|
|
ਬਾਲੜੀਆਂ ਦੇ
ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ
30/11/2021 |
|
|
|
ਪਿਛਲੇ
ਦਿਨੀਂ 'ਕੌਮੀ ਬਾਲੜੀ ਦਿਵਸ 2021' ਮੌਕੇ 'ਬਾਲ ਬਚਾਓ' ਸੰਸਥਾ ਵੱਲੋਂ
ਪੇਸ਼ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਸੰਸਾਰ ਭਰ ਵਿੱਚ ਹਰ ਸਾਲ ਲਗਭਗ
22,000 ਕੁੜੀਆਂ ਬਾਲ ਵਿਆਹ ਕਾਰਨ ਗਰਭ ਅਵਸਥਾ ਅਤੇ ਬੱਚੇ ਦੇ ਜਣੇਪੇ ਸਮੇਂ
ਮਰ ਰਹੀਆਂ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਦੁਨੀਆਂ ਭਰ ’ਚ ਹਰ ਰੋਜ਼
60 ਤੋਂ ਵੱਧ ਲੜਕੀਆਂ ਬਾਲ ਵਿਆਹ ਕਰਕੇ ਮਰਦੀਆਂ ਹਨ ਅਤੇ ਇਹਨਾਂ ਵਿੱਚੋਂ
ਦੱਖਣੀ ਏਸ਼ੀਆ ਵਿੱਚ ਇੱਕ ਦਿਨ ਵਿੱਚ 6 ਅਤੇ ਹਰ ਸਾਲ 2,000, ਪੂਰਬੀ
ਏਸ਼ੀਆ ਅਤੇ ਪ੍ਰਸ਼ਾਂਤ ਵਿੱਚ ਹਰ ਸਾਲ 650 ਅਤੇ ਲਾਤੀਨੀ ਅਮਰੀਕਾ ਅਤੇ
ਕੈਰੇਬੀਅਨ ਵਿੱਚ 560 ਕੁੜੀਆਂ ਦੀਆਂ ਮੌਤਾਂ ਬਾਲ ਵਿਆਹ ਕਰਕੇ ਹੁੰਦੀਆਂ
ਹਨ। ਬਾਲ ਬਚਾਓ ਸੰਸਥਾ ਵੱਲੋਂ ਪੇਸ਼ ਰਿਪੋਰਟ ’ਚ ਕਿਹਾ ਗਿਆ ਕਿ ਪਿਛਲੇ 25
ਸਾਲਾਂ ਵਿੱਚ ਦੁਨੀਆ ਭਰ ਵਿੱਚ ਬਾਲ ਵਿਆਹਾਂ ਦੇ ਅੰਕੜਿਆਂ ਵਿੱਚ ਕਮੀ ਆਈ
ਸੀ ਪਰ ਕਰੋਨਾ ਲਾਕਡਾਉਨ ਤੋਂ ਬਾਅਦ ਬਾਲ ਵਿਆਹਾਂ ਦੇ
ਅੰਕੜੇ ਫੇਰ ਵਧੇ ਹਨ ਅਤੇ 2030 ਤੱਕ ਇੱਕ ਕਰੋੜ ਹੋਰ ਲੜਕੀਆਂ ਦੇ ਵਿਆਹ
ਹੋਣ ਦੀ ਸੰਭਾਵਨਾ ਹੈ, ਭਾਵ ਹੋਰ ਲੜਕੀਆਂ ਦੇ ਮਰਨ ਦਾ ਖਤਰਾ ਹੈ।
ਭਾਰਤ ਦੀ ਗੱਲ ਕਰੀਏ ਤਾਂ ਇਹ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਆਉਂਦਾ ਹੈ,
ਜਿੱਥੇ ਦੁਨੀਆਂ ਭਰ ’ਚ ਬਾਲ ਵਿਆਹ ਕਾਰਨ ਮੌਤ ਦਾ ਸ਼ਿਕਾਰ ਹੋਣ ਵਾਲ਼ੀਆਂ
ਕੁੜੀਆਂ ਦੀ ਸੰਖਿਆ ਸਭ ਤੋਂ ਵੱਧ ਹੈ। ਭਾਰਤ ਵਿੱਚ ਅੰਕੜਿਆਂ ਮੁਤਾਬਿਕ 47
ਫੀਸਦੀ ਕੁੜੀਆਂ ਦਾ ਵਿਆਹ ਉਹਨਾਂ ਦੇ 18ਵੇਂ ਜਨਮਦਿਨ ਤੋਂ ਪਹਿਲਾਂ ਹੋ
ਜਾਂਦਾ ਹੈ ਅਤੇ ਇਹਨਾਂ ਵਿੱਚੋਂ 7 ਫੀਸਦੀ ਦੀ ਉਮਰ 15 ਸਾਲ ਤੋਂ ਵੀ ਘੱਟ
ਹੁੰਦੀ ਹੈ। ਸਭ ਤੋਂ ਵੱਧ ਬਾਲ-ਵਿਆਹ ਉੱਤਰ-ਪ੍ਰਦੇਸ਼ ਵਿੱਚ ਹੁੰਦੇ ਹਨ, ਇਸ
ਤੋਂ ਬਾਅਦ ਰਾਜਸਥਾਨ, ਬਿਹਾਰ, ਮੱਧ-ਪ੍ਰਦੇਸ਼, ਝਾਰਖੰਡ ਅਤੇ ਪੱਛਮ ਬੰਗਾਲ
ਆਉਂਦੇ ਹਨ। ਵਿਆਹ ਤੋਂ ਬਾਅਦ ਆਮ ਤੌਰ ’ਤੇ ਸਮਾਜ ਵਿੱਚ ਕੁੜੀਆਂ
ਤੋਂ ਇੱਕੋ-ਇੱਕ ਮੰਗ ਕੀਤੀ ਜਾਂਦੀ ਹੈ : ਉਹ ਹੈ ਬੱਚੇ (ਮੁੰਡਾ) ਜੰਮਣਾ।
ਬਾਲ-ਵਿਆਹ ਹੋਣ ਕਰਕੇ ਕੁੜੀਆਂ ਸਰੀਰਕ ਅਤੇ ਮਾਨਸਿਕ ਰੂਪ ਵਿੱਚ
ਅਜਿਹੀ ਹਾਲਤ ਲਈ ਬਿਲਕੁਲ ਤਿਆਰ ਨਹੀਂ ਹੁੰਦੀਆਂ, ਪਰ ਉਹਨਾਂ ਉੱਪਰ ਭਿਅੰਕਰ
ਤਸ਼ੱਦਦ ਹੁੰਦਾ ਹੈ। ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ, ਜਿਸ ਬਾਰੇ
ਉਹਨਾਂ ਨੂੰ ਅੰਦਾਜਾ ਵੀ ਨਹੀਂ ਹੁੰਦਾ ਅਤੇ ਅਜਿਹੀਆਂ ਘਟਨਾਵਾਂ ਨਿੱਤ
ਉਹਨਾਂ ਦੇ ਕੋਮਲ ਬਾਲ ਮਨ ਨੂੰ ਬੇਰਹਿਮੀ ਨਾਲ਼ ਤਸੀਹੇ ਦਿੰਦੀਆਂ ਹਨ।
ਉਹਨਾਂ ਦੇ ਸਾਰੇ ਸੁਪਨੇ ਕੁਚਲ ਦਿੱਤੇ ਜਾਂਦੇ ਹਨ। ਪੜ੍ਹਣ-ਲਿਖਣ ਅਤੇ ਕੁੱਝ
ਨਵਾਂ ਸਿੱਖਣ ਦਾ ਹੱਕ ਖੋਹ ਲਿਆ ਜਾਂਦਾ ਹੈ। ਘਰ ਦੀ ਚਾਰਦਿਵਾਰੀ ਅਤੇ ਪਤੀ
ਅਤੇ ਉਸਦੇ ਪਰਿਵਾਰ ਵੱਲੋਂ ਲਗਾਈਆਂ ਰੋਕਾਂ ਨੂੰ ਝੱਲਣਾ ਹੀ ਉਸਦੀ ਹੋਣੀ ਬਣ
ਜਾਂਦੀ ਹੈ।
ਮਾਨਸਿਕ ਬਿਮਾਰੀਆਂ ਤੋਂ ਬਿਨ੍ਹਾਂ ਉਹ ਬੱਚੇਦਾਨੀ ਦੇ
ਕੈਂਸਰ ਜਿਹੀਆਂ ਅਨੇਕ ਭਿਆਨਕ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ।
ਇਸ ਸਮੇਂ ਉਹਨਾਂ ਦੇ ਗਰਭਵਤੀ ਹੋ ਜਾਣ ਤੇ ਬਲੱਡ ਪ੍ਰੈਸ਼ਰ ਵਧਣ
ਅਤੇ ਗੁਰਦਿਆਂ ਦਾ ਫੇਲ੍ਹ ਹੋਣਾ ਅਤੇ ਬੱਚੇ ਜੰਮਣ ਕਰਕੇ ਖੂਨ ਦੀ ਕਮੀ,
ਆਪ੍ਰੇਸ਼ਨ ਰਾਹੀਂ ਬੱਚੇ ਜੰਮਣ ਆਦਿ ਕਰਕੇ ਉਹ ਉਮਰ ਭਰ ਲਈ ਰੋਗੀ ਹੋ
ਜਾਂਦੀਆਂ ਹਨ। ਅਨੇਕ ਮਾਮਲਿਆਂ ’ਚ ਇਹਨਾਂ ਸਰੀਰਕ ਅਤੇ ਮਾਨਸਿਕ ਪੀੜ ਨੂੰ
ਨਾ ਸਹਾਰ ਸਕਣ ਕਰਕੇ ਉਹ ਜਿਊਂਦੀਆਂ ਹੀ ਨਹੀਂ ਬਚਦੀਆਂ। ਜੋ ਬਚ ਜਾਂਦੀਆਂ
ਹਨ ਉਹ ਉਮਰ ਭਰ ਅਨੇਕ ਬਿਮਾਰੀਆਂ ਦਾ ਬੋਝ ਲੈ ਕੇ ਜੀਣ ਲਈ ਮਜਬੂਰ ਹੋ
ਜਾਂਦੀਆਂ ਹਨ। ਭਾਰਤ ਜਿਹੇ ਦੇਸ਼ਾਂ ’ਚ ਕੁੜੀਆਂ ਨੂੰ ਜਨਮ ਤੋਂ
ਹੀ ਬੋਝ ਸਮਝਿਆ ਜਾਂਦਾ ਹੈ। ਅਜਿਹੀ ਮਾਨਸਿਕਤਾ ਸਾਡੇ ਦੇਸ਼ ’ਚ ਪਈ ਜਗੀਰੂ
ਸੋਚ ਦੀ ਰਹਿੰਦ-ਖੂੰਹਦ ਦਾ ਸਿੱਟਾ ਹੀ ਹੈ ਅਤੇ ਇੱਥੇ ਕੁੜੀਆਂ ਦੀ ਪਰਵਰਿਸ਼
ਇੱਕ ਨਵੇਂ ਅਤੇ ਅਜਾਦ ਮਨੁੱਖ ਵਜੋਂ ਨਹੀਂ ਕੀਤੀ ਜਾਂਦੀ ਸਗੋਂ ਉਸਦਾ
ਸਮੁੱਚਾ ਪਾਲਣ-ਪੋਸ਼ਣ ਇੱਕ ਚੰਗੀ ਪਤਨੀ ਅਤੇ ਸਾਊ ਨੂੰਹ ਦੀ ਸਿਖਲਾਈ ਹੀ
ਹੁੰਦਾ ਹੈ। ਜਿੱਥੇ ਉਹ ਸਿਰਫ ਆਗਿਆਕਾਰ ਹੋਵੇ, ਆਪਣੇ ਉੱਪਰ ਹੁੰਦੇ ਹਰ ਜਬਰ
ਨੂੰ ਸਿਰ ਨੀਵਾਂ ਕਰ ਝੱਲਦੀ ਰਹੇ। ਲੱਗਦਾ ਹੈ ਜਿਵੇਂ ਕੁੜੀਆਂ ਸਿਰਫ ਵਿਆਹ
ਕਰਵਾਉਣ ਅਤੇ ਬੱਚੇ ਪੈਦਾ ਕਰਨ ਲਈ ਹੀ ਜੰਮਦੀਆਂ ਹਨ, ਇਸਤੋਂ ਬਿਨ੍ਹਾਂ
ਉਹਨਾਂ ਦੀ ਸਮਾਜ ਵਿੱਚ ਕੋਈ ਹੈਸੀਅਤ ਹੀ ਨਹੀਂ। ਅਜਿਹੀ ਮਾਨਸਿਕਤਾ ਭਾਰਤ
ਜਿਹੇ ਦੇਸ਼ਾਂ ਵਿੱਚ ਪੁਨਰ-ਜਾਗਰਣ ਲਹਿਰਾਂ ਦੀ ਅਣਹੋਂਦ ਕਰਕੇ ਹੈ। ਅੱਜ ਸਮੇਂ ਦੀ ਲੋੜ
ਹੈ ਕਿ ਲੋਕਾਂ ਨੂੰ ਇਹੋ ਜਿਹੀਆਂ ਰੂੜੀਆਂ ’ਚੋਂ ਕੱਢਣ ਲਈ ਚੇਤੰਨ ਅਤੇ
ਸਿੱਖਿਅਤ ਕੀਤਾ ਜਾਵੇ। ਪਰ ਅਜਿਹਾ ਕਰੇਗਾ ਕੌਣ?
ਜੇਕਰ
ਟੀਵੀ-ਮੀਡੀਆ
ਅਤੇ ਸਿਨੇਮੇ ਦੀ ਗੱਲ ਕਰੀਏ ਤਾਂ ਇੱਥੇ ਵੀ ਔਰਤ ਵਿਰੋਧੀ ਮਾਨਸਿਕਤਾ ਦਾ ਹੀ
ਬੋਲਬਾਲਾ ਹੈ। ਟੀਵੀ ਵਿੱਚ ਪੇਸ਼ ਹੁੰਦੇ ਲੜੀਵਾਰ ਨਾਟਕ ਅਤੇ ਫਿਲਮਾਂ ਵੀ
ਕੁੜੀਆਂ ਨੂੰ ਸਹਿਣਸ਼ੀਲ ਅਤੇ ਚੰਗੀ ਪਤਨੀ/ਨੂੰਹ ਬਣਨ ਦੀ ਸਿੱਖਿਆ ਹੀ
ਦਿੰਦੇ ਹਨ। ਫੇਰ ਕੀ ਕੇਂਦਰ ’ਚ ਬੈਠੀ ਭਾਜਪਾ ਸਰਕਾਰ ਅਜਿਹਾ ਕਰੇਗੀ ਜੋ
ਖੁਦ ਔਰਤ ਵਿਰੋਧੀ ਮੰਨੂਵਾਦੀ ਸੋਚ ਦੀ ਨੁਮਾਇੰਦਗੀ ਕਰਦੀ ਹੈ। ਜਿਸ ਅਨੁਸਾਰ
ਔਰਤ ਮਰਦ ਦੇ ਪੈਰ ਦੀ ਜੁੱਤੀ ਹੈ, ਉਸਦਾ ਸਥਾਨ ਘਰ ਦੀ ਚਾਰਦਿਵਾਰੀ ਅੰਦਰ
ਹੈ, ਉਸਦਾ ਕਾਰਜਖੇਤਰ ਚੁੱਲਾ-ਚੌਂਕਾ ਅਤੇ ਕੰਮ ਬੱਚੇ ਜੰਮਣਾ ਹੈ।
ਕੀ ਅਜਿਹੀ ਸਰਕਾਰ ਔਰਤ ਨੂੰ ਉਸਦਾ ਬਣਦਾ ਸਨਮਾਨ ਦੇ ਸਕਦੀ ਹੈ? ਕਨੂੰਨ
ਦੀ ਗੱਲ ਕਰੀਏ ਤਾਂ ਬਾਲ-ਵਿਆਹ ਰੋਕੂ ਕਨੂੰਨ, 1929 ਦੇ ਅਨੁਸਾਰ ਵਿਆਹ
ਸਮੇਂ ਮੁੰਡੇ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਕੁੜੀ ਦੀ ਉਮਰ 18 ਸਾਲ
ਹੋਣੀ ਜਰੂਰੀ ਹੈ। ਜੇਕਰ ਅਜਿਹਾ ਨਾ ਹੋਵੇ ਤਾਂ (ਸ਼ਿਕਾਇਤ ਦਰਜ ਹੋਣ ’ਤੇ )
ਸਜਾ ਹੈ 'ਧਾਰਾ 18' ਦੇ ਅਨੁਸਾਰ ਦੋਸ਼ੀ ਨੂੰ 15 ਦਿਨ ਦੀ ਕੈਦ ਅਤੇ ਇੱਕ
ਹਜਾਰ ਰੁਪਏ ਜੁਰਮਾਨਾ ਅਤੇ ਇਸਤੋਂ ਬਾਅਦ ਵੀ ਇਸ ਵਿਆਹ ਨੂੰ ਰੱਦ ਨਹੀਂ
ਮੰਨਿਆ ਜਾਵੇਗਾ। ਇਸ ਤੋਂ ਬਿਨ੍ਹਾਂ ਹੋਰ ਵੀ ਕਈ ਕਨੂੰਨ ਹਨ ਪਰ ਅਜਿਹੇ
ਢਿੱਲੇ-ਪੋਲੇ ਕਨੂੰਨ, ਸਰਕਾਰ ਜਾਂ ਲੋਕ-ਦੋਖੀ ਮੀਡੀਆ ਤੋਂ ਸਾਨੂੰ ਝਾਕ
ਨਹੀਂ ਕਰਨੀ ਚਾਹੀਦੀ। ਸਾਡੀਆਂ ਬੱਚੀਆਂ ਨੂੰ ਇਸ ਵਹਿਸ਼ਤ ਦੇ ਪੰਜੇ ’ਚੋਂ
ਬਚਾਉਣ ਲਈ ਸਾਨੂੰ ਖੁਦ ਹੀ ਰਾਹ ਲੱਭਣੇ ਪੈਣਗੇ।
|
|
|
|
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|