|
|
|
|
|
ਅਲਵਿਦਾ! ਬੇਬਾਕ
ਪੱਤਰਕਾਰ ਸਰਬਜੀਤ ਸਿੰਘ ਪੰਧੇਰ
ਉਜਾਗਰ ਸਿੰਘ
05/05/2024 |
|
|
|
ਬੇਬਾਕ
ਤਜੇਕਾਰ ਪੱਤਰਕਾਰ, ਸੰਪਾਦਕ ਅਤੇ ਆਜ਼ਾਦ ਫੋਟੋਕਾਰ ਸਰਬਜੀਤ ਸਿੰਘ ਪੰਧੇਰ ਦਾ
ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਪੱਤਰਕਾਰ ਭਾਈਚਾਰੇ ਲਈ ਕਦੀਂ ਨਾ
ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਮੋਹ ਦੀਆਂ ਤੰਦਾਂ ਹਮੇਸ਼ਾ ਜੋੜ ਕੇ
ਰੱਖਣ ਵਾਲਾ ਮੋਹਵੰਤਾ ਪੱਤਰਕਾਰ ਆਪਣੇ ਦੋਸਤਾਂ ਮਿੱਤਰਾਂ ਨਾਲੋਂ ਮੋਹ ਤੋੜ
ਗਿਆ। ਪੱਤਰਕਾਰ ਦੋਸਤਾਂ ਦੀਆਂ ਮਹਿਫ਼ਲਾਂ ਦਾ ਸ਼ਿੰਗਾਰ, ਮਹਿਫ਼ਲਾਂ ਨੂੰ
ਸੁੰਨੀਆਂ ਕਰ ਗਿਆ।
ਸਰਬਜੀਤ ਪੰਧੇਰ ਬਹੁਤ ਹੀ ਪ੍ਰਤਿਭਾਵਾਨ,
ਸੰਜੀਦਾ, ਸੰਵੇਦਨਸ਼ੀਲ ਤੇ ਇਮਾਨਦਾਰ ਪੱਤਰਕਾਰ ਸੀ। ਸੰਜੀਦਾ ਵਿਅਕਤੀ ਹੋਣ
ਦੇ ਬਾਵਜੂਦ ਗੰਭੀਰ ਮੁੱਦਿਆਂ ਨੂੰ ਵੀ ਹਾਸੇ ਠੱਠੇ ਦੇ ਰੰਗਾਂ ਵਿੱਚ ਰੰਗ
ਦਿੰਦਾ ਸੀ। ਭਾਵੇਂ ਉਹ ਕਿਤਨੇ ਹੀ ਮਾਨਸਿਕ ਤਣਾਓ ਵਿੱਚ ਰਿਹਾ ਪ੍ਰੰਤੂ
ਦੋਸਤਾਂ ਮਿੱਤਰਾਂ ਨਾਲ ਕਦੇ ਵੀ ਆਪਣੀਆਂ ਉਲਝੀਆਂ ਤਾਣੀਆਂ ਨੂੰ ਸਾਂਝੀਆਂ
ਨਹੀਂ ਕੀਤੀਆਂ। ਉਸ ਵਿੱਚ ਹਰ ਸਮੱਸਿਆ ਦਾ ਮੁਕਾਬਲਾ ਕਰਨ ਦੀ ਸਮਰੱਥਾ ਸੀ।
ਉਹ ਮੋਹਵੰਤਾ ਇਨਸਾਨ ਸੀ, ਜਿਸ ਵੀ ਵਿਅਕਤੀ ਨੂੰ ਇੱਕ ਵਾਰ ਮਿਲ ਲਿਆ, ਉਹ
ਉਸ ਨੂੰ ਆਪਣਾ ਬਣਾ ਲੈਂਦਾ ਸੀ। ਮਨੁੱਖੀ ਰਿਸ਼ਤਿਆਂ ਦਾ ਕਦਰਦਾਨ ਸੀ। ਉਹ
ਰਿਸ਼ਤੇ ਨਿਭਾਉਣ ਦਾ ਵੀ ਪੱਕਾ ਸਮਰੱਥਕ ਸੀ।
ਸਰਬਜੀਤ ਪੰਧੇਰ ਕਦੀਂ ਵੀ ਕਿਸੇ ਨੂੰ ਆਪਣੇ ਤੋਂ
ਦੂਰ ਨਹੀਂ ਹੋਣ ਦਿੰਦਾ ਸੀ, ਬਸ਼ਰਤੇ ਕੇ ਕੋਈ ਖੁਦ ਹੀ ਉਸ ਨਾਲੋਂ ਨਾਤਾ ਤੋੜ
ਲਵੇ। ਉਹ ਖੁਦਦਾਰ ਵਿਅਕਤੀ ਸੀ। ਉਸ ਨੇ ਪੱਤਰਕਾਰੀ ਨੂੰ ਕਿਸੇ ਨਿੱਜੀ
ਹਿੱਤਾਂ ਲਈ ਨਹੀਂ ਵਰਤਿਆ। ਉਸ ਦਾ ਪਰਿਵਾਰ ਪੰਜਾਬ ਦੇ ਮਰਹੂਮ ਮੁੱਖ ਮੰਤਰੀ
ਸ੍ਰ. ਬੇਅੰਤ ਸਿੰਘ ਦੇ ਨਜ਼ਦੀਕ ਸੀ ਕਿਉਂਕਿ ਉਸ ਦਾ ਪਿੰਡ ਲੁਧਿਆਣਾ ਜ਼ਿਲ੍ਹੇ
ਵਿੱਚ ਸ੍ਰ.ਬੇਅੰਤ ਸਿੰਘ ਦੇ ਪਿੰਡ ਕੋਟਲੀ ਅਫ਼ਗਾਨਾਂ ਦੇ ਨਾਲ ਲੱਗਦਾ
ਸ਼ਾਹਪੁਰ ਸੀ। ਉਸ ਦੇ ਪਿਤਾ ਸ੍ਰ. ਗੁਰਦੇਵ ਸਿੰਘ ਪੰਧੇਰ ਨਫ਼ੀਸ ਕਿਸਮ ਦੇ
ਦਿਆਨਤਦਾਰ ਅਗਾਂਹਵਧੂ ਵਿਅਕਤੀ ਹਨ।
ਗੁਰਦੇਵ ਸਿੰਘ ਪੰਧੇਰ ਇਕ
ਵਾਰ ਪਾਇਲ ਵਿਧਾਨ ਸਭਾ ਹਲਕੇ ਤੋਂ ਚੋਣ ਵੀ ਲੜੇ ਸਨ। ਉਨ੍ਹਾਂ ਦਾ ਚੰਗਾ
ਖਾਂਦਾ ਪੀਂਦਾ ਖ਼ਾਨਦਾਨੀ ਲੁਧਿਆਣਾ ਜ਼ਿਲ੍ਹੇ ਦਾ ਮੰਨਿਆਂ ਪ੍ਰਮੰਨਿਆਂ
ਪਰਿਵਾਰ ਹੈ। ਉਹ ਅਕਸਰ ਜਦੋਂ ਬਤੌਰ ਪੱਤਰਕਾਰ ਸਰਦਾਰ ਬੇਅੰਤ ਸਿੰਘ ਨੂੰ
ਮਿਲਦਾ ਹੁੰਦਾ ਸੀ ਤਾਂ ਹਮੇਸ਼ਾ ਤਾਇਆ ਜੀ ਕਹਿ ਕੇ ਬੁਲਾਂਦਾ ਹੁੰਦਾ ਸੀ।
ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉਸ ਨੇ ਆਪਣੇ ਤਾਇਆ ਜੀ ਦੀ ਕੋਈ ਨਿੱਜੀ
ਲਾਭ ਲੈਣ ਦੀ ਗੱਲ ਨੂੰ ਸਵੀਕਾਰ ਨਹੀਂ ਕੀਤਾ। ਪੱਤਰਕਾਰੀ ਕਰਦਿਆਂ ਉਸ ਨੇ
ਕਿਸੇ ਵੀ ਸਿਆਸਤਦਾਨ ਤੋਂ ਕਦੀਂ ਵੀ ਕੋਈ ਰਿਆਇਤ ਨਹੀਂ ਲਈ। ਪ੍ਰੰਤੂ ਖ਼ਬਰ
ਕਰਨ ਲੱਗਿਆਂ ਉਸ ਨੇ ਕਿਸੇ ਨੂੰ ਵੀ ਮੁਆਫ਼ ਨਹੀਂ ਕੀਤਾ।
ਸਰਬਜੀਤ
ਪੰਧੇਰ ਨੇ ਆਪਣਾ ਪੱਤਰਕਾਰੀ ਦਾ ਕਿੱਤਾ ‘ ਦਾ ਟਰਬਿਊਨ’ ਅਖ਼ਬਾਰ ਵਿੱਚ
ਗੁਰਦਾਸਪੁਰ ਤੋਂ ਬਤੌਰ ਸਟਰਿੰਗਰ ਦੇ ਸ਼ੁਰੂ ਕੀਤਾ ਸੀ। ਉਸ ਤੋਂ
ਬਾਅਦ ਥੋੜ੍ਹਾ ਸਮਾਂ 'ਪੰਜਾਬ ਰਾਜ ਬਿਜਲੀ ਬੋਰਡ' ਵਿੱਚ ਸੂਚਨਾ ਅਧਿਕਾਰੀ
ਦੇ ਤੌਰ ‘ਤੇ ਵੀ ਕੰਮ ਕੀਤਾ। ਇਸ ਸਮੇਂ ਦੌਰਾਨ ਉਸ ਦਾ ਸੰਪਰਕ ਪੰਜਾਬ ਦੇ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋ ਗਿਆ। ਉਹ ਕੈਪਟਨ
ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਹੁੰਦਿਆਂ ਲੰਬਾਂ ਸਮਾਂ
ਉਨ੍ਹਾਂ ਦੇ ਸੰਚਾਰ ਮਾਧਿਅਮ ਦਾ ਕੰਮ ਕਰਦਾ ਰਿਹਾ। ਕੈਪਟਨ ਅਮਰਿੰਦਰ ਸਿੰਘ
ਦੇ ਨਜ਼ਦੀਕੀ ਤਿੰਨ ਬਹੁਤ ਹੀ ਤਜਰਬੇਕਾਰ ਪੱਤਰਕਾਰਾਂ ਵਿੱਚੋਂ ਉਹ ਇੱਕ ਸੀ।
ਪ੍ਰੰਤੂ ਉਸ ਦੇ ਦੋਵੇਂ ਸਾਥੀ ਪੱਤਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਦੋ
ਵਾਰੀ ਮੁੱਖ ਮੰਤਰੀ ਹੁੰਦਿਆਂ ਵੱਡੇ ਅਹੁਦਿਆਂ ਦਾ ਆਨੰਦ ਮਾਣਦੇ ਰਹੇ।
ਸਰਬਜੀਤ ਪੰਧੇਰ ਨੇ ਕੋਈ ਅਹੁਦਾ ਤਾਂ ਕੀ ਲੈਣਾ ਸੀ ਪ੍ਰੰਤੂ ਕਦੀਂ ਵੀ ਮੁੱਖ
ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ 'ਪ੍ਰੈਸ ਕਲੱਬ' ਚੰਡੀਗੜ੍ਹ
ਦਾ ਦੋ ਵਾਰ 2002 ਤੋਂ 2004 ਅਤੇ 2008 ਤੋਂ 2010 ਤੱਕ ਪ੍ਰਧਾਨ ਰਿਹਾ
ਹੈ। ਆਪਣੀ ਪ੍ਰਧਾਨਗੀ ਦੇ ਸਮੇਂ ਦੌਰਾਨ ਉਸ ਨੇ ਪ੍ਰੈਸ ਕਲੱਬ ਦੇ ਵੱਡੇ ਹਾਲ
ਦੀ ਐਕਸਪੈਨਸਨ ਕਰਵਾਈ। 2024 ਵਿੱਚ ਪ੍ਰੈਸ ਕਲੱਬ ਚੰਡੀਗੜ੍ਹ ਦੀ
ਚੋਣ ਸਮੇਂ ਗੰਭੀਰ ਬੀਮਾਰੀ ਦੀ ਹਾਲਤ ਵਿੱਚ ਵੀ ਉਹ ਆਪਣੀ ਵੋਟ ਪਾਉਣ ਲਈ
ਵੀਲ ਚੇਅਰ ਤੇ ਆਇਆ ਸੀ।
ਪਿਛਲੇ ਅਕਤੂਬਰ 2023 ਤੋਂ ਉਹ ਕੈਂਸਰ
ਵਰਗੀ ਨਾਮੁਰਾਦ ਬਿਮਾਰੀ ਦਾ ਮੁਕਾਬਲਾ ਕਰਦਾ ਆ ਰਿਹਾ ਸੀ। ਉਹ
ਪੀ.ਜੀ.ਆਈ ਵਿੱਚ ਦਾਖ਼ਲ ਵੀ ਰਿਹਾ ਤੇ ਹੁਣ ਵੀ ਉਸ ਦਾ ਪੀ.ਜੀ.ਆਈ.ਤੋਂ
ਇਲਾਜ ਚਲ ਰਿਹਾ ਸੀ। ਉਹ ਦੋਸਤਾਂ ਦਾ ਦੋਸਤ ਸੀ ਤੇ ਉਸ ਨੂੰ ਦੋਸਤੀ
ਵੀ ਨਿਭਾਉਣੀ ਆਉਂਦੀ ਸੀ। ਇੱਕ ਘਟਨਾ ਦਾ ਜ਼ਿਕਰ ਕਰਾਂਗਾ। ਇੱਕ ਵਾਰ ਉਹ
ਪਟਿਆਲਾ ਤੋਂ ਵਾਇਆ ਸਰਹੰਦ ਚੰਡੀਗੜ੍ਹ ਆਪਣੇ ਇੱਕ ਦੋਸਤ ਨਾਲ
ਦੋਸਤ ਦੀ ਕਾਰ ਵਿੱਚ ਚੰਡੀਗੜ੍ਹ ਨੂੰ ਜਾ ਰਿਹਾ ਸੀ। ਉਸ ਦੇ ਦੋਸਤ ਦਾ ਲੜਕਾ
ਕਾਰ ਚਲਾ ਰਿਹਾ ਸੀ, ਰਸਤੇ ਵਿੱਚ ਕਾਰ ਦਾ ਐਕਸੀਡੈਂਟ ਹੋ ਗਿਆ।
ਇਸ ਐਕਸੀਡੈਂਟ ਵਿੱਚ ਇੱਕ ਵਿਅਕਤੀ ਜੋ ਪੁਲਿਸ ਵਿੱਚ ਨੌਕਰੀ
ਕਰਦਾ ਸੀ ਮਾਰਿਆ ਗਿਆ। ਪੁਲਿਸ ਕੇਸ ਦਰਜ ਹੋ ਗਿਆ। ਦੋਸਤ ਦੇ ਲੜਕੇ ਦਾ
ਪੇਸ਼ਾ ਦਾਅ ‘ਤੇ ਲੱਗ ਗਿਆ। ਸਰਬਜੀਤ ਪੰਧੇਰ ਦੀ ਫ਼ਿਰਾਕਦਿਲੀ ਵੇਖੋ, ਉਸ ਨੇ
ਪੜਤਾਲੀਆ ਅਧਿਕਾਰੀ ਕੋਲ ਬਿਆਨ ਵਿੱਚ ਦਿੱਤਾ ਕਿ ਕਾਰ ਦੋਸਤ ਦਾ ਲੜਕਾ ਨਹੀਂ
ਸਗੋਂ ਉਹ ਆਪ ਚਲਾ ਰਿਹਾ ਸੀ। ਸਾਰੀ ਜ਼ਿੰਮੇਵਾਰੀ ਆਪਣੇ ਸਿਰ ‘ਤੇ ਲੈ ਲਈ।
ਸਰਬਜੀਤ ਸਿੰਘ ਪੰਧੇਰ ਨੇ 'ਪ੍ਰੈਸ ਟਰੱਸਟ ਆਫ਼ ਇੰਡੀਆ' ਦੇ ਸਟਾਫ
ਰਿਪੋਰਟਰ ਦੇ ਤੌਰ ‘ਤੇ 1991 ਤੋਂ 1996 ਤੱਕ ਕੰਮ ਕੀਤਾ। ਉਹ
ਪ੍ਰੈਸ ਟਰੱਸਟ ਆਫ਼ ਇੰਡੀਆ ਦੀ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਸੀ। ਜਨਵਰੀ
1997 ਵਿੱਚ ਸਰਬਜੀਤ ਪੰਧੇਰ ਨੇ ਭਾਰਤ ਦੇ ਚੋਟੀ ਦੇ ਪ੍ਰਮੁੱਖ ਅਖ਼ਬਾਰ ‘ ਦਾ
ਹਿੰਦੂ’ ਵਿੱਚ ਵਿਸ਼ੇਸ਼ ਪੱਤਰਕਾਰ ਦੇ ਤੌਰ ‘ਤੇ ਨੌਕਰੀ ਸ਼ੁਰੂ ਕੀਤੀ ਅਤੇ 18
ਸਾਲ ਕੰਮ ਕਰਕੇ ਬਤੌਰ ਸਹਾਇਕ ਸੰਪਾਦਕ ਅਪ੍ਰੈਲ 2015 ਅਗਾਊਂ ਸੇਵਾ
ਮੁਕਤੀ ਲੈ ਲਈ। ਉਹ ਆਪਣੀ ਪੱਤਰਕਾਰੀ ਵੀ ਅਣਖ਼ ਨਾਲ ਕਰਦਾ ਸੀ, ਜਦੋਂ ਹਿੰਦੂ
ਅਖ਼ਬਾਰ ਨੇ ਸਰਬਜੀਤ ਪੰਧੇਰ ਦੀਆਂ ਖ਼ਬਰਾਂ ਨੂੰ ਅਣਡਿਠ ਕਰਨਾ ਸ਼ੁਰੂ ਕਰ
ਦਿੱਤਾ ਤਾਂ ਉਸ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਮਈ 2015 ਵਿੱਚ
ਉਸ ਨੇ ਸੰਡੇ ਗਾਰਡੀਅਨ ਅਖ਼ਬਾਰ ਵਿੱਚ ਸਹਾਇਕ ਸੰਪਾਦਕ ਦੇ ਤੌਰ
‘ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਸਤੰਬਰ 2015 ਤੱਕ ਇਸ ਅਹੁਦੇ ‘ਤੇ ਰਹੇ।
ਫਿਰ 2016 ਵਿੱਚ ਚੰਡੀਗੜ੍ਹ ਤੋਂ ਪ੍ਰਕਾਸ਼ਤ ਹੋਣ ਵਾਲੇ ਇੱਕ
ਅੰਗਰੇਜ਼ੀ ਦੇ ਰੋਜ਼ਾਨਾ ਅਖ਼ਬਾਰ ‘ਡੇਅਲੀ ਪੋਸਟ’ ਵਿੱਚ ਉਹ ਸੰਪਾਦਕ ਲੱਗ ਗਏ,
ਉਥੇ ਵੀ ਜਦੋਂ ਅਖ਼ਬਾਰ ਦੇ ਮਾਲਕਾਂ ਨੇ ਅਖ਼ਬਾਰ ਵਿੱਚ ਦਖ਼ਲਅੰਦਾਜ਼ੀ ਕਰਨੀ
ਸ਼ੁਰੂ ਕਰ ਦਿੱਤੀ ਤਾਂ ਸਰਬਜੀਤ ਪੰਧੇਰ ਨੇ ਤੁਰੰਤ ਅਸਤੀਫ਼ਾ ਦੇ ਦਿੱਤਾ। ਉਹ
ਆਪਣੀ ਅਣਖ ਨੂੰ ਆਂਚ ਨਹੀਂ ਆਉਣ ਦਿੰਦਾ ਸੀ। ਆਪਣੀਆਂ ਸ਼ਰਤਾਂ ‘ਤੇ ਨੌਕਰੀ
ਕਰਦਾ ਸੀ। ਉਹ ਅਸੂਲਾਂ ਦਾ ਪੱਕਾ ਖ਼ੁਦਦਾਰ ਪੱਤਰਕਾਰ ਸੀ। ਉਹ ਪੱਤਰਕਾਰੀ
ਆਪਣੇ ਦਮ ‘ਤੇ ਧੜੱਲੇਦਾਰੀ, ਦਿਆਨਤਦਾਰੀ ਅਤੇ ਜ਼ੁਅਰਤ ਨਾਲ ਅਸੂਲਾਂ ਅਨੁਸਾਰ
ਕਰਦਾ ਰਿਹਾ। ਲਾਲਚ ਉਸ ਤੋਂ ਕੋਹਾਂ ਦੂਰ ਸੀ, ਉਹ ਪੱਤਰਕਾਰੀ ਦੇ
ਫ਼ਰਜ਼ਾਂ ਅਤੇ ਅਧਿਕਾਰਾਂ ਬਾਰੇ ਚੇਤੰਨ ਸੀ। ਉਹ ਫ਼ੋਟੋਗ੍ਰਾਫ਼ੀ ਵੀ ਕਮਾਲ ਦੀ
ਕਰਦਾ ਸੀ। 2007 ਵਿੱਚ ਉਸ ਨੇ ‘ਪਿਕਸਲ ਪੈਲਟ’ ਨਾਂ ਦਾ ਗਰੁਪ ਬਣਾਇਆ,
ਜਿਹੜਾ ਫੋਟੋਗ੍ਰਾਫ਼ੀ ਨੂੰ ਪ੍ਰਮੋਟ ਕਰਨ ਦਾ ਕੰਮ ਕਰਦਾ ਸੀ। ਉਸ ਨੇ ਅਗਸਤ
2015 ਵਿੱਚ ਆਪਣੀ ਫੋਟੋਗ੍ਰਾਫ਼ੀ ਦੀ ਨੁਮਾਇਸ਼ ਕਲਾ ਭਵਨ ਵਿੱਚ ‘ਕੈਮਰਾ
ਕਰੌਨੀਕਲਜ਼’ ਦੇ ਨਾਮ ‘ਤੇ ਲਗਾਈ ਸੀ, ਜਿਹੜੀ ਉਸ ਦੀ ਪਰਪੱਕ ਕਲਾਸਿਕ
ਫੋਟੋਗ੍ਰਾਫਰ ਹੋਣ ਦੀ ਤਸਦੀਕ ਕਰਦੀ ਹੈ। ਅਖ਼ਬਾਰਾਂ ਵਿੱਚੋਂ ਨੌਕਰੀ ਛੱਡਣ
ਤੋਂ ਬਾਅਦ ਉਸ ਨੇ ਫ਼ੋਟੋਗ੍ਰਾਫੀ ਦੀਆਂ ਕਈ ਨੁਮਾਇਸ਼ਾਂ ਦੇਸ਼ ਵਿਦੇਸ਼ ਵਿੱਚ
ਲਗਾਈਆਂ ਸਨ।
ਸਰਬਜੀਤ ਸਿੰਘ ਪੰਧੇਰ ਦਾ ਜਨਮ 31 ਅਗਸਤ 1964 ਨੂੰ
ਪਿਤਾ ਗੁਰਦੇਵ ਸਿੰਘ ਪੰਧੇਰ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ।
ਪੰਧੇਰ ਪਰਿਵਾਰ ਅਤੇ ਸਕੇ ਸੰਬੰਧੀਆਂ ਵਿੱਚ ਉਹ ਸਰਬਜੀਤ ਰਾਣਾ ਦੇ ਨਾਮ ਨਾਲ
ਜਾਣੇ ਜਾਂਦੇ ਸਨ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਲੁਧਿਆਣਾ ਤੋਂ ਹੀ ਕੀਤੀ।
ਉਹ 1969- 1980 ਤੱਕ 'ਸੇਕਰਡ ਹਰਟ ਸਕੂਲ' ਲੁਧਿਆਣਾ ਵਿੱਚ ਦਸਵੀਂ ਤੱਕ
ਪੜ੍ਹਦੇ ਰਹੇ। ਉਸ ਨੇ ਬੀ.ਏ. 1980-85 ਤੱਕ ਆਰੀਆ ਕਾਲਜ ਲੁਧਿਆਣਾ ਅਤੇ
ਐਮ.ਏ.ਅੰਗਰੇਜ਼ੀ 1985-86 ਪਾਸ ਕੀਤੀਆਂ। ਮਾਸਟਰ ਡਿਗਰੀ ਕਮਿਊਨੀਕੇਸ਼ਨ
ਜਰਨਿਲਿਜ਼ਮ ਐਂਡ ਰੀਲੇਟਡ ਪ੍ਰੋਗਰਾਮ 1986-89 ਤੱਕ ਪੰਜਾਬ ਖੇਤੀਬਾੜੀ
ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਸੀ। ਉਹ ਆਪਣੇ ਪਿੱਛੇ 90 ਸਾਲਾ ਪਿਤਾ
ਗੁਰਦੇਵ ਸਿੰਘ ਪੰਧੇਰ, ਭਰਾ ਕਰਮਜੀਤ ਸਿੰਘ ਪੰਧੇਰ (ਬੱਬੀ), ਪਤਨੀ
ਡਾ.ਨੀਨਾ ਚੌਧਰੀ, ਦੋ ਪੁੱਤਰੀਆਂ ਗੁਰਸਿਮਰਤ ਕੌਰ ਅਤੇ ਸੁਪਰਵਾ ਪੰਧੇਰ ਛੱਡ
ਗਏ ਹਨ। ਸਾਬਕਾ ਜ਼ਿਲ੍ਹਾ
ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
|
|
|
ਅਲਵਿਦਾ!
ਬੇਬਾਕ ਪੱਤਰਕਾਰ ਸਰਬਜੀਤ ਸਿੰਘ ਪੰਧੇਰ
ਉਜਾਗਰ ਸਿੰਘ |
ਜੀਵਨ
ਜਿਉਣ ਦਾ ਪੁਰਾਤਨ ਕਾਰਗਰ ਨੁਕਤਾ
ਡਾ: ਨਿਸ਼ਾਨ ਸਿੰਘ ਰਾਠੌਰ |
ਅਲਵਿਦਾ!
ਸਿੱਖੀ ਸੋਚ ਨੂੰ ਪ੍ਰਣਾਈ ਕਵਿਤਰੀ ਗੁਰਦੇਵ ਕੌਰ ਖ਼ਾਲਸਾ ਯੂ.ਐਸ.ਏ. ਉਜਾਗਰ ਸਿੰਘ |
ਅਲਵਿਦਾ!
ਦਲੇਰੀ ਦੇ ਪ੍ਰਤੀਕ ਅਧਿਕਾਰੀ ਵਰਿਆਮ ਸਿੰਘ ਢੋਟੀਆਂ
ਉਜਾਗਰ ਸਿੰਘ |
8
ਮਾਰਚ ਇਸਤਰੀ ਦਿਵਸ ‘ਤੇ ਵਿਸ਼ੇਸ਼
ਸਮਾਜ ਨੂੰ ਇਸਤਰੀਆਂ
ਬਾਰੇ ਸੋਚ ਬਦਲਣ ਦੀ ਲੋੜ
ਉਜਾਗਰ ਸਿੰਘ |
ਗੁਰਮਤਿ
ਤੇ ਸਿੱਖ ਸੋਚ ਦੇ ਪਹਿਰੇਦਾਰ ਗਿਆਨੀ ਗੁਰਦਿਤ ਸਿੰਘ
ਉਜਾਗਰ ਸਿੰਘ |
ਬੇਅੰਤ
ਸਿੰਘ ਦਾ ਪੀ.ਜੀ.ਆਈ.ਦੇ ਮਰੀਜ਼ਾਂ ਲਈ ਸਰਾਂ ਬਣਾਉਣ ਦਾ ਸਪਨਾ
ਅਧਵਾਟੇ ਉਜਾਗਰ ਸਿੰਘ |
ਅਲਵਿਦਾ!
ਇਮਾਨਦਾਰੀ ਦੇ ਪਹਿਰੇਦਾਰ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ |
ਪ੍ਰਧਾਨ
ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ: ਰਤਨ ਚੰਦ
ਬਾਲੀ ਉਜਾਗਰ ਸਿੰਘ |
ਪੱਲੇ
ਤੈਂਡੇ ਲਾਗੀ ਡਾ.
ਗੁਰਮਿੰਦਰ ਸਿੱਧੂ |
ਪੰਜਾਬ
ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਵੀ ਮਹੱਤਵਪੂਰਨ ਅਹੁਦਿਆਂ ‘ਤੇ
ਤਾਇਨਾਤ ਉਜਾਗਰ ਸਿੰਘ |
ਅਲਵਿਦਾ!
ਪੰਜਾਬੀਅਤ ਦੇ ਮੁਦਈ ਵਿਕਾਸ ਪੁਰਸ਼ ਡਾ. ਮਨੋਹਰ ਸਿੰਘ ਗਿੱਲ /a>
ਉਜਾਗਰ ਸਿੰਘ |
ਪਟਿਆਲਾ
ਦਾ ਨਾਮ ਰੌਸ਼ਨ ਕਰਨ ਵਾਲੇ ਆਈ.ਏ.ਐਸ. ਅਧਿਕਾਰੀ
ਉਜਾਗਰ ਸਿੰਘ |
31
ਅਗਸਤ ਬਰਸੀ ਤੇ ਵਿਸ਼ੇਸ਼
ਸਿਆਸੀ
ਤਿਗੜਮਬਾਜ਼ੀਆਂ ਬੇਅੰਤ ਸਿੰਘ ਦੀ ਕਾਬਲੀਅਤ ਨੂੰ ਰੋਕਨਾ ਸਕੀਆਂ
ਉਜਾਗਰ ਸਿੰਘ |
ਇਨਸਾਫ
ਪਸੰਦ ਅਤੇ ਇਮਾਨਦਾਰੀ ਦੇ ਪ੍ਰਤੀਕ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ |
ਸਿਆਣਿਆਂ
ਦੀ 'ਸ਼ਹਿਰੀ ਸੱਥ' ਦੀ ਮਹਿਫਲ ਦੀਆਂ ਖ਼ੁਸ਼ਬੋਆਂ
ਉਜਾਗਰ ਸਿੰਘ/span> |
ਅਲਵਿਦਾ!
ਰੌਂਸ਼ਨ ਦਿਮਾਗ ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ
ਉਜਾਗਰ ਸਿੰਘ |
ਸਾਊ
ਸਿਆਸਤਦਾਨ: ਤੇਜ ਪ੍ਰਕਾਸ਼ ਸਿੰਘ ਕੋਟਲੀ
ਉਜਾਗਰ ਸਿੰਘ |
ਈਮਾਨਦਾਰੀ
ਜਿੰਦਾ ਬਾਦ ਰਵੇਲ ਸਿੰਘ |
ਸਮਾਜ
ਸੇਵਾ ਨੂੰ ਪ੍ਰਣਾਇਆ: ਭਗਵਾਨ ਦਾਸ ਗੁਪਤਾ/a>
ਉਜਾਗਰ ਸਿੰਘ |
ਗਿਆਨੀ
ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ
ਦਿੱਤਾ? ਉਜਾਗਰ ਸਿੰਘ |
ਸੀਤੋ
ਮਾਸੀ ਰਵੇਲ ਸਿੰਘ |
1
ਅਪ੍ਰੈਲ ਬਰਸੀ ‘ਤੇ
ਵਿਸ਼ੇਸ਼ ਸਿੱਖੀ ਸਿਦਕ
ਦਾ ਮੁਜੱਸਮਾ: ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ |
ਆਪਣੀਆਂ
ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ |
ਬਿਹਤਰ
ਜ਼ਿੰਦਗੀ ਦਾ ਰਾਹ ਕੇਹਰ
ਸ਼ਰੀਫ਼ |
ਪੰਜਾਬ
ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ
ਭੂਪਾਲ ਉਜਾਗਰ ਸਿੰਘ |
ਜਦੋਂ
ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ |
ਮੇਰੀ
ਵੱਡੀ ਭੈਣ ਰਵੇਲ ਸਿੰਘ |
ਸਿਪਾਹੀ
ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ
ਜੱਗੀ ਉਜਾਗਰ ਸਿੰਘ |
ਮਾਮੇ
ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ
ਮਾਲਵਿੰਦਰ ਸਿੰਘ ਮਾਲੀ |
ਬੇਦਾਗ਼
ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ
ਉਜਾਗਰ ਸਿੰਘ |
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|
|