|
|
|
ਗੱਲਾਂ ਗੱਲਾਂ ‘ਚੋਂ ਨਿੱਕਲੀਆਂ ਗੱਲਾਂ
ਮਨਦੀਪ ਖੁਰਮੀ ਹਿੰਮਤਪੁਰਾ,
ਇੰਗਲੈਂਡ |
|
|
“ਜੇ ਕਾਜ਼ੀ ਸਬਕ ਨਾ ਦੇਊ, ਮੁੰਡਾ ਤਾਂ ਨੀ ਰੱਖ ਲਊ”
ਕ੍ਰਿਕਟ ਜਗਤ ਤੋਂ ਸੰਨਿਆਸ ਲੈਣ ਵਾਲੇ ਪ੍ਰਸਿੱਧ ਖਿਡਾਰੀ ਸਚਿਨ ਤੇਂਦੁਲਕਰ ਨੂੰ
ਭਾਰਤ ਰਤਨ ਦਾ ਐਵਾਰਡ ਕੀ ਦਿੱਤਾ ਕਿ ਪੂਰੇ ਦੇਸ਼ ਦੇ ਕਹਿੰਦੇ ਕਹਾਉਂਦੇ ਨੇਤਾ ਲੋਕ
ਵੀ ਆਪੋ ਆਪਣੀ ਪੀਪਣੀ ਵਜਾਉਂਦੇ ਨਜ਼ਰ ਆਏ। ਬਿਨਾਂ ਸ਼ੱਕ ਕਿ ਹਾਕੀ ਦੇ ਜਾਦੂਗਰ
ਵਜੋਂ ਜਾਣੇ ਜਾਂਦੇ ਧਿਆਨ ਚੰਦ ਨੂੰ ਅੱਖੋਂ ਪ੍ਰੋਖੇ ਕੀਤਾ ਗਿਆ ਪਰ ਇਹ ਮੰਨ ਕੇ
ਚੱਲਣਾ ਚਾਹੀਦੈ ਕਿ “ਸਿਰ ਖੜ੍ਹੇ ਦਾ ਹੀ ਖਾਲਸਾ ਹੁੰਦੈ” ਤੇ ਸਦਾ ਚੜ੍ਹਦੇ ਸੂਰਜ
ਨੂੰ ਹੀ ਸਲਾਮਾਂ ਹੁੰਦੀਆਂ ਹਨ। ਸਚਿਨ ਨੂੰ ਐਵਾਰਡ ਮਿਲਣਸਾਰ ਹੀ ਸਾਬਕਾ ਪ੍ਰਧਾਨ
ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਦੇਣ ਦੀ ਚਰਚਾ ਕੀ ਛਿੜੀ ਕਿ ਸਾਡੇ
ਪੰਜਾਬ ਦੇ ਸਿੱਖਿਆ ਮੰਤਰੀ ਸਾਹਿਬ ਨੇ ਬਿਆਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸਾਬਿ
ਨੂੰ ਭਾਰਤ ਰਤਨ ਦੇਣ ਦੀ ਸਿ਼ਫਾਰਿਸ਼ ਕਰ ਧਰੀ। ਸਿਆਣੇ ਕਹਿੰਦੇ ਹਨ ਕਿ “ਜੇ ਕਾਜ਼ੀ
ਸਬਕ ਨਾ ਦੇਊ, ਮੁੰਡਾ ਤਾਂ ਨੀ ਰੱਖ ਲਊ” ਸੋ ਮੰਗਣ ‘ਚ ਕੀ ਹਰਜ਼ ਹੈ।
ਇੱਕ ਪਾਸੇ ਤਾਂ ਓਹ ਲੋਕ ਹਨ ਜਿਹਨਾਂ ਦੀ ਮਰਨ ਵੇਲੇ ਵੀ ਇਹੀ ਚਾਹਨਾ ਹੁੰਦੀ ਹੈ
ਕਿ ਆਉਣ ਵਾਲੀਆਂ ਪੁਸ਼ਤਾ ਲਈ ਧਨ ਕਿਵੇਂ ਜੋੜਿਆ ਜਾਵੇ ਬਸ਼ਰਤੇ ਕਿ ਉਹ ਧਨ ਠੱਗੀਆਂ
ਠੋਰੀਆਂ ਨਾਲ ਹੀ ਜੁੜੇ। ਪਰ ਦੂਸਰੇ ਪਾਸੇ ਸੂਰਤ ਦੇ ਰਹਿਣ ਵਾਲੇ 97 ਸਾਲਾ ਨਰੋਤਮ
ਭਾਈ ਤੇ ਉਸਦੀ 87 ਸਾਲਾ ਪਤਨੀ ਲਕਸ਼ਮੀ ਵਰਗੇ ਵੀ ਹਨ ਜਿਹਨਾਂ ਨੇ ਆਪਣੀ 180 ਕਰੋੜ
ਕੀਮਤ ਦੀ ਜ਼ਮੀਨ ਜੂਨ ਮਹੀਨੇ ਸ਼ਹਿਰ ਦੇ ਕਈ ਸਕੂਲਾਂ ਅਤੇ ਧਾਰਮਿਕ ਸੰਸਥਾਵਾਂ ਨੂੰ
ਦਾਨ ਕਰ ਦਿੱਤੀ। ਸੂਰਤ ਦੇ ਅਮੀਰ ਇਲਾਕੇ ਅਡਾਜਨ ਦੇ ਨਿਵਾਸੀ ਦਾਲੀਆ ਜੋੜੇ ਨੇ ਇਸ
ਫੈਸਲੇ ਤੋਂ ਬਾਦ ਬ੍ਰਿਧ ਆਸ਼ਰਮ ਨੂੰ ਆਪਣਾ ਰੈਣ ਬਸੇਰਾ ਬਣਾਇਆ ਹੈ। ਬਾਕੀ ਦੀ
ਜਿੰਦਗੀ ਸਨਮਾਨ ਸਹਿਤ ਜਿਉਣ ਦੀ ਇੱਛਾ ਰੱਖਣ ਵਾਲੇ ਇਸ ਜੋੜੇ ਨੇ ਕਿਹਾ ਹੈ ਕਿ
ਉਹਨਾਂ ਦੀ ਅੰਤਿਮ ਯਾਤਰਾ ਬ੍ਰਿਧ ਆਸ਼ਰਮ ਵਿੱਚੋਂ ਹੀ ਨਿੱਕਲੇ। ਮਰਨ ਉਪਰੰਤ
ਸ਼ਮਸ਼ਾਨਘਾਟ ਕਮੇਟੀ ਵੱਲੋਂ ਕੋਈ ਸਮੱਸਿਆ ਪੈਦਾ ਨਾ ਕੀਤੀ ਜਾਵੇ, ਇਸ ਹੱਲ ਲਈ
ਉਹਨਾਂ ਨੇ ਹੁਣੇ ਹੀ 50 ਹਜਾਰ ਰੁਪਏ ਐਡਵਾਂਸ ਜਮ੍ਹਾ ਕਰਵਾ ਦਿੱਤੇ ਹਨ। ਹੁਣ
ਸੋਚਣਾ ਤੁਹਾਡਾ ਕੰਮ ਹੈ ਕਿ ਭਾਰਤ ਰਤਨ ਜਾਂ ਕਿਸੇ ਵੀ ਹੋਰ ਸਨਮਾਨ ਦਾ ਅਸਲ
ਹੱਕਦਾਰ ਕੌਣ ਹੈ?
“ਭਗਵੰਤ ਮਾਨ ਦੀ ਗਰਮ ਕੁਲਫ਼ੀ ਬਨਾਮ ‘ਭਟਕੀਆਂ’ ਹੋਈਆਂ ਭਾਵਨਾਵਾਂ”
ਪੰਜਾਬੀ ਹਾਸਰਸ ਕਲਾਕਾਰਾਂ ਵਿੱਚੋਂ ਜੇਕਰ ਕੁਝ ਕੁ ਸਾਫ ਸੁਥਰੀ ਕਲਾ ਵਾਲੇ
ਕਲਾਕਾਰਾਂ ਵਿੱਚ ਭਗਵੰਤ ਮਾਨ ਦਾ ਨਾਂ ‘ਮਾਣ’ ਨਾਲ ਲਿਆ ਜਾਵੇ ਤਾਂ ਸ਼ਾਇਦ ਆਪ ਸਭ
ਨੂੰ ਚੰਗਾ ਚੰਗਾ ਲੱਗੇਗਾ। ਕਾਮੇਡੀ ਦੇ ਨਾਂ ‘ਤੇ ਗੰਦ ਖਿਲਾਰਨ ਵਾਲੇ ਜਿਆਦਾਤਰ
ਸਿਆਣੇ ਬਿਆਣੇ ਕਲਾਕਾਰਾਂ ਨਾਲੋਂ ਇਹੀ ਵੱਖਰਾਪਣ ਹੈ ਭਗਵੰਤ ਮਾਨ ਦਾ ਕਿ ਉਸਦੀ ਨਵੀ
ਆਈ ਕਾਮੇਡੀ ‘ਰੀਲ੍ਹ’ “ਕੁਲਫ਼ੀ ਗਰਮਾ ਗਰਮ -2” ਵਿੱਚ ਇੱਕ ਵੀ ਲਫ਼ਜ਼
ਅਜਿਹਾ ਨਹੀਂ ਹੈ ਜੋ ਇਤਰਾਜ਼ਯੋਗ ਹੋਵੇ। ਪਰ ਹੈਰਾਨੀ ਉਦੋਂ ਹੋਈ ਜਦੋਂ ਪੰਜਾਬ ਦੇ
ਅਸਲ ਹਾਲਾਤਾਂ ‘ਤੇ ਬੜੀ ਸੂਝਬੂਝ ਨਾਲ ਕਟਾਖਸ਼ ਕਰਦੇ ਭਗਵੰਤ ਮਾਨ ਖਿਲਾਫ ਰੋਪੜ ਦੇ
ਇੱਕ ਯੂਥ ਅਕਾਲੀ ਆਗੂ ਸ਼ੈਲੀ ਵੱਲੋਂ ਭਾਵਨਾਵਾਂ ਭਵਕਾਉਣ ਦਾ ਕੇਸ ਦਾਇਰ ਕਰ ਦਿੱਤਾ
ਅਤੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਕੋਲ ਵੀ ਸ਼ਿਕਾਇਤ ਕਰ ਦਿੱਤੀ। ਅਸੀਂ ਵੀ ਇਸ
ਗੱਲ ਨੂੰ ਦੁੱਚਿਤੀ ‘ਚ ਸਾਂ ਕਿ ਸ਼ਾਇਦ ਭਵਕੀਆਂ ਹੋਈਆਂ ਭਾਵਨਾਵਾਂ ਵਾਲਾ ਸ਼ੈਲੀ
ਪੂਰੀ ਗੁਰਸਿੱਖਾਂ ਵਾਲੀ ਦਿੱਖ ਵਾਲਾ ਹੋਵੇਗਾ ਤੇ ਪੂਰਾ ਗੁਣੀ ਗਿਆਨੀ
ਵੀ.....ਜਿਸਨੇ ਭਗਵੰਤ ਮਾਨ ਵੱਲੋਂ ਬੋਲੇ ‘ਬਾਬਾ ਨਾਨਕ’ ਸ਼ਬਦ ਨੂੰ ਹੀ ਸ੍ਰੀ
ਗੁਰੂ ਨਾਨਕ ਦੇਵ ਦੀ ਨਿਰਾਦਰੀ ਅਤੇ ਆਵਦੀਆਂ ਭਾਵਨਾਵਾਂ ਨਾਲ ਜੋੜ ਲਿਐ। ਪਰ ਥੈਲੇ
ਵਿੱਚੋਂ ਗਲ ਬਾਹਰ ਕੱਢ ਕੇ ਬਿੱਲੀ ਨੇ ‘ਮਿਆਓ’ ਉਦੋਂ ਆਖਿਐ ਜਦੋਂ ਉਸੇ ਘੋਨ ਮੋਨ
ਯੂਥ ‘ਕਾਲੀ ਆਗੂ ਨੂੰ ਖੰਡੇ ਵਾਲਾ ਰੁਮਾਲ ਬੰਨ੍ਹੀ ਸਿੰਘ ਸਾਹਿਬ ਨੂੰ ਸ਼ਿਕਾਇਤ
ਪੱਤਰ ਸੌਂਪਦੇ ਦੀ ਫੋਟੋ ਦੇਖੀ। ਤੁਸੀਂ ਵੀ ਇਹੀ ਗੱਲ ਸੋਚੋਗੇ ਕਿ ਬੇਸ਼ੱਕ ਭਗਵੰਤ
ਮਾਨ ਪੀਪੀਪੀ ਦੇ ਮੁਹਰੈਲ ਆਗੂਆਂ ‘ਚ ਸ਼ੁਮਾਰ ਹੈ ਅਤੇ ਨਿੱਜੀ ਸਟੇਜਾਂ (ਪਾਰਟੀ
ਦੀਆਂ) ਰਾਹੀਂ ਵੀ ਸਰਕਾਰ ਦੀਆਂ ਗੈਰਵਾਜਬ ਲਗਦੀਆਂ ਨੀਤੀਆਂ ਨੂੰ ਕਰਾਰੇ ਹੱਥੀਂ
ਲੈਂਦਾ ਹੈ ਫਿਰ ਸਿਰਫ ਬਾਬਾ ਨਾਨਕ ਦੇਵ ਜੀ ਨੂੰ ਹੀ ਆਧਾਰ ਬਣਾ ਕੇ ਭਗਵੰਤ ਮਾਨ
ਨੂੰ ਦਾਬੇ ਹੇਠ ਲੈਣ ਦੀ ਕੋਸਿ਼ਸ਼ ਕਰਨਾ ਕੀ ‘ਭਟਕੀਆਂ’ ਹੋਈਆਂ ਭਾਵਨਾਵਾਂ ਦਾ
ਆਪਣੇ ਹੱਥੀਂ ਜਲੂਸ ਕੱਢਣਾ ਤਾਂ ਨਹੀਂ ਹੈ? ਤੁਸੀਂ ਇਹ ਵੀ ਜਰੂਰ ਸੋਚੋਗੇ ਕਿ ਪੂਰੇ
ਵਿਸ਼ਵ ਭਰ ‘ਚ ਬੈਠੇ ਪੰਜਾਬੀਆਂ ‘ਚੋਂ ਕਿਸੇ ਦੀ ਭਾਵਨਾ ਨਹੀਂ ਭਵਕਾਈ ਭਗਵੰਤ ਮਾਨ
ਦੇ ਬੋਲਾਂ ਨੇ ਪਰ ਸਿਰਫ ‘ਸ਼ੈਲੀ’ ਦੇ ਹਿਰਦੇ ਦਾ ਵਲੂੰਧਰਿਆ ਜਾਣਾ ‘ਨੰਬਰ ਬਨਾਉਣ’
ਦੀ ਖੇਡ ਦਾ ਸ਼ੋਸ਼ਾ ਤਾਂ ਨਹੀਂ? ਸਵਾਲ ਇਹ ਵੀ ਪੈਦਾ ਹੁੰਦੈ ਕਿ ਕੀ ਬਾਬਾ ਨਾਨਕ
ਸਿਰਫ ਇੱਕ ਰਾਜਨੀਤਕ ਪਾਰਟੀ ਦੇ ਲੋਕਾਂ ਦਾ ਹੀ ਬਾਬਾ ਤਾਂ ਨਹੀਂ ਬਨਣ ਜਾ ਰਿਹਾ?
ਕੀ ਇਹਨਾਂ ਭਟਕੀਆਂ ਹੋਈਆਂ ਭਾਵਨਾਵਾਂ ਵਾਲਿਆਂ ਦੇ ਹਿਰਦੇ ਪੰਜਾਬ ਦੇ ਪਿੰਡ ਪਿੰਡ
‘ਚ ਵਿਕ ਰਿਹਾ ‘ਚਿੱਟਾ’ ਪੀ ਖਾ ਕੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਨਿਪੁੰਸਕ ਹੋ
ਦੇ ਰਾਹ ਤੁਰ ਰਹੀ ਜਵਾਨੀ ਬਾਰੇ ਸੋਚ ਕੇ ਨਹੀਂ ਵਲੂੰਧਰੇ ਜਾਂਦੇ? ਕੀ ਇਹਨਾਂ ਦੇ
ਹਿਰਦੇ ਰੁਜ਼ਗਾਰ ਮੰਗਦੇ ਬੇਰੁਜਗਾਰਾਂ ਦੇ ਸੇਕੇ ਹੋਏ ਹੱਡ ਦੇਖਕੇ ਨਹੀਂ ਧਾਹਾਂ
ਮਾਰਦੇ? ਹੁਣ ਤਾਂ ਇਹ ਦੇਖਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀ ਫੁਰਮਾਨ
ਜਾਰੀ ਹੁੰਦਾ ਹੈ? ਕੀ ਸਿੰਘ ਸਾਹਿਬ ਵੀ ਬਾਬੇ ਨਾਨਕ ਨੂੰ ਇੱਕ ਪਰਿਵਾਰ ਦੀ
‘ਜਾਇਦਾਦ’ ਬਨਾਉਣ ਦਾ ਹੁਕਮ ਤਾਂ ਨਹੀਂ ਸੁਣਾਉਂਦੇ?
“ਪੰਜਾਬੀਓ! ਰੜੇ-ਪਟੱਕ ਹੋ ਕੇ ਚੀਕਾਂ ਨਾ ਮਾਰਿਆ ਕਰੋ”
ਮਾਨਸਿਕ ਰੋਗੀ ਲੋਕਾਂ ਦੇ ਬਾਪੂ ਬਣੇ ਆਸ਼ਾ ਰਾਮ ਦਾ ਪੁੱਤ ਵੀ ਪਿਓ ਤੋਂ ਚਾਰ
ਰੱਤੀਆਂ ਅੱਗੇ ਲੰਘ ਗਿਐ। ਯੋਨ ਸ਼ੋਸ਼ਣ ਦੇ ਦਰਜ ਹੋਏ ਕੇਸ ਕਾਰਨ ਪਿਓ ਤੋਂ ਵੀ ਵੱਧ
ਮਸ਼ਹੂਰੀ ਖੱਟ ਗਿਐ। ਪਿਓ ਤਾਂ ਇੱਕਦਮ ਹੀ ਪੁਲਿਸ ਦੀ ਕੜਿੱਕੀ ‘ਚ ਆ ਗਿਆ ਸੀ ਪਰ
ਉਹਨੇ ਲਗਭਗ ਦੋ ਮਹੀਨੇ ਮੀਡੀਏ ਨੂੰ ਕੰਮ ਲਾਈ ਰੱਖਿਐ। ਪੁਲਿਸ ਨਾਲ ਦੋ ਮਹੀਨੇ ਦੀ
ਲੁਕਣਮੀਟੀ ਤੋਂ ਬਾਦ ਹਰਿਆਣੇ ਵਾਲੇ ਪਾਸੇ ਤੋਂ ਪੰਜਾਬ ‘ਚ ਦਾਖਲ ਹੁੰਦਾ ਫੜ੍ਹਿਆ
ਗਿਆ। ਭੇਸ ਵੀ ਸਰਦਾਰਾਂ ਵਾਲਾ ਧਾਰਿਆ ਹੋਇਆ ਸੀ ਜਾਣੀਕਿ ਪੱਗ ਬੰਨ੍ਹੀ ਹੋਈ ਸੀ।
ਚੰਗਾ ਹੋਇਆ ਜਿਹੜਾ ਰਾਹ ‘ਚ ਹੀ ਦਬੋਚਿਆ ਗਿਆ ਨਹੀਂ ਤਾਂ ਨਾਮ ਬਦਲ ਕੇ ਓਹਨੇ ਵੀ
ਪੰਜਾਬ ਦੇ ਸਾਧਾਂ ਦੇ ਵੱਗ ‘ਚ ਰਲ ਜਾਣਾ ਸੀ। ਭਲੀ ਕਿਸਮਤ ਸੀ ਪੰਜਾਬ ਦੀ ਕਿ ਚੱਲੋ
ਬਚਾਅ ਹੋ ਗਿਆ ਨਹੀਂ ਤਾਂ ਸ਼ਾਇਦ ਕਿਸੇ ਸੜਕ ਕਿਨਾਰੇ ਪ੍ਰਾਈਵੇਟ ਡੇਰਾ ਬਣਾ ਕੇ
ਇਹਨੇ ਵੀ ਪੰਜਾਬ ‘ਚ ਵਸਦੇ ਮਾਨਸਿਕ ਰੋਗੀਆਂ ਦਾ ਪਿਓ ਬਣ ਬਹਿਣਾ ਸੀ। ਤੇ ਸਾਡੇ
ਭਾਈਚਾਰੇ ਨੇ ਬਿਨਾਂ ਦੇਖੇ ਪਰਖੇ ਇਹਦੇ ਮਗਰ ਵੀ ਡਾਰਾਂ ਬੰਨ੍ਹ ਤੁਰਨਾ ਸੀ ਜਿਵੇਂ
ਇੱਕ ਹੱਕ ਮੰਗਣ ਵਾਲੀ ਫਿਲਮ ਮਗਰ ਨਾਅਰੇ ਫਿਰਦੇ ਸੀ। ਓਹ ਫਿਲਮ ਤਾਂ ਸਰਕਾਰ ਨੇ
‘ਬੈਨ’ ਕਰ ਦਿੱਤੀ ਸੀ ਪਰ ਪੰਜਾਬ ਅਤੇ ਦੇਸ਼ ਵਿਦੇਸ਼ ‘ਚ ਵਸਦੇ ਜ਼ਜ਼ਬਾਤੀ
ਪੰਜਾਬੀਆਂ ਨੇ ਉਸੇ ਫਿਲਮ ਨੂੰ ਹੀ ਸਿੱਖੀ ਦਾ ਆਖਰੀ ਸੱਚ ਮੰਨ ਕੇ ਖੁਦ ਧਰਨੇ
ਮੁਜਾਹਰੇ ਕੀਤੇ। ਸਰਕਾਰ ਦੀ ਬੂ-ਦੁਹਾਈ ਕੀਤੀ। ਫਿਲਮ ਦੇ ਨਾਇਕ ਤੋਂ ਲੈ ਕੇ
ਨਿਰਮਾਤਾ ਨਿਰਦੇਸਕ ਤੱਕ ਨੇ ਦੁਨੀਆਂ ਦਾ ਕੋਈ ਕੋਨਾ ਨਹੀਂ ਸੀ ਛੱਡਿਆ ਜਿੱਥੇ ਜਾ
ਕੇ ਪੰਥ ਦਾ ਵਾਸਤਾ ਨਾ ਪਾਇਆ ਹੋਵੇ। ਚਰਚਾ ਇਹ ਹੈ ਕਿ ਲੋਕਾਂ ਦੀਆਂ ਭਾਵਨਾਵਾਂ
ਨੂੰ ਭੇਡ ਵਾਂਗ ‘ਮੁੰਨ’ ਕੇ ਹੁਣ ਓਸੇ ਫਿਲਮ ਵਾਲੇ ਭਾਈ ਸਾਹਿਬ ਪੰਜਾਬ ਦੇ ਵੱਖ
ਵੱਖ ਹਿੱਸਿਆਂ ‘ਚ ਲਗਭਗ ਡੇਢ ਦਰਜਨ ਸੈਲੂਨ ਖੋਲ੍ਹ ਕੇ ਪੰਜਾਬ ਦੇ ਲੋਕਾਂ ਦੇ ਵਾਲ
ਮੁੰਨਣ ਤੇ ਮੁੰਨਣੇ ਸਿਖਾਉਣ ਦੀ ਸਿਖਲਾਈ ਦੇਣਗੇ। ਹੁਣ ਲੋਕਾਂ ਨੂੰ ਮੁੰਨਣ ਲਈ
ਕਿਹਾ ਜਾ ਰਿਹਾ ਹੈ ਕਿ ਵਾਲ ਮੁੰਨਣ ਦੀ ਟਰੇਨਿੰਗ ਤੋਂ ਬਾਦ ਇੰਗਲੈਂਡ ਦੀ ‘ਮੁੰਨਣ
ਸੰਸਥਾ’ ਤੋਂ ਸਰਟੀਫਿਕੇਟ ਵੀ ਦਿਵਾਇਆ ਜਾਵੇਗਾ ਤਾਂ ਜੋ ਵਿਦੇਸ਼ਾਂ ਵਿੱਚ ਨੌਕਰੀਆਂ
ਮਿਲ ਸਕਣ। ਪੰਜਾਬੀ ਵੀਰੋ, ਉਦੋਂ ਹੀ ਮਾੜੀ ਮੋਟੀ ਸਮਝ ਤੋਂ ਕੰਮ ਲੈ ਲਿਆ ਕਰੋ
ਜਦੋਂ ਕੋਈ ਤੁਹਾਨੂੰ ਮੁੰਨਣ ਲਈ ਅਜੇ ਉਸਤਰੇ ਦੀ ਧਾਰ ਤੇਜ਼ ਕਰ ਰਿਹਾ ਹੁੰਦਾ ਹੈ,
ਬਾਦ ‘ਚ ਰੜੇ-ਪਟੱਕ ਨਿੱਕਲ ਕੇ ਚੀਕਾਂ ਨਾ ਮਾਰਿਆ ਕਰੋ.....ਜਾਗਦੇ ਰਹੋ। |
11/12/2013 |
|
|
ਗੱਲਾਂ
ਗੱਲਾਂ ‘ਚੋਂ ਨਿੱਕਲੀਆਂ ਗੱਲਾਂ
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ |
ਭਾਰਤੀ
ਸੰਗੀਤ ਦੀ ਵਿਲੱਖਣਤਾ
ਡਾ ਰਵਿੰਦਰ ਕੌਰ ਰਵੀ, ਪਟਿਆਲਾ |
ਮਾਂ
ਬੋਲੀ ਪੰਜਾਬੀ ਦੀ ਤਰਾਸਦੀ ਦਸ਼ਾ
ਕੌਂਸਲਰ ਮੋਤਾ ਸਿੰਘ, ਯੂ ਕੇ |
ਟਿੱਕਾ
ਭਾਈ ਦੂਜ
ਪਰਮ ਪਰੀਤ ਪਟਿਆਲਾ |
ਸਿੱਖ
ਇਤਿਹਾਸ ਦਾ ਅਹਿਮ ਦਿਹਾੜਾ ਦੀਵਾਲੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇਤਿਹਾਸਕ
ਦ੍ਰਿਸ਼ਟੀ ਤੋਂ ਦੀਵਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਦੀਵਾਲੀ
ਦਾ ਤਿਉਹਾਰ ਅਤੇ ਤੋਹਫ਼ੇ ਪਿਆਰ ਦਾ ਦੀਵਾ ਹਮੇਸ਼ਾ ਜਗਦਾ ਰਹੇ
ਭਵਨਦੀਪ ਸਿੰਘ ਪੁਰਬਾ, ਮੋਗਾ |
ਕਿਉਂ
ਡੋਲ ਰਿਹਾ ਹੈ ਭਾਰਤੀ ਲੋਕਰਾਜ ਦਾ ਚਰਚਿਤ ਚੌਥਾ ਥੰਮ?
ਗੁਰਮੀਤ ਸਿੰਘ ਪਲਾਹੀ, ਫਗਵਾੜਾ |
ਖੂਹ
ਦਾ ਚੱਕ
ਜਸਵਿੰਦਰ ਸਿੰਘ “ਰੁਪਾਲ”, ਲੁਧਿਆਣਾ- |
ਦਿੱਲੀ
ਵਿਧਾਨ ਸਭਾ ਚੋਣਾਂ : ਸੰਭਾਵਤ ਸਿੱਖ ਉਮੀਦਵਾਰ ਆਪਣੀਆਂ ਗੋਟੀਆਂ ਬਿਠਾਣ ਲਈ
ਸਰਗਰਮ
ਜਸਵੰਤ ਸਿੰਘ ‘ਅਜੀਤ’,
ਦਿੱਲੀ |
ਗੀਲੀ
ਮੁੰਡੀ ਮੈਮੋਰੀਅਲ ਕਮਿਉਨਿਟੀ ਸਕੂਲ
ਕੌਂ. ਮੋਤਾ ਸਿੰਘ, ਯੂਕੇ |
ਸ਼ਹੀਦ
ਭਾਈ ਤਾਰੂ ਸਿੰਘ ਜੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
‘ਹੱਲੇ
ਹੈ ਸੁਰਮਾ ਗੁਆਚ ਗਈ ਸੁਰਮੇਦਾਨੀ’
ਲਾਡੀ ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ |
ਲੱਚਰ
ਗਾਇਕੀ ਤੇ ਪੱਤਰਕਾਰ......"ਨਾਲੇ ਨੱਚਦੀ ਤੇ ਨਾਲੇ ਘੁੰਢ ਕੱਢ ਕੇ"
ਮਨਦੀਪ ਸੁੱਜੋਂ, ਆਸਟ੍ਰੇਲੀਆ |
ਲਓ
ਬਈ ਸੱਜਣੋਂ! ਮੌਜ਼ੀ ਮੌਲਾਂ ਦੀ ਵੀ ਸੁਣੋ
ਜੋਗਿੰਦਰ ਸੰਘੇੜਾ, ਕਨੇਡਾ |
ਕੀ
ਦਾਗੀਆਂ ਤੋਂ ਮੁਕਤ ਹੋਵੇਗੀ ਸਿਆਸਤ ?
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਦਿੱਲੀ
ਯੂਨੀਵਰਸਿਟੀ ਬਨਾਮ ਪੰਜਾਬੀ ਭਾਸ਼ਾ ਵਿਵਾਦ
ਜਸਵੰਤ ਸਿੰਘ ‘ਅਜੀਤ’,
ਨਵੀਂ ਦਿੱਲੀ |
ਅੰਗਹੀਣ
‘ਭੋਲਾ’ ਬਣਿਆ ਸਾਬਤ ਸਰੀਰਾਂ ਦਾ ਰਾਹ ਦਸੇਰਾ !
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਉਤਰਾਖੰਡ
ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਕੁਦਰਤੀ
ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਜਾਗਰ ਸਿੰਘ, ਅਮਰੀਕਾ |
ਨਰਿੰਦਰ
ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ
ਸੁਰਾਂਆਂ
ਉਜਾਗਰ ਸਿੰਘ, ਅਮਰੀਕਾ |
ਅੰਮ੍ਰਿਤਧਾਰੀ
ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸ.
ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸਰਬਜੀਤ
ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੀੜਤਾਂ
ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਚੋਣਾ
ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ |
ਪੰਜਾਬੀ
ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ |
ਧਰਤੀ
ਦਾ ਦਿਨ
ਅਮਨਦੀਪ ਸਿੰਘ, ਅਮਰੀਕਾ |
ਸਰੋਵਰ
ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ |
20
ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਸਿੱਖ
ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵੇਸਵਾ
ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਵਿਸਾਖੀ
ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ |
"ਸਿੱਖ
ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ,
ਕਨੇਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ |
"ਓਹੋ
ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ
|
ਅੰਤਰਰਾਸ਼ਟਰੀ
ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ
ਹੀ ਪਵੇਗਾ ਗੁਰਮੀਤ ਪਲਾਹੀ,
ਫਗਵਾੜਾ
|
ਉੱਘੇ
ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ
|
ਯੂ.
ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ |
ਖੇਤ
ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
|
ਪਰਵਾਸੀ
ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ
|
ਰੱਬ
ਦੀ ਬਖਸ਼ਿਸ ਜਨਮੇਜਾ ਸਿੰਘ ਜੌਹਲ,
ਲੁਧਿਆਣਾ
|
ਛਿਟੀਆਂ
ਦੀ ਅੱਗ ਨਾ ਬਲੇ ਰਣਜੀਤ ਸਿੰਘ
ਪ੍ਰੀਤ, ਬਠਿੰਡਾ
|
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਆਤਮ
ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ |
6
ਜਨਵਰੀ ਬਰਸੀ‘ਤੇ
ਜਥੇਦਾਰ ਊਧਮ
ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸਦੀਵੀ
ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|