ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

   

ਮਾਮੇ ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ 
ਮਾਲਵਿੰਦਰ ਸਿੰਘ ਮਾਲੀ      17/01/2023

malwinder-maali


065“ਜੋ ਉਪਜੇ ਸੋ ਬਿਨਸ ਹੈ ਸਭ ਸੁਖ ਦਾਤਾ ਰਾਮ॥”
… ਭੂਰਾ ਮਾਮਾ, ਬੀਬੀ, ਨਾਨਕੇ ਤੇ ਭੜੀ ਮਾਨਸਾ 
 
ਪੰਜ ਮਾਮਿਆਂ ਦੀ ਸੁਨਹਿਰੀ ਲੜੀ ਦਾ ਆਖਰੀ ਮਣਕਾ ਸ. ਭਰਪੂਰ ਸਿੰਘ ਸੋਹੀ ਵੀ ਆਪਣੀ ਚਮਕ ਅਤੇ ਪਿਆਰ ਬਖੇਰਕੇ ਵਿਦਾ ਹੋ ਗਿਆ ਹੈ। ਸਾਡੇ ਬਚਪਨ ਵੇਲੇ ਨਾਨਕਿਆਂ ਦਾ ਆਪਣੇ ਪਿੰਡ ਨਾਲ਼ੋਂ ਵੀ ਬਥੇਰਾ ਚਾਅ ਹੁੰਦਾ ਸੀ। ਸਕੂਲ ਪੜ੍ਹਦਿਆਂ ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਨਾਨਕੇ ਜਾਣ ਦਾ ਚਾਅ ਚੜ੍ਹ ਜਾਂਦਾ ਸੀ। ਬੱਸ ਝਾਕ ਹੁੰਦੀ ਕਿ ਮਾਸਟਰ ਜੀ ਛੁੱਟੀਆਂ ਹੋਣ ਤੋਂ ਪਹਿਲਾਂ ਪਹਿਲਾਂ ਛੁੱਟੀਆਂ ਦਾ ਕੰਮ ਦੇ ਦੇਣ। ਕਈ ਵਿਸ਼ਿਆਂ ਦਾ ਕੰਮ ਤਾਂ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਨਿਬੇੜ ਦੇਣਾ ਤੇ ਵੱਧ ਤੋਂ ਵੱਧ ਦੋ ਤਿੰਨ ਦਿਨ ਲੱਗਦੇ। ਪੂਰੀ ਤਰਾਂ ਕੰਮ ਨਿਬੇੜਕੇ ਅਸੀਂ ਜਤਿੰਦਰ ਤੇ ਰਣਜੀਤ ਸਮੇਤ  ਸਕਰੌਦੀ ਤੋਂ ਭੜੀ ਮਾਨਸਾ ਨੂੰ ਬੀਬੀ ਨਾਲ ਚਾਲੇ ਪਾ ਦੇਣੇ। ਬੀਬੀ ਤਾਂ ਪਹਿਲਾਂ ਹੀ ਤਿਆਰ ਹੁੰਦੀ। ਛੋਟੇ ਨਵਦੀਪ ਬਿੱਟੂ ਨੂੰ ਕਮਾਲਪੁਰ ਵਾਲੇ ਭੂਆ ਸੁਖਮਿੰਦਰ ਕੌਰ ਨਾਭਾ ਦੇ ਹਵਾਲੇ ਕੀਤਾ ਹੋਇਆ ਸੀ ਤੇ ਉਸਦਾ ਕਈ ਸ਼ਹਿਰਾਂ ਵਿੱਚ ਵੱਖਰਾ ਆਉਣ ਜਾਣ ਸੀ। ਸੱਤਵੀ ਜਮਾਤ ਦੀਆਂ ਛੁੱਟੀਆਂ ਦਾ ਕੰਮ ਬੰਦ ਕਰਕੇ ਵੱਡੇ ਜਤਿੰਦਰ ਨੇ ਪੜਾਈ ਛੱਡ ਦਿੱਤੀ ਤੇ ਖੇਤੀ ਕਰਨ ਦਾ ਐਲਾਨ ਕਰ ਦਿੱਤਾ।
 
ਨਾਨਾ ਲਾਭ ਸਿੰਘ ਸਰਪੰਚ ਦੇ ਵੱਡੇ ਪਰਿਵਾਰ ਨੂੰ ਵੀ ਚਾਅ ਚੜ ਜਾਣਾ ਕਿ ਆ ਗਏ ਬਈ ਗਰੇਵਾਲ। ਮਾਮੇ ਤਾਂ ਸਾਰੇ ਹੀ ਪਿਆਰ ਕਰਦੇ ਪਰ ਸਾਡੇ ਨਾਲ ਖਹਿਬੜਣ ਵਾਲਾ ਪਿਆਰ ਕਰਦਾ ਜਸਮੇਰ ਮਾਮਾ ਤੇ ਖਿਆਲ ਰੱਖਣ ਵਾਲਾ ਪਿਆਰ ਕਰਦਾ ਭੂਰਾ ਮਾਮਾ। ਪਿੰਡ ਵਾਲੇ ਮਾਮੇ ਵੀ ਬਹੁਤ ਸਨ ਤੇ ਮੇਰੇ ਨਾਲ ਟਿੱਚਰਾਂ ਮਖੌਲ ਬਹੁਤ ਕਰਦੇ। ਬਾਪੂ ਜੀ ਪਟਵਾਰੀ ਸਨ ਤੇ ਗਰੇਵਾਲ਼ਾਂ ਦਾ ਸਾਡਾ ਪਿੰਡ ਸਕਰੌਦੀ ਹੋਣ ਕਰਕੇ ਵੀ ਉਹ ਸਾਡਾ ਰੁਤਬੇ ਨੂੰ ਮਾਣ ਦਿੰਦੇ। ਪਰ ਜਦੋਂ ਪਿੰਡ ਦੀ ਸੱਥ ਕੋਲ ਦੀ ਲੰਘਦੇ ਤਾਂ ਇਕ ਨੱਤੀਆਂ ਵਾਲਾ ਸ਼ੇਰ ਮਾਮਾ ਪੁੱਛਦਾ, ਗਰੇਵਾਲਾ ਤੇਰੀ ਭੂਆ ਦਾ ਕੀ ਹਾਲ ਹੈ? ਮੈਨੂੰ ਉਦੋਂ ਇਸਦਾ ਮਤਲਬ ਸਮਝ ਨਹੀ ਸੀ ਪਤਾ। ਮੈਂ ਕਹਿੰਦਾ ਮੇਰੇ ਤਾਂ ਭੂਆ ਹੈਨੀ। ਉਹ ਫਿਰ ਕਹਿੰਦਾ ਕੋਈ ਤਾਂ ਹੋਊ। ਮੈ ਕਹਿੰਦਾ ਜਿਹੋ ਜਿਹਾ ਹਾਲ ਤੇਰੀ ਭੂਆ ਦਾ ਉਹੀ ਹੈ ਤਾਂ ਸਾਰੇ ਹੱਸ ਪੈਂਦੇ।
 
ਸਾਡੀ ਸੁਤਾ ਦਾ ਕੇਂਦਰ ਹੁੰਦਾ ਜਾਮਣ ਵਾਲਾ ਖੇਤ ਤੇ ਨਾਲ ਜ਼ੈਲਦਾਰਾਂ ਦੇ ਖੇਤ ਵਾਲੀ ਖੰਜੂਰ। ਪਿੰਡ ‘ਚ ਹੱਟੀ ਵਾਲੇ ਅਮਰੇ ਮਾਮੇ ਕੋਲ ਵੀ ਗੇੜਾ ਗਮਦੂਰ ਵੀ ਲਵਾਉਂਦਾ ਤੇ ਵੱਖਰਾ ਵੀ ਲੱਗਦਾ ਹੀ ਰਹਿੰਦਾ। ਸਵੇਰੇ ਸਵੇਰੇ ਪਹਿਲਾਂ ਉੱਠਕੇ ਜਾਮਣ ਤੇ ਖੰਜੂਰ ਵੱਲ ਭੱਜਣਾ ਤੇ ਹੇਠਾਂ ਡਿੱਗੀਆਂ ਜਾਮਣਾਂ ਤੇ ਖੰਜੂਰਾਂ ਚੁਗਣੀਆਂ ਵੀ ਪ੍ਰਾਪਤੀ ਹੁੰਦੀ।
 
ਜਤਿੰਦਰ ਦੇ ਖੇਤੀ ਕਰਨ ਤੇ ਪੱਪਲੀ ਦੇ ਛੋਟਾ ਹੋਣ ਕਾਰਨ ਭਾਣਜਿਆਂ ‘ਚੋ ਪੜਾਈ ‘ਚ ਤੇ ਬੋਲ ਚਾਲ ਵਿੱਚ ਹੁਸ਼ਿਆਰ ਤੇ ਹਾਜ਼ਰ ਜਬਾਬੀ ਕਾਰਨ ਮਾਲੀ ਦੀ ਨਾਨਕਿਆਂ ‘ਚ ਤੂਤੀ ਬੋਲਣ ਲੱਗੀ। ਸੁੱਖੇ ਮਾਮਾ ਦਾ ਸਰਵਾਲਾ ਵੀ ਮੈ ਬਣਿਆ ਤੇ ਬਾਈ ਦਰਸ਼ਨ ਦਾ ਵੀ। ਬਾਲਦ ਖ਼ੁਰਦ ਮਾਮੇ ਦੀ ਬਰਾਤ ਵਿੱਚ ਸਰਵਾਲੇ ਨੇ ਜੱਚਕੇ ਭੰਗੜਾ ਪਾਇਆ। ਪਿੰਡ ਦੇ ਇਕੱਠ ‘ਚੋ ਬਰਾਤ ਵਿੱਚ ਆਕੇ ਮਾਸੀ ਵਿਚੋਲਣ ਨੇ ਜਦੋਂ ਨੋਟ ਵਾਰਿਆ ਤਾਂ ਲਾ ਲਾਲਾ ਹੋ ਗਈ। ਦਰਸ਼ਨ ਬਾਈ ਜੋ ਅਸਲ ਵਿੱਚ ਮੇਰਾ ਤੇ ਹੋਰ ਰਿਸ਼ਤੇਦਾਰਾਂ ਦਾ ਵੀ ਚਹੇਤਾ ਖਾਤਕਦਾਰ ਸੀ, ਦੀ ਬਰਾਤ ਵੇਲੇ ਸਰਵਾਲੇ ਦੀ ਡਿਊਟੀ ਲੱਗੀ ਕਿ “ਸਾਲ਼ੀਂਆਂ” ਨੂੰ ਜੁੱਤੀ ਨਹੀ ਚੁੱਕਣ ਦੇਣੀ ਤਾਂ ਲੁਕਾਂ ਲਈ ਤੇ ਚੁੱਕਣ ਨਹੀ ਦਿੱਤੀ। ਬਾਅਦ ਵਿੱਚ ਸ਼ਗਨ ਦੀ ਰਸਮ ਪੂਰੀ ਕਰਨ ਲਈ ਮੰਗਕੇ ਜੁੱਤੀ ਲਈ -  ਅਨੇਕਾਂ ਬੀਨ ਯਾਦਾਂ ਨੇ … 
 
ਸਕਰੌਦੀ ਤੇ ਭੜੀ ਵਾਲੇ ਸਾਂਝੇ ਪਰਿਵਾਰ ਖੇਤੀ ਕਰਦੇ ਸਨ। ਭੜੀ ਤੋਂ ਕਣਕ ਦੀ ਵਾਢੀ ਵੇਲੇ ਸਾਡੇ ਆਵਤ ਆਉਂਦੀ ਤੇ ਮਾਲੀ ਨੇ ਗਾਣੇ ਸੁਣਾ ਸੁਣਾ ਰੌਣਕ ਲਾਈ ਰੱਖਣੀ। ਸਾਡੇ ਪਿੰਡੋਂ ਤਾਂ ਮੇਰੇ ਯਾਦ ਹੈ ਕਿ ਇਕ ਵਾਰ ਸਾਡਾ ਉੱਠ ਲੈਕੇ ਅਮਰਜੀਤ ਚਾਚਾ ਭੜੀ ਗੰਨੇ ਦੀ ਘੁਲਾੜੀ ਚਲਾਉਣ ਲਈ ਲੈਕੇ ਗਿਆ ਤੇ ਮੈਂ ਤਾਂ ਨਾਲ ਹੀ ਹੋਣਾ ਸੀ। ਉੱਠ ਬਹੁਤ ਤਾਕਤਵਰ ਤੇ ਅੜਬ ਸੀ ਤੇ ਚਾਚੇ ਤੋਂ ਬਿਨਾ ਕਿਸੇ ਤੋਂ ਸੂਤ ਨਹੀ ਸੀ ਆਉਂਦਾ। ਜਾਮਣ ਵਾਲੇ ਖੇਤ ਕੋਲ ਛਤਰੀਵਾਲੇ ਘੁਲਾੜੀ ਸੀ। ਊੱਠ ਜਦੋਂ ਮਸਤੀ ਵਿੱਚ ਆਵੇ ਤਾਂ ਟੇਡਾ ਹੋਕੇ ਢਾਂਗਾ ਭੰਨ ਦੇਵੇ। ਫਿਰ ਚਾਚੇ ਨੇ ਲੋਹੇ ਦੀ ਨਾਲ਼ੀਪਾਕੇ ਉਸਤੋਂ ਕੰਮ ਲਿਆ। 
 
ਨਾਨਕਿਆਂ ਦੀ ਪਹਿਲੀ ਦੁਰਘਟਨਾ ਜੋ ਮੇਰੇ ਯਾਦ ਹੈ ਉਹ ਹੈ ਮੇਰੇ ਨਾਨਾ ਲਾਭ ਸਿੰਘ ਸਿੰਘ ਦਾ ਅੰਦਰਲੇ ਚੁਬਾਰੇ ਵਾਲੇ ਘਰ ਅੰਦਰ ਰਾਤ ਨੂੰ ਭੁਲੇਖੇ ਨਾਲ ਛੱਤ ਤੋਂ ਡਿੱਗਣ ਦੀ ਹੈ। ਸਵੇਰੇ ਜਦੋਂ ਅਸੀਂ ਉੱਠੇ ਤਾਂ ਸਾਰੇ ਪਾਸੇ ਚੁੱਪ ਛਾਈ ਹੋਈ ਸੀ। ਦੱਸਿਆ ਕਿ ਆਹ ਗੱਲ ਹੋਈ ਹੈ ਤੇ ਉਹਨਾਂ ਨੂੰ ਨਾਭੇ ਲੈਕੇ ਗਏ ਨੇ। ਦੁਪਹਿਰ ਬਾਅਦ ਗੱਲ ਚੱਲ ਪਈ ਕਿ ਉਹਨਾਂ ਦੀ ਮੌਤ ਹੋ ਗਈ ਹੈ। ਅਚਾਨਕ ਜਦੋਂ ਇਕ ਕਾਰ/ ਜੀਪ ਘਰ ਅੱਗੇ ਆ ਖਲੌਤੀ ਤਾਂ ਚੀਕ ਚਿਹਾੜਾ ਪੈ ਗਿਆ। ਮੇਰਾ ਸਭ ਤੋਂ ਛੋਟਾ ਸੁੱਖਾ ਮਾਮਾ ਗੱਡੀ ਅੱਗੇ ਪੈਕੇ ਉੱਚੀ ਉੱਚੀ ਰੋ ਰਿਹਾ ਸੀ। ਜਸਮੇਰ ਮਾਮੇ ਦੇ ਵੱਡੇ ਬੇਟੇ ਹਰਨੇਕ ਨੇ ਉਸਨੂੰ ਸਮਝਾਉਣ ਦੀ ਥਾਂ ਬੇਰੁੱਖੀ ਨਾਲ ਧੂਹਕੇ ਤੇ ਸਖ਼ਤ ਬੋਲ ਬੋਲਕੇ ਪਰਾਂ ਕੀਤਾ ਜਿਸਨੂੰ ਬਾਕੀਆਂ ਨੇ ਚੰਗਾ ਨਾ ਸਮਝਿਆ ।
 
ਇਕ ਦਿਨ ਮੇਰੇ ਗੁਰਦੇਵ ਮਾਮੇ ਦੇ ਮੁੰਡੇ ਮਰੀਕੇ ਨੇ ਸਕੀਮ ਬਣਾਈ ਕਿ ਆਪਾਂ ਰਾਤ ਨੂੰ ਧੂਰੀ ਫ਼ਿਲਮ ਵੇਖਣ ਚੱਲਾਂਗੇ। ਮੈਨੂੰ ਚਾਅ ਵੀ ਸੀ ਤੇ ਡਰ ਵੀ ਸੀ ਕਿ ਬੀਬੀ ਤੇ ਮਾਮਿਆਂ ਜਾਣ ਨਹੀ ਦੇਣਾ। ਉਹ ਕਹਿੰਦਾ ਆਪਾਂ ਕਿਸੇ ਨੂੰ ਪਤਾ ਹੀ ਲੱਗਣ ਨਹੀ ਦੇਣਾ। ਰਾਤ ਨੂੰ ਚੋਰੀ ਚੋਰੀ ਸਾਇਕਲ ‘ਤੇ ਜਾਕੇ ਧੂਰੀ ਪਹਿਲੀ ਫਿਲਮ ਵੇਖੀ “ ਮੇਲਾ” ਜਿਸ ਵਿੱਚ ਮੁਮਤਾਜ ਐਕਟਰ ਸੀ **
 
ਇਕ ਦਿਨ ਪਿੰਡ ਵਿੱਚ ਰੌਲਾ ਪੈ ਗਿਆ ਕਿ ਕੋਈ ਬੰਦਾ (ਸਿੱਖ ਗਰੰਥੀ ਸੀ ਸ਼ਾਇਦ) ਕੋਈ ਕੁੜੀ ਕੱਢਕੇ ਲਿਆਇਆ ਹੈ ਤੇ ਉਹ ਕਿਸੇ (ਸ਼ਾਇਦ ਘੀਰੀ ਕੇ) ਘਰ ਘੇਰ ਲਿਆ ਹੈ ਤੇ ਪੁਲਸ ਆਉਣ ਵਾਲੀ ਹੈ। ਨਾਨਕੇ ਬਥੇਰਾ ਰੋਕਣ ਕਿ ਉੱਧਰ ਜਾਣਾ ਨਹੀ ਪਰ ਆਪਾਂ ਕਿੱਥੇ ਟਲ਼ਣ ਵਾਲੇ ਸੀ। ਪਹੁੰਚ ਗਏ ਤੇ ਲੱਗ ਪਏ ਬਾਰੀ ਥਾਣੀ ਵੇਖਣ ਕਿ ਕੌਣ ਕਿਹੋ ਜਿਹੇ ਨੇ? ਜਦੋਂ ਮੈ ਦੱਸਿਆ ਕਿ ਮੈ ਵੇਖ ਆਇਆ ਹਾਂ ਤਾਂ ਸਾਰੇ ਪੁੱਛਣ ਕਿਹੋ ਜਿਹੇ ਨੇ? ਆਪਣੀ ਟੌਰ ਬਣ ਗਈ। ਸ਼ਾਮ ਨੂੰ ਪੁਲਸ ਦੇ ਦੋ ਸਿਪਾਹੀ ਉਹਨਾਂ ਨੂੰ ਘਰ ਵਿੱਚੋਂ ਕੱਢਕੇ ਪੈਦਲ ਹੀ ਪਿੰਡ ‘ਚੋ ਲੈ ਤੁਰੇ ਤਾਂ ਸਾਰੇ ਲੋਕਾਂ ਨੇ ਘਰਾਂ ਤੋਂ ਬਾਹਰ ਆਕੇ ਉਸ ਆਸ਼ਿਕ ਜੋੜੀ ਨੂੰ ਬਹੁਤ ਉਤਸੁਕਤਾ ਨਾਲ ਵੇਖਿਆ ।
 
ਹੁਣ ਤੱਕ ਤਾਂ ਨਾਨਕਾ ਪਰਿਵਾਰ ਵਿੱਚੋਂ ਤੇ ਨਾਨਕਿਆਂ ਵਾਲੇ ਮਾਮਿਆਂ ਤੇ ਭਰਾਵਾਂ ਵਿੱਚੋਂ ਬਹੁਤ ਸਾਰੇ ਤੁਰ ਗਏ ਨੇ ਪਰ ਨਾਨਕੇ ਤਾਂ ਨਾਨਕੇ ਹੀ ਹੁੰਦੇ ਨੇ ਜੀ। ਅੱਜ ਕੱਲ ਤਾਂ ਜਿਊਂਦੇ ਜਾਗਦੇ ਰਿਸ਼ਤੇ ਹੀ ਮੁੱਠੀ ‘ਚੋ ਰੇਤ ਵਾਂਗੂੰ ਕਿਰਦੇ ਜਾ ਰਹੇ ਨੇ .. …
 
ਆਹ ਬੀਬੀ ਦੀ ਮਾਮੇ ਨੂੰ ਆਖਰੀ ਰੱਖੜੀ ਬੰਨਣ ਦੀ ਤਸਵੀਰ ਹੈ, ਇਹਨਾਂ ਦੋਵਾਂ ਦਾ ਆਪਸ ਵਿੱਚ ਮੋਹ ਬਹੁਤ ਸੀ। ਮੈਂ ਤੇ ਬੀਬੀ ਮਾਮੇ ਦਾ ਸੰਸਕਾਰ ਕਰਨ ਤੋਂ ਬਾਅਦ ਮਾਮੇ ਵੇਹੜੇ ‘ਚ ਹੀ ਅੱਧੇ ਅਧੂਰੇ ਜਿਹੇ ਬੈਠੇ ਹਾਂ ….  ਅਲਵਿਦਾ ਮਾਮਾ ਜੀ !

( …. ਯਾਦਾਂ ਦਾ ਖੂਹ ਗਿੜਨ ਲੱਗ ਪਿਆ ਹੈ … ਸ਼ਾਇਦ ਅਗਲੀ …. ਪਰ ਅਜੇ ਏਨਾ ਹੀ।) 

 
 
  065ਮਾਮੇ ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ 
ਮਾਲਵਿੰਦਰ ਸਿੰਘ ਮਾਲੀ
064ਬੇਦਾਗ਼ ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ 
ਉਜਾਗਰ  ਸਿੰਘ
063ਡਾ. ਗੁਰਭਗਤ ਸਿੰਘ ਨੂੰ ਯਾਦ ਕਰਦਿਆਂ  
ਕਰਮਜੀਤ ਸਿੰਘ
062ਦੀਵਾਲੀ ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ  
ਉਜਾਗਰ ਸਿੰਘ, ਪਟਿਆਲਾ
061ਸਿੱਖ ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ 
ਉਜਾਗਰ ਸਿੰਘ, ਪਟਿਆਲਾ 
060ਤੁਰ ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ: ਦੀਦਾਰ ਸਿੰਘ ਬੈਂਸ 
ਉਜਾਗਰ ਸਿੰਘ, ਪਟਿਆਲਾ
05931 ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ ਭਾਸ਼ਣ ਦਿੱਤਾ  
ਉਜਾਗਰ ਸਿੰਘ, ਪਟਿਆਲਾ
05813 ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ ਕਪੂਰ ਸਿੰਘ  
ਉਜਾਗਰ ਸਿੰਘ, ਪਟਿਆਲਾ
057'ਯੰਗ ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a> 
ਉਜਾਗਰ ਸਿੰਘ, ਪਟਿਆਲਾ
056ਤੁਰ ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ ਸਿੰਘ ਮਲਿਕ   
ਉਜਾਗਰ ਸਿੰਘ, ਪਟਿਆਲਾ
ratu30 ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ  ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ    - ਉਜਾਗਰ ਸਿੰਘ, ਪਟਿਆਲਾ
ratan lalਪ੍ਰੋ. ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?  
ਰਵੀਸ਼ ਕੁਮਾਰ  ( ਅਨੁਵਾਦ: ਕੇਹਰ ਸ਼ਰੀਫ਼ ਸਿੰਘ)
0531 ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ   - ਉਜਾਗਰ ਸਿੰਘ /span>
052ਬਾਬਾ ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ
517 ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ - ਉਜਾਗਰ ਸਿੰਘ/span>
050ਗਾਂਧੀਵਾਦੀ ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ  
ਉਜਾਗਰ ਸਿੰਘ
puriਮਹਾਰਾਸ਼ਟਰ ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ ਪੁਰੀ 
ਉਜਾਗਰ ਸਿੰਘ
048ਪੱਥਰ ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ 
ਉਜਾਗਰ ਸਿੰਘ
047ਬਾਲੜੀਆਂ ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ 
046-1ਆਸਟਰੇਲੀਆ ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
045ਇਨਸਾਨੀਅਤ ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ
04431 ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ ‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ
43ਜਨੂੰਨੀ ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ
042ਵਰਦੀ-ਧਾਰੀਆਂ ਵਲੋਂ ਢਾਹਿਆ ਕਹਿਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
041ਅਲਵਿਦਾ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ
040-2ਮਾਈ ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’
039ਮਿਹਰ ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ
038ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ
037ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ
036ਸਿੱਖ ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ
 ਉਜਾਗਰ ਸਿੰਘ, ਪਟਿਆਲਾ
035ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ
034ਸਬਰ, ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ
bootaਦਲਿਤਾਂ ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ
32ਮਿਹਨਤ, ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ ਗੁਪਤਾ
ਉਜਾਗਰ ਸਿੰਘ, ਪਟਿਆਲਾ
31ਅਲਵਿਦਾ: ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ
030ਪੱਤਰਕਾਰੀ ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ
029ਬਾਬਾ ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ
28ਬਿਹਤਰੀਨ ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ
mnadeepਪੁਲਿਸ ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ ਸਿੱਧੂ
ਉਜਾਗਰ ਸਿੰਘ, ਪਟਿਆਲਾ
26ਸਿੰਧੀ ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’
25ਸ਼ਰਾਫ਼ਤ, ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ
kotliਦੀਨ ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ
katalਅਣਖ ਖ਼ਾਤਰ ਹੋ ਰਹੇ ਕਤਲ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
dheeanਧੀਆਂ ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ
khedanਕਿੱਥੇ ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ
ਫ਼ਿੰਨਲੈਂਡ ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ
ਸਿੱਖਿਆ ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜ ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇਹ ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ
ਕੁੱਖ ‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਜਿੰਦਗੀ ‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ
ਦੇਸ਼ ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ
ਮਾਂ–ਬਾਪ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ।
ਸੋ ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ
ਨੈਤਿਕ ਸਿੱਖਿਆ ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ
“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ
ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions/a>
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)