ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ

ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼, ਨਾਰਥ ਈਸਟ ਕੈਲਗਰੀ ਦੇ ਹਾਲ ਵਿਚ ਸਨਿੱਚਰਵਾਰ 2 ਜਨਵਰੀ, 2010 ਨੂੰ ਹੋਈ। ਸਭਾ ਦੀ ਪ੍ਰਧਾਨਗੀ ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸ਼ੇਖ਼ ਨੇ ਕੀਤੀ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਜਸ ਚਾਹਲ ਨੇ ਨਿਭਾਈ। ਜਸ ਚਾਹਲ ਨੇ ਪਿਛਲੇ ਮਹੀਨੇ ਦੀ ਰੀਪੋਰਟ ਪੜ੍ਹੀ ਜੋ ਸਭਾ ਵੱਲੋਂ ਪਰਵਾਨ ਕੀਤੀ ਗਈ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਕ੍ਰਿਸ਼ਨ ਸੈਣੀ ਪਿਛਲੇ 25 ਸਾਲ ਤੋਂ ਹਿੰਦੀ ਕਾਵਿ ਰਚਨਾ ਨਾਲ ਜੁੜੇ ਹੋਏ ਹਨ ਉਹਨਾ ਦੀ ਪਹਿਲੀ ਕਾਵਿ ਪੁਸਤਕ ‘ਮੇਰੇ ਭਾਵ ਮੇਰੇ ਗੀਤ’ 1985 ਵਿੱਚ ਛਪੀ ਅਤੇ ਦੂਸਰੀ ਪੁਸਤਕ ‘ਯਾਦੋ ਕੇ ਝਰੋਖੇ’ 1995 ਵਿੱਚ। ‘ਆਸਥਾ ਕੀ ਪਗਡੰਡੀਯਾਂ’ ਉਹਨਾ ਦੀ ਤੀਸਰੀ ਕਾਵਿ ਪੁਸਤਕ ਹੈ। ਸ਼੍ਰੀਨਾਥ ਪ੍ਰਸਾਦ ਦਵੇਦੀ ਦਾ ਕਥਨ ਹੈ ਕਿ ਕ੍ਰਿਸ਼ਨ ਸੈਣੀ ਦੇ ਵਿਚਾਰਾਂ ਵਿੱਚ ਦਾਰਿਸ਼ਨਿਕਤਾ ਤਥਾ ਸੱਚ ਵਿੱਚ ਗਹਨਤਾ ਵਿੱਚ ਨਿਰੰਤਰ ਵਾਧਾ ਹੋਇਆ ਹੈ। ਅੱਜ ਉਹਨਾਂ ਦੀ ਤੀਸਰੀ ਕਾਵਿ ਪੁਸਤਕ ‘ਆਸਥਾ ਕੀ ਪਗਡੰਡੀਯਾਂ’ ਰਾਈਟਰਜ਼ ਫੋਰਮ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸਬਾ ਸ਼ੇਖ਼ ਵੱਲੋਂ ਰੀਲੀਜ਼ ਕੀਤੀ ਗਈ।ਸ਼ਮਸ਼ੇਰ ਸਿੰਘ ਸੰਧੂ ਨੇ ਕ੍ਰਿਸ਼ਨ ਸੈਣੀ ਦੀ ਕਾਵਿ ਰਚਨਾ ਬਾਰੇ ਇਕ ਪਰਚਾ ਪੜ੍ਹਿਆ।ਇਸ ਉਪਰੰਤ ਕ੍ਰਿਸ਼ਨ ਸੈਣੀ ਨੇ ਤਰੰਨਮ ਵਿੱਚ ਆਪਣੀਆਂ ਕੁਛ ਬੜੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ-

ਸ਼ਬਨਮ ਕੇ ਮੋਤੀ ਸੇ ਇਕ ਦਿਨ ਪੂਛਾ ਮੈਂ ਨੇ ਚੁਪਕੇ ਚੁਪਕੇ
ਦੋ ਪਲ ਕੇ ਅਪਣੇ ਜੀਵਨ ਮੇਂ ਤੂ ਪਾਓਂ ਤਲੇ ਦਬਾ ਕਿਸ ਕਿਸਕੇ।
ਫੂਲ ਸੇ ਉਸਕੇ ਪਾਓਂ ਥੇ ਯਾ ਥੀ ਕੋਈ ਪਾਇਲ ਵਾਲੀ
ਤੁਮ ਸੇ ਭੀ ਗੀਲੇ ਕਯਾ ਜ਼ਯਾਦਾ ਆਂਖੋਂ ਮੇਂ ਆਂਸੂ ਥੇ ਉਸਕੇ।

ਸੁਰਜੀਤ ਸਿੰਘ ਪੰਨੂ ਨੇ ਕ੍ਰਿਸ਼ਨ ਸੈਣੀ ਨੂੰ ਪੁਸਤਕ ਰੀਲੀਜ਼ ਹੋਣ ਦੀ ਵਧਾਈ ਦੇਣ ਉਪਰੰਤ ਆਪਣੀਆਂ ਕੁਛ ਰਨਾਵਾਂ ਸੁਣਾਈਆਂ।

ਮੈਂ ਅੱਤਵਾਦੀ ਤੂੰ ਅੱਤਵਾਦੀ ਉਹ ਵੀ ਹੈ ਅੱਤਵਾਦੀ
ਕਈ ਵਾਰੀ ਤੇ ਹੋ ਜਾਂਦੀ ਏ ਕੁਦਰਤ ਵੀ ਅੱਤਵਾਦੀ।
ਅੱਤਵਾਦ ਦਾ ਰੂਪ ਜੇ ਹੋਵੇ ਦੱਸਣਾ ਸ਼ਬਦਾਂ ਅੰਦਰ
ਨਾਲ ਧੱਕੇ ਦੇ ਦੁਜਿਆਂ ਦੀ ਕਰ ਸੁਟਣੀ ਬਰਬਾਦੀ।
ਮੋਹਨ ਸਿੰਘ ਮਿਨਹਾਸ ਹੋਰਾਂ ਨੇ ਕੁਛ ਖੂਬਸੂਰਤ ਸ਼ਿਅਰ ਪੇਸ਼ ਕੀਤੇ-
ਮਸਜਦ ਤੋ ਬਣਾ ਲੀ ਸ਼ਬ ਭਰ ਮੇਂ ਈਮਾਂ ਕੀ ਹਰਾਰਤ ਵਾਲੋਂ ਨੇ
ਦਿਲ ਤੋ ਪੁਰਾਣਾ ਪਾਪੀ ਹੈ ਬਰਸੋਂ ਮੇਂ ਨਮਾਜ਼ੀ ਹੋ ਨਾ ਸਕਾ।

ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰ ਗੁਰਚਰਨ ਕੌਰ ਥਿੰਦ ਨੇ ਆਪਣੀ ਇਕ ਵਧੀਆ ਕਹਾਣੀ ‘ਇਕ ਹੋਰ ਲੂਣਾ’ ਸੁਣਾਈ।

ਜਸ ਚਾਹਲ ਨੇ ਆਣੀ ਰਚਨਾ ਪੇਸ਼ ਕੀਤੀ-

ਹਲਕਾ ਸਾ ਇਕ ਸਰੂਰ ਛਾਯਾ ਹੈ
ਜਬਸੇ ਉਸ ਕਾ ਪਯਾਮ ਆਯਾ ਹੈ।
ਉਸ ਸੇ ਵਾਬਸਤਾ ਜ਼ਿੰਦਗੀ ਮੇਰੀ
ਜਿਸ ਨੇ ਮੁਝ ਕੋ ਸਦਾ ਰੁਲਾਯਾ ਹੈ।

ਬਲਬੀਰ ਸਿੰਘ ਗੋਰਾ ਨੇ ਆਪਣਾ ਇਕ ਗੀਤ ਪੇਸ਼ ਕੀਤਾ-

ਬੀਤਿਆ ਜੋ ਉਸ ਦੀ ਗਲ ਕਰਨੀ ਨਾ ਚਾਹੁੰਦਾ ਹਾਂ
ਸੁਖ ਪਰਮਾਤਮਾ ਤੋਂ ਨਵੇਂ ਸਾਲ ਦੀ ਮਨੌਂਦਾ ਹਾਂ।
ਸਬਾ ਸ਼ੇਖ਼ ਹੋਰਾਂ ਨੇ ਆਪਣੀਆਂ ਉਰਦੂ ਰਚਨਾਵਾਂ ਪੇਸ਼ ਕੀਤੀਆਂ-
ਦੇਖਤੇ ਹੀ ਦੇਖਤੇ ਯੇ ਦੁਨਯਾਂ ਕਯਾ ਸੇ ਕਯਾ ਹੋ ਗਈ ਹੈ
ਇਸਾਨੀ ਕਦਰੋਂ ਵਾਲੀ ਇਕ ਤਹਿਜ਼ੀਬ ਜਾਨੇ ਕਹਾਂ ਖੋ ਗਈ ਹੈ।
ਇਕ ਤੂਫਾਨ ਨਫਸਾ ਨਫਸੀ ਜ਼ਰ ਪ੍ਰਸਤੀ ਜਾਨੇ ਕਹਾਂ ਸੇ ਉਠਾ ਥਾ
ਦਿਲੋਂ ਕੋ ਚੀਰਤੀ ਇਕ ਦੀਵਾਰ ਬੀਚ ਹਰ ਸਿਮਤ ਹੋ ਗਈ ਹੈ।

ਜਾਵੇਦ ਨਜ਼ਾਮੀਂ ਨੇ ਆਪਣੀਆਂ ਖੂਬਸੂਰਤ ਉਰਦੂ ਗ਼ਜ਼ਲਾਂ ਸੁਣਾਈਆਂ;

ਜਿਸ ਨੇ ਘੋਂਪਾ ਥਾ ਮਿਰੀ ਪੀਠ ਮੇਂ ਖੰਜਰ
ਦੇਖਾ ਤੋ ਮਿਰੇ ਦੋਸਤ ਪੁਰਾਣੇ ਨਿਕਲੇ।

ਤਰਲੋਕ ਸਿੰਘ ਚੁੱਘ ਨੇ ਕੁਛ ਸ਼ਿਅਰ ਤੇ ਹਾਸਰਸ ਦੀ ਇਕ ਕਵਿਤਾ ਬੁਨੈਣ ਸਾਣਾਈ। ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ

ਸਾਹਾਂ ਦੇ ਸਾਜ਼ ਉੱਤੇ ਰੂਹ ਨੇ ਅਲਾਪ ਕੀਤਾ
ਤੇਰਾ ਜਾਂ ਲੈ ਸੁਨੇਹਾਂ ਕਿਰਨਾਂ ਦਾ ਜਾਮ ਪੀਤਾ।
ਨੈਣਾਂ ਦੇ ਖੋਲ੍ਹ ਬੂਹੇ ਸੁਪਨੇ ਰੰਗੀਨ ਆਏ
ਸੁਹਣੇ ਮੈਂ ਯਾਰ ਤੇਰਾ ਜਦ ਵੀ ਦਿਦਾਰ ਕੀਤਾ।
ਹਰਗਿਜ਼ ਜ਼ੁਬਾਂ ਨਾ ਉਚਰੇ ਮੂੰਹੋਂ ਉਹ ਸੀ ਨਾ ਆਖੇ
ਔਝੜ ਅਜੀਬ ਰਸਤਾ ਜਿਸ ਵੀ ਪਿਆਰ ਕੀਤਾ।
ਗ਼ਮ ਸਾਗਰਾਂ ‘ਚ ਘਿਰਦੀ ਮਨਦੀ ਜਦੋਂਵੀ ਕਿਸ਼ਤੀ
ਪੂਨਮ ਦਾ ਚੰਨ ਬਣਕੇ ਤੂੰ ਹੀ ਉਭਾਰ ਲੀਤਾ।

ਤਾਰਿਕ ਮਲਿਕ ਹੋਰਾਂ ਉਰਦੂ ਦੇ ਸ਼ਿਅਰ ਸੁਣਾਏ-

ਸਦਾਅ ਉਨ ਕੇ ਦਿਲ ਮੇਂ ਉਠਾਕੇ ਗੁਜ਼ਰ ਜਾ
ਇਸ਼ਾਰੋਂ ਮੇਂ ਸਭ ਕੁਛ ਬਤਾਕੇ ਗੁਜ਼ਰ ਜਾ।
ਜ਼ਮਾਨੇ ਕਾ ਅੰਦਾਜ਼ ਭੀ ਅਬ ਯਹੀ ਹੈ
ਕਿ ਤੂ ਸਭ ਸੇ ਦਾਮਨ ਬਚਾਕੇ ਗੁਜ਼ਰ ਜਾ।

ਜਸਵੰਤ ਸਿੰਘ ਹਿੱਸੋਵਾਲ ਨੇ ਸ਼ਿਅਰ ਸੁਣਾਏ-

ਸੋਚਾਂ ਦੀ ਉਡਾਰੀ ਕਰਾਮਾਤ ਬੜੀ ਏ
ਉਹ ਕੋਲ ਨਹੀਂ ਤਾਂ ਵੀ ਜਿਵੇਂ ਕੋਲ ਖੜੀ ਹੈ।

ਹਰਕੰਵਲ ਸਾਹਿਲ ਨੇ ਗੁਰੁ ਗੋਬਿੰਦ ਸਿੰਘ ਜੀ ਬਾਰੇ ਆਪਣੀ ਇਕ ਕਵਿਤਾ ਸੁਣਾਈ-

ਗੁਰੁ ਗੋਬਿੰਦ ਸਿੰਘ ਜੀ ਅਸੀਂ ਜਿਹੜੇ ਤੁਹਾਨੂੰ ਬੇਦਾਵਾ ਲਿਖ ਆਏ ਸਾਂ
ਅੱਜ ਵੀ ਆਪਣੇ ਹਿੱਸੇ ਦੀ ਖਿਦਰਾਨੇ ਦੀ ਢਾਬ ਨੂੰ ਤਰਸ ਰਹੇ ਹਾਂ।
 

ਕੈਲਗਰੀ ਦੇ ਪ੍ਰਸਿੱਧ ਗਾਇਕ ਜੋਗਾ ਸਿੰਘ ਨੇ ਸ਼ਮਸ਼ੇਰ ਸਿੰਘ ਸੰਧੂ ਦੀ ਇਕ ਗ਼ਜ਼ਲ ਸੁਣਾਈ:

ਪੰਛੀ ਹਵਾ ਦੇ ਝੰਬੇ ਵਾਂਗੂੰ ਹੈ ਹਾਲ ਮੇਰਾ
ਘਾਇਲ ਜੋ ਕਰ ਗਈ ਹੈ ਦਿਸਦੀ ਕਟਾਰ ਨਾਹੀਂ।
ਕਿਸ਼ਤੀ ਬਣਾ ਤੂੰ ਤਨ ਦੀ ਚੱਪੂ ਬਣਾ ਤੂੰ ਮਨ ਦਾ
ਬਿਨ ਹੌਸਲੇ ਦੇ ਸੰਧੂ ਹੋਣਾ ਤੂੰ ਪਾਰ ਨਾਹੀਂ।

ਸੁਰਿੰਦਰ ਸਿੰਘ ਢਿਲੋਂ ਹਿੰਦੋਸਤਾਨੀ ਗਾਇਕੀ ਦੇ ਬਹੁਤ ਸ਼ੌਕੀਨ ਹਨ।ਉਹਨਾਂ ‘ਰਾਗ’ ਬਾਰੇ ਹੋਰ ਵਿਸਤਾਰ ਨਾਲ ਦੱਸਿਆ। ਅੰਤ ਵਿੱਚ ਉਹਨਾਂ ਨੇ ਬੈਜੂ ਬਾਵਰਾ ਦਾ ਗਾਇਆ ਹੋਇਆ ਇਕ ਗੀਤ ਪੇਸ਼ ਕੀਤਾ ਤੇ ਜੋਗਾ ਸਿੰਘ ਨੇ ਉਹਨਾ ਦੀ ਸੰਗਤ ਕੀਤੀ। ਅੰਤ ਵਿੱਚ ਸ਼ਮਸ਼ੇਰ ਸਿੰਘ ਸੰਧੂ ਨੇ ਆਉਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

ਪੈਰੀ ਮਾਹਲ ਤੇ ਪ੍ਰਭਦੇਵ ਸਿੰਘ ਗਿੱਲ ਨੇ ਜੀਵਨ ਨੂੰ ਸੇਧ ਦੇਣ ਵਾਲੇ ਵਿਚਾਰ ਪੇਸ਼ ਕੀਤੇ। ਪਿਆਰ ਜੀਵਨ ਦੀ ਧੁਰੀ ਹੈ। ਜੇ ਇਸ ਵਿੱਚੋਂ ਪਿਆਰ ਮਨਫੀ ਹੋ ਜਾਵੇ ਤਾਂ ਬਾਕੀ ਕੀ ਰਹਿ ਜਾਵੇਗਾ? ਖ਼ੁਸ਼ਮੀਤ ਸਿੰਘ ਅਤੇ ਵਰਦੀਪ ਕੌਰ ਵੀ ਇਸ ਸਭਾ ਵਿਚ ਸ਼ਾਮਲ ਹੋਏ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 6 ਫਰਵਰੀ, 2010 ਨੂੰ 1-00 ਤੋਂ 5-00 ਵਜੇ ਤਕ ਕੋਸੋ ਦੇ ਹਾਲ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕਾਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।

ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 403-285-3539 ਅਤੇ ਚਮਕੌਰ ਸਿੰਘ ਧਾਲੀਵਾਲ (ਖਜ਼ਾਨਚੀ) ਨਾਲ 403-275-4091, ਪੈਰੀ ਮਾਹਲ (ਮੀਤ ਸਕੱਤਰ) ਨਾਲ 403-616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 403-988-3961 ਤੇ ਸੰਪਰਕ ਕਰੋ।

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)