|
ਰਣਜੀਤ ਸਿੰਘ ਪ੍ਰੀਤ
|
ਪੰਜਾਬੀ ਖੇਡ ਸਹਿਤ ਅਤੇ ਬਾਲ ਸਾਹਿਤ ਨਾਲ ਸਾਢੇ ਚਾਰ ਦਹਾਕਿਆਂ ਤੋਂ ਜੁੜੇ, ਸਟੇਟ
ਐਵਾਰਡੀ, 23 ਕਿਤਾਬਾਂ ਦੇ ਲੇਖਕ, 2600 ਤੋਂ ਵੱਧ ਪੰਜਾਬੀ, ਹਿੰਦੀ, ਇੰਗਲਿਸ਼,
ਸ਼ਾਹਲਿਪੀ ਵਿੱਚ ਰਚਨਾਵਾਂ ਅਖ਼ਬਾਰਾਂ-ਰਸਾਲਿਆਂ ਵਿੱਚ ਛਪਵਾਉਣ ਵਾਲੇ, ਸੇਵਾ ਮੁਕਤ
ਸਿੱਖਿਆ ਅਫਸਰ, ਤਿੰਨ ਐਮ ਏ, ਐਮ ਐੱਡ, ਆਨਰਜ਼ ਇਨ ਪੰਜਾਬੀ ਤੱਕ ਦੀ ਪੜਾਈ ਕਰਨ
ਵਾਲੇ, ਕਈ ਦਰਜਨ ਮਾਣ-ਸਨਮਾਨ , ਪ੍ਰਸੰਸ਼ਾ ਪੱਤਰ ਪ੍ਰਾਪਤ ਕਰਤਾ, ਫ਼ਿਲਮਾਂ ਦੇ
ਗੀਤਕਾਰ, ਹਰਮਨ ਰੇਡੀਓ ਤੋਂ ਹਰ ਹਫ਼ਤੇ 15 ਮਿੰਟ ਦਾ ਖੇਡ ਪ੍ਰੋਗਰਾਮ ਪੇਸ਼ ਕਰਨ
ਵਾਲੇ, ਪੰਜਾਬੀਆਂ ਦੀ ਮਾਣ ਮੱਤੀ ਸ਼ਖ਼ਸ਼ੀਅਤ ਰਣਜੀਤ ਸਿੰਘ ਪ੍ਰੀਤ ਨਾਲ ਸਬੰਧਤ ਵਿਸ਼ੇਸ
ਪ੍ਰੋਗਰਾਮ ਦੂਰਦਰਸ਼ਨ ਪੰਜਾਬੀ ਤੋਂ ਕੱਲ ਐਤਵਾਰ ਨੂੰ “ਉਮਰਾਂ
ਦੇ ਪੈਂਡੇੂ “ ਪ੍ਰੋਗਰਾਮ ਤਹਿਤ ਸਵੇਰੇ 9.15 ਵਜੇ ਪ੍ਰਸਾਰਿਤ ਹੋ ਰਿਹਾ ਹੈ ।
ਇਸ ਦੀ ਰਿਕਾਰਡਿੰਗ ਸ਼ੁਕਰਵਾਰ ਨੂੰ ਉਹਨਾਂ ਦੇ ਨਿਵਾਸ ਪ੍ਰੀਤ ਆਲ੍ਹਣਾ
ਵਿਖੇ ਡੀ ਡੀ ਪੰਜਾਬੀ ਤੋਂ ਵਿਸ਼ੇਸ਼ ਤੌਰ ‘ਤੇ ਆਈ ਵਿਸ਼ੇਸ਼ ਟੀਮ ਨੇ 7
ਘੰਟਿਆਂ ਤੱਕ ਸ਼ੂਟਿੰਗ ਕੀਤੀ। ਰਿਕਾਰਡਿੰਗ ਸਮੇ ਟੀਮ ਮੁਖੀ ਰੂਪ ਮਿੱਠਾਪੁਰੀਆ ਨੇ
ਆਪਣੇ ਪ੍ਰਤੀਕ੍ਰਮ ਵਿੱਚ ਕਿਹਾ ਕਿ ਇੱਕ ਵੀਲ ਚੇਅਰ ਉੱਤੇ ਵਿਚਰਨ ਵਾਲੇ ਹਿੰਮਤੀ
ਇਨਸਾਨ ਦੀ ਏਨੀ ਉਚੀ ਪ੍ਰਵਾਜ਼ ਨੂੰ ਮੈ ਸਲਿਊਟ ਕਰਦਾ ਹਾਂ, ਪ੍ਰੀਤ ਨੇ ਪੁੱਛੇ ਗਏ
ਸੁਆਲਾਂ ਦੇ ਜੋ ਜਵਾਬ ਦਿੱਤੇ ਹਨ, ਉਹਨਾਂ ਵਿੱਚ ਸਾਹਿਤਕ ਟੱਚ ਦੀ ਝਲਕ ਵਿਸ਼ੇਸ਼
ਜ਼ਿਕਰਯੋਗ ਰਹੀ ਹੈ। ਇਸ ਸਮੇ ਨਾਨਕ ਨੀਰ ਨੇ ਕਿਹਾ ਕਿ ਪ੍ਰੀਤ ਕੁਲ ਵਕਤੀ ਕਲਮਕਾਰ
ਹੈ, ਭਾਵੇਂ ਇਹਨਾਂ ਨੇ ਜ਼ਿੰਦਗੀ ਇੱਕ ਪੂਰੇ ਤੰਦਰੁਸਤ ਮਨੁੱਖ ਵਾਗੂ ਜਿਓਂ ਕਿ ਨਹੀਂ
ਵੇਖੀ। ਪਰ ਸੰਘਰਸ਼ਮਈ ਜੀਵਨ ਦਾ ਪੱਲਾ ਕਦੇ ਨਹੀਂ ਛੱਡਿਆ। ਪ੍ਰੀਤ ਦੀ ਜੀਵਨਗਾਥਾ
ਤੰਦਰੁਸਤ ਵਿਅਕਤੀਆਂ ਲਈ ਵੰਗਾਰ ਅਤੇ ਅਪਾਹਜਾਂ ਲਈ ਚਾਨਣ ਮੁਨਾਰੇ ਵਾਂਗ ਹੈ।
ਪ੍ਰੀਤ ਨੂੰ ਇਤਿਹਾਸ ਦੇ ਪੰਨੇ ਕਦੇ ਵੀ ਭੁਲਾ ਨਹੀ ਸਕਦੇ ਇਹ ਪੰਜਾਬੀਆਂ ਦੀ ਰਗ ਰਗ
ਵਿੱਚ ਵਾਸਾ ਕਰ ਚੁੱਕਿਆ ਹੈ।
ਇਸ ਮੌਕੇ ਪ੍ਰੀਤ ਦੀ ਨਵੀਂ ਆਈ ਕਿਤਾਬ ਓਲੰਪਿਕ ਖੇਡਾਂ ਵਿੱਚ ਹਾਕੀ ਦਾ
ਸਫ਼ਰ ਵੀ ਲੋਕ ਅਰਪਣ ਕੀਤੀ ਗਈ ।
|