|
|
ਈਮਾਨਦਾਰੀ ਜਿੰਦਾ ਬਾਦ
ਰਵੇਲ ਸਿੰਘ 21/05/2023 |
|
|
|
ਕੱਲ
ਆਪਣੀ ਧਰਮ ਪਤਨੀ ਦੇ ਆਧਾਰ ਕਾਰਡ ਦੇ ਸਿਲਸਲੇ ਵਿੱਚ ਮੈਨੂੰ
ਡਾਕਖਾਨਾ ਗੁਰਦਾਸਪੁਰ ਦੇ ਸੁਵਿਧਾ ਕੇਂਦਰ ਵਿੱਚ ਜਾਣ ਦਾ ਮੌਕਾ ਮਿਲਿਆ।
ਲੋੜੀਂਦਾ ਕੰਮ ਕਰਵਾ ਕੇ ਜਦ ਘਰ ਪਹੁੰਚੇ ਤਾਂ ਬੈਗ ਦੀ ਵਾਰ ਵਾਰ
ਫਰੋਲਾ ਫਰਾਲੀ ਕਰਨ ਤੇ ਮੋਬਾਈਲ ਫੋਨ ਨਹੀਂ ਮਿਲ ਰਿਹਾ ਸੀ। ਗੁਆਂਢੀ ਨੂੰ
ਜਦ ਮੇਰਾ ਮੋਬਾਈਲ ਗੁੰਮ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਫੋਨ
ਤੋਂ ਮੇਰੇ ਫੋਨ ਨੰਬਰ ਤੇ ਜਦੋਂ ਕਾਲ ਕੀਤੀ ਤਾਂ ਬੈੱਲ ਤਾਂ ਜਾ ਰਹੀ ਸੀ,
ਪਰ ਕੋਈ ਉੱਤਰ ਨਹੀਂ ਮਿਲ ਰਿਹਾ ਸੀ। ਜਿਸ ਬਾਰੇ ਸਾਰਿਆਂ ਵੱਲੋਂ ਵੱਖ ਵੱਖ
ਕਿਆਫੇ ਲਾਏ ਜਾ ਰਹੇ ਸਨ।
ਮੈਨੂੰ ਸ਼ੱਕ ਸੀ ਕਿ ਹੋ ਸਕਦਾ
ਹੈ ਕਿ ਸੇਰਾ ਫੋਨ ਸ਼ਾਇਦ ਡਾਕ ਖਾਨੇ ਵਿੱਚ ਵਿੱਚ ਹੀ ਕਿਤੇ ਡਿਗ ਪਿਆ
ਹੋਵੇ।ਇਸ ਲਈ ਡਾਕਖਾਨੇ ਜਾ ਕੇ ਪੁੱਛ ਗਿੱਛ ਕੀਤੀ ਪਰ ਹੱਥ ਪੱਲੇ ਕੁੱਝ
ਨਹੀਂ ਪਿਆ। ਆਖਿਰ ਆਪਣੇ ਫੋਨ ਦੀ ਸਿੰਮ ਬਲਾਕ ਕਰਵਾ ਕੇ ਨਵੀਂ ਸਿੰਮ
ਲੈ ਕੇ ਆਪਣੇ ਇੱਕ ਸੁਹਿਰਦ ਤੇ ਸਲੀਕੇ ਨਾਲ ਬੋਲਣ ਵਾਲੇ ਪੁਰਾਣੇ ਵਾਕਫ,
ਕੁਸ਼ਲ ਮੇਬਾਈਲ ਫੋਨ ਮਕੈਨਿਕ ਨੰਦਾ ਜੀ ਕੋਲ ਗਿਆ ਤੇ ਇੱਕ ਕੰਮ ਚਲਾਉ
ਸੈਕਿੰਡ ਹੈਂਡ ਫੋਨ ਖਰੀਦ ਲਿਆ , ਕਿਉਂ ਜੋ ਭੱਜ ਦੌੜ ਤੇ ਕਾਹਲੀ ਦੇ ਇਸ
ਯੁੱਗ ਵਿੱਚ ਮੋਬਾਈਲ ਫੋਨ ਬਿਨਾ ਰਹਿਣਾ ਬਹੁਤ ਔਖਾ ਹੈ । ਘਰ ਆਉਣ ਤੇ ਪਤਾ ਲੱਗਾ ਕਿ
ਜਿਸ ਕਿਸੇ ਕੋਲ ਮੇਰਾ ਫੋਨ ਹੈ ,ਉਸ ਨਾਲ ਗੱਲ ਹੋ ਗਈ ਹੈ।ਉਸ ਨੇ ਆਪਣਾ ਥਾਂ
ਟਿਕਾਣਾ ਦਸ ਕੇ ਆਪਣਾ ਫੋਨ ਲੈ ਜਾਣ ਲਈ ਕਿਹਾ ਹੈ।ਮੇਰੀ ਬੇਟੀ ਜੋ ਉਥੇ
ਨੇੜੇ ਹੀ ਰਹਿੰਦੀ ਹੈ ਜਾ ਕੇ ਫੋਨ ਲੈ ਆਈ।
ਹੁਣ ਇਹ ਬੰਦਾ ਕੌਣ
ਸੀ ਇਸ ਬਾਰੇ ਗੱਲ ਕਰਨੀ ਬਣਦੀ ਹੈ,ਤੇ ਇਹ ਫੋਨ ਕਿਸ ਤਰ੍ਹਾਂ ਉਸ ਕੋਲ ਗਿਆ
ਇਹ ਸਭ ਕੁਝ ਵੇਖ ਸੁਣ ਕੇ ਉਸ ਦੀ ਈਮਾਨ ਦਾਰੀ ਦੀ ਸ੍ਰਾਹਣਾ ਕਰਨੀ ਬਣਦੀ
ਹੈ।
ਉਹ ਇੱਕ ਪਰਵਾਸੀ ਕਾਮਾ ਹੈ ਜੋ ਆਪਣੀ ਰੋਜੀ ਲਈ ਸੜਕ ਦੇ ਨਾਲ
ਗੋਲ ਗੱਪਿਆਂ ਦੀ ਰੇੜ੍ਹੀ ਲਾ ਕੇ ਆਪਣੀ ਰੋਟੀ ਰੋਜੀ ਲਈ ਕੰਮ
ਚਲਾਉਂਦਾ ਹੈ ।
ਇਸ ਦੇ ਨਾਲ ਹੀ ਦੁਵਾਈਆਂ ਦੀ ਦੁਕਾਨ ਵੀ ਹੈ ।
ਬਾਅਦ ਵਿੱਚ ਪਤਾ ਲੱਗਾ ਕਿ ਜਦੋਂ ਮੈਂ ਕੋਈ ਦੁਵਾਈ ਲੈਣ ਲਈ ਉਸ ਦੁਕਾਨ ਤੇ
ਗਿਆ ਤਾਂ ਮੇਰਾ ਫੋਨ ਮੇਰੀ ਜੇਬ ਵਿੱਚੋਂ ਉਸ ਦੀ ਰੇੜ੍ਹੀ
ਕੋਲ ਡਿਗ ਪਿਆ ਤੇ ਫੋਨ ਉਸ ਦੀ ਨਜ਼ਰੇ ਪੈ ਜਾਣ ਤੇ ਉਸ ਨੇ ਚੁੱਕ ਕੇ ਫੋਨ
ਆਪਣੀ ਰੇੜ੍ਹੀ ਦੀ ਛੱਤ ਤੇ ਰੱਖ ਦਿੱਤਾ।
ਏਸੇ ਕਰਕੇ ਹੀ ਸਾਡੇ
ਗੁਆਂਢੀਆਂ ਵੱਲੋਂ ਕੀਤੀਆਂ ਗਈਆਂ ਕਾਲਾਂ ਦਾ ਉੱਤਰ ਨਹੀਂ ਮਿਲ ਰਿਹਾ
ਸੀ। ਕੁੱਝ ਸਮੇਂ ਤੋਂ ਆਪਣੇ ਕੰਮ ਤੋਂ ਵੇਹਲਾ ਹੋ ਕੇ ਮੋਬਾਈਲ ਛੱਤ ਤੋਂ
ਚੁੱਕ ਕੇ ਜਦੋਂ ਉਸ ਨੇ ਕਾਲਾਂ ਵੇਖੀਆਂ ਤੇ ਉਸ ਨੇ ਨਵੀਂ ਕਾਲ ਸੁਣਕੇ ਉਸ
ਨੇ ਮੇਰੇ ਗੁੰਮ ਹੋਏ ਫੋਨ ਉਸ ਕੋਲ ਹੋਣ ਬਾਰੇ ਅਤੇ ਆਪਣਾਂ ਥਾਂ ਟਿਕਾਣਾ
ਦਸ ਕੇ ਫੋਨ ਲੈ ਜਾਣ ਲਈ ਕਿਹਾ।
ਖੈਰ ਜੋ ਵੀ ਹੋਇਆ,ਸੋ ਹੋ ਗਿਆ,
ਫੋਨ ਤਾਂ ਮਿਲ ਗਿਆ,ਪਰ ਮੇਰਾ ਧਿਆਨ ਵਾਰ ਵਾਰ ਉਸ ਨੇਕ ਦਿਲ ਤੇ
ਈਮਾਨ ਦਾਰ ਸ਼ਖਸ ਵੱਲ ਜਾ ਰਿਹਾ ਸੀ, ਤੇ ਖਿਆਲ ਆ ਰਿਹਾ ਸੀ ਕਿ ਪਦਾਰਥ ਵਾਦ
ਦੇ ਅਜੋਕੇ ਯੁੱਗ ਵਿੱਚ ਇਹੋ ਜਿਹੇ ਲੋਕ ਵੀ ਹਨ।
ਮੈਂ ਆਪਣੀ ਬੇਟੀ
ਹੱਥ ਸੌ ਰੁਪੈ ਦਾ ਨੋਟ ਇਨਾਮ ਉਸ ਨੂੰ ਇਨਾਮ ਵਜੋਂ ਭੇਜਿਆ , ਪਰ ਉਸ ਨੇ ਇਹ
ਕਹਿਕੇ ਨੋਟ ਨਹੀਂ ਲਿਆ,ਕਿ ਇਹ ਤਾਂ ਉਸਦਾ ਇਨਸਾਨੀ ਫਰਜ਼ ਸੀ, ਉਸ ਨੇ
ਇਸਤਰ੍ਹਾਂ ਕਰਕੇ ਕੋਈ ਵੱਡਾ ਕੰਮ ਨਹੀਂ ਕੀਤਾ। ਮੈਂ ਮਨੋਂ ਇਸ ਛੋਟੀ
ਹੈਸੀਅਤ ਵਾਲੇ ਪਰ ਉੱਚੀ ਜ਼ਮੀਰ ਵਾਲੇ ਸਾਫ ਨੀਅਤ ਰੱਖਣ ਵਾਲੇ ਉਸ
ਨੇਕ ਇਨਸਾਨ ਦੀ ਇਹ ਗੱਲ ਸੁਣ ਕੇ ਉਸ ਦੀ ਸ਼ਕਲ ਸੂਰਤ ਦੀ ਕਲਪਨਾ ਕਰਕੇ ਮੇਰਾ
ਮਨ ਉਸ ਦੇ ਸਤਿਕਾਰ ਵਜੋਂ ਝੁਕ ਗਿਆ।
ਹੁਣ ਦੂਜੀ ਦੁਭਦਾ ਮੇਰੇ
ਲਈ ਇਹ ਆਣ ਬਣੀ, ਕਿ ਨੰਦਾ ਜੀ ਕੋਲੋਂ ਉਹ ਖਾਸੀ ਰਕਮ ਨਾਲ ਖਰੀਦਿਆ
ਮੋਬਾਈਲ ਫੋਨ ਮੇਰੇ ਲਈ ਹੁਣ ਫਾਲਤੂ ਹੋ ਗਿਆ ਸੀ। ਮੈਂ ਉਸ ਨੂੰ ਵਾਪਸ ਕਰਨ
ਲਈ ਗਿਆ ਤਾਂ ਗਰਮੀ ਬਹੁਤ ਸੀ,ਉਹ ਮੈਨੂੰ ਬੜੇ ਪਿਆਰ ਨਾਲ ਮਿਲਿਆ,ਤੇ
ਪਾਣੀ ਵੀ ਲੈ ਕੇ ਆਇਆ,ਜਦ ਮੈਂ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਹ
ਸੁਣ ਕੇ ਖੁਸ਼ ਹੋਇਆ,ਤੇ ਜਦੋਂ ਮੈਂ ਉਸ ਨੂੰ ਖਰੀਦਿਆ ਫੋਨ ਵਾਪਸ ਕਰਨ ਦੀ
ਗੱਲ ਕੀਤੀ ਤਾਂ, ਉਹ ਬੜਾ ਹੀ ਬੇਬਾਕ ਹੋ ਕੇ ਬੋਲਿਆ ,, ਕੋਈ ਚੱਕਰ ਨਹੀਂ
ਅੰਕਲ ਜੀ ਤੁਹਾਡੇ ਕੋਲ ਤਾਂ ਹੁਣ ਇਹ ਫਾਲਤੂ ਹੀ ਪਿਆ ਰਹਿਣਾ ਸੀ ਤੁਸੀਂ
ਚੰਗਾ ਕੀਤਾ ਜੋ ਇੱਥੇ ਲੈ ਆਏ, ਏਥੇ ਤਾਂ ਕਿਸੇ ਲੋੜ ਵੰਦ ਦੇ ਕੰਮ ਆ ਹੀ
ਜਾਏਗਾ।
ਉਸ ਨੇ ਜਦ ਪੂਰੀ ਰਕਮ ਮੈਨੂੰ ਫੜਾਈ ਤਾਂ
ਮੈਂ ਉਸ ਰਕਮ ਉਸ ਵਿੱਚੋਂ 5 ਸੌ ਦਾ ਨੋਟ ਵਜੋਂ ਦੇਣਾ ਚਾਹਿਆ ਤਾਂ
ਉਸ ਨੇ ਮੇਰੇ ਵਾਰ ਵਾਰ ਕਹਿਣ ਤੇ ਵੀ ਨੋਟ ਨਹੀਂ ਫੜਿਆ ਮੈਂ ਉਸ ਦੀ
ਸਾਫ ਗੋਈ ਅਤੇ ਈਮਾਨ ਦਾਰੀ ਤੇ ਜਿਵੇਂ ਕੀਲਿਆ ਹੀ ਗਿਆ। ਘਰ ਵਾਪਸੀ ਵੇਲੇ
ਉਸ ਦੇ ਮਿੱਠੇ ਪਿਆਰੇ ਬੋਲਾਂ ਦੀ ਮਿਠਾਸ, ਮੇਰੇ ਅੰਦਰ ਕੋਈ ਅਜੀਬ ਜਿਹਾ
ਰੱਸ ਘੋਲਦੀ ਰਹੀ।
ਰਹੇ ਈਮਾਨਦਾਰੀ, ਸਦਾ ਜਿੰਦਾ ਬਾਦ,br>ਰਹੇ ਲਿਖਣ ਦਾ ਬਸ ਏਹ ਹੀ ਅੰਦਾਜ਼। ਜੇ ਨੀਅਤ ਹੈ ਰਾਸ
,ਤਾਂਹੀ ਜਿੰਦਗਾਨੀ, ਸਸਦਾ ਬਲਦੇ ਰਹਿਣ, ਸੱਚ ਦੇ ਚਿਰਾਗ।
ਰਵੇਲ ਸਿੰਘ ਫੋਨ 9056016184
|
|
|
ਈਮਾਨਦਾਰੀ
ਜਿੰਦਾ ਬਾਦ ਰਵੇਲ ਸਿੰਘ |
ਸਮਾਜ
ਸੇਵਾ ਨੂੰ ਪ੍ਰਣਾਇਆ: ਭਗਵਾਨ ਦਾਸ ਗੁਪਤਾ/a>
ਉਜਾਗਰ ਸਿੰਘ |
ਗਿਆਨੀ
ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ
ਦਿੱਤਾ? ਉਜਾਗਰ ਸਿੰਘ |
ਸੀਤੋ
ਮਾਸੀ ਰਵੇਲ ਸਿੰਘ |
1
ਅਪ੍ਰੈਲ ਬਰਸੀ ‘ਤੇ
ਵਿਸ਼ੇਸ਼ ਸਿੱਖੀ ਸਿਦਕ
ਦਾ ਮੁਜੱਸਮਾ: ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ |
ਆਪਣੀਆਂ
ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ |
ਬਿਹਤਰ
ਜ਼ਿੰਦਗੀ ਦਾ ਰਾਹ ਕੇਹਰ
ਸ਼ਰੀਫ਼ |
ਪੰਜਾਬ
ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ
ਭੂਪਾਲ ਉਜਾਗਰ ਸਿੰਘ |
ਜਦੋਂ
ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ |
ਮੇਰੀ
ਵੱਡੀ ਭੈਣ ਰਵੇਲ ਸਿੰਘ |
ਸਿਪਾਹੀ
ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ
ਜੱਗੀ ਉਜਾਗਰ ਸਿੰਘ |
ਮਾਮੇ
ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ
ਮਾਲਵਿੰਦਰ ਸਿੰਘ ਮਾਲੀ |
ਬੇਦਾਗ਼
ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ
ਉਜਾਗਰ ਸਿੰਘ |
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|