|
|
|
ਭਾਰਤੀ ਨੇਤਾਵਾਂ ਦੇ ਦੇਵਯਾਨੀ ਮਾਮਲੇ ਵਿਚ ਤਰਕਹੀਣ ਅਤੇ
ਭਾਵੁਕ ਬਿਆਨ
ਬਲਜਿੰਦਰ ਸੰਘਾ,
ਕਨੇਡਾ |
|
|
|
ਦੇਵਯਾਨੀ ਖੋਬਰਾਗੜੇ |
ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗੜੇ ਦੇ ਮਾਮਲੇ ਵਿਚ ਭਾਰਤ ਨੇ ਜੋ ਤਿੱਖੇ
ਤੇਵਰ ਦਿਖਾਏ ਹਨ ਕੁਝ ਹਾਲਤਾਂ ਵਿਚ ਜਵਾਕਾਂ ਦੀ ਜਿੱਦ ਤੇ ਰਿਆੜ ਵਾਂਗ ਲੱਗ ਰਹੇ
ਹਨ। ਭਾਰਤ ਕਹਿ ਰਿਹਾ ਹੈ ਕਿ ਇਹ ਗ੍ਰਿਫਤਾਰੀ ਕੂਟਨੀਤਕ ਵਿਆਨਾ ਸੰਧੀ ਦੇ ਉਲਟ ਹੈ
ਪਰ ਅਮਰੀਕਾ ਨੇ ਸਪੱਸ਼ਟ਼ ਕੀਤਾ ਕਿ ਜੋ ਵੀ ਕਾਰਵਾਈ ਹੋਈ ਹੈ ਉਹ ਕਾਨੂੰਨ ਦੇ ਘੇਰੇ
ਵਿਚ ਰਹਿਕੇ ਕੀਤੀ ਗਈ ਅਤੇ ਇਹ ਮਾਮਲਾ ਉਪਰੋਤਕ ਸੰਧੀ ਦੇ ਅਧੀਨ ਨਹੀਂ ਆਉਂਦਾ,
ਕਿਉਂਕਿ ਉਸਤੇ ਜੋ ਦੋਸ਼ ਹਨ ਉਹ ਉਸਦੀ ਜੌਬ ਦੇ ਦਾਇਰੇ ਤੋਂ ਬਾਹਰ ਹਨ ਤੇ ਗੰਭੀਰ
ਹਨ। ਕਿਉਂਕਿ ਦੇਵਯਾਨੀ ਤੇ ਘਰੇਲੂ ਨੌਕਰਾਣੀ ਸੰਗੀਤਾ ਰਿਚਰਡਜ਼ ਨੂੰ ਘੱਟ ਤਨਖ਼ਾਹ
ਤੇ ਵੱਧ ਕੰਮ ਦਾ ਦੋਸ਼ ਹੈ ਤੇ ਦੂਸਰਾ ਇਹ ਵੀਜਾ ਸ਼ਰਤਾ ਵਿਚ ਧੋਖਾਧੜੀ ਦਾ ਮਾਮਲਾ
ਹੈ। ਭਾਰਤ ਦੇ ਕਈ ਨੇਤਾਵਾਂ ਦੇ ਇਸ ਮੁੱਦੇ ਸਬੰਧੀ ਤਰਕਹੀਣ ਅਤੇ ਭਾਵੁਕ ਬਿਆਨ
ਬਿਲਕੁਲ ਇੱਕੋ ਜਿਹੇ ਹਨ। ਉਹ ਇਹ ਕਹਿ ਰਹੇ ਹਨ ਕਿ ਸਾਰਕਾਰ ਨੇ ਉਸਨੂੰ ਹੱਥਕੜੀ
ਲਗਾਈ, ਉਸਨੂੰ ਹੋਰ ਅਪਰਾਧੀਆਂ ਨਾਲ ਰੱਖਿਆ ਤੇ ਕੱਪੜੇ ਉਤਾਰ ਕੇ ਤਲਾਸ਼ੀ ਲਈ ਜੋ
ਗਲਤ ਹੈ ਤੇ ਦੂਸਰੇ ਪਾਸੇ ਅਮਰੀਕੀ ਮਾਰਸ਼ਲਾਂ ਅਤੇ ਵਿਦੇਸ਼ ਵਿਭਾਗ ਦੀ ਬੁਲਾਰਨ
ਮੈਰੀ ਹਰਫ ਨੇ ਕਿਹਾ ਹੈ ਕਿ ਇਹ ਸਾਰਾ ਕੁਝ ਮਿਆਰੀ ਜ਼ਾਬਤੇ ਅਧੀਨ ਕੀਤਾ ਗਿਆ ਹੈ
ਤੇ ਭਾਰਤ ਲਈ ਇਹ ਸੰਵੇਦਨਸ਼ੀਲ ਮੁੱਦਾ ਬਣਨਾ ਬਹੁਤਾ ਜ਼ਾਇਜ ਨਹੀਂ। ਭਾਰਤੀ
ਜ਼ਿੰਮੇਵਾਰ ਨੇਤਾਵਾਂ ਦੇ ਇਹ ਮੁੱਦੇ ਤੇ ਬਿਆਨ ਤੱਥਾਂ ਦੀ ਥਾਂ ਭਾਵੁਕ ਸਨ ਜਿਵੇ
ਵਿਦੇਸ਼ ਮੰਤਰੀ ਸਲਮਾਨ ਖ਼ੁਰਸ਼ੀਦ ਨੇ ਸਿੱਧਾ ਹੀ ਆਪਣਾ ਜੱਜਮਈ ਬਿਆਨ ਰਾਜ ਸਭਾ
ਵਿਚ ਦਿੱਤਾ ਕਿ ਦੇਵਯਾਨੀ ਬੇਕਸੂਰ ਹੈ ਤੇ ਇਹ ਮਾਮਲਾ ਵਿਆਕਤੀਗਤ ਨਹੀਂ ਤੇ ਜੇਕਰ
ਉਹ ਦੇਵਯਾਨੀ ਨੂੰ ਸਹੀ ਤਰ੍ਹਾਂ ਉੱਥੋਂ ਕੱਢ ਕੇ ਨਾ ਲਿਆ ਸਕੇ ਤਾਂ ਮੁੜਕੇ ਸੰਸਦ
ਵਿਚ ਨਹੀਂ ਆਉਣਗੇ, ਜਦੋਂ ਕਿ ਮਸਲਾ ਵਿਆਕਤੀਗਤ ਲੱਗ ਰਿਹਾ ਹੈ। ਪਰ ਉਹਨਾਂ ਸਿੱਧਾ
ਹੀ ਇਸਨੂੰ ਭਾਰਤ ਦੀ ਪ੍ਰਭੂਸੱਤਾ ਨਾਲ ਜੋੜ ਦਿੱਤਾ ਤੇ ਕਿਹਾ ਕਿ ਜੂਨ-ਜੁਲਾਈ ਵਿਚ
ਨੌਕਰਾਣੀ ਵੱਲੋਂ ਘੱਟ ਤਨਖਾਹ ਦੇ ਲਾਏ ਦੋਸ਼ਾਂ ਵਿਚ ਉਸਨੂੰ ਐਨੇ ਸਮੇਂ ਬਾਅਦ ਕਿਉਂ
ਗ੍ਰਿਫਤਾਰ ਕੀਤਾ ਗਿਆ। ਜਦੋਂ ਕਿ ਘੱਟੋ-ਘੱਟ ਉਸਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ
ਇਹ ਸਮਾਂ ਕੋਈ ਬਹੁਤਾ ਜਿ਼ਆਦਾ ਨਹੀਂ ਤੇ ਅਮਰੀਕਾਂ ਵਰਗੇ ਦੇਸ਼ ਵਿਚ ਸਾਰੇ ਮਾਮਲੇ
ਦੀ ਪੂਰੀ ਛਾਣਬੀਣ ਜ਼ਰੂਰ ਕੀਤੀ ਗਈ ਹੋਵੇਗੀ ਤੇ ਫਿਰ ਹੀ ਉਸਨੂੰ ਗ੍ਰਿਫਤਾਰ ਕੀਤਾ
ਗਿਆ ਹੋਵੇਗਾ ਇਹ ਭਾਰਤ ਨਹੀਂ ਕਿ ਜੇਕਰ ਕੋਈ ਗਰੀਬ ਅਮੀਰ ਤੇ ਦੋਸ਼ ਲਾਉਂਦਾ ਹੈ
ਤਾਂ ਐਫ.ਆਰ. ਆਈ. ਦਰਜ ਕਰਨ ਦੀ ਥਾਂ ਉਸਨੂੰ ਥਾਣੇ ਵਿਚੋਂ ਦਬਕੇ ਮਾਰਕੇ
ਭਜਾ ਦਿੱਤਾ ਜਾਂਦਾ ਹੈ ਤੇ ਜੇਕਰ ਕੋਈ ਅਮੀਰ ਗਰੀਬ ਨੌਕਰ ਤੇ ਪਾਣੀ ਦੀ ਇੱਕ ਬੋਤਲ
ਚੋਰੀ ਕਰਨ ਇਲਜ਼ਾਮ ਵੀ ਲਾ ਦੇਵੇ ਤਾਂ ਝੱਟ ਪੁੱਠਾ ਟੰਗਕੇ ਚਾਰ ਪੰਜ ਹੋਰ ਕੇਸ ਪਾ
ਦਿੱਤੇ ਜਾਂਦੇ ਹਨ। ਰਾਹੁਲ ਗਾਂਧੀ, ਨਰਿੰਦਰ ਮੋਦੀ ਅਤੇ ਬਹੁਤ ਸਾਰੇ ਨੇਤਾਵਾਂ ਨੇ
ਇੱਕੋ ਜਿਹੇ ਲਕੀਰੀ ਬਿਆਨ ਫਟਾ-ਫਟ ਦਾਗ ਦਿੱਤੇ ਤੇ ਦੇਵਯਾਨੀ ਨੂੰ ਹੱਥਕੜੀ ਲਗਾਉਣ
ਦਾ ਵਿਰੋਧ ਕੀਤਾ, ਝੱਟ ਹੀ ਭਾਰਤ ਨੇ ਅਮਰੀਕਨ ਦੂਤਵਾਸ ਸਾਹਮਣੇ ਲੱਗੇ ਸੁਰੱਖਿਆ
ਬੈਰੀਅਰ ਹਟਾ ਲਏ ਤੇ ਅਮਰੀਕੀ ਕਰਮਚਾਰੀਆਂ ਨੂੰ ਏਅਰਪੋਟ ਤੇ ਬਿਨਾ ਸੁਰੱਖਿਆ ਜਾਂਚ
ਲੰਘਣ ਵਾਲੇ ਪਾਸ ਅਤੇ ਹੋਰ ਬਹੁਤ ਸਹੂਲਤਾਂ ਇੱਕਦਮ ਖ਼ਤਮ ਕਰਨ ਦਾ ਐਲਾਨ
ਮੂੰਹੋ-ਮੂੰਹੀ ਕਰ ਦਿੱਤਾ। ਸ਼ਸੀ ਥਰੂਰ ਅਤੇ ਹੋਰ ਮੰਤਰੀਆਂ ਨੇ ਇਸਨੂੰ
ਭਾਰਤੀ-ਅਮਰੀਕਾ ਦੋਸਤੀ ਦਾ ਵਾਸਤਾ ਪਾਇਆ ਤੇ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ
ਕਾਨੂੰਨੀ ਢੰਗ ਨਾਲ ਜਾਂਚ ਪੂਰੀ ਹੋਣੀ ਚਾਹੀਦੀ ਹੈ। ਹੱਥਕੜੀ ਵਾਲੀ ਗੱਲ ਤੋਂ
ਅਮਰੀਕਾ ਵੀ ਇਨਕਾਰ ਕਰ ਰਿਹਾ ਪਰ ਭਾਰਤੀ ਨੇਤਾ ਅਜੇ ਵੀ ਉਹੋ ਰਟ ਲਾਈ ਬੈਠੇ ਹਨ।
ਗੱਲ ਇਥੋਂ ਇਹ ਵੀ ਨਿੱਕਲਦੀ ਹੈ ਕਿ ਜੇਕਰ ਅਮਰੀਕਾ ਨੇ ਬਿਲਕੁੱਲ ਹੀ ਗਲਤ ਕੀਤਾ
ਜੋ ਭਾਰਤੀ ਨੇਤਾਵਾਂ ਨੇ ਮੀਡੀਆ ਵਿਚ ਬਾਰ-ਬਾਰ ਕਿਹਾ ਹੈ ਤਾਂ ਇਸਦੇ ਪਿੱਛੇ ਹੋਏ
ਸਭ ਕੁਝ ਲਈ ਵੀ ਭਾਰਤੀ ਨੇਤਾਵਾਂ ਅਤੇ ਕਾਨੂੰਨਾ ਦੀ ਸਾਖ਼ ਕਿਤੇ ਨਾ ਕਿਤੇ
ਜਿੰਮੇਵਾਰ ਹੈ। ਕਿਉਂਕਿ ਹੁਣ ਬਹੁਤੇ ਦੇਸ਼ਾਂ ਦੇ ਲੋਕ ਜਾਣਦੇ ਹਨ ਕਿ ਸਭ ਤੋਂ
ਵੱਡੇ ਲੋਕਤੰਤਰੀ ਦੇਸ਼ ਅਖਵਾਉਣ ਵਾਲੇ ਭਾਰਤ ਵਿਚ ਕਾਨੂੰਨੀ ਹਲਾਤ ਬਹੁਤੇ ਪੱਖਾਂ
ਤੋਂ ਖੌਖਲੇ ਹਨ, ਬਹੁਤੇ ਨੇਤਾ ਭ੍ਰਿਸ਼ਟ ਹਨ ਤੇ ਇਲਜ਼ਾਮ ਲਾਉਣ ਵਾਲੇ ਗਰੀਬ ਦੇ
ਪਰਿਵਾਰ ਤੱਕ ਨੂੰ ਪਹੁੰਚ ਵਾਲੇ ਗਾਇਬ ਕਰ ਦਿੰਦੇ ਹਨ। ਇਸੇ ਕਰਕੇ ਉਹਨਾਂ ਨੋਕਰਾਣੀ
ਦੇ ਪਰਿਵਾਰ ਨੂੰ ਅਮਰੀਕਾ ਬੁਲਾ ਲਿਆ।
ਸਾਡੇ ਦੇਸ਼ ਦੀ ਕਾਨੂੰਨੀ ਪ੍ਰਕਿਰਿਆ ਦਾ ਦਿਵਾਲਾ ਬਹੁਤ ਕੇਸਾਂ ਵਿਚ ਨਿਕਲ
ਚੁੱਕਾ ਹੈ, ਜਿਵੇਂ ਅਫਜ਼ਲ ਗੁਰੂ ਨੂੰ ਫਾਂਸੀ ਤੇ ਲਟਕਾਉਣ ਤੋਂ ਪਹਿਲਾ ਕਾਨੂੰਨ ਦੀ
ਥਾਂ ਇਹ ਗੱਲ ਬਹੁਤੀ ਪ੍ਰਚਾਰੀ ਗਈ ਕਿ ਬਹੁਤੇ ਭਾਰਤੀ ਲੋਕਾਂ ਦੀਆਂ ਭਾਵਨਾਵਾਂ
ਕਹਿੰਦੀਆਂ ਹਨ ਕਿ ਇਸਨੂੰ ਫਾਂਸੀ ਦਿੱਤੀ ਜਾਵੇ, 1984 ਦੇ ਸਿੱਖ ਕਤਿਅਲਾਮ ਦੇ
ਬਹੁਤ ਸਾਰੇ ਗਵਾਹ 36 ਸਾਲ ਤੋਂ ਚੀਖ-ਚੀਖ ਕਹਿੰਦੇ ਰਹੇ ਕਿ ਕੌਣ-ਕੌਣ ਦੋਸ਼ੀ ਹੈ
ਤੇ ਅਸੀ ਇਹਨਾਂ ਨੂੰ ਭੀੜ ਨੂੰ ਭੜਕਾਉਂਦੇ ਅੱਖੀ ਦੇਖਿਆ ਹੈ, ਕਈ ਕਮਿਸ਼ਨ ਬਣੇ ਪਰ
ਗੱਲ ਉੱਥੇ ਹੀ ਖੜੀ ਹੈ। ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਸਿਰਫ
ਉਸਦਾ ਇਕਬਾਲੀਆਂ ਬਿਆਨ ਹੀ ਹੈ ਤੇ ਤਿੰਨ ਜੱਜਾਂ ਵਿਚੋਂ ਇਕ ਫਾਂਸੀ ਦੇ ਖਿਲਾਫ ਹੈ
ਪਰ ਫਾਂਸੀ ਬਰਕਰਾਰ ਹੈ। ਕਰੋੜਾਂ ਦੇ ਘੁਟਾਲੇ ਕਰਨ ਵਾਲੇ ਸ਼ਰੇਆਮ ਕਾਨੂੰਨ ਨੂੰ
ਜੇਭਾਂ ਵਿਚ ਪਾਈ ਫਿਰਦੇ ਹਨ। ਚਾਰਾ ਘੁਟਾਲੇ ਦਾ 37.7 ਕਰੋੜੀ ਕੇਸ 20 ਸਾਲ ਦੇ
ਲੱਗਭੱਗ ਚੱਲਿਆ ਤੇ ਇਸਦੇ ਬਰਾਬਰ ਹੋਰ ਇੰਨਾ ਕੁ ਖਰਚ ਕੇਸ ਤੇ ਹੋਇਆ ਪਰ ਸਾਡੇ
ਲਾਲੂ ਜੀ ਨੂੰ ਸਿਰਫ ਪੰਜ ਸਾਲ ਦੀ ਸਜਾ ਤੇ ਨਾ-ਮਾਤਰ ਜ਼ੁਰਮਾਨਾ ਹੋਇਆ ਪਰ ਢਾਈ
ਮਹੀਨੇ ਜੇਲ ਵਿਚ ਰੱਖਣ ਤੋਂ ਬਾਅਦ ਇਹ ਕਹਿਕੇ ਜਮਾਨਤ ਤੇ ਰਿਹਾ ਕਰ ਦਿੱਤਾ ਕਿ ਇਹੋ
ਜਿਹੇ ਕੇਸਾਂ ਵਾਲੇ ਹੋਰ ਵੀ ਰਿਹਾ ਹੋ ਚੁੱਕੇ ਹਨ। ਬਹੁ-ਕਰੋੜੀ ਕੋਲਾ ਘੁਟਾਲੇ ਦੇ
ਮਾਮਲੇ ਵਿਚ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਇਸਦੀਆਂ ਸਾਰੀਆਂ ਫਾਈਲਾ ਗੁੰਮ ਹਨ
ਪਰ ਜਲਦੀ ਲੱਭ ਲਈਆਂ ਜਾਣਗੀਆਂ, ਹੋਰ ਬਹੁਤ ਮੁੱਦੇ ਹਨ ਜੋ ਮੀਡੀਆ ਵਿਚ ਚਰਚਾ ਦਾ
ਵਿਸ਼ਾ ਹਨ। ਬਹੁਤਾ ਮੀਡੀਆ ਸੱਤਾਧਾਰੀ ਸਰਕਾਰਾਂ ਦਾ ਪੱਖ-ਪੂਰਦਾ ਤੇ ਕੰਧ ਤੇ ਲਿਖੇ
ਸੱਚ ਨੂੰ ਸੱਚ ਨਹੀਂ ਕਹਿੰਦਾ।
ਨਿੱਕੀ ਜਿਹੀ ਉਦਹਾਰਨ ਆਮ ਆਦਮੀ ਪਾਰਟੀ ਦੇ ਇਸ ਦਾਅਵੇ ਦੀ ਹੀ ਲੈ ਲਵੋ। ਉਹ
ਤੱਥਾਂ ਦੇ ਅਧਾਰਿਤ ਇਹ ਕਹਿੰਦੇ ਰਹੇ ਕਿ ਦਿੱਲੀ ਵਿਚ ਪਿਛਲੇ 15 ਸਾਲਾਂ ਵਿਚ
ਉਨ੍ਹਾਂ ਵਿਕਾਸ ਨਹੀਂ ਹੋਇਆ ਜਿੰਨ੍ਹਾਂ ਢੰਡੋਰਾ ਪਿੱਟਿਆ ਜਾ ਰਿਹਾ ਹੈ ਅਤੇ ਆਮ
ਲੋਕ ਪੰਦਰਾਸਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਐਤਕੀ ਵੋਟਾਂ ਵਿਚ ਕਰਾਰੀ ਹਾਰ
ਦੇਣਗੇ ਪਰ ਬਹੁਤਾ ਮੀਡੀਆ ਇਹੀ ਦਿਖਾਉਦਾ ਰਿਹਾ ਜਦੋ ਸ਼ੀਲਾਂ ਦੀਕਸ਼ਤ ਬੜੇ
ਕਟਾਖ਼ਸ਼ ਨਾਲ ਕਹਿੰਦੀ ਹੈ ਕਿ ‘ਯੇ ਆਮ ਆਦਮੀ ਨਾਮ ਕੀ ਕੋਈ ਪਾਰਟੀ ਹੈ ਭੀ, ਮੈ
ਤੋਂ ਜਾਣਤੀ ਨਹੀ’ ਪਰ ਜਦੋਂ ਵੋਟਾਂ ਦੇ ਰਿਜ਼ਲਟ ਆਏ ਇਸ ਮੁੱਖ ਮੰਤਰੀ ਬੀਬੀ ਸਣੇ
ਦੂਸਰੀ ਮੁੱਖ ਪਾਰਟੀ ਦੇ ਕੈਡੀਡੇਟ ਦੀਆਂ ਵੋਟਾਂ ਰਲਾਕੇ ਵੀ ਅਰਵਿੰਦ ਕੇਜਰੀਵਾਲ
ਤੋਂ ਘੱਟ ਗਈਆਂ।
ਪੰਜਾਬ ਵਿਚ ਇੱਕ ਗੁਰਬਖਸ਼ ਸਿੰਘ ਨਾਂ ਦੇ ਵਿਆਕਤੀ ਦੀ ਭੁੱਖ ਹੜਤਾਲ ਹੁਣ ਤੱਕ
37ਵੇਂ ਦਿਨ ਵਿਚ ਦਾਖਲ ਹੋ ਚੁੱਕੀ ਹੋ ਪਰ ਦੇਸ਼ ਦਾ ਮੁੱਖ ਮੀਡੀਆ ਇਸਦੀ ਗੱਲ ਕਰਨ
ਨੂੰ ਤਿਆਰ ਨਹੀਂ ਕਿ ਕਨੂੰਨ ਅਤੇ ਦੇਸ਼ ਤੋਂ ਗਲਤੀ ਕਿੱਥੇ ਹੋਈ ਹੈ, ਕੁਝ ਕਾਤਲ
ਸ਼ਰੇਆਮ ਘੁੰਮ ਰਹੇ ਹਨ ਤੇ ਕੁਝ ਲੋਕ ਸਜਾ ਪੂਰੀ ਹੋਣ ਤੇ ਵੀ ਜੇਲ੍ਹਾਂ ਦੀ ਹਵਾ ਖਾ
ਰਹੇ ਹਨ। ਇਸ ਵਿਸ਼ੇ ਬਾਰੇ ਸਹੀ ਸਮਝਣ ਲਈ ਉਪਰੋਤਕ ਗੱਲਾਂ ਦਾ ਕਰਨਾ ਜਰੂਰੀ ਸੀ।
ਕਿਸੇ ਦੇਸ਼ ਦੀ ਅੰਦਰੂਨੀ ਸਥਿਤੀ ਉਸ ਦੇਸ਼ ਦੇ ਬਾਹਰਲੇ ਦੇਸਾਂ ਵਿਚ ਵੱਸਦੇ
ਲੋਕਾਂ ਨੂੰ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਕਰਦੀ ਹੈ ਤੇ ਇਹ ਗੱਲ ਮੈਂ ਇੱਕ
ਟੀ.ਵੀ ਦੇ ਪ੍ਰੋਗਾਰਮ ਵਿਚ ਵੀ ਆਖੀ ਸੀ ਕਿ ਕੈਨੇਡਾ ਅਮਰੀਕਾ ਵਿਚ ਗਦਰੀ ਲਹਿਰ
ਉੱਠਣ ਦੇ ਕਾਰਨਾਂ ਵਿਚ ਇਹ ਵੀ ਅਹਿਮ ਸੀ ਕਿ ਉਹਨਾਂ ਨਾਲ ਹੋਰ ਦੇਸ਼ਾਂ ਦੇ ਜਿਵੇਂ
ਕਿ ਚੀਨ ਦੇ ਕਾਮਿਆਂ ਦੀ ਬਜਾਇ ਜਿ਼ਆਦਾ ਗਲਤ ਵਿਹਾਰ ਕੀਤਾ ਜਾਂਦਾ ਸੀ, ਕਿਉਂਕਿ
ਉੱਥੋ ਦੇ ਲੋਕਾਂ ਅਤੇ ਸਰਕਾਰ ਨੂੰ ਪਤਾ ਸੀ ਕਿ ਇਹ ਇੱਕ ਗੁਲਾਮ ਦੇਸ਼ ਦੇ ਵਾਸੀ ਹਨ
ਤੇ ਇਹਨਾਂ ਦੀ ਪੁੱਛ-ਪੜਤਾਲ ਕਰਨ ਵਾਲਾ ਕੋਈ ਨਹੀਂ। ਬੇਸ਼ਕ ਭਾਰਤ 1947 ਵਿਚ
ਅਜਾ਼ਦ ਹੋ ਗਿਆ ਪਰ ਸ਼ੋਸ਼ਲ ਸਾਈਟਾਂ ਅਤੇ ਦੁਨੀਆਂ ਦੇ ਲੋਕਾਂ ਵਿਚ ਉੱਪਰ
ਦਿੱਤੇ ਵੇਰਵਿਆਂ ਅਨੁਸਾਰ ਆਮ ਭਾਰਤੀ ਇਨਸਾਨ ਦੀ ਹਾਲਤ ਤੇ ਹਲਾਤ ਅਜ਼ਾਦੀ ਦੇ
ਅਨੁਸਾਰ ਨਹੀਂ। ਇਹ ਹਲਾਤ ਅਤੇ ਹਾਲਤ ਕਿਤੇ ਨਾ ਕਿਤੇ ਅਮਰੀਕਾ ਤਾਂ ਕਿ ਹੋਰ
ਦੇਸ਼ਾਂ ਵਿਚ ਵੱਸੇ ਜਾਂ ਆਉਣ-ਜਾਣ ਵਾਲੇ ਭਾਰਤੀਆਂ ਦੇ ਮਾਨ-ਸਨਮਾਣ ਨੂੰ ਪ੍ਰਭਾਵਿਤ
ਕਰਦੇ ਹਨ। ਜਿਵੇਂ ਸਾਲ 2002 ਵਿਚ ਉਸ ਸਮੇਂ ਦੇ ਭਾਰਤੀ ਰੱਖਿਆਮੰਤਰੀ ਜਾਰਜ਼
ਫਰਨਾਡੇਜ਼ ਦੀ ਕੱਪੜੇ ਉਤਾਰ ਕੇ ਡਲਾਸ ਹਵਾਈ ਅੱਡੇ ਤੇ ਤਲਾਸ਼ੀ ਲਈ ਗਈ। ਸਾਲ 2011
ਵਿਚ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦੀ ਨਿਊਯਾਰਕ ਵਿਚ ਹਵਾਈ ਅੱਡੇ ਤੇ ਬੂਟ
ਉਤਰਵਾਕੇ ਤਲਾਸ਼ੀ ਲਈ ਗਈ। ਯੂਪੀ ਦੇ ਕੈਬਨਿਟ ਮੰਤਰੀ ਆਜ਼ਮ ਖਾਨ ਨੂੰ ਬੋਸਟਨ ਹਵਾਈ
ਅੱਡੇ ਤੇ ਸੁਰੱਖਿਆ ਏਜੰਸੀਆਂ ਨੇ ਹਿਰਾਸਤ ਵਿਚ ਲੈਕੇ ਪੁੱਛ-ਪੜਤਾਲ ਕੀਤੀ। ਗੱਲ ਕਿ
ਹੋਰ ਵੀ ਉੱਘੀਆਂ ਸ਼ਖਸ਼ੀਅਤਾ ਜਿਵੇ ਫਿਲਮੀ ਸਿਤਾਰੇ ਸ਼ਾਹਰੁਖ ਖਾਨ, ਆਮਿਰ ਖਾਨ
ਆਦਿ ਨੂੰ ਹਵਾਈ ਅੱਡਿਆਂ ਤੇ ਘੰਟਿਆਂ ਬੱਧੀ ਰੋਕਿਆ ਗਿਆ ਹੈ। ਹੁਣ ਤਾਂ ਇਸ ਗੱਲ ਦੀ
ਪ੍ਰੋੜਤਾ ਦੇਵਯਾਨੀ ਮਾਮਲੇ ਬਾਰੇ ਬੋਲਦਿਆ ਲੀਡਰ ਯਸਵੰਤ ਸਿਨਹਾ ਨੇ ਵੀ ਕਰ ਦਿੱਤੀ
ਕਿ ਅਮਰੀਕਾ ਭਾਰਤ ਨਾਲ ਬੁਰਾ ਵਿਵਹਾਰ ਕਰਦਾ ਹੈ ਤੇ ਜੇਕਰ ਉਸਨੇ ਦੇਵਯਾਨੀ ਵਰਗਾ
ਵਿਵਹਾਰ ਚੀਨ ਨਾਲ ਕੀਤਾ ਹੁੰਦਾ ਤਾਂ ਚੀਨ ਨੇ ਇਸਦਾ ਜਵਾਬ ਦੇ ਦੇਣਾ ਸੀ ਪਰ ਚੀਨ
ਨੇ ਕਿਹੋ ਜਿਹਾ ਜਵਾਬ ਦੇਣਾ ਸੀ ਇਹ ਉਹਨੇ ਵੀ ਨਹੀਂ ਦੱਸਿਆ। ਪਰ ਉਸਦੀ ਮਾਨਸਿਕਤਾ
ਜਰੂਰ ਸਾਹਮਣੇ ਆ ਗਈ ਕਿ ਸਾਡੇ ਨੇਤਾ ਵੀ ਹੋਰ ਦੇਸ਼ਾਂ ਦੇ ਸਿਸਟਮ ਨੂੰ ਵਧੀਆ
ਸਮਝਦੇ ਹਨ ਤੇ ਇਹ ਗੱਲ ਉਹਨਾਂ ਦੇ ਧੁਰ ਅੰਦਰ ਬੈਠੀ ਹੈ ਕਿ ਅਸੀਂ ਕਿਸੇ ਅਨਿਆਂ ਦੇ
ਮਾਮਲੇ ਵਿਚ ਸਹੀਂ ਜਵਾਬ ਨਹੀਂ ਦੇ ਸਕਦੇ। ਪਰ ਜਵਾਬ ਕਿਉਂ ਨਹੀਂ ਦੇ ਸਦਕੇ ਇਹ ਇਕ
ਵੱਡਾ ਸਵਾਲ ਸਭ ਦੇ ਸਾਹਮਣੇ ਹੈ। ਦੇਵਯਾਨੀ ਦੇ ਮਾਮਲੇ ਵਿਚ ਨੇਤਾਵਾਂ ਨੇ ਸਾਹਿਜ
ਤੇ ਤਰਕ ਦੀ ਥਾਂ ਭਾਵੁਕ ਬਿਆਨ ਦੇਕੇ ਗੋਲਮੋਲ ਭਾਰਤੀ ਰਾਜਪ੍ਰਬੰਧ ਨੂੰ ਗੋਲਮੋਲ ਹੀ
ਰਹਿਣ ਦਿੱਤਾ ਅਤੇ ਕੂਟਨੀਤਕ ਤੇ ਦੋਸ਼ ਲਾਉਣ ਵਾਲੀ ਨੌਕਰਾਣੀ ਚੀਖ਼-ਚੀਖ਼ ਕਹਿ ਰਹੀ
ਹੈ ਕਿ ਉਸਦੀ ਗੱਲ ਅਤੇ ਇਨਸਾਫ ਭਾਰਤੀ ਨੇਤਾਵਾਂ ਦੇ ਇਹਨਾਂ ਬਿਆਨਾ ਵਿਚ ਰੁਲ ਗਿਆ
ਹੈ। ਦੂਸਰੇ ਪਾਸੇ ਸਾਡੀਆਂ ਸੁਰੱਖਿਆ ਏਜੰਸੀਆਂ ਵੀ ਬਹੁਤੀ ਵਾਰ ਸੱਪ ਲੰਘਣ ਪਿੱਛੋ
ਲੀਕ ਹੀ ਪਿੱਟਦੀਆਂ ਹਨ ਅਤੇ ਦੂਤਵਾਸ ਅੱਗੋ ਸੁਰੱਖਿਆ ਹਟਾਉਣ ਨਾਲ ਜੇਕਰ ਕੋਈ
ਅਣਕਿਆਸੀ ਘਟਨਾ ਵਾਪਰ ਗਈ ਤਾਂ ਜ਼ਿੰਮੇਵਾਰੀ ਫੇਰ ਭਾਰਤ ਦੀ ਹੀ ਹੋਵੇਗੀ ਤੇ ਫੇਰ
ਗੋਲਮੋਲ ਬਿਆਨ ਸ਼ੁਰੂ ਹੋ ਜਾਣਗੇ।
ਬਲਜਿੰਦਰ ਸੰਘਾ
ਫੋਨ : 403-680-3212
sanghabal@yahoo.ca
|
20/12/2013 |
|
ਭਾਰਤੀ
ਨੇਤਾਵਾਂ ਦੇ ਦੇਵਯਾਨੀ ਮਾਮਲੇ ਵਿਚ ਤਰਕਹੀਣ ਅਤੇ ਭਾਵੁਕ ਬਿਆਨ
ਬਲਜਿੰਦਰ ਸੰਘਾ, ਕਨੇਡਾ |
ਗੱਲਾਂ
ਗੱਲਾਂ ‘ਚੋਂ ਨਿੱਕਲੀਆਂ ਗੱਲਾਂ
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ |
ਭਾਰਤੀ
ਸੰਗੀਤ ਦੀ ਵਿਲੱਖਣਤਾ
ਡਾ ਰਵਿੰਦਰ ਕੌਰ ਰਵੀ, ਪਟਿਆਲਾ |
ਮਾਂ
ਬੋਲੀ ਪੰਜਾਬੀ ਦੀ ਤਰਾਸਦੀ ਦਸ਼ਾ
ਕੌਂਸਲਰ ਮੋਤਾ ਸਿੰਘ, ਯੂ ਕੇ |
ਟਿੱਕਾ
ਭਾਈ ਦੂਜ
ਪਰਮ ਪਰੀਤ ਪਟਿਆਲਾ |
ਸਿੱਖ
ਇਤਿਹਾਸ ਦਾ ਅਹਿਮ ਦਿਹਾੜਾ ਦੀਵਾਲੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇਤਿਹਾਸਕ
ਦ੍ਰਿਸ਼ਟੀ ਤੋਂ ਦੀਵਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਦੀਵਾਲੀ
ਦਾ ਤਿਉਹਾਰ ਅਤੇ ਤੋਹਫ਼ੇ ਪਿਆਰ ਦਾ ਦੀਵਾ ਹਮੇਸ਼ਾ ਜਗਦਾ ਰਹੇ
ਭਵਨਦੀਪ ਸਿੰਘ ਪੁਰਬਾ, ਮੋਗਾ |
ਕਿਉਂ
ਡੋਲ ਰਿਹਾ ਹੈ ਭਾਰਤੀ ਲੋਕਰਾਜ ਦਾ ਚਰਚਿਤ ਚੌਥਾ ਥੰਮ?
ਗੁਰਮੀਤ ਸਿੰਘ ਪਲਾਹੀ, ਫਗਵਾੜਾ |
ਖੂਹ
ਦਾ ਚੱਕ
ਜਸਵਿੰਦਰ ਸਿੰਘ “ਰੁਪਾਲ”, ਲੁਧਿਆਣਾ- |
ਦਿੱਲੀ
ਵਿਧਾਨ ਸਭਾ ਚੋਣਾਂ : ਸੰਭਾਵਤ ਸਿੱਖ ਉਮੀਦਵਾਰ ਆਪਣੀਆਂ ਗੋਟੀਆਂ ਬਿਠਾਣ ਲਈ
ਸਰਗਰਮ
ਜਸਵੰਤ ਸਿੰਘ ‘ਅਜੀਤ’,
ਦਿੱਲੀ |
ਗੀਲੀ
ਮੁੰਡੀ ਮੈਮੋਰੀਅਲ ਕਮਿਉਨਿਟੀ ਸਕੂਲ
ਕੌਂ. ਮੋਤਾ ਸਿੰਘ, ਯੂਕੇ |
ਸ਼ਹੀਦ
ਭਾਈ ਤਾਰੂ ਸਿੰਘ ਜੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
‘ਹੱਲੇ
ਹੈ ਸੁਰਮਾ ਗੁਆਚ ਗਈ ਸੁਰਮੇਦਾਨੀ’
ਲਾਡੀ ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ |
ਲੱਚਰ
ਗਾਇਕੀ ਤੇ ਪੱਤਰਕਾਰ......"ਨਾਲੇ ਨੱਚਦੀ ਤੇ ਨਾਲੇ ਘੁੰਢ ਕੱਢ ਕੇ"
ਮਨਦੀਪ ਸੁੱਜੋਂ, ਆਸਟ੍ਰੇਲੀਆ |
ਲਓ
ਬਈ ਸੱਜਣੋਂ! ਮੌਜ਼ੀ ਮੌਲਾਂ ਦੀ ਵੀ ਸੁਣੋ
ਜੋਗਿੰਦਰ ਸੰਘੇੜਾ, ਕਨੇਡਾ |
ਕੀ
ਦਾਗੀਆਂ ਤੋਂ ਮੁਕਤ ਹੋਵੇਗੀ ਸਿਆਸਤ ?
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਦਿੱਲੀ
ਯੂਨੀਵਰਸਿਟੀ ਬਨਾਮ ਪੰਜਾਬੀ ਭਾਸ਼ਾ ਵਿਵਾਦ
ਜਸਵੰਤ ਸਿੰਘ ‘ਅਜੀਤ’,
ਨਵੀਂ ਦਿੱਲੀ |
ਅੰਗਹੀਣ
‘ਭੋਲਾ’ ਬਣਿਆ ਸਾਬਤ ਸਰੀਰਾਂ ਦਾ ਰਾਹ ਦਸੇਰਾ !
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਉਤਰਾਖੰਡ
ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਕੁਦਰਤੀ
ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਜਾਗਰ ਸਿੰਘ, ਅਮਰੀਕਾ |
ਨਰਿੰਦਰ
ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ
ਸੁਰਾਂਆਂ
ਉਜਾਗਰ ਸਿੰਘ, ਅਮਰੀਕਾ |
ਅੰਮ੍ਰਿਤਧਾਰੀ
ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸ.
ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸਰਬਜੀਤ
ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੀੜਤਾਂ
ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਚੋਣਾ
ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ |
ਪੰਜਾਬੀ
ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ |
ਧਰਤੀ
ਦਾ ਦਿਨ
ਅਮਨਦੀਪ ਸਿੰਘ, ਅਮਰੀਕਾ |
ਸਰੋਵਰ
ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ |
20
ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਸਿੱਖ
ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵੇਸਵਾ
ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਵਿਸਾਖੀ
ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ |
"ਸਿੱਖ
ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ,
ਕਨੇਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ |
"ਓਹੋ
ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ
|
ਅੰਤਰਰਾਸ਼ਟਰੀ
ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ
ਹੀ ਪਵੇਗਾ ਗੁਰਮੀਤ ਪਲਾਹੀ,
ਫਗਵਾੜਾ
|
ਉੱਘੇ
ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ
|
ਯੂ.
ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ |
ਖੇਤ
ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
|
ਪਰਵਾਸੀ
ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ
|
ਰੱਬ
ਦੀ ਬਖਸ਼ਿਸ ਜਨਮੇਜਾ ਸਿੰਘ ਜੌਹਲ,
ਲੁਧਿਆਣਾ
|
ਛਿਟੀਆਂ
ਦੀ ਅੱਗ ਨਾ ਬਲੇ ਰਣਜੀਤ ਸਿੰਘ
ਪ੍ਰੀਤ, ਬਠਿੰਡਾ
|
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਆਤਮ
ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ |
6
ਜਨਵਰੀ ਬਰਸੀ‘ਤੇ
ਜਥੇਦਾਰ ਊਧਮ
ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸਦੀਵੀ
ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|