ਪੱਤਰਕਾਰ ਭਾਈਚਾਰਾ ਸੰਸਥਾ, ਕੈਨੇਡਾ ਦੇ ਸਰਪ੍ਰਸਤ ਅਤੇ ‘ਸੱਚ ਦੀ
ਅਵਾਜ਼' ਦੇ ਮੁੱਖ ਸੰਪਾਦਕ ਪਾਲ
ਗਿੱਲ ਦਾ ਲੁਧਿਆਣੇ ਦੇ ਵਿਰਾਸਤ ਭਵਨ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਵਿਧਾਇਕ ਜੱਸੀ ਖੰਗੂੜਾ, ਸਰਪ੍ਰਸਤ ਜਗਦੇਵ ਸਿੰਘ ਜੱਸੋਵਾਲ, ਪ੍ਰਧਾਨ
ਪ੍ਰਗਟ ਸਿੰਘ ਗਰੇਵਾਲ, ਚੇਅਰਮੈਨ ਮਾਸਟਰ ਸਾਧੂ ਸਿੰਘ ਨੇ ਇੱਕ ਸ਼ਾਲ,
ਸੋਵੀਨਾਰ ਅਤੇ
ਕਿਤਾਬਾਂ ਦੇ ਕੇ ਪਾਲ ਗਿੱਲ ਹੁਰਾਂ ਦਾ ਸਤਿਕਾਰ ਕੀਤਾ। ਇਸ ਮੌਕੇ ਹੋਏ
ਰੰਗਾ ਪ੍ਰੋਗਰਾਮ ਵਿਚ ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਦੇਵ ਥਰੀਕੇਵਾਲਾ,
ਕੇ ਦੀਪ, ਚਮਕ ਚਮਕੀਲਾ, ਦਰਸ਼ਨ ਬੜੀ, ਨਿਰਮਲ ਜੌੜਾ, ਸਰਬਜੀਤ ਵਿਰਦੀ,
ਮਨਿੰਦਰ ਛਿੰਦਾ ਅਤੇ ਸਰਦਾਰ ਪੰਛੀ ਨੇ ਭਰਪੂਰ ਸ਼ੇਅਰੋ ਸ਼ਾਇਰੀ ਅਤੇ ਗੀਤਾਂ
ਨਾਲ ਸਭ ਨੂੰ ਸ਼ਾਰ ਸ਼ਾਰ ਕੀਤਾ। ਪਾਲ ਗਿੱਲ ਹੁਰਾਂ ਨਵੀਂ ਸਥਾਪਤ ਹੋਈ ਲੋਕ
ਸਾਜ਼ ਟਰੇਨਿੰਗ ਕਲਾਸਾਂ (ਮੁਫਤ) ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ
ਅਤੇ ਇਸ ਉਦਮ ਲਈ ਸੁਰਿੰਦਰ ਛਿੰਦਾ ਨੂੰ ਵਧਾਈ ਦਿੱਤੀ। ਉਹਨਾਂ ਨੇ ਇੱਛਾ
ਪ੍ਰਗਟ ਕੀਤੀ ਕਿ ਹਰ ਨਗਰ, ਸ਼ਹਿਰ 'ਚ ਇਹੋ ਜਿਹੀਆਂ ਮੁਫਤ ਸੰਸਥਾਵਾਂ ਖੋਲਣ
ਲਈ ਪੰਜਾਬੀ ਗੀਤਾਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
|