|
|
|
ਅੰਗਹੀਣ ‘ਭੋਲਾ’ ਬਣਿਆ ਸਾਬਤ ਸਰੀਰਾਂ ਦਾ ਰਾਹ ਦਸੇਰਾ !
ਮਿੰਟੂ ਗੁਰੂਸਰੀਆ, ਸ੍ਰੀ
ਮੁਕਤਸਰ ਸਾਹਿਬ |
|
|
|
ਅੰਗਹੀਣ ਬਾਡੀ ਬਿਲਡਰ ਪ੍ਰਸ਼ੋਤਮ ਭੋਲਾ |
ਨਿਸਚੈ ਦੀ ਕਾਨੀ ਨਾਲ ਬਣੀਂ ਕਲਮ ਨੂੰ ਜਦ ਸੰਘਰਸ਼ ਦੀ ਸ਼ਿਆਹੀ ’ਚ ਡੁਬੋ ਕੇ
ਕਿਰਤੀ ਹਰਫ਼ ਲਿਖੇ ਜਾਂਦੇ ਹਨ ਤਾਂ ਹੱਥਾਂ ਦੀਆਂ ਲਕੀਰਾਂ ਦੇ ਮਾਇਣੇਂ ਬਦਲ ਖਲੋਂਦੇ
ਹਨ। ਦਰਦ ਦੀਆਂ ਚੀਸਾਂ ਨੂੰ ਜਦੋਂ ਕੋਈ ਦ੍ਰਿੜਤਾ ਦੇ ਕੁੰਡੇ ’ਚ ਜਜ਼ਬਾਤਾਂ ਤੇ
ਡੰਡੇ ਨਾਲ ਰਗੜ ਲੈਂਦਾ ਹੈ ਤਾਂ ਸੰਤੋਖ਼ ਦੀ ਬਣੀ ਦਵਾ ਸਮੇਂ ਦੇ ਬੇਰਹਿਮ ਖੰਜਰ
ਵੱਲੋਂ ਕੀਤੇ ਨਸੂਰਾਂ ’ਤੇ ਸਕੂਨ ਦਾ ਖਰੀਂਡ ਲਿਆ ਦਿੰਦੀ ਹੈ। ਜਦੋਂ ਸੰਤਾਪ ਦੇ
ਬੱਦਲ ਚਾਨਣ ਦੀਆਂ ਕਿਰਨਾਂ ਨੂੰ ਜ਼ਬਰੀ ਪਰਦਾਨਸ਼ੀਂ ਕਰ ਲੈਂਦੇ ਹਨ ਤਾਂ ਉਦੋਂ ਇਨਸਾਨ
ਦੀ ਦਲੇਰੀ ’ਚੋ ਉਪਜਿਆ ਸੂਰਜ ਨੇਰਿਆਂ ਦਾ ਕਤਲਾਮ ਕਰਕੇ ਕਾਮਯਾਬੀ ਦੀ ਰੌਸ਼ਨੀ ਨਾਲ
ਆਮ ਜਿਹੇ ਬੰਦੇ ਨੂੰ ਚਾਨਣ ਮੁਨਾਰਾ ਬਣਾ ਦੇਂਦਾ ਹੈ, ਜਿਸ ਤੋਂ ਚਾਨਣ ਦੀਆਂ
ਚੁਲੀਆਂ ਲੈ ਕੇ ਹਜ਼ਾਰਾਂ ਨਿਰਾਸ਼ ਲੋਕਾਂ ਦੀਆਂ ਕਾਲੀਆਂ ਜਿੰਦਗੀਆਂ ਦੁਧੀਆ ਪ੍ਰਕਾਸ਼
ਨਾਲ ਪ੍ਰਕਾਸ਼ਵਾਨ ਹੋ ਜਾਂਦੀਆਂ ਹਨ।
ਅਜਿਹਾ ਹੀ ਇਕ ਚਾਨਣ ਮੁਨਾਰਾ ਹੈ ਅੰਗਹੀਣ ਬਾਡੀ ਬਿਲਡਰ ਪ੍ਰਸ਼ੋਤਮ ਭੋਲਾ, ਜਿਸ
ਨਾਲ ਸਮੇਂ ਨੇ ਤਾਂ ਵਫ਼ਾ ਨਹੀਂ ਕੀਤੀ ਪਰ ਉਸ ਦੇ ਫ਼ੌਲਾਦੀ ਹੌਸਲੇ ਨੇ ਉਸ ਦਾ
ਬਾਖੂਬੀ ਸਾਥ ਨਿਭਾਇਆ ਹੈ, ਜਿਸ ਕਾਰਨ ਹੁਣ ਲੋਕ
ਉਸ ਨੂੰ ਅੰਗਹੀਣਾਂ ਵਾਲੀ ਹਮਦਰਦੀ ਨਹੀਂ ਬਲਕਿ ਪ੍ਰਸੰਸਕਾਂ ਵਾਲਾ ਪਿਆਰ ਬਖ਼ਸ਼ਦੇ
ਹਨ। ਇਸ ਚਾਨਣ ਮੁਨਾਰੇ ਦਾ ਉਦੈ ਮਲੋਟ (ਸ੍ਰੀ ਮੁਕਤਸਰ ਸਾਹਿਬ) ਦੀ ਧਰਤੀ ’ਤੇ
1987 ਵਿਚ ਪਿਤਾ ਕੁਲਦੀਪ ਸਿੰਘ ਤੇ ਦਲਜੀਤ ਕੌਰ ਦੇ ਗ੍ਰਹਿ ਵਿਖੇ ਹੋਇਆ। ਘਰ ’ਚ
ਤੀਜਾ ਪੁੱਤ ਪੈਦਾ ਹੋਣ ਦੀਆਂ ਮਾਪੇ ਹਾਲੇ ਖੁਸ਼ੀਆਂ ਹੰਢਾ ਹੀ ਰਹੇ ਸਨ ਕਿ 2 ਸਾਲ
ਦੀ ਉਮਰ ਵਿਚ ਭੋਲੇ ਨੂੰ ਤਾਪ ਚੜ ਗਿਆ। ਤਾਪ ਕੀ ਚੜਿਆ, ਮਾਪਿਆਂ ਦੀਆਂ ਖੁਸ਼ੀਆਂ ਘਰ
ਦੇ ਬਨੇਰੇ ਤੋਂ ਲਹਿ ਗਈਆਂ। ਤਾਪ ਲਾਹੁਣ ਲਈ ਲਾਇਆ ਗਿਆ ਟੀਕਾ ਭੋਲੇ ਦੀ ਜਿੰਦਗੀ
ਨੂੰ ਸਲੀਬੇ ਟੰਗ ਗਿਆ। ਲਾਏ ਗਏ ਟੀਕੇ ਨਾਲ ਭੋਲੇ-ਭਾਲੇ ‘ਭੋਲੇ’ ਦੀਆਂ ਦੋਵੇਂ
ਲੱਤਾਂ ਨਕਾਰਾ ਹੋ ਗਈਆਂ। ਬੜਾ ਇਲਾਜ਼ ਹੋਇਆ ਤੇ ਬੜੇ ਟੋਟਕੇ ਵਰਤੇ ਗਏ। ਗਰੀਬ
ਮਾਪਿਆਂ ਨੇ ਕਦੇ ਵਿਸ਼ਾਖਾਪਟਨਮ ਤੋਂ ਇਲਾਜ਼ ਕਰਵਾਇਆ ਤੇ ਕਦੇ ਡੱਬਵਾਲੀ ਤੋਂ ਪਰ
ਕਾਮਯਾਬੀ ਦੀ ਮੰਜ਼ਲ ਨਸੀਬ ਨਾ ਹੋਈ। ਜਿਸ ਉਮਰ ’ਚ ਬੱਚੇ ਰਿੜ ਕੇ ਤੇ ਛੋਟੇ-ਛੋਟੇ
ਕਦਮਾਂ ਨਾਲ ਚੱਲ ਕੇ ਘਰ ਦੇ ਆਂਗਣ ’ਚ ਹਾਸਿਆਂ ਦਾ ਛੱਟਾ ਦੇਂਦੇ ਹਨ ਉਸ ਉਮਰ ਵਿਚ
ਭੋਲੇ ਦੇ ਮਾਪੇ ਉਸ ਨੂੰ ਪੱਥਰ ਦੀ ਸਿੱਲ ਵਾਙ ਚੁੱਕੀ ਫਿਰਦੇ ਤਕਦੀਰਾਂ ਨੂੰ ਝੂਰਦੇ
ਰਹਿ ਜਾਂਦੇ। ਇਸ ਦਰਮਿਆਨ ਭੋਲਾ ਵਿੱਦਿਆ ਗ੍ਰਹਿਣ ਕਰਨ ਲਈ ਵਿੱਦਿਆ ਦੇ ਮੰਦਰ ਜਾਣ
ਲੱਗਾ। ਇਕ ਵਿਕਰਾਲ ਗਰੀਬੀ ਤੇ ਦੂਜਾ ਅੰਗਹੀਣਤਾ ਦਾ ਸ਼ਰਾਪ, ਲਿਹਾਜ਼ਾ ਭੋਲਾ ਅੱਠਵੀਂ
ਚੋਂ ਫ਼ੇਲ ਹੋ ਗਿਆ ਤੇ ਇਸ ਦੇ ਨਾਲ ਹੀ ਉਸ ਦੀ ਡਿਗਰੀਆਂ ਹਾਸਲ ਕਰਨ ਦੀ ਖਵਾਇਸ਼ ਵੀ
ਦਫ਼ਨ ਹੋ ਗਈ।
ਭੋਲੇ ਨੇ ਜੋਬਨ ਦੀ ਦਹਿਲੀਜ਼ ’ਤੇ ਪੈਰ ਧਰਿਆ ਤਾਂ ਉਸ ਅੰਦਰ ਕੁਝ ਕਰਨ ਦੀ ਚਾਹਤ
ਬੁੱਚੀਆਂ ਪਾਉਂਣ ਲੱਗੀ ਪਰ ‘ਬੋਝੇ ’ਚ ਨਾ ਗਾਜ਼ਰਾਂ ਤੇ ਲਾਹੌਰ ਦੇ ਸ਼ੌਕੀਨ’ ਵਾਲੀ
ਗੱਲ ਵਾਙ ਮਸਲਾ ਤਾਂ ਪੇਟ ਨੂੰ ਝੁਲਕਾ ਦੇਂਣ ਦਾ ਮੂੰਹ ਅੱਡੀ ਖੜਾ ਸੀ, ਅਜਿਹੇ ’ਚ
ਸੌਂਕ ਪਾਲਣੇ ਸਿਆਣਪ ਨਹੀਂ ਸੀ। ਭੋਲੇ ਨੇ ਫੈਸਲਾ ਕੀਤਾ ਕਿ ਉਹ ਕੁਝ ਬਣੇਗਾ ਤਾਂ
ਜ਼ਰੂਰ ਪਰ ਬਣੇਗਾ ਆਪਣੇ ਦਮ ’ਤੇ ਕਿਉਂਕਿ ਸਹਾਰੇ ਲੈਂਣੇ ਮਰਦਾਂ ਨੂੰ ਸਾਹੁਦੇਂ
ਨਹੀਂ। ਭੋਲੇ ਨੇ ਇਲੈਕਟ੍ਰਿਸ਼ਨ ਦੀ ਦੁਕਾਨ ਨੂੰ ਆਪਣਾ ਕਿਰਤ ਕਾਬਾ ਬਣਾ ਲਿਆ ਤੇ
ਨਾਲ ਹੀ ਫੈਸਲਾ ਕਰ ਲਿਆ ਕਿ ਉਹ ਬਾਡੀ ਬਿਲਡਿੰਗ ਕਰੇਗਾ। ਇਹ ਇੰਝ ਸੀ ਜਿਵੇਂ ਕਿਸੇ
ਅੰਨੇ ਨੂੰ ਪੈਦਲ ਦੁਨੀਆਂ ਦੀ ਯਾਤਰਾ ’ਤੇ ਭੇਜ ਦਿੱਤਾ ਜਾਵੇ। ਉਹ ਕਸ਼ਮਕਸ਼ਤਾ ਦੇ
ਸਾਗਰ ’ਚ ਡੱਕੇ-ਡੋਲੇ ਖਾ ਰਿਹਾ ਸੀ ਕਿ ਉਸ ਦੀ ਮੁਲਾਕਾਤ ਨੈਸ਼ਨਲ ਬਾਡੀ ਬਿਲਡਰ
ਹਰਜਿੰਦਰ ਖੇੜੀ ਦੇ ਭਰਾ ਬਾਡੀ ਬਿਲਡਰ ਤੇ ਖੇੜੀ ਹੈਲਥ ਕਲੱਬ ਦੇ ਮਾਲਕ ਧਰਮਿੰਦਰ
ਚਾਹਲ ਨਾਲ ਹੋ ਗਈ। ਧਰਮਿੰਦਰ ਚਾਹਲ ਭੋਲੇ ਦੇ ਹੌਸਲੇ ਦਾ ਪਹਿਲਾ ਕਦਰਦਾਨ ਸੀ। ਉਸ
ਨੇ ਭੋਲੇ ਨੂੰ ਖੇੜੀ ਹੈਲਥ ਕਲੱਬ ’ਚ ਦਾਖਲ ਹੋਂਣ ਦੀ ਪੇਸ਼ਕਸ਼ ਕੀਤੀ ਤੇ ਨਾਲ ਹੀ
ਭਰੋਸਾ ਦਿੱਤਾ ਕਿ ਉਸ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ ਬਲਕਿ ਹਮਰਾਹੀ ਬਣਕੇ ਉਸ
ਨੂੰ ਮੰਜਲ ਤੱਕ ਪਹੁੰਚਾਇਆ ਜਾਵੇਗਾ। ਭੋਲੇ ਨੂੰ ਇਨਸਾਨੀ ਜਾਮੇ ’ਚ ਫ਼ਰਿਸ਼ਤਾ ਮਿਲ
ਗਿਆ। ਉਸ ਨੂੰ ਸੁਪਨੇ ਪਰਵਾਜ਼ਾਂ ਭਰਦੇ ਨਜ਼ਰ ਆਏ। ਇਹ ਗੱਲ ਅੱਠ ਮਹੀਨੇਂ ਪੁਰਾਣੀ
ਹੈ। ਉਸ ਦਿਨ ਤੋਂ ਲੈ ਕੇ ਅੱਜ ਤੱਕ ਭੋਲਾ ਧਰਮਿੰਦਰ ਚਾਹਲ ਦੀ ਦੇਖ-ਰੇਖ ’ਚ ਮਲੋਟ
ਸਥਿਤ ਖੇੜੀ ਹੈਲਥ ਕਲੱਬ ਅੰਦਰ ਘੰਟਿਆਂ ਬੱਧੀ
ਪਸੀਨਾ ਵਹਾ ਰਿਹਾ ਹੈ। ਜਦੋਂ ਉਹ ਜਿੰਮ ਵਿਚ ਲੱਤ ਨੂੰ ਪਾਏ ਸਕੰਜੇ ਦੇ ਸਹਾਰੇ
ਕੰਧਾਂ ਨੂੰ ਹੱਥ ਪਾ ਕੇ ਦਾਖਲ ਹੁੰਦਾ ਹੈ ਤਾਂ ਕਈ ਵਾਰ ਨਵੇਂ ਮੁੰਡੇ ਉਸ ’ਤੇ ਤਰਸ
ਖਾ ਕੇ ਮੱਦਦ ਲਈ ਹੱਥ ਵਧਾਉਂਦੇ ਹਨ, ਪੰਤੂ ਭੋਲਾ ਹੱਥ ਜੋੜ ਕੇ ਮੁਸਕਰਾਹਟ ਨਾਲ
ਅੱਗੇ ਵੱਧ ਜਾਂਦਾ ਹੈ।
ਭਾਰੀਆਂ ਮਸ਼ੀਨਾਂ ਨੂੰ ਭੋਲਾ ਧਰਮਿੰਦਰ ਚਾਹਲ ਦੇ ਨਿਰਦੇਸ਼ਾਂ ’ਤੇ ਇੰਝ
ਘੁੰਮਾਉਂਦਾ ਹੈ ਜਿਵੇਂ ਜੁਆਕ ਧਾਗੇ ਦੀਆਂ ਭੰਮੀਰੀਆਂ ਘੁੰਮਾਉਂਦੇ ਹਨ। ਭੋਲੇ ਦੇ
ਨਾਲ-ਨਾਲ ਉਸ ਦੇ ਟ੍ਰੇਨਰ ਚਾਹਲ ਦੇ ਵੀ ਚਾਅ ਹਨ ਕਿ ਭੋਲਾ ਬਾਡੀ ਬਿਲਡਿੰਗ
ਮੁਕਾਬਲਿਆਂ ’ਚ ਸਾਬਤ ਸਰੀਰਾਂ ਨੂੰ ਮਾਤ ਦੇ ਕੇ ਸਿੱਧ ਕਰ ਦੇਵੇ ਕਿ ਤਕਦੀਰਾਂ
ਸੰਘਰਸ਼ ਦੀਆਂ ਗੁਲਾਮ ਹਨ। ਇਸ ਕੰਮ ਲਈ ਧਰਮਿੰਦਰ ਚਾਹਲ ਭੋਲੇ ਨੂੰ ਹਰ ਸਹੂਲਤ ਦੇ
ਰਿਹਾ ਹੈ ਤੇ ਇਸ ਨੇਕ ਕਾਰਜ ’ਚ ਜਗਜੀਤ ਬਚੀ ਚਾਹਲ ਦਾ ਸਾਥ ਦੇ ਰਿਹਾ ਹੈ। ਭੋਲੇ
ਦੇ ਡੋਲੇ ਦਾ ਅਕਾਰ 18 ਤੇ ਛਾਤੀ 44 ਇੰਚ ਹੈ। ਇਹ ਉਨਾਂ ’ਤੇ ਲਾਹਨਤ ਹੈ, ਜੋ
ਜੀਨਾਂ ਪਾ ਕੇ, ਵਾਲਾਂ ਨੂੰ ਜੈੱਲ ਲਾ ਕੇ ਤੇ ਫੈਂਸੀ ਦੀ ਸ਼ੀਸ਼ੀ ਚੜਾ ਕੇ ਹਰਲ-ਹਰਲ
ਕਰਦੇ ਫਿਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਭੋਲੇ ਦੀ ਖੁਰਾਕ ਦੋ ਪ੍ਰਸ਼ਾਦੇ ਉਸ
ਵੇਲੇ ਤੇ ਦੋ ਉਸ ਵੇਲੇ ਹਨ। ਇਕ ਇਲੈਕਟ੍ਰਿਸ਼ਨ ਦੀ ਦੁਕਾਨ ’ਤੇ ਬਤੌਰ ਮਕੈਨਿਕ ਕੰਮ
ਕਰਦੇ ਭੋਲੇ ਨੂੰ 2500 ਰੂਪੈ ਪ੍ਰਤੀ ਮਹੀਨਾ ਮਿਹਨਤਾਨਾ ਮਿਲਦਾ ਹੈ। ਲੇਕਿਨ
ਮਹਿੰਗਾਈ ਦੇ ਦੌਰ ’ਚ ਇਹ ਨਾਕਾਫੀ ਹੈ। ਭੋਲੇ ਦਾ ਪਿਤਾ ਉਸ ਦੇ ਤਿੰਨ ਭਰਾਵਾਂ ਵਾਙ
ਮਜਦੂਰੀ ਕਰਦਾ ਹੈ। ਸਰਕਾਰੀ ਸਹੂਲਤਾਂ ਦਾ ਨਾਂਅ ਲੈਂਦਿਆਂ ਉਸ ਦੇ ਜਖ਼ਮ ਫਿੱਸ
ਜਾਂਦੇ ਹਨ। ਉਹ ਦੱਸਦਾ ਹੈ ਕਿ ਦੋ ਲੱਤਾਂ ਨਕਾਰਾ ਹੋਂਣ ਦੇ ਬਾਵਜੂਦ ਉਸ ਨੂੰ ਕੋਈ
ਪੈਨਸ਼ਨ ਨਹੀਂ ਮਿਲਦੀ ਤੇ ਨਾ ਹੀ ਕਿਸੇ ਲੀਡਰ ਜਾਂ ਸਮਾਜ ਸੇਵੀ ਨੇ ਅੱਜ ਤੱਕ ਉਸ ਦੇ
ਹੱਕ ’ਚ ਹਾਅ ਦਾ ਨਾਅਰਾ ਮਾਰਿਆ ਹੈ। 25 ਸਾਲਾ ਭੋਲੇ ਕੋਲ ਕੁਝ ਵੀ ਨਹੀਂ ਹੈ ਪਰ
ਤਮੰਨਾ ਬਹੁਤ ਕੁਝ ਪਾਉਂਣ ਦੀ ਹੈ। ਹਜ਼ਾਰਾਂ ਨੌਜਵਾਨਾਂ ਦਾ ਪ੍ਰੇਰਣਾਂ ਸ੍ਰੋਤ ਬਣਿਆ
ਭੋਲਾ ਪੇਸ਼ੇਵਰ ਬਾਡੀ ਬਿਲਡਰ ਬਣ ਕੇ ਲੱਖਾਂ ਉਨਾਂ ਅੰਗਹੀਣਾਂ ਨੋਜਵਾਨਾਂ ਦਾ ਰਾਹ
ਦਸੇਰਾ ਬਨਣਾ ਚਾਹੁੰਦਾ ਹੈ ਜੋ ਅੰਗਹੀਣਤਾ ਨੂੰ ਸ਼ਰਾਪ ਮੰਨਦਿਆਂ ਹੀਣਭਾਵਨਾ ਦਾ
ਸ਼ਿਕਾਰ ਹੋ ਕੇ ਆਪਣੀ ਜਿੰਦਗੀ ਨੂੰ ਨਿਰਾਸ਼ਾ ਦੀ ਜੇਲ ’ਚ ਧੱਕ ਚੁੱਕੇ ਹਨ।
ਭੋਲਾ ਕਹਿੰਦਾ ਹੈ ਕਿ ਸਰਕਾਰ ਉਸ ਨੂੰ ਉਸ ਦਾ ਹੱਕ ਦੇ ਦੇਵੇ ਤੇ ਕੋਈ ਦਾਨੀਂ
ਉਸ ਨੂੰ ਸਪਾਂਸਰ ਕਰ ਦੇਵੇ ਤਾਂ ਉਹ ਬਾਡੀ ਬਿਲਡਿੰਗ ਦੀ ਦੁਨੀਆਂ ਦਾ ਸਿਕੰਦਰ ਬਣ
ਸਕਦਾ ਹੈ। ਮਲੋਟ ਸ਼ਹਿਰ ਦੇ ਛੋਟੇ ਜਿਹੇ ਘਰ ’ਚ ਰਹਿਣ ਵਾਲੇ ਪੋਲੇ ਦੇ ਖਾਬ ਵੱਡੇ
ਹਨ। ਉਸ ਦੇ ਖਾਬਾਂ ਨੂੰ ਹਕੀਕੀ ਰੂਪ ਮਿਲੇ, ਆਓ ! ਇਹ ਦੁਆ ਕਰੀਏ।
ਮਿੰਟੂ ਗੁਰੂਸਰੀਆ
ਪਿੰਡ ਤੇ ਡਾਕ. ਗੁਰੂਸਰ ਯੋਧਾ, ਤਹਿ. ਮਲੋਟ,
ਜਿਲਾ ਸ੍ਰੀ ਮੁਕਤਸਰ ਸਾਹਿਬ (152115)
ਸੰਪਰਕ: 95921-56307
gurusaria302@yahoo.com
|
13/07/2013 |
|
ਅੰਗਹੀਣ
‘ਭੋਲਾ’ ਬਣਿਆ ਸਾਬਤ ਸਰੀਰਾਂ ਦਾ ਰਾਹ ਦਸੇਰਾ !
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਉਤਰਾਖੰਡ
ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਕੁਦਰਤੀ
ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਜਾਗਰ ਸਿੰਘ, ਅਮਰੀਕਾ |
ਨਰਿੰਦਰ
ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ
ਸੁਰਾਂਆਂ
ਉਜਾਗਰ ਸਿੰਘ, ਅਮਰੀਕਾ |
ਅੰਮ੍ਰਿਤਧਾਰੀ
ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸ.
ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸਰਬਜੀਤ
ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੀੜਤਾਂ
ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਚੋਣਾ
ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ |
ਪੰਜਾਬੀ
ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ |
ਧਰਤੀ
ਦਾ ਦਿਨ
ਅਮਨਦੀਪ ਸਿੰਘ, ਅਮਰੀਕਾ |
ਸਰੋਵਰ
ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ |
20
ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਸਿੱਖ
ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵੇਸਵਾ
ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਵਿਸਾਖੀ
ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ |
"ਸਿੱਖ
ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ,
ਕਨੇਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ |
"ਓਹੋ
ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ
|
ਅੰਤਰਰਾਸ਼ਟਰੀ
ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ
ਹੀ ਪਵੇਗਾ ਗੁਰਮੀਤ ਪਲਾਹੀ,
ਫਗਵਾੜਾ
|
ਉੱਘੇ
ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ
|
ਯੂ.
ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ |
ਖੇਤ
ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
|
ਪਰਵਾਸੀ
ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ
|
ਰੱਬ
ਦੀ ਬਖਸ਼ਿਸ ਜਨਮੇਜਾ ਸਿੰਘ ਜੌਹਲ,
ਲੁਧਿਆਣਾ
|
ਛਿਟੀਆਂ
ਦੀ ਅੱਗ ਨਾ ਬਲੇ ਰਣਜੀਤ ਸਿੰਘ
ਪ੍ਰੀਤ, ਬਠਿੰਡਾ
|
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਆਤਮ
ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ |
6
ਜਨਵਰੀ ਬਰਸੀ‘ਤੇ
ਜਥੇਦਾਰ ਊਧਮ
ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸਦੀਵੀ
ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|