|
|
|
|
|
ਸਮਾਜ ਨੂੰ
ਇਸਤਰੀਆਂ ਬਾਰੇ ਸੋਚ ਬਦਲਣ ਦੀ ਲੋੜ
ਉਜਾਗਰ ਸਿੰਘ
07/03/2024 |
|
|
|
8
ਮਾਰਚ ਇਸਤਰੀ ਦਿਵਸ ‘ਤੇ ਵਿਸ਼ੇਸ਼ ਸਮਾਜ ਨੂੰ ਇਸਤਰੀਆਂ ਬਾਰੇ
ਆਪਣੀ ਸੋਚ ਬਦਲਣੀ ਚਾਹੀਦੀ ਹੈ। ਇਸਤਰੀਆਂ ਨੂੰ ਬਰਾਬਰਤਾ ਦਾ ਦਰਜਾ ਅਮਲੀ
ਤੌਰ ‘ਤੇ ਦੇਣਾ ਚਾਹੀਦਾ ਹੈ। ਅਖ਼ਬਾਰੀ ਬਿਆਨਾ ਨਾਲ ਰਾਬਰਤਾ ਦਾ ਦਰਜਾ ਨਹੀਂ
ਮਿਲਦਾ।
ਇਸਤਰੀਆਂ ਸੰਬੰਧੀ ਹਰ ਸਾਲ ਸੰਸਾਰ ਵਿੱਚ ਇੱਕ ਦਿਨ
‘ਇਸਤਰੀ ਦਿਵਸ’ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਉਸ ਦਿਨ ਇਸਤਰੀਆਂ ਦੇ
ਸੋਹਲੇ ਗਾਏ ਜਾਂਦੇ ਹਨ। ਇਸਤਰੀ ਦਾ ਸਮਾਜ ਵਿੱਚ ਮਹੱਤਵਪੂਰਨ ਸਥਾਨ ਹੈ। ਉਹ
ਸਮਾਜ ਦਾ ਅੱਧਾ ਹਿੱਸਾ ਹੈ, ਇਸ ਲਈ ਉਸ ਨੂੰ ਅਰਧੰਗਣੀ ਕਿਹਾ ਜਾਂਦਾ ਹੈ।
ਸਾਲ ਵਿੱਚ ਇਕ ਦਿਨ ਉਨ੍ਹਾਂ ਦੀ ਮਹੱਤਤਾ ਬਾਰੇ ਇਸਤਰੀ ਦਿਵਸ ਮਨਾਉਣਾ ਵਾਜਬ
ਨਹੀਂ, ਸਗੋਂ ਹਰ ਰੋਜ਼ ਹੀ ਇਸਤਰੀ ਦੀ ਕਦਰ ਕਰਨੀ ਸਮਾਜ ਦੀ ਜ਼ਿੰਮੇਵਾਰੀ
ਬਣਦੀ ਹੈ ਕਿਉਂਕਿ ਉਹ ਸਮਾਜ ਦੀ ਸਿਰਜਕ ਹੈ। ਇਸਤਰੀ ਤੋਂ ਬਿਨਾ ਸਮਾਜ ਦੀ
ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹਰ ਰੋਜ਼ ਹੀ ਇਸਤਰੀ ਦਿਵਸ ਹੋਣਾ ਚਾਹੀਦਾ
ਹੈ ਕਿਉਂਕਿ ਉਹ ਸਾਡੀ ਮਾਂ, ਭੈਣ, ਧੀ, ਪਤਨੀ ਅਤੇ ਦੋਸਤ ਹੁੰਦੀ ਹੈ।
ਮਰਦ ਦਾ ਹਰ ਰਿਸ਼ਤਾ ਔਰਤ ਨਾਲ ਹੁੰਦਾ ਹੈ। ਔਰਤ ਤੋਂ ਬਿਨਾ ਸਮਾਜ ਦੀ
ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਾਲ ਵੀ ਇਹ ਦਿਵਸ 8 ਮਾਰਚ ਨੂੰ
ਮਨਾਇਆ ਜਾ ਰਿਹਾ ਹੈ। ਭਾਰਤੀ ਅਤੇ ਖਾਸ ਤੌਰ ‘ਤੇ ਪੰਜਾਬੀ ਵੀ ਹਰ ਸਾਲ
ਬਾਕੀ ਸੰਸਾਰ ਦੀ ਤਰ੍ਹਾਂ ਇਸਤਰੀਆਂ ਵਿੱਚ ਆਪਣੇ ਹੱਕਾਂ ਅਤੇ ਫ਼ਰਜਾਂ ਬਾਰੇ
ਜਾਗ੍ਰਤੀ ਪੈਦਾ ਕਰਨ ਲਈ ਵੱਖ-ਵੱਖ ਸਮਾਗਮ ਕਰਕੇ ‘ਇਸਤਰੀ ਦਿਵਸ’ ਮਨਾਉਂਦੇ
ਹਨ। ਪੰਜਾਬੀ ਤਾਂ ਇਸ ਦਿਵਸ ਨੂੰ ਮਨਾਉਣ ਵਿੱਚ ਵਿਖਾਵਾ ਵੀ ਜ਼ਿਆਦਾ ਕਰਦੇ
ਹਨ। ਸਾਰੀਆਂ ਸਵੈ-ਇੱਛਤ ਸਮਾਜਿਕ, ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਇੱਕ
ਦੂਜੇ ਤੋਂ ਅੱਗੇ ਵੱਧਕੇ ਇਸ ਦਿਵਸ ਨੂੰ ਮਨਾਉਂਦੀਆਂ ਹਨ। ਇਹ ਦਿਵਸ ਮਨਾਉਣ
ਦੀਆਂ ਖ਼ਬਰਾਂ ਨਾਲ ਅਖ਼ਬਾਰ ਭਰੇ ਹੁੰਦੇ ਹਨ। ਖ਼ਬਰਾਂ ਪੜ੍ਹਕੇ ਇਉਂ ਲੱਗ ਰਿਹਾ
ਹੁੰਦਾ ਹੈ ਕਿ ਇਸਤਰੀ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਪ੍ਰੰਤੂ ਅਮਲੀ
ਰੂਪ ਵਿੱਚ ਇਹ ਸਾਰਾ ਕੁਝ ਨਹੀਂ ਹੁੰਦਾ। ਇਹ ਤਾਂ ਸਿਰਫ ਵਿਖਾਵਾ ਕੀਤਾ
ਹੁੰਦਾ ਹੈ, ਜੇਕਰ ਸਮਾਜ ਅਮਲੀ ਰੂਪ ਵਿੱਚ ਇਸਤਰੀਆਂ ਦਾ ਮਾਣ ਸਨਮਾਨ ਕਰਨਾ
ਚਾਹੁੰਦਾ ਹੈ ਤਾਂ ਉਹ ਆਪਣੇ ਸਪੁੱਤਰਾਂ ਨੂੰ ਇਸਤਰੀਆਂ ਦਾ ਸਨਮਾਨ ਕਰਨ ਦੀ
ਸਿਖਿਆ ਦੇ ਕੇ ਆਪਣਾ ਯੋਗਦਾਨ ਪਾਉਣ ਕਿਉਂਕਿ ਸਾਰੇ ਮਰਦ ਇਸਤਰੀਆਂ ਦੀ ਕੁੱਖ
ਵਿੱਚੋਂ ਹੀ ਜਨਮ ਲੈਂਦੇ ਹਨ।
ਫਿਰ ਉਹ ਇਸਤਰੀਆਂ ਨਾਲ ਦੁਰਵਿਵਹਾਰ
ਅਤੇ ਬਲਾਤਕਾਰ ਕਰਨ ਵਰਗੇ ਘਿਨਾਉਣੇ ਕੰਮ ਕਰਨ ਸਮੇਂ ਆਪੋ ਆਪਣੀਆਂ ਮਾਵਾਂ
ਨੂੰ ਕਿਉਂ ਨਹੀਂ ਚਿਤਵਦੇ? ਜੇਕਰ ਇਹ ਸੰਸਥਾਵਾਂ ਅਤੇ ਸਮਾਜ ਬੁਰਾ ਨਾ
ਮਨਾਉਣ ਤਾਂ ਸਭ ਤੋਂ ਪਹਿਲਾਂ ਅਜਿਹੇ ਦਿਵਸ ਮਨਾਉਣ ਸਮੇਂ ਆਪਣੀ ਪੀੜ੍ਹੀ
ਹੇਠ ਸੋਟਾ ਫੇਰ ਕੇ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ, ਕੀ ਉਹ ਅਮਲੀ ਤੌਰ
‘ਤੇ ਅਜਿਹਾ ਕਰਦੇ ਹਨ? ਜਦੋਂ ਸਾਡਾ ਸਮਾਜ ਵਿਖਾਵੇ ਦੀ ਦੁਨੀਆਂ ਵਿੱਚੋਂ
ਬਾਹਰ ਆ ਕੇ ਅਮਲੀ ਤੌਰ ‘ਤੇ ਇਸਤਰੀ ਨੂੰ ਬਣਦਾ ਮਾਨ ਸਨਮਾਨ ਦੇਣ ਲੱਗ
ਜਾਵੇਗਾ ਤਾਂ ਹਰ ਮਾਂ/ਇਸਤਰੀਆਂ ਬੇਫ਼ਿਕਰ ਹੋ ਕੇ ਆਪਣਾ ਜੀਵਨ ਬਸਰ ਕਰ
ਸਕਣਗੀਆਂ।
ਇਸ ਸਮੇਂ ਤਾਂ ਲੜਕੀਆਂ ਦਾ ਸਮਾਜ ਵਿੱਚ ਵਿਚਰਨਾ
ਅਸੰਭਵ ਜਾਪਦਾ ਹੈ ਕਿਉਂਕਿ ਮਰਦ ਇਸਤਰੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ
ਲਈ ਹਰ ਕਦਮ ਚੁੱਕਣ ਲਈ ਤਿਆਰ ਵਰ ਤਿਆਰ ਰਹਿੰਦੇ ਹਨ। ਇਸ ਕਰਕੇ ਹੀ ਮਾਪੇ
ਆਪਣੀਆਂ ਲੜਕੀਆਂ ਨੂੰ ਇਕੱਲੀਆਂ ਕਿਸੇ ਵੀ ਥਾਂ ‘ਤੇ ਭੇਜਣ ਤੋਂ ਝਿਜਕਦੇ
ਹਨ। ਇਸਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ 2 ਮਾਰਚ ਨੂੰ ਇੱਕ
ਸਪੈਨਿਸ਼ ਟੂਰਿਸਟ ਔਰਤ ਨੂੰ ਝਾਰਖੰਡ ਦੇ ਧੁਮਕਾ ਜਿਲ੍ਹੇ ਦੇ
ਕੁਮਾਰਹੱਟ ਤੋਂ ਦੋ ਮੀਲ ਦੂਰ ਕੁੰਜਲੀ ਬਸਤੀ ਵਿੱਚ ਕੁਝ ਵਿਅਕਤੀਆਂ
ਨੇ ਸਮੂਹਿਕ ਬਲਾਤਕਾਰ ਕਰਕੇ ਉਸ ਦੀ ਅਤੇ ਉਸਦੇ ਬਰਾਜੀਲ ਦੇ ਨਾਗਰਿਕ ਪਤੀ
ਦੀ ਕੁੱਟ ਮਾਰ ਕਰਕੇ ਸਾਰਾ ਸਾਮਾਨ ਲੁੱਟ ਕੇ ਲੈ ਗਏ। ਇਹ ਦੇ ਬਾਵਜੂਦ ਭਾਰਤ
ਵਿੱਚ ਇਸਤਰੀ ਦਿਵਸ ਮਨਾਇਆ ਜਾ ਰਿਹਾ ਹੈ। ਅਜਿਹੇ ਦਿਵਸ ਮਨਾਉਣ ਦਾ ਕੀ ਲਾਭ
ਹੈ? ਜਦੋਂ ਔਰਤਾਂ ਸੁਰੱਖਿਅਤ ਹੀ ਨਹੀਂ ਹਨ। ਇਥੇ ਇਸਤਰੀਆਂ ਦੀ ਇੱਕ ਹੋਰ
ਮਹੱਤਵਪੂਰਨ ਜ਼ਿੰਮੇਵਾਰੀ ਹੈ, ਜਿਥੇ ਉਹ ਆਪਣੀਆਂ ਧੀਆਂ ਨੂੰ ਜ਼ਿੰਦਗੀ ਜੀਣ
ਅਤੇ ਸਮਾਜ ਵਿੱਚ ਵਿਚਰਨ ਦੀਆਂ ਨਸੀਹਤਾਂ ਦਿੰਦੀਆਂ ਹਨ, ਉਥੇ ਉਨ੍ਹਾਂ ਦੀ
ਇਹ ਵੀ ਮਹੱਤਪੂਰਨ ਅਤੇ ਅਤਿ ਜ਼ਰੂਰੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਲੜਕਿਆਂ
ਨੂੰ ਬਿਗਾਨੀਆਂ ਧੀਆਂ ਨੂੰ ਆਪਣੀਆਂ ਭੈਣਾਂ ਸਮਝਕੇ ਵਿਵਹਾਰ ਕਰਨ ਦੀ ਸਿਖਿਆ
ਦੇਣ। ਜੇਕਰ ਸਾਡੇ ਲੜਕੇ ਧੀਆਂ ਭੈਣਾ ਦੀ ਇੱਜ਼ਤ ਕਰਨ ਦਾ ਗੁਣ ਆਪਣੀਆਂ
ਮਾਵਾਂ ਭੈਣਾਂ ਤੋਂ ਲੈ ਕੇ ਸਮਾਜ ਵਿੱਚ ਵਿਚਰਨਗੇ ਤਾਂ ਧੀਆਂ ਸੁਰੱਖਿਅਤ
ਰਹਿਣਗੀਆਂ। ਇੱਕ ਹੋਰ ਮਹੱਤਵਪੂਰਨ ਨੁਕਤਾ ਵਿਚਾਰਨ ਯੋਗ ਹੈ, ਜੇਕਰ
ਇਸਤਰੀਆਂ ਆਪਣੇ ਲੜਕਿਆਂ ਲਈ ਦਾਜ ਮੰਗਣ ਦੀ ਲਾਲਸਾ ਤੋਂ ਛੁਟਕਾਰਾ ਪਾ ਲੈਣ
ਤਾਂ ਵੀ ਲੜਕੀਆਂ ਦੇ ਪੈਦਾ ਹੋਣ ਨੂੰ ਬੁਰਾ ਨਹੀਂ ਸਮਝਿਆ ਜਾਵੇਗਾ। ਦਾਜ ਦੀ
ਲਾਹਣਤ ਨੇ ਲੜਕੀਆਂ ਦਾ ਜਿਓਣਾ ਦੁਭਰ ਕੀਤਾ ਹੋਇਆ ਹੈ। ਦਾਜ ਦੇਣਾ ਅਤੇ
ਲੈਣਾ ਦੋਵੇਂ ਬੰਦ ਹੋਣੇ ਜ਼ਰੂਰੀ ਹਨ, ਇਨ੍ਹਾਂ ਨੂੰ ਬੰਦ ਕਰਨ ਲਈ ਵੀ ਮਰਦ
ਅਤੇ ਔਰਤ ਦੋਵੇਂ ਰਲ ਕੇ ਯੋਗਦਾਨ ਪਾ ਸਕਦੇ ਹਨ।
ਅਸਲ
ਵਿੱਚ ਸਾਡੇ ਸਮਾਜ ਨੂੰ ਇਸਤਰੀਆਂ ਬਾਰੇ ਆਪਣੀ ਸੋਚ ਬਦਲਣ ਦੀ ਲੋੜ ਹੈ। ਇਕ
ਪਾਸੇ ਸਮਾਜ ਇਸਤਰੀਆਂ ਨੂੰ ਸਮਾਜਿਕ ਤਾਣੇ ਬਾਣੇ ਵਿੱਚ ਵਿਚਰਨ ਸਮੇਂ
ਸੁਰੱਖਿਅਤ ਨਹੀਂ ਸਮਝਦਾ, ਦੂਜੇ ਪਾਸੇ ਉਨ੍ਹਾਂ ਨੂੰ ਅਸੁਰੱਖਿਅਤ ਬਣਾਉਣ
ਵਿੱਚ ਖੁਦ ਜ਼ਿੰਮੇਵਾਰ ਹੈ। ਇਸਤਰੀ ਅਤੇ ਮਰਦ ਦੋਵੇਂ ਇਸਤਰੀਆਂ ਦੀ ਅਜਿਹੀ
ਦੁਰਦਸ਼ਾ ਬਣਾਉਣ ਦੇ ਜ਼ਿੰਮੇਵਾਰ ਹਨ। ਜਦੋਂ ਬੱਚੀ ਪੈਦਾ ਹੁੰਦੀ ਹੈ ਤਾਂ ਕਈ
ਵਾਰ ਮਾਂ ਅਤੇ ਦਾਦੀ ਦੋਵੇਂ ਅਤੇ ਕਈ ਵਾਰ ਪਿਤਾ ਅਤੇ ਦਾਦਾ ਬੱਚੀ ਨੂੰ
ਪੱਥਰ ਕਹਿੰਦੇ ਹਨ। ਜਿਤਨੀ ਦੇਰ ਮਰਦ ਅਤੇ ਔਰਤ ਆਪਣੀ ਸੋਚ ਨਹੀਂ ਬਦਲਦੇ
ਉਤਨੀ ਦੇਰ ਇਸਤਰੀਆਂ ਦਾ ਮਾਣ ਸਨਮਾਨ ਬਰਕਰਾਰ ਨਹੀਂ ਰੱਖਿਆ ਜਾ ਸਕਦਾ। ਔਰਤ
ਹੀ ਔਰਤ ਦੀ ਦੁਸ਼ਮਣ ਸਾਬਤ ਹੋ ਰਹੀ ਹੈ।
ਵਿਆਹੀਆਂ ਵਰ੍ਹੀਆਂ
ਔਰਤਾਂ ਵਿਆਹੇ ਵਰ੍ਹੇ ਮਰਦਾਂ ਨਾਲ ਅਖੌਤੀ ਪਿਆਰ ਦੇ ਚਕਰ ਵਿੱਚ ਪੈ ਕੇ
ਲੋਕਾਂ ਦੇ ਪਰਿਵਾਰਿਕ ਜੀਵਨ ਖਰਾਬ ਕਰ ਰਹੀਆਂ ਹਨ। ਇਹ ਵੀ ਆਮ ਖ਼ਬਰਾਂ ਸਣਨ
ਨੂੰ ਆ ਰਹੀਆਂ ਹਨ ਕਿ ਇਸਤਰੀਆਂ ਘਰਾਂ ਵਿੱਚ ਸੁਰੱਖਿਅਤ ਨਹੀਂ ਹਨ, ਜਦੋਂ
ਉਹ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਹਨ ਤਾਂ ਬਾਹਰ ਕਿਵੇਂ ਸੁਰੱਖਿਅਤ ਰਹਿ
ਸਕਦੀਆਂ ਹਨ। ਇਸ ਲਈ ਮਰਦਾਂ ਨੂੰ ਇਸਤਰੀਆਂ ਨਾਲ ਬਲਾਤਕਾਰ ਵਰਗੇ ਘਿਨਾਉਣੇ
ਕੰਮ ਕਰਨ ਸਮੇਂ ਆਪਣੀਆਂ ਮਾਵਾਂ ਧੀਆਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ
ਜੇਕਰ ਉਹ ਬਿਗਾਨੀਆਂ ਇਸਤਰੀਆਂ ਨਾਲ ਅਜਿਹਾ ਕੰਮ ਕਰਦੇ ਹਨ ਤਾਂ ਉਨ੍ਹਾਂ
ਦੀਆਂ ਮਾਵਾਂ ਧੀਆਂ ਕਿਵੇਂ ਸੁਰੱਖਿਅਤ ਰਹਿ ਸਕਦੀਆਂ ਹਨ। ਦੂਜੇ ਔਰਤਾਂ ਨੂੰ
ਵੀ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ, ਬੱਚੀਆਂ ਵਿੱਚ ਬਚਪਨ ਤੋਂ ਹੀ
ਅਸੁਰੱਖਿਅਤ ਭਾਵਨਾ ਪੈਦਾ ਕਰਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਸਗੋਂ
ਬੱਚੀਆਂ ਵਿੱਚ ਦਲੇਰੀ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਹੁਣ ਜ਼ਮਾਨਾ
ਬਦਲ ਗਿਆ ਹੈ, ਜੇਕਰ ਬੱਚੀਆਂ ਮਰਦਾਂ ਦੀਆਂ ਹਰਕਤਾਂ ਦਾ ਪਾਜ ਉਘੇੜਨਗੀਆਂ
ਤਾਂ ਸਮਾਜ ਉਨ੍ਹਾਂ ਦਾ ਸਾਥ ਦੇਵੇਗਾ।
ਇਸ ਦੇ ਨਾਲ ਹੀ
ਇਸਤਰੀਆਂ ਨੂੰ ਆਜ਼ਾਦੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਆਜ਼ਾਦੀ ਗ਼ਲਤ
ਕੰਮ ਕਰਨ ਦੀ ਪ੍ਰੇਰਨਾ ਨਹੀਂ ਦਿੰਦੀ ਸਗੋਂ ਆਜ਼ਾਦੀ ਬੇਖ਼ੌਫ਼ ਆਪਣਾ ਜੀਵਨ ਬਸਰ
ਕਰਨ ਅਤੇ ਮਰਦ ਦੇ ਬਰਾਬਰ ਦਾ ਦਰਜਾ ਦਿੰਦੀ ਹੈ। ਬਰਾਬਰਤਾ ਦੇ ਗ਼ਲਤ ਅਰਥ ਵੀ
ਨਹੀਂ ਕੱਢਣੇ ਚਾਹੀਦੇ। ਸੰਜਮ ਤੋਂ ਕੰਮ ਲੈਣਾ ਪਵੇਗਾ। ਇਸਤਰੀਆਂ ਨੂੰ ਕਿਸੇ
ਵੀ ਕਿਸਮ ਦੀ ਖੁਲ੍ਹ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ । ਔਰਤ ਅਤੇ ਮਰਦ
ਇਕ ਦੂਜੇ ਦੇ ਪੂਰਕ ਹਨ, ਵਿਰੋਧੀ ਨਹੀਂ। ਲੜਕੀਆਂ ਨੂੰ ਆਪਣੇ ਜਾਲ ਵਿੱਚ
ਫਸਾਉਣ ਲਈ ਨੌਜਵਾਨ ਲੜਕੇ ਸੁਨਹਿਰੇ ਸਪਨੇ ਵਿਖਾਉਂਦੇ ਹਨ। ਇਸ ਮੰਤਵ ਲਈ ਉਹ
ਕਾਰਾਂ, ਕੋਠੀਆਂ ਅਤੇ ਹੋਰ ਲੁਭਾਉਣੀਆਂ ਚੀਜ਼ਾਂ ਵਿਖਾ ਕੇ ਆਪਣੇ ਮਗਰ ਲਗਾਉਣ
ਦੀ ਕੋਸ਼ਿਸ਼ ਕਰਦੇ ਹਨ। ਲੜਕੀਆਂ ਨੂੰ ਅਜਿਹੀਆਂ ਚਾਲਾਂ ਤੋਂ ਬਚਕੇ ਰਹਿਣਾ
ਚਾਹੀਦਾ ਹੈ। ਅਜਿਹੇ ਲੋਕਾਂ ਦੀਆਂ ਗੁਮਰਾਹਕੁਨ ਚਾਲਾਂ ਦਾ ਡੱਟਕੇ ਬਹਾਦਰੀ
ਨਾਲ ਮੁਕਾਬਲਾ ਕਰਨਾ ਚਾਹੀਦਾ ਹੈ।
ਆਜ਼ਾਦੀ ਨਾਲ ਪ੍ਰੇਮ ਸੰਬੰਧ
ਬਣਾਉਣ ਦਾ ਭਾਵ ਇਹ ਨਹੀਂ ਕਿ ਬਿਨਾਂ ਤੱਥਾਂ ਦੀ ਪੜਤਾਲ ਕੀਤਿਆਂ ਕੋਈ ਕਦਮ
ਚੁਕਿਆ ਜਾਵੇ। ਹਰ ਕਦਮ ਮਰਿਆਦਾ ਵਿੱਚ ਰਹਿੰਦਿਆਂ ਕਰਨਾ ਚਾਹੀਦਾ ਹੈ।
ਲੜਕੀਆਂ ਨੂੰ ਪਹਿਰਾਵਾ ਵੀ ਆਪਣੀ ਮਰਜੀ ਦਾ ਪਹਿਨਣ ਦੀ ਆਜ਼ਾਦੀ ਹੈ ਪ੍ਰੰਤੂ
ਉਸ ਆਜ਼ਾਦੀ ਦਾ ਕੁਝ ਨਿਯਮਾ ਅਨੁਸਾਰ ਪਾਲਣ ਕਰਨਾ ਚਾਹੀਦਾ ਹੈ। ਇਸਤਰੀ ਦਾ
ਸਰੀਰ ਕੋਈ ਪ੍ਰਦਰਸ਼ਨੀ ਕਰਨ ਵਾਲੀ ਵਸਤੂ ਨਹੀਂ। ਅਖ਼ਬਾਰਾਂ ਵਿੱਚ ਇਸਤਰੀਆਂ
ਦੇ ਪ੍ਰਚਾਰ ਲਈ ਅਜਿਹੇ ਇਸ਼ਤਿਹਾਰ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ
ਵੇਖ ਕੇ ਸ਼ਰਮਿੰਦਾ ਹੋਣਾ ਪੈਂਦਾ ਹੈ। ਇਸ ਲਈ ਲੜਕੀਆਂ ਨੂੰ ਸਰੀਰਕ ਪ੍ਰਦਰਸ਼ਨ
ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਫਿਲਮਾਂ ਵਿੱਚ ਵੀ ਨੰਗੇਜ ਦਾ ਪ੍ਰਗਟਾਵਾ
ਕੀਤਾ ਜਾਂਦਾ ਹੈ। ਲੜਕੀਆਂ ਦੇ ਫਿਲਮਾ ਅਤੇ ਇਸ਼ਤਿਹਾਰਾਂ ਲਈ ਕੰਮ ਕਰਨ ਵਿੱਚ
ਕੋਈ ਹਰਜ ਨਹੀਂ ਪ੍ਰੰਤੂ ਸੁਚੱਜਾ ਪਹਿਰਾਵਾ ਪਾਉਣਾ ਜ਼ਰੂਰੀ ਹੈ। ਜੋ ਸਭਿਅਕ
ਸਮਾਜ ਵਿੱਚ ਚੰਗਾ ਨਹੀਂ ਲਗਦਾ, ਉਸ ਨੂੰ ਪਹਿਨਣ ਤੋਂ ਗੁਰੇਜ ਕਰਨ ਵਿੱਚ ਹੀ
ਭਲਾ ਹੈ। ਔਰਤ ਸਹਿਜਤਾ, ਸੰਜਮ ਅਤੇ ਸਿਆਣਪ ਦੀ ਮੂਰਤ ਹੁੰਦੀ ਹੈ। ਜਿਵੇਂ
ਇਨਸਾਨ ਹਰ ਕੰਮ ਕਿਸੇ ਮਾਪ ਦੰਡ ਨਾਲ ਕਰਦਾ ਹੈ, ਉਸੇ ਤਰ੍ਹਾਂ ਲੜਕੀਆਂ ਨੂੰ
ਵੀ ਲੜਕਿਆਂ ਦੀ ਚੋਣ ਕਰਨ ਸਮੇਂ ਕਾਇਦੇ ਕਾਨੂੰਨ ਅਨੁਸਾਰ ਕਦਮ ਚੁਕਣਾ
ਚਾਹੀਦਾ ਹੈ। ਭਾਵਨਾਵਾਂ ਵਿੱਚ ਵਹਿਣਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ
ਭਾਵਨਾਵਾਂ ਵਿੱਚ ਵਹਿਣ ਸਮੇਂ ਵੀ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ।
ਜਲਦਬਾਜੀ ਵਿੱਚ ਕੋਈ ਅਜਿਹਾ ਕਦਮ ਨਹੀਂ ਚੁਕਣਾ ਚਾਹੀਦਾ ਜਿਸ ਬਾਰੇ ਬਾਅਦ
ਵਿੱਚ ਪਛਤਾਉਣਾ ਪਵੇ।
ਸਾਬਕਾ
ਜਿਲ੍ਹਾ ਲੋਕ ਸੰਪਰਕ ਅਧਿਕਾਰ ਮੋਬਾਈਲ-94178 13072
ujagarsingh48@yahoo.com
|
|
|
8
ਮਾਰਚ ਇਸਤਰੀ ਦਿਵਸ ‘ਤੇ ਵਿਸ਼ੇਸ਼
ਸਮਾਜ ਨੂੰ ਇਸਤਰੀਆਂ
ਬਾਰੇ ਸੋਚ ਬਦਲਣ ਦੀ ਲੋੜ
ਉਜਾਗਰ ਸਿੰਘ |
ਗੁਰਮਤਿ
ਤੇ ਸਿੱਖ ਸੋਚ ਦੇ ਪਹਿਰੇਦਾਰ ਗਿਆਨੀ ਗੁਰਦਿਤ ਸਿੰਘ
ਉਜਾਗਰ ਸਿੰਘ |
ਬੇਅੰਤ
ਸਿੰਘ ਦਾ ਪੀ.ਜੀ.ਆਈ.ਦੇ ਮਰੀਜ਼ਾਂ ਲਈ ਸਰਾਂ ਬਣਾਉਣ ਦਾ ਸਪਨਾ
ਅਧਵਾਟੇ ਉਜਾਗਰ ਸਿੰਘ |
ਅਲਵਿਦਾ!
ਇਮਾਨਦਾਰੀ ਦੇ ਪਹਿਰੇਦਾਰ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ |
ਪ੍ਰਧਾਨ
ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ: ਰਤਨ ਚੰਦ
ਬਾਲੀ ਉਜਾਗਰ ਸਿੰਘ |
ਪੱਲੇ
ਤੈਂਡੇ ਲਾਗੀ ਡਾ.
ਗੁਰਮਿੰਦਰ ਸਿੱਧੂ |
ਪੰਜਾਬ
ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਵੀ ਮਹੱਤਵਪੂਰਨ ਅਹੁਦਿਆਂ ‘ਤੇ
ਤਾਇਨਾਤ ਉਜਾਗਰ ਸਿੰਘ |
ਅਲਵਿਦਾ!
ਪੰਜਾਬੀਅਤ ਦੇ ਮੁਦਈ ਵਿਕਾਸ ਪੁਰਸ਼ ਡਾ. ਮਨੋਹਰ ਸਿੰਘ ਗਿੱਲ /a>
ਉਜਾਗਰ ਸਿੰਘ |
ਪਟਿਆਲਾ
ਦਾ ਨਾਮ ਰੌਸ਼ਨ ਕਰਨ ਵਾਲੇ ਆਈ.ਏ.ਐਸ. ਅਧਿਕਾਰੀ
ਉਜਾਗਰ ਸਿੰਘ |
31
ਅਗਸਤ ਬਰਸੀ ਤੇ ਵਿਸ਼ੇਸ਼
ਸਿਆਸੀ
ਤਿਗੜਮਬਾਜ਼ੀਆਂ ਬੇਅੰਤ ਸਿੰਘ ਦੀ ਕਾਬਲੀਅਤ ਨੂੰ ਰੋਕਨਾ ਸਕੀਆਂ
ਉਜਾਗਰ ਸਿੰਘ |
ਇਨਸਾਫ
ਪਸੰਦ ਅਤੇ ਇਮਾਨਦਾਰੀ ਦੇ ਪ੍ਰਤੀਕ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ |
ਸਿਆਣਿਆਂ
ਦੀ 'ਸ਼ਹਿਰੀ ਸੱਥ' ਦੀ ਮਹਿਫਲ ਦੀਆਂ ਖ਼ੁਸ਼ਬੋਆਂ
ਉਜਾਗਰ ਸਿੰਘ/span> |
ਅਲਵਿਦਾ!
ਰੌਂਸ਼ਨ ਦਿਮਾਗ ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ
ਉਜਾਗਰ ਸਿੰਘ |
ਸਾਊ
ਸਿਆਸਤਦਾਨ: ਤੇਜ ਪ੍ਰਕਾਸ਼ ਸਿੰਘ ਕੋਟਲੀ
ਉਜਾਗਰ ਸਿੰਘ |
ਈਮਾਨਦਾਰੀ
ਜਿੰਦਾ ਬਾਦ ਰਵੇਲ ਸਿੰਘ |
ਸਮਾਜ
ਸੇਵਾ ਨੂੰ ਪ੍ਰਣਾਇਆ: ਭਗਵਾਨ ਦਾਸ ਗੁਪਤਾ/a>
ਉਜਾਗਰ ਸਿੰਘ |
ਗਿਆਨੀ
ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ
ਦਿੱਤਾ? ਉਜਾਗਰ ਸਿੰਘ |
ਸੀਤੋ
ਮਾਸੀ ਰਵੇਲ ਸਿੰਘ |
1
ਅਪ੍ਰੈਲ ਬਰਸੀ ‘ਤੇ
ਵਿਸ਼ੇਸ਼ ਸਿੱਖੀ ਸਿਦਕ
ਦਾ ਮੁਜੱਸਮਾ: ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ |
ਆਪਣੀਆਂ
ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ |
ਬਿਹਤਰ
ਜ਼ਿੰਦਗੀ ਦਾ ਰਾਹ ਕੇਹਰ
ਸ਼ਰੀਫ਼ |
ਪੰਜਾਬ
ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ
ਭੂਪਾਲ ਉਜਾਗਰ ਸਿੰਘ |
ਜਦੋਂ
ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ |
ਮੇਰੀ
ਵੱਡੀ ਭੈਣ ਰਵੇਲ ਸਿੰਘ |
ਸਿਪਾਹੀ
ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ
ਜੱਗੀ ਉਜਾਗਰ ਸਿੰਘ |
ਮਾਮੇ
ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ
ਮਾਲਵਿੰਦਰ ਸਿੰਘ ਮਾਲੀ |
ਬੇਦਾਗ਼
ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ
ਉਜਾਗਰ ਸਿੰਘ |
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|
|