|
|
|
|
|
ਤੁਰ ਗਿਆ ਪਰਵਾਸ
ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ: ਦੀਦਾਰ ਸਿੰਘ ਬੈਂਸ
ਉਜਾਗਰ ਸਿੰਘ, ਪਟਿਆਲਾ
15/09/2022 |
|
|
|
ਬੁਲੰਦੀਆਂ
‘ਤੇ ਪਹੁੰਚਣ ਲਈ ਇਕੱਲਾ ਪੈਸਾ ਹੀ ਨਹੀਂ ਸਗੋਂ ਇੱਛਾ ਸ਼ਕਤੀ, ਦਿ੍ਰੜ੍ਹ
ਇਰਾਦਾ ਅਤੇ ਮਿਹਨਤ ਕਰਨ ਦੀ ਸਮਰੱਥਾ ਹੋਣੀ ਜ਼ਰੂਰੀ ਹੈ। ਨਿਸ਼ਾਨਾ ਨਿਸਚਤ
ਕਰਨਾ ਸੋਨੇ ਤੇ ਸਹਾਗੇ ਦਾ ਕੰਮ ਕਰਦਾ ਹੈ।
ਸੰਸਾਰ ਵਿੱਚ
ਪੰਜਾਬੀਆਂ ਨੇ ਮਿਹਨਤ ਅਤੇ ਜਦੋਜਹਿਦ ਨਾਲ ਸਫਲਤਾ ਦੇ ਝੰਡੇ ਗੱਡੇ ਹੋਏ ਹਨ।
ਹਰ ਖੇਤਰ ਵਿੱਚ ਪੰਜਾਬੀ ਮੋਹਰੀ ਹਨ। ਲਗਪਗ 100 ਪੰਜਾਬੀ ਉਦਮੀ ਦੁਨੀਆਂ
ਵਿੱਚ ਪੰਜਾਬੀਆਂ ਦੀ ਅਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਵਿੱਚੋਂ ਸਿਰਮੌਰ
ਉਦਮੀ 'ਦੀਦਾਰ ਸਿੰਘ ਬੈਂਸ' ਦਾ ਨਾਮ ਸਤਿਕਾਰ ਅਤੇ ਮਾਣ ਨਾਲ ਲਿਆ ਜਾਂਦਾ
ਹੈ, ਜਿਹੜੇ ਨੌਜਵਾਨ ਪੰਜਾਬੀ ਉਦਮੀਆਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੇ ਸਨ।
ਪੰਜਾਬੀਆਂ ਦਾ ਝੰਡਾ ਬਰਦਾਰ ਦੀਦਾਰ ਸਿੰਘ ਬੈਂਸ ਇਸ ਫਾਨੀ ਸੰਸਾਰ
ਨੂੰ ਅਲਵਿਦਾ ਕਹਿ ਗਿਆ ਹੈ। ਜਿਹੜੇ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ
ਨਿਰਾਸ਼ਾ ਦੇ ਆਲਮ ਵਿੱਚ ਪਏ ਹੋਏ ਹਨ, ਉਨ੍ਹਾਂ ਨੂੰ ਮਰਹੂਮ ਦੀਦਾਰ ਸਿੰਘ
ਬੈਂਸ ਦੇ ਸੰਘਰਸ਼ਮਈ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ।
ਦੀਦਾਰ
ਸਿੰਘ ਬੈਂਸ 1958 ਵਿੱਚ ਮਹਿਜ 18 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ
ਪ੍ਰਵਾਸ ਕਰ ਗਏ ਸਨ। ਉਨ੍ਹਾਂ ਆਪਣੀ ਮਿਹਨਤ, ਲਗਨ ਅਤੇ ਦਿ੍ਰੜ੍ਹਤਾ ਨਾਲ ਹਰ
ਕਠਨਾਈ ਦਾ ਮੁਕਾਬਲਾ ਕਰਦਿਆਂ ਪੌੜੀ ਦਰ ਪੌੜੀ ਚੜ੍ਹਦਿਆਂ ਸਫਲਤਾ ਪ੍ਰਾਪਤ
ਕਰਕੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਆਪਣਾ ਕੈਰੀਅਰ
ਬਾਗਬਾਨੀ ਦੇ ਖੇਤਰ ਵਿੱਚ ਇਕ ਟਰੈਕਟਰ ਡਰਾਇਵਰ ਤੋਂ ਸ਼ੁਰੂ ਕੀਤਾ ਸੀ,
ਜਿਥੋਂ ਉਨ੍ਹਾਂ ਨੂੰ ਇਕ ਡਾਲਰ ਤੋਂ ਘੱਟ ਪ੍ਰਤੀ ਘੰਟਾ ਮਿਹਨਤਾਨਾ ਮਿਲਦਾ
ਸੀ। ਉਨ੍ਹਾਂ ਨੇ ਪੰਜਾਬੀ ਦੀ ਉਹ ਕਹਾਵਤ ‘ਪੱਲੇ ਨਹੀਂ ਧੇਲਾ ਕਰਦੀ ਮੇਲਾ
ਮੇਲਾ’ ਨੂੰ ਝੂਠਾ ਸਾਬਤ ਕਰ ਦਿੱਤਾ। ਕਿਉਂਕਿ ਜਦੋਂ ਉਹ ਅਮਰੀਕਾ ਗਿਆ ਸੀ,
ਉਸ ਸਮੇਂ ਉਸ ਦੇ ਪੱਲੇ ਕੋਈ ਖ਼ਜਾਨਾ ਨਹੀਂ ਸੀ। ਇਸ ਤੋਂ ਇਲਾਵਾ ਅੰਗਰੇਜ਼ੀ
ਭਾਸ਼ਾ ਜਿਹੜੀ ਉਥੇ ਗਲਬਾਤ ਦਾ ਮਾਧਿਅਮ ਸੀ, ਉਸ ਤੋਂ ਵੀ ਉਨ੍ਹਾਂ ਦਾ ਹੱਥ
ਤੰਗ ਸੀ।
ਛੇਤੀ ਹੀ ਮਿਹਨਤ ਕਰਕੇ ਪਾਈ-ਪਾਈ ਜੋੜਕੇ 1960 ਵਿੱਚ
ਉਨ੍ਹਾਂ ਨੇ ਆੜੂਆਂ ਦਾ ਇੱਕ ਬਾਗ ਖ੍ਰੀਦ ਲਿਆ। ਲਗਾਤਾਰ ਮਿਹਨਤ ਨਾਲ ਆਪਣੇ
ਕਾਰੋਬਾਰ ਵਿੱਚ ਲੱਗੇ ਰਹੇ, ਜਿਸ ਦੇ ਸਿੱਟੇ ਵਜੋਂ 1978 ਤੱਕ ਉਤਰੀ
ਕੈਲੇਫੋਰਨੀਆਂ ਦੇ ਗਿਣੇ ਚੁਣੇ ਅਮੀਰ ਵਿੱਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ
ਗਏ। ਬਾਗਬਾਨੀ ਖੇਤਰ ਵਿੱਚ ਉਨ੍ਹਾਂ ਦੀ ਚੜ੍ਹਤ ਕਰਕੇ ਦੀਦਾਰ ਸਿੰਘ ਬੈਂਸ
ਨੂੰ ‘ਆੜੂਆਂ ਦਾ ਬਾਦਸ਼ਾਹ’ ਕਿਹਾ ਜਾਂਦਾ ਸੀ।
ਉਨ੍ਹਾਂ ਨੇ
ਬਾਗਬਾਨੀ ਦਾ ਕਾਰੋਬਾਰ ਕੈਨੇਡਾ ਵਿੱਚ ਵੀ ਸਥਾਪਤ ਕਰ ਲਿਆ। ਇਸ ਸਮੇਂ ਉਤਰੀ
ਕੈਲੇਫੋਰਨੀਆਂ ਦੀਆਂ ਲਗਪਗ ਇਕ ਦਰਜਨ ਕਾਊਂਟੀਆਂ ਵਿੱਚ ਉਨ੍ਹਾਂ
ਦੀਆਂ 40 ਵਿਸ਼ਾਲ ਜਾਇਦਾਦਾਂ ਹਨ। ਬਾਗਬਾਨੀ ਤੋਂ ਇਲਾਵਾ ਦੀਦਾਰ ਸਿੰਘ ਬੈਂਸ
ਦੇ ਹੋਰ ਬਹੁਤ ਸਾਰੇ ਕਾਰੋਬਾਰ ਹਨ। ਇਸ ਸਮੇਂ ਉਹ 50 ਅਮਰੀਕਨ ਮਿਲੀਅਨ
ਡਾਲਰ ਦੀ ਜਾਇਦਾਦ ਦੇ ਮਾਲਕ ਸਨ। ਦੂਰ ਦੁਰਾਡੇ ਬਾਗਾਂ ਦੇ ਫਾਰਮਾ ਅਤੇ
ਵਿਓਪਾਰਕ ਸਥਾਨਾ ਤੇ ਜਾਣ ਲਈ ਉਨ੍ਹਾਂ ਨੇ ਆਪਣਾ ਜਹਾਜ ਵੀ ਖਰੀਦਿਆ ਹੋਇਆ
ਸੀ।
ਅਮੀਰ ਹੋਣਾ ਤਾਂ ਵੱਡੀ ਗੱਲ ਹੈ ਹੀ ਪਰੰਤੂ ਇਨਸਾਨੀਅਤ ਦਾ
ਨਿਸ਼ਕਾਮ ਸੇਵਕ ਅਤੇ ਦਾਨੀ ਹੋਣਾ ਉਸ ਤੋਂ ਵੀ ਵੱਡੀ ਗੱਲ ਹੈ। ਸੰਸਾਰ ਵਿੱਚ
ਬਹੁਤ ਅਮੀਰ ਲੋਕ ਰਹਿੰਦੇ ਹਨ ਪਰੰਤੂ ਦਾਨੀ ਹੋਣਾ ਜਣੇ ਖਣੇ ਦੇ ਹਿੱਸੇ
ਨਹੀਂ ਆਉਂਦਾ। ਉਨ੍ਹਾਂ ਨੇ ਹਜ਼ਾਰਾਂ ਗ਼ਰੀਬ ਲੜਕੀਆਂ ਦੇ ਵਿਆਹ ਖੁਦ ਕੀਤੇ।
ਅਮਰੀਕਾ ਅਤੇ ਕੈਨੇਡਾ ਵਿੱਚ ਗੁਰੂ ਘਰਾਂ ਦੀ ਸਥਾਪਨਾ ਲਈ ਜ਼ਮੀਨਾ ਖਰੀਦ ਕੇ
ਦਿੱਤੀਆਂ ਅਤੇ ਆਰਥਿਕ ਮਦਦ ਕਰਕੇ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਸਭ ਤੋਂ ਪਹਿਲਾਂ 'ਯੂਬਾ ਸਿਟੀ' ਵਿਖੇ ਗੁਰੂ ਘਰ ਸਥਾਪਤ ਕਰਨ ਦੀ
ਪਹਿਲ ਕੀਤੀ ਸੀ। ਇਸ ਤੋਂ ਇਲਵਾ ਉਨ੍ਹਾਂ ਯੂਬਾ ਸਿਟੀ ਅਤੇ ਵੈਨਕੂਵਰ
ਕੈਨੇਡਾ ਵਿਖੇ ਲੜਕੀਆਂ ਦੇ ਸਕੂਲ ਸਥਾਪਤ ਕੀਤੇ ਸਨ। ਪਰਵਾਸ ਵਿੱਚ ਨਗਰ
ਕੀਰਤਨ ਦੀ ਪਰੰਪਰਾ ਸਭ ਤੋਂ ਪਹਿਲਾਂ ਉਨ੍ਹਾਂ ਯੂਬਾ ਸਿਟੀ ਦੇ ਗੁਰੂ ਘਰ
‘ਟਾਇਰਾ ਬਿਓਨਾ’ ਤੋਂ ਸ਼ੁਰੂ ਕੀਤੀ ਸੀ, ਜਿਹੜਾ ਜ਼ਮੀਨ ਖਰੀਦ ਕੇ ਉਨ੍ਹਾਂ
ਉਸਾਰਿਆ ਸੀ। ਉਨ੍ਹਾਂ ਤੋਂ ਬਾਅਦ ਹੁਣ ਸੰਸਾਰ ਦੇ ਹਰ ਸ਼ਹਿਰ ਦੇ ਗੁਰੂ ਘਰਾਂ
ਤੋਂ ਨਗਰ ਕੀਰਤਨ ਕੱਢੇ ਜਾਂਦੇ ਹਨ, ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ
ਵਿੱਚ ਸੰਗਤ ਸ਼ਾਮਲ ਹੁੰਦੀ ਹੈ।
1984 ਦੇ 'ਬਲਿਊ ਸਟਾਰ ਅਪ੍ਰੇਸ਼ਨ'
ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਰਲਕੇ ‘ਵਰਲਡ ਸਿੰਘ
ਆਰਗੇਨਾਈਜੇਸ਼ਨ’ ਸਥਾਪਤ ਕੀਤੀ। ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਾਨੀਆਂ
ਵਿੱਚੋਂ ਇੱਕ ਹਨ। ਫਿਰ ਉਨ੍ਹਾਂ ਨੂੰ ਪ੍ਰਧਾਨ ਚੁਣ ਲਿਆ ਗਿਆ ਸੀ। ਉਹ ਵਰਲਡ
ਸਿੱਖ ਕੌਂਸਲ ਦੇ ਵੀ ਸਰਗਰਮ ਮੈਂਬਰ ਸਨ। ਉਨ੍ਹਾਂ ਦੀਆਂ ਸਿੱਖ ਧਰਮ ਬਾਰੇ
ਸਰਗਰਮੀਆਂ ਕਰਕੇ ਭਾਰਤ ਸਰਕਾਰ ਨੇ ਉਨ੍ਹਾਂ ਦਾ ਨਾਮ ਕਾਲੀ ਸੂਚੀ ਵਿੱਚ
ਸ਼ਾਮਲ ਕਰ ਦਿੱਤਾ ਸੀ।
1997 ਵਿੱਚ 'ਬਲਿਊ ਸਟਾਰ' ਤੋਂ 13 ਸਾਲ
ਬਾਅਦ ਉਹ ਪੰਜਾਬ ਆਏ ਸਨ। ਉਹ ਬਹੁਤ ਹੀ ਫਰਾਕ ਦਿਲ ਇਨਸਾਨ ਸਨ। ਉਨ੍ਹਾਂ
ਅਨੇਕਾਂ ਪਰਵਾਸੀਆਂ ਨੂੰ ਅਮਰੀਕਾ ਵਿੱਚ ਵਸਣ ਵਿੱਚ ਮਦਦ ਕੀਤੀ। ਇਸ ਕਰਕੇ
ਉਨ੍ਹਾਂ ਨੂੰ ‘ਇਮੀਗਰੇਸ਼ਨ ਮੈਨ’ ਵੀ ਕਿਹਾ ਜਾਂਦਾ ਸੀ। ਪੰਜਾਬ ਤੋਂ ਅਮਰੀਕਾ
ਆਉਣ ਵਾਲੇ ਹਰ ਪੰਜਾਬੀ ਦੀ ਆਓ ਭਗਤ ਕਰਨ ਲਈ ਮੋਹਰੀ ਦੀ ਭੂਮਿਕਾ ਨਿਭਾਉਂਦੇ
ਸਨ। ਇਥੋਂ ਤੱਕ ਕਿ ਆਪਣਾ ਜਹਾਜ ਵੀ ਉਨ੍ਹਾਂ ਨੂੰ ਵਰਤਣ ਲਈ ਦੇ ਦਿੰਦੇ ਸਨ।
ਦੀਦਾਰ ਸਿੰਘ ਬੈਂਸ ਨੇ 'ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ'
ਲਈ ਯੂਬਾ ਸਿਟੀ ਵਿੱਚ ਆਪਣਾ ਦਫ਼ਤਰ ਸਥਾਪਤ ਕਰਨ ਲਈ 14 ਏਕੜ ਜ਼ਮੀਨ ਵੀ ਦਾਨ
ਵੱਜੋਂ ਦਿੱਤੀ ਸੀ। ਉਹ 'ਵਰਲਡ ਕਬੱਡੀ ਫ਼ੈਡਰੇਸ਼ਨ' ਦੇ ਬਾਨੀ ਪ੍ਰਧਾਨ ਵੀ
ਸਨ। ਅਮਰੀਕਾ ਵਿੱਚ ਉਹ 'ਸ਼ਰੋਮਣੀ ਅਕਾਲੀ ਦਲ' ਦੇ ਪ੍ਰਧਾਨ ਵੀ ਰਹੇ ਸਨ। ਇਸ
ਤੋਂ ਇਲਾਵਾਂ ਉਨ੍ਹਾਂ ਯੂਬਾ ਸਿਟੀ ਅਤੇ ਹੋਰ ਸ਼ਹਿਰਾਂ ਦੇ ਹਸਪਤਾਲਾਂ ਵਿੱਚ
ਨਵੇਂ ਵਾਰਡਾਂ ਦੀ ਉਸਾਰੀ ਲਈ ਆਰਥਿਕ ਮਦਦ ਵੀ ਕੀਤੀ ਸੀ।
ਸਾਰੀਆਂ ਪਾਰਟੀਆਂ ਦੇ ਅਮਰੀਕਾ ਦੇ 'ਸੈਨੇਟਰ' ਉਨ੍ਹਾਂ ਦਾ ਬਹੁਤ ਸਤਿਕਾਰ
ਕਰਦੇ ਸਨ।
ਦੀਦਾਰ ਸਿੰਘ ਬੈਂਸ ਅਨੇਕ ਸੰਸਥਾਵਾਂ ਦੇ ਸੰਸਥਾਪਕ
ਹਨ। ਉਨ੍ਹਾਂ ਦੀ ਸਿੱਖੀ ਅਤੇ ਸਮਾਜ ਸੇਵਾ ਲਈ ਪਾਏ ਯੋਗਦਾਨ ਕਰਕੇ 'ਅਕਾਲ
ਤਖ਼ਤ ਸਾਹਿਬ' ਵੱਲੋਂ ਉਨ੍ਹਾਂ ਨੂੰ ‘ ਪੰਥ ਰਤਨ ਭਾਈ ਸਾਹਿਬ’ ਦਾ ਖਿਤਾਬ
ਦਿੱਤਾ ਗਿਆ। ਇਸ ਤੋਂ ਇਲਾਵਾ 'ਨਾਨਕਸਰ ਸੰਪਰਦਾਇ' ਵੱਲੋਂ ‘ਰਾਜ ਯੋਗੀ’ ਦਾ
ਖਿਤਾਬ ਦੇ ਕੇ ਸਨਮਾਨਤ ਕੀਤਾ ਗਿਆ ਸੀ।
ਦੀਦਾਰ ਸਿੰਘ ਬੈਂਸ ਦਾ
ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਦੇ ਮਾਹਿਲਪੁਰ ਇਲਾਕੇ ਦੇ ਪਿੰਡ ਨੰਗਲ
ਖੁਰਦ ਵਿੱਖੇ 10 ਜਨਵਰੀ 1939 ਨੂੰ ਮਾਤਾ ਅਮਰ ਕੌਰ ਬੈਂਸ ਅਤੇ ਪਿਤਾ
ਗੁਰਪਾਲ ਸਿੰਘ ਬੈਂਸ ਦੇ ਘਰ ਹੋਇਆ ਸੀ। ਦੀਦਾਰ ਸਿੰਘ ਬੈਂਸ ਦੇ ਦਾਦੇ ਦਾ
ਭਰਾ ਕਰਤਾਰ ਰਾਮ ਬੈਂਸ 1920 ਵਿੱਚ ਅਮਰੀਕਾ ਚਲਾ ਗਿਆ ਸੀ। ਉਨ੍ਹਾਂ ਦਾ
ਪਿਤਾ ਵੀ 1948 ਵਿੱਚ ਅਮਰੀਕਾ ਦੇ ਯੂਬਾ ਸਿਟੀ ਵਿੱਚ ਪਰਵਾਸ ਕਰ ਗਏ ਸਨ।
ਪਿਤਾ ਦੇ ਅਮਰੀਕਾ ਜਾਣ ਤੋਂ ਬਾਅਦ ਪਰਿਵਾਰ ਦੇ ਗੁਜ਼ਾਰੇ ਲਈ 14 ਸਾਲ ਦੀ
ਉਮਰ ਵਿੱਚ ਦੀਦਾਰ ਸਿੰਘ ਬੈਂਸ ਪਿੰਡ ਵਿਖੇ ਪਰਿਵਾਰ ਦੀ ਖੇਤੀਬਾੜੀ ਦਾ ਕੰਮ
ਕਰਨ ਲੱਗ ਗਏ ਸਨ। ਮਿਹਨਤ ਕਰਨ ਦੀ ਪ੍ਰਵਿਰਤੀ ਦੀਦਾਰ ਸਿੰਘ ਬੈਂਸ ਵਿੱਚ
ਬਚਪਨ ਵਿੱਚ ਹੀ ਮਜ਼ਬੂਰੀ ਵਸ ਪੈ ਗਈ ਸੀ। ਅਮਰੀਕਾ ਵਿੱਚ ਦੀਦਾਰ ਸਿੰਘ ਬੈਂਸ
ਦੇ ਦਾਦੇ ਦਾ ਭਰਾ ਅਤੇ ਪਿਤਾ ਦੋਵੇਂ ਅਮਰੂਦਾਂ ਦੇ ਬਾਗਾਂ ਵਿੱਚ ਮਜ਼ਦੂਰੀ
ਕਰਦੇ ਰਹੇ ਸਨ। ਸੰਸਾਰ ਭਰ ਵਿੱਚ ਸਿੱਖ ਜਗਤ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ
ਭੇਂਟ ਕਰ ਰਿਹਾ ਹੈ।
ਸਾਬਕਾ ਜਿਲ੍ਹਾ
ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
|
|
|
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|
|