੀ ਨਾਲ ਫਰਜ ਨਿਭਾਏ।
ਕੁਲਵੀਰ ਸਿੰਘ ਕੰਗ ਮੋਗਾ ਵਿਖੇ
ਬੇਬਾਕੀ ਨਾਲ ਕੰਮ ਕੀਤੇ। ਗੁਰਪਾਲ ਸਿੰਘ ਚਾਹਲ ਮਾਨਸਾ ਵਿਖੇ ਡਿਪਟੀ
ਕਮਿਸ਼ਨਰ ਹੁੰਦਿਆਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਕੰਮਾਂ ਨੂੰ ਤੁਰਤ
ਫੁਰਤ ਹੱਲ ਕਰਕੇ ਨਾਮਣਾ ਖੱਟਿਆ। ਅਮਰਜੀਤ ਸਿੰਘ ਸਿੱਧੂ ਪਟਿਆਲਾ ਵਿਖੇ
ਸ਼ਰਾਫਤ ਨਾਲ ਫਰਜ ਨਿਭਾਏ। ਵਰਿੰਦਰ ਸ਼ਰਮਾ ਮਾਨਸਾ, ਜਲੰਧਰ ਅਤੇ ਲੁਧਿਆਣਾ
ਡਿਪਟੀ ਕਮਿਸ਼ਨਰ ਰਹੇ ਹਨ। ਉਸ ਦਾ ਆਮ ਲੋਕਾਂ ਨਾਲ ਵਿਵਹਾਰ ਬਹੁਤ
ਹੀ ਸਦਭਾਵਨਾ ਵਾਲਾ ਰਿਹਾ, ਇਸ ਕਰਕੇ ਲੋਕ ਉਸ ਨੂੰ ਅਪਣੱਤ ਨਾਲ ਆਪਣਾ
ਡੀ.ਸੀ.ਕਹਿੰਦੇ ਸਨ। ਉਸ ਨੇ ਪੰਜਾਬੀ ਵਿੱਚ ਆਈ.ਏ.ਐਸ. ਦਾ
ਇਮਤਿਹਾਨ ਪਾਸ ਕੀਤਾ। ਉਹ ਭਾਗਸੀ ਪਿੰਡ ਤੋਂ ਹਨ, ਉਨ੍ਹਾਂ ਦੇ ਪਿਤਾ ਜੀਤ
ਰਾਮ ਸ਼ਰਮਾ ਅਧਿਆਪਕ ਹਨ।
ਵਰਿੰਦਰ
ਸ਼ਰਮਾ ਨੇ ਮੁੱਢਲੀ ਦਸਵੀਂ ਤੱਕ ਦੀ ਵਿਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ
ਪ੍ਰਾਪਤ ਕੀਤੀ ਅਤੇ ਬੀ.ਟੈਕ. ਚੰਡੀਗੜ੍ਹ ਇੰਜਿਨੀਅਰਿੰਗ ਕਾਲਜ ਤੋਂ ਪਾਸ ਕੀਤੀ। ਸੁਰੇਸ਼ ਸ਼ਰਮਾ
ਮੋਗਾ, ਅੰਮਿ੍ਰਤਪਾਲ ਸਿੰਘ ਵਿਰਕ ਸੰਗਰੂਰ ਤੇ ਬਰਨਾਲਾ, ਰਾਜੇਸ਼
ਧੀਮਾਨ ਫੀਰੋਜਪੁਰ ਅਤੇ ਅਸ਼ੋਕ ਸਿੰਗਲਾ ਫਤਿਹਗੜ੍ਹ ਸਾਹਿਬ ਤੇ ਮੋਗਾ ਦੇ
ਡਿਪਟੀ ਕਮਿਸ਼ਨਰ ਰਹੇ ਹਨ। ਵੈਸੇ ਤਾਂ ਹਰ ਡਿਪਟੀ ਕਮਿਸ਼ਨਰ
ਨੇ ਆਪਣੀ ਯੋਗਤਾ ਅਨੁਸਾਰ ਚੰਗੇ ਕੰਮ ਕੀਤੇ ਹਨ। ਹਰ ਵਿਅਕਤੀ ਦੀ ਕੰਮ ਕਰਨ
ਦੀ ਆਪਣੀ ਸੋਚ ਅਤੇ ਤੌਰ ਤਰੀਕਾ ਹੁੰਦਾ ਹੈ। ਪਟਿਆਲਾ ਤੋਂ ਜਗਜੀਤ ਪੁਰੀ
ਅਤੇ ਅਸ਼ੋਕ ਗੋਇਲ ਸ੍ਰ.ਬੇਅੰਤ ਸਿੰਘ ਮੁੱਖ ਮੰਤਰੀ ਡਿਪਟੀ ਪਿ੍ਰੰਸੀਪਲ
ਸਕੱਤਰ ਰਹੇ ਹਨ।
ਸਾਬਕਾ ਜਿਲ੍ਹਾ
ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
|
|
|
|
ਪਟਿਆਲਾ
ਦਾ ਨਾਮ ਰੌਸ਼ਨ ਕਰਨ ਵਾਲੇ ਆਈ.ਏ.ਐਸ. ਅਧਿਕਾਰੀ
ਉਜਾਗਰ ਸਿੰਘ |
31
ਅਗਸਤ ਬਰਸੀ ਤੇ ਵਿਸ਼ੇਸ਼
ਸਿਆਸੀ
ਤਿਗੜਮਬਾਜ਼ੀਆਂ ਬੇਅੰਤ ਸਿੰਘ ਦੀ ਕਾਬਲੀਅਤ ਨੂੰ ਰੋਕਨਾ ਸਕੀਆਂ
ਉਜਾਗਰ ਸਿੰਘ |
ਇਨਸਾਫ
ਪਸੰਦ ਅਤੇ ਇਮਾਨਦਾਰੀ ਦੇ ਪ੍ਰਤੀਕ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ |
ਸਿਆਣਿਆਂ
ਦੀ 'ਸ਼ਹਿਰੀ ਸੱਥ' ਦੀ ਮਹਿਫਲ ਦੀਆਂ ਖ਼ੁਸ਼ਬੋਆਂ
ਉਜਾਗਰ ਸਿੰਘ/span> |
ਅਲਵਿਦਾ!
ਰੌਂਸ਼ਨ ਦਿਮਾਗ ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ
ਉਜਾਗਰ ਸਿੰਘ |
ਸਾਊ
ਸਿਆਸਤਦਾਨ: ਤੇਜ ਪ੍ਰਕਾਸ਼ ਸਿੰਘ ਕੋਟਲੀ
ਉਜਾਗਰ ਸਿੰਘ |
ਈਮਾਨਦਾਰੀ
ਜਿੰਦਾ ਬਾਦ ਰਵੇਲ ਸਿੰਘ |
ਸਮਾਜ
ਸੇਵਾ ਨੂੰ ਪ੍ਰਣਾਇਆ: ਭਗਵਾਨ ਦਾਸ ਗੁਪਤਾ/a>
ਉਜਾਗਰ ਸਿੰਘ |
ਗਿਆਨੀ
ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ
ਦਿੱਤਾ? ਉਜਾਗਰ ਸਿੰਘ |
ਸੀਤੋ
ਮਾਸੀ ਰਵੇਲ ਸਿੰਘ |
1
ਅਪ੍ਰੈਲ ਬਰਸੀ ‘ਤੇ
ਵਿਸ਼ੇਸ਼ ਸਿੱਖੀ ਸਿਦਕ
ਦਾ ਮੁਜੱਸਮਾ: ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ |
ਆਪਣੀਆਂ
ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ |
ਬਿਹਤਰ
ਜ਼ਿੰਦਗੀ ਦਾ ਰਾਹ ਕੇਹਰ
ਸ਼ਰੀਫ਼ |
ਪੰਜਾਬ
ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ
ਭੂਪਾਲ ਉਜਾਗਰ ਸਿੰਘ |
ਜਦੋਂ
ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ |
ਮੇਰੀ
ਵੱਡੀ ਭੈਣ ਰਵੇਲ ਸਿੰਘ |
ਸਿਪਾਹੀ
ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ
ਜੱਗੀ ਉਜਾਗਰ ਸਿੰਘ |
ਮਾਮੇ
ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ
ਮਾਲਵਿੰਦਰ ਸਿੰਘ ਮਾਲੀ |
ਬੇਦਾਗ਼
ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ
ਉਜਾਗਰ ਸਿੰਘ |
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|