|
|
|
|
|
ਗਿਆਨੀ ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ ਦਿੱਤਾ?
ਉਜਾਗਰ ਸਿੰਘ 13/05/2023 |
|
|
|
ਪੰਜਾਬੀਆਂ
ਅਤੇ ਖਾਸ ਤੌਰ ‘ਤੇ ਸਿੱਖਾਂ ਦੇ ਦਿਮਾਗ ਵਿੱਚ ਇਕ ਸਵਾਲ ਵਾਰ ਵਾਰ ਦਸਤਕ ਦੇ
ਰਿਹਾ ਹੈ ਕਿ ਗਿਆਨੀ ਜ਼ੈਲ ਸਿੰਘ ਸਿੱਖੀ ਵਿਚਾਰਧਾਰਾ ਨੂੰ ਪ੍ਰਣਾਏ ਹੋਣ ਦੇ
ਬਾਵਜੂਦ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬਲਿਊ ਸਟਾਰ ਅਪ੍ਰੇਸ਼ਨ, ਦਿੱਲੀ ਅਤੇ
ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਹੋਏ ਕਤਲੇਆਮ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ
ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ?
ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ
ਹੋਣ ਦੇ ਨਾਤੇ ਭਾਰਤੀ ਫ਼ੌਜਾਂ ਦੇ ਕਮਾਂਡਰ-ਇਨ-ਚੀਫ਼ ਸਨ। ਉਨ੍ਹਾਂ
ਦੇ ਸਵਰਗਵਾਸ ਹੋਣ ਤੋਂ 28 ਸਾਲ ਬਾਅਦ ਵੀ ਸ਼੍ਰੀ ਹਰਿਮੰਦਰ ਸਾਹਿਬ ਵਿੱਚ
ਬਲਿਊ ਸਟਾਰ ਅਪ੍ਰੇਸ਼ਨ ਕਰਨ ਸਮੇਂ ਫ਼ੌਜ ਨੂੰ ਅੰਦਰ ਦਾਖ਼ਲ ਹੋਣ ਦੀ
ਇਜ਼ਾਜ਼ਤ ਦੇਣਾ ਇਕ ਗੁੰਝਲਦਾਰ ਬੁਝਾਰਤ ਬਣੀ ਹੋਈ ਹੈ। ਪੰਜਾਬ ਦੇ ਲੋਕ ਖਾਸ
ਤੌਰ ‘ਤੇ ਸਿੱਖ ਜਗਤ ਅਜੇ ਤੱਕ ਇਸ ਗੱਲ ਤੋਂ ਹੈਰਾਨ ਹਨ ਕਿ ਗਿਆਨੀ ਜ਼ੈਲ
ਸਿੰਘ ਨੇ ਬਲਿਊ ਸਟਾਰ ਅਪ੍ਰੇਸ਼ਨ ਦੌਰਾਨ ਸ਼ਹੀਦ ਕੀਤੀ ਗਈ ਸੰਗਤ,
ਪੰਜਾਬ ਦੇ ਸਾਰੇ ਗੁਰਦਆਰਿਆਂ ਵਿੱਚ ਪੁਲਿਸ ਦੇ ਦਾਖ਼ਲ ਹੋਣ ਅਤੇ ਸ਼੍ਰੀਮਤੀ
ਇੰਦਰਾ ਗਾਂਧੀ ਦੇ ਕਤਲ, ਦਿੱਲੀ ਅਤੇ ਸਮੁੱਚੇ ਦੇਸ਼ ਵਿੱਚ ਹੋਏ ਕਤਲੇਆਮ ਤੋਂ
ਬਾਅਦ ਅਸਤੀਫਾ ਕਿਉਂ ਨਹੀਂ ਦਿੱਤਾ ਜਦੋਂ ਕਿ ਉਨ੍ਹਾਂ ਨੂੰ ਸਿੱਖ ਧਰਮ ਦਾ
ਮੁੱਦਈ ਸਮਝਿਆ ਜਾਂਦਾ ਸੀ?
ਅਜੇ ਤੱਕ ਦੇਸ਼ ਦੇ ਲੋਕ ਗਿਆਨੀ ਜ਼ੈਲ
ਸਿੰਘ ਨੂੰ ਦੋਸ਼ੀ ਠਹਿਰਾਉਣ ਲੱਗਿਆਂ ਬਿਲਕੁਲ ਹੀ ਝਿਜਕਦੇ ਨਹੀਂ। ਲੋਕਾਂ ਦੇ
ਮਨਾਂ ਵਿੱਚ ਗਿਆਨੀ ਜ਼ੈਲ ਸਿੰਘ ਬਾਰੇ ਗੁੱਸਾ ਹੈ। ਹਾਲਾਂ ਕਿ ਹੁਣ ਤੱਕ
ਬਲਿਊ ਸਟਾਰ ਅਪ੍ਰੇਸ਼ਨ ਸੰਬੰਧੀ ਪ੍ਰਕਾਸ਼ਤ ਹੋਈਆਂ ਪੁਸਤਕਾਂ ਅਤੇ
ਦਸਤਾਵੇਜ਼ ਗਿਆਨੀ ਜ਼ੈਲ ਸਿੰਘ ਦੇ ਸੋਰਸਜ਼ ਲਿਖਦੇ ਹਨ ਕਿ ਕੇਂਦਰ
ਸਰਕਾਰ ਨੇ ਰਾਸ਼ਟਰਪਤੀ ਦੀ ਇਜ਼ਾਜ਼ਤ ਤੋਂ ਬਿਨਾ ਹੀ ਇਹ ਕਾਰਵਾਈ ਕੀਤੀ ਸੀ।
ਸੁਭਾਰਤਾ
ਭੱਟਾਚਾਰੀਆ ਜੋ ਅੰਗਰੇਜ਼ੀ ਦੇ ਮੈਗਜ਼ੀਨ ‘ਸੰਡੇ ਗਾਰਡੀਅਨ’ ਦੇ ਸੰਪਾਦਕ ਰਹੇ
ਹਨ, ਉਨ੍ਹਾਂ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਗਿਆਨੀ ਜ਼ੈਲ ਸਿੰਘ
ਨੂੰ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਉਨ੍ਹਾਂ ਦੀ ਸਰਕਾਰ ਨੇ
ਬਲਿਊ ਸਟਾਰ ਅਪ੍ਰੇਸ਼ਨ ਬਾਰੇ
ਹਨ੍ਹੇਰੇ ਵਿੱਚ ਰੱਖਿਆ ਸੀ। ਉਨ੍ਹਾਂ ਨੂੰ ਫ਼ੌਜ ਦੀ ਕਾਰਵਾਈ ਬਾਰੇ ਦੱਸਿਆ
ਹੀ ਨਹੀਂ ਗਿਆ ਸੀ। ਇਥੋਂ ਤੱਕ ਕਿ ਭਿਣਕ ਵੀ ਨਹੀਂ ਪੈਣ ਦਿੱਤੀ ਸੀ।
ਬਲਿਊ ਸਟਾਰ ਅਪ੍ਰੇਸ਼ਨ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ
ਸ਼੍ਰੀਮਤੀ ਇੰਦਰਾ ਗਾਂਧੀ ਗਿਆਨੀ ਜ਼ੈਲ ਸਿੰਘ ਨੂੰ ਰਵਾਇਤੀ ਤੌਰ ‘ਤੇ ਮਿਲਕੇ
ਆਏ ਸਨ। ਪੰਜਾਬ ਦੀ ਸਥਿਤੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਸੀ। ਉਨ੍ਹਾਂ
ਨੂੰ ਫ਼ੌਜਾਂ ਦੇ ਹਰਿਮੰਦਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਮੀਡੀਆ ਰਾਹੀਂ ਪਤਾ
ਲੱਗਿਆ ਸੀ। ਇਥੋਂ ਤੱਕ ਕਿ ਰਾਸ਼ਟਰਪਤੀ ਭਵਨ ਦੇ ਸਾਰੇ ਟੈਲੀਫ਼ੋਨ ਟੇਪ ਕੀਤੇ
ਜਾਂਦੇ ਸਨ ਕਿਉਂਕਿ ਰਾਸ਼ਟਰਪਤੀ ਦੇ ਡਿਪਟੀ ਪ੍ਰੈਸ ਸਕੱਤਰ ਤਰਲੋਚਨ ਸਿੰਘ
ਨੂੰ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਛੁੱਟੀ ‘ਤੇ ਭੇਜ ਦਿੱਤਾ
ਗਿਆ ਸੀ। ਉਨ੍ਹਾਂ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਅਖ਼ਬਾਰਾਂ
ਨੂੰ ਬਲਿਊ ਸਟਾਰ ਅਪ੍ਰੇਸ਼ਨ ਦੇ ਵਿਰੁੱਧ ਖ਼ਬਰਾਂ ਲਗਾਉਣ ਲਈ
ਜਾਣਕਾਰੀ ਦਿੱਤੀ ਅਤੇ ਭੜਕਾਇਆ ਸੀ।
ਲੋਕਾਂ ਨੂੰ ਗਿਆਨੀ ਜ਼ੈਲ
ਸਿੰਘ ਨਾਲ ਇਹ ਵੀ ਨਰਾਜ਼ਗੀ ਹੈ ਕਿ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਨੇ
ਭਰੋਸੇ ਵਿੱਚ ਲਏ ਤੋਂ ਬਿਨਾ ਹਰਿਮੰਦਰ ਸਾਹਿਬ ਅਤੇ ਸਮੁੱਚੇ ਪੰਜਾਬ ਦੇ
ਗੁਰੂ ਘਰਾਂ ਤੇ ਫ਼ੌਜ ਦਾ ਹਮਲਾ ਕਥਿਤ ਅਤਵਾਦੀ ਕੱਢਣ ਦੀ ਆੜ ਵਿੱਚ ਕਰਵਾਇਆ
ਸੀ ਤਾਂ ਫਿਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਰਾਜੀਵ ਗਾਂਧੀ ਨੂੰ
ਪ੍ਰਧਾਨ ਮੰਤਰੀ ਦੀ ਸਹੁੰ ਗਿਆਨੀ ਜ਼ੈਲ ਸਿੰਘ ਨੇ ਪ੍ਰੋਟੋਕਲ ਅਤੇ
ਸਥਾਪਤ ਪਰੰਪਰਾਵਾਂ ਦੇ ਵਿਰੁੱਧ ਕਿਉਂ ਚੁਕਾਈ ਸੀ?
ਇਹ
ਗੱਲਾਂ ਅਜੇ ਤੱਕ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਰੜਕਦੀਆਂ ਹਨ।
ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਉਦੋਂ ਗਿਆਨੀ ਜ਼ੈਲ ਸਿੰਘ
ਨਾਰਥ ਯਮਨ ਦੇ ਦੌਰੇ ‘ਤੇ ਗਏ ਹੋਏ ਸਨ। ਖ਼ਬਰ ਮਿਲਦਿਆਂ ਹੀ ਪਹਿਲਾਂ
ਉਨ੍ਹਾਂ ਆਪਣੇ ਸਕੱਤਰ ਅਸ਼ੋਕ ਬੰਦੋਪਾਧਿਆਏ ਨੂੰ ਯਮਨ ਵਿੱਚ ਸਥਿਤ ਭਾਰਤੀ
ਅੰਬੈਸੀ ਤੋਂ ਭਾਰਤੀ ਸੰਵਿਧਾਨ ਦੀ ਕਾਪੀ ਮੰਗਵਾਈ। ਫਿਰ ਉਹ
ਤੁਰੰਤ ਸਾਨਾ ਤੋਂ ਵਾਪਸ ਭਾਰਤ ਆਉਣ ਲਈ ਜਹਾਜ ਵਿੱਚ ਬੈਠਕੇ ਸਕੱਤਰ ਦੀ ਮਦਦ
ਨਾਲ ਉਨ੍ਹਾਂ ਸੰਵਿਧਾਨ ਪੜ੍ਹਿਆ, ਸੰਵਿਧਾਨ ਦੀ ਧਾਰਾ 74 ਅਨੁਸਾਰ
ਰਾਸ਼ਟਰਪਤੀ ਕੌਂਸਲ ਆਫ ਮਨਿਸਟਰਜ਼ ਦੀ ਸਲਾਹ ਮੰਨਣ ਲਈ ਪਾਬੰਦ ਹੈ
ਪ੍ਰੰਤੂ ਧਾਰਾ 75 ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੀ ਸ਼ਕਤੀ
ਦਿੰਦਾ ਹੈ ਅਤੇ ਮੰਤਰੀ ਪ੍ਰੀਸ਼ਦ ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ ਤੇ ਨਿਯੁਕਤ
ਕਰ ਸਕਦਾ ਹੈ।
ਗਿਆਨੀ ਜ਼ੈਲ ਸਿੰਘ ਨੇ ਭੱਟਾਚਾਰੀਆ ਨੂੰ ਅੱਗੋਂ
ਦੱਸਿਆ ਕਿ ‘‘ਮੈਂ ਮਹਿਸੂਸ ਕੀਤਾ ਕਿ ਪ੍ਰਧਾਨ ਮੰਤਰੀ ਉਸ ਨੂੰ ਹੀ ਬਣਾਉਣਾ
ਚਾਹੀਦਾ, ਜਿਸ ਨੇਤਾ ਨੂੰ ਲੋਕ ਸਭਾ ਵਿੱਚ ਬਹੁਮਤ ਹੋਵੇ।’’ ਫਿਰ ਉਨ੍ਹਾਂ
ਕਿਹਾ ਕਿ ‘ਇੰਦਰਾ ਗਾਂਧੀ ਸੰਜੇ ਗਾਂਧੀ ਨੂੰ ਆਪਣਾ ਉਤਰ ਅਧਿਕਾਰੀ ਬਣਾਉਣਾ
ਚਾਹੁੰਦੇ ਸਨ ਪ੍ਰੰਤੂ ਸੰਜੇ ਗਾਂਧੀ ਦੀ ਏਅਰ ਕਰੈਸ਼ ਵਿੱਚ ਮੌਤ
ਹੋ ਗਈ ਸੀ। ਉਸ ਤੋਂ ਬਾਅਦ ਰਾਜੀਵ ਗਾਂਧੀ ਨੂੰ ਪਾਇਲਟ ਦੀ ਨੌਕਰੀ ਛੁਡਵਾ
ਕੇ ਸਿਆਸਤ ਵਿੱਚ ਲਿਆਂਦਾ ਸੀ। ਇੰਦਰਾ ਗਾਂਧੀ ਦੀ ਕਿਰਪਾ ਨਾਲ ਹੀ ਮੈਂ
(ਗਿਆਨੀ ਜ਼ੈਲ ਸਿੰਘ) ਰਾਸ਼ਟਰਪਤੀ ਬਣਿਆ ਹਾਂ, ਇਸ ਲਈ ਰਾਜੀਵ ਗਾਂਧੀ ਨੂੰ
ਪ੍ਰਧਾਨ ਮੰਤਰੀ ਬਣਾਉਣਾ ਠੀਕ ਰਹੇਗਾ’।
ਰਾਸ਼ਟਰਪਤੀ ਨੇ ਆਪਣੇ
ਸਕੱਤਰ ਨੂੰ ਜਹਾਜ ਵਿੱਚੋਂ ਹੀ ਰਾਜੀਵ ਗਾਂਧੀ ਨਾਲ ਗੱਲ ਕਰਵਾਉਣ ਲਈ ਕਿਹਾ।
ਸਕੱਤਰ ਨੇ ਸਲਾਹ ਦਿੱਤੀ ਕਿ ਜਹਾਜ ਵਿੱਚੋਂ ਰੇਡੀਓ ਟਰਾਂਸਮਿਸ਼ਨ ਤੇ ਗੱਲ
ਕਰਨੀ ਠੀਕ ਨਹੀਂ ਕਿਉਂਕਿ ਗੱਲ ਪਾਕਿਸਤਾਨ ਵਿੱਚ ਲੀਕ ਹੋ ਸਕਦੀ ਹੈ। ਗਿਆਨੀ
ਜ਼ੈਲ ਸਿੰਘ ਦਿੱਲੀ ਏਅਰਪੋਰਟ ਤੋਂ ਸਿੱਧੇ ਆਲ ਇੰਡੀਆ ਮੈਡੀਕਲ
ਇਨਸਟੀਚਿਊਟ ਵਿੱਚ ਗਏ, ਜਿਥੇ ਇੰਦਰਾ ਗਾਂਧੀ ਦੀ ਮਿ੍ਰਤਕ ਦੇਹ ਪਈ
ਸੀ। ਰਸਤੇ ਵਿੱਚ ਅਤੇ ਆਲ ਇੰਡੀਆ ਇਨਸਟੀਚਿਊਟ ਵਿੱਚ ਰਾਸ਼ਟਰਪਤੀ
ਦੀ ਕਾਫ਼ਲੇ ਤੇ ਹਮਲਾ ਵੀ ਹੋਇਆ ਸੀ। ਆਲ ਇੰਡੀਆ ਇਨਸਟੀਚਿਊਟ
ਵਿੱਚ ਜਦੋਂ ਗਿਆਨੀ ਜ਼ੈਲ ਸਿੰਘ ਪਹੁੰਚੇ ਤਾਂ ਰਾਜੀਵ ਗਾਂਧੀ ਉਥੇ ਮੌਜੂਦ
ਸਨ। ਗਿਆਨੀ ਜ਼ੈਲ ਸਿੰਘ ਨੇ ਰਾਜੀਵ ਗਾਂਧੀ ਦੇ ਮੋਢੇ ‘ਤੇ ਹੱਥ ਰੱਖਿਆ ਅਤੇ
ਅਫ਼ਸੋਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਆ ਕੇ ਪ੍ਰਧਾਨ ਮੰਤਰੀ
ਦੀ ਸਹੁੰ ਚੁੱਕਣ ਲਈ ਕਿਹਾ।
ਪ੍ਰੋਟੋਕੋਲ ਅਤੇ ਸਥਾਪਤ
ਪਰੰਪਰਾਵਾਂ ਅਨੁਸਾਰ ਜਿਵੇਂ ਪਹਿਲਾਂ 1964 ਵਿੱਚ ਪੰਡਤ ਜਵਾਹਰ ਲਾਲ ਨਹਿਰੂ
ਅਤੇ 1966 ਵਿੱਚ ਲਾਲ ਬਹਾਦਰ ਸ਼ਾਸ਼ਤਰੀ ਦੀਆਂ ਮੌਤਾਂ ਤੋਂ ਬਾਅਦ ਉਨ੍ਹਾਂ ਦੇ
ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੂੰ ਕੰਮ
ਚਲਾਊ ਪ੍ਰਧਾਨ ਮੰਤਰੀ ਦੀ ਸਹੁੰ ਚੁਕਵਾਈ ਗਈ ਸੀ। ਉਸੇ ਤਰ੍ਹਾਂ ਸ਼੍ਰੀਮਤੀ
ਇੰਦਰਾ ਗਾਂਧੀ ਦੇ ਮੰਤਰੀ ਮੰਡਲ ਵਿੱਚ ਸਭ ਤੋਂ ਸੀਨੀਅਰ ਮੰਤਰੀ ਪ੍ਰਣਾਬ
ਮੁਕਰਜੀ ਸਨ। ਇਸ ਲਈ ਉਨ੍ਹਾਂ ਨੂੰ ਸਹੁੰ ਚੁਕਾਉਣੀ ਬਣਦੀ ਸੀ। ਪ੍ਰੰਤੂ
ਗਿਆਨੀ ਜ਼ੈਲ ਸਿੰਘ ਨੇ ਰਾਜੀਵ ਗਾਂਧੀ ਨੂੰ ਸਹੁੰ ਚੁੱਕਾ ਦਿੱਤੀ ਸੀ।
ਗਿਆਨੀ
ਜ਼ੈਲ ਸਿੰਘ ਸੰਜੇ ਗਾਂਧੀ ਨੂੰ ਆਪਣਾ ਰਹਿਨੁਮਾ ਕਹਿੰਦੇ ਸਨ ਕਿਉਂਕਿ
ਹੁਸ਼ਿਆਰਪੁਰ ਦੀ ਉਪ ਚੋਣ ਜਿੱਤਣ ਤੋਂ ਤੁਰੰਤ ਬਾਅਦ ਗਿਆਨੀ ਜ਼ੈਲ ਸਿੰਘ ਨੂੰ
ਭਾਰਤ ਦਾ ਗ੍ਰਹਿ ਮੰਤਰੀ ਬਣਵਾ ਦਿੱਤਾ ਸੀ। ਜਦੋਂ ਗਿਆਨੀ ਜ਼ੈਲ ਸਿੰਘ ਨੂੰ
ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ ਤਾਂ ਗਿਆਨੀ ਜ਼ੈਲ
ਸਿੰਘ ਉਦੋਂ ਭਾਰਤ ਦੇ ਗ੍ਰਹਿ ਮੰਤਰੀ ਸਨ। ਰਾਜੀਵ ਗਾਂਧੀ ਦੇ ਪ੍ਰਧਾਨ
ਮੰਤਰੀ ਦੇ ਹੁੰਦਿਆਂ ਲਗਪਗ ਢਾਈ ਸਾਲ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਰਹੇ।
ਇਕ ਪਰੰਪਰਾ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਚਲੀ ਆ ਰਹੀ ਹੈ ਕਿ
ਪ੍ਰਧਾਨ ਮੰਤਰੀ ਰਾਸ਼ਟਰਪਤੀ ਭਵਨ ਜਾ ਕੇ ਸਰਕਾਰ ਦੀ ਸਥਿਤੀ ਬਾਰੇ ਜਾਣਕਾਰੀ
ਦਿੰਦਾ ਰਹਿੰਦਾ ਹੈ। ਪ੍ਰੰਤੂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਰਾਸ਼ਟਰਪਤੀ
ਨੂੰ ਕਦੀਂ ਵੀ ਰਾਸ਼ਟਰਪਤੀ ਭਵਨ ਜਾ ਕੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ
ਜਾਣਕਾਰੀ ਨਹੀਂ ਦਿੱਤੀ। ਇਥੋਂ ਤੱਕ ਕਿ ਕਦੀਂ ਕੋਈ ਮੰਤਰੀ ਵੀ ਨਹੀਂ
ਭੇਜਿਆ। ਇਸ ਦੇ ਉਲਟ ਇਕ ਕੇਂਦਰੀ ਮੰਤਰੀ ਰਾਸ਼ਟਰਪਤੀ ਬਾਰੇ ਗ਼ਲਤ ਬਿਆਨੀ
ਕਰਦਾ ਰਿਹਾ। ਹਾਲਾਂ ਕਿ ਰਾਜੀਵ ਗਾਂਧੀ ਨੂੰ ਪਤਾ ਸੀ ਕਿ ਰਾਸ਼ਟਰਪਤੀ ਕੋਲ
ਅਸੀਮ ਸ਼ਕਤੀਆਂ ਹਨ। ਦੋਹਾਂ ਦਰਮਿਆਨ ਸੰਬੰਧ ਐਸੇ ਵਿਗੜੇ ਕਿ ਜਦੋਂ 1986
ਵਿੱਚ ਸੰਵਿਧਾਨ ਦੀ ਧਾਰਾ 74 ਵਿੱਚ ਤਬਦੀਲੀ ਕਰਕੇ ਸੰਵਿਧਾਨ ਸੋਧ
ਬਿਲ 42 ਅਤੇ 44 ਕੇਂਦਰ ਸਰਕਾਰ ਨੇ ਦੋਹਾਂ ਸਦਨਾ ਵਿੱਚ ‘ਪੋਸਟਲ
ਬਿਲ’ ਜਿਸ ਵਿੱਚ ਡਾਕ ਖੋਲ੍ਹ ਕੇ ਪੜ੍ਹਨ ਦਾ ਅਧਿਕਾਰ ਸਰਕਾਰ ਨੂੰ ਦੇਣਾ
ਸੀ, ਪਾਸ ਕਰਕੇ ਰਾਸ਼ਟਰਪਤੀ ਕੋਲ ਪ੍ਰਵਾਨਗੀ ਲਈ ਭੇਜਿਆ ਤਾਂ ਗਿਆਨੀ ਜ਼ੈਲ
ਸਿੰਘ ਨੇ ਪ੍ਰਵਾਨ ਤਾਂ ਕੀ ਕਰਨਾ ਸੀ, ਬਿਲ ਵਾਪਸ ਵੀ ਨਹੀਂ ਕੀਤਾ ਸੀ।
ਮੁੜਕੇ ਉਹ ਬਿਲ ਕਾਨੂੰਨ ਹੀ ਨਹੀਂ ਬਣ ਸਕਿਆ।
ਬਲਿਊ ਸਟਾਰ
ਅਪ੍ਰੇਸ਼ਨ ਤੋਂ ਬਾਅਦ ਦੂਜਾ ਗਿਆਨੀ ਜ਼ੈਲ ਸਿੰਘ ਦਾ ਸਖ਼ਤ ਕਦਮ ਇਹ ਸੀ
ਕਿ 1983 ਵਿੱਚ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀ ਵਿੱਚ ਚੋਣ ਵਿੱਚ ਤੇਲਗੂ
ਦੇਸ਼ਮ ਪਾਰਟੀ ਦੇ ਐਨ.ਟੀ.ਰਾਮਾ.ਰਾਓ ਕਾਂਗਰਸ ਪਾਰਟੀ ਨੂੰ ਹਰਾ ਕੇ ਭਾਰੀ
ਬਹੁਮਤ ਨਾਲ ਜਿੱਤਕੇ ਮੁੱਖ ਮੰਤਰੀ ਬਣ ਗਏ ਸੀ। ਉਸ ਤੋਂ ਕਾਫੀ ਸਮਾਂ ਬਾਅਦ
ਉਹ ਅਮਰੀਕਾ ਵਿੱਚ ਇਲਾਜ਼ ਕਰਵਾਉਣ ਲਈ ਚਲੇ ਗਏ। ਕਾਂਗਰਸ ਪਾਰਟੀ ਨੇ ਰਾਜਪਾਲ
ਰਾਮ ਲਾਲ ਠਾਕੁਰ ‘ਤੇ ਪ੍ਰਭਾਵ ਪਾ ਕੇ ਰਾਮਾ.ਰਾਓ ਮੰਤਰੀ ਮੰਡਲ ਦੇ ਵਿਤ
ਮੰਤਰੀ ਐਨ.ਭਾਸਕਰ ਰਾਓ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਵਾ ਦਿੱਤੀ।
ਐਨ.ਟੀ.ਰਾਮਾਰਾਓ ਜਦੋਂ ਇਲਾਜ਼ ਕਰਵਾ ਕੇ ਵਾਪਸ ਆਏ ਤਾਂ ਉਹ ਇਸ ਸੰਵਿਧਾਨਿਕ
ਧੱਕੇ ਦੇ ਵਿਰੁੱਧ ਗਿਆਨੀ ਜ਼ੈਲ ਸਿੰਘ ਕੋਲ 160 ਵਿਧਾਇਕ ਲੈ ਕੇ ਰਾਸ਼ਟਰਪਤੀ
ਭਵਨ ਪਹੁੰਚ ਗਏ। ਰਾਸ਼ਟਰਪਤੀ ਦਫ਼ਤਰ ਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ
ਦਫਤਰ ਫ਼ੋਨ ਕਰਕੇ ਆਪਣਾ ਪ੍ਰਤੀਨਿਧ ਭੇਜਣ ਲਈ ਕਿਹਾ। ਪ੍ਰਧਾਨ ਮੰਤਰੀ ਦੇ
ਪ੍ਰਤੀ ਨਿਧ ਦੇ ਸਾਹਮਣੇ ਸਾਰੇ ਵਿਧਾਨਕਾਰਾਂ ਦੀ ਪ੍ਰੇਡ ਹੋਈ ਅਤੇ ਸ਼ਨਾਖ਼ਤੀ
ਕਾਰਡ ਵਿਖਾਏ ਗਏ।
ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ
ਲਿਖਕੇ ਭੇਜ ਦਿੱਤਾ ਕਿ ਰਾਜਪਾਲ ਆਪਣਾ ਫ਼ੈਸਲਾ ਬਦਲ ਦਵੇ। ਰਾਜਪਾਲ ਨੇ ਆਪਣਾ
ਫ਼ੈਸਲਾ ਬਦਲਕੇ ਐਨ.ਟੀ.ਰਾਮਾ.ਰਾਓ ਨੂੰ ਦੁਬਾਰਾ ਮੁੱਖ ਮੰਤਰੀ ਦੀ ਸਹੁੰ
ਚੁਕਵਾਈ। ਗਿਆਨੀ ਜ਼ੈਲ ਸਿੰਘ ਨੇ ਰਾਜਪਾਲ ਨੂੰ ਬਰਖਾਸਤ ਕਰਨ ਦੇ ਹੁਕਮ ਵੀ
ਕਰ ਦਿੱਤੇ। ਨਵਾਂ ਰਾਜਪਾਲ ਏ.ਪੀ.ਕੁਮੁਦਬੇਨ.ਜੋਸ਼ੀ ਨੂੰ ਹਦਾਇਤਾਂ ਦਿੱਤੀਆਂ
ਗਈਆਂ ਕਿ ਉਹ ਰਾਜ ਦੀ ਸਿਆਸਤ ਵਿੱਚ ਦਖ਼ਅੰਦਾਜ਼ੀ ਨਾ ਕਰੇ। ਸ਼੍ਰੀਮਤੀ ਇੰਦਰਾ
ਗਾਂਧੀ ਦੀ ਮੌਤ ਤੋਂ ਬਾਅਦ ਲੋਕ ਸਭਾ ਦੀਆਂ ਆਮ ਚੋਣਾ ਹੋਈਆਂ
ਕਾਂਗਰਸ ਪਾਰਟੀ ਨੂੰ 400 ਤੋਂ ਵਧੇਰੇ ਸੀਟਾਂ ਤੇ ਜਿੱਤ ਪ੍ਰਾਪਤ ਹੋਈ,
ਜਿਸਨੇ ਰਾਸ਼ਟਰਪਤੀ ਨਾਲ ਸੰਬੰਧਾਂ ਵਿੱਚ ਹੋਰ ਖਟਾਸ ਵਧਾ ਦਿੱਤੀ।
ਇਸ ਤੋਂ ਬਾਅਦ ਰਾਜੀਵ ਗਾਂਧੀ ਸਰਕਾਰ ਨੇ ਗਿਆਨੀ ਜ਼ੈਲ ਸਿੰਘ ਨੂੰ ਵਿਦੇਸ਼
ਦੌਰਿਆਂ ‘ਤੇ ਭੇਜਣ ਦੀ ਥਾਂ ਉਪ ਰਾਸ਼ਟਰਪਤੀ ਆਰ.ਵੈਂਕਟਾਰਤਨਮ ਨੂੰ ਭੇਜਣਾ
ਸ਼ੁਰੂ ਕਰ ਦਿੱਤਾ। ਗਿਆਨੀ ਜ਼ੈਲ ਸਿੰਘ ਆਪਣੀ 5 ਸਾਲ 1982-87 ਦੀ ਟਰਮ
ਵਿੱਚ ਸਿਰਫ 4 ਦੇਸ਼ਾਂ ਦੇ ਦੌਰੇ ‘ਤੇ ਗਏ ਸਨ। ਰਾਸ਼ਟਰਪਤੀ ਨੂੰ ਕੀਤੀ ਜਾਂਦੀ
ਰਵਾਇਤੀ ਬਰੀਫਿੰਗ ਬੰਦ ਕਰ ਦਿੱਤੀ। ਰਾਸ਼ਟਰਪਤੀ ਭਵਨ ਵਿੱਚ
ਜਿਹੜੇ ਦਰਬਾਰ ਹੁੰਦੇ ਸਨ, ਉਹ ਬੰਦ ਕਰਵਾ ਦਿੱਤੇ ਗਏ। ਰਾਸ਼ਟਰਪਤੀ ਭਵਨ ਦੇ
ਸਾਰੇ ਟੈਲੀਫ਼ੋਨ ਦੀ ਟੇਪਿੰਗ ਸ਼ੁਰੂ ਕਰ ਦਿੱਤੀ ਗਈ। ਰਾਸ਼ਟਰਪਤੀ ਨੂੰ ਮਿਲਣ
ਵਾਲੇ ਸਾਰੇ ਵਿਅਕਤੀਆਂ ਤੇ ਨਜ਼ਰਸਾਨੀ ਕੀਤੀ ਜਾਣ ਲੱਗ ਪਈ। ਜਦੋਂ ਗਿਆਨੀ ਜੀ
ਨੇ ਕਿਸੇ ਨਾਲ ਗੱਲ ਕਰਨੀ ਹੁੰਦੀ ਤਾਂ ਮੁਗਲ ਗਾਰਡਨ ਵਿੱਚ ਸੈਰ ਕਰਦਿਆਂ
ਗੱਲ ਕਰਦੇ ਸਨ ਕਿਉਂਕਿ ਕਮਰਿਆਂ ਵਿੱਚ ਅਜਿਹੇ ਯੰਤਰ ਲਗਾਏ ਸਨ ਜਿਨ੍ਹਾਂ
ਰਾਹੀਂ ਗੱਲਬਾਤ ਸੁਣੀ ਜਾਂਦੀ ਸੀ। ਗਿਆਨਂ ਜੀ ਨੇ ਇਕ ਵਿਜਟਰ
ਨੂੰ ਇਸ ਨਜ਼ਰਸਾਨੀ ਬਾਰੇ ਪਾਕਿਸਤਾਨ ਦੇ ਇਕ ਸ਼ਾਇਰ ਉਸਤਾਦ ਦਾਮਨ ਦਾ ਸ਼ਿਅਰ
ਵਿਅੰਗ ਨਾਲ ਸੁਣਾਇਆ ਸੀ-
‘‘ਅੰਦਰ ਮੌਜਾਂ ਹੀ ਮੌਜਾਂ, ਬਾਹਰ
ਫ਼ੌਜਾਂ ਹੀ ਫ਼ੌਜਾਂ’’
ਇਥੋਂ ਤੱਕ ਕਿ ਚੀਫ਼ ਆਫ਼ ਆਰਮੀ ਸਟਾਫ
ਕੇ ਸੁੰਦਰਜੀ ਰਾਸ਼ਟਰਪਤੀ ਨੂੰ ਕਮਾਂਡਰ ਇਨ ਚੀਫ ਲਿਖਣ ਦੀ ਥਾਂ
ਡੀਅਰ ਪ੍ਰੈਜੀਡੈਂਟ ਲਿਖਣ ਲੱਗ ਪਏ। ਗਿਆਨੀ ਜ਼ੈਲ ਸਿੰਘ ਇਕ ਕਿਸਮ
ਨਾਲ ‘ਪਿੰਜਰੇ ਵਿੱਚ ਤੋਤਾ’ ਬਣਕੇ ਰਹਿ ਗਏ।
ਦੂਜੇ ਪਾਸੇ ਅਕਾਲ
ਤਖ਼ਤ ਸਾਹਿਬ ਤੋਂ ਗਿਆਨੀ ਜ਼ੈਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ
ਕਿ ਹਰਿਮੰਦਰ ਸਾਹਿਬ ਵਿੱਚ ਫ਼ੌਜਾਂ ਭੇਜਣ ਲਈ ਤੁਹਾਨੂੰ ਸਿੱਖ ਪੰਥ ਵਿੱਚੋਂ
ਕਿਉਂ ਨਾ ਕੱਢਿਆ ਜਾਵੇ? ਗਿਆਨੀ ਜ਼ੈਲ ਸਿੰਘ ਨੇ ਆਪਣੇ ਪ੍ਰੈਸ ਸਕੱਤਰ
ਤਰਲੋਚਨ ਸਿੰਘ ਰਾਹੀਂ ਜਵਾਬ ਭੇਜਕੇ ਜਥੇਦਾਰ ਸਾਹਿਬਾਨ ਨੂੰ ਸੰਤੁਸ਼ਟ
ਕਰਵਾਇਆ, ਜਿਸ ਕਰਕੇ ਪੰਥ ਵਿੱਚੋਂ ਛੇਕਣ ਦੀ ਸਮੱਸਿਆ ਖ਼ਤਮ ਹੋਈ। ਗਿਆਨੀ
ਜ਼ੈਲ ਸਿੰਘ ਨੇ ਆਪਣੇ ਹਮਦਰਦਾਂ ਨੂੰ ਦੱਸਿਆ ਸੀ ਕਿ ਜੇਕਰ ਉਹ ਅਸਤੀਫ਼ਾ ਦੇ
ਦਿੰਦੇ ਤਾਂ ਸਿੱਖਾਂ ਲਈ ਹੋਰ ਖ਼ਤਰਾ ਪੈਦਾ ਹੋ ਜਾਣਾ ਸੀ। ਹੋ ਸਕਦਾ ਘੁਮੰਡੀ
ਸਰਕਾਰ ਹੋਰ ਕਤਲੇਆਮ ਕਰਵਾ ਦਿੰਦੀ ਕਿਉਂਕਿ ਬਹੁਤ ਸਾਰੇ ਸਿੱਖ ਪੰਜਾਬ ਤੋਂ
ਬਾਹਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਕਾਰੋਬਾਰ ਵੀ ਖ਼ਤਮ ਹੋ ਜਾਂਦੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
|
|
|
ਗਿਆਨੀ
ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ
ਦਿੱਤਾ? ਉਜਾਗਰ ਸਿੰਘ |
ਸੀਤੋ
ਮਾਸੀ ਰਵੇਲ ਸਿੰਘ |
1
ਅਪ੍ਰੈਲ ਬਰਸੀ ‘ਤੇ
ਵਿਸ਼ੇਸ਼ ਸਿੱਖੀ ਸਿਦਕ
ਦਾ ਮੁਜੱਸਮਾ: ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ |
ਆਪਣੀਆਂ
ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ |
ਬਿਹਤਰ
ਜ਼ਿੰਦਗੀ ਦਾ ਰਾਹ ਕੇਹਰ
ਸ਼ਰੀਫ਼ |
ਪੰਜਾਬ
ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ
ਭੂਪਾਲ ਉਜਾਗਰ ਸਿੰਘ |
ਜਦੋਂ
ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ |
ਮੇਰੀ
ਵੱਡੀ ਭੈਣ ਰਵੇਲ ਸਿੰਘ |
ਸਿਪਾਹੀ
ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ
ਜੱਗੀ ਉਜਾਗਰ ਸਿੰਘ |
ਮਾਮੇ
ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ
ਮਾਲਵਿੰਦਰ ਸਿੰਘ ਮਾਲੀ |
ਬੇਦਾਗ਼
ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ
ਉਜਾਗਰ ਸਿੰਘ |
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|
|