|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਨੇ
ਇਨ੍ਹਾਂ ਹੀ ਦਿਨਾਂ ਵਿੱਚ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਸਾਰੇ ਪਧੱਰਾਂ ਤੇ
ਅੰਮ੍ਰਿਤਧਾਰੀ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦਾ ਪ੍ਰਬੰਧ ਕਰੇਗੀ। ਇਸਦੇ ਨਾਲ ਹੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਆਪਣੇ ਪ੍ਰਬੰਧ ਹੇਠਲੇ
ਸਕੂਲਾਂ ਵਿੱਚ ਅੰਮ੍ਰਿਧਾਰੀ ਬਚਿਆਂ ਦੀ ਪੂਰੀ ਫੀਸ ਮਾਫ਼ ਕਰਨ ਦਾ ਐਲਾਨ ਕੀਤਾ ਹੈ।
ਇਨ੍ਹਾਂ ਐਲਾਨਾਂ ਨੂੰ ਲੈ ਕੇ ਸਿੱਖ ਬੁਧੀਜੀਵੀਆਂ ਵਲੋਂ ਕਈ ਸਵਾਲ ਖੜੇ ਕੀਤੇ ਜਾ
ਰਹੇ ਹਨ। ਉਨ੍ਹਾਂ ਵਲੋਂ ਜੋ ਸਭ ਤੋਂ ਵੱਡਾ ਸਵਾਲ ਉਠਾਇਆ ਜਾ ਰਿਹਾ ਹੈ ਉਹ ਇਹ ਹੈ
ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਬਖਸ਼ਿਸ਼ ਕਰਦਿਆਂ ਸਿੱਖਾਂ ਨੂੰ
ਨਾ ਤਾਂ ਕੋਈ ਲਾਲਚ ਦਿੱਤਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਕਿਸੀ ਤਰ੍ਹਾਂ ਦੀ ਕੋਈ
ਰਿਆਇਤ ਦੇਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਤਾਂ ਇਸਦੇ ਲਈ ਸੀਸ ਦੀ ਭੇਂਟ
ਮੰਗੀ ਸੀ। ਜਿਸਨੇ ਉਨ੍ਹਾਂ ਦੀ ਮੰਗ ਦੇ ਅਨੁਸਾਰ ਸੀਸ ਭੇਂਟ ਕੀਤਾ ਉਹੀ ਉਨ੍ਹਾਂ ਦੀ
ਬਖਸ਼ਿਸ਼, ਅੰਮ੍ਰਿਤ ਦੀ ਪ੍ਰਾਪਤੀ ਕਰਨ ਦਾ ਅਧਿਕਾਰੀ ਬਣ ਪਾਇਆ ਸੀ। ਇਸਦੇ ਨਾਲ ਹੀ
ਗੁਰੂ ਸਾਹਿਬ ਦੇ ਆਦੇਸ਼-ਅਨੁਸਾਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦਾ ਅਧਿਕਾਰੀ ਉਹੀ
ਹੈ, ਜੋ ਨਿਸ਼ਕਾਮ ਹੋ ਆਪਣਾ-ਆਪ ਗੁਰੂ-ਚਰਨਾਂ ਵਿੱਚ ਸਮਰਪਿਤ ਕਰਦਾ ਹੈ। ਇਨ੍ਹਾਂ
ਬੁਧੀਜੀਵੀਆਂ ਅਨੁਸਾਰ ਅਜਿਹੀ ਸਥਿਤੀ ਵਿੱਚ ਸ਼੍ਰੋਮਣੀ ਕਮੇਟੀ ਅਤੇ ਦਿੱਲੀ
ਗੁਰਦੁਆਰਾ ਕਮੇਟੀ, ਜੋ ਕਿ ਸਿੱਖਾਂ ਦੀਆਂ ਸਰਵੁੱਚ ਧਾਰਮਕ ਸੰਸਥਾਵਾਂ ਹਨ, ਦੇ
ਮੁਖੀਆਂ ਦਾ ਅੰਮ੍ਰਿਤਧਾਰੀ ਬੱਚਿਆਂ ਨੂੰ ਮੁਫ਼ਤ ਸਿਖਿਆ ਦੇਣ ਅਤੇ ਫੀਸ ਮਾਫ ਕਰਨ ਦਾ
ਲਾਲਚ ਦੇਣਾ, ਕੀ ਸਿੱਖ ਧਰਮ ਦੀਆਂ ਮਾਨਤਾਵਾਂ ਦੇ ਵਿਰੁਧ ਨਹੀਂ? ਉਨ੍ਹਾਂ ਵਲੋਂ
ਦੂਸਰਾ ਵੱਡਾ ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ ਕਿਸੇ ਬੱਚੇ ਜਾਂ ਉਸਦੇ
ਮਾਤਾ-ਪਿਤਾ ਵਲੋਂ ਮੁਫ਼ਤ ਸਿਖਿਆ ਦੀ ਰਿਆਇਤ ਹਾਸਲ ਕਰਨ ਦੀ ਲਾਲਸਾ ਵਿੱਚ ਬੱਚੇ ਦੇ
ਅੰਮ੍ਰਿਤਧਾਰੀ ਹੋਣ ਦਾ ਜੋ ਪ੍ਰਣ-ਪਤ੍ਰ ਦਿੱਤਾ ਜਾਇਗਾ, ਉਸ ਪ੍ਰਣ-ਪਤ੍ਰ ਦੀ ਕੀ
ਗਰੰਟੀ ਹੋਵੇਗੀ ਕਿ ਉਹ ਸੱਚਾਈ ’ਤੇ ਹੀ ਅਧਾਰਤ ਹੋਵੇਗਾ? ਉਨ੍ਹਾਂ ਵਲੋਂ ਇਹ ਸਵਾਲ
ਉਠਾਏ ਜਾਣ ਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ
ਤੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਨਿਯਮਾਂ ਅਨੁਸਾਰ ਹਰ
ਉਮੀਦਵਾਰ ਨੂੰ ਇਹ ਪ੍ਰਣ-ਪਤ੍ਰ ਦੇਣਾ ਹੁੰਦਾ ਹੈ ਕਿ ਉਹ ਅੰਮ੍ਰਿਤਧਾਰੀ ਹੈ ਅਤੇ
ਰਹਿਤ-ਮਰਿਆਦਾ ਦਾ ਪੂਰੀ ਤਰ੍ਹਾਂ ਪਾਲਣ ਕਰਦਾ ਚਲਿਆ ਆ ਰਿਹਾ ਹੈ। ਉਸਨੇ ਕਦੀ ਵੀ
ਰਹਿਤ ਮਰਿਆਦਾ ਦੇ ਪਾਲਣ ਵਿੱਚ ਕੋਤਾਹੀ ਨਹੀਂ ਕੀਤੀ। ਉਹ ਪੁਛਦੇ ਹਨ ਕਿ ਕੀ
ਸੱਚਮੁੱਚ ਹੀ ਉਨ੍ਹਾਂ ਸਾਰਿਆਂ ਦੇ ਪ੍ਰਣ-ਪਤ੍ਰ ਸੱਚਾਈ ਪੁਰ ਅਧਾਰਤ ਹੁੰਦੇ ਹਨ? ਕੀ
ਜ. ਮੱਕੜ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀ ਸੀਨੇ ’ਤੇ ਹੱਥ ਰਖ ਕੇ ਇਹ
ਦਾਅਵਾ ਕਰ ਸਕਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ
ਕਮੇਟੀ ਦੇ ਚੁਣੇ ਗਏ ਉਨ੍ਹਾਂ ਸਮੇਤ ਸਾਰੇ ਹੀ ਮੈਂਬਰ ਅਤੇ ਅਹੁਦੇਦਾਰ ਚੋਣਾਂ
ਦੌਰਾਨ ਦਾਖਲ ਕੀਤੇ ਗਏ ਪ੍ਰਣ-ਪਤ੍ਰਾਂ ਦੀ ਕਸੌਟੀ ਪੁਰ ਪੂਰੇ ਉਤਰਦੇ ਹਨ? ਜੇ ਉਹ
ਅਜਿਹਾ ਦਾਅਵਾ ਨਹੀਂ ਕਰ ਸਕਦੇ ਤਾਂ ਇਹ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ
ਮੁਫ਼ਤ ਵਿਦਿਆ ਪ੍ਰਾਪਤੀ ਦੇ ਲਾਲਚ ਵਿੱਚ ਬੱਚੇ ਦੇ ਅੰਮ੍ਰਿਤਧਾਰੀ ਹੋਣ ਦਾ ਜੋ
ਪ੍ਰਣ-ਪਤ੍ਰ ਦਾਖਲ ਕੀਤਾ ਜਾਇਗਾ, ਉਹ ਸੱਚਾਈ ਪੁਰ ਹੀ ਅਧਾਰਤ ਹੋਵੇਗਾ?
ਇਸਦੇ ਨਾਲ ਹੀ ਕੁਝ ਬੁਧੀਜੀਵੀਆਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ
ਸਿੱਖੀ ਦੀਆਂ ਮਾਨਤਾਵਾਂ ਦੇ ਅਨੁਸਾਰ ਵੀ ਨਹੀਂ, ਇਸਨੂੰ ਸਿੱਖੀ ਦੀਆਂ ਮਾਨਤਾਵਾਂ
ਦੇ ਅਧੀਨ ਵਿਤਕਰੇ ਭਰਿਆ ਹੀ ਮੰਨਿਆ ਜਾਇਗਾ। ਉਨ੍ਹਾਂ ਅਨੁਸਾਰ ਸਿੱਖ ਧਰਮ ਦੀਆਂ
ਮਾਨਤਾਵਾਂ ਅਤੇ ਪਰੰਪਰਾਵਾਂ ਅਨੁਸਾਰ ਲੋੜਵੰਦ, ਭਾਵੇਂ ਕਿਸੇ ਵੀ ਧਰਮ ਜਾਂ
ਫਿਰਕੇ-ਜਾਤੀ ਨਾਲ ਸਬੰਧ ਰਖਦਾ ਹੋਵੇ, ਸਹਾਇਤਾ ਪ੍ਰਾਪਤ ਕਰਨ ਦਾ ਅਧਿਕਾਰੀ ਹੈ।
ਇਨ੍ਹਾਂ ਬੁਧੀਜੀਵੀਆਂ ਅਨੁਸਾਰ ਲੋੜਵੰਦ ਪਰਿਵਾਰਾਂ ਨਾਲ ਸਬੰਧ ਰਖਦੇ ਅੰਮ੍ਰਿਤਧਾਰੀ
ਬਚਿਆਂ ਨੂੰ ਵਿਦਿਆ ਪ੍ਰਾਪਤੀ ਵਿੱਚ ਰਿਆਇਤ ਦਿੱਤਾ ਜਾਣਾ ਗਲਤ ਨਹੀਂ, ਪ੍ਰੰਤੂ
ਸਾਰੇ ਅੰਮ੍ਰਿਤਧਾਰੀ ਬਚਿਆਂ ਨੂੰ ਇਹ ਰਿਆਇਤ ਦਿੱਤਾ ਜਾਣਾ ਸਿੱਖੀ ਦੀਆਂ ਮਾਨਤਾਵਾਂ
ਦੇ ਵਿਰੁਧ ਅਤੇ ਲੋੜਵੰਦ ਪਰਿਵਾਰਾਂ ਦੇ ਬਚਿਆਂ ਨਾਲ ਅਨਿਆਇ ਹੋਵੇਗਾ।
ਸ. ਸਰਨਾ ਦਾ ਉਤਸਾਹ ਵਧਿਆ ਅਤੇ ਆਤਮ-ਵਿਸ਼ਵਾਸ ਮੁੜਿਆ : ਦਿੱਲੀ ਗੁਰਦੁਆਰਾ ਚੋਣਾਂ
ਵਿੱਚ ਹੋਈ ਭਾਰੀ ਹਾਰ ਦੇ ਫਲਸਰੂਪ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ ਦੇ
ਜਿਸ ਆਤਮ-ਵਿਸ਼ਵਾਸ ਨੂੰ ਭਾਰੀ ਚੋਟ ਪਹੁੰਚੀ ਸੀ ਅਤੇ ਜਿਸਦੇ ਚਲਦਿਆਂ ਉਨ੍ਹਾਂ ਦਾ
ਉਤਸਾਹ ਠੰਡਾ ਪੈ ਗਿਆ ਵਿਖਾਈ ਦੇਣ ਲਗਾ ਸੀ, ਉਹ ਪਿਛਲੇ ਦਿਨੀਂ ਉਸ ਸਮੇਂ ਮੁੜ
ਵਾਪਸ ਆ ਗਿਆ ਵਿਖਾਈ ਦੇਣ ਲਗਾ, ਜਦੋਂ ਉਨ੍ਹਾਂ ਵਲੋਂ ਥੋੜੇ ਸਮੇਂ ਦੇ ਨੋਟਿਸ ਤੇ
ਬੁਲਾਈ ਗਈ ਪਾਰਟੀ ਮੀਟਿੰਗ ਵਿੱਚ ਉਨ੍ਹਾਂ ਦੀ ਆਸ ਤੋਂ ਕਿਤੇ ਬਹੁਤ ਹੀ ਵਧੇਰੇ ਵਡਾ
ਇਕੱਠ ਹੋਇਆ। ਉਹ ਵੀ ਉਸ ਸਮੇਂ, ਜਦੋਂ ਕਿ ਕੁਝ ਦਿਨ ਪਹਿਲਾਂ ਹੀ ਇਹ ਖਬਰ ਆ ਚੁਕੀ
ਸੀ, ਕਿ ਦਲ ਕੇ ਗੁਰਦੁਆਰਾ ਕਮੇਟੀ ਦੇ ਅੱਠ ਮੈਂਬਰਾਂ ਵਿਚੋਂ ਪੰਜ ਮੈਂਬਰ,
ਵਿਸ਼ਵਾਸਘਾਤ ਕਰ ਦਲ ਨੂੰ ਪਿੱਠ ਵਿਖਾ ਗਏ ਹਨ। ਇਸ ਬੈਠਕ ਦੀ ਸਫਲਤਾ ਇਸ ਗਲ ਦਾ ਵੀ
ਸੰਕੇਤ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਭਾਰੀ ਬਹੁਮਤ ਪ੍ਰਾਪਤ ਕਰ ਗੁਰਦੁਆਰਾ
ਕਮੇਟੀ ਦੀ ਸੱਤਾ ਪੁਰ ਕਾਬਜ਼ ਤਾਂ ਹੋ ਗਿਆ ਹੈ, ਪਰ ਉਸਦੇ ਮੁੱਖੀ ਬੀਤੇ ਤਿੰਨ
ਮਹੀਨਿਆਂ ਦੇ ਸਮੇਂ ਵਿੱਚ ਕੋਈ ਵੀ ਅਜਿਹਾ ਕੰਮ ਕਰ ਵਿਖਾਣ ਵਿੱਚ ਸਫਲ ਨਹੀਂ ਹੋ
ਸਕੇ ਜਿਸਦੇ ਸਹਾਰੇ ਉਹ ਦਿੱਲੀ ਦੇ ਸਿੱਖਾਂ ਵਲੋਂ ਆਪਣੇ ਪ੍ਰਤੀ ਪ੍ਰਗਟ ਕੀਤੇ ਗਏ
ਵਿਸ਼ਵਾਸ ਨੂੰ ਬਣਾਈ ਰਖ ਸਕਦੇ। ਇਸ ਸਮੇਂ ਵਿੱਚ ਉਨ੍ਹਾਂ ਦੀ ਜੋ ਕਾਰਗੁਜ਼ਾਰੀ
ਸਾਹਮਣੇ ਆਈ ਹੈ ਉਸਤੋਂ ਤਾਂ ਇਉਂ ਜਾਪਦਾ ਹੈ, ਜਿਵੇਂ ਉਹ ਇਹ ਮੰਨ ਕੇ ਚਲ ਰਹੇ ਹਨ
ਕਿ ਪਿਛਲੇ ਪ੍ਰਬੰਧਕਾਂ ਨੇ ਜੋ ਵੀ ਕੰਮ ਜਾਂ ਫੈਸਲੇ ਕੀਤੇ ਹਨ ਉਹ ਸਾਰੇ ਹੀ ਗਲਤ
ਸਨ ਇਸਲਈ ਉਨ੍ਹਾਂ ਨੂੰ ਬਦਲ ਕੇ ਹੀ ਉਹ ਸਿੱਖਾਂ ਦਾ ਆਪਣੇ ਪ੍ਰਤੀ ਵਿਸ਼ਵਾਸ ਬਣਾਈ
ਰਖ ਸਕਦੇ ਹਨ।
ਦੂਸਰੇ ਪਾਸੇ ਵੇਖਿਆ ਜਾਏ ਤਾਂ ਗੁਰਦੁਆਰਾ ਚੋਣਾਂ ਵਿੱਚ ਹੋਈ ਭਾਰੀ ਹਾਰ ਦੇ ਚਾਰ
ਮਹੀਨਿਆਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਹੋਈ ਪਹਿਲੀ ਬੈਠਕ ਵਿੱਚ ਆਸ
ਤੋਂ ਕਿਤੇ ਬਹੁਤ ਹੀ ਵੱਡਾ ਹੋਇਆ ਇਕੱਠ ਵੇਖ ਅਤੇ ਇਹ ਮਹਿਸੂਸ ਕਰ ਕਿ ਦਲ ਦੀ ਹੋਈ
ਭਾਰੀ ਹਾਰ ਦੇ ਬਾਅਦ ਵੀ ਰਾਜਧਾਨੀ ਦੇ ਆਮ ਸਿੱਖ ਉਨ੍ਹਾਂ ਨਾਲ ਖੜੇ ਹਨ, ਦਲ ਦੇ
ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਉਤਸਾਹਿਤ ਹੋਣਾ
ਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਮੁੜ ਆਉਣਾ ਸੁਭਾਵਕ ਹੀ ਹੈ।
ਪ੍ਰੰਤੂ ਉਨ੍ਹਾਂ ਨੂੰ ਮਿਲੇ ਇਸ ਉਤਸਾਹ ਅਤੇ ਮੁੜੇ ਆਤਮ-ਵਿਸ਼ਵਾਸ ਨੂੰ ਸੰਭਾਲ ਕੇ
ਰਖਣਾ ਹੋਵੇਗਾ, ਕਿਉਂਕਿ ਉਨ੍ਹਾਂ ਦੇ ਸਾਹਮਣੇ ਅਜੇ ਲੰਮਾਂ ਸਫਰ ਬਾਕੀ ਹੈ। ਇਸ
ਸਮੇਂ ਵਿੱਚ ਉਨ੍ਹਾਂ ਨੂੰ ਕੇਵਲ ਆਮ ਸਿੱਖਾਂ ਨਾਲ ਸੰਪਰਕ ਹੀ ਨਹੀਂ ਬਣਾਈ ਰਖਣਾ
ਹੋਵੇਗਾ, ਸਗੋਂ ਉਨ੍ਹਾਂ ਦੇ ਦੁਖ-ਸੁੱਖ ਵਿੱਚ ਸ਼ਾਮਲ ਹੁੰਦਿਆਂ ਰਹਿਣ ਅਤੇ ਉਨ੍ਹਾਂ
ਦੀਆਂ ਸਮਸਿਆਵਾਂ ਨੂੰ ਹਲ ਕਰਵਾਣ ਲਈ ਹੱਥ-ਪੈਰ ਮਾਰਦਿਆਂ ਰਹਿਣਾ ਵੀ ਹੋਵੇਗਾ।
ਉਨ੍ਹਾਂ ਦੀ ਸੋਚ ਅਤੇ ਫੈਸਲਾ ਕਰਨ ਦੀ ਸਮਰਥਾ ਦੀ ਪ੍ਰੀਖਿਆ ਇਸੇ ਵਰ੍ਹੇ
ਨਵੰਬਰ-ਦਸੰਬਰ ਵਿੱਚ ਉਸ ਸਮੇਂ ਹੋਣ ਜਾ ਰਹੀ ਹੈ, ਜਦੋਂ ਕਿ ਦਿੱਲੀ ਵਿਧਾਨਸਭਾ
ਦੀਆਂ ਆਮ ਚੋਣਾਂ ਹੋਣੀਆਂ ਹਨ। ਉਸ ਸਮੇਂ ਉਨ੍ਹਾਂ ਸਾਹਮਣੇ ਇੱਕ ਪਾਸੇ ਉਹ ਕਾਂਗ੍ਰਸ
ਹੋਵੇਗੀ ਜਿਸਨੇ ਇਸੇ ਵਰ੍ਹੇ ਹੋਈਆਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ, ਬੀਤੇ ਲਗਭਗ
ਪੰਦ੍ਰਾਂਹ ਵਰ੍ਹਿਆਂ ਤੋਂ ਵੀ ਵੱਧ ਸਮੇਂ ਤਕ ਦਿੱਤੇ ਗਏ ਸਹਿਯੋਗ ਦਾ ਸਿਲਾ
ਵਿਸ਼ਵਾਸਘਾਤ ਦੇ ਰੂਪ ਵਿੱਚ ਦਿੱਤਾ ਹੈ ਅਤੇ ਦੂਸਰੇ ਪਾਸੇ ਉਹ ਭਾਜਪਾ ਹੋਵੇਗੀ,
ਜਿਸਨੇ 1984 ਦੇ ਨਾਂ ਤੇ ਸਿੱਖ-ਭਾਵਨਾਵਾਂ ਦਾ ਲਗਾਤਾਰ ਸ਼ੋਸ਼ਣ ਹੀ ਕੀਤਾ ਹੈ।
...ਅਤੇ ਅੰਤ ਵਿੱਚ : ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਪ੍ਰਦੇਸ਼ ਕਾਂਗ੍ਰਸ ਅਤੇ
ਦਿੱਲੀ ਸਰਕਾਰ ਦੇ ਨਿਕਟ ਸੂਤ੍ਰਾਂ ਤੋਂ ਮਿਲੇ ਸੰਕੇਤਾਂ ਤੋਂ ਪਤਾ ਚਲਦਾ ਹੈ ਕਿ
ਦਿੱਲੀ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਹੀ ਦਿੱਲੀ ਦੇ ਇੱਕ ਧਨ-ਕੁਬੇਰ ਸਿੱਖ ਅਤੇ
ਦਿੱਲੀ ਸਰਕਾਰ ਦੇ ਇੱਕ ਸੀਨੀਅਰ ਮੰਤ੍ਰੀ ਵਿਚਕਾਰ, ਸ਼੍ਰੋਮਣੀ ਅਕਾਲੀ ਦਿੱਲੀ ਦੇ
ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਨੁਕਰੇ ਲਾ
ਦੇਣ ਦੇ ਉਦੇਸ਼ ਨਾਲ ਆਪਸੀ ਸਹਿਮਤੀ ਬਣ ਗਈ ਹੋਈ ਸੀ। ਦਸਿਆ ਗਿਆ ਹੈ ਕਿ ਇਸ
ਆਪਸੀ ਸਹਿਮਤੀ ਵਿੱਚ ਇਹ ਰਣਨੀਤੀ ਬਣਾਈ ਗਈ ਸੀ ਕਿ ਗੁਰਦੁਆਰਾ ਚੋਣਾਂ ਵਿੱਚ
ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਬਹੁਮਤ ਜਾਂ ਇਤਨੀਆਂ ਸੀਟਾਂ ਤਾਂ ਮਿਲ ਹੀ
ਜਾਣਗੀਆਂ, ਜਿਸਦੇ ਸਹਾਰੇ ਉਸ ਧਨ-ਕੁਬੇਰ ਸਿੱਖ ਨੂੰ ਗੁਰਦੁਆਰਾ ਕਮੇਟੀ ਵਿੱਚ
ਮੈਂਬਰ ਵਜੋਂ ਨਾਮਜ਼ਦ ਕਰਵਾ ਲਿਆ ਜਾ ਸਕੇ, ਉਸ ਪਿਛੋਂ ਤਿਕੜਮ ਲੜਾ ਸ. ਸਰਨਾ ਦੀ
ਬਜਾਏ ਉਸਨੂੰ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਵਾ ਲਿਆ ਜਾਇਗਾ। ਇਨ੍ਹਾਂ ਹੀ
ਸੂਤ੍ਰਾਂ ਅਨੁਸਾਰ ਇਸ ‘ਰਣਨੀਤੀ’ ਦੀ ਉਸ ਸਮੇਂ ਹਵਾ ਨਿਕਲ ਗਈ, ਜਦੋਂ ਇੱਕ
ਵਿਚੌਲੀਏ ਰਾਹੀਂ ਦਿੱਲੀ ਸਰਕਾਰ ਅਤੇ ਪ੍ਰਦੇਸ਼ ਕਾਂਗ੍ਰਸ ਵਿੱਚ ਪ੍ਰਭਾਵਸ਼ਾਲੀ ਮੰਨੇ
ਜਾਂਦੇ ਇੱਕ ਕਾਂਗ੍ਰਸੀ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ
ਮੁੱਖੀ ਵਿੱਚ ਹੋਈ ‘ਗੁਪਤ’ ਮੁਲਾਕਾਤ ਵਿੱਚ ਇਹ ਫੈਸਲਾ ਹੋ ਗਿਆ ਕਿ ਦਿੱਲੀ
ਗੁਰਦੁਆਰਾ ਚੋਣਾਂ ਵਿੱਚ ਕਾਂਗ੍ਰਸ ਸਰਕਾਰ ਅਤੇ ਕਾਂਗ੍ਰਸ ਪਾਰਟੀ ਸ਼੍ਰੋਮਣੀ ਅਕਾਲੀ
ਦਲ (ਬਾਦਲ) ਨੂੰ ਖੁਲ੍ਹ ਖੇਡਣ ਵਿੱਚ ਅਪ੍ਰਤੱਖ ਸਹਿਯੋਗ ਕਰੇਗੀ ਅਤੇ ਬਦਲੇ ਵਿੱਚ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਇੱਕ ਗੁਟ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ
ਕਾਂਗ੍ਰਸ ਨੂੰ ਅਪ੍ਰਤੱਖ ਸਹਿਯੋਗ ਕਰੇਗਾ।
Jaswant Singh Ajit, 64-C, U & V / B,
Shalimar Bagh, DELHI-11 00 88
Mobile : +91 98 68 91 77 31
jaswantsinghajit@gmail.com
|
ਅੰਮ੍ਰਿਤਧਾਰੀ
ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸ.
ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸਰਬਜੀਤ
ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੀੜਤਾਂ
ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਚੋਣਾ
ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ |
ਪੰਜਾਬੀ
ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ |
ਧਰਤੀ
ਦਾ ਦਿਨ
ਅਮਨਦੀਪ ਸਿੰਘ, ਅਮਰੀਕਾ |
ਸਰੋਵਰ
ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ |
20
ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਸਿੱਖ
ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵੇਸਵਾ
ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਵਿਸਾਖੀ
ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ |
"ਸਿੱਖ
ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ,
ਕਨੇਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ |
"ਓਹੋ
ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ
|
ਅੰਤਰਰਾਸ਼ਟਰੀ
ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ
ਹੀ ਪਵੇਗਾ ਗੁਰਮੀਤ ਪਲਾਹੀ,
ਫਗਵਾੜਾ
|
ਉੱਘੇ
ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ
|
ਯੂ.
ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ |
ਖੇਤ
ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
|
ਪਰਵਾਸੀ
ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ
|
ਰੱਬ
ਦੀ ਬਖਸ਼ਿਸ ਜਨਮੇਜਾ ਸਿੰਘ ਜੌਹਲ,
ਲੁਧਿਆਣਾ
|
ਛਿਟੀਆਂ
ਦੀ ਅੱਗ ਨਾ ਬਲੇ ਰਣਜੀਤ ਸਿੰਘ
ਪ੍ਰੀਤ, ਬਠਿੰਡਾ
|
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਆਤਮ
ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ |
6
ਜਨਵਰੀ ਬਰਸੀ‘ਤੇ
ਜਥੇਦਾਰ ਊਧਮ
ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸਦੀਵੀ
ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|