ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

   

ਇਨਸਾਫ ਪਸੰਦ ਅਤੇ ਇਮਾਨਦਾਰੀ ਦੇ ਪ੍ਰਤੀਕ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ       27/08/2023


080ਸਰਕਾਰੀ ਨੌਕਰੀ ਦੌਰਾਨ ਇਮਾਨਦਾਰੀ ਬਚਨ ਵੱਧਤਾ ਅਤੇ ਲੋਕਾਂ ਨੂੰ ਇਨਸਾਫ ਦੇਣਾ ਸੱਚੇ ਸੁੱਚੇ ਅਧਿਕਾਰੀਆਂ ਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ ਤਾਂ ਹੀ  ਲੋਕ ਰਾਜ ਦੇ ਅਰਥਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਸਰਕਾਰੀ ਨੌਕਰੀ ਤੋਂ ਸੇਵਾ  ਮੁਕਤੀ ਤੋਂ ਬਾਅਦ ਪਛਤਾਉਣ ਦਾ  ਕੋਈ ਲਾਭ ਨਹੀਂ ਹੁੰਦਾ। ਜਿਹੜੇ ਸਰਕਾਰੀ ਅਧਿਕਾਰੀ ਲੋਕਾਂ ਨੂੰ ਇਨਸਾਫ ਦਿੰਦੇ ਹਨ ਉਨ੍ਹਾਂ ਦਾ ਬੁਢਾਪਾ ਸਾਂਤਮਈ ਗੁਜਰਦਾ ਹੈ। ਫਿਰ ਬੁਢਾਪਾ ਸਰਾਪ ਨਹੀਂ ਸਗੋਂ ਵਰਦਾਨ ਹੁੰਦਾ ਹੈ।

ਬੁਢਾਪਾ ਅਹਿਸਾਸ ਦਾ ਦੂਜਾ ਨਾਮ ਹੈ। ਜਿਹੋ ਜਿਹਾ ਇਨਸਾਨ ਸੋਚਦਾ ਹੈ, ਉਹੋ ਜਿਹਾ ਮਹਿਸੂਸ ਕਰਦਾ ਹੈ। ਮਨੁੱਖੀ ਜੀਵਨ ਪਰਮਾਤਮਾ ਵੱਲੋਂ ਇੱਕ ਵਾਰ ਦਿੱਤਾ ਤੋਹਫ਼ਾ ਹੁੰਦਾ ਹੈ। ਇਸ ਤੋਹਫ਼ੇ ਦੀ ਵਰਤੋਂ ਹਰ ਇਨਸਾਨ ਨੇ ਆਪੋ ਆਪਣੀ ਸਮਝ ਅਨੁਸਾਰ ਕਰਨੀ ਹੁੰਦੀ ਹੈ। ਜਿਹੜਾ ਇਨਸਾਨ ਮਨੁੱਖੀ ਜੀਵਨ ਨੂੰ ਉਸਾਰੂ ਸੋਚ ਨਾਲ ਵੰਗਾਰ ਸਮਝਕੇ ਲੈਂਦਾ ਹੈ, ਉਹ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਸਥਾਪਤ ਨਿਸ਼ਾਨੇ ‘ਤੇ ਪਹੁੰਚਦਾ ਹੈ, ਜਿਹੜਾ ਇਸ ਜੀਵਨ ਨੂੰ ਭਾਰ ਸਮਝਣ ਲੱਗਦਾ ਹੈ, ਉਹ ਸੁੱਖਮਈ ਨਹੀਂ ਰਹਿ ਸਕਦਾ ਅਤੇ ਹਮੇਸ਼ਾ ਨਿਰਾਰਥਕ ਜੀਵਨ ਬਤੀਤ ਕਰਦਾ ਹੈ।

ਸਾਕਾਰਤਮਕ ਸੋਚ, ਸੰਤੁਸ਼ਟਤਾ ਤੇ ਇਮਾਨਦਾਰੀ ਇਨਸਾਨ ਨੂੰ ਆਨੰਦ ਤੇ ਲੰਬੀ ਉਮਰ ਬਖ਼ਸ਼ਦੀ ਹੈ। ਬੁਢਾਪੇ ਨੂੰ ਜੇਕਰ ਇਨਸਾਨ ਸਹਿਜਤਾ ਨਾਲ ਲੈਂਦਾ ਹੋਇਆ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਰੱਖੇਗਾ ਤਾਂ ਜ਼ਿੰਦਗੀ ਦਾ ਆਨੰਦ ਮਾਣੇਗਾ। ਮੈਂ ਇਕ ਅਜਿਹੇ 100 ਤੋਂ ਵੱਧ ਉਮਰ ਦੇ ਵਿਅਕਤੀ ਬਿਕਰਮ ਸਿੰਘ ਗਰੇਵਾਲ ਨਾਲ ਮਿਲਾਉਣ ਜਾ ਰਿਹਾ ਹਾਂ, ਜਿਹੜੇ ਇਸ ਉਮਰ ਵਿੱਚ ਵੀ ਜ਼ਿੰਦਗੀ ਦਾ ਆਨੰਦ ਬਾਖ਼ੂਬੀ ਨਾਲ ਮਾਣ ਰਹੇ ਹਨ।

ਉਹ 1981 ਵਿੱਚ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ ਪ੍ਰੰਤੂ ਸੇਵਾ ਮੁਕਤੀ ਤੋਂ ਬਾਅਦ ਆਪਣੀ ਕਾਰ ਆਪ ਚਲਾ ਕੇ 98 ਸਾਲ ਦੀ ਉਮਰ ਤੱਕ 'ਗੋਲਫ ਕਲੱਬ ਚੰਡੀਗੜ੍ਹ' ਵਿੱਚ 'ਗੋਲਫ' ਖੇਡਦੇ ਰਹੇ। ਸਿਰਫ ਪਿਛਲੇ ਦੋ ਸਾਲਾਂ ਤੋਂ ਗੋਲਫ਼ ਖੇਡਣਾ ਛੱਡਿਆ ਹੈ। ਅਜੇ ਵੀ ਉਹ ਚੁਸਤ ਫਰੁਸਤ, ਤੰਦਰੁਸਤ ਅਤੇ ਤੁਰਦੇ ਫਿਰਦੇ ਹਨ। ਉਨ੍ਹਾਂ ਦੀ ਯਾਦਾਸ਼ਤ ਬਰਕਰਾਰ ਹੈ। ਇਮਾਨਦਾਰੀ ਦੀ ਆਵਾਜ਼ ਉਸੇ ਤਰ੍ਹਾਂ ਗੜ੍ਹਕਦੀ ਹੈ।

11 ਫ਼ਰਵਰੀ 2023 ਨੂੰ 'ਪੰਜਾਬ ਇੰਜਿਨੀਅਰਿੰਗ ਕਾਲਜ' ਚੰਡੀਗੜ੍ਹ ਵਿਖੇ ਇੰਜਿਨੀਅਰਜ਼ ਅਲੂਮਨੀ ਨੇ ਬਿਕਰਮ ਸਿੰਘ ਗਰੇਵਾਲ ਨੂੰ ਬਿਹਤਰੀਨ ਜ਼ਿੰਦਗੀ ਦੇ 100 ਸਾਲ ਪੂਰੇ ਕਰਨ ਲਈ ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਦੇ ਕੇ ਸਨਮਾਨਤ ਕੀਤਾ ਸੀ। ਉਨ੍ਹਾਂ ਨੇ ਆਪਣਾ 100ਵਾਂ ਜਨਮ ਦਿਨ 15 ਫਰਵਰੀ 2023 ਨੂੰ ਮਨਾਇਆ ਸੀ, ਉਸ ਸਮੇਂ ਲੈਫ਼.ਕਰਨਲ ਇੰਜ.ਸੰਜੀਵ ਕੌਲ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਸੀ ਕਿ ‘‘ਬਿਕਰਮ ਸਿੰਘ ਗਰੇਵਾਲ ਇੰਜਿਨੀਅਰਿੰਗ ਜਗਤ ਲਈ ਰੋਲ ਮਾਡਲ ਦਾ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੈਕਲਾਗਨ ਇੰਜੀਨੀਅਰਿੰਗ ਕਾਲਜ ਲਾਹੌਰ ਦੇ ਜੀਵਤ ਉਹ ਸਭ ਤੋਂ ਸੀਨੀਅਰ ਇੰਜਿਨੀਅਰ ਹਨ, ਜਿਨ੍ਹਾਂ ਦਿਆਨਤਦਾਰੀ ਨਾਲ ਨੌਕਰੀ ਕਰਦਿਆਂ ਜ਼ਿੰਦਗੀ ਦੇ 10 ਦਹਾਕਿਆਂ ਦਾ ਲੁਤਫ਼ ਲਿਆ ਹੈ’’। ਇਸ ਲਈ ਬੁਢਾਪੇ ਨੂੰ ਜ਼ਿੰਦਗੀ ਦਾ ਆਨੰਦ ਮਾਨਣ ਦਾ ਸਭ ਤੋਂ ਵਧੀਆ ਸਮਾਂ ਸਮਝਣਾ ਚਾਹੀਦਾ ਹੈ ਕਿਉਂਕਿ ਕੋਈ ਝਮੇਲਾ ਨਹੀਂ ਹੁੰਦਾ।

ਸਮੇਂ ਦੀ ਤਬਦੀਲੀ ਨਾਲ ਬੇਸ਼ਕ ਸਮਾਜ ਦੀਆਂ ਕਦਰਾਂ ਕੀਮਤਾਂ ਵੀ ਬਦਲ ਜਾਂਦੀਆਂ ਹਨ। ਵਰਤਮਾਨ ਸਮੇਂ ਵਿਚ ਇਮਾਨਦਾਰੀ ਅਤੇ ਭਰਿਸ਼ਟਾਚਾਰ ਦੇ ਅਰਥ ਹੀ ਬਦਲਦੇ ਜਾ ਰਹੇ ਹਨ। ਖਾਸ ਤੌਰ ਤੇ ਸਰਕਾਰੀ ਨੌਕਰੀ ਵਿਚ ਤਾਂ ਕਦਰਾਂ ਕੀਮਤਾਂ ਵਿਚ ਅਣਕਿਆਸੀ ਗਿਰਾਵਟ ਆ ਗਈ ਹੈ। ਇਸ ਸਮੇਂ ਜੇਕਰ ਕੋਈ ਛੋਟਾ ਅਧਿਕਾਰੀ ਵੀ ਨੌਕਰੀ ‘ਤੇ ਨਿਯੁਕਤ ਹੋ ਜਾਵੇ ਤਾਂ ਉਹ ਵਿਭਾਗ ਵਿਚ ਮਨਮਾਨੀਆਂ ਕਰਨ ਨੂੰ ਪਹਿਲ ਦਿੰਦਾ ਹੈ ਕਿਉਂਕਿ ਉਹ ਸਾਰੇ ਆਪਸ ਵਿੱਚ ਰਲ ਮਿਲ ਜਾਂਦੇ ਹਨ। ਉਨ੍ਹਾਂ ਵੱਲੋਂ ਨਿਯਮਾਂ ਨੂੰ ਛਿੱਕੇ ਤੇ ਟੰਗ ਦਿੱਤਾ ਜਾਂਦਾ ਹੈ। ਪ੍ਰੰਤੂ ਮੈਂ ਤੁਹਾਨੂੰ ਬਿਕਰਮ ਸਿੰਘ ਗਰੇਵਾਲ ਬਹੁਤ ਹੀ ਸੀਨੀਅਰ ਸੇਵਾ ਮੁਕਤ ਅਧਿਕਾਰੀ ਬਾਰੇ ਜਾਣਕਾਰੀ ਦੇਣ ਲੱਗਿਆ ਹਾਂ, ਜਿਹੜੇ ਸਾਰੀ ਉਮਰ ਸਚਾਈ ਅਤੇ ਇਮਾਨਦਾਰੀ ਤੇ ਪਹਿਰਾ ਦਿੰਦੇ ਰਹੇ ਹਨ।

ਸਰਦਾਰ ਬਿਕਰਮ ਸਿੰਘ ਗਰੇਵਾਲ, ਸੇਵਾ ਮੁਕਤ ਮੁੱਖ ਇੰਜਿਨੀਅਰ ਲੋਕ ਨਿਰਮਾਣ ਵਿਭਾਗ ਪੰਜਾਬ ਹਨ। ਉਨ੍ਹਾਂ ਆਪਣੀ ਸਾਰੀ ਨੌਕਰੀ  ਧੜੱਲੇ ਅਤੇ ਖ਼ੁਦਦਾਰੀ ਨਾਲ ਆਪਣੀਆਂ ਸ਼ਰਤਾਂ ‘ਤੇ ਕੀਤੀ ਅਤੇ ਨਾ ਹੀ ਕਿਸੇ ਦੀ ਈਨ ਮੰਨੀ ਅਤੇ ਨਾ ਮਨਵਾਈ ਹੈ। ਇਨਸਾਫ ਦੀ ਤਰਾਜੂ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ। ਹਮੇਸ਼ਾ ਸੱਚਾਈ ‘ਤੇ ਪਹਿਰਾ ਦਿੱਤਾ ਹੈ। ਕਦੀਂ ਵੀ ਕਿਸੇ ਸੀਨੀਅਰ ਅਧਿਕਾਰੀ ਜਾਂ ਸਿਆਸਤਦਾਨ ਦੇ ਕਹਿਣ ‘ਤੇ ਗ਼ਲਤ ਕੰਮ ਨਹੀਂ ਕੀਤਾ ਭਾਵੇਂ ਉਨ੍ਹਾਂ ਨੂੰ ਇਸ ਕਰਕੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਸੀਨੀਅਰ ਅਧਿਕਾਰੀਆਂ ਦੀ ਤਾਂ ਛੱਡੋ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੀ ਗ਼ਲਤ ਹੁਕਮਾ ਨੂੰ ਅਣਡਿਠ ਕਰ ਦਿੰਦੇ ਸਨ। ਉਨ੍ਹਾਂ ਆਪਣੀ ਸਾਰੀ ਨੌਕਰੀ ਆਪਣੀਆਂ ਸ਼ਰਤਾਂ ‘ਤੇ ਕੀਤੀ ਹੈ। ਕੋਈ ਵੀ ਵਿਅਕਤੀ ਛੇਤੀ ਕੀਤਿਆਂ ਉਨ੍ਹਾਂ ਕੋਲ ਕਿਸੇ ਕਿਸਮ ਦੀ ਸ਼ਿਫਾਰਸ਼ ਕਰਨ ਦੀ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਕੋਲ ਜਾਣ ਤੋਂ ਹੀ ਤਿਬਕਦਾ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਉਹ ਸਹੀ ਕੰਮ ਹੀ ਕਰਨਗੇ। ਜੇਕਰ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੀ ਕੋਈ ਸਮੱਸਿਆ ਹੁੰਦੀ ਤਾਂ ਉਹ ਉਨ੍ਹਾਂ ਨੂੰ ਸਿੱਧਾ ਆ ਕੇ ਮਿਲ ਸਕਦਾ ਸੀ ਪ੍ਰੰਤੂ ਕੰਮ ਉਹ ਤਾਂ ਹੀ ਕਰਦੇ ਸਨ ਜੇਕਰ ਜ਼ਾਇਜ ਅਤੇ ਸਰਕਾਰੀ ਨਿਯਮਾਂ ਦੇ ਅਨੁਸਾਰ ਹੋ ਸਕਦਾ ਹੁੰਦਾ ਸੀ।

ਵਿਭਾਗ ਵਿੱਚ ਉਹ ਕਿਸੇ ਨਾਲ ਨਾ ਬੇਇਨਸਾਫੀ ਕਰਦੇ ਸਨ ਅਤੇ ਨਾ ਹੀ ਕਰਨ ਦਿੰਦੇ ਸਨ। ਉਨ੍ਹਾਂ ਨੇ ਵਿਭਾਗ ਦੇ ਮੁੱਖੀ ਹੁੰਦਿਆਂ ਭਰਿਸ਼ਟਾਚਾਰ ਨਹੀਂ ਹੋਣ ਦਿੱਤਾ। ਉਨ੍ਹਾਂ ਦੀ ਸਰਕਾਰੀ ਅਧਿਕਾਰੀ ਦੇ ਤੌਰ ‘ਤੇ  ਵੱਖ-ਵੱਖ ਅਹੁਦਿਆਂ ਸਬ ਡਵੀਜਨਲ ਇੰਜੀਨੀਅਰ ਤੋਂ ਮੁੱਖ ਇੰਜੀਨੀਅਰ ਤੱਕ ਦੀ 37 ਸਾਲ ਦਾ ਕੈਰੀਅਰ ਬੇਦਾਗ਼ ਰਿਹਾ। ਲੋਕ ਨਿਰਮਾਣ ਵਿੱਚ ਸੜਕਾਂ, ਪੁਲਾਂ ਅਤੇ ਉਸਾਰੀ ਦੇ ਕੰਮ ਚਲਦੇ ਰਹਿੰਦੇ ਸਨ, ਜਦੋਂ ਉਹ ਦੌਰੇ ਤੇ ਜਾਂਦੇ ਸਨ ਤਾਂ ਆਪਣਾ ਖਾਣਾ ਨਾਲ ਹੀ ਲੈ ਜਾਂਦੇ ਸਨ। ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਵੰਡ ਤੋਂ ਬਾਅਦ ਸਾਂਝਾ ਪੰਜਾਬ ਬਹੁਤ ਵੱਡਾ ਸੀ, ਕਈ ਵਾਰ ਕਈ ਰਾਤਾਂ ਬਾਹਰ ਕੱਟਣੀਆਂ ਪੈਂਦੀਆਂ ਸਨ ਤਾਂ ਉਹ ਆਪਣਾ ਬਿਸਤਰਾ, ਖਾਣੇ ਦਾ ਸਾਰਾ ਸਾਮਾਨ, ਸਟੋਵ, ਦਾਲਾਂ, ਸਬਜ਼ੀਆਂ ਅਤੇ ਆਟਾ ਨਾਲ ਹੀ ਲੈ ਜਾਂਦੇ ਸਨ। ਕਿਸੇ ਦਫ਼ਤਰ ਦੇ ਅਧਿਕਾਰੀ ਕੋਲੋਂ ਚਾਹ ਤੱਕ ਨਹੀਂ ਪੀਂਦੇ ਸਨ, ਇਥੋਂ ਤੱਕ ਕਿ ਕੋਈ ਅਧਿਕਾਰੀ ਚਾਹ ਜਾਂ ਖਾਣੇ ਬਾਰੇ ਕਹਿਣ ਦੀ ਹਿੰਮਤ ਵੀ ਨਹੀਂ ਰੱਖਦੇ ਸਨ। ਉਨ੍ਹਾਂ ਦਾ ਪਰਿਵਾਰ ਸਰਦਾਰ ਬਿਕਰਮ ਸਿੰਘ ਗਰੇਵਾਲ ਦੀ ਵਿਰਾਸਤ ‘ਤੇ ਪਹਿਰਾ ਦੇ ਰਿਹਾ ਹੈ।

ਬਿਕਰਮ ਸਿੰਘ ਗਰੇਵਾਲ ਦਾ ਸਿਖਿਆ ਪ੍ਰਾਪਤ ਕਰਨ ਦਾ ਵੀ ਰਿਕਾਰਡ ਵੀ ਬਿਹਤਰੀਨ ਰਿਹਾ ਹੈ। ਉਹ ਹਮੇਸ਼ਾ ਹਰ ਕਲਾਸ ਵਿੱਚੋਂ ਪਹਿਲੇ ਦਰਜੇ ਵਿੱਚ ਪਾਸ ਹੁੰਦੇ ਰਹੇ। ਉਨ੍ਹਾਂ ਨੇ ਅੱਠਵੀਂ 1936 ਤੇ ਦਸਵੀਂ 1938 ਵਿੱਚ ਮਾਲਵਾ ਹਾਈ ਸਕੂਲ ਲੁਧਿਆਣਾ ਤੋਂ ਫਸਟ ਡਵੀਜਨ ਵਿੱਚ ਪਾਸ ਕਰਕੇ 1940 ਵਿੱਚ ਫੈਕਿਲਿਟੀ ਆਫ ਸਾਇੰਸ (ਐਫ.ਐਸ.ਸੀ) ਖਾਲਸਾ ਕਾਲਜ ਅੰਮਿ੍ਰਤਸਰ ਤੋਂ ਪਾਸ ਕੀਤੀ। ਫਿਰ ਉਨ੍ਹਾਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕਰਨ ਲਈ ਮੈਕਲਾਗਨ ਇੰਜੀਨੀਅਰਿੰਗ ਕਾਲਜ ਲਾਹੌਰ ਵਿੱਚ ਦਾਖ਼ਲਾ ਲੈ ਲਿਆ।

ਉਨ੍ਹਾਂ 1943 ਵਿੱਚ ਸਿਵਲ ਇਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਡਿਗਰੀ ਕਰਨ ਤੋਂ ਤੁਰੰਤ ਬਾਅਦ 1944 ਵਿੱਚ ਉਨ੍ਹਾਂ ਦੀ ਸਾਂਝੇ ਪੰਜਾਬ ਦੇ ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ) ਵਿੱਚ ਬਤੌਰ ਸਬ ਡਵੀਜਨਲ ਇੰਜੀਨੀਅਰ ਦੀ ਚੋਣ ਹੋ ਗਈ। ਉਨ੍ਹਾਂ ਦੀ ਸਭ ਤੋਂ ਪਹਿਲੀ ਪੋਸਟਿੰਗ ਅੰਡਰ ਟਰੇਨਿੰਗ ਰਾਵਲਪਿੰਡੀ ਵਿੱਚ ਹੋਈ ਸੀ। ਉਸ ਤੋਂ ਬਾਅਦ ਜਲੰਧਰ ਵਿਖੇ ਨਿਯੁਕਤ ਹੋ ਗਏ। 1951 ਵਿੱਚ ਉਨ੍ਹਾਂ ਦੀ ਤਰੱਕੀ ਕਾਰਜਕਾਰੀ ਇਜੀਨੀਅਰ ਦੀ ਹੋ ਗਈ ਅਤੇ ਫੀਰੋਜਪੁਰ ਵਿਖੇ ਤਾਇਨਾਤ ਕਰ ਦਿੱਤੇ ਗਏ।

ਇਸ ਤੋਂ ਬਾਅਦ 1963 ਵਿੱਚ ਤਰੱਕੀ ਤੋਂ ਬਾਅਦ ਸੁਪਰਇਟੈਂਡੈਂਟ ਇੰਜੀਨੀਅਰ ਬਣ ਗਏ। 1966 ਵਿੱਚ ਪੰਜਾਬ ਦੀ ਵੰਡ ਹੋਣ ਤੋਂ ਬਾਅਦ 1971 ਵਿੱਚ ਮੁੱਖ ਇਜੀਨੀਅਰ ਦੀ ਤਰੱਕੀ ਹੋ ਗਈ ਅਤੇ ਉਨ੍ਹਾਂ ਨੂੰ ਵਿਭਾਗ ਦੇ ਮੁੱਖੀ ਨਿਯੁਕਤ ਕਰ ਦਿੱਤਾ ਗਿਆ।  10 ਸਾਲ ਵਿਭਾਗ ਦੇ ਮੁੱਖੀ ਰਹਿਣ ਸਮੇਂ ਉਨ੍ਹਾਂ ਨੇ ਵਿਭਾਗ ਦੀ ਕਾਰਜ਼ਪ੍ਰਣਾਲੀ ਵਿੱਚ ਵਿਲੱਖਣ ਤਬਦੀਲੀਆਂ ਲਿਆਂਦੀਆਂ। ਉਨ੍ਹਾਂ ਦੇ ਸਮੇਂ ਬਹੁਤ ਸਾਰੇ ਵਿਭਾਗੀ ਪੁਲਾਂ ਅਤੇ ਸਰਕਾਰੀ ਇਮਾਰਤਾਂ ਦੀ ਉਸਾਰੀ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਿਆਲਾ ਅਤੇ ਅੰਮਿ੍ਰਤਸਰ ਦੇ ਨਵੇਂ ਬਲਾਕਾਂ ਅਤੇ ਰੋਹਤਕ ਵਿਖੇ ਨਿਊ ਮੈਡੀਕਲ ਕਾਲਜ ਰੋਹਤਕ ਦੀਆਂ ਇਮਾਰਤਾਂ ਦੀ ਉਸਾਰੀ ਕਰਵਾਈ, ਜਿਹੜੀ ਅੱਜ ਤੱਕ ਬਿਹਤਰੀਨ ਉਸਾਰੀ ਦੀ ਤਕਨੀਕ ਦਾ ਨਮੂਨਾ ਹਨ। ਇੰਜਿਨੀਅਰਿੰਗ ਕਾਲਜ ਚੰਡੀਗੜ੍ਹ ਦੀ ਉਸਾਰੀ ਵੀ ਕਰਵਾਈ ਸੀ। ਪਿੰਡਾਂ ਨੂੰ ਦਿਹਾਤੀ ਸੜਕਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹ 37 ਸਾਲ ਦੀ ਬੇਦਾਗ਼ ਨੌਕਰੀ ਕਰਨ ਤੋਂ ਬਾਅਦ ਫਰਵਰੀ 1981 ਵਿੱਚ ਸੇਵਾ ਮੁਕਤ ਹੋਏ ਸਨ।

ਬਿਕਰਮ ਸਿੰਘ ਗਰੇਵਾਲ ਦਾ ਜਨਮ ਪਿਤਾ ਸ੍ਰ. ਬੂਟਾ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਲੁਧਿਆਣਾ ਜਿਲ੍ਹੇ ਦੇ ਲਲਤੋਂ ਪਿੰਡ ਵਿਖੇ 15 ਫਰਵਰੀ 1923 ਨੂੰ ਹੋਇਆ। ਉਨ੍ਹਾਂ ਦਾ ਵਿਆਹ ਬੀਬੀ ਨਿਰਮਲਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਹਰਜੀਤ ਇੰਦਰ ਸਿੰਘ ਗਰੇਵਾਲ ਅਤੇ ਜਸਟਿਸ ਅਨੂਪ ਇੰਦਰ ਸਿੰਘ ਗਰੇਵਾਲ ਹਨ। ਹਰਜੀਤ ਇਦੰਰ ਸਿੰਘ ਗਰੇਵਾਲ ਆਈ.ਏ.ਐਸ.ਅਧਿਕਾਰੀ ਸਨ, ਜਿਹੜੇ ਕਈ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਡਵੀਜਨਲ ਕਮਿਸ਼ਨਰ ਅਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਦੇ ਡਿਪਟੀ ਪਿ੍ਰੰਸੀਪਲ ਸਕੱਤਰ ਰਹੇ ਸਨ।

ਅਨੂਪ ਇੰਦਰ ਸਿੰਘ ਗਰੇਵਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਹਨ। ਇੱਕ ਲੜਕੀ ਨੀਨਾ ਸਿੰਘ ਹੈ, ਜਿਹੜੀ ਬਰਜੇਸ਼ਵਰ ਸਿੰਘ ਆਈ.ਏ.ਐਸ.(ਸੇਵਾ ਮੁਕਤ) ਨੂੰ ਵਿਆਹੀ ਹੋਈ ਹੈ। ਬਰਜੇਸ਼ਵਰ ਸਿੰਘ ਭਾਰਤ ਸਰਕਾਰ ਦੇ ਕਈ ਵਿਭਾਗਾਂ ਵਿੱਚ ਸਕੱਤਰ ਰਹੇ ਹਨ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ 94178 13072

 
 
 
080ਇਨਸਾਫ ਪਸੰਦ ਅਤੇ ਇਮਾਨਦਾਰੀ ਦੇ ਪ੍ਰਤੀਕ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ 
079 ਸਿਆਣਿਆਂ ਦੀ 'ਸ਼ਹਿਰੀ ਸੱਥ' ਦੀ ਮਹਿਫਲ ਦੀਆਂ ਖ਼ੁਸ਼ਬੋਆਂ
ਉਜਾਗਰ ਸਿੰਘ/span>
ਬੀਰਅਲਵਿਦਾ! ਰੌਂਸ਼ਨ ਦਿਮਾਗ ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ 
ਉਜਾਗਰ ਸਿੰਘ
077ਸਾਊ ਸਿਆਸਤਦਾਨ: ਤੇਜ ਪ੍ਰਕਾਸ਼ ਸਿੰਘ ਕੋਟਲੀ  
ਉਜਾਗਰ ਸਿੰਘ
076ਈਮਾਨਦਾਰੀ ਜਿੰਦਾ ਬਾਦ  
ਰਵੇਲ ਸਿੰਘ
guptaਸਮਾਜ ਸੇਵਾ ਨੂੰ ਪ੍ਰਣਾਇਆ: ਭਗਵਾਨ ਦਾਸ ਗੁਪਤਾ/a> 
ਉਜਾਗਰ ਸਿੰਘ
074ਗਿਆਨੀ ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ ਦਿੱਤਾ?
ਉਜਾਗਰ ਸਿੰਘ
073ਸੀਤੋ ਮਾਸੀ
ਰਵੇਲ ਸਿੰਘ
tohra1 ਅਪ੍ਰੈਲ ਬਰਸੀ ‘ਤੇ
ਵਿਸ਼ੇਸ਼ ਸਿੱਖੀ ਸਿਦਕ ਦਾ ਮੁਜੱਸਮਾ: ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ
071ਆਪਣੀਆਂ ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ
070ਬਿਹਤਰ ਜ਼ਿੰਦਗੀ ਦਾ ਰਾਹ
ਕੇਹਰ ਸ਼ਰੀਫ਼
069ਪੰਜਾਬ ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ ਭੂਪਾਲ
ਉਜਾਗਰ ਸਿੰਘ
068ਜਦੋਂ ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ
067ਮੇਰੀ ਵੱਡੀ ਭੈਣ
ਰਵੇਲ ਸਿੰਘ
066ਸਿਪਾਹੀ ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ ਜੱਗੀ
ਉਜਾਗਰ ਸਿੰਘ
065ਮਾਮੇ ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ 
ਮਾਲਵਿੰਦਰ ਸਿੰਘ ਮਾਲੀ
064ਬੇਦਾਗ਼ ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ 
ਉਜਾਗਰ  ਸਿੰਘ
063ਡਾ. ਗੁਰਭਗਤ ਸਿੰਘ ਨੂੰ ਯਾਦ ਕਰਦਿਆਂ  
ਕਰਮਜੀਤ ਸਿੰਘ
062ਦੀਵਾਲੀ ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ  
ਉਜਾਗਰ ਸਿੰਘ, ਪਟਿਆਲਾ
061ਸਿੱਖ ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ 
ਉਜਾਗਰ ਸਿੰਘ, ਪਟਿਆਲਾ 
060ਤੁਰ ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ: ਦੀਦਾਰ ਸਿੰਘ ਬੈਂਸ 
ਉਜਾਗਰ ਸਿੰਘ, ਪਟਿਆਲਾ
05931 ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ ਭਾਸ਼ਣ ਦਿੱਤਾ  
ਉਜਾਗਰ ਸਿੰਘ, ਪਟਿਆਲਾ
05813 ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ ਕਪੂਰ ਸਿੰਘ  
ਉਜਾਗਰ ਸਿੰਘ, ਪਟਿਆਲਾ
057'ਯੰਗ ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a> 
ਉਜਾਗਰ ਸਿੰਘ, ਪਟਿਆਲਾ
056ਤੁਰ ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ ਸਿੰਘ ਮਲਿਕ   
ਉਜਾਗਰ ਸਿੰਘ, ਪਟਿਆਲਾ
ratu30 ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ  ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ    - ਉਜਾਗਰ ਸਿੰਘ, ਪਟਿਆਲਾ
ratan lalਪ੍ਰੋ. ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?  
ਰਵੀਸ਼ ਕੁਮਾਰ  ( ਅਨੁਵਾਦ: ਕੇਹਰ ਸ਼ਰੀਫ਼ ਸਿੰਘ)
0531 ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ   - ਉਜਾਗਰ ਸਿੰਘ /span>
052ਬਾਬਾ ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ
517 ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ - ਉਜਾਗਰ ਸਿੰਘ/span>
050ਗਾਂਧੀਵਾਦੀ ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ  
ਉਜਾਗਰ ਸਿੰਘ
puriਮਹਾਰਾਸ਼ਟਰ ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ ਪੁਰੀ 
ਉਜਾਗਰ ਸਿੰਘ
048ਪੱਥਰ ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ 
ਉਜਾਗਰ ਸਿੰਘ
047ਬਾਲੜੀਆਂ ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ 
046-1ਆਸਟਰੇਲੀਆ ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
045ਇਨਸਾਨੀਅਤ ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ
04431 ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ ‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ
43ਜਨੂੰਨੀ ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ
042ਵਰਦੀ-ਧਾਰੀਆਂ ਵਲੋਂ ਢਾਹਿਆ ਕਹਿਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
041ਅਲਵਿਦਾ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ
040-2ਮਾਈ ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’
039ਮਿਹਰ ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ
038ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ
037ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ
036ਸਿੱਖ ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ
 ਉਜਾਗਰ ਸਿੰਘ, ਪਟਿਆਲਾ
035ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ
034ਸਬਰ, ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ
bootaਦਲਿਤਾਂ ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ
32ਮਿਹਨਤ, ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ ਗੁਪਤਾ
ਉਜਾਗਰ ਸਿੰਘ, ਪਟਿਆਲਾ
31ਅਲਵਿਦਾ: ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ
030ਪੱਤਰਕਾਰੀ ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ
029ਬਾਬਾ ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ
28ਬਿਹਤਰੀਨ ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ
mnadeepਪੁਲਿਸ ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ ਸਿੱਧੂ
ਉਜਾਗਰ ਸਿੰਘ, ਪਟਿਆਲਾ
26ਸਿੰਧੀ ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’
25ਸ਼ਰਾਫ਼ਤ, ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ
kotliਦੀਨ ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ
katalਅਣਖ ਖ਼ਾਤਰ ਹੋ ਰਹੇ ਕਤਲ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
dheeanਧੀਆਂ ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ
khedanਕਿੱਥੇ ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ
ਫ਼ਿੰਨਲੈਂਡ ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ
ਸਿੱਖਿਆ ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜ ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇਹ ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ
ਕੁੱਖ ‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਜਿੰਦਗੀ ‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ
ਦੇਸ਼ ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ
ਮਾਂ–ਬਾਪ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ।
ਸੋ ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ
ਨੈਤਿਕ ਸਿੱਖਿਆ ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ
“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ
ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions/a>
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)