ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

   

ਬਿਹਤਰ ਜ਼ਿੰਦਗੀ ਦਾ ਰਾਹ
ਕੇਹਰ ਸ਼ਰੀਫ਼       14/03/2023

kehar


070ਮਨੁੱਖੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ, ਇਸ ਦੀ ਖੂਬਸੂਰਤੀ ਦੇ ਵਾਧੇ ਵਿਚ ਕਿਤਾਬਾਂ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ। ਮਨੁੱਖ ਜੀਊਂਦਿਆਂ ਬਹੁਤ ਸਾਰੇ ਸੁਪਨੇ ਸਿਰਜਦਾ ਹੈ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਵਾਸਤੇ ਪੂਰੀ ਵਾਹ ਲਾਉਂਦਾ ਹੈ। ਕਿਤਾਬਾਂ ਪੜ੍ਹਦਿਆਂ ਸੋਚਣ ਦੇ ਨਵੇਂ ਢੰਗ-ਤਰੀਕੇ ਸਿੱਖਦਾ ਹੈ ਅਤੇ ਉਨ੍ਹਾਂ ਉੱਤੇ ਅਮਲ ਕਰਨ ਵਲ ਰੁਚਿਤ ਹੁੰਦਾ ਹੈ। ਜਦੋਂ ਸਮਾਜ ਦੀ ਵਰਤਮਾਨ ਅੰਦਰਲੀ ਦਸ਼ਾ ਬਾਰੇ ਸੋਝੀ ਹੁੰਦੀ ਹੈ ਤਾਂ ਨਵੇਂ ਰਾਹ ਭਾਲਦਾ ਅਤੇ ਉਨ੍ਹਾਂ 'ਤੇ ਤੁਰਨ ਦਾ ਜਤਨ ਕਰਦਾ ਹੈ। ਗਿਆਨ ਬੰਦੇ ਨੂੰ ਇਸ ਰਾਹੇ ਤੋਰਨ ਦਾ ਸਬੱਬ ਬਣਦਾ ਹੈ, ਜਿਸ ਦੇ ਆਸਰੇ ਮਨੁੱਖ ਜਗਿਆਸੂ ਬਿਰਤੀ ਨਾਲ ਆਪਣੀ ਮਿੱਥੀ ਹੋਈ ਮੰਜ਼ਿਲ ਵਲ ਸੌਖਿਆਂ ਵਧ ਸਕਦਾ ਹੈ।

ਹਰ ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚ ਖਾਣ-ਪੀਣ ਅਤੇ ਰਹਿਣ ਆਦਿ ਦੀਆਂ ਸਹੂਲਤਾਂ ਦੀਆਂ ਹੀ ਗੱਲਾਂ ਕੀਤੀਆਂ ਜਾਂਦੀਆਂ ਹਨ। ਪਰ ਜਿਨ੍ਹਾਂ ਲੋਕਾਂ ਨੇ ਬੌਧਿਕਤਾ ਵਲ ਤੁਰਨਾ ਹੁੰਦਾ ਹੈ ਉਨ੍ਹਾਂ ਨੂੰ ਕਿਤਾਬਾਂ ਦੀ ਉਂਗਲ ਫੜਨੀ ਹੀ ਪੈਂਦੀ ਹੈ ਤਾਂ ਜੋ ਗਿਆਨ/ਸੂਝ ਦੇ ਦਰ ਤੱਕ ਪਹੁੰਚ ਸਕਣ। ਅੱਜ ਉਹ ਵਕਤ ਹੈ ਜਦੋਂ ਕਿਤਾਬ ਬਹੁਤ ਸਾਰੇ ਲੋਕਾਂ ਦੇ ਵਸੋਂ ਬਾਹਰੀ ‘ਸ਼ੈਅ’ ਨਹੀਂ, ਲੋੜ ਤਾਂ ਇਸ ਪਾਸੇ ਰੁਖ ਕਰਕੇ ਤੁਰਨ ਦੀ ਹੈ। ਆਦਤ ਜਾਂ ਗੇਜ੍ਹ ਪਾਉਣ ਦੀ ਹੈ। ਇਸਦਾ ਸਬੰਧ ਮਨ ਦੀ ਜਗਿਆਸੂ ਬਿਰਤੀ ਨਾਲ ਹੈ। ਇਸ ਵਾਸਤੇ ਸੁੱਤੇ ਮਨ ਨੂੰ ਜਗਾਉਣਾ ਪੈਂਦਾ ਹੈ। ਉਂਜ ਵੀ ਅਕਲ ਦੇ ਵਿਹੜੇ ਪੈਰ ਰੱਖਣ ਤੋਂ ਝਿਜਕ/ਸ਼ਰਮ ਕਾਹਦੀ? ਹਰ ਜਗਿਆਸੂ ਮਨੁੱਖ ਕਿਤਾਬ ਨੂੰ ਆਪਣੀ ਲੋੜ ਸਮਝੇ ਤੇ ਇਸਦੇ ਸਿੱਟੇ ਵਜੋਂ ਸਮਾਜ ਜਾਂ ਸਮਾਜਾਂ ਅੰਦਰ ਨਿੱਤ ਪੈਦਾ ਹੁੰਦੇ ਬੇਲੋੜੇ ਤਣਾਵਾਂ/ਟਕਰਾਵਾਂ/ਝਗੜਿਆਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ। ਮੈਕਸਿਮ ਗੋਰਕੀ ਦੇ ਕਹਿਣ ਅਨੁਸਾਰ “ਬਿਹਤਰ ਜ਼ਿੰਦਗੀ ਦਾ ਰਾਹ ਬਿਹਤਰ ਕਿਤਾਬਾਂ ਵਿਚੋਂ ਹੋ ਕੇ ਜਾਂਦਾ ਹੈ।" ਅਜਿਹੇ ਮੁੱਲਵਾਨ ਕਥਨਾਂ ਨੂੰ ਪੱਲੇ ਬੰਨ੍ਹ ਕੇ ਅਮਲ ਕਰ ਲੈਣਾ ਚਹੀਦਾ ਹੈ। ਅਜਿਹਾ ਸਮਾਂ ਜ਼ਿੰਦਗੀ 'ਚ ਸੂਝ ਦੀ ਬਹਾਰ ਵਰਗੀ ਰੁੱਤ ਦਾ ਅਹਿਸਾਸ ਪੈਦਾ ਕਰਦਾ ਹੈ।

ਹਰ ਮਨੁੱਖ ਹੀ ਆਪਣੇ ਘਰ ਦੀ ਖੁਬਸੂਰਤੀ ਵਾਸਤੇ ਲੋੜ ਦੀਆਂ ਚੀਜ਼ਾਂ ਆਪਣੇ ਵਸੋਂ ਬਾਹਰਾ ਹੋ ਕੇ ਖਰੀਦਦਾ ਹੈ, ਪਰ ਗਿਆਨ ਦਾ ਭਰਪੂਰ ਖਜ਼ਾਨਾ ਕਿਤਾਬਾਂ ਖਰੀਦਣ ਵੇਲੇ ਕੰਜੂਸੀ ਕਿਉਂ ਕਰਦਾ ਹੈ? ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਲੋਕ ਘਰ ਦੇ ਖਰਚ ਨੂੰ ਸਾਵਾਂ ਰੱਖਣ ਵਾਸਤੇ (ਜਾਂ ਦੂਜਿਆਂ ਸਾਹਮਣੇ ਆਪਣੇ ਆਪ ਨੂੰ ਐਵੇਂ ਹੀ ਸਿਆਣਾ ਦੱਸਣ ਵਾਸਤੇ) ਘਰ ਦਾ ਬੱਜਟ ਬਣਾਉਂਦੇ ਹਨ। ਪਰ ਕਿੰਨੇ ਕੁ ਘਰ ਹੋਣਗੇ ਜਿੱਥੇ ਕਿਤਾਬਾਂ ਲਈ ਖਰਚਣ ਵਾਸਤੇ ਵੀ ਘਰੇਲੂ ਬੱਜਟ ਵਿਚ ਕੁੱਝ ਰੱਖਿਆ ਗਿਆ ਹੋਵੇ ? ਪੰਜਾਬੀ ਲੇਖਕਾਂ ਵਿਚ ਇਹ ਰੁਚੀ ਬਹੁਤ ਹੀ ਘੱਟ ਦੇਖੀ ਗਈ ਹੈ ਕਿ ਉਹ ਖੁਦ ਖਰੀਦ ਕੇ ਕਿਤਾਬਾਂ ਪੜ੍ਹਦੇ ਹੋਣ। ਬਹੁਤੇ ਤਾਂ ਮੁਫਤ ਮਿਲਣ ਵਾਲੀਆਂ ਕਿਤਾਬਾਂ ਦੀ ਹੀ ਉਡੀਕ ਕਰੀ ਜਾਂਦੇ ਹਨ। ਇਸ ਕਰਕੇ ਹੀ ਜਦੋਂ ਕਿਸੇ ਪੁਸਤਕ ਉਤੇ ਹੋ ਰਹੀ ਗੋਸ਼ਟੀ/ਵਿਚਾਰ ਚਰਚਾ ਵਿਚ ਭਾਗ ਲੈਣ ਜਾਂਦੇ ਹਨ ਤਾਂ ‘ਮੂੰਹ-ਜ਼ੁਬਾਨੀ’ ਭਾਵ ਬਿਨਾ ਕਿਤਾਬ ਪੜ੍ਹਿਆਂ ਹੀ ਉਸ ਕਿਤਾਬ ਬਾਰੇ ‘ਵਿਦਵਤਾ ਭਰਪੂਰ’ ਲੈਕਚਰ ਝਾੜ ਦੇਣਗੇ। ਜੇ ਕੋਈ ਪੁੱਛ ਲਵੇ ਕਿ ਜਦੋਂ ਕਿਤਾਬ ਪੜ੍ਹੀ ਹੀ ਨਹੀਂ ਤਾਂ ਐਵੇਂ ਹੀ ਬਿਨਾਂ ਕਿਤਾਬ ਪੜ੍ਹਿਆਂ ਕਮਲ਼ ਘੋਟਣ ਦਾ ਕੀ ਫਾਇਦਾ? ਅੱਗਿੳਂ ਬੇ-ਸ਼ਰਮੀ ਭਰਿਆ ਜਵਾਬ ਦੇਣਗੇ, ‘ਸੱਦਾ ਭੇਜਣ ਵਾਲੇ ਪ੍ਰਬੰਧਕਾਂ ਦਾ ਮਾਣ ਵੀ ਤਾਂ ਰੱਖਣਾਂ ਹੋਇਆ’।

ਜਿਨ੍ਹਾਂ ਸਮਾਜਾਂ ਨੇ ਤਰੱਕੀ/ਵਿਕਾਸ ਕਰਨਾ ਹੁੰਦਾ ਹੈ ਉਨ੍ਹਾਂ ਨੂੰ ਨਵੀਂ ਸੋਚ ਦੀ ਲੋੜ ਪੈਂਦੀ ਹੈ। ਫਲਸਫਿਆਂ ਨੂੰ ਜਨਮ ਦੇਣ ਵਾਲੇ, ਆਮ ਲੋਕਾਂ ਦੀ ਅਗਵਾਈ ਕਰਨ ਦੇ ਐਵੇਂ ਹੀ ਯੋਗ ਨਹੀਂ ਹੋ ਜਾਂਦੇ, ਉਨ੍ਹਾਂ ਦੀ ਨਵੀਂ ਦ੍ਰਿਸ਼ਟੀ/ਨਵੇਂ ਵਿਚਾਰ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਸਦਕਾ ਕੋਈ ਨਵੀਂ ਲੀਹ ਤੁਰਦੀ ਹੈ। ਜਦੋਂ ਧਾਰਮਿਕ ਬਿਰਤੀ ਵਾਲੇ ਕਹੇ ਜਾਂਦੇ ਮਹਾਂਪੁਰਸ਼ਾਂ ਨੇ ਲੋਕਾਂ ਨੂੰ ‘ਰੱਬ ਦੇ ਘਰ’ ਦਾ ਰਸਤਾ ਦੱਸਣ ਵਾਸਤੇ ਵੇਦ ਗ੍ਰੰਥ ਰਚੇ ਦੁਨੀਆਂ ਤੇ ਵੱਖੋ-ਵੱਖ ਸਮਾਜਾਂ ਅੰਦਰ ਸੰਚਾਰ ਦੇ ਬਹੁਤ ਘੱਟ ਸਾਧਨ ਮੌਜੂਦ ਸਨ। ਉਦੋਂ ਪੱਤਿਆਂ ਆਦਿ `ਤੇ ਲਿਖਣ ਦੇ ਯੁੱਗ ਵਿਚ ਵੀ ਗ੍ਰੰਥ ਲਿਖੇ ਗਏ। ਲਗਨ ਮਨੁੱਖ ਨੂੰ ਅਣਦਿਸਦੇ ਰਾਹਾਂ ਉੱਤੇ ਤੁਰਨ ਵਾਲੀ ਸੋਝੀ ਬਖਸ਼ ਦਿੰਦੀ ਹੈ। ਜਦੋਂ ਲਗਨ ਜਨੂਨ ਬਣ ਜਾਵੇ ਤਾਂ ਬੰਦਾ ਕੁੱਝ ਵੀ ਕਰ ਸਕਦਾ ਹੈ। ਸੂਝਵਾਨਾਂ ਵਲੋਂ ਸੰਸਾਰ ਨੂੰ ਪਿਆਰ ਕਰਨ ਵਾਲੇ ਹਾਂ ਪੱਖੀ ਲਗਨ/ਜਨੂਨ ਨੇ ਦੁਨੀਆਂ ਨੂੰ ਬਹੁਤ ਬਦਲਿਆ ਹੈ। ਅੱਜ ਤੱਕ ਅਸੀਂ ਕਿਵੇਂ ਪਹੁੰਚੇ ਹਾਂ ਇਸ ਇਤਿਹਾਸਕ ਵਿਕਾਸ ਦੇ ਰਾਹ ਬਾਰੇ ਪੜ੍ਹਨ/ਜਾਨਣ ਦੀ ਬਹੁਤ ਲੋੜ ਪੈਂਦੀ ਹੈ। ਯਾਦ ਰਹੇ ਉਜਲਾ ਭਵਿੱਖ ਸਿਰਜਣ ਵਾਸਤੇ ਵਰਤਮਾਨ ਨੇ ਬੀਤ ਗਏ ਤੋਂ ਵੀ ਸੇਧ ਲੈਣੀ ਹੁੰਦੀ ਹੈ।

ਬ੍ਰਾਹਮਣਵਾਦੀ ਗਲਬੇ ਦੇ ਦੌਰ ਵਿਚ ਭਾਰਤੀ ਸਮਾਜ ਅੰਦਰ ਅਕਲ ਦੀਆਂ ਗੱਲਾਂ ਦੱਸਦੇ ਇਨ੍ਹਾਂ ਵੇਦ-ਗ੍ਰੰਥਾਂਤੇ ਹੋਰ ਲਿਖਤਾਂ  ਨੂੰ ਵਰਤਣ/ਪਰਖਣ/ਸਮਝਣ ਉੱਤੇ ਵੀ ਮਨੁੱਖਾਂ ਨਾਲ ਮੱਤਭੇਦ ਕੀਤਾ ਗਿਆ ਜੋ ਅਜ ਤੱਕ ਵੀ ਨਫਰਤੀ ਦੌਰ ਕਰਕੇ ਵੀ ਜਾਣਿਆ ਜਾਂਦਾ ਹੈ। ਬਹੁਤ ਸਮਾਂ ਬਾਅਦ ਸਮਾਜ ਨੂੰ ਅਸਲੋਂ ਮਨੁੱਖ ਵਾਸਤੇ ਸੁਚੱਜਾ ਬਨਾਉਣ ਵਾਲਿਆਂ ਨੇ ਆਪਣਾ ਫ਼ਰਜ਼ ਨਿਭਾਉਣ ਵਿਚ ਕੋਤਾਹੀ ਨਹੀਂ ਕੀਤੀ। ਜੇ ਗੱਲ ਦਰਸ਼ਨ ਦੇ ਪੱਧਰ ’ਤੇ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਸਿਆਣੇ ਵਿਚਾਰਾਂ ਨਾਲ ਮਨੁੱਖ ਨੂੰ ਸਦਾ ਹੀ ਨਵੀਂ ਵਿਚਾਰਧਾਰਕ ਧਰਤ ਅਤੇ ਨਵੀਂ ਸੇਧ ਮਿਲੀ ਹੈ। ਜਦੋਂ ਨਿਰੀ “ਧਾਰਮਿਕਤਾ” ਦੀਆਂ ਭਰਮਾਊ ਬਾਤਾਂ ਪਾ ਕੇ ਲੋਕਾਂ ਨੂੰ ਇਸ ਧੁੰਦਵਾਦ ਨਾਲ ਹੀ ਪ੍ਰਚਾਇਆ ਜਾਂਦਾ ਹੋਵੇ ਤਾਂ ਸਮਾਜ ਦੀ ਸੱਚੀ ਨਿਰਖ-ਪਰਖ ਕਰਨ ਵਾਲੇ ਵੀ ਪਿੱਛੇ ਨਹੀਂ ਰਹਿੰਦੇ, ਉਹ ਵੀ ਆਪਣਾ ਯੋਗਦਾਨ ਪਾਉਂਦੇ ਹਨ। ਸਦੀਆਂ ਪਹਿਲਾਂ ਭਾਰਤ ਅੰਦਰ ਭਗਤੀ ਲਹਿਰ ਸਮੇਂ ਅਤੇ ਗੁਰੂ ਕਾਲ ਵੇਲੇ ਇਸੇ ਤਰ੍ਹਾਂ ਸੰਵਾਦ ਛੇੜਿਆ ਗਿਆ। ਬਾਬਾ ਨਾਨਕ ਵਲੋਂ ਗੋਸ਼ਟਿ ਦਾ ਸਿਧਾਂਤ ਸਾਡੇ ਸਭ ਦੇ ਸਾਹਮਣੇ ਹੈ। ਅੱਜ ਵੀ ਮਸਲੇ ਸੁਲਝਾਣ ਵੇਲੇ "ਕਿਛੁ ਸੁਣੀਐ ਕਿਛੁ ਕਹੀਏ" ਦਾ ਸਿਧਾਂਤਕ ਵਿਚਾਰ ਹੀ ਕੰਮ ਆਉਂਦਾ ਹੈ।

ਚਿਰ ਬਾਅਦ ਨਵੇਂ ਯੁੱਗ ਵਿਚ 'ਕਾਰਲ ਮਾਰਕਸ' ਵਰਗੇ ਮਹਾਨ ਮਨੁੱਖ ਅਤੇ ਉਹਦੇ ਸਾਥੀ ਆਉਂਦੇ ਹਨ ਤੇ ਆਪਣੀਆਂ ਲਿਖਤਾਂ/ਕਿਤਾਬਾਂ ਰਾਹੀਂ ਨਵੇਂ ਵਿਚਾਰਾਂ ਨਾਲ ਮਨੁੱਖਾਂ/ ਸਮਾਜਾਂ ਨੂੰ ਹਲੂਣ ਕੇ ਨਵੇਂ ‘ਰਾਹ’ ਤੋਰਨ ਦਾ ਸਬੱਬ ਬਣ ਜਾਂਦੇ ਹਨ। (ਕਾਰਲ ਮਾਰਕਸ ਦੀਆਂ ਲਿਖਤਾਂ ਖਾਸ ਕਰਕੇ ‘ਸਰਮਾਇਆ’ ਲੁੱਟ ਰਹਿਤ ਦੁਨੀਆਂ ਦੇਖਣ ਚਾਹੁਣ ਵਾਲਿਆਂ ਦਾ ਪੱਥ ਪ੍ਰਦਰਸ਼ਕ ਬਣੀ ਅਤੇ ਜਦੋਂ ਤੱਕ ਲੁੱਟ ਰਹਿਤ ਸਮਾਜ ਨਹੀਂ ਬਣਦਾ, ਬਣੀ ਰਹੇਗੀ) ਨਵੀਆਂ ਲੀਹਾਂ ਦੇ ਸਿਰਜਣਹਾਰਿਆਂ ਨੇ ਆਪਣੇ ਆਪ ਨੂੰ ਸ਼ਬਦ ਨਾਲ ਜੋੜਿਆ ਅਤੇ ਆਪਣੇ ਸੰਗੀਆਂ-ਸਾਥੀਆਂ, ਸ਼ੁਭਚਿੰਤਕਾਂ ਅਤੇ ਪੈਰੋਕਾਰਾਂ ਨੂੰ ਵੀ ਇਸੇ ਰਾਹੇ ਤੁਰਨ ਵਾਸਤੇ ਪ੍ਰੇਰਿਤ ਕੀਤਾ। ਧਾਰਮਿਕ ਖੇਤਰ ਵਿਚ ਸ਼ਰਧਾਵਾਨ ਤਾਂ ਕਰੋੜਾਂ ਹੀ ਨਿੱਤ ਦੇਖੇ ਜਾ ਸਕਦੇ ਹਨ, ਇਨ੍ਹਾਂ ਵਿਚੋਂ ਸ਼ਬਦ ਨਾਲ ਕਿੰਨੇ ਕੁ ਜੁੜੇ ਹੋਏ ਹਨ? ਇੱਥੇ ਸਵਾਲੀਆ ਨਿਸ਼ਾਨ ਕਾਫੀ ਵੱਡਾ ਨਜ਼ਰ ਆਉਂਦਾ ਹੈ। ਸੰਸਾਰ ਵਿਚ ਹਰ ਧਾਰਮਕ ਜਾਂ ਗੈਰ-ਧਾਰਮਕ ਮਨੁੱਖ ਦਾ ਗੁਰੂ - ਸ਼ਬਦ / ਗਿਆਨ ਹੀ ਹੈ।

ਜਾਗਦੇ ਮਨੁੱਖ ਦੇ ਮਨ ਦੀ ਜਗਿਆਸਾ ਮਨੁੱਖ ਨੂੰ ਟਿਕ ਕੇ ਬਹਿਣ ਨਹੀਂ ਦਿੰਦੀ। ਇਹ ਟਿਕ ਕੇ ਨਾ ਬਹਿਣ ਦੀ ਬਿਰਤੀ ਹੀ ਮਨੁੱਖ ਨੂੰ ਕ੍ਰਿਆਸ਼ੀਲ ਰਖਦੀ ਹੈ। ਪੱਛਮੀ ਸਮਾਜਾਂ ਵਿਚ ਜਿੱਧਰ ਵੀ ਜਾਉ ਲੋਕਾਂ ਦੇ ਘਰਾਂ ਵਿਚ ਹੋਰ ਲੋੜ ਵਾਲੀਆਂ ਵਸਤਾਂ ਦੇ ਨਾਲ ਤੁਹਾਨੂੰ ਕਿਤਾਬਾਂ ਵੀ ਨਜ਼ਰੀਂ ਪੈਣਗੀਆਂ। ਬਹੁਤ ਸਾਰੇ ਲੋਕ ਵਿਹਲ ਦੇ ਸਮੇਂ ਨੂੰ ਪੜ੍ਹਨ ਲਈ ਵਰਤਦੇ ਹਨ। ਜਨਮ ਦਿਨਾਂ, ਵਿਆਹ-ਸ਼ਾਦੀਆਂ, ਵਰ੍ਹੇ-ਗੰਢਾਂ ਜਾਂ ਹੋਰ ਅਜਿਹੇ ਖੁਸ਼ੀ ਦੇ ਮੌਕਿਆਂ ’ਤੇ ਲੋਕ ਕਿਤਾਬਾਂ ਦੇ ਤੋਹਫੇ ਦਿੰਦੇ ਹਨ। ਸਾਡਾ ਸਮਾਜ ਅਜੇ ਵੀ ਝੱਗਿਆਂ/ਫਰਾਕਾਂ, ਲਹਿੰਗਿਆਂ ਆਦਿ ਵਿਚ ਹੀ ਕਿਉਂ ਫਸਿਆਂ ਬੈਠਾ ਹੈ? ਅਸੀਂ ਵੀ ਜੇ ਸੰਸਾਰ ਦੇ ਹਾਣ ਦਾ ਹੋਣਾ ਹੈ ਤਾਂ ਸਾਨੂੰ ਆਪਣੀ ਸੌੜੀ ਸੋਚ ਤਿਆਗ ਕੇ, ਭਰਮਾਂ ਵਿਚੋਂ ਨਿਕਲ ਕੇ ਵਿਗਿਆਨ ਵਾਲੇ ਯੁੱਗ ਦੇ ਹਾਣੀ ਹੋ ਕੇ ਅੱਗੇ ਵਧਣ ਬਾਰੇ ਸੋਚਣਾ ਚਾਹੀਦਾ ਹੈ। ਲੋੜ ਹੈ ਅਗਿਆਨ ਦੀਆਂ ਆਪਣੀਆਂ ਹਨੇਰੀਆਂ ਖੁੱਡਾਂ ਵਿਚੋਂ ਨਿਕਲ ਕੇ ਦਿਨ ਦੇ ਚਾਨਣ ਨੂੰ ਫੜਨ ਦੀ। ਇਸ ਚਾਨਣ ਦੇ ਆਸਰੇ ਸੰਸਾਰ ਬਹੁਤ ਹੀ ਖੁਬਸੂਰਤ ਨਜ਼ਰ ਆਵੇਗਾ- ਸਾਨੂੰ ਨਵੇਂ ਨਜ਼ਰੀਏ / ਦ੍ਰਿਸ਼ਟੀਕੋਣ ਦੇ ਲੜ ਲੱਗ ਕੇ ਨਵੀਂ ਧਰਤ ਨੂੰ ਸਿਰਜਣ ਦੀ ਲੋੜ ਹੈ। ਕਿਤਾਬਾਂ ਸ਼ੀਸ਼ਾ ਬਣ ਕੇ ਸਾਡੇ ਸਾਹਮਣੇ ਹਨ ਉਨ੍ਹਾਂ ਵਿਚ ਆਪਣਾ ਆਪ ਦੇਖਣ ਦਾ, ਲੱਭਣ ਦਾ ਤੇ ਆਪਣੀਆਂ ਘਾਟਾਂ ਦੂਰ ਕਰਨ ਦਾ ਜਤਨ ਤਾਂ ਕਰੀਏ। ਉਨ੍ਹਾਂ ਵਿਚ ਪੇਸ਼ ਕੀਤੇ ਵਿਚਾਰਾਂ ਤੋਂ ਸਿੱਖਣ ਦੇ ਰਾਹੇ ਤਾਂ ਪਈਏ। ਕਿਤਾਬਾਂ ਸਾਨੂੰ ਸਹਿਣਸ਼ੀਲ, ਦਇਆਵਾਨ ਤੇ ਚੰਗੇ ਇਨਸਾਨ ਬਣਾਉਂਦੀਆਂ ਹਨ।

ਆਪਣੇ ‘ਸਫਰਨਾਮਾ’ ਮਾਰਕਾ ਲੇਖਕ ਜਦੋਂ ਵੀ ਬਾਹਰ ਜਾਂਦੇ ਹਨ ਤਾਂ ਖਾਧੇ ਹੋਏ ਪਕੌੜਿਆਂ-ਸਮੋਸਿਆਂ ਜਾਂ ਪੀਤੀਆਂ ਹੋਈਆਂ ਸ਼ਰਾਬਾਂ ਦਾ ਹੀ ਜਿ਼ਕਰ ਕਰੀ ਜਾਣਗੇ। ਬਾਹਰਲੇ ਸਮਾਜ, ਜਿਸ ਬਾਰੇ ਲਿਖਣ ਦਾ ਉਨ੍ਹਾਂ ਨੇ ਦਾਅਵਾ ਕੀਤਾ ਹੁੰਦਾ ਹੈ ਬਹੁਤਿਆਂ ਨੂੰ ਉਸਦੀ ਸਮਝ ਨਾ ਹੋਣ ਕਰਕੇ ਉਹਦਾ ਨਿਗੂਣਾ ਜਾਂ ਚਲਵਾਂ ਜਿਹਾ ਹੀ ਜਿ਼ਕਰ ਹੁੰਦਾ ਹੈ ਜਿਸ ਨਾਲ ਆਪਣੇ ਆਪ ਨੂੰ ਇਹ ‘ਸਿਆਣੇ’ ਕਹਾਉਣ ਵਾਲੇ ਭੰਬਲ਼ਭੂਸੇ ਭਰੀ ਧੁੰਦ ਖਿਲਾਰਨ ਤੋਂ ਵੱਧ ਕੁੱਝ ਵੀ ਨਹੀਂ ਕਰਦੇ। ਅਜਿਹੇ ਅਖੌਤੀ ‘ਬੁੱਧੀਜੀਵੀਆਂ’ ਨੂੰ ਬੌਧਿਕ ਗਰੀਬੀ ਢੋਣ ਵਾਲੇ ਗਰਜਾਂ ਬੱਧੇ ਦੋ-ਲੱਤੇ "ਜੀਵ" ਵੀ ਆਖਿਆ ਜਾ ਸਕਦਾ ਹੈ।
 
ਮਨੁੱਖ ਹਰ ਵੇਲੇ ਤਾਂ ਸਹਿਜ ਅਵਸਥਾ ਵਿਚ ਨਹੀਂ ਹੁੰਦਾ। ਕਦੇ ਮਨ ਵਿਚ ਕਿਸੇ ਗੱਲ ਦੀ ਕੁੜੱਤਣ, ਕਦੇ ਘਰੇਲੂ ਪ੍ਰੇਸ਼ਾਨੀਆਂ ਜਾਂ ਸਮਾਜ ਵਿਚ ਵਾਪਰ ਰਹੇ ਨਵੇਂ ਦਿਲ-ਢਾਹੂ ਵਰਤਾਰੇ ਸੰਵੇਦਨਸ਼ੀਲ ਮਨੁੱਖ ਨੂੰ ਦੁਖੀ ਕਰਦੇ ਹਨ। ਇਨ੍ਹਾਂ ਜਾਂ ਇਨ੍ਹਾਂ ਵਰਗੀਆਂ ਹੋ ਰਹੀਆਂ ਹੋਰ ਗੱਲਾਂ ਦੇ ਕਾਰਨਾਂ ਬਾਰੇ ਸੋਚਣ ਵਾਸਤੇ ਮਨ ਨੂੰ ਇਕਾਗਰ ਕਰਨਾ ਜ਼ਰੂਰੀ ਹੁੰਦਾ ਹੈ। ਅਜਿਹੇ ਮੌਕੇ ਮਨੁੱਖ ਵਾਸਤੇ ਕਿਤਾਬਾਂ ਤੋਂ ਵੱਡਾ ਹੋਰ ਕੌਣ ਸਹਾਈ ਹੋ ਸਕਦਾ ਹੈ? ਵਿਅਕਤੀ ਕੋਈ ਕਵਿਤਾ, ਕਹਾਣੀ, ਲੇਖ ਜਾਂ ਕੁੱਝ ਵੀ ਪੜ੍ਹੇ ਮਨ ਹੋਰ ਤਰ੍ਹਾਂ ਸੋਚਣ ਲਗਦਾ ਹੈ। ਇਹ ‘ਹੋਰ’ ਤਰ੍ਹਾਂ ਸੋਚਣਾਂ ਮਨ ਅੰਦਰ ਨਵਾਂ ਵਿਚਾਰ ਪੈਦਾ ਕਰਨ ਦਾ ਵਸੀਲਾ ਬਣ ਜਾਂਦਾ ਹੈ। ਮਨ ਨੂੰ ਚੜ੍ਹਦੀ ਕਲਾ ਵਲ ਜਾਣ ਦਾ ਰਸਤਾ ਮਿਲ ਜਾਂਦਾ ਹੈ। ਪਰ, ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਸਾਧਨ ਵੀ ਹੋਵੇ। ਭਾਵ ਜੇ ਘਰ ਵਿਚ ਕਿਤਾਬਾਂ ਮੌਜੂਦ ਹੋਣਗੀਆਂ ਤਾਂ ਘਰੇਲੂ ਔਰਤਾਂ ਵੀ ਕੰਮਾਂ-ਕਾਰਾਂ ਤੋਂ ਵਿਹਲੀਆਂ ਹੋ ਕੇ ਜਾਂ ਘਰੇਲੂ ਕੰਮਾਂ ਵਿਚੋਂ ਵਿਹਲ ਕੱਢ ਕੇ ਹਨੇਰ ਖਲਾਰਦੇ ਟੀ. ਵੀ ਸੀਰੀਅਲਾਂ ਦੀ ਥਾਂ ਪੜ੍ਹਨ ਵਲ ਰੁਚਿਤ ਹੋ ਸਕਦੀਆਂ ਹਨ। ਇਸ ਤਰ੍ਹਾਂ ਮਾਵਾਂ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਪੜ੍ਹਨ ਦੀ ਆਦਤ ਵੀ ਪਾ ਸਕਦੀਆਂ ਹਨ।

ਛੋਟੇ ਬੱਚਿਆਂ ਵਾਸਤੇ ਤਸਵੀਰਾਂ ਵਾਲੀਆਂ ਕਿਤਾਬਾਂ ਬੇਹੱਦ ਜਰੂਰੀ ਅਤੇ ਲਾਭਦਾਇਕ ਹਨ ਜੋ ਹਰ ਘਰ ਵਿਚ ਹੋਣੀਆਂ ਚਾਹੀਦੀਆਂ ਹਨ, ਤਸਵੀਰਾਂ ਦੇਖਦਿਆਂ ਬੱਚੇ ਸਹਿਜ ਨਾਲ ਹੀ ਨਾਲ ਲਿਖਿਆ ਹੋਇਆ ਪਾਠ ਵੀ ਪੜ੍ਹਨਾ ਸਿੱਖਣ ਦਾ ਜਤਨ ਵੀ ਕਰਨਗੇ, ਇਸ ਤਰ੍ਹਾਂ ਬੱਚਿਆਂ ਨੂੰ ਬਿਨਾਂ ਕਿਸੇ ਔਖ ਤੋਂ ਸ਼ਬਦ ਦੇ ਲੜ ਲਾਇਆ ਜਾ ਸਕਦਾ ਹੈ। ਬੱਚੇ ਨੂੰ ਬਚਪਨ ਵਿਚ ਕਿਤਾਬ ਦੇ ਕੇ ਉਸਨੂੰ ਸਾਰੀ ਉਮਰ ਵਾਸਤੇ ਕਿਤਾਬ ਨਾਲ ਜੋੜਿਆ ਜਾ ਸਕਦਾ ਹੈ। ਬੱਚਿਆਂ ਵਾਸਤੇ ਕਿਤਾਬਾਂ ਛਾਪਣ ਵਾਲਿਆਂ ਸਿਰ ਵੱਡੀ ਜੁੰਮੇਵਾਰੀ ਹੈ ਉਹ ਇਸ ਗੱਲ ਦਾ ਖਿਆਲ ਰੱਖਣ ਕਿ ਛੋਟੇ ਬੱਚੇ ਜੇ ਕਿਤਾਬ ਮੂੰਹ ਵਿਚ ਵੀ ਪਾ ਲੈਣ ਤਾਂ ਉਹ ਬੱਚੇ ਦੀ ਸਿਹਤ ਨੂੰ ਨੁਕਸਾਨ ਕਰਨ ਵਾਲਾ ਕੋਈ ਕਾਗਜ਼/ ਗੱਤਾ ਆਦਿ ਵਰਤੋਂ ਨਾ ਕਰਨ । ਆਉਣ ਵਾਲੇ ਕੱਲ੍ਹ ਨੂੰ ਖੁਸ਼ਗਵਾਰ ਬਨਾਉਣ ਵਾਸਤੇ ਇਹ ਬਹੁਤ ਜ਼ਰੂਰੀ ਹੈ। ਕਿਸੇ ਵੀ ਸਮਾਜ ਨੂੰ ਕਿਤਾਬਾਂ ਦੇ ਲੜ ਲਾ ਕੇ ਉਸ ਸਮਾਜ ਨੂੰ ਅਕਾਰਨ ਹੀ ਪੈਦਾ ਹੋਣ ਵਾਲੇ ਗੈਰ ਜਰੂਰੀ ਝਗੜਿਆਂ ਅਤੇ ਤਣਾਵਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਕਿਤਾਬਾਂ ਦੇ ਆਸਰੇ ਊਚ-ਨੀਚ, ਵਖਰੇਵਿਆਂ, ਪਾੜਿਆਂ, ਜੰਗਾਂ ਅਤੇ ਨਫ਼ਰਤਾਂ ਤੋਂ ਰਹਿਤ, ਸੁਹਣਾ-ਸੁਚੱਜਾ ਅਤੇ  ਭਰੱਪਣ ਭਰਿਆ, ਸ਼ਾਂਤਮਈ ਸਮਾਜ / ਸੰਸਾਰ ਵੀ ਸਿਰਜਿਆ ਜਾ ਸਕਦਾ ਹੈ।
ਸੰਪਰਕ : +491733546050

 
 
070ਬਿਹਤਰ ਜ਼ਿੰਦਗੀ ਦਾ ਰਾਹ
ਕੇਹਰ ਸ਼ਰੀਫ਼
069ਪੰਜਾਬ ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ ਭੂਪਾਲ
ਉਜਾਗਰ ਸਿੰਘ
068ਜਦੋਂ ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ
067ਮੇਰੀ ਵੱਡੀ ਭੈਣ
ਰਵੇਲ ਸਿੰਘ
066ਸਿਪਾਹੀ ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ ਜੱਗੀ
ਉਜਾਗਰ ਸਿੰਘ
065ਮਾਮੇ ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ 
ਮਾਲਵਿੰਦਰ ਸਿੰਘ ਮਾਲੀ
064ਬੇਦਾਗ਼ ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ 
ਉਜਾਗਰ  ਸਿੰਘ
063ਡਾ. ਗੁਰਭਗਤ ਸਿੰਘ ਨੂੰ ਯਾਦ ਕਰਦਿਆਂ  
ਕਰਮਜੀਤ ਸਿੰਘ
062ਦੀਵਾਲੀ ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ  
ਉਜਾਗਰ ਸਿੰਘ, ਪਟਿਆਲਾ
061ਸਿੱਖ ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ 
ਉਜਾਗਰ ਸਿੰਘ, ਪਟਿਆਲਾ 
060ਤੁਰ ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ: ਦੀਦਾਰ ਸਿੰਘ ਬੈਂਸ 
ਉਜਾਗਰ ਸਿੰਘ, ਪਟਿਆਲਾ
05931 ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ ਭਾਸ਼ਣ ਦਿੱਤਾ  
ਉਜਾਗਰ ਸਿੰਘ, ਪਟਿਆਲਾ
05813 ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ ਕਪੂਰ ਸਿੰਘ  
ਉਜਾਗਰ ਸਿੰਘ, ਪਟਿਆਲਾ
057'ਯੰਗ ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a> 
ਉਜਾਗਰ ਸਿੰਘ, ਪਟਿਆਲਾ
056ਤੁਰ ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ ਸਿੰਘ ਮਲਿਕ   
ਉਜਾਗਰ ਸਿੰਘ, ਪਟਿਆਲਾ
ratu30 ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ  ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ    - ਉਜਾਗਰ ਸਿੰਘ, ਪਟਿਆਲਾ
ratan lalਪ੍ਰੋ. ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?  
ਰਵੀਸ਼ ਕੁਮਾਰ  ( ਅਨੁਵਾਦ: ਕੇਹਰ ਸ਼ਰੀਫ਼ ਸਿੰਘ)
0531 ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ   - ਉਜਾਗਰ ਸਿੰਘ /span>
052ਬਾਬਾ ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ
517 ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ - ਉਜਾਗਰ ਸਿੰਘ/span>
050ਗਾਂਧੀਵਾਦੀ ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ  
ਉਜਾਗਰ ਸਿੰਘ
puriਮਹਾਰਾਸ਼ਟਰ ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ ਪੁਰੀ 
ਉਜਾਗਰ ਸਿੰਘ
048ਪੱਥਰ ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ 
ਉਜਾਗਰ ਸਿੰਘ
047ਬਾਲੜੀਆਂ ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ 
046-1ਆਸਟਰੇਲੀਆ ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
045ਇਨਸਾਨੀਅਤ ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ
04431 ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ ‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ
43ਜਨੂੰਨੀ ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ
042ਵਰਦੀ-ਧਾਰੀਆਂ ਵਲੋਂ ਢਾਹਿਆ ਕਹਿਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
041ਅਲਵਿਦਾ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ
040-2ਮਾਈ ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’
039ਮਿਹਰ ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ
038ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ
037ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ
036ਸਿੱਖ ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ
 ਉਜਾਗਰ ਸਿੰਘ, ਪਟਿਆਲਾ
035ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ
034ਸਬਰ, ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ
bootaਦਲਿਤਾਂ ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ
32ਮਿਹਨਤ, ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ ਗੁਪਤਾ
ਉਜਾਗਰ ਸਿੰਘ, ਪਟਿਆਲਾ
31ਅਲਵਿਦਾ: ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ
030ਪੱਤਰਕਾਰੀ ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ
029ਬਾਬਾ ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ
28ਬਿਹਤਰੀਨ ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ
mnadeepਪੁਲਿਸ ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ ਸਿੱਧੂ
ਉਜਾਗਰ ਸਿੰਘ, ਪਟਿਆਲਾ
26ਸਿੰਧੀ ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’
25ਸ਼ਰਾਫ਼ਤ, ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ
kotliਦੀਨ ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ
katalਅਣਖ ਖ਼ਾਤਰ ਹੋ ਰਹੇ ਕਤਲ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
dheeanਧੀਆਂ ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ
khedanਕਿੱਥੇ ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ
ਫ਼ਿੰਨਲੈਂਡ ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ
ਸਿੱਖਿਆ ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜ ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇਹ ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ
ਕੁੱਖ ‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਜਿੰਦਗੀ ‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ
ਦੇਸ਼ ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ
ਮਾਂ–ਬਾਪ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ।
ਸੋ ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ
ਨੈਤਿਕ ਸਿੱਖਿਆ ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ
“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ
ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions/a>
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)