ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

   

ਰਿਸ਼ਤਿਆਂ ਦੀ ਮਹਿਕ
ਧੀਆਂ ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?

ਰਵੇਲ ਸਿੰਘ ਇਟਲੀ

 


dheean

 

ਮੈਨੂੰ ਛੇ ਭੈਣਾਂ, ਤਿੰਨ ਦੀਆਂ ਦਾ ਬਾਪ ਅਤੇ ਆਪਣੇ ਪਰਵਾਰ ਵਿੱਚੋਂ ਸੱਭ ਤੋਂ ਵਡੇਰੀ ਉਮਰ ਦਾ ਹੋਣ ਤੇ ਮਾਣ  ਹੈ। 

ਮੇਰੀਆਂ ਦੋ ਦੋਹਤੀਆਂ ਅਤੇ ਇੱਕ ਦੋਹਿਤੇ ਦਾ ਜਨਮ ਵੀ ਸਾਡੇ ਘਰ ਹੀ ਹੋਇਆ, ਸਾਰੇ ਹੀ ਲਾਡ ਪਿਆਰ ਨਾਲ ਮੈਨੂੰ ਅਜੇ ਵੀ ਡੈਡੀ  ਹੀ ਕਹਿੰਦੇ ਹਨ ਤੇ ਉਨ੍ਹਾਂ ਦੀ ਰੀਸੇ ਘਰ ਦੇ ਹੋਰ ਮੈਂਬਰ ਵੀ ਮੈਨੂੰ ਵੀ ਡੈਡੀ ਹੀ ਕਹਿੰਦੇ ਹਨ। ਪਰ ਆਪਣੇ ਇਸ ਲੇਖ ਵਿੱਚ ਮੈਂ ਸਿਰਫ ਆਪਣੀ ਵੱਡੀ ਦੋਹਿਤੀ ਜੋ ਮੇਰੀ ਵੱਡੀ ਧੀ ਦੀ ਪਲੇਠੀ ਦੀ ਧੀ ਵੀ ਹੈ, ਦੀ ਗੱਲ ਹੀ ਕਰਾਂਗਾ। ਆਪਣੇ ਠੰਡੇ ਮਿੱਠੇ ਹਸਮੁਖੇ ਅਤੇ ਸਹਿਣ ਸ਼ੀਲ ਸੁਭਾ ਦੀ ਹੋਣ ਕਰਕੇ, ਮੇਰੇ ਪ੍ਰਿਵਾਰ ਵਿੱਚ ਜਮ ਪਲ਼ ਕੇ ਉਹ ਸਾਰੇ ਪਰਿਵਾਰ ਵਿੱਚ ਘਿਉ ਖਿਚੜੀ ਵਾਂਗ ਹੀ ਘੁਲ਼  ਮਿਲ ਗਈ ਸੀ। ਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਮੇਰੇ ਕੋਲ ਰਹਿ ਕੇ ਹੀ ਕੀਤੀ। ਵਾਰੋ ਵਾਰੀ ਸਾਰੀਆਂ ਧੀਆਂ ਵਿਆਹੀਆਂ ਵਰੀਆਂ ਜਾ ਕੇ ਆਪੋ ਆਪਣੇ ਘਰੀਂ ਚਲੀਆਂ ਗਈਆਂ। ਹੁਣ ਉਹੀ  ਸਾਡੀ  ਦੋਹਤੀ ਅਤੇ ਧੀ ਵੀ ਸੀ। ਉਹ ਆਪਣੀ ਨਾਨੀ ਨੂੰ  ਮੰਮਾ ਕਹਿੰਦੀ ਹੁੰਦੀ ਸੀ। ਉਸ ਨੂੰ ਚੁਲ੍ਹੇ ਚੌਕੇ ਅਤੇ ਘਰ ਦੇ ਹੋਰ ਕੰਮ ਕਾਜ ਵਿੱਚ ਸੁੱਘੜ ਅਤੇ ਚੁਸਤ ਬਣਾਉਣ ਵਿੱਚ ਮੇਰੀ ਘਰ ਵਾਲੀ ਦਾ ਸੁਚੱਜਾ ਹੱਥ ਹੈ।

ਨਿੱਕੀ ਹੁੰਦੀ ਬੜੀਆਂ ਤੋਤਲੀਆਂ ਗੱਲਾਂ ਨਾਲ ਸਭ ਦੇ ਹਾਸੇ ਠ੍ਠੇ ਮਖੌਲ ਦਾ ਕਾਰਣ ਬਣ ਜਾਂਦੀ ਹੁੰਦੀ ਸੀ ਪਰ ਸਹਿਣ ਸ਼ੀਲ ਹੋਣ ਕਰਕੇ ਗੁੱਸਾ ਨਹੀਂ ਸੀ ਕਰਦੀ, ਜਦੋਂ ਕਦੇ ਕਪ ਨੂੰ ਪੱਕ, ਸੋਫੇ ਨੂੰ ਫੋਸਾ, ਲੱਸੀ ਨੂੰ, ਲੱਛੀ, ਪਕੌੜੇ ਨੂੰ ਪਕੋਰਾ. ਬੁਹਾਰੀ ਨੂੰ ਬ੍ਹਾੜੀ, ਕਹਿੰਦੀ ਤਾਂ ਜਦੋਂ ਸਾਰੇ ਹਾਸਾ ਮਖੌਲ ਕਰਦੇ ਤਾਂ ਕਹਿੰਦੀ ਹਾਏ, ਹਾਏ, ਮੈਂ ਕਿਹੜੀ ਮਾੜੀ ਗੱਲ ਕਹਿ  ਦਿੱਤੀ ਵਾ, ਕਹਿ ਕੇ ਚੁੰਨੀ ਵਿੱਚ ਮੂੰਹ ਲੁਕਾ ਕੇ ਦੌੜ ਜਾਂਦੀ। ਇੱਕ ਵਾਰ ਮੈਨੂੰ ਰੋਟੀ ਖਾਂਦੇ ਨੂੰ ਉਹ ਪੁੱਛਣ ਲੱਗੀ ਡੈਡੀ ਕੁਛ ਹੋਰ ਆਵੇ, ਮੈਂ ਹਾਸੇ ਨਾਲ ਕਿਹਾ ਹਾਂ, ਉਹ ਸਾਮ੍ਹਨੇ ਵਾਲੀ ਗਊ ਸ਼ਾਲਾ ਪੁੱਟ ਕੈ ਲੈ ਆ, ਉਹ ਹੱਸਦੀ ਹੋਈ ਕਹਿਣ ਲੱਗੀ ਉਹ ਤਾਂ ਨਹੀਂ ਆ ਸਕਦੀ, ਕੋਈ ਹੋਰ ਸੇਵਾ ਦੱਸੋ, ਮੈਂ ਕਿਹਾ ਚੰਗਾ ਫਿਰ ਇਹ ਭਾਂਡੇ ਚੁੱਕ ਕੇ ਲੈ ਜਾ, ਉਹ ਹਸਦੇ ਹਸਦੇ, ਭਾਂਡੇ ਚੁੱਕ ਕੇ ਰਸੋਈ ਵਿੱਚ ਲਿਜਾ ਕੇ ਸਾਫ ਕਰਨ ਲਗ ਪਈ। ਆਪਣੇ ਕੰਮ ਕਾਜ ਵਿੱਚ ਉਹ ਪੂਰੀ ਤਾਕ ਸੀ, ਜਦ ਮੈਂ ਦਫਤਰ ਤੋਂ  ਘਰ ਆਉਣਾ, ਪਾਣੀ ਦਾ ਗਲਾਸ ਲੈ  ਆ ਜਾਂਦੀ। ਕਦੇ ਮੇਰੀ ਪੱਗ ਦੀ ਪੂਣੀ ਕਰਵਾ ਦੇਣੀ, ਕਦੇ ਕੱਪੜੇ ਪ੍ਰੈਸ ਕਰ ਦੇਣੇ ਗੱਲ ਕੀ ਉਹ ਕਿਸੇ ਕੰਮ ਵਿੱਚ ਦੇਰੀ ਜਾਂ, ਸੁਸਤੀ ਕਰਨ ਦਾ ਮੌਕਾ ਨਹੀਂ ਦੇਦੀ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਉਸ ਨੂੰ ਪ੍ਰਇਮਰੀ ਪਾਸ ਕਰਨ ਤੋਂ ਬਾਅਦ ਨੇੜਲੇ ਜਿਸ ਹਾਈ ਸਕੂਲ ਵਿੱਚ ਮੈਂ ਉਸ ਨੂੰ ਦਾਖਲ ਕਰਾਉਣ ਲਈ ਗਿਆ ਉਸ ਸਕੂਲ ਵਿੱਚ ਮੇਰੇ ਇੱਕ ਬਹੁਤ ਹੀ ਪਿਆਰਾ ਮਿਤਰ ਸਵ.ਗਿਆਨੀ ਧਿਆਨ ਸਿੰਘ ਬੋਪਾ ਰਾਏ ਜੋ ਲੋਕਾਂ ਵਿੱਚ ਬੜਾ ਹੀ ਹਰਮਨ ਪਿਆਰਾ ਸੀ, ਅਧਿਆਪਕ ਲਗਾ ਹੋਇਆ ਸੀ ਜਿਸ ਕਰਕੇ ਮੇਰਾ ਉਸ ਸਕੂਲ ਵਿੱਚ ਆਣਾ ਜਾਣਾ ਆਮ ਹੀ ਬਣਿਆ ਰਹਿੰਦਾ ਸੀ। ਉਹ ਵੀ ਉਸ ਨੂੰ ਧੀਆਂ ਵਾਂਗ ਹੀ ਪਿਆਰ ਕਰਦਾ ਸੀ। ਸਕੂਲ ਤੋਂ ਕਦੇ ਵੀ ਉਸ ਦੀ ਕਿਸੇ ਕਿਸਮ ਦੀ ਕੋਈ ਸ਼ਕਾਇਤ ਆਦ ਕਦੇ ਨਹੀਂ  ਆਈ ਸੀ। ਬਹੁਤੇ ਲੋਕ ਉੱਸ ਨੂੰ ਮੇਰੀ ਦੋਹਤੀ ਨਹੀਂ ਸਗੋਂ ਧੀ ਹੀ ਸਮਝਦੇ ਸਨ।ਰੋਜ਼ ਸਕੂਲ ਪੈਦਲ ਹੀ ਆਂਦੀ ਜਾਂਦੀ ਸੀ। ਡਰਾਕਲ ਇਨੀ ਕਿ ਇਨੀ ਪੜ੍ਹ ਲਿਖ ਕੇ ਨੌਕਰੀ ਕਰਨ ਤੱਕ ਇਨੀ ਵੱਡੀ ਹੋਣ ਕਰ ਕੇ ਵੀ ਸਾਈਕਲ ਚਲਾਉਣ ਦੀ ਜਾਚ ਅਜੇ ਤੀਕ ਵੀ ਉਸ ਨੂੰ ਨਹੀਂ ਆਈ।

ਫਿਰ ਉਹ ਇਸੇ ਸਕੂਲ ਵਿੱਚ ਦਸਵੀਂ ਕਲਾਸ  ਬਿਨਾਂ ਕਿਸੇ ਟਿਊਸ਼ਨ ਆਦ ਰੱਖੇ ਦੇ ਚੰਗੇ ਨੰਬਰਾਂ ਵਿੱਚ ਪਾਸ ਕਰਕੇ ਆਪਣੇ ਮਾਂ ਬਾਪ ਦੇ ਘਰ ਚਲੀ ਗਈ।ਪਿਉ ਦੀ ਨੌਕਰੀ ਕੱਚੀ ਹੋਣ ਕਰਕੇ ਬੜੀਆਂ ਔਕੜਾਂ ਦਾ ਸਾਰੇ ਪਰਿਵਾਰ ਨੂੰ ਸਾਮ੍ਹਣਾ ਕਰਨਾ ਪਿਆ, ਨੌਕਰੀ ਦਾ ਕੇਸ ਕਈ ਸਾਲ ਅਦਾਲਤਾਂ ਵਿੱਚ ਲਟਕਦਾ ਰਹਿ ਕੇ ਬੜੀ ਦੇਰ ਬਾਅਦ ਕਿਸੇ ਪਾਸੇ ਲੱਗਾ। ਮੈਂ ਜਦੋਂ ਉਸ ਨੂੰ ਪੁੱਛਣਾ ਕਿ ਕੀ ਬਣਿਆ ਤੇਰੇ ਪਾਪਾ ਦੀ ਨੌਕਰੀ ਦਾ ਉਹ ਸਹਿਜ ਭਾਵ ਨਾਲ ਕਹਿ ਛਡਦੀ ਕੀ ਕਰੀਏ ਡੈਡੀ, ਜੱਜ ਹੀ ਨਹੀਂ ਬੈਠਦਾ। ਤੇ ਆਖਿਰ ਫੈਸਲਾ ਇਨ੍ਹਾਂ ਦੇ ਹੱਕ ਵਿੱਚ ਹੋ ਹੀ ਗਿਆ। ਚੰਗੇ ਦਿਨ ਹੌਲ਼ੀ ਹੌਲ਼ੀ ਮੁੜਨ ਲੱਗੇ। ਉਹ ਕਾਲਜ ਵਿੱਚ ਦਾਖਲ ਹੋ ਗਈ ਤੇ ਆਪਣੀ ਮਿਹਣਤੀ ਤੇ ਉਦਮੀ ਸੁਭਾ ਸਦਕਾ ਪਹਿਲਾਂ ਬੀ.ਏ , ਤੇ ਫਿਰ ਐਮ ਵੀ ਕਰ ਗਈ। ਉਸ ਦੀ ਮਾਂ  ਬੜੀ ਮਿਹਣਤੀ ਅਤੇ ਸਰਲ ਸੁਭਾ ਦੀ ਹੋਣ ਕਰਕੇ ਆਪ ਹੱਥੀਂ ਘਰ ਬਾਰ ਦਾ ਸਾਰਾ ਕੰਮ ਆਪ ਕਰ ਲੈਂਦੀ ਸੀ, ਪਰ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਣ ਨਹੀਂ ਪੈਣ ਦਿੰਦੀ ਸੀ।ਉਸ ਦੀ ਵੇਖਾ ਵੇਖੀ ਬਾਕੀ ਦੋਵੇਂ ਭੈਣ ਭਰਾ ਵੀ ਪੜ੍ਹਨ ਵਿੱਚ ਚੰਗੇ ਮਿਹਣਤੀ ਨਿਕਲੇ।

ਫਿਰ ਮੈਂ ਕੀ ਵਾਰ ਸੋਚਦਾ ਸਾਂ ਕਿ ਇਨੀ ਪੜ੍ਹ ਲਿਖ ਕੇ ਹੁਣ ਬਿਣਾਂ ਕਿਸੇ ਕੋਰਸ ਆਦ ਕਰਨ ਦੇ ਕੋਈ ਨੌਕਰੀ ਆਦ ਨਾ ਕਰਨ ਕਰਕੇ ਐਵੇਂ ਮਾਪਿਆਂ ਤੇ ਬੋਝ ਬਣਿਆ ਰਹਿਣਾ ਵੀ ਇਸ ਜ਼ਮਾਨੇ ਵਿੱਚ ਧੀਆਂ ਲਈ ਠੀਕ ਨਹੀਂ, ਪਰ ਘਰ ਦੀਆਂ ਤੰਗੀਆਂ ਤੁਰਸ਼ੀਆਂ ਤੇ ਕਈ ਹੋਰ ਮਜਬੂਰੀਆਂ ਵੀ ਇਸ ਕੰਮ ਵਿੱਚ ਵੱਡੀਆ ਰੁਕਾਵਟਾਂ ਬਣੀਆਂ ਹੋਈਆਂ ਸਨ। ਆਖਰ ਇਹ ਸਾਰਾ ਕੁੱਝ ਸੋਚ ਕੇ ਉਸ ਦੇ ਮਿਹਣਤੀ ਸੁਭਾ ਹੋਣ ਕਰਕੇ ਕੁਝ ਉਨ੍ਹਾਂ ਦੀ ਮਦਦ ਕਰਨਾ ਕੁੱਝ ਆਪਣਾ ਫਰਜ਼ ਸਮਝ ਕੇ ਰਲ਼ ਮਿਲ਼ ਕੇ,ਤੇ ਆਪ ਦੌੜ ਭੱਜ ਕਰਕੇ  ਉਸ  ਨੂੰ ਖਾਲਸਾ ਕਾਲਜ ਜੰਮੂੰ  ਵਿਖੇ ਬੀ.ਐਡ. ਦਾ ਦਾਖਲਾ ਲੈ ਦਿੱਤਾ।ਅਤੇ ਨਾਲ ਹੀ ਹੋਸਟਲ ਵਿੱਚ ਰਹਿਣ ਦਾ ਪ੍ਰਬੰਧ ਵੀ ਕਰ ਦਿੱਤਾ।ਕਦੇ ਕਦੇ ਵਿੱਚ ਵਿਚਾਲੇ ਉਸ ਦਾ ਪਤਾ ਲੈਣ ਲਈ ਮੈਂ ਆਪ ਵੀ ਜਾਇਆ ਕਰਦਾ ਸਾਂ।

ਆਖਰ ਉਹ ਆਪਣਾ ਕੋਰਸ ਖਤਮ ਕਰਕੇ ਵਾਪ ਆ ਗਈ, ਤੇ ਥੋੜ੍ਹੇ ਸਮੇਂ ਵਿੱਚ ਹੀ ਲੱਗ ਗਈ ਕਿਸੇ ਸਕੂਲ਼ ਵਿੱਚ ਮਾਸ਼ਟਰਣੀ, ਨਿਆਣੇ ਕੁੱਟਣ ਤੇ, ਮੈਂ ਕਦੇ ਕਦੇ ਪੁੱਛਣਾ ਕਿ ਰਿੰਪੀ ਅੱਜ ਕਿੰਨੇ ਕੁ ਨਿਆਣੇ ਕੁੱਟੇ ਤਾਂ ਅੱਗੋਂ ਹਸਦੀ ਹੋਈ ਕਹਿੰਦੀ, ਛੱਡੋ ਡੈਡੀ ਨਿਆਣਿਆ ਦੀ ਗੱਲ, ਉਹ ਨਿਆਣੇ ਤਾਂ ਕਿਸੇ ਨੂੰ ਕੁੱਟ ਕੇ ਨਹੀਂ ਰੱਜਦੇ ,ਕਹਿਣ ਲੱਗੀ ਨਿਆਣੇ ਤਾਂ ਕਿਤੇ ਰਹੇ, ਉਨ੍ਹਾਂ ਦੇ ਤਾਂ ਮਾਪੇ ਹੀ ਮਾਣ ਨਹੀਂ, ਇਕ ਦਿਨ ਸਾਡੇ ਸਕੂਲ ਕਿਸੇ ਟੀਚਰ ਨੇ ਕਿਸੇ ਬੱਚੇ ਨੂੰ ਕੋਈ ਵੱਡੀ ਗਲਤੀ ਕਰਨ  ਪੋਲੀ ਜਿਹਾ ਥੱਪੜ ਜੜ ਦਿੱਤਾ, ਉਹ ਸਕੂਲ ਛੱਡ ਕੇ ਰੋਂਦਾ ਰੋਂਦਾ ਘਰ ਗਿਆ ਤੇ ਮਾਂ ਨੂੰ ਨਾਲ ਸਕੂਲ ਲੈ ਆਇਆ।ਮਾਂ ਹਰਲ ਹਰਲ ਕਰਦੀ ਸਕੂਲ ਆ ਕੇ ਟੀਚਰ ਨੂੰ ਪੈ ਗਈ, ਕਹਿਣ ਲੱਗੀ ਕੇ ਵੇ ਮ੍ਹਾਸ਼ਟਰਾ ਮੇਰੇ ਮੁੰਡੇ ਨੇ ਤੇਰੇ  ਸਕੂਲ ਦੇ ਕਿਹੜੇ ਅੰਬ ਤੋੜ ਲਏ, ਜਾਂ ਕੋਈ ਡਾਕਾ ਮਾਰ ਲਿਆ, ਖਰਬਰਦਾਰ ਜੇ ਅੱਗੇ ਤੋਂ ਮੁੰਡੇ ਨੂੰ ਕੁਸ ਕਿਹਾ ਤਾਂ ,ਨਾਲੇ ਤੇਰੀ ਵੇਖੀਂ ਬਦਲੀ ਕਰਵਾ ਦਊਂ ਕਿਤੇ ਦਰਿਆਉਂ ਪਾਰ, ਤੈਨੂੰ ਪਤਾ ਨਹੀਂ ਇਹਦਾ ਚਾਚਾ ਵੀ ਲਾਗਲੇ ਠਾਣੇ ਸ਼ਪਾਹੀ ਲੱਗਾ ਹੋਇਆ ਵਾ,ਕਿਤੇ ਐਵੇਂ ਨਾ ਸਮਝੀਂ ਏਹਨੂੰ,ਟੀਚਰ ਵਿਚਾਰਾ ਕਦੇ ਮੁੰਡੇ ਵੱਲ ਤੇ ਕਦੇ ਮੁੰਡੇ ਦੀ ਮਾਂ ਵੱਲ ਬਿੱਟ ਬਿੱਟ ਤੱਕੀ ਜਾਵੇ।

ਬਸ ਇਵੇਂ ਹੀ ਦੋ ਤਿੰਨ ਸਕੂਲਾਂ ਵਿੱਚ ਉਹ ਵੇਲਾ ਟਪਾਉਂਦੀ ਰਹੀ, ਘਰ ਵਾਲੇ ਹੁਣ ਉਸ ਬਾਰੇ ਕੋਈ ਚੰਗਾ ਵਰ ਘਰ ਲੱਭਣ ਦੇ ਆਹਰ ਪਾਹਰ ਵਿੱਚ ਸਨ।ਆ ਜਾ ਕੇ ਨੇੜਲੇ ਪਿੰਡ ਵਿੱਚ ਹੀ ਇਕ ਸਾਦ ਮੁਰਾਦੇ, ਮਿਹਣਤੀ ਘਰ ਵਿੱਚ ਇੱਕ ਵਿਦੇਸ਼ ਵਿੱਚ ਕੰਮ ਕਰਦੇ ਵਰ ਦੀ ਦੱਸ ਪੈਣ ਤੇ ਇਹ ਰਿਸ਼ਤਾ ਤੋੜ ਚੜ੍ਹ ਗਿਆ।ਮੈਂ ਵਿਦੇਸ਼ ਚਲੇ ਜਾਣ ਕਰਕੇ ਇਸ ਖੁਸ਼ੀ ਦੇ ਮੌਕੇ ਹਾਜ਼ਰ ਤਾਂ ਨਹੀਂ ਹੋ ਸਕਿਆ, ਪਰ ਮੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ।ਹੁਣ ਉਹ ਟੱਬਰ ਟੀਰ ਵਾਲੀ, ਇੱਕ ਬੜੇ ਪਿਆਰੇ ਲਾਡਲੇ ਪੁੱਤਰ ਦੀ ਮਾਂ ਬਣ ਚੁਕੀ ਹੈ।ਹੁਣ ਉਹ ਨਰਸਰੀ ਵਿੱਚ ਪੜ੍ਹਨ ਜਾਂਦਾ ਹੈ, ਮੈਂ ਲਾਡ ਨਾਲ ਉਸ ਨੂੰ ਪ੍ਰਿੰਸੀਲ ਕਹਿੰਦਾ ਹਾਂ। ਸਾਰੇ ਘਰ ਵਿੱਚ ਨਿੱਘੇ ਮਿੱਠੇ ਸੁਭਾ ਕਰਕੇ ਚੰਗਾ ਭੜ ਭਾਅ ਬਣਿਆ ਹੋਇਆ ਹੈ।ਉਸ ਦਾ ਪ੍ਰਾਹੁਣਾ ਵੀ ਹੁਣ ਇੱਥੇ ਹੀ ਮੇਰੇ ਬੇਟੇ ਨਾਲ ਇੱਕੋ ਫੈਕਟਰੀ ਵਿੱਚ  ਕੰਮ ਕਰਦਾ ਹੈ।ਉਹ ਵੀ ਇੱਥੇ ਕੋਈ ਘਰ ਲੈ ਕੇ ਉਨ੍ਹਾਂ ਨੂੰ ਇੱਥੇ ਲੈ ਆਉਣਾ ਬਾਰੇ ਸੋਚਦਾ ਹੈ।

ਹੁਣ ਕਦੇ ਕਦੇ ਮੈਂ ਵੀ ਇਹ ਸੋਚਦਾ ਹਾਂ ਕਿ ਉਹ ਵੀ ਵਿਦੇਸ਼ ਦੀ ਯੌਰਪ ਦੀ ਧਰਤੀ ਤੇ ਵਿਚਰਦੇ ਇਨ੍ਹਾਂ ਲੋਕਾਂ ਦੀ ਚੁਸਤੀ ਫੁਰਤੀ ਨੂੰ ਇੱਥੇ ਆ ਕੇ ਵੇਖੇ ਤੇ ਅਤੇ ਮੈਂ ਉਸ ਨੂੰ ਕਹਾਂ ਵੇਖ ਝੱਲੀਏ ਤੈਨੂੰ ਇਨੀ ਪੜ੍ਹੀ ਲਿਖੀ ਹੋਣ ਤੇ ਸਾਈਕਲ ਸਕੂਟਰੀ ਚਲਾਉਣ ਤੋਂ  ਅਜੇ ਵੀ ਡਰ ਲਗਦਾ ਹੈ, ਇਥੇ ਤਾਂ ਅੱਸੀ ਅੱਸੀ ਸਾਲ ਦੀਆਂ ਬੁੜ੍ਹੀਆਂ ਜਿਨ੍ਹਾਂ ਕੋਲ ਗੱਡੀਆਂ ਹੁੰਦੇ ਹੋਏ ਵੀ, ਉਹ ਤਾਂ ਸਾਈਕਲਾਂ ਨੂੰ ਵੀ ਭੰਬੀਰੀ ਵਾਂਗ ਘੁਮਾਈ ਫਿਰਦੀਆਂ ਹਨ।

ਹੁਣ ਨਹੀਂ ਕੁੜੀਆਂ, ਵਾਂਗੋਂ ਚਿੜੀਆਂ,
ਨਾ ਇਹ ਕਿਸ ਪਾਸੇ ਤੋਂ ਥੁੜੀਆਂ,
ਮੋਢੇ ਦੇ ਨਾਲ ਮੋਢਾ ਡਾਹ ਕੇ,
ਹੁਣ ਨੇ ਨਾਲ ਸੰਘਰਸ਼ਾਂ ਜੁੜੀਆਂ।
ਜੀਵਣ ਦੇ ਇਹ ਹਰ ਖੇਤਰ ਵਿੱਚ,
ਕਦੇ ਨਾ ਹਿੰਮਤ ਕੋਲੋਂ ਥੁੜੀਆਂ।
ਔਰਤ ਜਣਨੀ,ਜੱਗ ਦੀ ਬੇਸ਼ੱਕ,
ਕਹਿੰਦੇ ਸ਼ਰਮ ਹਯਾ ਦੀਆਂ ਪੁੜੀਆਂ।
ਹਰ ਪਾਸਾ ਚਮਕਾਣਗੀਆਂ ਹੁਣ,
ਜਿੱਸ ਪਾਸੇ ਵੀ ਕੁੜੀਆਂ ਮੁੜੀਆਂ।
ਰਵੇਲ ਸਿੰਘ ਇਟਲੀ

 

 

dheeanਧੀਆਂ ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ
khedanਕਿੱਥੇ ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ
ਫ਼ਿੰਨਲੈਂਡ ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ
ਸਿੱਖਿਆ ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜ ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇਹ ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ
ਕੁੱਖ ‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਜਿੰਦਗੀ ‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ
ਦੇਸ਼ ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ
ਮਾਂ–ਬਾਪ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ।
ਸੋ ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ
ਨੈਤਿਕ ਸਿੱਖਿਆ ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ
“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ
ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)